Home Blog Page 2283

Sonia Mann ਦੀ ਸਿਆਸਤ ‘ਚ ਐਂਟਰੀ, ਪੜ੍ਹੋ ਕਿਹੜੀ ਪਾਰਟੀ ‘ਚ ਰਹੇ ਸ਼ਾਮਿਲ

0

ਪਿਛਲੇ 1 ਸਾਲ ਤੋਂ ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਈ ਅਦਾਕਾਰਾ ਸੋਨੀਆ ਮਾਨ ਸਿਆਸਤ ‘ਚ ਪੈਰ ਧਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਸੋਨੀਆ ਮਾਨ 12 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅਦਾਕਾਰਾ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹਾਜ਼ਰੀ ‘ਚ ਪਾਰਟੀ ‘ਚ ਸ਼ਾਮਿਲ ਹੋਣਗੇ। ਸੋਨੀਆ ਮਾਨ ਨੂੰ ਮੋਹਾਲੀ ਤੋਂ ਪਾਰਟੀ ਉਮੀਦਵਾਰ ਵੀ ਬਣਾ ਸਕਦੇ ਹਨ।

ਦੱਸ ਦਈਏ ਕਿ ਪਿਛਲੇ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ‘ਚ ਸੋਨੀਆ ਮਾਨ ਲਗਾਤਾਰ ਸਰਗਰਮ ਰਹੇ ਹਨ ਉਹ ਲਗਾਤਾਰ ਅੰਦੋਲਨ ‘ਚ ਹਿੱਸਾ ਬਣ ਰਹੀ ਹੈ।

ਪੰਜਾਬ ਦੇ ਸਕੂਲਾਂ ‘ਚ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਲਾਜ਼ਮੀ, ਉਲੰਘਣਾ ਕਰਨ ਵਾਲੇ ਨੂੰ ਲੱਗੇਗਾ ਜੁਰਮਾਨਾ

0

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਵੀਰਵਾਰ ਨੂੰ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਤ ਦੋ ਮਹੱਤਵਪੂਰਨ ਬਿੱਲ, ‘ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ (ਸੋਧ) ਬਿੱਲ, 2021’ ਅਤੇ ‘ਪੰਜਾਬ ਰਾਜ ਭਾਸ਼ਾ (ਸੋਧ) ਬਿੱਲ-2021’ ਪੇਸ਼ ਕੀਤੇ। ਵਿਧਾਨ ਸਭਾ. ਇਨ੍ਹਾਂ ਬਿੱਲਾਂ ਨੂੰ ਵਿਧਾਨ ਸਭਾ ਨੇ ਆਵਾਜ਼ੀ ਵੋਟ ਨਾਲ ਪਾਸ ਕੀਤਾ ਸੀ।

ਸੂਬੇ ਦੇ ਸਕੂਲਾਂ ਵਿੱਚ ਪਹਿਲੀ ਤੋਂ 10ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਲਈ ‘ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ (ਸੋਧ) ਬਿੱਲ, 2021’ ਪਾਸ ਕੀਤਾ ਗਿਆ। ਇਸ ਤਹਿਤ ਜੁਰਮਾਨੇ ਦੀ ਰਕਮ 25,000, 50000 ਅਤੇ 1 ਲੱਖ ਰੁਪਏ ਤੋਂ ਵਧਾ ਕੇ ਕ੍ਰਮਵਾਰ 50000, 1 ਲੱਖ ਅਤੇ 2 ਲੱਖ ਰੁਪਏ ਕਰ ਦਿੱਤੀ ਗਈ ਹੈ।

ਕੋਈ ਵੀ ਸਕੂਲ ਜੋ ਪਹਿਲੀ ਵਾਰ ਐਕਟ ਦੇ ਉਪਬੰਧਾਂ ਜਾਂ ਇਸ ਅਧੀਨ ਬਣਾਏ ਨਿਯਮਾਂ ਦੀ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਉਲੰਘਣਾ ਕਰਦਾ ਹੈ, ਉਹ ਦੂਜੀ ਵਾਰ 1 ਲੱਖ ਰੁਪਏ ਦਾ ਜੁਰਮਾਨਾ ਅਦਾ ਕਰੇਗਾ। ਜੇਕਰ ਅਜਿਹਾ ਸਕੂਲ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਤੀਜੀ ਵਾਰ ਐਕਟ ਦੇ ਉਪਬੰਧਾਂ ਅਤੇ ਇਸ ਅਧੀਨ ਬਣਾਏ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਦੋ ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ।

15ਵੀਂ ਵਿਧਾਨ ਸਭਾ ਦੇ 16ਵੇਂ ਵਿਸ਼ੇਸ਼ ਇਜਲਾਸ ਦੌਰਾਨ 15 ਬਿੱਲ ਪਾਸ

0

ਚੰਡੀਗੜ੍ਹ:ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 15ਵੀਂ ਪੰਜਾਬ ਵਿਧਾਨ ਸਭਾ ਦੇ 16ਵੇਂ ਵਿਸ਼ੇਸ਼ ਇਜਲਾਸ ਦੌਰਾਨ ਵੱਖ-ਵੱਖ ਵਿਸ਼ਿਆਂ ਸਬੰਧੀ 15 ਬਿੱਲ ਪਾਸ ਕੀਤੇ ਗਏ। ਅੱਜ ਪਾਸ ਕੀਤੇ ਗਏ ਬਿੱਲਾਂ ਵਿੱਚ ਹੇਠ ਲਿਖੇ ਬਿੱਲ ਸ਼ਾਮਲ ਹਨ:

1. ਦੀ ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਬਿਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ)
2. ਦੀ ਲੈਮਰਿਨ ਟੈੱਕ ਸਕਿਲਜ਼ ਯੂਨੀਵਰਸਿਟੀ, ਪੰਜਾਬ ਬਿਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ)
3. ਪੰਜਾਬ ਕਾਰੋਬਾਰ ਦਾ ਅਧਿਕਾਰ (ਸੋਧ) ਬਿਲ, 2021
4. ਪੰਜਾਬ ਵਸਤਾਂ ਅਤੇ ਸੇਵਾਵਾਂ ਕਰ (ਸੋਧ) ਬਿਲ, 2021
5. ਦੀ ਪੰਜਾਬ ਆਫੀਸ਼ੀਅਲ ਲੈਂਗੂਏਜ਼ (ਸੋਧ) ਬਿਲ, 2021
6. ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ਜ਼ (ਸੋਧ) ਬਿਲ, 2021
7. ਪੰਜਾਬ ਸਬੰਧਤ ਕਾਲਜਜ਼ (ਸੇਵਾ ਦੀ ਸੁਰੱਖਿਆ) ਸੋਧ ਬਿਲ, 2021
8. ਦੀ ਪੰਜਾਬ ਵਨ-ਟਾਈਮ ਵਾਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ਼ ਬਿਲਡਿੰਗ ਕਨਸਟਰੱਕਟਡ ਇਨ ਵਾਇਲੇਸ਼ਨ ਆਫ਼ ਦੀ ਬਿਲਡਿੰਗਜ਼ ਬਾਇ-ਲਾਅਜ਼ ਬਿਲ, 2021
9. ਦੀ ਪੰਜਾਬ ਰਿਨਿਊਏਵਲ ਐਨਰਜੀ ਸਿਕਿਊਰਿਟੀ, ਰਿਫੋਰਮ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿਲ, 2021
9 (ਏ). ਦੀ ਪੰਜਾਬ ਐਨਰਜੀ ਸਕਿਊਰਿਟੀ, ਰਿਫੋਰਮਸ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿਲ, 2021
10. ਦੀ ਪੰਜਾਬ ਐਗਰੀਕਲਚਰ ਪ੍ਰੋਡੀਊਸ ਮਾਰਕਿਟਸ (ਸੋਧ) ਬਿਲ, 2021
11. ਦੀ ਪੰਜਾਬ ਕੰਟਰੈਕਟ ਫਾਰਮਿੰਗ (ਰੀਪੀਲ) ਬਿਲ, 2021
12. ਦੀ ਪੰਜਾਬ (ਇੰਸਟੀਚਿਊਸ਼ਨ ਐਂਡ ਅਦਰ ਬਿਲਡਿੰਗਜ਼) ਟੈਕਸ (ਰੀਪੀਲ) ਬਿਲ, 2021
13. ਦੀ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਾਈਜੇਸ਼ਨ ਆਫ਼ ਕੰਟਰੈਕਚੂਅਲ ਇੰਮਪਲਾਈਜ਼ ਬਿਲ, 2021
14. ਦੀ ਪੰਜਾਬ ਫਰੂਟ ਨਰਸਰੀਜ਼ (ਸੋਧ) ਬਿਲ, 2021
15. ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜ਼ਟ ਪ੍ਰਬੰਧ (ਦੂਜੀ ਸੋਧ) ਬਿਲ, 2021

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ 20 ਨਵੇਂ ਆਗੂ

0

ਅੱਜ 20 ਦੇ ਕਰੀਬ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਆਗੂਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਟਵੀਟ ਕੀਤਾ ਅਤੇ ਲਿਖਿਆ ਕਿ ਸੀਐਮ ਚੰਨੀ ਸਾਨੂੰ ਜਿੰਨਾ ਮਰਜ਼ੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲਵੇ ਪਰ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਸਵੈਮਾਣ ਦੀ ਰਾਖੀ ਲਈ ਅਕਾਲੀ ਦਲ ਦੀ ਕੁਰਬਾਨੀ ਹੈ। ਅਸੀਂ ਕਦੇ ਨਹੀਂ ਭੁੱਲਾਂਗੇ ਕਿ ਕਿਸ ਤਰ੍ਹਾਂ 1984 ਵਿਚ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਕਾਂਗਰਸੀ ਗੁੰਡਿਆਂ ਨੇ ਬੇਰਹਿਮੀ ਨਾਲ ਮਾਰਿਆ ਸੀ। ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਸਲੀ ਗੱਦਾਰ ਕੌਣ ਹੈ।

ਸਾਬਕਾ ਵਿਧਾਇਕ ਸੁਖਪਾਲ ਖਹਿਰ ਗ੍ਰਿਫ਼ਤਾਰ

0

ਚੰਡੀਗੜ੍ਹ : ਸਾਬਕਾ ਵਿਧਾਇਕ ਸੁਖਪਾਲ ਖਹਿਰ ਨੂੰ ED ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ED ਨੇ ਖਹਿਰਾ ਨੂੰ ਬਿਆਨ ਦਰਜ਼ ਕਰਵਾਉਣ ਲਈ ਚੰਡੀਗੜ੍ਹ ਬੁਲਾਇਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਨੀ ਲਾਂਡਰਿੰਗ ਮਾਮਲਾ ਦੱਸਿਆ ਜਾ ਰਿਹਾ।

ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ 14 ਤੇ 15 ਨਵੰਬਰ ਨੂੰ ਲਗਾਇਆ ਜਾਵੇਗਾ ਕੋਰੋਨਾ ਜਾਂਚ ਕੈਂਪ

0

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਲਈ ਸ਼੍ਰੋਮਣੀ ਕਮੇਟੀ ਵੱਲੋਂ 14 ਅਤੇ 15 ਨਵੰਬਰ ਨੂੰ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਸ਼੍ਰੋਮਣੀ ਕਮੇਟੀ ਦੇ ਸ੍ਰੀ ਅੰਮ੍ਰਿਤਸਰ ਵਿਖੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਲੱਗੇਗਾ।

ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ 17 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਵੇਗਾ, ਜੋ 26 ਨਵੰਬਰ ਨੂੰ ਵਾਪਸ ਦੇਸ਼ ਪਰਤੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ 19 ਨਵੰਬਰ ਨੂੰ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਦੇਸ਼ ਵਿਦੇਸ਼ ਵਿਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਪਾਕਿਸਤਾਨ ਦੇ ਗੁਰਧਾਮਾਂ ਲਈ 17 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਟੀਕਾਕਰਣ ਦੇ ਨਾਲ-ਨਾਲ ਕੋਰੋਨਾ ਦੀ 72 ਘੰਟੇ ਪਹਿਲਾਂ ਦੀ ਰਿਪੋਰਟ ਲਾਜ਼ਮੀ ਹੈ।

ਇਸ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਟੈਸਟ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ 14 ਅਤੇ 15 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਤੱਕ ਇਹ ਕੈਂਪ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਸ਼ਰਧਾਲੂਆਂ ਨੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਵੀਜ਼ਾ ਅਪਲਾਈ ਕੀਤਾ ਹੈ, ਉਹ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਇਸ ਕੈਂਪ ਵਿਚ ਪੁੱਜਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਸ਼ਰਧਾਲੂ ਆਪਣੇ ਤੌਰ ’ਤੇ ਕੋਰੋਨਾ ਟੈਸਟ ਕਰਵਾਉਣਾ ਚਾਹੁੰਦੇ ਹਨ, ਉਹ 17 ਨਵੰਬਰ ਨੂੰ ਪਾਕਿਸਤਾਨ ਰਵਾਨਾ ਹੋਣ ਤੋਂ 72 ਘੰਟੇ ਪਹਿਲਾਂ ਦੀ ਰਿਪੋਰਟ ਲੈ ਕੇ ਆਉਣ।

ਹੰਗਾਮੇ ਤੋਂ ਬਾਅਦ ਸਿੱਧੂ ਦੀ ਪ੍ਰੈੱਸ ਕਾਨਫਰੰਸ, ਕਿਹਾ- Live ਹੋਣੀ ਚਾਹੀਦੀ ਸਦਨ ਦੀ ਕਾਰਵਾਈ ਨਾਲ ਹੀ ਪੰਜਾਬ ਨੂੰ ਦਿੱਤਾ ਰੋਡਮੈਪ

0

ਚੰਡੀਗੜ੍ਹ : ਸਦਨ ‘ਚ ਅੱਜ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਤਿੱਖੀ ਬਹਿਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਸਿੱਧੂ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਸਦਨ ਦੀ ਕਾਰਵਾਈ ਲਾਈਵ ਹੋਣੀ ਚਾਹੀਦੀ ਹੈ। ਨਾਲ ਹੀ ਸਿੱਧੂ ਨੇ ਪੰਜਾਬ ਲਈ ਰੋਡਮੈਪ ਵੀ ਦੱਸਿਆ।

ਪੰਜਾਬ ਨੂੰ ਠੇਕੇਦਾਰੀ ਸਿਸਟਮ ਦੀ ਮਾਰ ਪਈ
ਇਸ ਦੌਰਾਨ ਪੰਜਾਬ ਦੀ ਇਨਕਮ ‘ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਠੇਕੇਦਾਰੀ ਸਿਸਟਮ ਦੀ ਮਾਰ ਪਈ ਹੈ। ਸਾਨੂੰ ਇਨਕਮ ਦੇ ਸਰੋਤ ਪੈਦਾ ਕਰਨੇ ਪੈਣਗੇ। ਪੰਜਾਬ ਦੀ ਕਮਾਈ ਬਾਕੀ ਰਾਜਾਂ ਘੱਟ ਹੈ। ਅਸੀਂ ਸਿਰਫ਼ ਕਰਜਾ ਲੈ ਕੇ ਕਰਜਾ ਉਤਾਰ ਰਹੇ ਹਾਂ। ਜੇਕਰ ਅੱਜ ਇਸ ‘ਤੇ ਕੰਮ ਨਹੀਂ ਕੀਤਾ ਗਿਆ ਤਾਂ ਸੂਬਾ ਰਹਿਣ ਲਾਈਕ ਨਹੀਂ ਰਹੇਗਾ। ਅੱਜ ਜ਼ਰੂਰਤ ਹੈ ਪੰਜਾਬ ਨੂੰ ਆਰਥਿਕ ਰੂਪ ਤੋਂ ਮਜ਼ਬੂਤ ਕਰਨ ਦੀ ਲੋੜ ਹੈ। ਸਿੱਧੂ ਨੇ ਅੱਗੇ ਕਿਹਾ ਕਿ ਇੱਥੇ ਖੇਤੀਬਾੜੀ ਲਈ ਕੋਈ ਰੋਡਮੈਪ ਨਹੀਂ ਦੇ ਰਹੇ, ਰੇਤ ਮਾਈਨਿੰਗ ਅਤੇ ਕੇਬਲ ਦੇ ਬਿੱਲ ਵੀ ਇਸੇ ਤਰ੍ਹਾਂ ਪਏ ਹਨ।

ਪੰਜਾਬ 25 ਹਜ਼ਾਰ ਕਰੋੜ ਰੂਪਏ ਕਮਾ ਸਕਦਾ
ਸਿੱਧੂ ਨੇ ਅੱਗੇ ਅਕਾਲੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਬਕਾ ਪੀਐੱਮ ਮਨਮੋਹਨ ਸਿੰਘ ਨੇ ਕਾਂਗਰਸ ਪਾਰਟੀ ਨੇ ਕਿਸ ਤਰ੍ਹਾਂ ਦੇਸ਼ ਦੀ ਆਰਥਿਕਤਾ ਮਜ਼ਬੂਤ ਬਣਾਈ? ਪੰਜਾਬ ਵੀ 25 ਹਜ਼ਾਰ ਕਰੋੜ ਰੂਪਏ ਕਮਾ ਸਕਦਾ ਹੈ। ਸਿਰਫ L – 1 ਲਾਇਸੈਂਸ ਦੇ ਨਾਲ 10 ਹਜ਼ਾਰ ਕਰੋੜ ਰੂਪਏ ਕਮਾਏ ਜਾ ਸਕਦੇ ਹਨ।

ਲਾਈਵ ਹੋਣੀ ਚਾਹੀਦੀ ਹੈ ਸਦਨ ਦੀ ਕਾਰਵਾਈ
ਸਿੱਧੂ ਨੇ ਅੱਗੇ ਕਿਹਾ ਕਿ ਅਸੀਂ ਸਦਨ ਵਿੱਚ ਸੈਸ਼ਨ ਰੱਖਿਆ ਸੀ ,ਉਸ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਣਾ ਚਾਹੀਦਾ ਹੈ। ਸਾਨੂੰ ਲੋਕ ਦੇਖ ਰਹੇ ਹਨ ਅਤੇ ਮੈਂ ਤਾਂ ਚਾਹੁੰਦਾ ਹਾਂ ਕਿ ਦ]ਸਦਨ ਦੀ ਕਾਰਵਾਈ ਲਾਈਵ ਹੋਣੀ ਚਾਹੀਦੀ ਹੈ ਤਾਂਕਿ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗੇ।

ਅਸਾਮ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਜਾਣੋ ਕਿੰਨੇ ਲੋਕਾਂ ਦੀ ਹੋਈ ਮੌਤ

0

ਅਸਾਮ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਅਸਾਮ ਦੇ ਕਰੀਮਗੰਜ ਜ਼ਿਲ੍ਹੇ ਵਿਚ ਅੱਜ ਛਠ ਪੂਜਾ ਤੋਂ ਬਾਅਦ ਵਾਪਸ ਪਰਤਦੇ ਸਮੇਂ ਟਰੱਕ ਅਤੇ ਇੱਕ ਆਟੋ ਰਿਕਸ਼ਾ ਦੀ ਆਹਮੋ-ਸਾਹਮਣੇ ਦੀ ਟੱਕਰ ’ਚ 4 ਔਰਤਾਂ ਅਤੇ 2 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅਸਾਮ-ਤ੍ਰਿਪੁਰਾ ਹਾਈਵੇਅ ’ਤੇ ਜ਼ਿਲ੍ਹੇ ਦੇ ਪਾਥਰਕਾਂਡੀ ਇਲਾਕੇ ਵਿਚ ਹੋਇਆ। ਉਨ੍ਹਾਂ ਨੇ ਦੱਸਿਆ ਕਿ ਆਟੋ ਰਿਕਸ਼ਾ ਵਿਚ ਸਵਾਰ 9 ਸਵਾਰੀਆਂ ਦੀ ਮੌਤ ਮੌਕੇ ’ਤੇ ਹੋ ਗਈ, ਜਦੋਂ ਕਿ ਇੱਕ ਦੀ ਮੌਤ ਹਸਪਤਾਲ ’ਚ ਹੋਈ। ਇਸਦੇ ਨਾਲ ਹੀ ਟਰੱਕ ਡਰਾਈਵਰ ਫਰਾਰ ਹੋ ਗਿਆ।

ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਫਰਾਰ ਟਰੱਕ ਡਰਾਈਵਰ ਨੂੰ ਫੜਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦਰਮਿਆਨ ਭੜਕੇ ਸਥਾਨਕ ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ ਅਤੇ ਡਰਾਈਵਰ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਮੌਕੇ ’ਤੇ ਭਾਰੀ ਪੁਲਿਸ ਫੋਰਸ ਭੇਜੀ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਦੂਜਾ ਭਾਈ ਪਨਿਕਾ, ਸ਼ਾਲੂ ਬਾਈ ਪਨਿਕਾ, ਗੌਰਵ ਦਾਸ ਪਨਿਕਾ, ਲੱਲਨ ਗੋਸਵਾਮੀ, ਸ਼ੰਭੂ ਦਾਸ ਪਨਿਕਾ, ਪੂਜਾ ਗੌਰ, ਦੇਵ ਗੌਰ, ਮਾਂਗਲੀ ਕਰਮਾਕਰ, ਟੋਪੂ ਕਰਮਾਕਰ ਅਤੇ ਆਟੋ ਰਿਕਸ਼ਾ ਡਰਾਈਵਰ ਸੋਨੂਰੀ ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਅਨੁਸਾਰ ਹਾਦਸੇ ਵਿਚ ਮਾਰੇ ਗਏ ਸਾਰੇ ਲੋਕ ਪਾਥਰਕਾਂਡੀ ਦੇ ਲੋਂਗਈ ਚਾਹ ਬਾਗਾਨ ਦੇ ਰਹਿਣ ਵਾਲੇ ਸਨ। ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਹਾਦਸੇ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਗਰਾਂਟ ਰਾਸ਼ੀ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੁੱਖ ਦੀ ਇਸ ਘੜੀ ਨੂੰ ਹਰ ਸੰਭਵ ਮਦਦ ਕਰਨ ਦਾ ਨਿਰਦੇਸ਼ ਦਿੱਤਾ ਹੈ।

ਚੰਨੀ ਸਰਕਾਰ ਦੀ ਨਕਾਮੀ ਕਾਰਨ ਕਿਸਾਨਾਂ ਨੂੰ ਨਹੀਂ ਮਿਲ ਰਹੀ ਖਾਦ – ਅਮਨ ਅਰੋੜਾ

0

ਡੀ.ਏ.ਪੀ ਖਾਦ ਦੇ ਸੰਕਟ ਲਈ ਮੋਦੀ ਅਤੇ ਚੰਨੀ ਸਰਕਾਰ ਜ਼ਿੰਮੇਵਾਰ – ਹਰਪਾਲ ਸਿੰਘ ਚੀਮਾ

ਵਿਧਾਨ ਸਭਾ ਇਜਲਾਸ : ਡੀ.ਏ.ਪੀ. ਖਾਦ ਦੇ ਮੁੱਦੇ ‘ਤੇ ‘ਆਪ’ ਵਿਧਾਇਕਾਂ ਨੇ ਕੀਤਾ ਰੋਸ ਮਾਰਚ

ਚੰਡੀਗੜ੍ਹ : ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਸੂਬੇ ‘ਚ ਡੀ.ਏ.ਪੀ ਖਾਦ ਦੇ ਗਹਿਰਾਏ ਸੰਕਟ ਨੂੰ ਲੈ ਕੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਚੰਨੀ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਥਾਨਕ ਸੈਕਟਰ- 4 ਸਥਿਤ ਐਮ.ਐਲ.ਏ. ਹੋਸਟਲ ਵਿੱਚ ਬੈਠਕ ਕਰਨ ਉਪਰੰਤ ‘ਆਪ’ ਵਿਧਾਇਕਾਂ ਨੇ ਪੈਦਲ ਹੀ ਵਿਧਾਨ ਸਭਾ ਵੱਲ ਕੂਚ ਕੀਤਾ। ‘ਆਪ’ ਵਿਧਾਇਕਾਂ ‘ਚ ਕੁਲਤਾਰ ਸਿੰਘ ਸੰਧਵਾਂ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜੈ ਸਿੰਘ ਰੋੜੀ ਅਤੇ ਅਮਰਜੀਤ ਸਿੰਘ ਸੰਦੋਆ ਪ੍ਰਮੁੱਖ ਸਨ।

ਹੱਥਾਂ ਵਿੱਚ ਚੰਨੀ ਅਤੇ ਮੋਦੀ ਸਰਕਾਰ ਖਿਲਾਫ਼ ਤਖ਼ਤੀਆਂ ਅਤੇ ਡੀ.ਏ.ਪੀ. ਖਾਦ ਦੇ ਖਾਲੀ ਥੈਲੇ ਫੜ ਕੇ ‘ਆਪ’ ਵਿਧਾਇਕਾਂ ਨੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਉਤੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਾਏ, ਉਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਚੰਨੀ ਨੇ ਕੁਰਸੀ ਅਤੇ ਕਮਜੋਰੀ ਕਾਰਨ ਕੇਂਦਰ ਦੀ ਮੋਦੀ ਸਰਕਾਰ ਮੂਹਰੇ ਆਤਮ ਸਮਰਪਣ ਕਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਕੇਂਦਰ ਦੀ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਬਦਲੇ ਦੀ ਭਾਵਨਾ ‘ਚ ਸ਼ਰੇਆਮ ਕਿੜ ਕੱਢ ਰਹੀ ਹੈ, ਤਾਂ ਚੰਨੀ ਸਰਕਾਰ ਕੀ ਕਰ ਰਹੀ ਹੈ? ਚੀਮਾ ਨੇ ਕਿਹਾ ਕੇਂਦਰ ਦੀਆਂ ਜ਼ਿਆਦਤੀਆਂ ਮੂਹਰੇ ਗੋਡੇ ਟੇਕ ਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ। ਇਸ ਲਈ ਪੰਜਾਬ ਨੂੰ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਜ਼ਰੂਰਤ ਹੈ, ਜੋ ਸਿਰਫ਼ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ।

ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਅਤੇ ਅਮਨ ਅਰੋੜਾ ਨੇ ਕਿਹਾ ਕਿ ਅੱਜ ਕਣਕ ਦੀ ਬਿਜਾਈ ਦਾ ਸਮਾਂ ਸਿਖ਼ਰਾਂ ‘ਤੇ ਹੈ, ਪ੍ਰੰਤੂ ਸੂਬੇ ਦੀਆਂ ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਡੀਲਰਾਂ ਨੂੰ ਅਜੇ ਤੱਕ 40- 42 ਫ਼ੀਸਦੀ ਹੀ ਡੀ.ਏ.ਪੀ ਖਾਦ ਦੀ ਸਪਲਾਈ ਪ੍ਰਾਪਤ ਹੋਈ ਹੈ। ‘ਆਪ’ ਵਿਧਾਇਕਾਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਪੰਜਾਬ ਨੂੰ ਡੀ.ਏ.ਪੀ ਖਾਦ ਦੀ ਸਪਲਾਈ ‘ਚ ਜਾਣਬੁੱਝ ਕੇ ਰੁਕਾਵਟਾਂ ਪਾ ਰਹੀ ਹੈ, ਜਦੋਂ ਕਿ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ, ਅਤੇ ਉਤਰ ਪ੍ਰਦੇਸ਼ ਵਿੱਚ ਪੰਜਾਬ ਨਾਲੋਂ ਦੁਗਣੀ- ਚੌਗੁਣੀ ਸਪਲਾਈ ਕੀਤੀ ਜਾ ਰਹੀ ਹੈ। ਪ੍ਰੰਤੂ ਐਨਾ ਧੱਕਾ ਹੋਣ ਦੇ ਬਾਵਜੂਦ ਚੰਨੀ ਸਰਕਾਰ ਹੱਥ ‘ਤੇ ਹੱਥ ਧਰੀ ਬੈਠੀ ਹੈ, ਜਿਸ ਕਾਰਨ ਸੂਬੇ ਦੇ ਕਿਸਾਨਾਂ ‘ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਦੌਰਾਨ ਹਾਈਕੋਰਟ ਚੌਂਕ ‘ਤੇ ਚੰਡੀਗੜ ਪੁਲੀਸ ਵੱਲੋਂ ਕੀਤੀ ਬੈਰੀਕੇਡਿੰਗ ਉਤੇ ਪੁਲੀਸ ਨੇ ‘ਆਪ’ ਵਿਧਾਇਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ‘ਆਪ’ ਵਿਧਾਇਕ ਹੱਥਾਂ ਵਿੱਚ ਤੱਖਤੀਆਂ ਸਮੇਤ ਵਿਧਾਨ ਸਭਾ ਕੰਪਲੈਕਸ ਅੰਦਰ ਜਾਣ ਵਿੱਚ ਕਾਮਯਾਬ ਹੋ ਗਏ।

ਸਮੇਂ ਤੋਂ ਪਹਿਲਾਂ ਮੰਡੀਆਂ ਕਿਉਂ ਬੰਦ ਕਰ ਰਹੀ ਹੈ ਚੰਨੀ ਸਰਕਾਰ: ‘ਆਪ’ ਦਾ ਸਵਾਲ
‘ਆਪ’ ਨੇ ਪੰਜਾਬ ਸਰਕਾਰ ਵੱਲੋਂ ਫ਼ਸਲ ਬਾਕੀ ਹੋਣ ਦੇ ਬਾਵਜੂਦ ਮੰਡੀਆਂ ਵਿਚੋਂ ਸਰਕਾਰੀ ਖ਼ਰੀਦ ਬੰਦ ਕੀਤੇ ਜਾਣ ਦਾ ਮੁੱਦਾ ਵੀ ਚੁੱਕਿਆ। ਸੂਬੇ ਦੀਆਂ ਮੰਡੀਆਂ ਵਿੱਚੋਂ ਖ਼ਰੀਦ ਬੰਦ ਕੀਤੇ ਜਾਣ ਦੇ ਫ਼ੈਸਲੇ ‘ਤੇ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਤੁਗ਼ਲਕੀ ਫ਼ੁਰਮਾਨ ਕਰਾਰ ਦਿੱਤਾ। ਉਨਾਂ ਕਿਹਾ ਕਿ ਅਜੇ ਵੀ 15-20 ਫ਼ੀਸਦੀ ਝੋਨਾ ਮੰਡੀਆਂ ਵਿੱਚ ਆਉਣਾ ਬਾਕੀ ਹੈ, ਫਿਰ ਕਿਸ ਆਧਾਰ ‘ਤੇ ਸੂਬਾ ਸਰਕਾਰ ਖ਼ਰੀਦ ਬੰਦ ਕਰ ਰਹੀ ਹੈ, ਜਦੋਂ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਨੂੰ 30 ਨਵੰਬਰ ਤੱਕ ਮਨਜੂਰੀ ਦਿੱਤੀ ਹੋਈ ਹੈ।

ਅਮਲ ਨਹੀਂ, ਸਿਰਫ਼ ਐਲਾਨ ਕਰਨ ‘ਚ ਮਾਹਿਰ ਹੈ ਚੰਨੀ ਸਰਕਾਰ: ਚੀਮਾ
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਚੰਨੀ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਦਿਨ- ਰਾਤ ਜਿੰਨਾਂ ਅੰਤਰ ਹੈ। ਮੀਡੀਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਨੀ ਸਰਕਾਰ ਨੇ ਸਿਰਫ਼ ਐਲਾਨ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ, ਪ੍ਰੰਤੂ ਐਲਾਨਾਂ ਉਤੇ ਅਮਲ ਕਰਨਾ ਨਾ ਇਹਨਾਂ (ਕਾਂਗਰਸੀਆਂ) ਦੀ ਨੀਤੀ ਹੈ ਅਤੇ ਨਾ ਹੀ ਨੀਅਤ ਵਿੱਚ ਹੈ। ਚੀਮਾ ਨੇ ਮੀਡੀਆ ਕਰਮੀਆਂ ਨੂੰ ਪੁੱਛਿਆ ਕਿ ਸਰਬ ਪਾਰਟੀ ਬੈਠਕ ਵਿੱਚ ‘ਆਪ’ ਵੱਲੋਂ ਉਠਾਏ ਮੁੱਦੇ ‘ਤੇ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਸੀ ਕਿ ਇਸ ਵਾਰ ਸਾਰਾ ਮੀਡੀਆ ਕੈਮਰਿਆਂ ਸਮੇਤ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਤੱਕ ਪਹੁੰਚ ਰੱਖੇਗਾ, ਕੀ ਅਜਿਹਾ ਹੋ ਸਕਿਆ ਹੈ? ਤੁਸੀਂ ਮੀਡੀਆ ਕਰਮੀ ਅੱਜ ਵੀ ਬਾਹਰ ਹੀ ਖੜੇ ਹਨ।

ਇਸੇ ਤਰਾਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬੀ.ਏ.ਸੀ. ਦੀ ਬੈਠਕ ਵਿੱਚ ਭਰੋਸਾ ਦਿੱਤਾ ਸੀ ਕਿ ਲੰਬਿਤ ਮੌਨਸੂਨ ਇਜਲਾਸ 15- 20 ਦਿਨਾਂ ਵਿੱਚ ਬੁਲਾ ਲਿਆ ਜਾਵੇਗਾ, ਕੀ ਅਜਿਹਾ ਹੋ ਸਕਿਆ ਹੈ? ਨਹੀਂ ਹੋ ਸਕਿਆ। ਇਸੇ ਤਰਾਂ ਸਰਕਾਰ ਇਜਲਾਸ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਦੀ ਗੱਲ ਤੋਂ ਵੀ ਭੱਜ ਗਈ। ਇਹੋ ਹਾਲ ਸਰਕਾਰ ਵੱਲੋਂ ਚੋਣਾ ਦੇ ਮੱਦੇਨਜ਼ਰ ਕੀਤੇ ਜਾ ਰਹੇ ਸਾਰੇ ਛੋਟੇ- ਵੱਡੇ ਐਲਾਨਾਂ ਦਾ ਹੋਣਾ ਹੈ।

ਲੋਕ ਮੁੱਦਿਆਂ ਦੇ ਹੱਲ ਲਈ 15 ਦਿਨ ਲਗਾਤਾਰ ਚੱਲੇ ਇਜਲਾਸ : ‘ਆਪ’
ਵਿਧਾਨ ਸਭਾ ਇਜਲਾਸ ਦੌਰਾਨ ‘ਆਪ’ ਦੇ ਵਿਧਾਇਕਾਂ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਦੁਰਪੇਸ਼ ਢੇਰਾਂ ਮੁੱਦਿਆਂ ਦੇ ਪੱਕੇ ਹੱਲ ਲਈ ਘੱਟੋ- ਘੱਟ 15 ਦਿਨ ਦੇ ਲਗਾਤਾਰ ਇਜਲਾਸ ਦੀ ਮੰਗ ਕੀਤੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰੌਲੇ- ਰੱਪੇ ਵਿੱਚ 2 -4 ਮਿੰਟ ਦੀ ਬਹਿਸ ਨਾਲ ਪੰਜਾਬ ਦੇ ਵੱਡੇ ਮਸਲੇ ਕਿਵੇਂ ਹੱਲ ਹੋ ਸਕਦੇ ਹਨ? ਉਨਾਂ ਬੇਰੁਜ਼ਗਾਰੀ, ਕਿਸਾਨੀ -ਕਰਜੇ, ਹਜ਼ਾਰਾਂ ਆਊਟਸੋਰਸਿੰਗ ਕਾਮੇ, ਮੁਲਾਜ਼ਮ ਅਤੇ ਪੈਨਸ਼ਨਰ, ਸਰਕਾਰੀ ਕਾਲਜਾਂ ਦੇ ਗੈਸਟ ਫ਼ੈਕਿਲਟੀ ਟੀਚਰਾਂ ਸਮੇਤ ਬੇਅਦਬੀ, ਬਹਿਬਲ ਕਲਾਂ, ਨਸ਼ੇ ਅਤੇ ਬਹੁ- ਭਾਂਤੀ ਮਾਫ਼ੀਆ ਨੂੰ ਪੰਜਾਬ ਦੇ ਭੱਖਵੇਂ ਮੁੱਦੇ ਦੱਸਿਆ।

YouTube ਵੱਲੋਂ ਅੱਜ ਤੋਂ ਕੀਤਾ ਜਾ ਰਿਹਾ ਹੈ ਇਹ ਵੱਡਾ ਬਦਲਾਅ

0

ਯੂਟਿਊਬ ਅੱਜ ਤੋਂ ਆਪਣੇ ਪਲੇਟਫਾਰਮ ’ਤੇ ਸਭ ਤੋਂ ਵੱਡਾ ਬਦਲਾਅ ਕਰਨ ਜਾ ਰਿਹਾ ਹੈ।ਇਸ ਬਦਲਾਅ ਨਾਲ ਯੂਟਿਊਬ ’ਤੇ ਅੱਜ ਤੋਂ ਤੁਹਾਨੂੰ ਡਿਸਲਾਈਕ ਦੀ ਗਿਣਤੀ ਨਹੀਂ ਦਿਸੇਗੀ। ਇਸ ਬਦਲਾਅ ਤੋਂ ਬਾਅਦ ਕਿਸੇ ਵੀਡੀਓ ਨੂੰ ਡਿਸਲਾਈਕ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ। ਹਾਲਾਂਕਿ ਯੂਟਿਊਬ ਦੇ ਇਸ ਫੈਸਲੇ ਦਾ ਇੱਕ ਨੁਕਸਾਨ ਇਹ ਵੀ ਹੈ ਕਿ ਲੋਕ ਕਿਸੇ ਵੀਡੀਓ ’ਤੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਨਹੀਂ ਕਰ ਸਕਣਗੇ।ਇਸ ਪ੍ਰਕਾਰ ਵਾਸਤਵਿਕ ਫੀਡਬੈਕ ਹੁਣ ਨਹੀਂ ਮਿਲ ਸਕੇਗਾ।

ਇਸ ਫੈਸਲੇ ਸੰਬੰਧੀ ਯੂਟਿਊਬ ਦਾ ਕਹਿਣਾ ਹੈ ਕਿ ਇਸ ਨਾਲ ਹੈਰਾਸਮੈਂਟ ’ਚ ਕਮੀ ਆਏਗੀ ਕਿਉਂਕਿ ਕਈ ਵਾਰ ਲੋਕ ਪੱਖਪਾਤ ਕਾਰਨ ਵੀ ਕਿਸੇ ਵੀਡੀਓ ਨੂੰ ਡਿਸਲਾਈਕ ਕਰਦੇ ਹਨ। ਥੋਕ ’ਚ ਕਿਸੇ ਵੀਡੀਓ ’ਤੇ ਮਿਲਣ ਵਾਲੇ ਲਾਈਕਸ ਨੂੰ ਯੂਟਿਊਬ ਡਿਸਲਾਈਕ ਅਟੈਕ ਕਹਿੰਦਾ ਹੈ।

ਇਸ ਸੰਬੰਧ ‘ਚ ਇੱਕ ਬਿਆਨ ’ਚ ਕਿਹਾ ਹੈ ਕਿ ਡਿਸਲਾਈਕ ਦੀ ਗਿਣਤੀ ਹੁਣ ਜਨਤਕ ਤੌਰ ’ਤੇ ਨਹੀਂ ਦਿਸੇਗੀ, ਹਾਲਾਂਕਿ ਯੂਜ਼ਰਸ ਡਿਸਲਾਈਕ ਦੇ ਬਟਨ ’ਤੇ ਕਲਿੱਕ ਕਰਕੇ ਅਜੇ ਵੀ ਕਿਸੇ ਵੀਡੀਓ ਨੂੰ ਡਿਸਲਾਈਕ ਕਰ ਸਕਣਗੇ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਵੀ ਕ੍ਰਿਏਟਰ ਯੂਟਿਊਬ ਸਟੂਡੀਓ ’ਚ ਡਿਸਲਾਈਕ ਦੀ ਗਿਣਤੀ ਨੂੰ ਵੇਖ ਸਕਣਗੇ।

ਯੂਟਿਊਬ ਇਸ ਦੀ ਟੈਸਟਿੰਗ ਲੰਬੇ ਸਮੇਂ ਤੋਂ ਕਰ ਰਿਹਾ ਸੀ ਅਤੇ ਇਸ ਨੂੰ ਹੁਣ ਲਾਈਵ ਕੀਤਾ ਜਾ ਰਿਹਾ ਹੈ। ਕਈ ਵਾਰ ਕਲੀਕਬੇਟ ਦੇ ਤੌਰ ’ਤੇ ਵੀ ਡਿਸਲਾਈਕ ਦਾ ਇਸਤੇਮਾਲ ਹੁੰਦਾ ਹੈ। ਯੂਟਿਊਬ ਦਾ ਕਹਿਣਾ ਹੈ ਕਿ ਛੋਟੇ ਕ੍ਰਿਏਟਰਾਂ ਨੂੰ ਡਿਸਲਾਈਕ ਕਾਊਂਟ ਜਨਤਕ ਹੋਣ ਨਾਲ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਵੱਡੇ ਕ੍ਰਿਏਟਰ ਇਨ੍ਹਾਂ ਦੀ ਵੀਡੀਓ ਨੂੰ ਵੱਡੀ ਗਿਣਤੀ ’ਚ ਡਿਸਲਾਈਕ ਕਰਦੇ ਹਨ ਯਾਨੀ ਡਿਸਲਾਈਕ ਅਟੈਕ ਕਰਦੇ ਹਨ।