ਸਮਾਰਟਫੋਨ ਬ੍ਰਾਂਡ Lenovo ਨੇ ਆਪਣੇ ਫਲੈਗਸ਼ਿਪ ਫੋਨ Lenovo Legion Y70 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਫਿਲਹਾਲ ਘਰੇਲੂ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ। ਇਸ ਫੋਨ ਦੇ ਨਾਲ ਕੰਪਨੀ ਨੇ Xiaoxin Pad Pro 2022 ਟੈਬਲੇਟ ਨੂੰ ਵੀ ਪੇਸ਼ ਕੀਤਾ ਹੈ। Lenovo Legion Y70 ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 8+ ਜਨਰੇਸ਼ਨ 1 ਪ੍ਰੋਸੈਸਰ ਅਤੇ 6.67 ਇੰਚ ਦੀ OLED ਡਿਸਪਲੇਅ ਵੇਖਣ ਨੂੰ ਮਿਲਦੀ ਹੈ। ਫੋਨ ’ਚ 16 ਜੀ.ਬੀ. ਤਕ ਰੈਮ ਅਤੇ 512 ਜੀ.ਬੀ. ਤਕ ਸਟੋਰੇਜ ਦਿੱਤੀ ਗਈ ਹੈ।

Lenovo Legion Y70 ਦੀ ਕੀਮਤ
ਫੋਨ ਨੂੰ ਗੇਮਿੰਗ ਦੇ ਤੌਰ ’ਤੇ ਲਾਂਚ ਕੀਤਾ ਗਿਆ ਹੈ। ਇਸ ਵਿਚ ਤਿੰਨ ਕਲਰ ਆਪਸ਼ਨ- ਆਈਸ ਵਾਈਟ, ਟਾਈਟੇਨੀਅਮ ਗ੍ਰੇਅ ਅਤੇ ਲੈਮ ਰੈੱਡ ਮਿਲਦੇ ਹਨ। ਨਾਲ ਹੀ ਫੋਨ ਨੂੰ ਤਿੰਨ ਸਟੋਰੇਜ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,970 ਯੁਆਨ (ਕਰੀਬ 34,908 ਰੁਪਏ) ਹੈ। ਜਦਕਿ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,370 ਯੁਆਨ (ਕਰੀਬ 39,611 ਰੁਪਏ) ਅਤੇ 16 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,270 ਯੁਆਨ (ਕਰੀਬ 50,157 ਰੁਪਏ) ਹੈ।

Lenovo Legion Y70 ਦੇ ਫੀਚਰਜ਼
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 13 ਮੈਗਾਪਿਕਸਲ ਦਾ ਸੈਕੇਂਡਰੀ ਅਤੇ 2 ਮੈਗਾਪਿਕਸਲ ਦਾ ਤੀਜਾ ਸੈਂਸਰ ਮਿਲਦਾ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।

ਫੋਨ ’ਚ 5,100mAh ਦੀ ਬੈਟਰੀ ਮਿਲਦੀ ਹੈ ਜੋ 68 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਸਕਿਓਰਿਟੀ ਲਈ ਫੋਨ ’ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here