Home Blog Page 216

ਸੰਘਣੀ ਧੁੰਦ ਕਾਰਨ 93 ਮਿੰਟ ਲਖਨਊ ਦੇ ਚੱਕਰ ਕੱਟ ਕੇ ਦਿੱਲੀ ਪਰਤੀ ਫਲਾਈਟ

0
Flight

ਲਖਨਊ, 3 ਜਨਵਰੀ 2026 : ਸੰਘਣੀ ਧੁੰਦ ਕਾਰਨ ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ (Air India Express) ਦੀ ਇਕ ਉਡਾਣ ਲੈਂਡ ਨਹੀਂ ਕਰ ਸਕੀ ਅਤੇ 93 ਮਿੰਟ ਤੱਕ ਆਸਮਾਨ ‘ਚ ਚੱਕਰ ਦਿੱਲੀ ਪਰਤ ਗਈ ।

ਪਾਇਲਟ ਨੇ ਕੀਤੀ ਸੀ ਬਹੁਤ ਕੋਸ਼ਿਸ਼

ਏਅਰਪੋਰਟ ਸੂਤਰਾਂ ਅਨੁਸਾਰ ਫਲਾਈਟ ਆਈ. ਐਕਸ.-2171 ਸਵੇਰੇ 6:18 ਵਜੇ ਲਖਨਊ ਪਹੁੰਚੀ ਪਰ ਵਿਜ਼ੀਬਿਲਟੀ ਸਿਰਫ 10 ਮੀਟਰ ਦੇ ਆਸ-ਪਾਸ ਸੀ । ਪਾਇਲਟ ਨੇ ਕਾਫੀ ਦੇਰ ਤੱਕ ਲੈਂਡਿੰਗ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਏਅਰ ਟ੍ਰੈਫਿਕ ਕੰਟਰੋਲ (Air traffic control) ਨੇ ਸੁਰੱਖਿਆ ਕਾਰਨਾਂ ਕਰ ਕੇ ਜਹਾਜ਼ ਨੂੰ 7:51 ਵਜੇ ਦਿੱਲੀ ਵਾਪਸ ਭੇਜ ਦਿੱਤਾ ।

ਇਸ ਜਹਾਜ਼ ਰਾਹੀਂ ਸੰਚਾਲਿਤ ਹੋਣ ਵਾਲੀ ਰਿਆਦ ਜਾਣ ਵਾਲੀ ਉਡਾਣ ਆਈ. ਐਕਸ.-189 ਨੂੰ ਵੀ ਰੱਦ ਕਰਨਾ ਪਿਆ । ਸੰਘਣੀ ਧੁੰਦ ਦਾ ਅਸਰ ਹੋਰ ਉਡਾਣਾਂ ‘ਤੇ ਵੀ ਪਿਆ, ਜਿਸ ਕਾਰਨ ਮੁੰਬਈ, ਹੈਦਰਾਬਾਦ, ਰਿਆਦ, ਕਿਸ਼ਨਗੜ੍ਹ ਅਤੇ ਝਾਰਸੁਗੁੜਾ ਤੋਂ ਆਉਣ ਵਾਲੀਆਂ ਕਈ ਫਲਾਈਟਾਂ ਦੇਰੀ ਨਾਲ ਲਖਨਊ ਪਹੁੰਚੀਆਂ ।

Read More : ਜਹਾਜ਼ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਯਾਤਰੀ ਗਿ੍ਫ਼ਤਾਰ

12 ਆਈ. ਪੀ. ਐਸ. ਨੂੰ ਪੰਜਾਬ ਸਰਕਾਰ ਬਣਾਇਆ ਡੀ. ਆਈ. ਜੀ.

0
Promotions

ਪੰਜਾਬ, 3 ਜਨਵਰੀ 2026 :  ਪੰਜਾਬ ਸਰਕਾਰ (Punjab Government) ਨੇ ਦੋ ਵੱਖ ਵੱਖ ਹੁਕਮ ਜਾਰੀ ਕਰਕੇ ਆਈ. ਪੀ. ਐਸ. ਅਧਿਕਾਰੀਆਂ (IPS officers) ਨੂੰ ਤਰੱਕੀ ਦੇ ਕੇ ਡੀ. ਆਈ . ਜੀ. ਅਤੇ ਆਈ. ਜੀ. ਬਣਾਇਆ ਹੈ । ਉਕਤ ਤਰੱਕੀ ਹੁਕਮ ਸਰਕਾਰ ਵੱਲੋਂ ਜਾਰੀ ਕੀਤੇ ਸਨ ਅਤੇ ਤੁਰੰਤ ਲਾਗੂ ਹੋਣਗੇ ।

ਪਹਿਲਾਂ ਵੀ ਤਰੱਕੀਆਂ ਦੇ ਚੁੱਕੀ ਹੈ ਸਰਕਾਰ ਪੁਲਸ ਅਧਿਕਾਰੀਆਂ ਨੂੰ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ ਵੀ ਪੰਜਾਬ ਪੁਲਸ ਦੇ ਸੀਨੀਅਰ ਆਈ . ਪੀ. ਐਸ. ਅਧਿਕਾਰੀਆਂ ਨੂੰ ਤਰੱਕੀਆਂ (Promotions) ਦੇ ਕੇ ਮਾਣ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਸਰਕਾਰ ਦੇ ਕੰਮ ਕਾਜ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ ਤੇ ਜੁਰਮ ਨੂੰ ਨੱਥ ਪਾਈ ਜਾ ਸਕੇ। ਜਿਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ ਦਾ ਵੇਰਵਾ :

Read More : ਪੰਜਾਬ ਸਰਕਾਰ ਨੇ 415 ਅਧਿਆਪਕਾਂ ਨੂੰ ਮੁੱਖ ਅਧਿਆਪਕ ਵਜੋਂ ਦਿੱਤੀ ਤਰੱਕੀ

ਸਾਬਕਾ ਆਈ. ਜੀ. ਨਾਲ ਠੱਗੀ ਮਾਮਲੇ ਵਿਚ ਪੰਜ ਹੋਰ ਗਿ੍ਫ਼ਤਾਰ

0
Amar Chahal

ਪਟਿਆਲਾ , 3 ਜਨਵਰੀ 2026 : ਸ਼ਾਹੀ ਸ਼ਹਿਰ ਪਟਿਆਲਾ ਦੇ ਸਾਬਕਾ ਆਈ. ਜੀ. ਅਮਰ ਸਿੰਘ ਚਾਹਲ (Former I. G. Amar Singh Chahal) ਨਾਲ ਜੁੜੇ ਆਨ ਲਾਈਨ ਠੱਗੀ (Online fraud) ਮਾਮਲੇ ਵਿੱਚ ਪਟਿਆਲਾ ਪੁਲਸ ਨੇ ਇੱਕ ਭਾਜਪਾ ਨੇਤਾ ਸਣੇ ਹੋਰ ਪੰਜ ਲੋਕਾਂ ਨੂੰ ਗ੍ਰਿਫ਼ਤਾਰ (Five people arrested) ਕੀਤਾ ਹੈ ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਕੀ ਕੁੱਝ ਕੀਤਾ ਗਿਆ ਹੈ ਬਰਾਮਦ

ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤਿੰਨ ਦਰਜਨ ਮੋਬਾਈਲ ਫੋਨ ਅਤੇ 500 ਸਿਮ ਕਾਰਡ ਬਰਾਮਦ ਕੀਤੇ ਗਏ ਹਨ । ਪੁਲਸ ਮੁਤਾਬਕ ਇਹ ਸਿਮ ਕਾਰਡ ਨਕਲੀ ਦਸਤਾਵੇਜ਼ਾਂ ’ਤੇ ਲਏ ਗਏ ਸਨ ਅਤੇ ਇਨ੍ਹਾਂ ਦੇ ਜ਼ਰੀਏ ਹੀ ਪੂਰਾ ਨੈਟਵਰਕ ਚਲਾਇਆ ਜਾ ਰਿਹਾ ਸੀ । ਫੜੇ ਗਏ ਲੋਕਾਂ ਵਿੱਚ ਚੰਦਰਕਾਂਤ ਲਕਸ਼ਮਣ, ਸ਼੍ਰੀਕਾਂਤ ਰਣਜੀਤ ਨੰਦੇਕਰ ਅਤੇ ਮੁਹੰਮਦ ਹਸਨ ਸ਼ਾਮਲ ਹਨ । ਇਸ ਤੋਂ ਇਲਾਵਾ ਇੱਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ ।

ਮਾਮਲੇ ਵਿਚ ਹੋ ਸਕਦੀਆਂ ਹਨ ਹੋਰ ਵੀ ਫੜੋ ਫੜੀਆਂ

ਮਿਲੀ  ਜਾਣਕਾਰੀ ਅਨੁਸਾਰ, ਫੜਿਆ ਗਿਆ ਇੱਕ ਵਿਅਕਤੀ ਭਾਜਪਾ ਦਾ ਮੰਡਲ ਪ੍ਰਧਾਨ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਬਾਰੇ ਪੁਲਿਸ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ । ਪੁਲਸ ਮੁਤਾਬਕ, ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ । ਨਾਲ ਹੀ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਿਰੋਹ ਦੇ ਤਾਰ ਹੋਰ ਕਿਹੜੇ-ਕਿਹੜੇ ਰਾਜਾਂ ਨਾਲ ਜੁੜੇ ਹੋਏ ਹਨ ਅਤੇ ਇਸ ਠੱਗੀ ਵਿੱਚ ਕੁੱਲ ਕਿੰਨੇ ਲੋਕ ਸ਼ਾਮਲ ਹਨ ।

Read More : ਪੁਲਸ ਨੇ ਸਾਬਕਾ ਆਈ. ਜੀ. ਨਾਲ ਜੁੜੇ ਸਾਈਬਰ ਮਾਮਲੇ ਵਿਚ ਬੈਂਕ ਖਾਤੇ ਕੀਤੇ ਫ੍ਰੀਜ

ਵਿਆਹੁਤਾ ਵਿਵਾਦ ‘ਚ ਪਤੀ ਦਾ ਵਿੱਤੀ ਕੰਟਰੋਲ ਜ਼ੁਲਮ ਨਹੀਂ : ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 3 ਜਨਵਰੀ 2026 : ਭਾਰਤ ਦੇਸ਼ ਦੀ ਸਰਵਉੱਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਕਿਹਾ ਹੈ ਕਿ ਵਿਗੜੇ ਹੋਏ ਵਿਆਹੁਤਾ ਸਬੰਧਾਂ ‘ਚ ਪਤੀ ਤੋਂ ਵੱਖ ਰਹਿ ਰਹੀ ਆਪਣੀ ਪਤਨੀ ‘ਤੇ ਵਿੱਤੀ ਦਬਦਬਾ ਜਾਂ ਕੰਟਰੋਲ ਜਮਾਉਣਾ ਜ਼ੁਲਮ ਨਹੀਂ ਹੈ ।

ਕਿਸੇ ਅਪਰਾਧਿਕ ਮੁਕੱਦਮੇ ਨੂੰ ‘ਬਦਲਾ ਲੈਣ ਅਤੇ ਨਿੱਜੀ ਰੰਜਿਸ਼ ਦੇ ਸਾਧਨ’ ਵਜੋਂ ਨਹੀਂ ਜਾ ਸਕਦਾ ਵਰਤਿਆ

ਚੋਟੀ ਦੀ ਅਦਾਲਤ ਨੇ ਨਾਲ ਹੀ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਿਸੇ ਅਪਰਾਧਿਕ ਮੁਕੱਦਮੇ ਨੂੰ ‘ਬਦਲਾ ਲੈਣ ਅਤੇ ਨਿੱਜੀ ਰੰਜਿਸ਼ ਦੇ ਸਾਧਨ’ ਵਜੋਂ ਵਰਤਿਆ ਨਹੀਂ ਜਾ ਸਕਦਾ । ਜਸਟਿਸ ਬੀ. ਵੀ. ਨਾਗਰਤਨਾ (Justice B. V. Nagaratna) ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਇਹ ਟਿੱਪਣੀ ਇਕ ਵਿਅਕਤੀ ਤੋਂ ਵੱਖ ਰਹਿ ਰਹੀ ਉਸ ਦੀ ਪਤਨੀ ਵੱਲੋਂ ਆਪਣੇ ਪਤੀ ਖ਼ਿਲਾਫ਼ ਜ਼ੁਲਮ ਅਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ ਦਰਜ ਕਰਵਾਏ ਗਏ ਅਪਰਾਧਿਕ ਮਾਮਲੇ ਨੂੰ ਰੱਦ ਕਰਦਿਆਂ ਕੀਤੀ । ਇਕ ਤੇਲੰਗਾਨਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰਦਿਆਂ, ਜਿਸ ‘ਚ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਬੈਂਚ ਨੇ ਕਰ ਦਿੱਤਾ ਪਤਨੀ ਨੂੰ ਭੇਜੇ ਗਏ ਪੈਸ‌ਆ ਦੇ ਖ਼ਰਚੇ ਦਾ ਵੇਰਵਾ ਮੰਗੇ ਜਾਣ ਨੂੰ ਜ਼ੁਲਮ ਮੰਨਣ ਤੋਂ ਇਨਕਾਰ

ਜਸਟਿਸ ਨਾਗਰਾ (Justice Nagra) ਨੇ ਕਿਹਾ ਕਿ ਮੁਲਜ਼ਮ-ਅਪੀਲਕਰਤਾ ਦਾ ਪੈਸੇ ਅਤੇ ਵਿੱਤੀ ਦਬਦਬਾ, ਜਿਵੇਂ ਕਿ ਜਵਾਬਦੇਹ-ਪਟੀਸ਼ਨਰ ਨੰਬਰ 2 ਵੱਲੋਂ ਦੋਸ਼ ਲਾਇਆ ਗਿਆ ਹੈ, ਕਿਸੇ ਜ਼ੁਲਮ ਦੇ ਮਾਮਲੇ ਵਜੋਂ ਨਹੀਂ ਦੇਖਿਆ ਜਾ ਸਕਦਾ, ਖ਼ਾਸ ਤੌਰ ‘ਤੇ ਜਦੋਂ ਉਸ ਨਾਲ ਕੋਈ ਠੋਸ ਮਾਨਸਿਕ ਜਾਂ ਸਰੀਰਕ ਨੁਕਸਾਨ ਪੈਦਾ ਨਾ ਹੋਇਆ ਹੋਵੇ ।

ਉਨ੍ਹਾਂ ਕਿਹਾ ਕਿ ਇਹ ਸਥਿਤੀ ਭਾਰਤੀ ਸਮਾਜ ਦਾ ਸ਼ੀਸ਼ਾ ਹੈ, ਜਿੱਥੇ ਘਰਾਂ ਦੇ ਮਰਦ ਅਕਸਰ ਔਰਤਾਂ ਦੇ ਵਿੱਤੀ ਮਾਮਲਿਆਂ ‘ਤੇ ਦਬਦਬਾ ਜਮਾਉਣ ਅਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕਿਸੇ ਅਪਰਾਧਿਕ ਮੁਕੱਦਮੇ ਨੂੰ ਬਦਲਾ ਲੈਣ ਜਾਂ ਨਿੱਜੀ ਰੰਜਿਸ਼ ਦੇ ਸਾਧਨ ਵਜੋਂ ਵਰਤਿਆ ਨਹੀਂ ਜਾ ਸਕਦਾ । ਬੈਂਚ ਵੱਲੋਂ ਫੈਸਲਾ ਲਿਖਣ ਵਾਲੇ ਜਸਟਿਸ ਨਾਗਰਤਨਾ ਨੇ ਵਿਅਕਤੀ ਤੋਂ ਵੱਖ ਰਹਿ ਰਹੀ ਆਪਣੀ ਪਤਨੀ ਨੂੰ ਭੇਜੇ ਗਏ ਪੈਸਿਆਂ ਦੇ ਖਰਚੇ ਦਾ ਵੇਰਵਾ ਮੰਗੇ ਜਾਣ ਨੂੰ ਵੀ ਜ਼ੁਲਮ ਮੰਨਣ ਤੋਂ ਇਨਕਾਰ ਕਰ ਦਿੱਤਾ ।

Read More : ਛੇਤੀ ਹੀ ਦੇਸ਼ ਦੀ ਹਰ ਭਾਸ਼ਾ `ਚ ਮਿਲਣਗੇ ਸੁਪਰੀਮ ਕੋਰਟ ਦੇ ਫੈਸਲੇ : ਚੀਫ ਜਸਟਿਸ

ਸਾਬਕਾ ਐਡਵੋਕੇਟ ਜਨਰਲ ਦੀ ਪਤਨੀ ਦੇ ਕਤਲ ਮਾਮਲੇ ਵਿਚ ਨੌਕਰ ਗ੍ਰਿਫਤਾਰ

0
Arrest

ਮੋਹਾਲੀ, 2 ਜਨਵਰੀ 2026 : ਪੰਜਾਬ ਦੇ ਜ਼ਿਲਾ ਮੋਹਾਲੀ (Mohali District) ਵਿਚ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ (Former Additional Advocate General) ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਦੇ ਕਤਲ (Murder) ਦੇ ਸਬੰਧ ਵਿਚ ਪਰਿਵਾਰਕ ਨੌਕਰ ਨੀਰਜ (Servant Neeraj) ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ ।

ਪੁਲਸ ਟੀਮਾਂ ਕਰ ਰਹੀਆਂ ਹਨ ਨੀਰਜ ਦੇ ਸਾਥੀਆਂ ਨੂੰ ਪਕੜਨ ਲਈ ਕੰਮ

ਪੰਜਾਬ ਪੁਲਸ ਦਾ ਕਹਿਣਾ ਹੈ ਕਿ ਪੁਲਸ ਦੀਆਂ ਟੀਮਾਂ ਵਲੋਂ ਨੌਕਰ ਨੀਰਜ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ । ਪੁਲਸ ਮੁਤਾਬਕ ਮੁਲਜ਼ਮ ਨੇ ਚਲਾਕੀ ਨਾਲ ਕਤਲ ਕੀਤਾ ਸੀ ਪਰ ਸਖ਼ਤ ਪੁਲਿਸ ਪੁੱਛਗਿੱਛ ਦੌਰਾਨ ਸਾਰੇ ਭੇਦ ਖੋਲ੍ਹ ਦਿੱਤੇ ।

ਮੁਲਜਮ ਨੇ ਸਮੁੱਚੇ ਯੋਜਨਾਬੱਧ ਤਰੀਕੇ ਨਾਲ ਦਿੱਤਾ ਸੀ ਘਟਨਾਕ੍ਰਮ ਨੂੰ ਅੰਜਾਮ

ਪੁਲਸ ਮੁਤਾਬਕ ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਇੱਕ ਯੋਜਨਾਬੱਧ ਤਰੀਕੇ ਦੇ ਹਿੱਸੇ ਵਜੋਂ ਅਪਰਾਧ ਦੀ ਯੋਜਨਾ ਬਣਾਈ ਸੀ । ਉਹ ਜਾਣਦਾ ਸੀ ਕਿ ਔਰਤ ਘਰ ਵਿੱਚ ਇਕੱਲੀ ਸੀ, ਜਿਸ ਨਾਲ ਉਸ ਲਈ ਅਪਰਾਧ ਨੂੰ ਅੰਜਾਮ ਦੇਣਾ ਆਸਾਨ ਹੋ ਗਿਆ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਕੋਈ ਉਸਨੂੰ ਫੜ ਨਾ ਸਕੇ । ਫਿਰ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਪਰਾਧ ਨੂੰ ਅੰਜਾਮ ਦਿੱਤਾ । ਪੁਲਸ ਨੂੰ ਨੌਕਰ ਦੇ ਬੰਨ੍ਹੇ ਹੋਣ ਦੇ ਬਾਵਜੂਦ ਵੀ ਪੂਰਾ ਸ਼ੱਕ ਸੀ ਕਿ ਉਸਦੇ ਸਰੀਰ ਤੇ ਕੋਈ ਵੀ ਦਿਖਾਈ ਦੇਣ ਵਾਲੇ ਜ਼ਖ਼ਮ ਨਹੀਂ ਸੀ । ਔਰਤ ਨੇ ਮੁਲਜ਼ਮ ਦਾ ਵਿਰੋਧ ਕੀਤਾ ਸੀ । ਪੁਲਸ ਮੁਤਾਬਕ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਆਪਣੇ ਸਾਥੀਆਂ ਸਮੇਤ ਕਤਲ ਦੀ ਗੱਲ ਕਬੂਲ ਕਰ ਲਈ ।

ਘਰੋਂ ਲਗਭਗ 40 ਤੋਲੇ ਸੋਨਾ ਤੇ 8. 5 ਲੱਖ ਰੁਪਏ ਨਗਦ ਲੈ ਕੇ ਗਏ

ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਘਰੋਂ ਲਗਭਗ 40 ਤੋਲੇ ਸੋਨਾ ਅਤੇ 8. 5 ਲੱਖ ਰੁਪਏ ਨਕਦ ਲੈ ਕੇ ਭੱਜ ਗਿਆ । ਘਟਨਾ ਤੋਂ ਬਾਅਦ ਮੁਲਜ਼ਮ ਅਤੇ ਉਸਦੇ ਸਾਥੀ ਫੇਜ਼ 5, ਪੀ. ਟੀ. ਐਲ. ਚੌਂਕ ਅਤੇ ਫੇਜ਼ 2 ਰਾਹੀਂ ਆਟੋ ਰਿਕਸ਼ਾ ਰਾਹੀਂ ਰੇਲਵੇ ਸਟੇਸ਼ਨ ਪਹੁੰਚੇ । ਐਸ.  ਪੀ. (ਸਿਟੀ) ਦਿਲਪ੍ਰੀਤ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਪੁਲਸ ਟੀਮਾਂ ਲਗਾਤਾਰ ਛਾਪੇਮਾਰੀ (Raid) ਕਰ ਰਹੀਆਂ ਹਨ ।

Read More : ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਹੋਇਆ ਬੇਰਹਿਮੀ ਨਾਲ ਕਤਲ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਵੇਗੀ 15 ਜਨਵਰੀ ਤੋਂ : ਡਾਕਟਰ ਬਲਬੀਰ ਸਿੰਘ

0
Dr. Balbir Singh

ਚੰਡੀਗੜ੍ਹ, 2 ਜਨਵਰੀ 2026 : ਪੰਜਾਬ ਦੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾਣ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (Chief Minister’s Health Insurance Scheme) 15 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ । ਇਹ ਐਲਾਨ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ (Health Minister Punjab Dr. Balbir Singh) ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ ।

ਕਿੰਨੇ ਲੱਖ ਤੱਕ ਦਾ ਮੁਫ਼ਤ ਇਲਾਜ ਹੋਵੇਗਾ ਯੋਜਨਾ ਤਹਿਤ

ਪੰਜਾਬੀਆਂ ਨੂੰ ਵਧ ਤੋਂ ਵਧ ਸਿਹਤ ਸਹੂਲਤਾਂ (Health facilities) ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾਣ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ (Treatment is free)ਕੀਤਾ ਜਾਵੇਗਾ । ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਦੀ ਸ਼ੁਰੂਆਤ ਕਰਨਗੇ । ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਿਹਤ ਬੀਮਾ ਪ੍ਰਦਾਨ ਕਰੇਗੀ ।

ਯੋਜਨਾ ਲਈ ਜਾਰੀ ਕੀਤੇ ਜਾਣਗੇ 9 ਹਜਾਰ ਤੋਂ ਵਧ ਕਾਮਨ ਸਰਵਿਸ ਸੈਂਟਰਾਂ ਤੇ ਕਾਰਡ

ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਉਕਤ ਯੋਜਨਾ ਲਈ 9 ਹਜ਼ਾਰ ਤੋਂ ਵੱਧ ਕਾਮਨ ਸਰਵਿਸ ਸੈਂਟਰਾਂ ਤੇ ਕਾਰਡ ਜਾਰੀ ਕੀਤੇ ਜਾਣਗੇ । ਇਸ ਉਦੇਸ਼ ਲਈ ਕੈਂਪ ਵੀ ਲਗਾਏ ਜਾਣਗੇ । ਇਕ ਵਾਰ ਨਾਮ ਦਰਜ ਹੋਣ ਤੋਂ ਬਾਅਦ ਲੋਕ ਇਲਾਜ ਲਈ ਯੋਗ ਹੋਣਗੇ । ਕਾਰਡ ਆਉਣ ਵਿਚ 10 ਤੋਂ 15 ਦਿਨ ਲੱਗਣਗੇ ਅਤੇ ਪੂਰੇ ਪੰਜਾਬ ਨੂੰ ਕਰੀਬ 4 ਮਹੀਨਿਆਂ ਵਿਚ ਕਵਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿਚ ਬਹੁਤ ਸਾਰੀਆਂ ਰਸਮੀ ਕਾਰਵਾਈਆਂ ਸ਼ਾਮਲ ਨਹੀਂ ਹੋਣਗੀਆਂ । ਪੰਜਾਬ ਦੇ ਆਧਾਰ ਕਾਰਡ ਜਾਂ ਵੋਟਰ ਆਈ. ਡੀ. ਕਾਰਡ ਵਾਲਾ ਕੋਈ ਵੀ ਵਿਅਕਤੀ ਯੋਗ ਹੋਵੇਗਾ। ਪੰਜਾਬ ਦੇ ਕਰੀਬ 6. 5 ਮਿਲੀਅਨ ਪਰਿਵਾਰ ਇਸ ਯੋਜਨਾ ਦਾ ਲਾਭ ਉਠਾਉਣਗੇ ।

Read More : ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਡਿਜ਼ੀਟਲ ਤੇ ਆਧੁਨਿਕ ਦੌਰ ਨਾਲ ਜੋੜਿਆ : ਡਾ. ਬਲਬੀਰ 

ਈ. ਡੀ. ਨੇ ‘ਵਿਨਜ਼ੋੋ ਐਪ ਦੇ 192 ਕਰੋੜ ਰੁਪਏ ਦੇ ਲੈਣ ਦੇਣ ਤੇ ਲਗਾਈ ਰੋਕ

0
Enforcement Directorate

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਆਨ ਲਾਈਨ ਮਨੀ ਗੇਮਿੰਗ ਐਪ ਵਿਨਜ਼ੋ (Money Gaming App Winzo) ਦੇ ਮਨੀ ਲਾਂਡਰਿੰਗ ਮਾਮਲੇ ਵਿਚ ਵੱਡਾ ਕਦਮ ਚੁੱਕਦਿਆਂ ਕੰਪਨੀ ਦੇ 192 ਕਰੋੜ ਰੁਪਏ ਦੇ ਬੈਂਕ ਡਿਪਾਜ਼ਿਟ, ਮਿਊਚੁਅਲ ਫੰਡ ਅਤੇ ਫਿਕਸਡ ਡਿਪਾਜ਼ਿਟ (ਸਾਵਧੀ ਜਮ੍ਹਾ) ਦੇ ਲੈਣ ਦੇਣ ਤੇ ਰੋਕ ਲਗਾ ਦਿੱਤੀ ਹੈ ।

ਇਹ ਰਾਸ਼ੀ ਕਥਿਤ ਅਪਰਾਧ ਦੀ ਕਮਾਈ ਵਜੋਂ ਗਈ ਸੀ ਕੀਤੀ

ਇਹ ਕਾਰਵਾਈ ਜ਼ੈੱਡ. ਓ. ਗੇਮਜ਼ ਪ੍ਰਾਈਵੇਟ ਲਿਮਟਿਡ ਦੇ ਅਕਾਉਂਟਿੰਗ ਦਫ਼ਤਰ ਵਿਚ ਤਲਾਸ਼ੀ ਤੋਂ ਬਾਅਦ ਕੀਤੀ ਗਈ ਹੈ, ਜੋ ਕਿ ਵਿਨਜ਼ੋ ਪ੍ਰਾਈਵੇਟ ਲਿਮਟਿਡ ਦੀ ਪੂਰੀ ਮਾਲਕੀ ਵਾਲੀ ਭਾਰਤੀ ਸਹਾਇਕ ਕੰਪਨੀ ਹੈ । ਈ. ਡੀ. ਨੇ ਦੱਸਿਆ ਕਿ ਇਹ ਰਾਸ਼ੀ ਕਥਿਤ ਅਪਰਾਧ ਦੀ ਕਮਾਈ ਵਜੋਂ ਜਮ੍ਹਾ ਕੀਤੀ ਗਈ ਸੀ । ਪਿਛਲੇ ਨਵੰਬਰ ਵਿਚ ਬੈਂਗਲੁਰੂ ਖੇਤਰੀ ਦਫ਼ਤਰ ਦੀ ਪੁੱਛਗਿੱਛ ਤੋਂ ਬਾਅਦ ਏਜੰਸੀ ਨੇ ਐਪ ਦੇ ਸੰਸਥਾਪਕ ਸੌਮਿਆ ਸਿੰਘ ਰਾਠੌਰ ਅਤੇ ਪਵਨ ਨੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਪਹਿਲਾਂ ਹੀ ਈ. ਡੀ. ਨੇ ਵਿਨਜ਼ੋ ਕੋਲ ਮੌਜੂਦ 505 ਕਰੋੜ ਰੁਪਏ ਦੀ ਕੀਮਤ ਦੇ ਬਾਂਡ, ਫਿਕਸਡ ਡਿਪਾਜ਼ਿਟ ਅਤੇ ਮਿਊਚੁਅਲ ਫੰਡਾਂ ਨੂੰ ਫ੍ਰੀਜ਼ ਕਰ ਦਿੱਤਾ ਸੀ ।

Read More : ਈ. ਡੀ. ਨੇ ਕੀਤੀ ਦੁਬਈ ਵਿਚ ਛੁਪੇ ਯਾਦਵ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਐਨ. ਐਮ. ਸੀ. ਨੇ ਦਿੱਤੇ ਹਸਪਤਾਲਾਂ ਵਿਚ ਰੇਬੀਜ਼ ਰੋਕੂ ਟੀਕੇ ਉਪਲੱਬਧ ਰੱਖਣ ਦੇ ਹੁਕਮ

0
vaccines

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੇ ਨੈਸ਼ਨਲ ਮੈਡੀਕਲ ਕਮਿਸ਼ਨ (National Medical Commission) ਨੇ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਐਂਟੀ ਰੈਬੀਜ਼ ਵੈਕਸੀਨ (Anti-rabies vaccine) ਅਤੇ ਰੈਬੀਜ਼ ਇਮਿਊਨੋਗਲੋਬੁਲਿਨ (Rabies immunoglobulin) ਹਮੇਸ਼ਾਂ ਉਪਲੱਬਧ ਰੱਖਣ ।

ਕਿਊਂ ਚੁੱਕਿਆ ਹੈ ਕਮਿਸ਼ਨ ਨੇ ਇਹ ਕਦਮ

ਕਮਿਸ਼ਨ ਨੇ ਇਹ ਕਦਮ 7 ਨਵੰਬਰ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚੁੱਕਿਆ ਹੈ, ਜਿਸ ਵਿਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਨਤਕ ਥਾਵਾਂ, ਵਿਦਿਅਕ ਸੰਸਥਾਵਾਂ ਅਤੇ ਰੇਲਵੇ ਸਟੇਸ਼ਨਾਂ ਤੇ ਅਵਾਰਾ ਕੁੱਤਿਆਂ ਤੋਂ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ ਸਨ ।

ਕਮਿਸ਼ਨ ਨੇ ਕੀ ਚਿਤਾਵਨੀ ਦਿੱਤੀ

ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਏ. ਆਰ. ਵੀ. ਅਤੇ ਆਰ. ਆਈ. ਜੀ. ਦਾ ਲੋੜੀਂਦਾ ਸਟਾਕ ਹੋਣਾ ਵੀ ਲਾਜ਼ਮੀ ਹੈ ਤਾਂ ਜੋ ਰੈਬੀਜ਼ ਦੇ ਖਤਰੇ ਤੋਂ ਪੀੜ੍ਹਤ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲ ਸਕੇ । ਕਮਿਸ਼ਨ ਨੇ ਕੇਂਦਰੀ ਸਿਹਤ ਸਕੱਤਰ (Health Secretary) ਅਤੇ ਸਾਰੇ ਸੂਬਿਆਂ ਦੇ ਸਕੱਤਰਾਂ ਨੂੰ ਪੱਤਰ ਭੇਜ ਕੇ ਅਦਾਲਤ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ।

Read More : ਪੰਜਾਬ ਦੇ ਸਰਕਾਰੀ ਕਾਲਜ ਹਸਪਤਾਲਾਂ ‘ਚ ਸ਼ੁਰੂ ਹੋਈ 

ਵਿਦਿਆਰਥੀ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਧਿਆਪਕ ਗ੍ਰਿਫ਼ਤਾਰ

0
Teacher Arrest

ਗੋਰਖਪੁਰ, 2 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਜ਼ਿਲੇ ਵਿਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਨਵਲ ਕਿਸ਼ੋਰ (Teacher Naval Kishore) (56) ਨੂੰ ਵਿਦਿਆਰਥੀ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਹ ਜਾਣਕਾਰੀ ਐਡੀਸ਼ਨਲ ਪੁਲਸ ਸੁਪਰਡੈਂਟ (ਸ਼ਹਿਰੀ) ਦਿਨੇਸ਼ ਕੁਮਾਰ ਨੇ ਦਿੱਤੀ ।

ਇਤਰਾਜਯੋਗ ਸਮੱਗਰੀ ਦਿਖਾ ਕਰਦਾ ਸੀ ਅਧਿਆਪਕ ਬੱਚਿਆਂ ਨਾਲ ਗਲਤ ਹਰਕਤਾਂ

ਪੁਲਸ ਅਨੁਸਾਰ ਬੇਲਘਾਟ ਥਾਣਾ ਖੇਤਰ ਦੇ ਇਕ ਪ੍ਰਾਇਮਰੀ ਸਕੂਲ ਵਿਚ ਤੀਜੀ ਅਤੇ ਚੌਥੀ ਜਮਾਤ ਦੇ ਕੁਝ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਅਧਿਆਪਕ ਉਨ੍ਹਾਂ ਨੂੰ ਘਰ ਦਾ ਕੰਮ (ਹੋਮ ਵਰਕ) ਚੈੱਕ ਕਰਨ ਦੇ ਬਹਾਨੇ ਇਕੱਲੇ ਬੁਲਾ ਕੇ ਮੋਬਾਈਲ ਫੋਨ ਤੇ ਇਤਰਾਜ਼ਯੋਗ ਸਮੱਗਰੀ (Objectionable content) ਦਿਖਾਉਂਦਾ ਸੀ ਅਤੇ ਗਲਤ ਤਰੀਕੇ ਨਾਲ ਛੂਹੰਦਾ ਸੀ । ਬੱਚਿਆਂ ਨੇ ਇਹ ਵੀ ਦੱਸਿਆ ਕਿ ਜੇਕਰ ਉਹ ਵਿਰੋਧ ਕਰਦੇ ਜਾਂ ਕਿਸੇ ਨੂੰ ਦੱਸਦੇ ਤਾਂ ਅਧਿਆਪਕ ਉਨ੍ਹਾਂ ਨੂੰ ਮਾਰਨ ਕੁੱਟਣ ਦੀ ਧਮਕੀ ਦਿੰਦਾ ਸੀ । ਇਸ ਮਾਮਲੇ ਵਿਚ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ।

Read more : ਵਿਦਿਆਰਥਣ ਦੇ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਵਿਰੁੱਧ ਕੇਸ ਦਰਜ

ਵਿਦਿਆਰਥਣ ਦੇ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਵਿਰੁੱਧ ਕੇਸ ਦਰਜ

0
Case Rejistered

ਹਿਮਾਚਲ ਪ੍ਰਦੇਸ਼, 2 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ (Dharamshala of Himachal Pradesh) ਦੇ ਸਰਕਾਰੀ ਕਾਲਜ ਵਿੱਚ 19 ਸਾਲਾ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਪ੍ਰੋਫੈੇਸਰ ਸਮੇਤ ਚਾਰ ਜਣਿਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਦੀ ਸ਼ਿਕਾਇਤ ਤੇ ਕੀ ਮਾਮਲਾ ਦਰਜ ਕੀਤਾ ਗਿਆ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥਣ ਦੀ ਮੌਤ (Student’s death) ਦੇ ਮਾਮਲੇ ਵਿਚ ਜੋ ਹਾਲ ਹੀ ਵਿਚ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਹ ਮੌਤ ਦੇ ਘਾਟ ਉਤਰੀ ਲੜਕੀ ਦੇ ਪਿਤਾ ਦੀ ਸਿਕਾਇਤ ਦੇ ਆਧਾਰ ਤੇ ਜਿਥੇ ਦਰਜ ਕੀਤਾ ਗਿਆ ਹੈ ਉੇਥੇ ਚਾਰਾਂ ਵਿਰੁੱਧ ਰੈਗਿੰਗ ਅਤੇ ਜਿਨਸੀ ਸ਼ੋਸ਼ਣ (Ragging and sexual abuse) ਦਾ ਦੋਸ਼ ਲਗਾਇਆ ਗਿਆ ਹੈ । ਪੁਲਸ ਵਲੋਂ ਚਾਰਾਂ ਵਿਰੁੱਧ ਧਾਰਾ 75, 115 (2), 3 (5) ਅਤੇ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾਵਾਂ (ਰੈਗਿੰਗ ਦੀ ਮਨਾਹੀ) ਐਕਟ-2009 ਦੀ ਧਾਰਾ 3 ਦੇ ਤਹਿਤ ਮਾਮਲਾ ਦਰਜ ਕੀਤਾ ਹੈ ।

ਸ਼ਿਕਾਇਤ ਵਿਚ ਕੀ ਦੱਸਿਆ ਗਿਆ ਹੈ

ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਾਲਜ ਦੇ ਪ੍ਰੋਫੈਸਰ ਵਿਰੁੱਧ ਵੀ ਗੰਭੀਰ ਦੋਸ਼ ਲਗਾਏ ਗਏ ਹਨ । ਲੜਕੀ ਪਿਤਾ ਦਾ ਆਖਣਾ ਹੈ ਕਿ ਉਸ ਦੀ ਧੀ ਪ੍ਰੋਫੈਸਰ ਦੇ ਕਥਿਤ ਅਸ਼ਲੀਲ ਵਿਵਹਾਰ (Indecent behavior) ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਹੁਤ ਦੁਖੀ ਸੀ । ਜਿਸ ਕਾਰਨ ਉਸ ਦੀ ਸਿਹਤ ਲਗਾਤਾਰ ਵਿਗੜਦੀ ਰਹੀ । ਪਰਿਵਾਰਕ ਮੈਂਬਰਾਂ ਅਨੁਸਾਰ ਵਿਦਿਆਰਥਣ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ ਪਰ 26 ਦਸੰਬਰ ਨੂੰ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਦੀ ਗੰਭੀਰ ਹਾਲਤ ਅਤੇ ਸਦਮੇ ਕਾਰਨ ਪਹਿਲਾਂ ਸ਼ਿਕਾਇਤ ਦਰਜ ਨਹੀਂ ਕਰਵਾ ਸਕੇ ਸਨ ।

ਐਸ.  ਪੀ. ਅਸ਼ੋਕ ਰਤਨ ਨੇ ਕੀ ਆਖਿਆ

ਕਾਂਗੜਾ ਦੇ ਐਸ. ਪੀ. ਅਸ਼ੋਕ ਰਤਨ (S. P. Ashok Rattan) ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ । ਵੀਡੀਓ, ਮੈਡੀਕਲ ਰਿਪੋਰਟਾਂ ਅਤੇ ਹੋਰ ਸਬੂਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਤੱਥਾਂ ਦੇ ਆਧਾਰ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Read more : ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਫੋਟੋਆਂ ਪਾਉਣ ਤੇ ਦੋ ਨਿਹੰਗਾਂ ਵਿਰੁੱਧ ਕੇਸ ਦਰਜ