Home Blog Page 2300

Construction Workers ਲਈ 3100 ਰੁਪਏ ਦੀ ਵਿੱਤੀ ਰਾਹਤ ਦੀ ਕੀਤੀ ਘੋਸ਼ਣਾ

0

ਮੁੱਖ ਮੰਤਰੀ ਵੱਲੋਂ ਰਜਿਸਟਰਡ ਉਸਾਰੀ ਕਿਰਤੀਆਂ ਲਈ 3100 ਰੁਪਏ ਦੀ ਵਿੱਤੀ ਰਾਹਤ ਦੇਣ ਦਾ ਐਲਾਨ

ਸਰਪੰਚਾਂ ਅਤੇ ਕੌਂਸਲਰਾਂ ਨੂੰ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਬੋਰਡ ਨਾਲ ਰਜਿਸਟਰਡ ਕਰਨ ਲਈ ਆਖਿਆ

ਚੰਡੀਗੜ੍ਹ : ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਘਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਰਮਾਣ ਤੇ ਹੋਰ ਉਸਾਰੀ ਕਿਰਤੀ (ਬੀ.ਓ.ਸੀ.ਵੀ.) ਭਲਾਈ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਿਰਤੀਆਂ ਲਈ ਵਿੱਤੀ ਸਹਾਇਤਾ ਦਾ ਐਲਾਨ ਕਰਦਿਆਂ ਕਿਹਾ ਕਿ ਹਰੇਕ ਉਸਾਰੀ ਕਿਰਤੀ ਨੂੰ 3100 ਰੁਪਏ ਦੀ ਅੰਤ੍ਰਿਮ ਵਿੱਤੀ ਰਾਹਤ ਦੀ ਇਕ ਹੋਰ ਕਿਸ਼ਤ ਦਿੱਤੀ ਜਾਵੇਗੀ। ਦੀਵਾਲੀ ਦੀ ਪੂਰਵ ਸੰਧਿਆ ਉਤੇ ਆਪਣੇ ਐਲਾਨ ਵਿਚ ਮੁੱਖ ਮੰਤਰੀ ਨੇ ਕਿਹਾ, “3100 ਰੁਪਏ ਦੀ ਇਹ ਵਿੱਤੀ ਗਰਾਂਟ ਰੌਸ਼ਨੀਆਂ ਦੇ ਤਿਉਹਾਰਾਂ ਦੇ ਮੌਕੇ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸ਼ਗਨ ਰਾਸ਼ੀ ਹੈ।” ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਰਾਸ਼ੀ ਸਿੱਧੀ ਉਸਾਰੀ ਕਿਰਤੀਆਂ ਦੇ ਬੈਂਕ ਖਾਤਿਆਂ ਵਿਚ ਅਦਾ ਕਰ ਦਿੱਤੀ ਜਾਵੇਗੀ। ਸੂਬਾ ਭਰ ਵਿਚ ਲਗਪਗ 3.17 ਲੱਖ ਉਸਾਰੀ ਕਿਰਤੀ ਰਜਿਸਟਰਡ ਹਨ ਅਤੇ ਇਸ ਸਬੰਧੀ 90-100 ਕਰੋੜ ਰੁਪਏ ਦੀ ਰਾਸ਼ੀ ਵੰਡੇ ਜਾਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਚੰਨੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸਰਪੰਚਾਂ ਅਤੇ ਕੌਂਸਲਰਾਂ ਨੂੰ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਕਿਹਾ ਤਾਂ ਜੋ ਉਹ ਬੋਰਡ ਵੱਲੋਂ ਸਮੇਂ-ਸਮੇਂ ‘ਤੇ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਜਾ ਸਕਣ। ਮੁੱਖ ਮੰਤਰੀ ਚੰਨੀ, ਜੋ ਬੋਰਡ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਉਕਤ ਵਿੱਤੀ ਸਹਾਇਤਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਕਿਉਂਕਿ ਕੋਵਿਡ ਮਹਾਂਮਾਰੀ ਕਾਰਨ ਇਨ੍ਹਾਂ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ। ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਯੋਗ ਅਤੇ ਕਮਜ਼ੋਰ ਵਰਗਾਂ ਦੀ ਮਦਦ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ਕੋਲ ਆਪਣਾ ਪਾਲਣ ਪੋਸ਼ਣ ਕਰਨ ਦੇ ਸਾਧਨ ਨਹੀਂ ਹਨ। ਇਸ ਦੌਰਾਨ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਕੋਵਿਡ ਦੀ ਸਥਿਤੀ ਵਿਚ ਹੋਏ ਵਰਨਣਯੋਗ ਸੁਧਾਰ ਨਾਲ ਸੂਬਾ ਭਰ ਵਿਚ ਉਸਾਰੀ ਕਿਰਤੀਆਂ ਨੂੰ ਹੋਰ ਗਤੀ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਰੋਜ਼ੀ-ਰੋਟੀ ਮਿਲ ਸਕੇ।

ਮੋਹੰਮਦ ਮੁਸ‍ਤਫਾ ਦਾ ਕੈਪ‍ਟਨ ‘ਤੇ ਫਿਰ ਫੁੱਟਿਆ ਗੁੱਸਾ, ‘ਸਾਜਿਸ਼ ਕਰ ਮੈਨੂੰ ਨਹੀਂ ਬਨਣ ਦਿੱਤਾ ਡੀਜੀਪੀ’

0

ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੋਹੰਮਦ ਮੁਸ‍ਤਫਾ ਦਾ ਗੁੱਸਾ ਇੱਕ ਵਾਰ ਫਿਰ ਸਾਬਕਾ ਮੁੱਖ‍ ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ‘ਤੇ ਫੁੱਟਿਆ ਹੈ। ਇਸਦੇ ਨਾਲ ਹੀ ਉਨ੍ਹਾਂ ਸੂਬੇ ਦੇ ਦੋ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਅਤੇ ਦਿਨਕਰ ਗੁਪ‍ਤਾ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਸਾਜਿਸ਼ ਰਚ ਕੇ ਉਨ੍ਹਾਂ ਨੂੰ ਪੰਜਾਬ ਦਾ ਡੀਜੀਪੀ ਨਹੀਂ ਬਨਣ ਦਿੱਤਾ ਗਿਆ। ਮੁਸਤਫ਼ਾ ਨੇ ਕਿਹਾ ਕਿ ਮੇਰੇ ਲਈ ਡੀ. ਜੀ. ਪੀ. ਬਣਨਾ ਜਾਂ ਨਾ ਬਣਨਾ ਕਦੇ ਵੀ ਕੋਈ ਮੁੱਦਾ ਨਹੀਂ ਰਿਹਾ ਪਰ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਦਾ ਇਤਰਾਜ਼ ਰਹੇਗਾ ਕਿ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ।

ਮੁਸਤਫ਼ਾ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਦੇ ਚੋਟੀ ਦੇ ਇਕ ਅਫ਼ਸਰ ਵੱਲੋਂ ਉਨ੍ਹਾਂ ਖ਼ਿਲਾਫ਼ ਲਗਾਤਾਰ ਹੋ ਰਹੀਆਂ ਸਾਜ਼ਿਸ਼ਾਂ ਦੇ ਇਸ਼ਾਰੇ ਮਿਲਣ ਦੇ ਬਾਵਜੂਦ ਵੀ ਉਹ ਕੈਪਟਨ ਅਮਰਿੰਦਰ ਸਿੰਘ ‘ਤੇ ਭਰੋਸਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਜੇ ਮੈਂ ਇਨ੍ਹਾਂ ਗੱਲਾਂ ‘ਤੇ ਅਮਲ ਕੀਤਾ ਹੁੰਦਾ ਤਾਂ ਪ੍ਰਧਾਨ ਮੰਤਰੀ ਜਾਂ ਉਸ ਸਮੇਂ ਦੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਜ਼ਰੂਰ ਮੁਲਾਕਾਤ ਕਰਦਾ ਜਾਂ ਫਿਰ ਯੂ. ਪੀ. ਐੱਸ. ਸੀ. ਦੇ ਚੇਅਰਮੈਨ ਨੂੰ ਮਿਲ ਲੈਂਦਾ।

ਮੁਸਤਫ਼ਾ ਨੇ ਕਿਹਾ ਕਿ ਜੇਕਰ ਮੈਂ ਇਨ੍ਹਾਂ ‘ਚੋਂ ਇਕ ਨੂੰ ਵੀ ਮਿਲ ਲੈਂਦਾ ਤਾਂ ਮੇਰੇ ਨਾਲ ਅਜਿਹਾ ਧੱਕਾ ਨਾ ਹੁੰਦਾ। ਉਨ੍ਹਾਂ ਕਿਹਾ ਕਿ ਇਹ ਸਾਰੀ ਸਾਜ਼ਿਸ਼ ਸੀ. ਐੱਮ. ਹਾਊਸ ‘ਚ ਰਚੀ ਗਈ। ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣਾ ਹੁਣ ਵੀ ਉਨ੍ਹਾਂ ਦੇ ਏਜੰਡੇ ‘ਚ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਜ਼ਰੂਰ ਮਿਲਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਭਵਿੱਖ ‘ਚ ਕਿਸੇ ਜਾਅਲੀ ਕਿਰਦਾਰ ਵਾਲੇ ਪਿੱਛਲੱਗੂ ਪਾਲਤੂ ਕਾਰਨ ਕਿਸੇ ਬਹਾਦਰ ਰਾਸ਼ਟਰਵਾਦੀ ਜੰਗੀ ਘੋੜੇ ਦਾ ਘਾਣ ਨਾ ਹੋਵੇ।

Strawberry ਦੀ ਵਰਤੋਂ ਨਾਲ ਸਿਹਤ ਨੂੰ ਕਿਹੜੇ-ਕਿਹੜੇ ਮਿਲਦੇ ਹਨ ਫਾਇਦੇ, ਜਾਣੋ

0

ਸਟ੍ਰਾਬੇਰੀ ਇੱਕ ਬਹੁਤ ਹੀ ਰਸੀਲਾ ਫਲ ਹੈ। ਸਵਾਦ ਹੋਣ ਦੇ ਨਾਲ ਨਾਲ ਇਸ ਦੀ ਵਰਤੋਂ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਪ੍ਰੋਟੀਨ, ਕੈਲੋਰੀ,ਫਾਈਬਰ, ਆਇਓਡੀਨ, ਫੋਲੇਟ, ਓਮੇਗਾ 3, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ ਦੀ ਵਰਤੋਂ ਤੁਹਾਡੇ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਣ ਦੀ ਤਾਕਤ ਦਿੰਦੀ ਹੈ।

ਸਟ੍ਰਾਬੇਰੀ ਨੂੰ ਸੂਪਰਫੂਡ ਮੰਨਿਆ ਜਾਂਦਾ ਹੈ। ਇਸ ਫਲ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਿਟੀਜ਼, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦੇ ਨਾਲ-ਨਾਲ ਕਈ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਨ ‘ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ 1 ਸਟ੍ਰਾਬੇਰੀ ਦੀ ਵਰਤੋਂ ਜ਼ਰੂਰ ਕਰੋ, ਜਿਸ ਨਾਲ ਤੁਹਾਡੇ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਸਕਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਸਟ੍ਰਾਬੇਰੀ ਖਾਣ ਨਾਲ ਕਿਹੜੇ- ਕਿਹੜੇ ਫਾਇਦੇ ਹੁੰਦੇ ਹਨ।

ਦਿਲ ਦੀਆਂ ਬੀਮਾਰੀਆਂ
ਇਸ ‘ਚ ਮੌਜੂਦ ਫਲੇਵੋਨਾਈਡਸ ਅਤੇ ਐਂਟੀਆਕਸੀਡੈਂਟਸ ਸਰੀਰ ਦਾ ਬੈਡ ਕੋਲੈਸਟਰੋਲ ਤੋਂ ਬਚਾਅ ਕਰਦਾ ਹੈ। ਜਿਸ ਨਾਲ ਧਮਨੀਆਂ ਬਲਾਕ ਹੋਣ ਤੋਂ ਬਚ ਜਾਂਦੀਆਂ ਹਨ। ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

ਡਿਪ੍ਰੈਸ਼ਨ ਦੀ ਸਮੱਸਿਆ
ਇਸ ਦੀ ਵਰਤੋਂ ਤੁਹਾਡੇ ਮੂਡ ਨੂੰ ਸਹੀ ਬਣਾਈ ਰੱਖਦਾ ਹੈ। ਇਸ ਨਾਲ ਤੁਹਾਨੂੰ ਸਾਕਾਰਾਤਮਕ ਊਰਜਾ ਮਿਲਦੀ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਦਿਮਾਗ ਨੂੰ ਠੰਡਾ ਅਤੇ ਫ੍ਰੈਸ਼ ਰਹਿਣ ਨਾਲ ਤੁਸੀਂ ਡਿਪ੍ਰੈਸ਼ਨ ਅਤੇ ਤਣਾਅ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।

ਇਮਿਊਨ ਸਿਸਟਮ
ਸਟ੍ਰਾਬੇਰੀ ਵਿਟਾਮਿਨ ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਹੁੁੰਦੀ ਹੈ ਇਸ ਦੀ ਵਰਤੋਂ ਅੰਦਰੂਨੀ ਤੌਰ ‘ਤੇ ਤਾਕਤ ਪ੍ਰਦਾਨ ਕਰਦਾ ਹੈ।ਇਸ ਦੇ ਨਾਲ ਦਿਨ ਭਰ ਤੁਹਾਡੇ ਸਰੀਰ ‘ਚ ਐਨਰਜੀ ਵੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸਟ੍ਰਾਬੇਰੀ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।

ਸ਼ੂਗਰ ਨੂੰ ਕਰੇ ਕੰਟਰੋਲ
ਸ਼ੂਗਰ ਦੇ ਮਰੀਜ ਬਿਨਾ ਕਿਸੇ ਟੈਂਸ਼ਨ ਦੇ ਇਸ ਨੂੰ ਖਾ ਸਕਦੇ ਹਨ। ਸਟ੍ਰਾਬੇਰੀ ਦੀ ਵਰਤੋਂ ਟਾਈਪ 2 ਸ਼ੂਗਰ ਦਾ ਖਤਰਾ ਵੀ ਘੱਟ ਕਰਦੀ ਹੈ।

ਭਾਰ ਘਟਾਉਣ ‘ਚ ਮਦਦਗਾਰ
ਲੋਅ ਕੈਲੋਰੀ ਫੂਡ ਇਕ ਕੱਪ ਸਟ੍ਰਾਬੇਰੀ ‘ਚ 53 ਕੈਲੋਰੀ ਹੁੰਦੀ ਹੈ ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਵੀ ਹੁੰਦਾ ਹੈ। ਜਿਸ ਨਾਲ ਇਸ ਨੂੰ ਖਾਣ ਦੇ ਬਾਅਦ ਕਾਫੀ ਦੇਰ ਤਕ ਢਿੱਡ ਭਰਿਆ ਰਹਿੰਦਾ ਹੈ ਅਤੇ ਤੁਸੀਂ ਅਨਹੈਲਦੀ ਸਨੈਕ ਖਾਣ ਤੋਂ ਬਚ ਜਾਂਦੇ ਹੋ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਵਿਟਾਮਿਨ ਸੀ ਤੁਹਾਡਾ ਮੈਟਾਬਾਲੀਜ਼ਮ ਤੇਜ਼ ਕਰਦਾ ਹੈ, ਜਿਸ ਨਾਲ ਸਰੀਰ ਤੇਜ਼ੀ ਨਾਲ ਕੈਲੋਰੀ ਬਰਨ ਕਰਦਾ ਹੈ।

ਕਬਜ਼ ਤੋਂ ਰਾਹਤ
ਰੋਜ਼ ਇਸ ਨੂੰ ਖਾਣ ਨਾਲ ਪਾਚਨ ਕਿਿਰਆ ਠੀਕ ਰਹਿੰਦੀ ਹੈ। ਸਟ੍ਰਾਬੇਰੀ ‘ਚ ਮੌਜੂਦ ਫਾਈਬਰ ਦੀ ਵਰਤੋਂ ਨਾਲ ਪਾਚਨ ਕਿਿਰਆ ਨੂੰ ਦਰੁਸਤ ਰੱਖਿਆ ਜਾ ਸਕਦਾ ਹੈ। ਜਿਸ ਨਾਲ ਕਬਜ਼, ਐਸੀਡਿਟੀ, ਅਪਚ ਅਤੇ ਗੈਸ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਅਸਥਮਾ
ਸਟ੍ਰਾਬੇਰੀ ‘ਚ ਕਈ ਤੱਤ ਹੁੰਦੇ ਹਨ ਜਿਸ ਨਾਲ ਅਸਥਮਾ ਵਰਗੀਆਂ ਬੀਮਾਰੀਆਂ ਨੂੰ ਠੀਕ ਕਰਨ ‘ਚ ਮਦਦ ਮਿਲਦੀ ਹੈ। ਜੇ ਤੁਹਾਨੂੰ ਅਸਥਮਾ ਦੀ ਸਮੱਸਿਆ ਹੈ ਤਾਂ ਤੁਹਾਨੂੰ ਸਟ੍ਰਾਬੇਰੀ ਜ਼ਰੂਰ ਖਾਣੀ ਚਾਹੀਦੀ ਹੈ।

ਅੱਖਾਂ ਦੀ ਰੋਸ਼ਨ
ਇਸ ‘ਚ ਮੌਜੂਦ ਅੰਜਾਇਮ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ‘ਚ ਐਂਟੀ ਆਕਸੀਡੈਂਟ ਤੱਤ ਹੁੰਦੇ ਹਨ ਜੋ ਕਿ ਅੱਖਾਂ ਨੂੰ ਮੋਤਿਆਬਿੰਦ ਤੋਂ ਬਚਾਉਂਦਾ ਹੈ। ਇਸ ਲਈ ਰੋਜ਼ਾਨਾ 1 ਸਟ੍ਰਾਬੇਰੀ ਦੀ ਵਰਤੋਂ ਜ਼ਰੂਰ ਕਰੋ।

ਗਠੀਆ ਰੋਗ
ਇਸ ‘ਚ ਐਂਟੀਆਕਸੀਡੈਂਟਸ ਗੁਣ ਹੋਣ ਕਾਰਨ ਗਠੀਆ ਰੋਗ ਦੇ ਉਪਚਾਰ ‘ਚ ਮਦਦ ਮਿਲਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ‘ਚ ਐਂਠਨ ਅਤੇ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ, ਜਿਸ ਨਾਲ ਤੁਹਾਨੂੰ ਗਠੀਆ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।

CM ਕੇਜਰੀਵਾਲ ਨੇ Diwali ‘ਤੇ ਦਿੱਲੀ ਦੇ ਕਾਰੋਬਾਰੀਆਂ ਨੂੰ ਦਿੱਤਾ ਵੱਡਾ ਤੋਹਫਾ

0

ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਦੇ ਮੌਕੇ ‘ਤੇ ਦਿੱਲੀ ਦੇ ਕਾਰੋਬਾਰੀਆਂ ਨੂੰ ਤੋਹਫਾ ਦਿੱਤਾ ਹੈ। ਦਰਅਸਲ ਕਾਰੋਬਾਰੀਆਂ ਦੇ ਕੰਮ ਨੂੰ ਵਧਾਉਣ ਲਈ ਦਿੱਲੀ ਬਾਜ਼ਾਰ ਦੇ ਨਾਮ ਤੋਂ ਇੱਕ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਦਿੱਲੀ ਦੀਆਂ ਹਰ ਛੋਟੀਆਂ – ਵੱਡੀਆਂ ਦੁਕਾਨਾਂ ਨੂੰ ਸਥਾਨ ਮਿਲੇਗਾ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਇਸ ਪੋਰਟਲ ‘ਚ ਤੁਸੀ ਆਪਣੇ ਹਰ ਉਤਪਾਦ ਨੂੰ ਦਿਖਾ ਸਕਦੇ ਹੋ, ਜੋ ਦੇਸ਼ – ਦੁਨੀਆ ਦੇ ਲੋਕਾਂ ਤੱਕ ਪਹੁੰਚੇਗਾ। ਜਿੰਨੇ ਵੀ ਵੱਡੇ ਛੋਟੇ ਬਾਜ਼ਾਰ ਹੋਣ ਉਹ ਸਭ ਇਸ ਪੋਰਟਲ ‘ਚ ਸ਼ਾਮਿਲ ਹੋਣਗੇ। ਇਸ ਪੋਰਟਲ ਨਾਲ ਦਿੱਲੀ ਦੇ ਹਰ ਵਪਾਰੀ ਅਤੇ ਕਾਰੋਬਾਰੀ ਦਾ ਵਪਾਰ ਗਲੋਬਲ ਸਕੇਲ ‘ਤੇ ਹੋਵੇਗਾ।

ਹਾਈਕਮਾਨ ਦਾ CM Channi ਨੂੰ ਆਦੇਸ਼, ਪੰਜਾਬ ‘ਚ ਚੋਣਾਂ ਲਈ Prashant Kishor ਦੀ ਲਈ ਜਾਵੇ ਸਲਾਹ

0

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ‘ਚ ਜਿਵੇਂ – ਜਿਵੇਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਝ ਹੀ ਰਾਜਨੀਤਿਕ ਸਮੀਕਰਣ ਤੇਜ਼ੀ ਨਾਲ ਬਦਲ ਰਹੇ ਹਨ। ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਭਲੇ ਹੀ ਰਾਹੁਲ ਗਾਂਧੀ ਦੀ ਆਲੋਚਨਾ ਕਰ ਬੀਜੇਪੀ ਦੇ ਪੱਖ ‘ਚ ਭਵਿੱਖਵਾਣੀ ਕਰ ਰਹੇ ਹੋਣ ਪਰ ਕਾਂਗਰਸ ਉਨ੍ਹਾਂ ਦੇ ਮੋਹ ਤੋਂ ਬਾਹਰ ਨਹੀਂ ਨਿਕਲ ਪਾ ਰਹੀ।

ਤਾਜ਼ਾ ਉਦਾਹਰਣ ਪੰਜਾਬ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਾਰ ਫਿਰ ਪ੍ਰਸ਼ਾਂਤ ਕਿਸ਼ੋਰ ਦੀ ਸੇਵਾ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਲੈ ਸਕਦੀ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਇੰਚਾਰਜ ਹਰੀਸ਼ ਚੌਧਰੀ ਦੀ ਹਾਜ਼ਰੀ ‘ਚ ਵਿਧਾਨ ਸਭਾ ਚੋਣਾਂ ‘ਚ ਪ੍ਰਸ਼ਾਂਤ ਕਿਸ਼ੋਰ ਦੀ ਸੇਵਾ ਲੈਣ ਦੇ ਪ੍ਰਸਤਾਵ ‘ਤੇ ਪਾਰਟੀ ਦੇ ਨੇਤਾਵਾਂ ਨਾਲ ਵਿਚਾਰ ਦੇਣ ਨੂੰ ਕਿਹਾ।

ਸਾਊਦੀ ਅਰਬ ‘ਚ ਬਣੇਗਾ ਥ੍ਰੀ ਲੇਅਰ ਵਾਲਾ ਸ਼ਹਿਰ, ਜਾਣੋ ਕੀ ਹੋਵੇਗੀ ਖਾਸੀਅਤ

0

ਸਾਊਦੀ ਅਰਬ ਵੱਲੋਂ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਹੈ। ਸਾਊਦੀ ਅਰਬ ਨੇ ਆਪਣੇ ਭਵਿੱਖ ਦੇ ਸ਼ਹਿਰ ‘ਦਿ ਲਾਈਨ’ ਨੂੰ ਆਕਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਈਕੋ ਸਿਟੀ ਦੀ ਉਸਾਰੀ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ 2024 ਤੱਕ ਲੋਕ ਇਸ ਵਿੱਚ ਰਹਿ ਸਕਣਗੇ। ਲਗਭਗ 170 ਕਿਲੋਮੀਟਰ ਲੰਬੇ ਇਸ ਵਿਲੱਖਣ ਖੇਤਰ ਨੂੰ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕੇਂਦਰੀ ਰੀੜ੍ਹ ਦੀ ਹੱਡੀ ਵਜੋਂ ‘ਦਿ ਲਾਈਨ’ ਦੱਸਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਨਿਰਮਾਣ ਤਿੰਨ ਪੱਧਰਾਂ ‘ਚ ਹੋਵੇਗਾ। ਪਹਿਲੀ ਪਰਤ ਪੈਦਲ ਚੱਲਣ ਵਾਲਿਆਂ ਲਈ ਹੋਵੇਗੀ, ਬਾਕੀ ਦੀਆਂ ਦੋ ਪਰਤਾਂ ਆਵਾਜਾਈ ਅਤੇ ਬੁਨਿਆਦੀ ਢਾਂਚੇ ਲਈ ਹੋਣਗੀਆਂ। ਪ੍ਰੋਜੈਕਟ ਦੇ ਸੀਈਓ, ਨਦਮੀ ਅਲ ਨਾਸਰ ਦੱਸਦੇ ਹਨ, “ਇੱਕ ਵੱਡਾ ਪ੍ਰੋਜੈਕਟ ਹੋਣ ਕਰਕੇ, ਡਿਵੈਲਪਰ ਦੋ ਸਿਰਿਆਂ ਤੋਂ ਕੰਮ ਸ਼ੁਰੂ ਕਰ ਰਹੇ ਹਨ। ਇਸ ਈਕੋ ਸਿਟੀ ਵਿੱਚ 10 ਲੱਖ ਲੋਕ ਰਹਿ ਸਕਣਗੇ। ਇਹ ਅਲਟਰਾ ਹਾਈ ਸਪੀਡ ਟਰਾਂਜ਼ਿਟ ਅਤੇ ਆਟੋਨੋਮਸ ਮੋਬਿਿਲਟੀ ਹੱਲ ਦੁਆਰਾ ਜੁੜੇ ਹੋਣਗੇ।

ਸਕੂਲ, ਰੈਸਟੋਰੈਂਟ, ਦੁਕਾਨਾਂ ਸਾਰੇ ਰਿਹਾਇਸ਼ੀ ਖੇਤਰਾਂ ਤੋਂ ਸਿਰਫ਼ 5 ਮਿੰਟ ਦੀ ਦੂਰੀ ‘ਤੇ ਹੋਣਗੀਆਂ । ਕੋਈ ਯਾਤਰਾ 20 ਮਿੰਟਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਸਾਰੀ ਅਜਿਹੀ ਹੋਵੇਗੀ ਕਿ 95% ਕੁਦਰਤੀ ਸਰੋਤ ਸੁਰੱਖਿਅਤ ਹੋਣਗੇ। ਇਸ ਪ੍ਰਾਜੈਕਟ ‘ਤੇ 15 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ 3.8 ਲੱਖ ਨੌਕਰੀਆਂ ਪੈਦਾ ਹੋਣਗੀਆਂ। ਇਸ ਸਮੇਂ 1500 ਕਰਮਚਾਰੀ ਸਾਈਟ ‘ਤੇ ਕੰਮ ਕਰ ਰਹੇ ਹਨ

ਇਹ ਪ੍ਰੋਜੈਕਟ ਦੁਨੀਆ ਦਾ ਸਭ ਤੋਂ ਵੱਡਾ ਕਾਰਬਨ ਮੁਕਤ ਸਿਸਟਮ ਹੋਵੇਗਾ। ਦਿ ਲਾਈਨ’ ਪ੍ਰੋਜੈਕਟ ਨਿਓਮ ਦਾ ਹਿੱਸਾ ਹੈ, ਜਿਸ ਦੇ ਤਹਿਤ ਜਾਰਡਨ ਅਤੇ ਮਿਸਰ ਦੇ ਨਾਲ ਸਾਊਦੀ ਅਰਬ ਦੀ ਸਰਹੱਦ ‘ਤੇ 37.5 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਕੀਤੀ ਜਾਣੀ ਹੈ। ਇਸ ਦੇ 16 ਉਪਨਗਰ ਹੋਣਗੇ। ਊਰਜਾ ਲਈ, ਉਹ ਹਵਾ ਅਤੇ ਸੂਰਜੀ ਊਰਜਾ ‘ਤੇ ਨਿਰਭਰ ਕਰਨਗੇ। ਪਾਣੀ ਨੂੰ ਆਕਸੀਜਨ ਅਤੇ ਈਂਧਨ ਲਈ ਹਾਈਡ੍ਰੋਜਨ ਵਿੱਚ ਬਦਲਣ ਲਈ ਵੀ ਇੱਥੇ ਅਤਿ-ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸਾਊਦੀ ਨੂੰ ਸਿਲੀਕਾਨ ਵੈਲੀ ਵਰਗੇ ਤਕਨਾਲੋਜੀ ਕੇਂਦਰ ਵਿੱਚ ਬਦਲਣਾ ਹੈ। ਇੱਥੇ ਉਨ੍ਹਾਂ ਨੂੰ ਉਨ੍ਹਾਂ ਲਈ ਪਨਾਹ ਮਿਲੇਗੀ ਜੋ ਇੱਕ ਅਸਾਧਾਰਨ ਜੀਵਨ ਚਾਹੁੰਦੇ ਹਨ। ਇੱਥੇ ਕਾਰੋਬਾਰ ਦੀ ਤਰੱਕੀ ਦੇ ਨਾਲ, ਵਾਤਾਵਰਣ ਸੁਰੱਖਿਆ ‘ਤੇ ਧਿਆਨ ਦਿੱਤਾ ਜਾਵੇਗਾ। ਏਆਈ ਸੰਚਾਲਿਤ ਫਲਾਇੰਗ ਡਰੋਨ ਟੈਕਸੀ, ਰੋਬੋਟਿਕ ਡਾਇਨਾਸੌਰਸ ਦੇ ਨਾਲ ਜੁਰਾਸਿਕ ਪਾਰਕ ਵਰਗਾ ਮਨੋਰੰਜਨ ਪਾਰਕ ਵੀ ਹੋਵੇਗਾ। ਦੁਨੀਆ ਦਾ ਸਭ ਤੋਂ ਵੱਡਾ ਕੋਰਲ ਗਾਰਡਨ, ਕਲਾਉਡ ਸੀਡਿੰਗ ਅਤੇ ਵਿਸ਼ਾਲ ਨਕਲੀ ਚੰਦਰਮਾ ਇੱਥੇ ਦੇ ਨਜ਼ਾਰੇ ਨੂੰ ਸ਼ਾਨਦਾਰ ਬਣਾ ਦੇਵੇਗਾ। ਇਹ ਫ੍ਰੀ ਜ਼ੋਨ ਹੋਵੇਗਾ, ਯਾਨੀ ਇੱਥੇ ਦੇ ਕਾਨੂੰਨ ਸਾਊਦੀ ਦੇ ਕਾਨੂੰਨਾਂ ਤੋਂ ਬਿਲਕੁਲ ਵੱਖਰੇ ਹੋਣਗੇ।

ਕੇਂਦਰੀ ਸਿੱਖ ਅਜਾਇਬ ਘਰ ’ਚ ਤਿੰਨ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

0

ਜਥੇਦਾਰ ਅਵਤਾਰ ਸਿੰਘ, ਬਾਬਾ ਹਰਦੇਵ ਸਿੰਘ ਤੇ ਜਥੇਦਾਰ ਅਮਰ ਸਿੰਘ ਦੀਆਂ ਪੰਥਕ ਸੇਵਾਵਾਂ ਨਾ ਭੁੱਲਣਯੋਗ- ਬੀਬੀ ਜਗੀਰ ਕੌਰ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਬਾਬਾ ਹਰਦੇਵ ਸਿੰਘ ਲੂਲੋਂ ਵਾਲੇ ਅਤੇ ਬੱਬਰ ਅਕਾਲੀ ਸ਼ਹੀਦ ਜਥੇਦਾਰ ਅਮਰ ਸਿੰਘ ਧਾਲੀਵਾਲ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਨਿਭਾਈ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ, ਬਾਬਾ ਹਰਦੇਵ ਸਿੰਘ ਲੂਲੋਂ ਵਾਲੇ ਅਤੇ ਜਥੇਦਾਰ ਅਮਰ ਸਿੰਘ ਧਾਲੀਵਾਲ ਦੀਆਂ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਚ ਕਿਸੇ ਸ਼ਖ਼ਸੀਅਤ ਦੀ ਤਸਵੀਰ ਦਾ ਸੁਸ਼ੋਭਿਤ ਹੋਣਾ ਵੱਡਾ ਕੌਮੀ ਸਨਮਾਨ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਨ੍ਹਾਂ ਸਿੱਖ ਸ਼ਖ਼ਸੀਅਤਾਂ ਨੇ ਕੌਮ, ਦੇਸ਼ ਅਤੇ ਧਰਮ ਪ੍ਰਤੀ ਸ਼ਲਾਘਾਯੋਗ ਕਾਰਜ ਕੀਤੇ ਹੋਣ, ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਂਦੀ ਹੈ। ਜਥੇਦਾਰ ਅਵਤਾਰ ਸਿੰਘ, ਬਾਬਾ ਹਰਦੇਵ ਸਿੰਘ ਅਤੇ ਜਥੇਦਾਰ ਅਮਰ ਸਿੰਘ ਧਾਲੀਵਾਲ ਨੇ ਵੀ ਵੱਡੀਆਂ ਪੰਥਕ ਸੇਵਾਵਾਂ ਨਿਭਾਈਆਂ ਹਨ, ਜਿਸ ਨੂੰ ਕੌਮ ਹਮੇਸ਼ਾ ਯਾਦ ਰੱਖੇਗੀ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਬੀਬੀ ਜਗੀਰ ਕੌਰ ਨੇ ਤਿੰਨੇ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰ ਨੂੰ ਸਿਰੋਪਾਓ ਦਿੱਤੇ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਸ਼੍ਰੋਮਣੀ ਕਮੇਟੀ ਦੇ ਲਗਾਤਾਰ 11 ਸਾਲ ਪ੍ਰਧਾਨ ਰਹੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਸਥਾਪਨਾ ਤੋਂ ਲੈ ਕੇ ਆਪਣੇ ਅੰਤਲੇ ਸਮੇਂ ਤੱਕ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ। ਇਸੇ ਤਰ੍ਹਾਂ ਬਾਬਾ ਹਰਦੇਵ ਸਿੰਘ ਲੂਲੋਂ ਵਾਲਿਆਂ ਨੇ ਜਿਥੇ ਸ਼੍ਰੋਮਣ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵਜੋਂ ਆਪਣੀ ਸੇਵਾਵਾਂ ਦਿੱਤੀਆਂ, ਉਥੇ ਹੀ ਦੇਸ਼ ਵਿਦੇਸ਼ ਵਿਚ ਸਿੱਖੀ ਦਾ ਪ੍ਰਚਾਰ ਕਰਕੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸ਼ਖ਼ਸੀਅਤ ਸਨ। ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਜਥੇਦਾਰ ਅਮਰ ਸਿੰਘ ਧਾਲੀਵਾਲ ਨੇ ਗੁਰੂ ਕਾ ਬਾਗ ਮੋਰਚੇ ਅਤੇ ਪੰਜਾ ਸਾਹਿਬ ਦੇ ਸਾਕੇ ਸਮੇਂ ਵਧ ਚੜ੍ਹ ਕੇ ਭੂਮਿਕਾ ਨਿਭਾਈ ਅਤੇ ਕਈ ਵਾਰ ਜੇਲ੍ਹ ਵੀ ਗਏ।

ਤਸਵੀਰਾਂ ਸਥਾਪਤ ਕਰਨ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਅੰਤ੍ਰਿੰਗ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਹਰਪਾਲ ਸਿੰਘ ਜੱਲ੍ਹਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਅਵਤਾਰ ਸਿੰਘ ਵਣਵਾਲਾ, ਸ. ਸੁਖਵਰਸ਼ ਸਿੰਘ ਪੰਨੂ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਡਾ ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਸ. ਇੰਦਰਜੀਤ ਸਿੰਘ ਮੱਕੜ, ਬੀਬੀ ਮਨਜੀਤ ਕੌਰ, ਬੀਬੀ ਇੰਦਰਜੀਤ ਕੌਰ, ਸ. ਬਿਕਰਮਜੀਤ ਸਿੰਘ ਮੱਕੜ, ਸ. ਅਮਨਪ੍ਰੀਤ ਸਿੰਘ, ਸ. ਏਕਮਜੋਤ ਸਿੰਘ ਮੱਕੜ, ਸ. ਹਰਕੁੰਵਰਜੋਤ ਸਿੰਘ ਮੱਕੜ, ਸ. ਜਗਦੀਸ਼ ਸਿੰਘ ਲੂਲੋਂ ਵਾਲੇ, ਬਾਬਾ ਬੇਅੰਤ ਸਿੰਘ ਹੇਮੁਕੰਟ ਸਾਹਿਬ, ਬਾਬਾ ਸੁਖਦੇਵ ਸਿੰਘ ਬੇਰ ਕਲਾਂ, ਭਾਈ ਵਾਹਿਗੁਰੂ ਸਿੰਘ, ਭਾਈ ਸਤਨਾਮ ਸਿੰਘ ਆਦਿ ਸ਼ਖ਼ਸੀਅਤਾਂ ਮੌਜੂਦ ਸਨ।