Home Blog Page 2231

ਲਖੀਮਪੁਰ ਮਾਮਲਾ: SIT ਦੀ ਰਿਪੋਰਟ ‘ਤੇ ਲੋਕ ਸਭਾ ‘ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ, ਕਾਰਵਾਈ 2 ਵਜੇ ਤੱਕ ਹੋਈ ਮੁਲਤਵੀ

0

ਉੱਤਰ ਪ੍ਰਦੇਸ਼ ‘ਚ ਲਖੀਮਪੁਰ ਖੀਰੀ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੀ ਰਿਪੋਰਟ ‘ਤੇ ਬੁੱਧਵਾਰ ਨੂੰ ਲੋਕ ਸਭਾ ‘ ਚ ਕਾਂਗਰਸ ਅਤੇ ਕੁੱਝ ਹੋਰ ਵਿਰੋਧੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਹੰਗਾਮਾ ਸ਼ੁਰੂ ਕਰ ਦਿੱਤਾ।ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਨੂੰ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਮੰਚ ਦੇ ਨੇੜੇ ਪਹੁੰਚ ਗਏ। ਕਈ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ‘ਸਾਨੂੰ ਇਨਸਾਫ਼ ਚਾਹੀਦਾ ਹੈ’, ‘ਮੰਤਰੀ ਦਾ ਅਸਤੀਫ਼ਾ ਲਓ’ ਅਤੇ ‘ਪ੍ਰਧਾਨ ਮੰਤਰੀ ਜਵਾਬ ਦਿਓ’ ਦੇ ਨਾਅਰੇ ਲਾਏ। ਮੁਲਤਵੀ ਦਾ ਨੋਟਿਸ ਸਾਬਕਾ ਕਾਂਗਰਸ ਪ੍ਰਧਾਨ ਅਤੇ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਅੱਜ ਸਵੇਰੇ ਐਸਆਈਟੀ ਦੀ ਰਿਪੋਰਟ ‘ਤੇ ਦਿੱਤਾ ਹੈ।

ਡਰੱਗ ਮਾਮਲੇ ਤੇ Bikram Majithia ਦੀ ਗਿਰਫਤਾਰੀ ਤੇ ਵੱਡਾ ਅਪਡੇਟ

ਸਦਨ ਦੇ ਵਿੱਚ ਹੰਗਾਮੇ ਦਰਮਿਆਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਨੂੰ ਅੱਗੇ ਵਧਾ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਦੇ ਰੌਲੇ-ਰੱਪੇ ਦਰਮਿਆਨ ਰੇਲ ਮੰਤਰਾਲੇ ਅਤੇ ਖਪਤਕਾਰ ਮਾਮਲਿਆਂ ਅਤੇ ਖੁਰਾਕ ਮੰਤਰਾਲੇ ਨਾਲ ਸਬੰਧਤ ਸਪਲੀਮੈਂਟਰੀ ਸਵਾਲ ਪੁੱਛੇ ਗਏ ਅਤੇ ਸਬੰਧਤ ਵਿਭਾਗਾਂ ਦੇ ਮੰਤਰੀਆਂ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ। ਵਿਰੋਧੀ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦੇ ਹੋਏ ਬਿਰਲਾ ਨੇ ਕਿਹਾ, ”ਇਹ ਚੰਗਾ ਅਭਿਆਸ ਨਹੀਂ ਹੈ। ਪ੍ਰਸ਼ਨ ਕਾਲ ਜਾਰੀ ਰਹਿਣ ਦਿਓ। ਮੈਂ ਹੁਣ ਤੱਕ ਤੁਹਾਡੇ ਮੁਲਤਵੀ ਪ੍ਰਸਤਾਵ ਨੂੰ ਰੱਦ ਨਹੀਂ ਕੀਤਾ ਹੈ। ਤੁਸੀਂ ਲੋਕ ਮਾਣਯੋਗ ਹੋ, ਦੇਸ਼ ਦੇ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ। ਆਪਣੀ ਥਾਂ ਤੇ ਜਾ।”

Babbu Maan ਨੂੰ ਏਵੇਂ ਹੀ ਘੈਂਟ ਨੀ ਕਹਿੰਦੇ, Interview ਦੇ ਸ਼ੁਰੂ ‘ਚ ਪਾਇਆ ਭੰਗੜਾ, ਫੇਰ ਕੀਤੀ ਸਿਆਸਤ ਬਦਲਣ ਦੀ ਗੱਲ

ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਕਰਨ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਕਿਹਾ, ”ਅਧਿਕਾਰੀਆਂ ਦੇ ਨੇੜੇ ਜਾ ਕੇ ਨਾਅਰੇਬਾਜ਼ੀ ਕਰਨਾ ਠੀਕ ਨਹੀਂ ਹੈ… ਕੋਵਿਡ ਅਜੇ ਖਤਮ ਨਹੀਂ ਹੋਇਆ ਹੈ।  ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮੁੜ ਉਨ੍ਹਾਂ ਦੇ ਸਥਾਨਾਂ ‘ਤੇ ਜਾਣ ਲਈ ਕਿਹਾ। ਅੱਜ ਮਹਿੰਗਾਈ ਵਰਗੇ ਮੁੱਦੇ ‘ਤੇ ਵੀ ਚਰਚਾ ਹੋਣੀ ਹੈ। ਜੇਕਰ ਤੁਸੀਂ ਸਦਨ ਵਿੱਚ ਚਰਚਾ ਦੀ ਮੰਗ ਕਰਦੇ ਹੋ ਤਾਂ ਮੈਂ ਪੂਰਾ ਸਮਾਂ ਦਿੰਦਾ ਹਾਂ। ਜਦੋਂ ਤੁਹਾਡਾ ਮੁਲਤਵੀ ਪ੍ਰਸਤਾਵ ਰੱਦ ਹੋ ਜਾਂਦਾ ਹੈ, ਤੁਸੀਂ ਮੁੱਦਾ ਉਠਾਉਂਦੇ ਹੋ। ਜੇਕਰ ਪ੍ਰਸ਼ਨ ਕਾਲ ਚੱਲਣ ਦਿੱਤਾ ਜਾਂਦਾ ਹੈ ਤਾਂ ਮੈਂ ਇਸ ਮੁੱਦੇ ਨੂੰ ਉਠਾਉਣ ਦਾ ਮੌਕਾ ਦੇਵਾਂਗਾ।

 

ਰਾਕੇਸ਼ ਟਿਕੈਤ ਦੇ ਨਾਲ ਕਿਸਾਨਾਂ ਦੇ ਆਖਰੀ ਜਥੇ ਦੀ ਗਾਜ਼ੀਪੁਰ ਬਾਰਡਰ ਤੋਂ ਵਾਪਸੀ

0

ਗਾਜ਼ੀਪੁਰ ਬਾਰਡਰ ਕੋਲ ਦਿੱਲੀ-ਮੇਰਠ ਐਕਸਪ੍ਰੈਸ ਵੇਅ ‘ਤੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ। ਅੰਦੋਲਨਕਾਰੀ ਕਿਸਾਨ ਅੱਜ ਪੂਰੀ ਤਰ੍ਹਾਂ ਇਹ ਥਾਂ ਖਾਲੀ ਕਰਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨ ਖੁਸ਼ੀ ਵਿਚ ਝੂਮਦੇ ਨਜ਼ਰ ਆ ਰਹੇ ਹਨ। ਇਸ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਅੰਦੋਲਨ ਵਿੱਚ ਸਾਡਾ ਸਾਥ ਦਿੱਤਾ।

ਇਹਨਾਂ 10 ਯੋਧਿਆ ਦੀ ਫੈਨ ਹੋ ਗਈ ਪੂਰੀ ਦੁਨੀਆ,ਹਮੇਸ਼ਾ ਸਾਂਝੀਵਾਲਤਾ ਦਾ ਦਿੰਦੇ ਰਹੇ ਸੁਨੇਹਾ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਹਾਂ ਜੋ ਸਾਡੇ ਲਈ ਲੰਗਰ ਚਲਾਉਂਦੇ ਰਹੇ ਅਤੇ ਜ਼ਰੂਰੀ ਵਸਤਾਂ ਲੈ ਕੇ ਆਉਂਦੇ ਰਹੇ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਅਸੀਂ ਕੇਂਦਰ ਨਾਲ ਗੱਲਬਾਤ ਕਰ ਰਹੇ ਹਾਂ। ਸਾਡਾ ਅੰਦੋਲਨ ਮੁਅੱਤਲ ਕੀਤਾ ਗਿਆ ਹੈ, ਖਤਮ ਨਹੀਂ ਹੋਇਆ।

ਮੰਗਲਵਾਰ ਨੂੰ ਸਿੰਘੂ ਬਾਰਡਰ ‘ਤੇ ਲਗਪਗ ਸਾਰੇ ਬੈਰੀਕੇਡ ਹਟਾ ਦਿੱਤੇ ਗਏ ਸਨ, ਜਦਕਿ ਟਿੱਕਰੀ ਬਾਰਡਰ (ਰੋਹਤਕ ਰੋਡ) ‘ਤੇ ਵੀ ਸੜਕ ਨੂੰ ਸਾਫ਼ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਪਰ ਕੁੱਝ ਕਿਸਾਨ ਗਾਜ਼ੀਪੁਰ ਬਾਰਡਰ ‘ਤੇ ਡਟੇ ਸਨ। ਦੱਸਿਆ ਜਾ ਰਿਹਾ ਹੈ ਕਿ ਅੱਜ ਇਨ੍ਹਾਂ ਕਿਸਾਨਾਂ ਦੇ ਘਰ ਪਰਤਣ ਤੋਂ ਬਾਅਦ ਧਰਨੇ ਵਾਲੀ ਥਾਂ ਖਾਲੀ ਹੋਣ ਦੀ ਉਮੀਦ ਹੈ।

ਡਰੱਗ ਮਾਮਲੇ ਤੇ ਬਿਕਰਮ ਮਜੀਠੀਆ ਦੀ ਗਿਰਫਤਾਰੀ ਤੇ ਵੱਡਾ ਅਪਡੇਟ

ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਕੁੱਝ ਕਿਸਾਨ ਗਾਜ਼ੀਪੁਰ ਬਾਰਡਰ ‘ਤੇ ਬੈਠੇ ਹੋਏ ਹਨ, ਜਿਸ ਕਾਰਨ ਉੱਥੋਂ ਬੈਰੀਅਰ ਨਹੀਂ ਹਟਾਏ ਗਏ ਹਨ। ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗਾਜ਼ੀਪੁਰ ਧਰਨਾ ਵਾਲੀ ਥਾਂ ‘ਤੇ ਪ੍ਰਦਰਸ਼ਨਕਾਰੀਆਂ ਦਾ ਇੱਕ ਛੋਟਾ ਜਿਹਾ ਜੱਥਾ ਬਚਿਆ ਸੀ, ਜੋ ਰਾਕੇਸ਼ ਟਿਕੈਤ ਨਾਲ ਵਾਪਸ ਪਰਤ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਯੂਥ ਵਿੰਗ ਦੇ ਪ੍ਰਧਾਨ ਨੇ ਮੰਗਲਵਾਰ ਨੂੰ ਕਿਹਾ, “ਲਗਭਗ ਸਾਰੇ ਕਿਸਾਨ ਵਾਪਸ ਚਲੇ ਗਏ ਹਨ ਅਤੇ ਆਖਰੀ ਜਥਾ ਅੱਜ ਬੁੱਧਵਾਰ ਨੂੰ ਯੂਪੀ ਗੇਟ ਤੋਂ ਰਵਾਨਾ ਹੋਵੇਗਾ।” ਰਾਕੇਸ਼ ਟਿਕੈਤ ਇਸ ਆਖਰੀ ਜਥੇ ਦੀ ਅਗਵਾਈ ਕਰ ਰਹੇ ਹਨ।

ਲੋਕ ਸਭਾ: ਰਾਹੁਲ ਗਾਂਧੀ ਨੇ ਲਖੀਮਪੁਰ ਮਾਮਲੇ ਨੂੰ ਲੈ ਕੇ ਗ੍ਰਹਿ ਰਾਜ ਮੰਤਰੀ ਅਜੈ ਟੈਨੀ ਵਿਰੁੱਧ ਮੁਲਤਵੀ ਮਤਾ ਕੀਤਾ ਪੇਸ਼

0

ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਲਖੀਮਪੁਰ ਖੀਰੀ ਮਾਮਲੇ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਅਜੈ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੱਚ ਹੁਣ ਸਾਹਮਣੇ ਆ ਗਿਆ ਹੈ।

ਇਹਨਾਂ 10 ਯੋਧਿਆ ਦੀ ਫੈਨ ਹੋ ਗਈ ਪੂਰੀ ਦੁਨੀਆ,ਹਮੇਸ਼ਾ ਸਾਂਝੀਵਾਲਤਾ ਦਾ ਦਿੰਦੇ ਰਹੇ ਸੁਨੇਹਾ

ਇਸ ਦੇ ਨਾਲ ਹੀ ਅੱਜ ਇਸ ਮਾਮਲੇ ‘ਤੇ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਲਖੀਮਪੁਰ ਹਿੰਸਾ ‘ਤੇ ਮੁਲਤਵੀ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਐਸਆਈਟੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਹਟਾ ਕੇ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਗੱਲ ਕਹੀ।

ਵਿਧਾਨ ਸਭਾ ਚੋਣਾਂ ਸੰਬੰਧੀ ਅੱਜ ਸਾਰੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਹੋਵੇਗੀ ਮੀਟਿੰਗ : ਨਵਜੋਤ ਸਿੱਧੂ

0

ਚੰਡੀਗੜ੍ਹ: ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹਨ। ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ।

ਇਹਨਾਂ 10 ਯੋਧਿਆ ਦੀ ਫੈਨ ਹੋ ਗਈ ਪੂਰੀ ਦੁਨੀਆ,ਹਮੇਸ਼ਾ ਸਾਂਝੀਵਾਲਤਾ ਦਾ ਦਿੰਦੇ ਰਹੇ ਸੁਨੇਹਾ

ਇਸੇ ਦੌਰਾਨ ਅੱਜ ਵਿਧਾਨ ਸਭਾ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਸਾਰੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸ਼ਾਮ 4 ਵਜੇ ਕਾਂਗਰਸ ਭਵਨ ਵਿਖੇ ਹੋਵੇਗੀ, ਜਿਸ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਕਰਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

 

ਪੰਜਾਬ ਕੈਬਨਿਟ ਨੇ ਪਟਿਆਲਾ ‘ਚ ਸ਼੍ਰੀਮਦ ਭਗਵਤ ਗੀਤਾ ਅਤੇ ਸ਼੍ਰੀ ਰਾਮਾਇਣ ’ਤੇ ਅਧਿਐਨ ਸੈਂਟਰ ਬਣਾਉਣ ਦਾ ਲਿਆ ਫੈਸਲਾ

0

ਪੰਜਾਬ ਮੰਤਰੀ ਮੰਡਲ ਦੀ ਬੀਤੇ ਦਿਨੀ ਇੱਕ ਅਹਿਮ ਬੈਠਕ ਹੋਈ। ਇਸ ਬੈਠਕ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਸ ਬੈਠਕ ‘ਚ ਮੁੱਖ ਮੰਤਰੀ ਚੰਨੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਕ੍ਰਿਸਮਸ ਤੋਂ ਪਹਿਲਾਂ ਈਸਾਈ ਬਰਾਦਰੀ ਨੂੰ ਸੌਗਾਤ ਦਿੱਤੀ ਜਾਵੇਗੀ। ਈਸਾਈ ਭਾਈਚਾਰੇ ਨੇ ਮੰਗ ਕੀਤੀ ਸੀ ਕਿ ਯੀਸ਼ੂ ਮਸੀਹ ਜੀ ਦੇ ਨਾਂ ’ਤੇ ਚੇਅਰ ਸਥਾਪਿਤ ਕੀਤੀ ਜਾਵੇ, ਇਸ ’ਤੇ ਮੰਤਰੀ ਮੰਡਲ ਨੇ ਵਿਚਾਰ ਕੀਤਾ ਹੈ। ਇਸ ਕੜੀ ਵਿਚ ਮੁਸਲਮਾਨ ਅਤੇ ਈਸਾਈ ਬਰਾਦਰੀ ਦੀ ਲੋੜ ਮੁਤਾਬਕ ਸ਼ਮਸ਼ਾਨਘਾਟ ਲਈ ਜਗ੍ਹਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ’ਤੇ 16 ਦਸੰਬਰ ਮਤਲਬ ਵੀਰਵਾਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿਚ ਮੋਹਰ ਲਗਾਈ ਜਾਵੇਗੀ।

ਪਿੰਡਾਂ ‘ਚ ਜਿੱਤ ਦੇ ਜਸ਼ਨ ਮਨਾ ਰਹੇ ਕਿਸਾਨ, ਲੱਗੀਆਂ ਵਿਆਹ ਵਰਗੀਆਂ ਰੌਣਕਾਂ !,ਵੇਖੋ ਪਿੰਡਾਂ ਦਾ ਨਜ਼ਾਰਾ

ਅਗਲੀ ਕੈਬਨਿਟ ਵਿਚ ਪਟਿਆਲਾ ਵਿਚ ਸ਼੍ਰੀਮਦ ਭਗਵਤ ਗੀਤਾ ਅਤੇ ਸ਼੍ਰੀ ਰਾਮਾਇਣ ’ਤੇ ਅਧਿਐਨ ਸੈਂਟਰ ਸਥਾਪਿਤ ਕਰਨ ’ਤੇ ਮੋਹਰ ਲਗਾਈ ਜਾਵੇਗੀ। ਓਪਨ ਯੂਨੀਵਰਸਿਟੀ ਦੀ ਜਗ੍ਹਾ ’ਤੇ ਅਧਿਐਨ ਸੈਂਟਰ ਬਣਾਇਆ ਜਾਵੇਗਾ। ਨਾਲ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਡੇਰਾ ਬੱਲਾਂ ਵਿਚ ਅਧਿਐਨ ਸੈਂਟਰ ਲਈ 100 ਏਕੜ ਜ਼ਮੀਨ ਖ਼ਰੀਦੀ ਜਾਵੇਗੀ। ਜਨਰਲ ਵਰਗ ਲਈ ਕਮਿਸ਼ਨ ਬਣਾਇਆ ਜਾਵੇਗਾ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਵਿਚ ਹੁਣ ਇੱਟ ਸਸਤੀ ਹੋ ਜਾਵੇਗੀ ਕਿਉਂਕਿ ਹੁਣ 3 ਫੁੱਟ ਤੱਕ ਕੋਈ ਵੀ ਕਿਸਾਨ ਆਪਣੀ ਜ਼ਮੀਨ ਵਿਚੋਂ ਮਿੱਟੀ ਚੁੱਕਵਾ ਸਕਦਾ ਹੈ। ਮੰਤਰੀ ਮੰਡਲ ਨੇ ਇਸ ’ਤੇ ਮੋਹਰ ਲਗਵਾ ਦਿੱਤੀ ਹੈ। ਹੁਣ ਇਸ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਇਸ ਲਈ ਕੋਈ ਰਾਇਲਟੀ ਨਹੀਂ ਵਸੂਲੀ ਜਾਵੇਗੀ ਅਤੇ ਨਾ ਹੀ ਮਾਈਨਿੰਗ ਦਾ ਕੋਈ ਕਾਨੂੰਨ ਲਾਗੂ ਹੋਵੇਗਾ। ਇੱਟ ਭੱਠੇ ਵਾਲਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਸਿਆਸੀ ਪਾਰਟੀਆਂ ਕਲਾਕਾਰਾਂ ਨੂੰ ਵਰਤਦੀਆਂ ਨੇ, ਸੁਣੋ Gul Panag ਨੇ ਦੱਸੀ ਅਸਲੀਅਤ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਨਗਰ ਨਿਗਮ, ਨਗਰ ਸਥਾਨਕ ਸਰਕਾਰਾਂ ਅਤੇ ਅਰਧ ਸਰਕਾਰੀ ਵਿਭਾਗਾਂ ਵਿਚ ਨੌਕਰੀ ਲਈ ਦਸਵੀਂ ਤੱਕ ਪੰਜਾਬੀ ਪਾਸ ਲਾਜ਼ਮੀ ਦੀ ਵਿਵਸਥਾ ਨਹੀਂ ਸੀ। ਹੁਣ ਪੰਜਾਬੀ ਪਾਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨਾਲ ਬਾਹਰੀ ਸੂਬਿਆਂ ਤੋਂ ਆ ਕੇ ਨੌਕਰੀ ਲੈਣ ਵਾਲਿਆਂ ’ਤੇ ਰੋਕ ਲੱਗੇਗੀ।

ਪੰਜਾਬ ‘ਚ 16 ਉੱਚ ਅਧਿਕਾਰੀਆਂ ਦੇ ਤਬਾਦਲੇ

0

ਚੰਡੀਗੜ੍ਹ: ਪੰਜਾਬ ਪ੍ਰਸ਼ਾਸਨ ਵਿੱਚ ਵੱਡਾ ਫ਼ੇਰਬਦਲ ਹੋਇਆ ਹੈ। ਪੰਜਾਬ ਸਰਕਾਰ ਨੇ 16 ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ।

 

ਪੰਜਾਬ ਨੂੰ ਰਿਮੋਰਟ ਨਾਲ ਚੱਲਣ ਵਾਲੀਆਂ ਸ਼ੇਖੀਆਂ ਮਾਰਨ ਵਾਲੀਆਂ ਕਠਪੁਤਲੀਆਂ ਵਾਲੀ ਸਰਕਾਰ ਦੀ ਜ਼ਰੂਰਤ ਨਹੀਂ : ਪ੍ਰਕਾਸ਼ ਸਿੰਘ ਬਾਦਲ

0

ਅਕਾਲੀ ਦਲ ਵੱਲੋਂ ਰਾਜਾਂ ਲਈ ਸਿਆਸੀ ਤੇ ਆਰਥਿਕ ਖੁਦਮੁਖ਼ਤਿਆਰੀ ਨਾਲ ਅਸਲ ਸੰਘੀ ਢਾਂਚੇ ਦੀ ਸਥਾਪਨਾ ਦਾ ਸੱਦਾ

ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲ ਬੀਮਾ ਸਕੀਮ ਸ਼ੁਰੂ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਐਲਾਨ

ਮੋਗਾ, 14 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੇਸ਼ ਵਿਚ ਰਾਜਾਂ ਨੁੰ ਵਧੇਰੇ ਸਭਿਆਚਾਰਕ, ਸਿਆਸੀ ਤੇ ਆਰਥਿਕ ਖੁਦਮੁਖ਼ਤਿਆਰੀ ਦੇ ਕੇ ਅਸਲ ਸੰਘੀ ਢਾਂਚਾ ਸਥਾਪਿਤ ਕੀਤੇ ਜਾਣ ਦਾ ਸੱਦਾ ਦਿੱਤਾ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਲਈ 50 ਹਜ਼ਾਰ ਰੁਪਏ ਦੀ ਫਸਲ ਬੀਮਾ ਸਕੀਮ ਸ਼ੁਰੂ ਕੀਤੀ ਜਾਵੇਗੀ ਤੇ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।

ਅੱਜ ਮੋਗਾ ਵਿਚ ਹੋਈ ਰੈਲੀ ਵਿਚ ਆਪਣੇ ਜੀਵਨ ਦੇ ਸਭ ਤੋਂ ਵੱਡੇ ਇਤਿਹਾਸਕ ਇਕੱਠ ਨੂੰ ਸੰਬੋਧਨ ਕਰਦਿਆਂ ਘਾਗ ਸਿਆਸਤਦਾਨ ਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ 1996 ਵਾਲਾ ਇਤਿਹਾਸ ਦੁਹਰਾਏਗਾ ਜਦੋਂ ਉਸ ਵੇਲੇ ਗਠਜੋੜ ਨੇ ਸਾਂਝੇ ਯਤਨਾਂ ਨਾਲ ਸੂਬੇ ਵਿਚ ਹੂੰਝਾ ਫੇਰ ਜਿੱਤ ਦਰਜ ਕੀਤੀ ਸੀ।
ਇਥੇ ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ’ਤੇ ਰੱਖੀ ਰੈਲੀ ਵਿਚ ਜੁੜੇ ਮਨੁੱਖਤਾ ਦੇ ਸਮੁੰਦਰ ਵਿਚ ਪਾਰਟੀ ਨੇ ਪੰਜਾਬੀਆਂ ਨੂੰ ਪਾਰਦਰਸ਼ੀ, ਜਵਾਬਦੇਹ ਤੇ ਸਭ ਨੂੰ ਨਾਲ ਲੈ ਕੇ ਸਮਾਵੇਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ।

ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੇ ਸਾਹਮਣੇ ਚੋਣ ਸਪਸ਼ਟ ਤੇ ਸੌਖੀ ਹੈ। ਇਕ ਪਾਸੇ ਪੰਜਾਬੀਆਂ ਦੀ, ਪੰਜਬੀਆਂ ਲਈ ਤੇ ਪੰਜਾਬੀਆਂ ਵੱਲੋਂ ਸਰਕਾਰ ਹੋਵੇਗੀ ਤੇ ਦੂਜੇ ਪਾਸੇ ਸ਼ੇਖੀਆਂ ਮਾਰਨ ਵਾਲੀਆਂ ਕਠਪੁਤਲੀਆਂ ਹੋਣਗੀਆਂ ਜੋ ਰਿਮੋਰਟ ਕੰਟਰੋਲ ਨਾਲ ਚਲਾਈਆਂ ਜਾਂਦੀਆਂ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਾਂਗਰਸ ਸਮਾਜ ਦੇ ਗਰੀਬ ਤੇ ਐਸ ਸੀ ਵਰਗਾਂ ਨੂੰ ਪਹਿਲਾਂ ਇਹ ਦੱਸ ਕੇ ਜ਼ਲੀਲ ਕਰਦੀ ਰਹੀ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਪਹਿਲੀ ਪਸੰਦ ਨਹੀਂ। ਹੁਣ ਉਹ ਉਹਨਾਂ ਦੀ ਕਾਰਗੁਜ਼ਾਰੀ ਲਈ ਪਿੱਠ ਨਾ ਥਾਪੜ ਕੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਨਾਲ ਐਲਾਲ ਕੇ ਜ਼ਲੀਲ ਕਰ ਰਹੀ ਹੈ।

ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੇ ਇਕ ਹੰਢੇ ਹੋਏ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਭਾਈਚਾਰੇ ਨੁੰ ਇਹ ਕਹਿ ਕੇ ਜ਼ਲੀਲ ਕੀਤਾ ਕਿ ਜਾਖੜ ਅਗਲੇ ਮੁੱਖ ਮੰਤਰੀ ਹੋਣਗੇ ਪਰ ਬਾਅਦ ਵਿਚ ਮੀਡੀਆ ਨੁੰ ਇਹ ਰਿਪੋਰਟਾਂ ਲੀਕ ਕਰ ਦਿੱਤੀਆਂ ਗਈਆਂ ਕਿ ਉਹਨਾਂ ਦੇ ਭਾਈਚਾਰੇ ਵਿਚੋਂ ਕਾਂਗਰਸ ਕਿਸੇ ਨੁੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾ ਸਕਦੀ। ਉਹਨਾਂ ਕਿਹਾ ਕਿ ਅਜਿਹੀਆਂ ਫਿਰਕੂ ਖੇਡਾਂ ਕਾਂਗਰਸ ਲਈ ਕੋਈ ਨਵੀਂਆਂ ਨਹੀਂ ਪਰ ਇਹ ਬਹੁਤ ਹੀ ਮੰਦਭਾਗੀਆਂ ਤੇ ਫਿਰਕੂ ਸਦਭਾਵਨਾ ਲਈ ਖਤਰਨਾਕ ਹਨ।

ਸਰਦਾਰ ਬਾਦਲ ਨੇ ਸਿੱਖ ਸੰਗਤ ਨੂੰ ਕੇਂਦਰ ਅਤੇ ਹੋਰ ਗੈਰ ਸਿੱਖ ਤਾਕਤਾਂ ਵੱਲੋਂ ਖਾਲਸਾ ਪੰਥ ਤੋਂ ਸੇਵਾ ਸੰਭਾਲ ਦਾ ਪਵਿੱਤਰ ਹੱਕ ਖੋਹਣ ਦੇ ਯਤਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਨੁੰਨੀ ਤੌਰ ’ਤੇ ਕੌਮ ਦੇ ਚੁਣੇ ਗਏ ਪ੍ਰਤੀਨਿਧਾਂ ਵੱਲੋਂ ਪਵਿੱਤਰ ਗੁਰਧਾਮਾਂ ਦੀ ਜੋ ਸੇਵਾ ਸੰਭਾਲ ਖਾਲਸਾ ਪੰਥ ਕਰਦਾ ਹੈ, ਉਸਨੁੰ ਖੋਹਣ ਦੇ ਯਤਨ ਹਮੇਸ਼ਾ ਕੀਤੇ ਜਾਂਦੇ ਰਹੇ ਹਨ ਤੇ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਘਾਗ ਸਿਆਸਤਦਾਨ ਨੇ ਭਾਰਤ ਸਰਕਾਰ ਨੁੰ ਬੀਤੇ ਸਮੇਂ ਦੇ ਖਤਰਨਾਕ ਜ਼ੋਖ਼ਮ ਨੁੰ ਦੁਹਰਾਉਣ ਵਿਰੁੱਧ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਨਾਲ ਪੰਜਾਬ ਅਤੇ ਬਾਹਰ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਹੋਵੇ।
ਇਸ ਵਿਸ਼ਾਲ ਇਕੱਠ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲੀ ਬੀਮਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਬੋਲ ਸੋ ਨਿਹਾਲ ਦੇ ਜੈਕਾਰਿਆਂ ਦੇ ਵਿਚ ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰੇਗੀ। ਉਹਨਾਂ ਕਿਹਾ ਕਿ ਅਗਲੀ ਸਰਕਾਰ ਰੇਤ ਤੇ ਸ਼ਰਾਬ ਦੇ ਵਪਾਰ ’ਤੇ ਏਕਾਧਿਕਾਰ ਨੁੰ ਖ਼ਤਮ ਕਰੇਗੀ ਅਤੇ ਇਕ ਇਕ ਰੇਤ ਖੱਡ ਦਾ ਠੇਕਾ ਤੇ ਇਕ ਇਕ ਸ਼ਰਾਬ ਦਾ ਠੇਕਾ ਇਕ ਇਕ ਵਿਅਕਤੀ ਨੂੰ ਦਿੱਤਾ ਜਾਵੇਗਾ । ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਧਾਰਮਿਕ ਸਥਾਨਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ|

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕਿਸੇ ਨੁੰ ਵੀ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਭਾਈਚਾਰਕ ਸਾਂਝ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਮੈਂ ਪੰਜਾਬ ਨੁੰ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ’ਤੇ ਲੈ ਕੇ ਜਾਣ ਵਾਸਤੇ ਦ੍ਰਿੜ੍ਹ ਸੰਕਲਪ ਹਾਂ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਅਕਾਲੀ ਦਲ ਸੰਘਵਾਦ ਦੀ ਆਵਾਜ਼ ਬੁਲੰਦ ਕਰਲ ਵਾਲੀ ਪਹਿਲੀ ਪਾਰਟੀ ਹੈ। ਉਹਨਾਂ ਕਿਹਾ ਕਿ ਹੁਣ ਸਾਰੀਆਂ ਖੇਤੀ ਪਾਰਟੀਆਂ ਵੀ ਸੰਘੀ ਹੱਕਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਰਾਜਾਂ ਦੇ ਸੰਘੀ ਹੱਕ ਸੁਰੱਖਿਅਤ ਹੁੰਦੇ ਤਾਂ ਫਿਰ 3 ਖੇਤੀ ਕਾਨੂੰਨਾਂ ਵਰਗੇ ਕਾਲੇ ਕਾਨੂੰਨ ਬਿਨਾਂ ਰਾਜਾਂ ਦੀ ਮਰਜ਼ੀ ਬਗੈਰ ਲਾਗੂ ਹੀ ਨਾ ਹੁੰਦੇ। ਉਹਨਾਂ ਕਿਹਾ ਕਿ ਅਸੀੀ ਦੇਸ਼ ਵਿਚ ਸ਼ੰਘੀ ਸਰੂਪ ਮਜ਼ਬੂਤ ਕਰਨ ਪ੍ਰਤੀ ਵਚਨਬੱਧ ਹਾਂ। ਇਸ ਮੌਕੇ ਪਾਰਟੀ ਦੇ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੌਮੀ ਪੱਧਰ ’ਤੇ ਸੰਘੀ ਢਾਂਚਾ ਮਜ਼ਬੂਤ ਕਰਨ ਵਾਸਤੇ ਸਾਂਝਾ ਮੋਰਚਾ ਬਣਾਉਣ ਲਈ ਮਤਾ ਪੇਸ਼ ਕੀਤਾ ਜਿਸਨੁੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪਾਸ ਕੀਤਾ।

ਮੋਗਾ ਕਾਨਫਰੰਸ ਦੌਰਾਨ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਆਗੂਆਂ ਦੇ ਖਿਲਾਫ ਝੂਠੇ ਕੇਸ ਦਰਜ ਕਰਨ ਦੇ ਯਤਨਾਂ ਦੀ ਨਿਖੇਧੀ ਕਰਦਾ ਮਤਾ ਵੀ ਪਾਸ ਕੀਤਾ ਗਿਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੁੰ ਚੇਤਾਵਨੀ ਦਿੱਤੀ ਗਈ ਕਿ ਬਦਲਾਖੋਰੀ ਦੀ ਰਾਜਨੀਤੀ ਕਰਨ ਲਈ ਉਹ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।

ਮਤਾ ਜੋ ਡਾ. ਦਲਜੀਤ ਸਿੰਘ ਚੀਮਾ ਨੇ ਪੜ੍ਹ ਕੇ ਸੁਣਵਾਇਆ ਵਿਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਤਬਾਦਲਿਆਂ ਲਈ ਰਿਸ਼ਵਤ ਲੈਣ ਦੇ ਦੋਸ਼ਾਂ ਲਈ ਅਸਤੀਫਾ ਵੀ ਮੰਗਿਆ ਗਿਆ। ਇਹ ਵੀ ਮੰਗ ਕੀਤੀ ਗਈ ਕਿ ਗ੍ਰਹਿ ਮੰਤਰੀ ਦੇ ਖਿਲਾਫ ਐਸ ਐਸ ਪੀਜ਼ ਦੀਆਂ ਬਦਲੀਆਂ ਕਰਨ ਲਈ ਰਿਸ਼ਵਤ ਲੈਣ ਦੇ ਉਹਨਾਂ ਦੇ ਹੀ ਕੈਬਨਿਟ ਦੇ ਸਾਥੀ ਵੱਲੋਂ ਲਗਾਏ ਦੋਸ਼ਾਂ ਦੀ ਨਿਆਂਇਕ ਜਾਂਚ ਕਰਵਾਈ ਜਾਵੇ।
ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਮਿਸ਼ਰਾ ਨੇ ਇਸ ਮੌਕੇ ਕਿਹਾ ਕਿ ਗਠਜੋੜ 100 ਤੋਂ ਵੱਧ ਸੀਟਾਂ ਜਿੱਤ ਕੇ ਆਉਂਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ। ਉਹਨਾਂ ਕਿਹਾ ਕਿ ਗਠਜੋੜ ਸਮਾਜ ਦੇ ਕਮਜ਼ੋਰ ਵਰਗਾਂ ਨੁੰ ਤਾਕਤਵਰ ਬਣਾਉਣ ਲਈ ਕੰਮ ਕਰੇਗਾ। ਬਸਪਾ ਦੇ ਪੰਜਾਬ ਦੇ ਇੰਚਾਰਜ ਰਣਧੀਰ ਬੈਨੀਵਾਲ ਅਤੇ ਸੁਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਹਿੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜ੍ਹੀਆ ਅਤੇ ਜਗਮੀਤ ਬਰਾੜ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਤੇ ਐਮ ਪੀ ਨਰੇਸ਼ ਗੁਜਰਾਲ ਵੀ ਹਾਜ਼ਰ ਸਨ।

ਪਰਗਟ ਸਿੰਘ ਵੱਲੋਂ ਪਰਵਾਸੀ ਭਾਰਤੀ ਮਾਮਲਿਆਂ ਵਿਭਾਗ ਬਾਰੇ ਭਵਿੱਖੀ ਦਸਤਾਵੇਜ਼ ਜਾਰੀ

0

ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਵਿੱਚ ਜਾਇਦਾਦ ਅਤੇ ਵਿੱਤੀ ਮਾਮਲਿਆਂ ਵਿੱਚ ਆਉਂਦੀਆਂ ਔਕੜਾਂ ਸਮੇਤ ਹੋਰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਪਰਵਾਸੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਭਵਿੱਖੀ ਦਸਤਾਵੇਜ਼ ਤਿਆਰ ਕੀਤਾ ਗਿਆ। ਇਹ ਖੁਲਾਸਾ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਸੀ.ਏ. ਅਸ਼ਵਨੀ ਕੁਮਾਰ ਤੇ ਗੁਰਪਾਲ ਸਿੰਘ ਹਾਜ਼ਰ ਸਨ।

ਸ. ਪਰਗਟ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦੀ ਸੁਰੱਖਿਆ ਖਾਸ ਕਰਕੇ ਜਾਇਦਾਦਾਂ ਆਦਿ ਨੂੰ ਸੁਰੱਖਿਅਤ ਯਕੀਨੀ ਬਣਾਉਣਾ ਅਤੇ ਸੂਬਾ ਸਰਕਾਰ ਵੱਲੋਂ ਸਮਰਥਨ ਪ੍ਰਦਾਨ ਕਰਕੇ ਸੂਬੇ ਵਿੱਚ ਰਹਿੰਦੇ ਹੋਏ ਘਰ ਵਾਂਗ ਹੀ ਮਹਿਸੂਸ ਕਰਵਾਉਣਾ ਬਣਦਾ ਹੈ। ਇਸੇ ਲਈ ਵਿੱਤੀ ਅਤੇ ਵਪਾਰਕ ਗਤੀਵਿਧੀਆਂ ਨਾਲ ਵੱਖਰੇ ਵਿੰਗ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਵਿੱਚ ਪਰਵਾਸੀ ਪੰਜਾਬੀਆਂ ਦੇ ਸਾਰੇ ਵਪਾਰਕ ਅਤੇ ਵਿੱਤ ਸੰਬੰਧੀ ਮੁੱਦਿਆਂ ਨੂੰ ਸਿੰਗਲ ਵਿੰਡੋ ਰਾਹੀਂ ਹੱਲ ਕੀਤਾ ਜਾਵੇਗਾ। ਇਸੇ ਤਰ੍ਹਾਂ ਪਰਵਾਸੀਆਂ ਦੇ ਮਾਲ ਵਿਭਾਗ ਨਾਲ ਜਾਇਦਾਦਾਂ ਦੇ ਕੰਮ ਵਿੱਚ ਸਿੰਗਲ ਵਿੰਡੋ ਸਹੂਲਤ ਪ੍ਰਦਾਨ ਕਰਕੇ ਪੰਜਾਬ ਵਿੱਚ ਕਾਰੋਬਾਰ ਸਥਾਪਤ ਕਰਨ ਵਿੱਚ ਮੱਦਦ ਕੀਤੀ ਜਾਵੇਗੀ। ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਪਰਵਾਸੀ ਪੰਜਾਬੀਆਂ ਲਈ ਢੁਕਵਾਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇ। ਇੱਕ ਪ੍ਰਭਾਵੀ ਸ਼ਿਕਾਇਤ ਨਿਵਾਰਣ ਅਤੇ ਫੀਡਬੈਕ ਵਿਧੀ ਸਥਾਪਤ ਕੀਤੀ ਜਾਵੇਗੀ।

ਪਰਵਾਸੀ ਭਾਰਤੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਇੱਕੋ ਛੱਤ ਹੇਠ ਲਿਆਇਆ ਜਾਵੇਗਾ। ਪਰਵਾਸੀਆਂ ਨੂੰ ਸੂਬੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ ਲਈ ਵੈੱਬਸਾਈਟ ਅਤੇ ਐਪ ਰਾਹੀਂ ਪ੍ਰਭਾਵਸ਼ਾਲੀ ਸੰਚਾਰ ਚੈਨਲ ਸਥਾਪਤ ਕੀਤੇ ਜਾਣਗੇ।ਇਸ ਆਨ ਲਾਈਨ ਪੋਰਟਲ ਰਾਹੀਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗ ਪੂਰੀ ਤਰ੍ਹਾਂ ਫਾਲੋ-ਅੱਪ ਕਰਦਾ ਹੈ। ਸ. ਪਰਗਟ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੇ ਇਤਿਹਾਸ, ਵਿਰਸੇ, ਪੰਜਾਬੀ ਭਾਸ਼ਾ ਆਦਿ ਬਾਰੇ ਆਪਣੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਜਾਣਕਾਰੀ ਦੇਣ ਲਈ ਥੋੜੇਂ ਸਮੇਂ ਦੇ ਕੋਰਸ ਕਰਵਾਉਣ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਥੋੜ੍ਹੇਂ ਸਮੇਂ ਦੇ ਸਮਰ ਸਕੂਲ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਸੱਭਿਆਚਾਰਕ ਅਤੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਵਿਰਾਸਤ ਦੇ ਨੇੜੇ ਲਿਆਇਆ ਜਾ ਸਕੇ।

ਇਸ ਤੋਂ ਇਲਾਵਾ ਸੂਬੇ ਨਾਲ ਜੋੜਨ ਅਤੇ ਸੈਰ ਸਪਾਟਾ ਨੂੰ ਹੁਲਾਰਾ ਦੇਣ ਲਈ ‘ਹੋਮ ਸਟੇਅ’ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ।ਨੌਜਵਾਨ ਪੀੜ੍ਹੀ ਨੂੰ ਸੈਰ-ਸਪਾਟੇ ਵਜੋਂ ਭਾਰਤ ਅਤੇ ਖਾਸ ਤੌਰ ‘ਤੇ ਘੱਟੋ-ਘੱਟ ਪੰਜਾਬ ਦਾ ਦੌਰਾ ਕਰਨ ਲਈ ਸਹੂਲਤ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਸਕੂਲ ਅਤੇ ਯੂਨੀਵਰਸਿਟੀ ਪੱਧਰ ‘ਤੇ ਨੌਜਵਾਨਾਂ ਵਿਚਾਰੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਵਿੱਢੇ ਜਾਣਗੇ। ਮੈਡੀਕਲ ਸੈਰ ਸਪਾਟਾ ਨੂੰ ਦੇਖਦਿਆਂ ਐਪ ਰਾਹੀਂ ਪਰਵਾਸੀਆਂ ਨੂੰ ਬਿਹਤਰ ਸਿਹਤ ਸੰਸਥਾਵਾਂ ਅਤੇ ਹਸਪਤਾਲਾਂ ਦੀ ਜਾਣਕਾਰੀ ਮੁਹੱਈਆ ਵੀ ਕਰਵਾਈ ਜਾਵੇਗੀ। ਸ. ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮਾਜਿਕ-ਆਰਥਿਕ ਢਾਂਚੇ ਦੇ ਵਿਕਾਸ ਵਿੱਚ ਪਰਵਾਸੀ ਪੰਜਾਬੀਆਂ ਦਾ ਬਹੁਤ ਯੋਗਦਾਨ ਹੈ। ਪੰਜਾਬੀਆਂ ਨੇ ਸਖ਼ਤ ਮਿਹਨਤ ਅਤੇ ਉੱਦਮੀ ਗੁਣਾਂ ਕਰਕੇ ਦੁਨੀਆਂ ਭਰ ਵਿੱਚ ਆਪਣਾ ਨਾਮਣਾ ਖੱਟਿਆ ਹੈ। ਮੌਜੂਦਾ ਸਮੇਂ ਪੰਜਾਬੀਆਂ ਦੀ ਕਰੀਬ ਤੀਜੀ ਪੀੜ੍ਹੀ ਵਿਸ਼ਵ ਭਰ ਵਿੱਚ ਰਹਿ ਰਹੀ ਹੈ। ਸਭ ਤੋਂ ਵੱਧ ਚਿੰਤਾ ਇਸ ਗੱਲ ਦੀ ਹੈ ਕਿ ਨੌਜਵਾਨ ਪੀੜ੍ਹੀ-ਦਰ-ਪੀੜ੍ਹੀ ਆਪਣੀ ਜੜ੍ਹਾਂ ਤੋਂ ਵੱਖ ਹੋ ਰਹੇ ਹਨ।

ਜ਼ਿਆਦਾਤਰ ਪਰਵਾਸੀ ਭਾਰਤ ਵਿੱਚ ਆਪਣੀਆਂ ਜਾਇਦਾਦਾਂ ਸਿਰਫ਼ ਇਸ ਕਾਰਨ ਵੇਚ ਰਹੇ ਹਨ ਕਿਉਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬ ਵਿੱਚ ਨਹੀਂ ਆਉਣਾ ਚਾਹੁੰਦੀ ਅਤੇ ਉਹ ਆਪਣੇ ਮਾਪਿਆਂ ਦੀਆਂ ਜਾਇਦਾਦਾਂ ਵਿੱਚ ਵੀ ਕੋਈ ਦਿਲਚਸਪੀ ਨਹੀਂ ਰੱਖਦੇ।ਜ਼ਮੀਨਾਂ ਦੀ ਵਿਕਰੀ ਨਾ ਸਿਰਫ਼ ਪੰਜਾਬੀਆਂ ਨੂੰ ਉਨ੍ਹਾਂ ਦੀ ਮਾਂ ਤੋਂ ਖੋਹ ਲਵੇਗੀ ਸਗੋਂ ਸੂਬੇ ਦੇ ਸਮਾਜਿਕ-ਆਰਥਿਕ ਢਾਂਚੇ ‘ਤੇ ਵੀ ਮਾੜਾ ਅਸਰ ਪਾਵੇਗੀ। ਇਹ ਸਾਡੇ ਲਈ ਸੋਚਣ ਵਾਲੀ ਗੱਲ ਹੈ।ਇਨ੍ਹਾਂ ਕਾਰਨਾਂ ਦੀ ਪੜਚੋਲ ਅਤੇ ਇਸ ਦੇ ਹੱਲ ਲਈ ਉਨ੍ਹਾਂ ਸਬੰਧਤ ਧਿਰਾਂ ਨਾਲ ਵਿਚਾਰਾਂ ਕਰਕੇ ਇਹ ਭਵਿੱਖੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕਦੋਂ ਹੋਵੇਗਾ ਤਰੀਕਾਂ ਦਾ ਐਲਾਨ

0

ਭਾਰਤ ਵਿੱਚ ਸਾਲ 2022 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਚੋਣ ਕਮਿਸ਼ਨ ਨੇ ਇਸ ਸਬੰਧੀ ਸੰਕੇਤ ਦਿੱਤੇ ਦਿੱਤੇ ਹਨ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ ਅਤੇ ਮਨੀਪੁਰ ਵਿਧਾਨ ਸਭਾਵਾਂ ਦੀਆਂ ਚੋਣਾਂ ਅਗਲੇ ਸਾਲ ਫਰਵਰੀ-ਮਾਰਚ ਵਿੱਚ ਹੋਣੀਆਂ ਹਨ। ਇਸ ਦੇ ਲਈ ਚੋਣ ਕਮਿਸ਼ਨ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਪੰਜਾਬ ਤੋਂ ਆਪਣਾ ਰਵਾਇਤੀ ਦੌਰਾ ਸ਼ੁਰੂ ਕਰ ਰਿਹਾ ਹੈ। ਚੋਣ ਤਰੀਕਾਂ ਤੈਅ ਕਰਨ ਤੋਂ ਪਹਿਲਾਂ ਕਮਿਸ਼ਨ ਇਸ ਮਾਮਲੇ ‘ਤੇ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਫਰਵਰੀ ਵਿੱਚ ਵੋਟਿੰਗ ਸ਼ੁਰੂ ਹੋ ਸਕਦੀ ਹੈ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜ ਵਿੱਚ 6 ਤੋਂ 8 ਪੜਾਵਾਂ ਵਿੱਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।

Mercedes ਦੇ ਬਰਾਬਰ ਝੋਟੇ, ਵੇਖੋ ਮੰਡੀ ‘ਚ ! | On Air

ਖ਼ਬਰਾ ਅਨੁਸਾਰ, ਪੰਜਾਬ ਤੋਂ ਬਾਅਦ ਚੋਣ ਕਮਿਸ਼ਨ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਗਲੇ ਹਫਤੇ ਗੋਆ ਅਤੇ ਫਿਰ ਉਤਰਾਖੰਡ ਦਾ ਦੌਰਾ ਕਰ ਸਕਦਾ ਹੈ। ਮੌਜੂਦਾ ਸਮੇਂ ਵਿੱਚ ਸੁਸ਼ੀਲ ਚੰਦਰਾ ਚੋਣ ਕਮਿਸ਼ਨ ਵਿੱਚ ਮੁੱਖ ਚੋਣ ਕਮਿਸ਼ਨਰ ਹਨ ਅਤੇ ਰਾਜੀਵ ਕੁਮਾਰ ਅਤੇ ਅਨੂਪ ਚੰਦਰ ਪਾਂਡੇ ਚੋਣ ਕਮਿਸ਼ਨਰ ਹਨ। ਹਾਲਾਂਕਿ ਕਮਿਸ਼ਨ ਕਦੋਂ ਉੱਤਰ ਪ੍ਰਦੇਸ਼ ਦਾ ਦੌਰਾ ਕਰੇਗਾ, ਇਸ ਬਾਰੇ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ। ਵੈਸੇ ਮੰਨਿਆ ਜਾ ਰਿਹਾ ਹੈ ਕਿ ਉਤਰਾਖੰਡ ਦਾ ਦੌਰਾ ਕਰਨ ਤੋਂ ਬਾਅਦ ਕਮਿਸ਼ਨ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਯੂਪੀ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਸੂਬਾ ਹੈ ਅਤੇ ਇਸ ਲਈ ਇੱਥੇ ਚੋਣਾਂ ਦੇ ਪੜਾਅ ਵੀ ਸਭ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

 

ਪੰਜਾਬ ਕਾਂਗਰਸ ਵੱਲੋਂ ‘ਆਵਾਜ਼ ਪੰਜਾਬ ਦੀ’ ਮੈਨੀਫੈਸਟੋ ਮੁਹਿੰਮ ਦੀ ਸ਼ੁਰੂਆਤ

0

2022 ਦੀਆਂ ਚੋਣਾਂ ਦਾ ਮੈਨੀਫੈਸਟੋ ਤਿਆਰ ਕਰਨ ਲਈ ਕਾਂਗਰਸ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਨੇ ਮੁਹਿੰਮ ਲਾਂਚ ਕੀਤੀ। ‘ਆਵਾਜ਼ ਪੰਜਾਬ ਦੀ’ ਵੈੱਬਸਾਈਟ ਅਤੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ। ਚੰਡੀਗੜ੍ਹ ਕਾਂਗਰਸ ਭਵਨ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ( Pratap Singh Bajwa) ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਸਾਡੇ ਕਿਸਾਨ ਨੇ, ਦੂਜੇ ਪਾਸੇ ਸਾਡੇ ਆਰਮੀ ਵੀਰ ਬਾਰਡਰ ਤੇ ਤਾਇਨਾਤ ਹਨ। ਸਾਡੇ ਲੋਕਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਸਾਡੀ ਆਰਮੀ ਫੋਰਸ ਨੂੰ ਕੀ ਚਾਹੀਦਾ ਹੈ। ਸਾਡੇ ਹੀ ਬੱਚੇ ਬਾਰਡਰਾਂ ਤੇ ਡਿਊਟੀ ਦੇ ਰਹੇ ਹਨ। ਉਨ੍ਹਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅੱਜ ਸਾਡਾ ਮਿਉਂਜਿਕ ਪੂਰੇ ਵਰਲਡ ਵਿਚ ਚਲਦਾ ਹੈ।

Mercedes ਦੇ ਬਰਾਬਰ ਝੋਟੇ, ਵੇਖੋ ਮੰਡੀ ‘ਚ ! | On Air

ਉਨ੍ਹਾਂ ਕਿਹਾ ਕਿ ਸਿੱਖਿਆ ਤੇ ਹੈਲਥ ਸਿਸਟਮ ‘ਤੇ ਧਿਆਨ ਦੇਣ ਦੀ ਲੋੜ ਹੈ। ਕਰੋਨਾ ਕਾਲ ਵਿਚ ਸਾਡਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ‘ਅਵਾਜ਼ ਪੰਜਾਬ ਦੀ’ ਵੈੱਬਸਾਈਟ ਲਾਂਚ ਕੀਤੀ। ਜਿਸ ਵਿਚ ਟੋਲ ਫ੍ਰੀ ਨੰਬਰ ਹੈ, ਜਿੱਥੇ ਲੋਕ ਸਾਨੂੰ ਆਪਣੇ ਸੁਝਾਅ ਦੇ ਸਕਦੇ ਹਨ। ਇਨ੍ਹਾਂ ਸੁਝਾਵਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਵਿਚ ਵੀ ਜਾਵਾਂਗੇ। ਅੱਜ ਸ਼ਾਮ ਲੁਧਿਆਣਾ ਵਿੱਚ ਵਪਾਰੀ ਵਰਗ ਨਾਲ ਚੋਣ ਮਨੋਰਥ ਪੱਤਰ ਸਬੰਧੀ ਗੱਲਬਾਤ ਹੋਵੇਗੀ। ਇਸ ਤਰ੍ਹਾਂ ਹਰ ਵਰਗ ਨੂੰ ਕਵਰ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਸਾਡੇ ਕੋਲ ਦਿਨ ਬਹੁਤ ਘੱਟ ਹਨ, ਇਸ ਲਈ ਕੰਮ ਜ਼ਿਆਦਾ ਹੈ। ਅਸੀਂ 15 ਦਿਨਾਂ ਦੇ ਅੰਦਰ ਇਸ ਮੈਨੀਫੈਸਟੋ ਦਾ ਖਰੜਾ ਤਿਆਰ ਕਰਾਂਗੇ। ਉਨ੍ਹਾਂ ਕਿਹਾ ਕਿ ਸਿੱਖਿਆ, ਕਿਸਾਨੀ, ਖੇਡਾਂ, ਆਮ ਲੋਕਾਂ ਦੀ ਆਮਦਨ ਵਧਾਉਣ ਅਤੇ ਐਨ.ਆਰ.ਆਈਜ਼ ਦੇ ਮੁੱਦੇ ਬਹੁਤ ਅਹਿਮ ਹਨ।

ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਅਮਰਿੰਦਰ ਸਿੰਘ ਦੇ ਸਮੇਂ ਦੇ ਚੋਣ ਮੁੱਦਿਆਂ ਬਾਰੇ ਬਾਜਵਾ ਨੇ ਕਿਹਾ, ਚੰਨੀ ਨੇ ਕੁਝ ਸਮੇਂ ‘ਚ ਉਹ ਕਰ ਦਿਖਾਇਆ ਜੋ ਕੈਪਟਨ ਨਾਲ ਨਹੀਂ ਹੋਇਆ। ਕੈਪਟਨ ਵੱਲੋਂ ਚੰਨੀ ਨੂੰ ਨਾਈਟਵਾਚਮੈਨ ਕਹਿਣ ‘ਤੇ ਵੀ ਬਾਜਵਾ ਨੇ ਚੁਟਕੀ ਲਈ। ਜਿੱਥੇ ਨਾਈਟਵਾਚਮੈਨ ਦਾ ਮਤਲਬ ਹੈ ਕਿ ਅਗਲੇ ਦਿਨ ਉਹੀ ਮੁੰਡਾ ਪਾਰੀ ਸ਼ੁਰੂ ਕਰਦਾ ਹੈ। ਇਸ ਦਾ ਮਤਲਬ ਕੈਪਟਨ ਸਾਹਿਬ ਮੰਨ ਗਏ ਹਨ ਕਿ ਚੰਨੀ ਅਗਲੀ ਪਾਰੀ ਵੀ ਸ਼ੁਰੂ ਕਰਨਗੇ।

ਜਦੋਂ ਨਿਊਜ਼18 ਨੇ ਬਾਜਵਾ ਨੂੰ ਪੁੱਛਿਆ ਕਿ ਕੀ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਹਨ? ਬਾਜਵਾ ਨੇ ਕਿਹਾ ਕਿ ਮੈਂ ਕਿਸੇ ਦੌੜ ਵਿਚ ਨਹੀਂ ਹਾਂ, ਮੇਰੀ ਦੌੜ ਦਿੱਲੀ ਤੋਂ ਪੰਜਾਬ ਤੱਕ ਹੈ। ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਹ ਪਾਰਟੀ ਹਾਈਕਮਮਾਨ ਤੈਅ ਕਰੇਗੀ।