ਠਾਣੇ `ਚ ਇਕ ਨਾਬਾਲਗਾ ਨਾਲ 2 ਬਜ਼ੁਰਗਾਂ ਨੇ ਕੀਤਾ ਗੈਂਗਰੇਪ

0
44
Rape

ਮਹਾਰਾਸ਼ਟਰ, 22 ਜੂਨ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਠਾਣੇ ਵਿਖੇ ਇਕ ਨਾਬਾਲਗਾ ਨਾਲ ਦੋ ਬਜ਼ੁਰਗਾਂ ਵਲੋਂ ਗੈਂਗਰੇਪ (Gangrape) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਪੁਲਸ ਨੇ ਕਰ ਲਿਆ ਹੈ ਦੋਹਾਂ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਠਾਣੇ ਜਿ਼ਲੇ ਦੇ ਕਲਿਆਣ ਸ਼ਹਿਰ ਵਿਚ ਜੋ 2 ਬਜ਼ੁਰਗਾਂ ਵੱਲੋਂ 16 ਸਾਲ ਦੀ ਇਕ ਨਾਬਾਲਗ ਲੜਕੀ (Minor girl) ਨਾਲ ਕਥਿਤ ਤੌਰ ‘ਤੇ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਵਾਲੀ ਘਟਨਾ ਕੋਲਸੇਵਾੜੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਇਕ ਝੁੱਗੀ-ਝੌਂਪੜੀ ਵਾਲੀ ਬਸਤੀ ਵਿਚ ਵਾਪਰੀ ਇਸ ਘਟਨਾ ਸਬੰਧੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਦੋਵੇਂ ਬਜ਼ੁਰਗਾਂ ਨੇ ਨਾਬਾਲਗ ਲੜਕੀ ਨਾਲ ਵਾਰ-ਵਾਰ ਕੀਤਾ ਜਬਰ ਜਨਾਹ

ਦੋਵਾਂ ਦੀ ਉਮਰ 60 ਸਾਲ ਤੋਂ ਵੱਧ ਹੈ । ਦੋਵਾਂ ਨੇ ਕਥਿਤ ਤੌਰ ‘ਤੇ ਲੜਕੀ ਨੂੰ ਦਬੋਚ ਲਿਆ ਅਤੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ । ਪੀੜਤਾ ਉਨ੍ਹਾਂ ਦੇ ਚੁੰਗਲ ਵਿਚੋਂ ਨਿਕਲਣ ਵਿਚ ਕਾਮਯਾਬ ਰਹੀ ਅਤੇ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ।

LEAVE A REPLY

Please enter your comment!
Please enter your name here