Home Blog Page 2170

ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਕੈਨੇਡਾ ਦੀ ਸੰਸਦ ਵਿੱਚ ਦਾਇਰ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ

0

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਇੱਕ ਵਫ਼ਦ ਨੇ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਫ੍ਰੇਜ਼ਰ ਕੈਨਿਯਨ-ਮੈਟਸਕੀ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਬ੍ਰੈਡ ਵਿੱਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਸੰਸਦ ਵਿੱਚ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸੰਬੰਧੀ ਦਾਇਰ ਪਟੀਸ਼ਨ ਦੀਆਂ ਹਜ਼ਾਰਾਂ ਦਸਤਖਤ ਕੀਤੀਆਂ ਕਾਪੀਆਂ ਸੌਪੀਆਂ।

ਕੈਨੇਡਾ ਵਿੱਚ ਇਨੀਸ਼ੀਏਟਿਵ ਦੇ ਬੁਲਾਰੇ ਸਰੀ ਵਾਸੀ ਮੋਹਿਤ ਧੰਜੂ ਵਲੋਂ ਸੰਸਦ ਵਿੱਚ ਪਟੀਸ਼ਨ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਬਰੈਡ ਵਿੱਸ ਦੁਆਰਾ ਸਮਰਥਨ ਦਿੱਤਾ ਗਿਆ ਸੀ। ਇਸ ਯਾਚਿਕਾ ਰਾਹੀਂ ਕੈਨੇਡਾ ਸਰਕਾਰ ਨੂੰ ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣ ਲਈ ਵਿਕਲਪਾਂ ਦੀ ਖੋਜ ਅਤੇ ਸਰਗਰਮੀ ਨਾਲ ਵਕਾਲਤ ਕਰਨ ਲਈ ਬੇਨਤੀ ਕੀਤੀ ਗਈ ਹੈ।

ਵੈਨਕੂਵਰ ਤੋਂ ਪ੍ਰੈੱਸ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕੈਨੇਡਾ ਵਾਸੀਆਂ ਅਤੇ ਸੰਸਦ ਮੈਂਬਰ ਬਰੈਡ ਵਿਸ ਵੱਲੋਂ ਮਿਲੇ ਵੱਡੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ 30 ਦਿਨਾਂ (12 ਜਨਵਰੀ ਤੋਂ 11 ਫਰਵਰੀ ਤੱਕ) ਦੇ ਥੋੜ੍ਹੇ ਸਮੇਂ ਵਿੱਚ ਇਸ ਪਟੀਸ਼ਨ ਉੱਤੇ ਕੈਨੇਡਾ ਦੇ 14160 ਵਸਨੀਕਾਂ ਨੇ ਆਨਲਾਈਨ ਦਸਤਖਤ ਕੀਤੇ ਅਤੇ ਲਗਭਗ 5000 ਲੋਕਾਂ ਨੇ ਕਾਗਜ਼ ‘ਤੇ ਦਸਤਖਤ ਕੀਤੇ ਹਨ।

ਐਮ.ਪੀ. ਵਿੱਸ ਨੇ ਸਰੀ ਅਤੇ ਐਬਟਸਫੋਰਡ ਤੋਂ ਆਏ ਮੁਹਿੰਮ ਦੇ ਵਫ਼ਦ, ਜਿਸ ਵਿੱਚ ਮੋਹਿਤ ਧੰਜੂ, ਗੁਰਦੇਵ ਸਿੰਘ ਜੱਜ, ਰਾਜਵੰਤ ਸਿੰਘ ਸੰਧੂ, ਮਨਜੀਤ ਸਿੰਘ, ਮਨਵੀਰ ਸਿੰਘ ਗਰੇਵਾਲ ਅਤੇ ਸੁਖਦੀਪ ਸਿੰਘ ਔਲਖ ਸ਼ਾਮਲ ਸਨ, ਨੂੰ ਦੱਸਿਆ ਕਿ ਉਹ ਹੁਣ ਇਸ ਪਟੀਸ਼ਨ ਨੂੰ ਸੰਸਦ ਵਿੱਚ ਪੇਸ਼ ਕਰਨਗੇ ਅਤੇ ਸਰਕਾਰ ਤੋਂ ਇਸ ਮੁੱਦੇ ‘ਤੇ ਜਵਾਬ ਮੰਗਣਗੇ।

ਇਸ ਦੇ ਨਾਲ ਹੀ ਉਨ੍ਹਾਂ ਅੱਗੇ ਦੱਸਿਆ ਕਿ ਉਹ ਏਅਰ ਕੈਨੇਡਾ ਅਤੇ ਹੋਰਨਾਂ ਏਅਰਲਾਈਨ ਨਾਲ ਵੀ ਵਿਸ਼ੇਸ਼ ਮੀਟਿੰਗ ਕਰਨਗੇ ਤਾਂ ਜੋ ਉਨ੍ਹਾਂ ਨੂੰ ਅੰਮ੍ਰਿਤਸਰ ਨਾਲ ਸਿੱਧੇ ਹਵਾਈ ਸੰਪਰਕ ਬਾਰੇ ਆਪਣੇ ਹਲਕੇ ਅਤੇ ਕੈਨੇਡਾ ਦੇ ਪੰਜਾਬੀਆਂ ਦੀ ਇਸ ਮੰਗ ਤੋਂ ਜਾਣੂ ਕਰਵਾਇਆ ਜਾ ਸਕੇ। ਆਪਣੇ ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਵੀਡੀਓ ਵਿੱਚ ਐੱਮ.ਪੀ ਵਿੱਸ ਨੇ ਕਿਹਾ ਕਿ ਉਹ ਵੈਨਕੂਵਰ/ਟੋਰਾਂਟੋ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਬਾਰੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣਗੇ।

ਮੋਹਿਤ ਧੰਜੂ ਨੇ ਭਾਈਚਾਰੇ ਦੇ ਹੋਰਨਾਂ ਮੈਂਬਰਾਂ ਸਮੇਤ ਐਮ.ਪੀ. ਵਿੱਸ ਨੂੰ ਹਜਾਰਾਂ ਲੋਕਾਂ ਵਲੋਂ ਦਸਤਖਤ ਕੀਤੀ ਗਈ ਪਟੀਸ਼ਨ ਦੀਆਂ ਕਾਪੀਆਂ ਸੌਂਪਦੇ ਹੋਏ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦਾ ਇਸ ਮਹੱਤਵਪੂਰਨ ਕਾਰਜ ਵਿੱਚ ਵੱਡਮੁੱਲੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਪਟੀਸ਼ਨ ‘ਤੇ ਦਸਤਖਤ ਕਰਨ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

ਗੁਮਟਾਲਾ ਨੇ ਦੱਸਿਆ ਕਿ ਸਾਡੀ ਟੀਮ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਰਕਾਰ ਅਤੇ
ਵੱਖ-ਵੱਖ ਹਵਾਈ ਕੰਪਣੀਆਂ ਨੂੰ ਅੰਕੜਿਆਂ ਸਮੇਤ ਪੰਜਾਬੀਆਂ ਦੀ ਇਸ ਅਹਿਮ ਮੰਗ ਬਾਰੇ ਜਾਣੂ ਕਰਵਾ ਰਹੇ ਹਨ ਅਤੇ ਉਨ੍ਹਾਂ ਨੇ 2019 ਵਿੱਚ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਇਸ ਸੰਬੰਧੀ ਵਿਸ਼ੇਸ਼ ਅੰਕੜੇ ਵੀ ਪੇਸ਼ ਕੀਤੇ ਸਨ।

ਇਸ ਸੰਬੰਧ ਵਿੱਚ ਅੰਮ੍ਰਿਤਸਰ ਤੋਂ ਜਾਰੀ ਇੱਕ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਜੋ ਕਿ ਲੰਮੇ ਸਮੇਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਓਣ ਲਈ ਯਤਨਸ਼ੀਲ ਹਨ, ਨੇ ਵੀ ਕੈਨੇਡਾ ਦੇ ਸੰਸਦ ਮੈਂਬਰ ਬਰੈਡ ਵਿੱਸ ਵੱਲੋਂ ਅਪਣਾਈ ਗਈ ਸਕਾਰਾਤਮਕ ਪਹੁੰਚ ਦਾ ਸਵਾਗਤ ਕੀਤਾ ਹੈ ਅਤੇ ਇਸ ਮੁੱਦੇ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਉਠਾਉਣ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

ਉਨ੍ਹਾਂ ਕੈਨੇਡਾ ਦੇ ਹੋਰਨਾਂ ਸੰਸਦ ਮੈਂਬਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਏੇਅਰ ਕੈਨੇਡਾ ਸਮੇਤ ਵੈਸਟਜੈੱਟ, ਲੁਫਥਾਂਸਾ, ਕੇਐਲਐਮ-ਏਅਰ ਫਰਾਂਸ, ਬ੍ਰਿਟਿਸ਼ ਏਅਰਵੇਜ਼, ਸਵਿਸ ਆਦਿ ਏਅਰਲਾਈਨ ਜੋ ਕਿ ਟੋਰਾਂਟੋ ਜਾਂ ਵੈਨਕੂਵਰ ਲਈ ਉਡਾਣਾਂ
ਚਲਾਉਂਦੀਆਂ ਹਨ, ਤੱਕ ਵੀ ਇਸ ਸੰਬੰਧੀ ਪਹੁੰਚ ਕਰਨ।

PM ਮੋਦੀ ਨੇ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

0

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ‘ਚ ਹੋਏ ਹਮਲੇ ਨੂੰ ਅੱਜ ਤਿੰਨ ਸਾਲ ਹੋ ਗਏ ਹਨ। ਪੁਲਵਾਮਾ ‘ਚ ਅੱਤਵਾਦੀ ਹਮਲੇ ਦੀ ਤੀਜੀ ਬਰਸੀ ‘ਤੇ ਭਾਰਤੀ ਫੌਜ ਅਤੇ ਹੋਰ ਸੁਰੱਖਿਆ ਬਲਾਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਾਲ 2019 ’ਚ 14 ਫਰਵਰੀ ਵਾਲੇ ਦਿਨ ਹੀ ਅੱਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਕਰਮੀਆਂ ’ਤੇ ਕਾਇਰਤਾਪੂਰਨ ਹਮਲੇ ਲਈ ਚੁਣਿਆ।

ਪੀਐਮ ਮੋਦੀ ਨੇ ਕਿਹਾ ਕਿ ਮੈਂ 2019 ਵਿੱਚ ਅੱਜ ਦੇ ਦਿਨ ਪੁਲਵਾਮਾ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਅਤੇ ਸਾਡੇ ਦੇਸ਼ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਾ ਹਾਂ। ਉਨ੍ਹਾਂ ਦੀ ਬਹਾਦਰੀ ਅਤੇ ਸਰਵਉੱਚ ਕੁਰਬਾਨੀ ਹਰ ਭਾਰਤੀ ਨੂੰ ਇੱਕ ਮਜ਼ਬੂਤ ​​ਅਤੇ ਖੁਸ਼ਹਾਲ ਦੇਸ਼ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। 14 ਫਰਵਰੀ 2019 ਨੂੰ ਜੈਸ਼-ਏ-ਮੁਹੰਮਦ ਦੇ ਇੱਕ ਅੱਤਵਾਦੀ ਨੇ ਵਿਸਫੋਟਕਾਂ ਨਾਲ ਭਰੀ ਇੱਕ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ।

ਭਾਰਤੀ ਰੇਲਵੇ ਵਿਭਾਗ ਨੇ 376 ਤੋਂ ਵੱਧ ਟਰੇਨਾਂ ਕੀਤੀਆਂ ਰੱਦ

0

ਭਾਰਤੀ ਰੇਲਵੇ ਵਿਭਾਗ ਨੇ ਅੱਜ ਵੱਡੀ ਗਿਣਤੀ ਵਿੱਚ ਟਰੇਨਾਂ ਰੱਦ ਕਰ ਦਿੱਤੀਆਂ ਹਨ।ਵਿਭਾਗ ਵਲੋਂ 376 ਤੋਂ ਵੱਧ ਟਰੇਨਾਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅੱਜ 17 ਟਰੇਨਾਂ ਨੂੰ ਵੀ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਵਿਭਾਗ ਵਿਕਾਸ ਕਾਰਜ, ਧੁੰਦ ਅਤੇ ਮੌਸਮ ਕਾਰਨ ਰੋਜ਼ਾਨਾ ਹੀ ਸੈਂਕੜੇ ਟਰੇਨਾਂ ਰੱਦ ਕਰਦਾ ਹੈ।

ਇਸ ਵਿੱਚ ਵਿਸ਼ੇਸ਼, ਯਾਤਰੀ, ਮੇਲ ਐਕਸਪ੍ਰੈਸ ਅਤੇ ਸੁਪਰਫਾਸਟ ਟਰੇਨਾਂ ਸ਼ਾਮਲ ਹਨ।ਅੱਜ ਰੱਦ ਕੀਤੀਆਂ ਜ਼ਿਆਦਾਤਰ ਟਰੇਨਾਂ ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਪੱਛਮੀ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼ ਆਦਿ ਰਾਜਾਂ ਦੀਆਂ ਹਨ। ਅਜਿਹੇ ‘ਚ ਜੇਕਰ ਤੁਸੀਂ ਅੱਜ ਕਿਤੇ ਟਰੇਨ ‘ਚ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਜ਼ਰੂਰ ਪਤਾ ਲਗਾ ਲਓ ਕਿ ਟਰੇਨ ਰੱਦ ਹੋ ਗਈ ਹੈ ਜਾਂ ਨਹੀਂ।

ਭਾਰਤੀ ਰੇਲਵੇ ਵੱਲੋਂ ਹਰ ਰੋਜ਼ ਕਈ ਟਰੇਨਾਂ ਰੱਦ ਕੀਤੀਆਂ ਜਾਂਦੀਆਂ ਹਨ। ਯਾਤਰਾ ਕਰਨ ਤੋਂ ਪਹਿਲਾਂ ਤੁਸੀਂ ਰੇਲਵੇ ਹੈਲਪਲਾਈਨ 139 ‘ਤੇ ਜਾਂ ਅਧਿਕਾਰਤ ਵੈੱਬਸਾਈਟ enquiry.indianrail.gov.in ‘ਤੇ ਰੱਦ ਕੀਤੀਆਂ ਟਰੇਨਾਂ ਦੀ ਪੂਰੀ ਸੂਚੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ NTES ਮੋਬਾਈਲ ਐਪ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਸ ਲਈ https://enquiry.indianrail.gov.in/mntes/  ‘ਤੇ ਜਾਓ। ਹੁਣ ਤੁਸੀਂ ਸਕਰੀਨ ਦੇ ਸੱਜੇ ਪਾਸੇ ਉੱਪਰਲੇ ਪੈਨਲ ‘ਤੇ ਅਸਧਾਰਨ ਰੇਲਾਂ ਲਿਖੀਆਂ ਦੇਖ ਸਕਦੇ ਹੋ।

ਜਿੱਥੇ ਤੁਸੀਂ ਕਲਿੱਕ ਕਰਨਾ ਚਾਹੁੰਦੇ ਹੋ ਇਸ ‘ਤੇ ਕਲਿੱਕ ਕਰਨ ‘ਤੇ ਤੁਹਾਡੇ ਕੋਲ ਕਈ ਵਿਕਲਪ ਹੋਣਗੇ, ਜਿਨ੍ਹਾਂ ‘ਚੋਂ ਇਕ ਕੈਂਸਿਲਡ ਟ੍ਰੇਨਾਂ ਦਾ ਵਿਕਲਪ ਹੋਵੇਗਾ।

ਜੇਕਰ ਤੁਸੀਂ ਰੱਦ ਕੀਤੀਆਂ ਟਰੇਨਾਂ ਦੀ ਸੂਚੀ ਦੇਖਣਾ ਚਾਹੁੰਦੇ ਹੋ ਤਾਂ ਇਸ ‘ਤੇ ਕਲਿੱਕ ਕਰੋ।

ਰੇਲਗੱਡੀਆਂ ਦੀ ਪੂਰੀ ਸੂਚੀ ਦੇਖਣ ਲਈ ਪੂਰੀ ਜਾਂ ਅੰਸ਼ਕ ਦੀ ਚੋਣ ਕਰੋ ਅਤੇ ਇਸ ‘ਤੇ ਕਲਿੱਕ ਕਰੋ।

ਭਾਰਤੀ ਪੁਲਾੜ ਖੋਜ ਸੰਗਠਨ ਨੇ ਇਸ ਸਾਲ ਦਾ ਪਹਿਲਾ ਰਾਡਾਰ ਇਮੇਜਿੰਗ ਸੈਟੇਲਾਈਟ ਕੀਤਾ ਲਾਂਚ

0

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 2022 ਦੇ ਆਪਣੇ ਪਹਿਲੇ ਲਾਂਚਿੰਗ ਮਿਸ਼ਨ ਤਹਿਤ ਧਰੂਵੀ ਸੈਟੇਲਾਈਟ ਲਾਂਚ ਵਹੀਕਲ (ਪੀ. ਐੱਸ. ਐੱਲ. ਵੀ-52) ਜ਼ਰੀਏ ਧਰਤੀ ’ਤੇ ਨਜ਼ਰ ਰੱਖਣ ਵਾਲੇ ਸੈਟੇਲਾਈਟ ਈ. ਓ. ਐੱਸ-04 ਅਤੇ ਦੋ ਛੋਟੇ ਸੈਟੇਲਾਈਟਾਂ ਨੂੰ ਸੋਮਵਾਰ ਨੂੰ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਹੈ। ਇਸਰੋ ਨੇ ਇਸ ਨੂੰ ਹੈਰਾਨੀਜਨਕ ਉਪਲੱਬਧੀ ਦੱਸਿਆ ਹੈ। ਪੁਲਾੜ ਏਜੰਸੀ ਦੇ ਲਾਂਚਿੰਗ ਵਹੀਕਲ ਪੀ. ਐੱਸ. ਐੱਲ. ਵੀ-52 ਨੇ ਅੱਜ ਸਵੇਰੇ 5.59 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚਪੈਡ ਤੋਂ ਉਡਾਣ ਭਰੀ। ਇਹ 2022 ਦਾ ਪਹਿਲਾ ਲਾਂਚ ਮਿਸ਼ਨ ਹੈ।

ਈ. ਓ. ਐੱਸ-04 ਦੇ ਨਾਲ ਦੋ ਹੋਰ ਸੈਟੇਲਾਈਟ ਵੀ ਲਾਂਚ ਕੀਤੇ ਗਏ ਹਨ, ਜੋ ਧਰਤੀ ਤੋਂ ਲੱਗਭਗ 529 ਕਿਲੋਮੀਟਰ ਉੱਪਰ ਸੂਰਜ-ਸਮਕਾਲੀ ਪੰਧ ’ਚ ਰੱਖੇ ਗਏ ਹਨ। ਲਾਂਚਿੰਗ ਡਾਇਰੈਕਟਰ ਵਲੋਂ ਤਿੰਨੋਂ ਸੈਟੇਲਾਈਟਾਂ ਨੂੰ ਸਫ਼ਲਤਾਪੂਰਵਕ ਆਰਬਿਟ ’ਚ ਰੱਖਣ ਦਾ ਐਲਾਨ ਕਰਨ ਤੋਂ ਬਾਅਦ ਮਿਸ਼ਨ ਕੰਟਰੋਲ ਰੂਮ ’ਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਕਿਹਾ ਪੀ. ਐੱਸ. ਐੱਲ. ਵੀ-52/ਈ. ਓ. ਐੱਸ.04 ਦਾ ਮਿਸ਼ਨ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਸੰਜੋਗ ਨਾਲ ਅੱਜ ਦਾ ਲਾਂਚਿੰਗ ਮਿਸ਼ਨ ਸੋਮਨਾਥ ਦੇ ਹਾਲ ਹੀ ਵਿਚ ਪੁਲਾੜ ਵਿਭਾਗ ਦੇ ਸਕੱਤਰ ਅਤੇ ਪੁਲਾੜ ਕਮਿਸ਼ਨ ਦੇ ਪ੍ਰਧਾਨ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲਾ ਮਿਸ਼ਨ ਵੀ ਹੈ। ਇਹ ਪੁਲਾੜ ਵਹੀਕਲ ਦੇਸ਼ ਦੀ ਸੇਵਾ ਕਰਨ ਲਈ ਸਾਡੇ ਲਈ ਵੱਡੀਆਂ ਸੰਪਤੀਆਂ ’ਚੋਂ ਇਕ ਹੋਵੇਗਾ। ਇਸ ਦਾ ਵਜ਼ਨ 1,710 ਕਿਲੋਗ੍ਰਾਮ ਹੈ। ਇਸਰੋ ਦਾ ਇਹ 23ਵਾਂ ਮਿਸ਼ਨ ਹੈ।

ਈ. ਓ. ਐੱਸ-04 ਇਕ ‘ਰਡਾਰ ਇਮੇਜਿੰਗ ਸੈਟੇਲਾਈਟ’ ਹੈ, ਜਿਸ ਨੂੰ ਖੇਤੀ, ਜੰਗਲਾਤ, ਬੂਟੇ ਲਾਉਣਾ, ਮਿੱਟੀ ਦੀ ਨਮੀ ਅਤੇ ਜਲ ਵਿਗਿਆਨ ਅਤੇ ਹੜ੍ਹ ਮੈਪਿੰਗ ਵਰਗੀਆਂ ਐਪਲੀਕੇਸ਼ਨਾਂ ਅਤੇ ਸਾਰੇ ਮੌਸਮ ਸਥਿਤੀਆਂ ’ਚ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਪੀ. ਐੱਸ. ਐੱਲ. ਵੀ-ਸੀ52 ਆਪਣੇ ਨਾਲ ਦੋ ਛੋਟੇ ਸੈਟੇਲਾਈਟਾਂ ਵੀ ਲੈ ਕੇ ਗਿਆ ਹੈ, ਜਿਨ੍ਹਾਂ ’ਚ ਕੋਲੋਰਾਡੋ ਯੂਨੀਵਰਸਿਟੀ, ਬੋਲਡਰ ਦੀ ਵਾਯੂਮੰਡਲ ਅਤੇ ਪੁਲਾੜ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ। ਭਾਰਤੀ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਸੰਸਥਾ ਦਾ ਸੈਟੇਲਾਈਟ ਇਨਸਪਾਇਰਸੈਟ-1 ਵੀ ਸ਼ਾਮਲ ਹੈ। ਇਸ ਵਿਚ ਐੱਨ. ਟੀ. ਯੂ, ਸਿੰਗਾਪੁਰ ਅਤੇ ਐੱਨ. ਸੀ. ਯੂ, ਤਾਈਵਾਨ ਦਾ ਵੀ ਯੋਗਦਾਨ ਰਿਹਾ ਹੈ।

ਇਸ ਮਿਸ਼ਨ ਦਾ ਉਦੇਸ਼ ਆਇਨਮੰਡਲ ਦੀ ਗਤੀ ਵਿਗਿਆਨ ਅਤੇ ਸੂਰਜ ਦੇ ਕੋਰੋਨਲ ਥਰਮਲ ਪ੍ਰਕਿਰਿਆਵਾਂ ਦੀ ਸਮਝ ’ਚ ਸੁਧਾਰ ਕਰਨਾ ਹੈ। ਉੱਥੇ ਹੀ ਦੂਜਾ ਸੈਟੇਲਾਈਟ ਇਸਰੋ ਦਾ ਇਕ ਤਕਨਾਲੋਜੀ ਪ੍ਰਦਰਸ਼ਕ ਸੈਟੇਲਾਈਟ ਹੈ। ਇਸ ਦੇ ਯੰਤਰ ਦੇ ਰੂਪ ਵਿਚ ਇਕ ਥਰਮਲ ਇਮੇਜਿੰਗ ਕੈਮਰਾ ਹੋਣ ਨਾਲ ਸੈਟੇਲਾਈਟ ਜ਼ਮੀਨ ਦੀ ਸਤ੍ਹਾ ਦੇ ਤਾਪਮਾਨ, ਝੀਲਾਂ ਦੇ ਪਾਣੀ ਦੀ ਸਤ੍ਹਾ ਦੇ ਤਾਪਮਾਨ, ਫਸਲਾਂ ਅਤੇ ਜੰਗਲ ਅਤੇ ਦਿਨ-ਰਾਤ ਦੇ ਮੁਲਾਂਕਣ ’ਚ ਮਦਦ ਪ੍ਰਦਾਨ ਕਰੇਗਾ।

Punjab Assembly Elections: ਪੀਐੱਮ ਮੋਦੀ ਅੱਜ ਆਉਣਗੇ ਪੰਜਾਬ, ਜਲੰਧਰ ਰੈਲੀ ‘ਚ ਲੋਕਾਂ ਨੂੰ ਕਰਨਗੇ ਸੰਬੋਧਨ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ‘ਚ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 16 ਅਤੇ 17 ਫਰਵਰੀ ਨੂੰ ਮਾਲਵਾ, ਦੁਆਬਾ ਅਤੇ ਮਾਝਾ ਵਰਗੇ ਹੋਰ ਖੇਤਰਾਂ ਦਾ ਦੌਰਾ ਕਰਨਗੇ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਪੀਐਮ ਮੋਦੀ 16 ਫਰਵਰੀ ਨੂੰ ਪਠਾਨਕੋਟ ਵਿੱਚ ਦੂਜੀ ਰੈਲੀ ਅਤੇ 17 ਫਰਵਰੀ ਨੂੰ ਅਬੋਹਰ ਵਿੱਚ ਤੀਜੀ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਜਲੰਧਰ ਫੇਰੀ ਲਈ ਪੁਖਤਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਸਾਰੇ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਪੀਐੱਮ ਦੇ ਦੌਰੇ ਲਈ ਥਾਂ-ਥਾਂ ਅਤੇ ਆਲੇ-ਦੁਆਲੇ ਹਜ਼ਾਰਾਂ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੀਏਪੀ ਮੈਦਾਨ ਵਿੱਚ ਲਗਭਗ 25,000 ਲੋਕਾਂ ਦੇ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ, ਜਿੱਥੇ ਲਗਭਗ 40,000 ਦੇ ਇਕੱਠ ਦੀ ਉਮੀਦ ਹੈ। ਇਹ ਦੌਰਾ 16 ਫਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਦੀਆਂ ਤਿਆਰੀਆਂ ਨਾਲ ਮੇਲ ਖਾਂਦਾ ਹੈ।

ਜਿੱਥੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਹੇਠ ਭਾਜਪਾ ਆਗੂ ਰੋਜ਼ਾਨਾ ਦੇ ਆਧਾਰ ‘ਤੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ, ਉੱਥੇ ਹੀ ਕੱਲ੍ਹ ਮੁੱਖ ਸਕੱਤਰ ਅਤੇ ਡੀਜੀਪੀ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਸਮਾਗਮ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ: “ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ ਸਾਰੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕੋਲ ਮੌਜੂਦ ਸਾਰੇ ਬਲ ਲੋੜ ਅਨੁਸਾਰ ਵਰਤੇ ਜਾ ਰਹੇ ਹਨ।‘’

ਰੈਲੀ ‘ਚ ਘੱਟੋ-ਘੱਟ 14 ਹਲਕਿਆਂ ਤੋਂ ਭਾਜਪਾ ਵਰਕਰਾਂ ਅਤੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਘੱਟੋ-ਘੱਟ 400 ਬੱਸਾਂ ਸਮਾਗਮ ਵਾਲੀ ਥਾਂ ‘ਤੇ ਪੁੱਜਣਗੀਆਂ। ਇਸ ਦੌਰਾਨ ਕਿਸਾਨਾਂ ਨੇ ਇੱਥੇ ਪੀਐਮ ਦੀ ਫੇਰੀ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਉਹ ਪ੍ਰਧਾਨ ਮੰਤਰੀ ਅਤੇ ਕੇਂਦਰ ਦੇ ਪੁਤਲੇ ਫੂਕਣਗੇ। ਉਹ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਰਸਤੇ ਵਿੱਚ ਕਾਲੇ ਝੰਡੇ ਵੀ ਫੜਨਗੇ।

ਭਾਜਪਾ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਪੰਜਾਬ ਚੋਣਾਂ ਲੜ ਰਹੀ ਹੈ।

ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਉਸ ਸਮੇਂ ਢਿੱਲ ਦਾ ਮਾਮਲਾ ਸਾਹਮਣੇ ਆਇਆ ਸੀ, ਜਦੋਂ ਉਹ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਜਾਮ ਕੀਤੇ ਜਾਣ ਕਾਰਨ ਪੰਜਾਬ ਦੇ ਫਿਰੋਜ਼ਪੁਰ ਜਾਂਦੇ ਸਮੇਂ 15-20 ਮਿੰਟਾਂ ਲਈ ਫਲਾਈਓਵਰ ‘ਤੇ ਫਸ ਗਏ ਸਨ। ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਬੀਜੇਪੀ ਦੀ ਫਿਰੋਜ਼ਪੁਰ ਰੈਲੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਇਹ ਮਾਮਲਾ ਭਖ ਗਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ।

 

Assembly Elections: PM ਮੋਦੀ ਨੇ ਉਤਰਾਖੰਡ, ਗੋਆ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਰਿਕਾਰਡ ਗਿਣਤੀ ‘ਚ ਵੋਟਿੰਗ ਕਰਨ ਦੀ ਕੀਤੀ ਅਪੀਲ

0

PM ਮੋਦੀ ਨੇ ਲੋਕਾਂ ਨੂੰ ਉਤਰਾਖੰਡ, ਗੋਆ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਵਿਧਾਨ ਸਭਾ ਚੋਣਾਂ ਲਈ ਸੋਮਵਾਰ ਨੂੰ ਰਿਕਾਰਡ ਗਿਣਤੀ ‘ਚ ਵੋਟਿੰਗ ਕਰਨ ਦੀ ਅਪੀਲ ਕੀਤੀ। ਗੋਆ ਅਤੇ ਉਤਰਾਖੰਡ ਦੀਆਂ ਸਾਰੀਆਂ ਵਿਧਾਨ ਸਭਾ ਅਤੇ ਉੱਤਰ ਪ੍ਰਦੇਸ਼ ਦੇ 55 ਚੋਣ ਖੇਤਰਾਂ ‘ਚ ਵੋਟਿੰਗ ਹੋ ਰਹੀ ਹੈ।

ਉੱਤਰ ਪ੍ਰਦੇਸ਼ ‘ਚ ਇਹ ਦੂਜੇ ਗੇੜ ਦੀ ਵੋਟਿੰਗ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਲੋਕਾਂ ਨੂੰ ਰਿਕਾਰਡ ਗਿਣਤੀ ‘ਚ ਵੋਟ ਪਾਉਣ ਅਤੇ ਲੋਕਤੰਤਰ ਦੇ ਉਤਸਵ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਪੀ.ਐੱਮ. ਨੇ ਟਵੀਟ ਕਰ ਕੇ ਕਿਹਾ,”ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਦੌਰ ਦੇ ਨਾਲ ਹੀ ਅੱਜ ਉਤਰਾਖੰਡ ਅਤੇ ਗੋਆ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੈ। ਸਾਰੇ ਵੋਟਰਾਂ ਨੂੰ ਬੇਨਤੀ ਹੈ ਕਿ ਉਹ ਲੋਕਤੰਤਰ ਦੇ ਪਵਿੱਤਰ ਉਤਸਵ ਦੇ ਭਾਗੀਦਾਰ ਬਣਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਯਾਦ ਰੱਖਣ- ਪਹਿਲਾਂ ਵੋਟਿੰਗ, ਫਿਰ ਹੋਰ ਕੋਈ ਕੰਮ!” ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਪੰਜਾਬ ਵਿਧਾਨ ਸਭਾ ਚੋਣਾਂ: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 417.26 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਕੀਤਾ ਜ਼ਬਤ

0

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੱਖ-ਵੱਖ ਐਨਫੋਰਸਮੈਂਟ ਟੀਮਾਂ ਨੇ 12 ਫਰਵਰੀ 2022 ਤੱਕ 417.26 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 28.95 ਕਰੋੜ ਰੁਪਏ ਦੀ 48.30 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਐਨਫੋਰਸਮੈਂਟ ਵਿੰਗਾਂ ਨੇ 319.94 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ 29.26 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 1360 ਕਮਜ਼ੋਰ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ 4,290 ਵਿਅਕਤੀਆਂ ਦੀ ਸ਼ਨਾਖਤ ਗੜਬੜੀ ਕਰਨ ਵਾਲੇ ਸੰਭਾਵੀ ਸਰੋਤਾਂ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ’ਚੋਂ 3,744 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ ਬਾਕੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ 2,439 ਵਿਅਕਤੀਆਂ ਨੂੰ ਸੀ. ਆਰ. ਪੀ. ਸੀ. ਐਕਟ ਦੀਆਂ ਰੋਕਥਾਮ ਵਾਲੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਗਿਆ ਹੈ।

ਮੁੱਖ ਚੋਣ ਅਧਿਕਾਰੀ ਕਰੁਣਾ ਰਾਜੂ ਅੱਗੇ ਦੱਸਿਆ ਕਿ ਸਾਰੇ 3132 ਕੇਸਾਂ ’ਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ 25,914 ਨਾਕੇ ਲਗਾਏ ਗਏ ਹਨ। ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਸੂਬੇ ’ਚ ਹੁਣ ਤੱਕ ਕੁਲ 3,90,170 ਲਾਇਸੈਂਸੀ ਹਥਿਆਰਾਂ ’ਚੋਂ 3,79,520 ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ, ਜਦਕਿ ਸੂਬੇ ’ਚ 125 ਬਿਨਾਂ ਲਾਇਸੈਂਸ ਦੇ ਹਥਿਆਰ ਜ਼ਬਤ ਕੀਤੇ ਗਏ ਹਨ।

Uttarakhand Elections: ਉੱਤਰਾਖੰਡ ’ਚ ਇਨ੍ਹਾਂ ਲੋਕਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਮਿਲੀ ਸਹੂਲਤ

0

ਉੱਤਰਾਖੰਡ ’ਚ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਅਪਾਹਿਜ਼ਾਂ ਨੂੰ ਘਰ ਬੈਠੇ ਹੀ ਆਪਣੀ ਵੋਟ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਗਈ ਹੈ। ਸੂਬੇ ਦੇ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ 80 ਸਾਲ ਤੋਂ ਵੱਧ ਉਮਰ ਦੇ 15940 ਵੋਟਰਾਂ ਅਤੇ ਵੱਖ-ਵੱਖ ਅਪਾਹਿਜ਼ ਵੋਟਰਾਂ ਵੱਲੋਂ ਘਰ ਬੈਠੇ ਪੋਸਟਲ ਬੈਲਟ ਰਾਹੀਂ ਵੋਟ ਪਾਈ ਜਾ ਚੁੱਕੀ ਹੈ।

ਸੂਬੇ ਦੇ ਚੋਣ ਕਮਿਸ਼ਨ ਸੋਜਨਿਆ ਨੇ ਦੱਸਿਆ ਕਿ ਉੱਤਰਾਖੰਡ ਕੁੱਲ 17068 ਅਪਾਹਿਜ਼ ਵੋਟਰਾਂ ਅਤੇ 80 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਵੋਟਰਾਂ ਨੂੰ ਘਰ-ਘਰ ਵੋਟ ਪਾਉਣ ਲਈ ਪੋਸਟਲ ਬੈਲਟ ਪੇਪਰ ਜਾਰੀ ਕੀਤੇ ਗਏ ਹਨ। ਭਾਰੀ ਬਰਫ਼ਬਾਰੀ ਅਤੇ ਮੀਂਹ ਵਰਗੇ ਮਾੜੇ ਹਾਲਾਤਾਂ ’ਚ ਵੀ 2241 ਪੋਲਿੰਗ ਕਰਮਚਾਰੀਆਂ ਵੱਲੋਂ 10-15 ਕਿਲੋਮੀਟਰ ਪੈਦਲ ਚੱਲ ਕੇ ਇਸ ਪ੍ਰੀਕ੍ਰਿਆ ਨੂੰ ਪੂਰੀ ਤਰ੍ਹਾਂ ਮੁਫ਼ਤ, ਨਿਰਪੱਖ ਅਤੇ ਪਾਰਦਰਸ਼ਤਾ ਨਾਲ ਪੂਰਾ ਕੀਤਾ ਹੈ।

ਸੂਬੇ ’ਚ ਕਈ ਪੋਲਿੰਗ ਸਟੇਸ਼ਨ ਅਜਿਹੇ ਵੀ ਹਨ, ਜਿੱਥੇ ਪੋਲਿੰਗ ਕਰਮਚਾਰੀਆਂ ਨੂੰ ਪੁੱਜਣ ਲਈ ਕਈ ਕਿਲੋਮੀਟਰ ਪੈਦਲ ਜਾਣਾ ਪਵੇਗਾ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ 33 ਪੋਲਿੰਗ  ਸਟੇਸ਼ਨ 10 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਸਥਿਤ ਹਨ ਅਤੇ 262  ਪੋਲਿੰਗ ਸਟੇਸ਼ਨ ਸੜਕੀ ਰਸਤੇ ਤੋਂ 5 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਸਥਿਤ ਹੈ। ਇਨ੍ਹਾਂ ’ਚੋਂ ਵੱਧ ਤੋਂ ਵੱਧ 18 ਕਿਲੋਮੀਟਰ ਦੀ ਪੈਦਲ ਯਾਤਰਾ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੂਲਾ ਵਿਧਾਨ ਸਭਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮਨਾਰ ਬੂਥ ਤੱਕ ਪੁੱਜਣ ਵਾਲੇ  ਪੋਲਿੰਗ ਕਰਮਚਾਰੀਆਂ ਨੂੰ ਪੁੂਰੀ ਕਰਨੀ ਪਵੇਗੀ।

ਜੋ ਬਾਇਡਨ ਅਤੇ ਬੌਰਿਸ ਜੌਹਨਸਨ ਨੇ ਆਪਣੇ ਮੁਲਕਾਂ ਦੇ ਯੁਕਰੇਨ ਵਿੱਚ ਵਸਦੇ ਨਾਗਰਿਕਾਂ ਨੂੰ ਯੁਕਰੇਨ ਛੱਡਣ ਦੇ ਦਿੱਤੇ ਆਦੇਸ਼: ਜਾਣੋ ਵਜ੍ਹਾਂ

0

ਨੈਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਧੜੇ ਨਾਲ਼ ਸਬੰਧਤ 30 ਮੈਂਬਰ ਮੁਲਕਾਂ ਵਿੱਚੋਂ ਸਭ ਤੋਂ ਸਰਗਰਮ ਮੁਲਕਾਂ ਅਮਰੀਕਾ ਅਤੇ ਬ੍ਰਤਾਨੀਆ ਦੇ ਮੁਖੀਆਂ, ਕ੍ਰਮਵਾਰ ਜੋ ਬਾਇਡਨ ਅਤੇ ਬੌਰਿਸ ਜੌਹਨਸਨ, ਨੇ ਆਪੋ ਆਪਣੇ ਮੁਲਕਾਂ ਦੇ ਯੁਕਰੇਨ ਵਿੱਚ ਵਸਦੇ ਨਾਗਰਿਕਾਂ ਨੂੰ ਯੁਕਰੇਨ ਛੱਡਣ ਦੇ ਆਦੇਸ਼ ਦੇ ਦਿੱਤੇ ਹਨ। ਬ੍ਰਤਾਨੀਆ ਦੇ ਵਿਦੇਸ਼, ਕਾਮਨਵੈਲਥ ਅਤੇ ਵਿਕਾਸ ਵਿਭਾਗ ਨੇ ਸਰਕਾਰ ਦੇ ਹਵਾਲੇ ਨਾਲ਼ ਆਪਣੇ ਸਾਰੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਯੁਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਨਾਗਰਿਕਾਂ ਦੀ ਸਹੂਲਤ ਅਤੇ ਵਧੇਰੇ ਜਾਣਕਾਰੀ ਲਈ ਵਿਸ਼ੇਸ਼ ਤੱਤਕਾਲੀ ਟੈਨੀਫੋਨ ਨੰਬਰ ਵੀ ਪ੍ਰਦਾਨ ਕਰ ਦਿੱਤੇ ਗਏ ਹਨ। ਸਾਰਾ ਯੂਰਪੀ ਮੀਡੀਆ ਇਹਨਾਂ ਖ਼ਬਰਾਂ ਨੂੰ ਮੁੱਖ ਸੁਰਖੀਆਂ ਅਤੇ ਹੰਗਾਮੀ ਖ਼ਬਰਾਂ ਵਜ੍ਹੋਂ ਉਭਾਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅਮਰੀਕਾ ਨੇ ਬਹੁਤ ਸਾਰੇ ਲੜਾਈ ਦੇ ਸਮਾਨ ਸਮੇਤ ਆਪਣੇ 10 ਹਜ਼ਾਰ ਦੇ ਕਰੀਬ ਫ਼ੌਜੀ ਵੀ ਯੁਕਰੇਨ ਵਿੱਚ ਭੇਜ ਦਿੱਤੇ ਸਨ। ਓਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਗਵਾਂਢੀ ਮਿੱਤਰ ਮੁਲਕ ਬੇਲੋਰੂਸ ਦੇ ਮੁਖੀ ਅਲੈਗਜ਼ੈਂਡਰ ਲੂਕਾਸ਼ੈਂਕੋ ਨਾਲ਼ ਸਲਾਹ ਮਸ਼ਵਰਾ ਕਰਕੇ ਯੁਕਰੇਨ ਅਤੇ ਨੈਟੋ ‘ਤੇ ਦਬਾਅ ਪਾਉਣ ਅਤੇ ਆਪਣੀ ਫ਼ੌਜੀ ਸ਼ਕਤੀ ਦਿਖਾਉਣ ਦੇ ਇਰਾਦੇ ਨਾਲ਼ ਰੂਸੀ ਅਤੇ ਬੇਲੋਰੂਸੀ ਫ਼ੌਜਾਂ ਦੀਆਂ 12 ਦਿਨ ਚੱਲਣ ਵਾਲ਼ੀਆਂ ਜੰਗੀ ਮਸ਼ਕਾਂ ਦਾ ਐਲਾਨ ਕਰ ਦਿੱਤਾ ਸੀ। ਦੂਜੇ ਪਾਸੇ ਅਮਰੀਕਾ ਅਤੇ ਉਸਦੇ ਸਹਿਯੋਗੀ ਮੁਲਕ ਰੂਸ ‘ਤੇ ਕਰੜੀਆਂ ਵਪਾਰਕ ਅਤੇ ਆਰਥਿਕ ਪਬੰਦੀਆਂ ਸਖ਼ਤ ਕਰਨ ਦਾ ਐਲਾਨ ਕਰਨ ਦੀ ਤਿਆਰੀ ਵਿੱਚ ਹਨ।

ਅੱਜ ਤੋਂ 8 ਸਾਲ ਪਹਿਲਾਂ ਪੂਤਿਨ ਨੇ ਕ੍ਰੀਮੀਆ ‘ਤੇ ਹਮਲਾ ਕਰਕੇ ਉਸਨੂੰ ਰੂਸ ਵਿੱਚ ਮਿਲਾ ਲਿਆ ਸੀ। ਯੁਕਰੇਨ ਦੇ ਸਾਰੇ ਘਟਨਾ ਕ੍ਰਮ ਪਿੱਛੇ ਰੂਸ ਦਾ ਇੱਕੋ ਇੱਕ ਮੁੱਖ ਮਕਸਦ ਜੋ ਸਮਝ ਆ ਰਿਹਾ ਹੈ, ਉਹ ਯੁਕਰੇਨ ਨੂੰ ਨੈਟੋ ਦਾ ਮੈਂਬਰ ਬਣਨ ਤੋ ਰੋਕਣਾ ਹੈ।

ਪ੍ਰਿਯੰਕਾ ਗਾਂਧੀ ਨੇ ਵਿਰੋਧੀਆਂ ‘ਤੇ ਕੱਸੇ ਤੰਜ, ਪੰਜਾਬੀਆਂ ਦੀ ਕੀਤੀ ਤਾਰੀਫ਼

0

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪੰਜਾਬ ਫੇਰੀ ਦੌਰਾਨ ਕੋਟਕਪੂਰਾ ਤੋਂ ਕਾਂਗਰਸ ਦੇ ਉਮੀਦਵਾਰ ਅਜੇਪਾਲ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ’ਤੇ ਨਿਸ਼ਾਨੇ ਵਿੰਨ੍ਹੇ, ਉਥੇ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸੇ। ਉਨ੍ਹਾਂ ਕਿਹਾ ਕਿ 5 ਸਾਲਾ ਦੌਰਾਨ ਕੈਪਟਨ ਦੀ ਸਰਕਾਰ ’ਚ ਕੁਝ ਖਾਮੀਆਂ ਰਹੀਆਂ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਲੀ ਤੋਂ ਭਾਜਪਾ ਚਲਾ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ’ਚ ਬਹੁਤ ਕੁਝ ਕੀਤਾ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ-ਨਾਲ ਬਿਜਲੀ ਦੇ ਬਿੱਲ ਵੀ ਮੁਆਫ਼ ਕੀਤੇ ਹਨ।

ਜਦੋਂ ਭਗਵੰਤ ਦੇ ਸ਼ਰਾਬ ਪੀਣ ਦੀ ਛਿੜੀ ਚਰਚਾ, ਦੇਖੋ ਬਜ਼ੁਰਗ ਬਾਬੇ ਕਿੰਝ ਹੋਏ ਬਾਗੋ ਬਾਗ਼

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਂ ਪੰਜਾਬੀਆਂ ਦੀਆਂ ਭਾਵਨਾਵਾਂ ਸਮਝ ਸਕਦੀ ਹਾਂ। ਪੰਜਾਬੀਆਂ ਦੀ ਖ਼ੁਦਾਰੀ ਅਤੇ ਮਿਹਨਤ ਕਰਨ ਦੀ ਭਾਵਨਾ ਅਤੇ ਸੇਵਾ ਦੀ ਭਾਵਨਾ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ। ਕਿਸਾਨ ਅੰਦੋਲਨ ਅਤੇ ਲਖੀਮਪੁਰ ਖੀਰੀ ਦੇ ਕਾਂਡ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਅੰਦਰ ਸੇਵਾ ਦੀ ਭਾਵਨਾ ਵਾਰ-ਵਾਰ ਵੇਖੀ ਗਈ, ਇਹੀ ਕਿਸਾਨਾਂ ਦੀ ਪੰਜਾਬੀਅਤ ਹੈ। ਕਿੰਨੇ ਕਿਸਾਨ ਸ਼ਹੀਦ ਹੋਏ ਪਰ ਕਿਸਾਨ ਕਦੇ ਪਿੱਛੇ ਨਹੀਂ ਹਟੇ। ਤੁਸੀਂ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਝੁਕੇ। ਇਹੀ ਪੰਜਾਬੀਆਂ ਦੀ ਪੰਜਾਬੀਅਤ ਹੈ ਕਿ ਉਹ ਕਿਸੇ ਦੇ ਸਾਹਮਣੇ ਝੁਕਦੇ ਨਹੀਂ ਹਨ। ਮੈਂ ਲਖੀਮਪੁਰ ਖੀਰੀ ਗਈ, ਜਿੱਥੇ 6 ਕਿਸਾਨਾਂ ਨੂੰ ਕੁਚਲਿਆ ਗਿਆ, ਉਥੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੀ ਤਾਂ ਬੇਹੱਦ ਦੁਖ਼ ਹੋਇਆ। ਵਿਧਵਾ ਔਰਤਾਂ ਵੀ ਨਹੀਂ ਝੁੱਕੀਆਂ ਅਤੇ ਹੱਕ ਦੀ ਲੜਾਈ ਲੜਦੀਆਂ ਰਹੀਆਂ ਹਨ। ਕਿਸਾਨਾਂ ਨੇ ਕਿੰਨਾ ਸੰਘਰਸ਼ ਕੀਤਾ ਪਰ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ।

“ਪਾਣੀ ਵਾਲੀਆਂ ਬੱਸਾਂ ਤੋਂ ਵੀ ਅੱਗੇ ਦੀ ਸਕੀਮ”, On Air ‘ਤੇ ਸੁਣੋ ਅਕਾਲੀ ਲੀਡਰ ਦਾ ਵੱਡਾ ਦਾਅਵਾ

‘ਆਪ’ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਦੀ ਅਸਲੀਅਤ ਵੀ ਭਾਜਪਾ ਦੀ ਸਰਕਾਰ ਵਾਂਗ ਹੀ ਹੈ। ਜਿਵੇਂ ਗੁਜਰਾਤ ਦਾ ਮਾਡਲ ਸਿਰਫ਼ ਕਾਗਜ਼ਾਂ ’ਚ ਸੀ, ਉਸੇ ਤਰ੍ਹਾਂ ਹੀ ਦਿੱਲੀ ਸਰਕਾਰ ਦਾ ਮਾਡਲ ਵੀ ਸਿਰਫ਼ ਵਿਗਿਆਪਨਾਂ ’ਚ ਹੀ ਹੈ। ਦਿੱਲੀ ’ਚ ਸਿਹਤ ਦੇ ਨਾਂ ’ਤੇ ਜਾਂ ਫਿਰ ਸਕੂਲਾਂ ਬਾਰੇ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਇਕ ਵਾਰੀ ਦਿੱਲੀ ਆ ਕੇ ਵੇਖਣ ਕਿ ਦਿੱਲੀ ਦੇ ਲੋਕ ਕਿਵੇਂ ਜੀਅ ਰਹੇ ਹਨ। ਇਥੇ ਲੋਕਾਂ ਨੂੰ ਸੰਬੋਧਨ ਕਰਨ ਉਪਰੰਤ ਧੂਰੀ ਦੀਆਂ ਔਰਤਾਂ ਦੇ ਨਾਲ ਰੂ-ਬ-ਰੂ ਹੋਣ ਤੋਂ ਬਾਅਦ ਉਹ ਡੇਰਾਬੱਸੀ ਰੋਡ ਸ਼ੋਅ ਕਰਨਗੇ।