Home Blog Page 2169

PM ਮੋਦੀ ਨੇ ਪੰਜਾਬ ਦੀ ਸੁਰੱਖਿਆ ਵਿਵਸਥਾ ‘ਤੇ ਮੁੜ ਚੁੱਕੇ ਸਵਾਲ

0

ਪੀਐੱਮ ਨਰਿੰਦਰ ਮੋਦੀ ਨੇ ਪੰਜਾਬ ਦੀ ਸੁਰੱਖਿਆ ਵਿਵਸਥਾ ‘ਤੇ ਮੁੜ ਚੁੱਕੇ ਸਵਾਲ ਚੁੱਕੇ ਹਨ। ਪੀਐੱਮ ਮੋਦੀ ਨੇ ਜਲੰਧਰ ਰੈਲੀ ਵਿੱਚ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਮੇਰੀ ਇੱਛਾ ਸੀ ਕਿ ‘ਮੈਂ ਦੇਵੀ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉਨ੍ਹਾਂ ਦਾ ਆਸ਼ੀਰਵਾਦ ਲਵਾਂ। ਪਰ ਇੱਥੋਂ ਦੇ ਪ੍ਰਸ਼ਾਸਨ ਅਤੇ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਬੰਧ ਨਹੀਂ ਕਰ ਸਕਾਂਗੇ, ਤੁਸੀਂ ਹੈਲੀਕਾਪਟਰ ਰਾਹੀਂ ਚਲੇ ਜਾਓ। ਹੁਣ ਇੱਥੋਂ ਦੀ ਸਰਕਾਰ ਦੇ ਇਹ ਹਾਲ ਹਨ। ਪਰ ਮੈਂ ਜ਼ਰੂਰ ਆਵਾਂਗਾ ਤੇ ਮਾਂ ਦੇ ਚਰਨਾਂ ਵਿੱਚ ਸਿਰ ਝੁਕਾਵਾਂਗਾ।‘

ਪੀਐਮ ਮੋਦੀ ਨੇ ਮੰਚ ਤੋਂ ਆਪਣੇ ਸੰਬੋਧਨ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਅਤੇ ਹਰ ਹਰ ਮਹਾਦੇਵ ਕਹਿ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਰਾ ਪੰਜਾਬ ਦੀ ਧਰਤੀ ਨਾਲ ਲਗਾਅ ਰਿਹਾ ਹੈ, ਇਨ੍ਹਾਂ ਗੁਰੂਆਂ, ਪੀਰਾਂ-ਫਕੀਰਾਂ ਅਤੇ ਜਰਨੈਲਾਂ ਦੀ ਧਰਤੀ ‘ਤੇ ਆ ਕੇ ਬਹੁਤ ਖੁਸ਼ੀ ਹੋਈ। ਮੈਂ ਦੇਵੀ ਤਾਲਾਬ ਨੂੰ ਮੱਥਾ ਟੇਕਦਾ ਹਾਂ।

ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਸੰਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਕਾਸ਼ੀ ਤੋਂ ਲੋਕ ਸਭਾ ਮੈਂਬਰ ਹਾਂ ਅਤੇ ਉੱਥੇ ਸੰਤ ਰਵਿਦਾਸ ਜੀ ਦਾ ਇੱਕ ਬਹੁਤ ਹੀ ਸ਼ਾਨਦਾਰ ਮੰਦਰ ਬਣ ਰਿਹਾ ਹੈ ਜੋ ਕੁਝ ਸਾਲਾਂ ਵਿੱਚ ਵਿਸ਼ਵਨਾਥ ਧਾਮ ਵਰਗਾ ਦਿਖਾਈ ਦੇਵੇਗਾ।

ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪੁਲਵਾਮਾ ਅੱਤਵਾਦੀ ਹਮਲੇ ਦੀ ਤੀਜੀ ਬਰਸੀ ਹੈ। ਮੈਂ ਪੰਜਾਬ ਦੀ ਧਰਤੀ ਤੋਂ ਭਾਰਤ ਮਾਤਾ ਦੇ ਬਹਾਦਰ ਸ਼ਹੀਦਾਂ ਦੇ ਚਰਨਾਂ ਵਿੱਚ ਸ਼ਰਧਾ ਨਾਲ ਸਿਰ ਝੁਕਾਉਂਦਾ ਹਾਂ।

ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਨਾਲ ਭਾਵਨਾਤਮਕ ਸਬੰਧ ਰਿਹਾ ਹੈ। ਪੰਜਾਬ ਨੇ ਮੈਨੂੰ ਉਦੋਂ ਰੋਟੀ ਖਵਾਈ, ਜਦੋਂ ਮੈਂ ਸਧਾਰਨ ਵਰਕਰ ਦੇ ਤੌਰ ਉੱਤੇ ਭਟਕ ਰਿਹਾ ਸੀ।

ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਦੇਸ਼ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਕੰਮ ਕਰੇ। ਕਾਂਗਰਸ ਦਾ ਇਤਿਹਾਸ ਗਵਾਹ ਹੈ ਕਿ ਇਹ ਕਦੇ ਵੀ ਪੰਜਾਬ ਲਈ ਕੰਮ ਨਹੀਂ ਕਰ ਸਕਦੀ ਅਤੇ ਜੋ ਵੀ ਕੰਮ ਕਰਨਾ ਚਾਹੁੰਦੀ ਹੈ, ਉਸ ਦੇ ਸਾਹਮਣੇ ਹਜ਼ਾਰਾਂ ਰੁਕਾਵਟਾਂ ਖੜ੍ਹੀਆਂ ਕਰ ਦਿੰਦੀ ਹੈ।

ਵਿਧਾਨ ਸਭਾ ਚੋਣਾਂ 2022: ਕਾਂਗਰਸ ਨੇ ਯੂਪੀ ਅਤੇ ਮਨੀਪੁਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

0

ਵਿਧਾਨ ਸਭਾ ਚੋਣਾਂ 2022: ਕਾਂਗਰਸ ਨੇ ਯੂਪੀ ਅਤੇ ਮਨੀਪੁਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਮੇਤ ਇਹ ਵੱਡੇ ਨੇਤਾ ਚੋਣ ਪ੍ਰਚਾਰ ਦੀ ਕਮਾਨ ਸੰਭਾਲਣਗੇ। ਇਸ ਸੂਚੀ ਅਨੁਸਾਰ ਇਹ ਆਗੂ ਮਨੀਪੁਰ ‘ਚ ਦੂਜੇ ਪੜਾਅ ਦੀਆਂ ਚੋਣਾਂ ਤੇ ਉੱਤਰ ਪ੍ਰਦੇਸ਼ ‘ਚ ਛੇਵੇਂ ਪੜਾਅ ਦੀਆਂ ਚੋਣਾਂ ‘ਚ ਪ੍ਰਚਾਰ ਕਰਨਗੇ।

ਕਾਂਗਰਸ ਸਰਕਾਰ ਵਲੋਂ SC ਬੱਚਿਆਂ ਲਈ ਬੰਦ ਕੀਤੀ ਸ਼ਕਾਲਰਸ਼ਿਪ ਸਕੀਮ ਮੁੜ ਕੀਤੀ ਜਾਵੇਗੀ ਚਾਲੂ: ਸੁਖਬੀਰ ਬਾਦਲ

0

ਹਲਕਾ ਬਰਨਾਲਾ ਤੋਂ ਅਕਾਲੀ-ਬਸਪਾ ਉਮੀਦਵਾਰ ਸ. ਚਮਕੌਰ ਸਿੰਘ ਵੀਰ ਦੇ ਹੱਕ ‘ਚ ਮਹਿਲ ਕਲਾਂ ਵਿਖੇ ਆਯੋਜਿਤ ਚੋਣ ਜਲਸੇ ‘ਚ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਕੀਤਾ। ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਬਸਪਾ ਸਰਕਾਰ ਬਣਨ ਤੇ ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 3100 ਰੁਪਏ ਕੀਤੀ ਜਾਵੇਗੀ।

“ਮੈਂ ਸੁਪਨੇ ‘ਚ ਭੂਤ ਬਣਕੇ ਆਉਨਾ”, ਅੱਜ ਕੱਲ੍ਹ ਤਾਂ ਸੋਂ ਵੀ ਨ੍ਹੀਂ ਰਹੇ ਚੰਨੀ”

ਸ਼ਗਨ ਸਕੀਮ 50,000 ਤੋਂ ਵਧਾ ਕੇ 75,000 ਰੁਪਏ ਕੀਤੀ ਜਾਵੇਗੀ। ਨੀਲੇ ਕਾਰਡ ਬਣਾਏ ਜਾਣਗੇ ਅਤੇ ਨੀਲੇ ਕਾਰਡ ਵਾਲੀ ਘਰ ਦੀ ਔਰਤ ਨੂੰ 2 ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ।

ਹਰ ਘਰ ਨੂੰ 400 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਹਰ ਫਸਲ ਦਾ ਬੀਮਾ ਕੀਤਾ ਜਾਵੇਗਾ। ਕਾਂਗਰਸ ਸਰਕਾਰ ਵਲੋਂ ਐਸਸੀ ਬੱਚਿਆਂ ਲਈ ਬੰਦ ਕੀਤੀ ਸ਼ਕਾਲਰਸ਼ਿਪ ਸਕੀਮ ਨੂੰ ਚਾਲੂ ਕੀਤਾ ਜਾਵੇਗਾ।

ਮਲੋਟ ਤੋਂ ਕੌਣ ਜਿੱਤੇਗਾ 2022 ਦੀ ਜੰਗ ਕਿਸਦੀ ਹੋਵੇਗੀ ਜਿੱਤ ?ਕਾਮੈਂਟ ਕਰੋ ਦਿਓ ਰਾਏ

ਹਰ ਜ਼ਿਲ੍ਹੇ ਵਿਚ 500 ਬੈਡਾਂ ਵਾਲਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਪੰਚਾਇਤੀ ਜ਼ਮੀਨਾਂ ਵਿਚੋਂ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ‘ਤੇ ਤੰਜ ਕੱਸਦਿਆਂ ਉਨ੍ਹਾਂ ਨੇ ਕਿਹਾ ਕਿ ‘ਆਪ’ ਨੂੰ ਮਾਝਾ ਤੇ ਦੁਆਬਾ ਖੇਤਰ ਵਿਚ ਇਕ ਵੀ ਸੀਟ ਨਹੀਂ ਮਿਲੇਗੀ।