ਅੱਜ ਦੇਸ਼ ਭਰ ‘ਚ ਜਿੱਥੇ ਦੁਸਹਿਰੇ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਹਨ, ਉੱਥੇ ਹੀ ਰੂਪਨਗਰ ਤੋਂ ਇੱਕ ਮਾੜੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬੀਤੀ ਰਾਤ ਰੂਪਨਗਰ ‘ਚ ਝੁੱਗੀਆਂ ਨੂੰ ਅੱਗ ਲੱਗ ਜਾਣ ਨਾਲ ਕਈ ਪਰਿਵਾਰ ਬੇਘਰ ਹੋ ਗਏ ਹਨ। ਜਿੱਥੇ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੇ ਵੀ ਤਿਉਹਰ ਦੀਆਂ ਖੁਸ਼ੀਆਂ ਮਨਾਉਣੀਆਂ ਸਨ, ਉੱਥੇ ਹੀ ਇਨ੍ਹਾਂ ਦੀਆਂ ਇਹ ਖੁਸ਼ੀਆਂ ਗਮੀ ‘ਚ ਬਦਲ ਗਈਆਂ ਹਨ। ਇਨ੍ਹਾਂ ਦੇ ਸਿਰ ‘ਤੇ ਹੁਣ ਛੱਤ ਨਹੀਂ ਰਹੀ। ਇਹ ਪਰਿਵਾਰ ਇਸ ਘਟਨਾ ਕਾਰਨ ਬੇਘਰ ਹੋ ਗਏ ਹਨ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਦਵਾਈਆਂ ਦੀ ਘਾਟ ਨੂੰ ਲੈ ਕੇ ਸਿਹਤ ਮੰਤਰੀ ਜੋੜਾਮਾਜਰਾ ‘ਤੇ ਕੀਤਾ…

ਜਾਣਕਾਰੀ ਅਨੁਸਾਰ ਰੂਪਨਗਰ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ਵਿੱਚ ਅੱਗ ਲੱਗਣ ਨਾਲ 10 ਦੇ ਲਗਭਗ ਝੁੱਗੀਆਂ ਸੜ ਗਈਆਂ। ਮੰਗਲਵਾਰ ਦੇਰ ਰਾਤ ਨੂੰ ਲੱਗੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ । ਇਸ ਦੌਰਾਨ  ਇਕ ਸਵਿੱਫਟ ਕਾਰ ਤੇ ਮੋਟਰਸਾਈਕਲ ਸਮੇਤ ਕਈ ਸਾਈਕਲ ਵੀ ਸੜ ਗਏ। ਜਾਣਕਾਰੀ ਅਨੁਸਾਰ ਇੰਨਾਂ ਝੁੱਗੀਆਂ ਵਿੱਚ ਰਹਿ ਰਹੇ ਪਰਿਵਾਰ ਕੇਵਲ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਹੀ ਬਚਾ ਪਾਏ ਜਦਕਿ ਇੰਨਾਂ ਦਾ ਸਾਰਾ ਸਮਾਨ ਜਲ ਕੇ ਸੜ ਗਿਆ।