Home Blog Page 2230

ਵੋਟਿੰਗ ‘ਚ ਧੋਖਾਧੜੀ ਰੋਕਣ ਲਈ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ, ਜਾਣੋ

0

ਕੇਂਦਰੀ ਮੰਤਰੀ ਮੰਡਲ ਨੇ ਚੋਣਾਂ ‘ਚ ਧੋਖਾਧੜੀ ਨੂੰ ਰੋਕਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ‘ਚ ਵੋਟਰ ਆਈਡੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ, ਜਾਅਲੀ ਵੋਟਿੰਗ ਅਤੇ ਵੋਟਰ ਸੂਚੀ ਵਿੱਚ ਡੁਪਲੀਕੇਸ਼ਨ ਨੂੰ ਰੋਕਣ ਲਈ ਸਿੰਗਲ ਵੋਟਰ ਸੂਚੀ ਤਿਆਰ ਕਰਨ ਵਰਗੇ ਫੈਸਲੇ ਸ਼ਾਮਲ ਹਨ।

ਜਾਣਕਾਰੀ ਲਈ ਦੱਸ ਦਈਏ ਕਿ ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ ਬਿੱਲ ‘ਚ ਸਰਵਿਸ ਵੋਟਰਾਂ ਲਈ ਚੋਣ ਕਾਨੂੰਨ ਨੂੰ ਵੀ ‘ਲਿੰਗ ਨਿਰਪੱਖ’ ਬਣਾਇਆ ਜਾਵੇਗਾ। ਬਿੱਲ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਹੁਣ ਨੌਜਵਾਨ ਸਾਲ ‘ਚ ਚਾਰ ਵੱਖ-ਵੱਖ ਮਿਤੀਆਂ ਨੂੰ ਵੋਟਰ ਵਜੋਂ ਨਾਮ ਦਰਜ ਕਰਵਾ ਸਕਣਗੇ।

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਇਹ ਵਿਵਸਥਾ ਸੀ ਕਿ ਕਟ ਆਫ ਡੇਟ 1 ਜਨਵਰੀ ਹੋਣ ਕਾਰਨ ਕਈ ਨੌਜਵਾਨ ਵੋਟਰ ਸੂਚੀ ਤੋਂ ਵਾਂਝੇ ਰਹਿ ਗਏ ਸਨ। ਦਰਅਸਲ 2 ਜਨਵਰੀ ਨੂੰ ਕੱਟ-ਆਫ ਤਰੀਕ ਹੋਣ ਕਾਰਨ ਨੌਜਵਾਨ 18 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਵੀ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਅਤੇ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਪਰ ਹੁਣ ਬਿੱਲ ‘ਚ ਸੁਧਾਰ ਤੋਂ ਬਾਅਦ ਉਸ ਨੂੰ ਸਾਲ ‘ਚ ਚਾਰ ਵਾਰ ਨਾਮਜ਼ਦ ਕਰਨ ਦਾ ਮੌਕਾ ਮਿਲੇਗਾ।

ਕੇਂਦਰ ਸਰਕਾਰ ਨੇ ਕੁੜੀਆਂ ਦੇ ਵਿਆਹ ਦੀ ਉਮਰ ਸੀਮਾ ‘ਚ ਕੀਤਾ ਵਾਧਾ

0

ਦੇਸ਼ ‘ਚ ਹੁਣ ਵੀ ਕਈ ਕੁੜੀਆਂ ਦਾ ਵਿਆਹ ਛੋਟੀ ਉਮਰ ‘ਚ ਕਰ ਦਿੱਤਾ ਜਾਂਦਾ ਹੈ।ਹਾਲਾਂਕਿ ਹੁਣ ਤੱਕ ਕੁੜੀਆਂ ਦੇ ਵਿਆਹ ਦੀ ਉਮਰ ਸੀਮਾ 18 ਸਾਲ ਸੀ। ਪਰ ਹੁਣ ਇਸ ਉਮਰ ਸੀਮਾ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਦੇਸ਼ ’ਚ ਕੁੜੀਆਂ ਦੇ ਵਿਆਹ ਦੀ ਉਮਰ ਵਧਾਉਣ ਦੀ ਦਿਸ਼ਾ ’ਚ ਕੇਂਦਰ ਸਰਕਾਰ ਨੇ ਕਦਮ ਅੱਗੇ ਵਧਾ ਦਿੱਤਾ ਹੈ।

Babbu Maan ਦੀ ਪੱਤਰਕਾਰਾਂ ਨਾਲ ਮਸਤੀ, ਸਾਰੇ ਹੱਸ ਹੱਸ ਹੋ ਗਏ ਦੂਹਰੇ

ਮੋਦੀ ਸਰਕਾਰ ਨੇ ਕੁੜੀਆਂ ਦੇ ਵਿਆਹ ਦੀ ਕਾਨੂੰਨੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਹੈ ਅਤੇ ਕੈਬਨਿਟ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ’ਚ ਪੁਰਸ਼ਾਂ ਦੇ ਵਿਆਹ ਦੀ ਕਾਨੂੰਨੀ ਉਮਰ 21 ਸਾਲ ਹੈ। ਦੱਸਣਯੋਗ ਹੈ ਕਿ ਸਾਲ 2020 ’ਚ ਆਜ਼ਾਦੀ ਦਿਵਸ ਮੌਕੇ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਸੰਕੇਤ ਦਿੱਤੇ ਸਨ, ਹੁਣ ਸਰਕਾਰ ਇਸ ’ਤੇ ਅਮਲ ਕਰਦੀ ਦਿੱਸ ਰਹੀ ਹੈ।

ਟਰੱਕ ‘ਤੇ ਖੜ੍ਹਕੇ ਗਰਜੇ ਭਗਵੰਤ ਮਾਨ ਤੇ ਕੇਜਰੀਵਾਲ, ਜਲੰਧਰੀਆਂ ਨੇ ਵਧਾਇਆ ਤਿਰੰਗੇ ਦਾ ਮਾਣ, ਤਿਰੰਗਾ ਯਾਤਰਾ

ਇਸ ਦੇ ਨਾਲ ਹੀ ਹੁਣ ਸਰਕਾਰ ਬਾਲ ਵਿਆਹ ਮਨਾਹੀ ਕਾਨੂੰਨ, ਸਪੈਸ਼ਲ ਮੈਰਿਜ ਐਕਟ ਅਤੇ ਹਿੰਦੂ ਮੈਰਿਜ ਐਕਟ ’ਚ ਸੋਧ ਕਰੇਗੀ। ਨੀਤੀ ਆਯੋਗ ’ਚ ਜਯਾ ਜੇਤਲੀ ਦੀ ਪ੍ਰਧਾਨਗੀ ’ਚ ਬਣੀ ਟਾਸਕ ਫ਼ੋਰਸ ਨੇ ਇਸ ਦੀ ਸਿਫ਼ਾਰਿਸ਼ ਕੀਤੀ ਸੀ। ਟਾਸਕ ਫ਼ੋਰਸ ਦਾ ਗਠਨ ਪਿਛਲੇ ਸਾਲ ਜੂਨ ’ਚ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਦਸੰਬਰ ’ਚ ਹੀ ਇਸ ਨੇ ਆਪਣੀ ਰਿਪੋਰਟ ਦਿੱਤੀ ਸੀ। ਟਾਸਕ ਫ਼ੋਰਸ ਦਾ ਕਹਿਣਾ ਸੀ ਕਿ ਪਹਿਲੇ ਬੱਚੇ ਨੂੰ ਜਨਮ ਦਿੰਦੇ ਸਮੇਂ ਕੁੜੀਆਂ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ।

ਨਿਊਜ਼ੀਲੈਂਡ ‘ਚ ਇਸ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਫਾਈਜ਼ਰ ਲਗਾਉਣ ਦੀ ਮਿਲੀ ਮਨਜ਼ੂਰੀ

0

ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੀ ਦਹਿਸ਼ਤ ਵਿਚਕਾਰ ਨਿਊਜ਼ੀਲੈਂਡ ਵਿੱਚ 5-11 ਸਾਲ ਦੀ ਉਮਰ ਦੇ ਬੱਚਿਆਂ ਨੂੰ ਹੁਣ ਕੋਰੋਨਾ ਵੈਕਸੀਨ ਫਾਈਜ਼ਰ ਦੀ ਖੁਰਾਕ ਦਿੱਤੀ ਜਾਵੇਗੀ। ਇਸ ਲਈ ਇੱਥੋਂ ਦੇ ਹੈਲਥ ਰੈਗੂਲੇਟਰ ਮੇਡਸੇਫ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ। ਬੱਚਿਆਂ ਨੂੰ 21 ਦਿਨਾਂ ਦੇ ਅੰਤਰਾਲ ‘ਤੇ ਇਸ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਜੇਕਰ ਕੈਬਨਿਟ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਅਗਲੇ ਸਾਲ ਜਨਵਰੀ 2022 ਦੇ ਅੰਤ ਤੱਕ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।

Himanshi khurana ਨੇ ਕੀਤੀਆਂ ਦਿਲ ਦੀਆਂ ਗੱਲਾਂ,ਸੁਣੋ ਵੱਖ ਵੱਖ ਦੇਸ਼ਾਂ ‘ਚ ਕਿਉਂ ਰਹਿੰਦੇ ਨੇ ਪਰਿਵਾਰਕ ਮੈਬਰ

ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਵੀ ਇਸੇ ਮਹੀਨੇ 5-11 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਇਜਾਜ਼ਤ ਦਿੱਤੀ ਹੈ। ਆਸਟ੍ਰੇਲੀਆਈ ਡਰੱਗ ਰੈਗੂਲੇਟਰਾਂ ਨੇ ਦੇਸ਼ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਮੱਦੇਨਜ਼ਰ ਆਸਟ੍ਰੇਲੀਆ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਇਹ ਪ੍ਰਕਿਰਿਆ 10 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਬੱਚਿਆਂ ਦੇ ਟੀਕੇ ਬਾਰੇ ਕਿਹਾ ਕਿ ਉਨ੍ਹਾਂ ਨੇ ਪੂਰੀ ਸਾਵਧਾਨੀ ਨਾਲ ਇਸ ਦੀ ਜਾਂਚ ਕੀਤੀ ਹੈ ਅਤੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਦੱਸਿਆ ਹੈ।

Babbu Maan ਦੀ ਪੱਤਰਕਾਰਾਂ ਨਾਲ ਮਸਤੀ, ਸਾਰੇ ਹੱਸ ਹੱਸ ਹੋ ਗਏ ਦੂਹਰੇ

ਇਸ ਦੇ ਨਾਲ ਹੀ ਬ੍ਰਿਟੇਨ ‘ਚ ਸੋਮਵਾਰ ਤੋਂ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ। ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨੂੰ ਕੰਟਰੋਲ ਕਰਨ ਲਈ ਚੁੱਕੇ ਗਏ ਕਦਮਾਂ ਵਿੱਚੋਂ ਇੱਕ ਹੈ। ।

ਰਾਜਾ ਵੜਿੰਗ ਗਿੱਦੜਵਾਹਾ ‘ਚ Mother Child Healthcare facility ਕਰਨਗੇ ਸਮਰਪਿਤ

0

ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ 10 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਜੱਚਾ-ਬੱਚਾ ਸਿਹਤ ਸਹੂਲਤ ਨੂੰ ਗਿੱਦੜਵਾਹਾ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਇਸ 25 ਬਿਸਤਰਿਆਂ ਵਾਲੇ ਵਿਸ਼ੇਸ਼ ਯੂਨਿਟ ਦਾ ਉਦਘਾਟਨ ਉਪ ਮੁੱਖ ਮੰਤਰੀ ਓਪੀ ਸੋਨੀ ਕਰਨਗੇ। ਰਾਜਾ ਵੜਿੰਗ ਨੇ ਟਵੀਟ ਕਰਕੇ ਸਾਰਿਆਂ ਨੂੰ ਆਪਣੇ ਨਾਲ ਜੁੜਨ ਦੀ ਅਪੀਲ ਕੀਤੀ ਹੈ।

ਵਿਧਾਇਕ ਬਰਿੰਦਰਮੀਤ ਪਾਹੜਾ ਨੇ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

0

ਵਿਧਾਇਕ ਨੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀਆਂ, ਵਿਧਾਇਕਾਂ ਦੀ ਹਾਜ਼ਰੀ ਵਿੱਚ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਿਲਕਫੈਡ ਸਿੱਧੇ ਤੌਰ ਉੱਤੇ ਆਮ ਲੋਕਾਂ ਖਾਸ ਕਰਕੇ ਦੁੱਧ ਉਤਪਾਦਕ ਕਿਸਾਨਾਂ ਨਾਲ ਜੁੜਿਆ ਹੋਇਆ ਹੈ।

https://www.youtube.com/watch?v=25LR7sdF8oM

ਸ੍ਰੀ ਬਰਿੰਦਰਮੀਤ ਜ਼ਮੀਨ ਨਾਲ ਜੁੜੇ ਨੇਤਾ ਹਨ ਜਿਨ੍ਹਾਂ ਦੀ ਅਗਵਾਈ ਵਿੱਚ ਮਿਲਕਫੈਡ ਆਪਣੇ ਟੀਚੇ ਪੂਰੇ ਕਰਨ ਵਿੱਚ ਸਫਲ ਰਹੇਗਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਆਗੂ ਸ੍ਰੀ  ਬਰਿੰਦਰਮੀਤ ਮਿਲਕਫੈਡ ਨੂੰ ਹੋਰ ਵੀ ਬੁਲੰਦੀਆਂ ਉੱਤੇ ਲੈ ਕੇ ਜਾਣਗੇ। ਨਵ-ਨਿਯੁਕਤ ਚੇਅਰਮੈਨ ਸ੍ਰੀ ਬਰਿੰਦਰਮੀਤ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ।

ਸੁੱਖੀ ਰੰਧਾਵਾ ਦੀ ਐਥੇ ਹੋਈ ਹੱਦ ਖਤਮ ? ਸੁਖਬੀਰ ਬਾਦਲ ਨੇ ਕੱਢਤਾ ਨਵਾਂ ਸੱਪ, ਕੈਪਟਨ, ਸਿੱਧੂ ਨੂੰ ਪੈਣਗੀਆਂ ਭਾਜੜਾ !

ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੁਖਬਿੰਦਰ ਸਿੰਘ ਸਰਕਾਰੀਆ ਤੇ ਗੁਰਕੀਰਤ ਸਿੰਘ ਕੋਟਲੀ, ਮਾਰਕਫੈਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਕੁਲਬੀਰ ਸਿੰਘ ਜ਼ੀਰਾ, ਹਰਪ੍ਰਤਾਪ ਸਿੰਘ ਅਜਨਾਲਾ, ਪ੍ਰੀਤਮ ਸਿੰਘ ਕੋਟਭਾਈ, ਤੇ ਦਵਿੰਦਰ ਸਿੰਘ ਘੁਬਾਇਆ, ਚੇਅਰਮੈਨ ਜੋਗਿੰਦਰ ਸਿੰਘ ਮਾਨ, ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਅਸ਼ੋਕ ਚੌਧਰੀ, ਵਧੀਕ ਮੁੱਖ ਸਕੱਤਰ ਸਹਿਕਾਰਤਾ ਅਨੁਰਾਗ ਅੱਗਰਵਾਲ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ, ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ, ਸ੍ਰੀ ਪਾਹੜਾ ਦੇ ਪਰਿਵਾਰਕ ਮੈਂਬਰ, ਮਿਲਕਫੈਡ ਦੇ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਬਲਜੀਤ ਸਿੰਘ ਪਾਹੜਾ, ਹਰਮਿੰਦਰ ਸਿੰਘ, ਅਮਨਦੀਪ ਸਿੰਘ, ਤਜਿੰਦਰ ਸਿੰਘ, ਰਣਜੀਤ ਸਿੰਘ ਤੇ ਗੁਰਭੇਜ ਟਿੱਬੀ ਵੀ ਹਾਜ਼ਰ ਸਨ।

ਭਰਤੀ ਘੋਟਾਲਾ ਦੋਸ਼ੀਆਂ ਨੂੰ ਹਰਿਆਣਾ ਸਰਕਾਰ ਦਾ ਸਮਰਥਨ ਤੇ ਸੁਰੱਖਿਆ ਪ੍ਰਾਪਤ : Randeep Surjewala

0

ਹਰਿਆਣਾ ਕਾਂਗਰਸ ਨੇ ਹਰਿਆਣਾ ਲੋਕ ਸੇਵਾ ਕਮਿਸ਼ਨ (ਐੱਚ.ਪੀ.ਐੱਸ.ਸੀ.) ਵੱਲੋਂ 10 ਨਵੇਂ ਅਹੁਦਿਆਂ ਦੀ ਭਰਤੀ ਲਈ ਡਾਕਿਊਮੈਂਟ ਵੈਰੀਫਿਕੇਸ਼ਨ ਸ਼ੈਡਿਊਲ ਜਾਰੀ ਕਰਨ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਦੋਸ਼ ਲਗਾਇਆ ਕਿ ਭਰਤੀ ਘਪਲਿਆਂ ਦੇ ਦੋਸ਼ੀਆਂ ਨੂੰ ਹਰਿਆਣਾ ਸਰਕਾਰ ਦਾ ਸਮਰਥਨ ਅਤੇ ਸੁਰੱਖਿਆ ਪ੍ਰਾਪਤ ਹੈ। ਕਾਂਗਰਸ ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਮੀਡੀਆ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਇੱਥੇ ਜਾਰੀ ਸੰਯੁਕਤ ਬਿਆਨ ’ਚ ਦੋਸ਼ ਲਗਾਇਆ ਕਿ 17 ਨਵੰਬਰ ਨੂੰ ‘ਨੌਕਰੀ ਘਪਲਾ’ ਉਜਾਗਰ ਹੋਇਆ ਸੀ ਅਤੇ ਉਸ ਦੇ ਇਕ ਮਹੀਨੇ ਬਾਅਦ ਇਹ ਸਾਫ਼ ਹੈ ਕਿ ਦੋਸ਼ੀਆਂ ਨੂੰ ਮੁੱਖ ਮੰਤਰੀ ਦਾ ਸਮਰਥਨ ਅਤੇ ਸੁਰੱਖਿਆ ਹੈ।

Babbu Maan ਦੀ ‘ ਜੂਝਦਾ ਪੰਜਾਬ ‘ ਜਥੇਬੰਦੀ ਨਾਲ ਜੁੜੇ Jass Bajwa ਨਾਲ ਗੱਲਬਾਤ

ਉਨ੍ਹਾਂ ਨੇ ਇਹ ਦੋਸ਼ ਲਗਾਇਆ ਕਿ ਖੱਟੜ ਸਰਕਾਰ ਅਪਰਾਧੀਆਂ ਦੀ ਜਾਂਚ ਦੇ ਦਾਇਰੇ ਤੋਂ ਬਚਾ ‘ਆਪਰੇਸ਼ਨ ਏਅਰਲਿਫ਼ਟ’ ਚਲਾ ਰਹੀ ਹੈ। ਕਾਂਗਰਸ ਨੇਤਾਵਾਂ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਕੱਲ ਜਿਨ੍ਹਾਂ ਅਹੁਦਿਆਂ ਦੀ ਭਰਤੀ ਦੀ ਡਾਕਿਊਮੈਂਟ ਵੈਰੀਫਿਕੇਸ਼ਨ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ, ਉਨ੍ਹਾਂ ਲਈ 14 ਸਤੰਬਰ 2021 ਨੂੰ ਐੱਚ.ਪੀ.ਐੱਸ.ਸੀ. ਨੇ ਲਈ ਸੀ ਅਤੇ ਉਨ੍ਹਾਂ ਪ੍ਰੀਖਿਆਵਾਂ ’ਚ ਪ੍ਰਾਇਵੇਸੀ ਸਮੇਤ ਸਾਰੀਆਂ ਚੀਜ਼ਾਂ ਦੇ ਕਰਤਾ-ਧਰਤਾ ਵੀ ਅਨਿਲ ਨਾਗਰ ਸਨ, ਜਿਨ੍ਹਾਂ ਨੂੰ ਬਾਅਦ ’ਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਮਿਸ਼ਨ ਤੋਂ ਬਰਖ਼ਾਸਤ ਵੀ। ਕਾਂਗਰਸ ਨੇਤਾਵਾਂ ਨੇ ਸਵਾਲ ਕੀਤਾ ਹੈ ਕਿ 6 ਦਸੰਬਰ ਦੇ ਉਨ੍ਹਾਂ ਦੇ ਬਰਖ਼ਾਸਤਗੀ ਆਦੇਸ਼ ’ਚ ਲਿਿਖਆ ਹੈ ਕਿ ਸ਼੍ਰੀ ਨਾਗਰ ਦੀ ਦੇਖਰੇਖ ’ਚ ਰੱਖੇ ਭਰਤੀਆਂ ਦੇ ਰਿਕਾਰਡ ਦੀ ਕੋਈ ਵੈਧਤਾ ਨਹੀਂ ਬਚੀ।

ਵੇਖੋ ਕਿਹੜੇ 10 ਚੁਨਿੰਦਾ ਕਲਾਕਾਰਾਂ ਪਾਇਆ Kisan Andolan ‘ਚ ਅਹਿਮ ਯੋਗਦਾਨ

ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਦੇਖਰੇਖ ’ਚ 14 ਸਤੰਬਰ 10 ਅਹੁਦਿਆਂ ਦੇ ਪੇਪਰਾਂਦੀ ਭਰਤੀ ਪ੍ਰਕਿਿਰਆ ਪੂਰੀ ਕਰਨ ਦਾ ਆਦੇਸ਼ ਐੱਚ.ਪੀ.ਐੱਸ.ਸੀ. ਨੇ ਕੱਲ ਕਿਵੇਂ ਜਾਰੀ ਕੀਤਾ? ਕੁਮਾਰ ਸੈਲਜਾ ਅਤੇ ਸ਼੍ਰੀ ਸੁਰਜੇਵਾਲਾ ਨੇ ਕਮਿਸ਼ਨ ਦੇ ਪ੍ਰਧਾਨ ਆਲੋਕ ਵਰਮਾ ਨੂੰ ਜਾਂਚ ਲਈ ਨਾ ਬੁਲਾਏ ਜਾਣ ’ਤੇ ਵੀ ਸਵਾਲ ਚੁੱਕਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੋਸ਼ ਲਗਾਇਆ ਹੈ ਕਿ 17 ਨਵੰਬਰ ਦੀ ਸ਼ਿਕਾਇਤ ’ਚ ਨਾਮਜਦ ਐੱਚ.ਪੀ.ਐੱਸ.ਸੀ. ਘਪਲੇ ਦੇ ਮੁੱਖ ਦੋਸ਼ੀ ਵਜੋਂ ਜਸਬੀਰ ਭਲਾਰਾ ਅਤੇ ਸੈਫਡਾਟ ਈ-ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਸ਼੍ਰੀ ਵਰਮਾ ਇਨ੍ਹਾਂ ਨੂੰ ਕਲੀਨ ਚਿਟ ਦੇ ਰਹੇ ਹਨ।

ਦੇਸ਼ ‘ਚ Omicron ਦੇ ਮਾਮਲੇ ਲੱਗੇ ਵਧਣ, ਪੱਛਮੀ ਬੰਗਾਲ ‘ਚ ਵੀ Omicron ਦਾ ਮਾਮਲਾ ਆਇਆ ਸਾਹਮਣੇ

0

ਕੋਰੋਨਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਬਲਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ‘ਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਪੱਛਮੀ ਬੰਗਾਲ ’ਚ ਵੀ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ। ਇੱਥੇ ਮੁਰਸ਼ੀਦਾਬਾਦ ’ਚ 7 ਸਾਲ ਦਾ ਬੱਚਾ ਓਮੀਕ੍ਰੋਨ ਨਾਲ ਪੀੜਤ ਮਿਲਿਆ ਹੈ। ਇਹ ਬੱਚਾ ਹਾਲ ਹੀ ’ਚ ਅਬੂ ਧਾਬੀ ਤੋਂ ਹੈਦਰਾਬਾਦ ਪਰਤਿਆ ਸੀ। ਬੱਚਾ 10 ਦਸੰਬਰ ਨੂੰ ਅਬੂ ਧਾਬੀ ਤੋਂ ਹੈਦਰਾਬਾਦ ਪਹੁੰਚਿਆ ਸੀ।

ਵੇਖੋ ਕਿਹੜੇ 10 ਚੁਨਿੰਦਾ ਕਲਾਕਾਰਾਂ ਪਾਇਆ Kisan Andolan ‘ਚ ਅਹਿਮ ਯੋਗਦਾਨ

ਦੱਸ ਦੇਈਏ ਕਿ ਆਬੂ ਧਾਬੀ ਤੋਂ ਹੈਦਰਾਬਾਦ ਪਰਤਣ ਤੋਂ ਬਾਅਦ ਹੈਦਰਾਬਾਦ ਏਅਰਪੋਰਟ ‘ਤੇ ਕੋਰੋਨਾ ਟੈਸਟ ਕੀਤਾ ਗਿਆ ਸੀ। ਉੱਥੇ ਬੱਚੇ ਦੇ ਮਾਤਾ-ਪਿਤਾ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ ਪਰ ਬੱਚੇ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਸ ਤੋਂ ਬਾਅਦ ਉਸਦੇ ਟੈਸਟ ਦੇ ਨਮੂਨੇ ਨੂੰ ਜੀਨੋਮ ਟੈਸਟਿੰਗ ਲਈ ਭੇਜਿਆ ਗਿਆ। ਜਿੱਥੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਹ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਹੈ।

Punjab ਦੀ ਸਿਆਸਤ ਤੇ ਤਕਦੀਰ ਬਦਲਣ ਨਿਕਲੇ Amitoj Maan

ਇਸ ਦੇ ਨਾਲ ਹੀ ਸਵਾਲ ਉਠਾਏ ਜਾ ਰਹੇ ਹਨ ਕਿ ਹੈਦਰਾਬਾਦ ‘ਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਹ ਕੋਲਕਾਤਾ ਏਅਰਪੋਰਟ ਕਿਵੇਂ ਪਹੁੰਚਿਆ ਅਤੇ ਉਨ੍ਹਾਂ ਨੂੰ ਕੋਲਕਾਤਾ ਏਅਰਪੋਰਟ ‘ਤੇ ਕਿਉਂ ਨਹੀਂ ਰੋਕਿਆ ਗਿਆ। ਕੋਲਕਾਤਾ ਤੋਂ ਉਹ ਮੁਰਸ਼ਿਦਾਬਾਦ ਚਲਾ ਗਿਆ। ਇਸ ਦੌਰਾਨ ਕਈ ਲੋਕ ਉਸ ਦੇ ਸੰਪਰਕ ਵਿੱਚ ਆਏ। ਸਿਹਤ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਰਾਜ ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਓਮਾਈਕਰੋਨ ਵੇਰੀਐਂਟ ਨੂੰ ਕੰਟਰੋਲ ਕਰਨ ਲਈ ਏਅਰਪੋਰਟ ਅਥਾਰਟੀ, ਟਰਾਂਸਪੋਰਟ, ਸਿਹਤ ਅਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਸਿਹਤ ਮੰਤਰਾਲੇ ਦੇ ਨਿਯਮਾਂ ਮੁਤਾਬਕ ਕੰਮ ਕਰਨਾ ਜ਼ਰੂਰੀ ਹੈ।

Babbu Maan ਦੀ ‘ ਜੂਝਦਾ ਪੰਜਾਬ ‘ ਜਥੇਬੰਦੀ ਨਾਲ ਜੁੜੇ Jass Bajwa ਨਾਲ ਗੱਲਬਾਤ

ਰਾਜ ਸਰਕਾਰ ਵੱਲੋਂ ਸਿਹਤ ਮੰਤਰਾਲੇ ਦੇ ਨਿਯਮਾਂ ਅਨੁਸਾਰ ਵਿਦੇਸ਼ਾਂ ਤੋਂ ਹਵਾਈ ਅੱਡੇ ‘ਤੇ ਆਉਣ ਵਾਲਿਆਂ ਦਾ ਆਰਟੀ ਪੀਸੀਆਰ ਟੈਸਟ ਕੀਤਾ ਜਾ ਰਿਹਾ ਹੈ। ਜੇਕਰ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ, ਤਾਂ ਵਿਅਕਤੀ ਨੂੰ ਬੇਲੀਆਘਾਟਾ ਆਈਡੀ ਹਸਪਤਾਲ ਲਿਜਾਇਆ ਜਾਂਦਾ ਹੈ, ਪਰ ਇਸ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ ਹੈ।

ਕੈਪਟਨ ਵਰੁਣ ਸਿੰਘ ਦੇ ਦਿਹਾਂਤ ‘ਤੇ ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖ

0

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹੈਲੀਕਾਪਟਰ ਹਾਦਸੇ ਵਿਚ ਜ਼ਖਮੀ ਹੋਏ ਕੈਪਟਨ ਵਰੁਣ ਸਿੰਘ ਦੇ ਦਿਹਾਂਤ ‘ਤੇ ਸੋਗ ਜਤਾਇਆ ਅਤੇ ਕਿਹਾ ਕਿ ਇਹ ਦੇਸ਼ ਲਈ ਬੜਾ ਹੀ ਦੁਖ਼ਦ ਪਲ ਹੈ। ਉਨ੍ਹਾਂ ਨੇ ਟਵੀਟ ਕੀਤਾ, ”ਗਰੁੱਪ ਕੈਪਟਨ ਵਰੁਣ ਸਿੰਘ ਦੇ ਦਿਹਾਂਤ ‘ਤੇ ਉਨ੍ਹਾਂ ਦੇ ਪਰਿਵਾਰ ਅਤੇ ਮਿੱਤਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਇਹ ਦੇਸ਼ ਲਈ ਦੁਖ਼ਦ ਪਲ ਹੈ। ਦੁੱਖ ਦੀ ਇਸ ਘੜੀ ਵਿਚ ਅਸੀਂ ਤੁਹਾਡੇ ਨਾਲ ਹਾਂ।”

ਇਹ ਹੈ ਪੰਜਾਬ ਦੀ ਨੰਬਰ ONE ਗਾਂ, ਕਿਸਾਨ ਕਮਾ ਰਿਹਾ ਹੈ ਕਰੋੜਾਂ ਰੁਪਏ

8 ਦਸੰਬਰ ਨੂੰ ਤਾਮਿਲਨਾਡੂ ‘ਚ ਕੰਨੂਰ ਨੇੜੇ ਹੋਏ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹਵਾਈ ਫ਼ੌਜ ਦੇ ਕੈਪਟਨ ਵਰੁਣ ਸਿੰਘ ਦਾ ਅੱਜ ਸਵੇਰੇ ਬੈਂਗਲੁਰੂ ਦੇ ਫ਼ੌਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਭਾਰਤੀ ਹਵਾਈ ਫ਼ੌਜ ਨੇ ਕਿਹਾ ਕਿ ਬਹਾਦਰ ਗਰੁੱਪ ਕੈਪਟਨ ਨੇ ਅੱਜ ਸਵੇਰੇ ਦਮ ਤੋੜ ਦਿੱਤਾ। ਇਸ ਹਾਦਸੇ ਵਿਚ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐਸ.) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਫ਼ੌਜੀ ਕਰਮੀਆਂ ਦੀ ਜਾਨ ਚਲੀ ਗਈ ਸੀ।

ਕੱਲ੍ਹ ਹੋਵੇਗੀ ਸੂਬਾ ਚੋਣ ਕਮੇਟੀ ਦੀ ਮੀਟਿੰਗ : ਨਵਜੋਤ ਸਿੱਧੂ

0

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ 16 ਦਸੰਬਰ ਨੂੰ ਸੂਬਾ ਚੋਣ ਕਮੇਟੀ ਦੀ ਮੀਟਿੰਗ ਬੁਲਾਈ ਹੈ। ਦੱਸ ਦੇਈਏ ਕਿ ਇਹ ਬੈਠਕ ਸ਼ਾਮ 5 ਵਜੇ ਕਾਂਗਰਸ ਭਵਨ ‘ਚ ਹੋਵੇਗੀ। ਨਵਜੋਤ ਸਿੰਘ ਸਿੱਧੂ ਨੇ ਸਾਰਿਆਂ ਨੂੰ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਪਾ ਕੇ ਤੇ ਇਸ ਦੇ ਨਾਲ ਹੀ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।

 

 

ਪੰਜਾਬ ‘ਆਪ ਪਾਰਟੀ’ ਨੇ CM ਚੰਨੀ ‘ਤੇ ਸਾਧਿਆ ਨਿਸ਼ਾਨਾ, ਕਹੀ ਇਹ ਗੱਲ

0

ਪੰਜਾਬ ਦੀ ਆਪ ਪਾਰਟੀ ਨੇ ਕਾਂਗਰਸ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿੱਚ ਚੰਨੀ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਟਵੀਟ ‘ਚ ਲਿਖਿਆ ਹੈ ਕਿ ‘ਗੰਗਾਧਰ ਹੀ ਸ਼ਕਤੀਮਾਨ ਹੈ!’ ਆਮ ਆਦਮੀ ਪਾਰਟੀ ਨੇ ਇਹ ਦੱਸਣਾ ਚਾਹਿਆ ਹੈ ਕਿ ਸੀ.ਐੱਮ. ਚੰਨੀ ਕੈਪਟਨ ਅਮਰਿੰਦਰ ਸਿੰਘ ਦਾ ਹੀ ਦੂਜਾ ਰੂਪ ਹਨ।

ਚੋਣਾਂ ਨੂੰ ਲੈ Action ‘ਚ Navjot Sidhu, CM Channi ਜਾਖੜ ਵੀ ਪਹੁੰਚੇ ਕਾਂਗਰਸ ਭਵਨ

ਇਸ ਤਸਵੀਰ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਦਿਖਾਈ ਦੇ ਰਹੇ ਸ਼ੀਸ਼ੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ। ਨਾਲ ਹੀ ਟਵੀਟ ਵਿੱਚ ਇੱਕ ਪੁਰਾਣੇ ਸੀਰੀਅਲ ‘ਸ਼ਕਤੀਮਾਨ’ ਦੇ ਕਿਰਦਾਰ ਦਾ ਜ਼ਿਕਰ ਕੀਤਾ, ਜਿਸ ਵਿੱਚ ਗੰਗਾਧਰ ਹੀ ਸ਼ਕਤੀਮਾਨ ਬਣਦਾ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨਾਂ ਨੂੰ ਲੈ ਕੇ ਪਹਿਲਾਂ ਵੀ ਆਮ ਆਦਮੀ ਪਾਰਟੀ ਉਨ੍ਹਾਂ ‘ਤੇ ਸ਼ਬਦੀ ਤੇ ਟਵੀਟ ਰਾਹੀਂ ਹਮਲੇ ਕਰਦੀ ਰਹੀ ਹੈ। ਹੁਣ ਇਸ ਟਵੀਟ ਰਾਹੀਂ ਵੀ ਉਨ੍ਹਾਂ ਸੀ.ਐੱਮ. ਚੰਨੀ ਨੂੰ ਨਿਸ਼ਾਨਾ ਬਣਾਇਆ ਕਿ ਜਿਵੇਂ ਕੈਪਟਨ ਨੇ ਪੰਜਾਬ ਨਾਲ ਵਾਅਦੇ ਕਰਕੇ ਪੂਰੇ ਨਹੀਂ ਕੀਤੇ, ਹੁਣ ਉਸੇ ਪ੍ਰਕਾਰ ਚੰਨੀ ਵੀ ਐਲਾਨ ਕਰਕੇ  ਪੰਜਾਬ ਦੇ ਲੋਕਾਂ ਨਾਲ ਵਾਅਦੇ ਤਾਂ ਕਰ ਰਹੇ ਹਨ ਪਰ ਇਹ ਵਾਅਦੇ ਪੂਰੇ ਹੋਣਗੇ ਜਾਂ ਨਹੀਂ ਇਸ ਦਾ ਕੁੱਝ ਵੀ ਪਤਾ ਨਹੀਂ।