ਅੱਜ ਪੂਰੇ ਦੇਸ਼ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ-47 ਤੋ ਵੱਡੀ ਖਬਰ ਆਈ ਹੈ, ਜਿੱਥੇ ਦੁਸਹਿਰੇ ਤੋਂ ਪਹਿਲਾਂ ਹੀ ਸ਼ਰਾਰਤੀਆਂ ਨੇ ਮੇਘਨਾਥ ਦਾ ਪੁਤਲਾ ਫੂਕ ਦਿੱਤਾ ਹੈ। ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 46 ਦੁਸਹਿਰਾ ਗਰਾਊਂਡ ਵਿੱਚ ਜਿੱਥੇ ਇੱਕ ਹੋਰ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੀ ਦੂਜੇ ਪਾਸੇ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਮੇਘਨਾਥ ਦਾ ਪੁਤਲਾ ਫੂਕ ਦਿੱਤਾ। ਚੰਡੀਗੜ੍ਹ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 2 ਵਜੇ ਫਾਰਚੂਨਰ ਕਾਰ ‘ਚ ਕੁਝ ਨੌਜਵਾਨ ਆਏ ਸਨ, ਜਿਨ੍ਹਾਂ ਨੇ ਇਸ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼: PM ਮੋਦੀ ਨੇ ਬਿਲਾਸਪੁਰ ’ਚ AIIMS ਦਾ ਕੀਤਾ ਉਦਘਾਟਨ

ਇਸੇ ਤਰ੍ਹਾਂ ਦੀ ਇੱਕ ਘਟਨਾ ਜ਼ਿਲ੍ਹਾ ਮੁਹਾਲੀ ਦੇ ਡੇਰਾਬੱਸੀ ਵਿਖੇ ਵੀ ਵਾਪਰੀ ਹੈ। ਡੇਰਾਬੱਸੀ ‘ਚ ਵੀ ਦੇਰ ਰਾਤ ਕੁੱਝ ਵਿਅਕਤੀ ਵਲੋਂ ਰਾਵਣ ਦਾ ਪੁਤਲਾ ਫੂਕ ਦਿੱਤਾ ਗਿਆ। ਡੇਰਾਬੱਸੀ ਦੇ ਰਾਮਲੀਲਾ ਦੁਸਹਿਰਾ ਗਰਾਊਂਡ ਵਿੱਚ ਰਾਵਣ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਨੂੰ ਲੈ ਕੇ ਰਾਮਲੀਲਾ ਕਮੇਟੀ ਦੇ ਮੈਂਬਰਾਂ ‘ਚ ਭਾਰੀ ਰੋਸ ਹੈ।ਇਸ ਤੋਂ ਗੁੱਸੇ ‘ਚ ਆਏ ਲੋਕਾਂ ਨੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪੰਜਾਬ ਪੁਲਿਸ ‘ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ।

LEAVE A REPLY

Please enter your comment!
Please enter your name here