Home Blog Page 2233

ਦਿੱਲੀ ‘ਚ ਟਰੱਕਾਂ ਦੀ ਐਂਟਰੀ ਤੇ ਨਿਰਮਾਣ ਗਤੀਵਿਧੀਆਂ ’ਤੇ ਰੋਕ ਜਾਰੀ ਰਹੇਗੀ: ਵਾਤਾਵਰਣ ਮੰਤਰੀ ਗੋਪਾਲ ਰਾਏ

0

ਰਾਸ਼ਟਰੀ ਰਾਜਧਾਨੀ ’ਚ ਹਵਾ ਗੁਣਵੱਤਾ ਦੀ ਸਥਿਤੀ ਕਾਫੀ ਮਾੜੀ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਹਵਾ ਗੁਣਵੱਤਾ ਦੀ ਸਥਿਤੀ ਦੇ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਇਸ ਨੂੰ ਵੇਖਦੇ ਹੋਏ ਸੀ. ਐੱਨ. ਜੀ. ਤੋਂ ਚੱਲਣ ਵਾਲੇ ਵਾਹਨਾਂ, ਈ-ਟਰੱਕ ਅਤੇ ਜ਼ਰੂਰੀ ਸੇਵਾਵਾਂ ਵਿਚ ਲੱਗੇ ਵਾਹਨਾਂ ਨੂੰ ਛੱਡ ਕੇ ਟਰੱਕਾਂ ਦੀ ਐਂਟਰੀ ’ਤੇ ਪਾਬੰਦੀ ਅਗਲੇ ਹੁਕਮ ਤੱਕ ਜਾਰੀ ਰਹੇਗੀ।

ਸ਼ਹਾਦਤਾਂ ਯਾਦ ਰੱਖਿਓ ਪੰਜਾਬੀਓ, ਪੰਜਾਬ ‘ਚ ਭਾਜਪਾ ਦੀ ਸਕੀਮ ਵੇਖੋ, ਕਿਸਾਨ ਆਗੂਆਂ ਨੂੰ ਜਾਣਗੀਆਂ ਵੱਡੀਆਂ ਆਫ਼ਰਾ

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ 16 ਦਸੰਬਰ ਨੂੰ ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀ ਦੀ ਸਮੀਖਿਆ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਵਾਤਾਵਰਣ ਵਿਭਾਗ ਨੂੰ ਇਕ ਮਤਾ ਭੇਜਿਆ ਹੈ, ਜਿਸ ’ਚ ਜਮਾਤ 6ਵੀਂ ਅਤੇ ਉਸ ਤੋਂ ਉੱਪਰ ਦੇ ਵਿਦਿਆਰਥੀਆਂ ਲਈ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 5ਵੀਂ ਜਮਾਤ ਅਤੇ ਉਸ ਤੋਂ ਹੇਠਾਂ ਦੇ ਬੱਚਿਆਂ ਲਈ ਸਿੱਖਿਆ ਵਿਭਾਗ ਨੇ 20 ਦਸੰਬਰ ਤੋਂ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦਾ ਸੁਝਾਅ ਦਿੱਤਾ ਹੈ।

ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਰਗਰਮ ਹੋਏ ਸੁਨੀਲ ਜਾਖੜ, ਵੇਖੋ ਕਿਸ ਨੂੰ ਪਵਾ ਦਿੱਤੀਆਂ ਭਾਜੜਾ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮਤਾ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੂੰ ਭੇਜਿਆ ਜਾਵੇਗਾ, ਕਿਉਂਕਿ ਸੁਪਰੀਮ ਕੋਰਟ ਨੇ ਸਕੂਲਾਂ ਅਤੇ ਕਾਲਜਾਂ ਨੂੰ ਮੁੜ ਤੋਂ ਖੋਲ੍ਹੇ ਜਾਣ ਦਾ ਫ਼ੈਸਲਾ ਉਸੇ ’ਤੇ ਛੱਡਿਆ ਹੈ। ਰਾਏ ਮੁਤਾਬਕ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ 1 ਦਸਬੰਰ ਤੋਂ 12 ਦਸੰਬਰ ਤੱਕ 250 ਤੋਂ 325 ਵਿਚਾਲੇ ਰਿਹਾ ਪਰ ਮਾਹਰਾਂ ਨੇ ਅਗਲੇ ਤਿੰਨ ਦਿਨਾਂ ਵਿਚ ਹਵਾ ਗੁਣਵੱਤਾ ਵਿਚ ਮਾਮੂਲੀ ਗਿਰਾਵਟ ਦਾ ਅਨੁਮਾਨ ਜਤਾਇਆ ਹੈ।

ਦੋ ਸਾਬਕਾ ਮੁੱਖ ਮੰਤਰੀਆਂ ਵੱਲੋਂ 900 ਏਕੜ ਸਰਕਾਰੀ ਜ਼ਮੀਨ ਦੱਬਣ ਦਾ ਖੁਲਾਸਾ, ਆਪ ਨੇ ਮੰਗੀ ਤੁਰੰਤ ਕਾਰਵਾਈ

0

ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਇਕੱਲੇ ਮੋਹਾਲੀ ਜ਼ਿਲ੍ਹੇ ‘ਚ 25000 ਏਕੜ ਸਰਕਾਰੀ ਜ਼ਮੀਨ ‘ਤੇ ਸਿਆਸਤਦਾਨਾਂ, ਉੱਚ ਅਧਿਕਾਰੀਆਂ ਅਤੇ ਰਸੂਖ਼ਦਾਰਾ ਦਾ ਹੈ ਨਜਾਇਜ਼ ਕਬਜ਼ਾ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਰਾਜਧਾਨੀ (ਚੰਡੀਗੜ੍ਹ) ਨਾਲ ਲੱਗਦੇ ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਦੇ ਇਲਾਕੇ ‘ਚ 900 ਏਕੜ ਸਰਕਾਰੀ ਤੇ ਸ਼ਾਮਲਾਤੀ ਜ਼ਮੀਨਾਂ ਉੱਤੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਨਜਾਇਜ਼ ਕਬਜ਼ੇ ਹੋਣ ਸਬੰਧੀ ਕੀਤੇ ਖ਼ੁਲਾਸੇ ਦਾ ਸਖ਼ਤ ਨੋਟਿਸ ਲਿਆ ਹੈ। ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਇਸ ਬਾਰੇ ਤੁਰੰਤ ਕਾਰਵਾਈ (ਐਕਸ਼ਨ) ਦੀ ਮੰਗ ਕਰਨ ਦੇ ਨਾਲ- ਨਾਲ ਸਵਾਲ ਕੀਤਾ ਕਿ ਸਰਕਾਰ ਦੱਸੇ ਕਿ 2 ਸਾਬਕਾ ਮੁੱਖ ਮੰਤਰੀ ਕਿਹੜੇ ਹਨ, ਜਿਨ੍ਹਾਂ ਨੇ ਸਿਰਫ਼ ਇੱਕ ਜ਼ਿਲ੍ਹੇ ‘ਚ ਹੀ ਡੇਢ ਲੱਖ ਕਰੋੜ ਰੁਪਏ ਦੀ ਸਰਕਾਰੀ ਤੇ ਸ਼ਾਮਲਾਤੀ ਜ਼ਮੀਨ ਦੱਬ ਰੱਖੀ ਹੈ? ਸਰਕਾਰ ਇਹ ਵੀ ਸਪੱਸ਼ਟ ਕਰੇ ਕਿ ਉਹ ਕਿਹੜੇ ਕਾਰਨ ਜਾਂ ਮਜਬੂਰੀਆਂ ਹਨ ਕਿ ਸਰਕਾਰ ਐਨੇ ਵੱਡੇ ਲੈਂਡ (ਜ਼ਮੀਨ) ਮਾਫ਼ੀਆ ਨੂੰ ਸਿੱਧਾ ਹੱਥ ਕਿਉਂ ਨਹੀਂ ਪਾ ਰਹੀ?

ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਜਿਸ ਰਿਪੋਰਟ ਦੇ ਆਧਾਰ ‘ਤੇ ਦੱਸਿਆ ਹੈ ਕਿ ਡੇਢ ਲੱਖ ਕਰੋੜ ਰੁਪਏ ਦੀ ਕੀਮਤ ਵਾਲੀ 900 ਏਕੜ ਜ਼ਮੀਨ ਸਿਰਫ਼ 2 ਸਾਬਕਾ ਮੁੱਖ ਮੰਤਰੀਆਂ ਦੇ ਪਰਿਵਾਰਾਂ ਨੇ ਦੱਬੀ ਹੋਈ ਹੈ, ਉਸ ਰਿਪੋਰਟ ‘ਚ ਉਨ੍ਹਾਂ ਦੋਵਾਂ ਸਾਬਕਾ ਮੁੱਖ ਮੰਤਰੀਆਂ ਦੇ ਨਾਮ ਵੀ ਜ਼ਰੂਰ ਲਿਖੇ ਹੋਣਗੇ, ਫਿਰ ਇਹ ਨਾਮ ਜਨਤਕ ਕਰਨ ਤੋਂ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਕਿਉਂ ਟਲ਼ ਰਹੀ ਹੈ? ਨਵਜੋਤ ਸਿੰਘ ਸਿੱਧੂ ਵੀ ਸਪੱਸ਼ਟ ਕਰਨ ਕਿ ਦੋ ਨਾਮ ਜਨਤਕ ਕਰਨ ‘ਚ ਉਨ੍ਹਾਂ ਨੂੰ ਕਿਉਂ ਝਿਜਕ ਆ ਰਹੀ ਹੈ?

ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰਾਂ ‘ਚ ਹਿੰਮਤ ਹੋਵੇ ਤਾਂ ਉਪਰੋਕਤ 2 ਸਾਬਕਾ ਮੁੱਖ ਮੰਤਰੀਆਂ ਦੇ ਨਜਾਇਜ਼ ਕਬਜ਼ੇ ਹਟਾ ਕੇ ਪੰਜਾਬ ਦੇ ਸਾਰੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਦੀ ਮੁਕੰਮਲ ਮੁਆਫ਼ੀ ਹੋ ਸਕਦੀ ਹੈ, ਜੋ ਲਗਭਗ ਡੇਢ ਲੱਖ ਕਰੋੜ ਰੁਪਏ ਬਣਦੀ ਹੈ। ਮਾਨ ਨੇ ਕਿਹਾ ਕਿ ਚੰਡੀਗੜ੍ਹ ਦੇ ਆਲ਼ੇ ਦੁਆਲ਼ੇ ਦੀਆਂ ਸਰਕਾਰੀ ਅਤੇ ਸ਼ਾਮਲਾਤੀ ਜ਼ਮੀਨਾਂ ਉੱਤੇ ਸਿਆਸਤਦਾਨਾਂ, ਉੱਚ- ਅਧਿਕਾਰੀਆਂ ਅਤੇ ਹੋਰ ਰਸੂਖ਼ਵਾਨਾਂ ਦੇ ਨਜਾਇਜ਼ ਅਤੇ ਗ਼ਲਤ- ਮਲ਼ਤ ਤਰੀਕੇ ਨਾਲ ਕੀਤੇ ਕਬਜ਼ਿਆਂ ਬਾਰੇ ਗਠਿਤ ਹੋਏ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ 2013 ਨੂੰ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਹਵਾਲੇ ਕਰ ਦਿੱਤੀ ਸੀ, ਪ੍ਰੰਤੂ 8 ਸਾਲ ਬੀਤ ਜਾਣ ਦੇ ਬਾਵਜੂਦ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਨੇ ਇਸ ਰਿਪੋਰਟ ਉੱਪਰ ਕਾਰਵਾਈ ਕਰਨ ਦੀ ਜੁਰਅਤ ਨਹੀਂ ਦਿਖਾਈ, ਕਿਉਂਕਿ ਸੱਤਾਧਾਰੀ ਖ਼ੁਦ ਹੀ ਤਾਂ ਕਾਬਜ਼ ਹਨ।

ਭਗਵੰਤ ਮਾਨ ਨੇ ਕਿਹਾ ਕਿ ਜੇ ਨਾਮਵਰ ਸਿਆਸਤਦਾਨਾਂ ਅਤੇ ਚਰਚਿਤ ਅਧਿਕਾਰੀਆਂ ਸਮੇਤ ਵੱਡੇ ਲੋਕਾਂ ਵੱਲੋਂ ਇਕੱਲੇ ਐਸ.ਏ.ਐਸ ਨਗਰ (ਮੋਹਾਲੀ) ਦੀਆਂ ਸਰਕਾਰੀ ਅਤੇ ਸ਼ਾਮਲਾਤੀ ਜ਼ਮੀਨਾਂ ‘ਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰਵਾ ਲਿਆ ਜਾਵੇ ਜਾਂ ਉਸ ਦਾ ਬਾਜ਼ਾਰੀ ਮੁੱਲ ਵਸੂਲ ਲਿਆ ਜਾਵੇ ਤਾਂ ਕਿਸਾਨਾਂ- ਮਜ਼ਦੂਰਾਂ ਅਤੇ ਸਾਰੇ ਦੁਕਾਨਦਾਰਾਂ ਸਮੇਤ ਪੰਜਾਬ ਸਰਕਾਰ ਸਿਰ ਖੜ੍ਹਾ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਵੀ ਉਤਾਰਿਆ ਜਾ ਸਕਦਾ ਹੈ, ਕਿਉਂਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਮੁਤਾਬਿਕ ਇਕੱਲੇ ਮੋਹਾਲੀ ਜ਼ਿਲ੍ਹੇ ‘ਚ 25000 ਏਕੜ ਸਰਕਾਰੀ ਤੇ ਸ਼ਾਮਲਾਤੀ ਜ਼ਮੀਨ ਉੱਪਰ ਜਾਂ ਤਾਂ ਨਜਾਇਜ਼ ਕਬਜ਼ੇ ਹੋਏ ਹਨ ਅਤੇ ਜਾਂ ਫਿਰ ਮਾਲ ਰਿਕਾਰਡ ‘ਚ ਫ਼ਰਜ਼ੀਵਾੜਾ ਕਰਕੇ ਗ਼ਲਤ ਤਰੀਕੇ ਨਾਲ ਜ਼ਮੀਨਾਂ ਆਪਣੇ ਨਾਂਅ ਚੜ੍ਹਾ ਲਈਆਂ ਗਈਆਂ ਹਨ। ਅਰਬਾਂ ਖਰਬਾਂ ਰੁਪਏ ਦੀਆਂ ਇਹਨਾਂ ਸੰਪਤੀਆਂ ਨੂੰ ਮੁੜ ਸਰਕਾਰੀ ਕਬਜ਼ੇ ਹੇਠ ਲਿਆਉਣ ਲਈ ਸਿਆਸੀ ਇਮਾਨਦਾਰੀ ਅਤੇ ਇੱਛਾ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਜੋ ਨਾ ਕਾਂਗਰਸ ਕੋਲ ਹੈ ਅਤੇ ਨਾ ਹੀ ਬਾਦਲਾਂ ਅਤੇ ਭਾਜਪਾ ਕੋਲ ਸੀ।

ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਉਠਾਇਆ ਗਿਆ ਇਹ ਮਾਮਲਾ ਖ਼ੁਦ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ- ਨਾਲ ਪੰਜਾਬ ਦੇ ਐਡਵੋਕੇਟ ਜਨਰਲ ਡੀ.ਐਸ. ਪਟਵਾਲੀਆ ਲਈ ਵੀ ਪਰਖ ਦੀ ਘੜੀ ਹੈ, ਕਿਉਂਕਿ ਡੀ.ਐਸ. ਪਟਵਾਲੀਆ ਜਸਟਿਸ ਕੁਲਦੀਪ ਸਿੰਘ ਦੇ ਪੁੱਤਰ ਹਨ। ‘ਆਪ’ ਆਗੂ ਨੇ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਕਿ ਉਹ ਨਜਾਇਜ਼ ਕਬਜ਼ਾਧਾਰੀ ਦੋਵੇਂ ਸਾਬਕਾ ਮੁੱਖ ਮੰਤਰੀਆਂ ਸਮੇਤ ਬਾਕੀ ਸਭ ਦੇ ਨਾਮ ਵੀ ਜਨਤਕ ਕਰਨ ਅਤੇ ਫ਼ੈਸਲਾਕੁੰਨ ਕਾਰਵਾਈ ਦੀ ਸਮਾਂ ਸੀਮਾ ਵੀ ਸੂਬੇ ਦੇ ਲੋਕਾਂ ਨੂੰ ਦੱਸਣ।

ਮਾਨ ਨੇ ਕਿਹਾ ਕਿ ਜਿੰਨਾ ਚਿਰ ਦੋਨਾਂ ਸਾਬਕਾ ਮੁੱਖ ਮੰਤਰੀਆਂ ਦੇ ਨਾਮ ਲੋਕਾਂ ਨੂੰ ਨਹੀਂ ਦੱਸੇ ਜਾਂਦੇ ਓਨਾਂ ਚਿਰ ਗੋਪੀ ਭਾਰਗਵ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਦੇ ਸਾਰੇ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਵੀ ਇਨ੍ਹਾਂ ਗੰਭੀਰ ਦੋਸ਼ਾਂ ਦੇ ਘੇਰੇ ‘ਚੋਂ ਮੁਕਤ ਨਹੀਂ ਹੋ ਸਕਦੇ। ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀਆਂ ਦੇ ਸਾਰੇ ਸਾਫ਼- ਸੁਥਰੇ ਪਰਿਵਾਰਾਂ ਨੂੰ ਵੀ ਇਸ ਮੁੱਦੇ ‘ਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਲੋਕ ਉਨ੍ਹਾਂ ਨੂੰ ਜ਼ਮੀਨ (ਲੈਂਡ) ਮਾਫ਼ੀਆ ਵਜੋਂ ਨਾ ਦੇਖਣ। ਜ਼ਿਕਰਯੋਗ ਹੈ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦਾ ਗਠਨ 29 ਮਈ 2012 ਨੂੰ ਹਾਈਕੋਰਟ ਦੇ ਆਦੇਸ਼ਾਂ ‘ਤੇ ਹੋਇਆ ਸੀ, ਜਿਸ ਨੇ 1 ਮਾਰਚ 2013 ‘ਚ ਕਮਿਸ਼ਨ ਨੇ ਆਪਣੀ ਪਹਿਲੀ ਅਤੇ ਜੁਲਾਈ 2013 ਨੂੰ ਦੂਜੀ ਅਤੇ ਅੰਤਿਮ ਰਿਪੋਰਟ ਸੌਂਪ ਦਿੱਤੀ ਸੀ, ਪ੍ਰੰਤੂ ਸਰਕਾਰਾਂ ਦੇ ਪੱਧਰ ‘ਤੇ ਇਸ ਰਿਪੋਰਟ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ।

ਗਰਮ ਪਾਣੀ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਤੋਂ ਮਿਲਦੀ ਹੈ ਰਾਹਤ, ਜਾਣੋ

0

ਗਰਮ ਪਾਣੀ ਪੀਣ ਨਾਲ ਸਿਹਤ ਨਾਲ ਜੁੜੀਆਂ ਕਈਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਸਵੇਰੇ ਉੱਠਦੇ ਹੀ ਚਾਹ ਜਾਂ ਕੌਫੀ ਪੀਣ ਨਾਲ ਕਬਜ਼, ਢਿੱਡ ਦਰਦ, ਗੈਸ, ਕਿੱਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਦੀ ਥਾਂ ਗਰਮ ਪਾਣੀ ਪੀਣ ਦੀ ਆਦਤ ਪਾ ਲਓ ਤਾਂ ਤੁਸੀਂ ਸਿਹਤਮੰਦ ਹੋ ਸਕਦੇ ਹੋ। ਸਿਹਤਮੰਦ ਬਣੇ ਰਹਿਣ ਲਈ ਦਿਨ ‘ਚ ਘੱਟੋ ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ। ਇਸ ਲਈ ਸਵੇਰੇ ਇੱਕ ਗਿਲਾਸ ਗਰਮ ਪਾਣੀ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ, ਜਿਵੇਂ…

ਰਾਣਾ ਰਣਬੀਰ ਤੇ ਕਰਮਜੀਤ ਅਨਮੋਲ ਬਾਹਲੇ ਅੱਥਰੇ ਨੇ, ਆਹ ਦੇਖੋ, ਧਮਾਕਾ ਹੀ ਕਰੂਗੀ ਫਿਲਮ ਗਿਰਧਾਰੀ ਲਾਲ

ਜ਼ੁਕਾਮ ਦੀ ਸ਼ਿਕਾਇਤ

ਜੇਕਰ ਛਾਤੀ ‘ਚ ਜਕੜਨ ਜਾਂ ਜ਼ੁਕਾਮ ਦੀ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਤਾਂ ਅਜਿਹੇ ‘ਚ ਗਰਮ ਪਾਣੀ ਦਵਾਈ ਦੇ ਰੂਪ ‘ਚ ਕੰਮ ਆਵੇਗਾ। ਗਰਮ ਪਾਣੀ ਪੀਣ ਨਾਲ ਤੁਹਾਡਾ ਗਲਾ ਠੀਕ ਰਹੇਗਾ ਅਤੇ ਛਾਤੀ ਨੂੰ ਆਰਾਮ ਮਿਲੇਗਾ।

ਪਾਚਨ ਸ਼ਕਤੀ

ਰੋਜ਼ ਸਵੇਰੇ ਗਰਮ ਪਾਣੀ ਪੀਣ ਨਾਲ ਪਾਚਨ ਕਿ ਰਿਆ ਠੀਕ ਰਹਿੰਦੀ ਹੈ। ਜੋ ਖਾਣਾ ਚੰਗੀ ਤਰ੍ਹਾਂ ਨਾਲ ਪਚਾਉਣ ਜਾਂ ਡਾਈਜੇਸ਼ਨ ਕਰਨ ‘ਚ ਮਦਦਗਾਰ ਹੋਵੇਗਾ ਅਤੇ ਤੁਹਾਡੀ ਸਿਹਤ ਨੂੰ ਠੀਕ ਰੱਖੇਗਾ।

ਬਲੱਡ ਸਰਕੁਲੇਸ਼ਨ

ਗਰਮ ਪਾਣੀ ਬਲੱਡ ਸਰਕੁਲੇਸ਼ਨ ਨੂੰ ਠੀਕ ਕਰਦਾ ਹੈ। ਇੰਨਾ ਹੀ ਨਹੀਂ ਗਰਮ ਪਾਣੀ ਪੀਣ ਨਾਲ ਪੂਰੇ ਸਰੀਰ ‘ਚ ਫੈਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ।

ਕਬਜ਼ ਦੀ ਸਮੱਸਿਆ ਤੋਂ ਰਾਹਤ

ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਵੀ ਗਰਮ ਪਾਣੀ ਤੁਹਾਡੀ ਮਦਦ ਕਰੇਗਾ। ਅਜਿਹੇ ‘ਚ ਸਵੇਰੇ ਗਰਮ ਪਾਣੀ ਪੀਣਾ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਅਮਰੀਕਾ ਵਾਲੇ ਡਾਕਟਰ ਨੂੰ ਇਸ ਦਸਤਾਰ ‘ਚ ਕਦੇ ਨੀਂ ਦੇਖਿਆ, ਵੇਖੋ ਸ੍ਰੀ ਹਰਿਮੰਦਰ ਸਾਹਿਬ ਤੋਂ LIVE ਤਸਵੀਰਾਂ

ਮੋਟਾਪੇ ਘਟਾਉਣ ਲਈ

ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਇਸ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਇਕ ਗਿਲਾਸ ਗਰਮ ਪਾਣੀ ਤੁਹਾਡੇ ਲਈ ਮਦਦਗਾਰ ਸਾਬਤ ਹੋਵੇਗਾ। ਜੀ, ਹਾਂ ਜਦੋਂ ਤੁਸੀਂ ਇਕ ਗਿਲਾਸ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ‘ਚ ਜਮ੍ਹਾ ਚਰਬੀ ਖਤਮ ਹੁੰਦੀ ਹੈ। ਨਤੀਜੇ ਵਜੋਂ ਤੁਹਾਡਾ ਭਾਰ ਘੱਟ ਹੋਣ ਲੱਗਦਾ ਹੈ।

ਸ਼ਹਾਦਤਾਂ ਯਾਦ ਰੱਖਿਓ ਪੰਜਾਬੀਓ, ਪੰਜਾਬ ‘ਚ ਭਾਜਪਾ ਦੀ ਸਕੀਮ ਵੇਖੋ, ਕਿਸਾਨ ਆਗੂਆਂ ਨੂੰ ਜਾਣਗੀਆਂ ਵੱਡੀਆਂ ਆਫ਼ਰਾ

ਸਿਰਦਰਦ

ਪੀਰੀਅਡਸ ਦੇ ਦਿਨਾਂ ‘ਚ ਜੇਕਰ ਤੁਹਾਨੂੰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਰਮ ਪਾਣੀ ਦੀ ਵਰਤੋਂ ਕਰਨਾ ਲਾਭਦਾਇਕ ਹੁੰਦਾ ਹੈ।

ਗੈਸ ਦੀ ਸਮੱਸਿਆ ਤੋਂ ਛੁਟਕਾਰਾ

ਗਰਮ ਪਾਣੀ ਪੀਣ ਨਾਲ ਗੈਸ ਤੋਂ ਛੁਟਕਾਰਾ ਮਿਲਦਾ ਹੈ। ਦਰਅਸਲ ਗੈਸ ਢਿੱਡ ਖ਼ਰਾਬ ਹੋਣ ਕਾਰਨ ਹੁੰਦੀ ਹੈ। ਜੇਕਰ ਤੁਸੀਂ ਰੋਜ਼ ਸਵੇਰੇ 1 ਗਿਲਾਸ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਢਿੱਡ ਠੀਕ ਰਹੇਗਾ ਅਤੇ ਤੁਹਾਨੂੰ ਗੈਸ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

PM ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ

0

ਪੀਐੱਮ ਮੋਦੀ ਅੱਜ ਕਾਸ਼ੀ ਪਹੁੰਚੇ। ਪੀਐੱਮ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕਰ ਦਿੱਤਾ ਹੈ। ਇਸ ਮੌਕੇ ਪੀ.ਐੱਮ. ਮੋਦੀ ਨੇ ਸੰਬੋਧਨ ਦੌਰਾਨ ਕਿਹਾ,‘‘ਬਾਬਾ ਭੋਲੇਨਾਥ ਹੀ ਆਪਣੀ ਮਾਇਆ ਦਾ ਵਿਸਥਾਰ ਜਾਣਦੇ ਹਨ, ਜੋ ਹੁੰਦਾ ਹੈ, ਸਭ ਉਨ੍ਹਾਂ ਦੀ ਮਰਜ਼ੀ ਨਾਲ ਹੁੰਦਾ ਹੈ।’’ ਉਨ੍ਹਾਂ ਨੇ ਕਿਹਾ,‘‘ਬਾਬਾ ਕਾਸ਼ੀ ਵਿਸ਼ਵਨਾਥ ਅਤੇ ਮਾਂ ਗੰਗਾ ਸਾਰਿਆਂ ਦੀ ਹੈ। ਮੈਂ ਦੇਸ਼ ਵਾਸੀਆਂ ਲਈ ਨਗਰ ਕੋਤਵਾਲ ਕਾਲਭੈਰਵ ਜੀ ਦਾ ਆਸ਼ੀਰਵਾਦ ਲੈ ਕੇ ਆ ਰਿਹਾ ਹਾਂ। ਮੈਂ ਕਾਸ਼ੀ ਦੇ ਕੋਤਵਾਲ ਦੇ ਚਰਨਾਂ ’ਚ ਨਮਸਕਾਰ ਕਰਦਾ ਹਾਂ।’’ ਇਸ ਮੌਕੇ ਪੀ.ਐੱਮ. ਮੋਦੀ ਨੇ ਭੋਜਪੁਰੀ ’ਚ ਕਾਸ਼ੀ ਦੇ ਲੋਕਾਂ ਨੂੰ ਵਧਾਈ ਦਿੱਤੀ।

ਪੰਜਾਬ ਕਾਂਗਰਸ ਦੇ ਕਿਹੜੇ 4 ਲੀਡਰ ‘ਆਪ’ ‘ਚ ਜਾਣਾ ਚਾਹੁੰਦੇ ਨੇ ? ਰਾਘਵ ਚੱਢਾ ਨੇ ਕੀਤਾ ਵੱਡਾ ਖੁਲਾਸਾ

ਪੀ.ਐੱਮ. ਨੇ ਕਿਹਾ ਕਿ ਸਾਡੇ ਪੁਰਾਣਾਂ ’ਚ ਕਿਹਾ ਗਿਆ ਹੈ ਕਿ ਜਿਵੇਂ ਹੀ ਕੋਈ ਕਾਸ਼ੀ ’ਚ ਪ੍ਰਵੇਸ਼ ਕਰਦਾ ਹੈ, ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਭਗਵਾਨ ਵਿਸ਼ਵੇਸ਼ਵਰ ਦਾ ਆਸ਼ੀਰਵਾਦ, ਇਕ ਅਲੌਕਿਕ ਊਰਜਾ ਦਿੰਦਾ ਹੈ। ਇੱਥੇ ਆਉਂਦੇ ਹੀ ਸਾਡੀ ਅੰਤਰ-ਆਤਮਾ ਨੂੰ ਜਾਗ੍ਰਿਤ ਕਰਦਾ ਹੈ।

ਰਾਣਾ ਰਣਬੀਰ ਤੇ ਕਰਮਜੀਤ ਅਨਮੋਲ ਬਾਹਲੇ ਅੱਥਰੇ ਨੇ, ਆਹ ਦੇਖੋ, ਧਮਾਕਾ ਹੀ ਕਰੂਗੀ ਫਿਲਮ ਗਿਰਧਾਰੀ ਲਾਲ

ਉਨ੍ਹਾਂ ਨੇ ਕਿਹਾ,‘‘ਵਿਸ਼ਵਨਾਥ ਧਾਮ ਦਾ ਇਹ ਪੂਰਾ ਨਵਾਂ ਕੰਪਲੈਕਸ ਇੱਕ ਸ਼ਾਨਦਾਰ ਭਵਨ ਹੀ ਨਹੀਂ ਹੈ, ਇਹ ਪ੍ਰਤੀਕ ਹੈ, ਸਾਡੇ ਭਾਰਤ ਦੀ ਸਨਾਤਨ ਸੰਸਕ੍ਰਿਤੀ ਦਾ! ਇਹ ਪ੍ਰਤੀਕ ਹੈ, ਸਾਡੀ ਰੂਹਾਨੀ ਆਤਮਾ ਦਾ! ਇਹ ਪ੍ਰਤੀਕ ਹੈ, ਭਾਰਤ ਦੀ ਪ੍ਰਾਚੀਨਤਾ ਦਾ, ਪਰੰਪਰਾਵਾਂ ਦਾ! ਭਾਰਤ ਦੀ ਊਰਜਾ ਦਾ, ਗਤੀਸ਼ੀਲਤਾ ਦਾ।’’ ਉਨ੍ਹਾਂ ਕਿਹਾ,‘‘ਮੰਦਰ ਖੇਤਰ ਸਿਰਫ਼ 3 ਹਜ਼ਾਰ ਵਰਗ ਫੁੱਟ ਸੀ, ਉਹ ਹੁਣ ਕਰੀਬ 5 ਲੱਖ ਵਰਗ ਫੁੱਟ ਦਾ ਹੋ ਗਿਆ ਹੈ। ਹੁਣ ਮੰਦਰ ਅਤੇ ਮੰਦਰ ਕੰਪਲੈਕਸ ’ਚ 50 ਤੋਂ 75 ਹਜ਼ਾਰ ਸ਼ਰਧਾਲੂ ਆ ਸਕਦੇ ਹਨ ਯਾਨੀ ਪਹਿਲੇ ਮਾਂ ਗੰਗਾ ਦੇ ਦਰਸ਼ਨ, ਇਸ਼ਨਾਨ ਅਤੇ ਉੱਥੋਂ ਸਿੱਧੇ ਵਿਸ਼ਵਨਾਥ ਧਾਮ। ਜਦੋਂ ਮੈਂ ਬਨਾਰਸ ਆਇਆ ਸੀ, ਤਾਂ ਉਸ ਸਮੇਂ ਇੱਕ ਵਿਸ਼ਵਾਸ ਲੈ ਕੇ ਆਇਆ ਸੀ। ਵਿਸ਼ਵਾਸ ਆਪਣੇ ਤੋਂ ਜ਼ਿਆਦਾ ਬਨਾਰਸ ਦੇ ਲੋਕਾਂ ’ਤੇ ਸੀ। ਅੱਜ ਹਿਸਾਬ-ਕਿਤਾਬ ਦਾ ਸਮਾਂ ਨਹੀਂ ਹੈ।’’

ਦੁਨੀਆ ਦੇ ਇਸ ਹਿੱਸੇ ‘ਚੋਂ ਮਿਲਿਆ ਸਭ ਤੋਂ ਵੱਡਾ ਨੀਲਮ

0

ਸ਼੍ਰੀਲੰਕਾ ‘ਚੋਂ ਵਿਸ਼ਵ ਦਾ ਸਭ ਤੋਂ ਵੱਡਾ ਨੀਲਮ ਮਿਲਿਆ ਹੈ। ਸ਼੍ਰੀਲੰਕਾ ਦੇ ਕਾਲੂਤਾਰਾ ਜ਼ਿਲ੍ਹੇ ਦੇ ਰਤਨਪੁਰ ਪਿੰਡ ਵਿਚ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਮਿਲਿਆ ਹੈ। ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਬੀਤੇ ਦਿਨੀ ਦਿਖਾਇਆ ਕਿ ਉਨ੍ਹਾਂ ਕੋਲ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ ਕੋਰੰਡਮ ਨੀਲਾ ਨੀਲਮ ਹੈ, ਜਿਸਦਾ ਵਜ਼ਨ 310 ਕਿਲੋਗ੍ਰਾਮ ਹੈ, ਜੋ ਲਗਭਗ ਤਿੰਨ ਮਹੀਨੇ ਪਹਿਲਾਂ ਇੱਕ ਰਤਨ ਦੇ ਟੋਏ ਵਿੱਚ ਪਾਇਆ ਗਿਆ ਸੀ।

ਇਸ ਨੀਲਮ ਦੀ ਜਾਂਚ ਕਰਨ ਵਾਲੇ ਸਥਾਨਕ ਰਤਨ ਵਿਗਿਆਨੀਆਂ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਦੁਰਲੱਭ ਰਤਨਾਂ ਵਿੱਚੋਂ ਇੱਕ ਹੈ ਕਿਉਂਕਿ ਇਸ ਦਾ ਭਾਰ 300 ਕਿਲੋਗ੍ਰਾਮ ਤੋਂ ਵੱਧ ਹੈ। ਅੰਤਰਰਾਸ਼ਟਰੀ ਸੰਸਥਾਵਾਂ ਨੇ ਅਜੇ ਤੱਕ ਕੀਮਤੀ ਪੱਥਰ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ। ਨੀਲਮ ਨੂੰ ਕੋਲੰਬੋ ਤੋਂ 65 ਕਿਲੋਮੀਟਰ (40 ਮੀਲ) ਦੱਖਣ ਵਿੱਚ ਹੋਰਾਨਾ ਵਿੱਚ ਰਤਨ ਟੋਏ ਦੇ ਮਾਲਕਾਂ ਵਿੱਚੋਂ ਇੱਕ ਦੇ ਘਰ ਪ੍ਰਦਰਸ਼ਿਤ ਕੀਤਾ ਗਿਆ ਸੀ। ਉਦਘਾਟਨ ਤੋਂ ਪਹਿਲਾਂ ਬੋਧੀ ਭਿਕਸ਼ੂਆਂ ਦੇ ਇੱਕ ਸਮੂਹ ਨੇ ਰਤਨ ਲਈ ਅਸ਼ੀਰਵਾਦ ਦਾ ਦਿੱਤਾ।

ਪੰਜਾਬ ਕਾਂਗਰਸ ਦੇ ਕਿਹੜੇ 4 ਲੀਡਰ ‘ਆਪ’ ‘ਚ ਜਾਣਾ ਚਾਹੁੰਦੇ ਨੇ ? ਰਾਘਵ ਚੱਢਾ ਨੇ ਕੀਤਾ ਵੱਡਾ ਖੁਲਾਸਾ

ਇਹ ਨੀਲਮ -ਅਮੀਰ ਰਤਨਪੁਰ ਖੇਤਰ ਵਿੱਚ ਮਿਲਿਆ ਸੀ, ਜਿੱਥੇ ਸਥਾਨਕ ਲੋਕਾਂ ਨੂੰ ਪਹਿਲਾਂ ਦੁਰਘਟਨਾ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਤਾਰਾ ਨੀਲਮ ਸਮੂਹ ਮਿਲਿਆ ਸੀ।ਰਤਨਪੁਰ ਨੂੰ ਦੱਖਣੀ ਏਸ਼ੀਆਈ ਦੇਸ਼ ਦੀ ਰਤਨ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਨੀਲਮ ਅਤੇ ਹੋਰ ਕੀਮਤੀ ਰਤਨਾਂ ਦਾ ਪ੍ਰਮੁੱਖ ਨਿਰਯਾਤਕ ਹੈ। ਸਥਾਨਕ ਰਤਨ ਅਤੇ ਗਹਿਣਾ ਉਦਯੋਗ ਸੰਸਥਾ ਨੇ ਰਿਪੋਰਟ ਦਿੱਤੀ ਹੈ ਕਿ ਦੇਸ਼ ਨੇ ਪਿਛਲੇ ਸਾਲ ਰਤਨ, ਹੀਰੇ ਅਤੇ ਹੋਰ ਗਹਿਣਿਆਂ ਦੇ ਨਿਰਯਾਤ ਰਾਹੀਂ ਲਗਭਗ ਅੱਧੇ ਅਰਬ ਡਾਲਰ ਦੀ ਕਮਾਈ ਕੀਤੀ।

ਸੋਨੀਆ ਗਾਂਧੀ ਨੇ CBSE ਦੇ ਸਿਲੇਬਸ ‘ਚ ਇਤਰਾਜ਼ਯੋਗ ਸਮੱਗਰੀ ‘ਤੇ ਚੁੱਕੇ ਸਵਾਲ

0

ਅੱਜ ਲੋਕ ਸਭਾ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀਬੀਐਸਈ ਪ੍ਰੀਖਿਆਵਾਂ ਵਿੱਚ ਕਥਿਤ ਤੌਰ ’ਤੇ ਪੁੱਛੀ ਗਈ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਸਵਾਲ ਉਠਾਏ। ਇਸ ਦੇ ਨਾਲ ਹੀ ਇਸ ਸਮੱਗਰੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ।

ਇਹ ਸੀ ਸਿੰਘੂ ‘ਤੇ ਬਣਿਆ ਕਿਸਾਨਾਂ ਦਾ ਹਸਪਤਾਲ, ਹਰ ਰੋਜ਼ ਇਥੇ ਹੀ ਹੁੰਦਾ ਸੀ ਬਿਮਾਰ ਕਿਸਾਨਾਂ ਦਾ ਇਲਾਜ

ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਨੂੰ ਤੁਰੰਤ ਇਸ ਦੀ ਸਮੀਖਿਆ ਕਰਨੀ ਚਾਹੀਦੀ ਹੈ, ਅਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਇਸ ਮੁੱਦੇ ਨੂੰ ਲੈ ਕੇ ਆਰਐੱਸਐੱਸ ਅਤੇ ਭਾਜਪਾ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੇ ਮਨੋਬਲ ਅਤੇ ਭਵਿੱਖ ਨੂੰ ਕੁਚਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਪੰਜਾਬ ਕਾਂਗਰਸ ਦੇ ਕਿਹੜੇ 4 ਲੀਡਰ ‘ਆਪ’ ‘ਚ ਜਾਣਾ ਚਾਹੁੰਦੇ ਨੇ ? ਰਾਘਵ ਚੱਢਾ ਨੇ ਕੀਤਾ ਵੱਡਾ ਖੁਲਾਸਾ

ਇਸ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਨੇ ਵੀ ਇਸ ਮੁੱਦੇ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ – ਅਵਿਸ਼ਵਾਸ਼ਯੋਗ! ਕੀ ਅਸੀਂ ਸੱਚਮੁੱਚ ਬੱਚਿਆਂ ਨੂੰ ਇਹ ਡਰਾਈਵ ਸਿਖਾ ਰਹੇ ਹਾਂ? ਉਨ੍ਹਾਂ ਨੇ ਕਿਹਾ ਕਿ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਅਜਿਹੇ ਵਿਚਾਰਾਂ ਦਾ ਸਮਰਥਨ ਕਰਦੀ ਹੈ।

ਪੰਜਾਬ ਸਰਕਾਰ ਦੇ 4 ਮੰਤਰੀਆਂ ਬਾਰੇ ਆਪ ਪਾਰਟੀ ਨੇ ਕੀਤਾ ਵੱਡਾ ਖੁਲਾਸਾ

0

ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਅੱਜ ਪੰਜਾਬ ਸਰਕਾਰ ਦੇ 4 ਮੰਤਰੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਹੈ ਕਿ ਚੰਨੀ ਸਰਕਾਰ ਦੇ 4 ਮੰਤਰੀ ਸਾਡੇ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ ਅਤੇ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਇਨ੍ਹਾਂ ਚਾਰੇ ਮੰਤਰੀਆਂ ‘ਤੇ ਗੈਰ ਕਾਨੂੰਨੀ ਰੇਤ ਮਾਫ਼ੀਆ ਨੂੰ ਲੈ ਕੇ ਗੰਭੀਰ ਦੋਸ਼ ਲੱਗਦੇ ਆ ਰਹੇ ਹਨ।

https://www.facebook.com/onair13media/videos/901600757216756

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਈਮਾਨਦਾਰ ਪਾਰਟੀ ਹੈ। ਰਾਘਵ ਚੱਢਾ ਨੇ ਕਿਹਾ ਕਿ ਸਾਨੂੰ ਕਾਂਗਰਸ ਦੇ ਚੋਰ ਆਪਣੀ ਪਾਰਟੀ ‘ਚ ਨਹੀਂ ਚਾਹੀਦੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਪਾਰਟੀ ‘ਚ ਉਹ ਬੰਦੇ ਨਹੀਂ ਚਾਹੀਦੇ,ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਮਿੱਟੀ ਵੀ ਵੇਚ ਦਿੱਤੀ ਹੋਵੇ। ਉਨ੍ਹਾਂ ਨੇ ਕਿਹਾ ਕਿ ਜਿਸ ਧਰਤੀ ਨੂੰ ਮਾਂ ਕਿਹਾ ਜਾਂਦਾ ਹੈ, ਇਨ੍ਹਾਂ ਲੋਕਾਂ ਨੇ ਉਸ ਧਰਤੀ ਨੂੰ ਵੀ ਨਹੀਂ ਛੱਡਿਆ।

ਇਹ ਸੀ ਸਿੰਘੂ ‘ਤੇ ਬਣਿਆ ਕਿਸਾਨਾਂ ਦਾ ਹਸਪਤਾਲ, ਹਰ ਰੋਜ਼ ਇਥੇ ਹੀ ਹੁੰਦਾ ਸੀ ਬਿਮਾਰ ਕਿਸਾਨਾਂ ਦਾ ਇਲਾਜ

ਰਾਘਵ ਚੱਢਾ ਨੇ ਕਿਹਾ ਕਿ ਸਾਡੇ ਪਰਿਵਾਰ ‘ਚ ਇਹੋ ਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਚਾਰਾਂ ਮੰਤਰੀਆਂ ਨੂੰ ਪਾਰਟੀ ‘ਚ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਜਨਤਾ ਦਾ ਸਾਥ ਹੈ ਅਤੇ ਸਾਨੂੰ ਰੇਤ ਮਾਫ਼ੀਆ ਨਾਲ ਜੁੜੇ ਲੋਕਾਂ ਦੀ ਕੋਈ ਲੋੜ ਨਹੀਂ ਹੈ।

ਰਾਹੁਲ ਗਾਂਧੀ ਨੇ BJP ਸਰਕਾਰ ‘ਤੇ ਕੱਸਿਆ ਤੰਜ, ਟਵੀਟ ਕਰ ਕਹੀ ਇਹ ਗੱਲ

0

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਤੰਜ ਕੱਸਿਆ ਹੈ। ਉਹ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ‘ਤੇ ਮੋਦੀ ਸਰਕਾਰ ਵਿਰੁੱਧ ਆਵਾਜ਼ ਉਠਾਉਂਦੇ ਹਨ। ਹਾਲਾਂਕਿ, ਪੀਐਮ ਮੋਦੀ ਦੇ ਨਾਲ-ਨਾਲ ਉਨ੍ਹਾਂ ਨੇ (ਆਰਐਸਐਸ) ਰਾਸ਼ਟਰੀ ਸਵੈਮ ਸੇਵਕ ਸੰਘ ‘ਤੇ ਵੀ ਨਿਸ਼ਾਨਾ ਸਾਧਿਆ ਹੈ।

ਇਹ ਸੀ ਸਿੰਘੂ ‘ਤੇ ਬਣਿਆ ਕਿਸਾਨਾਂ ਦਾ ਹਸਪਤਾਲ, ਹਰ ਰੋਜ਼ ਇਥੇ ਹੀ ਹੁੰਦਾ ਸੀ ਬਿਮਾਰ ਕਿਸਾਨਾਂ ਦਾ ਇਲਾਜ

 

ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ ਹੁਣ ਤੱਕ ਦੇ ਜ਼ਿਆਦਾਤਰ ਪੇਪਰ ਬਹੁਤ ਔਖੇ ਸਨ। ਇਸ ਦੇ ਨਾਲ ਹੀ ਜੇਕਰ ਅੰਗਰੇਜ਼ੀ ਦੇ ਪੇਪਰ ਦੀ ਗੱਲ ਕਰੀਏ ਤਾਂ ਇਸ ਵਿੱਚ ਪਾਸ ਹੋਣਾ ਘਿਣਾਉਣਾ ਸੀ। ਇਸ ਵਿੱਚ ਆਰ.ਐਸ.ਐਸ.-ਭਾਜਪਾ ਵੱਲੋਂ ਨੌਜਵਾਨਾਂ ਦੇ ਮਨੋਬਲ ਅਤੇ ਭਵਿੱਖ ਨੂੰ ਕੁਚਲਣ ਦੀਆਂ ਸਾਜ਼ਿਸ਼ਾਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬੱਚਿਓ ਆਪਣੇ ਵੱਲੋਂ ਵਧੀਆ ਕੰਮ ਕਰੋ, ਮਿਹਨਤ ਰੰਗ ਲਿਆਉਂਦੀ ਹੈ, ਕੱਟੜਤਾ ਨਹੀਂ।

Omicron ਨੂੰ ਲੈ ਕੇ WHO ਦਾ ਵੱਡਾ ਬਿਆਨ

0

WHO ਨੇ ਓਮੀਕਰੋਨ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ ਉਨ੍ਹਾਂ ਕਿਹਾ ਹੈ ਮਹਾਂਮਾਰੀ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਵੇਰੀਐਂਟ 63 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਅਤੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਓਮੀਕਰੋਨ ਦੇ ਕੇਸ ਦੁਨੀਆ ‘ਚ ਡੈਲਟਾ ਵੈਰੀਐਂਟ ਦੇ ਮਾਮਲਿਆਂ ਤੋਂ ਅੱਗੇ ਵੱਧ ਸਕਦੇ ਹਨ। WHO ਵੱਲੋਂ ਜਾਰੀ ਵੇਰਵਿਆਂ ਅਨੁਸਾਰ ਓਮੀਕਰੋਨ 9 ਦਸੰਬਰ 2021 ਤੱਕ 63 ਦੇਸ਼ਾਂ ਵਿੱਚ ਨਵੇਂ ਵੇਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਅੰਦੋਲਨ ਸ਼ੁਰੂ ਹੋਣ ਤੋਂ ਲੈ ਕੇ ਪੀਜ਼ੇ ਦਾ ਲੰਗਰ ਲਾਉਣ ਵਾਲੇ ਨੌਜਵਾਨਾਂ ਨੇ ਬਣਾਤੀ ਸਰਕਾਰ ਦੀ ਰੇਲ

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਤੱਕ ਪਤਾ ਨਹੀਂ ਚਲਿਆ ਹੈ ਕਿ ਨਵਾਂ ਵੇਰੀਐਂਟ ਇੰਨੀ ਤੇਜ਼ੀ ਨਾਲ ਕਿਉਂ ਫੈਲ ਰਿਹਾ ਹੈ। ਸ਼ੁਰੂਆਤੀ ਅੰਕੜਿਆਂ ਤੋਂ ਮਿਲੀ ਜਾਣਕਰੀ ਅਨੁਸਾਰ ਓਮੀਕਰੋਨ ਮਹਾਂਮਾਰੀ ਦੇ ਟੀਕੇ ਦੇ ਅਸਰ ਨੂੰ ਘਟਾ ਸਕਦਾ ਹੈ। WHO ਨੇ ਇਹ ਕਿਹਾ ਹੈ ਕਿ ਓਮੀਕ੍ਰੋਨ, ਡੈਲਟਾ ਦੇ ਮੁਕਾਬਲੇ ਖਤਰਨਾਕ ਹੈ।

ਪੰਜਾਬ ਸਰਕਾਰ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਇਸ ਦਿਨ ਗਜ਼ਟਿਡ ਛੁੱਟੀ ਦਾ ਕੀਤਾ ਗਿਆ ਐਲਾਨ

0
ਸੂਬਾ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਭਾਈ ਜੈਤਾ ਜੀ ਦੇ ਸ਼ਹੀਦੀ ਦਿਵਸ `ਤੇ ਕੋਈ ਗਜ਼ਟਿਡ ਜਾਂ ਰਾਖਵੀਂ ਛੁੱਟੀ ਦਾ ਐਲਾਨ ਨਹੀਂ ਕੀਤਾ, ਸਰਕਾਰੀ ਬੁਲਾਰੇ ਨੇ ਸਪੱਸ਼ਟ ਕੀਤਾ

 

ਚੰਡੀਗੜ੍ਹ : ਸ਼ੋਸ਼ਲ ਮੀਡੀਆ ਪਲੇਟਫਾਰਮਾਂ `ਤੇ ਮਹਾਨ ਸਿੱਖ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ `ਤੇ ਗਜ਼ਟਿਡ ਛੁੱਟੀ ਸਬੰਧੀ ਪੈਦਾ ਹੋਈ ਉਲਝਣ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਲ ਹੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਭਾਈ ਜੈਤਾ ਜੀ ਦੇ ਜਨਮ ਦਿਹਾੜੇ `ਤੇ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਸੀ।
ਹਾਲਾਂਕਿ, ਬੁਲਾਰੇ ਨੇ ਅੱਗੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਨੇ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ, ਜੋ ਕਿ ਇਸ ਸਾਲ 23 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ, `ਤੇ ਨਾ ਤਾਂ ਕੋਈ ਗਜ਼ਟਿਡ ਅਤੇ ਨਾ ਹੀ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਵਸ ਇਸ ਸਾਲ 5 ਸਤੰਬਰ ਨੂੰ ਸੀ ਅਤੇ ਹੁਣ ਮੁੱਖ ਮੰਤਰੀ ਚੰਨੀ ਦੇ ਐਲਾਨ ਅਨੁਸਾਰ ਇਹ ਛੁੱਟੀ ਅਗਲੇ ਸਾਲ ਦੀਆਂ  ਗਜ਼ਟਿਡ ਛੁੱਟੀਆਂ ਦੀ ਸੂਚੀ ਵਿੱਚ 5 ਸਤੰਬਰ, 2022 ਵਜੋਂ ਸ਼ਾਮਲ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਬਾਬਾ ਜੈਤਾ ਜੀ ਦੇ ਸ਼ਹੀਦੀ ਦਿਹਾੜੇ ‘ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਸੀ।
ਇਸ ਕਰਕੇ ਏਸੇ ਸਾਲ ਦੀ 23 ਦਸੰਬਰ ਨੂੰ ਵੀ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਤੋਂ ਇਲਾਵਾ ਵਿਦਿਅਕ ਅਦਾਰੇ ਪਹਿਲਾਂ ਵਾਂਗ ਖੁੱਲ੍ਹੇ ਰਹਿਣਗੇ।