Home Blog Page 2050

ਏਸ਼ੀਆ ਹਾਕੀ ਕੱਪ: ਭਾਰਤ ਨੇ ਜਾਪਾਨ ਨੂੰ ਦਿੱਤੀ ਮਾਤ

0
Asia Hockey Cup India beat Japan

ਏਸ਼ੀਆ ਹਾਕੀ ਕੱਪ ਵਿਚ ਭਾਰਤ ਨੇ ਸੁਪਰ-4 ਦੌਰ ਦੇ ਪਹਿਲੇ ਮੁਕਾਬਲੇ ਵਿਚ ਜਾਪਾਨ ਨੂੰ ਸ਼ਨੀਵਾਰ ਨੂੰ 4-1 ਨਾਲ ਹਰਾ ਦਿੱਤਾ। ਜੀ. ਬੀ. ਕੇ. ਏਰੀਨਾ ਵਿਚ ਹੋਏ ਮੁਕਾਬਲੇ ਵਿਚ ਭਾਰਤ ਨੇ ਪਹਿਲੇ ਹੀ ਕੁਆਰਟਰ ਵਿਚ ਗੋਲ ਦੇ ਨਾਲ ਸ਼ੁਰੂਆਤ ਕੀਤੀ। ਮੈਚ ਦੇ ਸ਼ੁਰੂਆਤੀ ਪੰਜ ਮਿੰਟ ਵਿਚ ਜਾਪਾਨ ਭਾਰਤ ’ਤੇ ਹਾਵੀ ਰਿਹਾ ਪਰ ਮੈਚ ਦੇ 8ਵੇਂ ਮਿੰਟ ਵਿਚ ਮਨਜੀਤ ਸਿੰਘ ਨੇ ਚਾਰ ਡਿਫੈਂਡਰਾਂ ਤੇ ਗੋਲਕੀਪਰ ਨੂੰ ਝਕਾਨੀ ਦਿੰਦੇ ਹੋਏ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਗੋਲ ਨੇ ਭਾਰਤੀ ਟੀਮ ਨੂੰ ਜੋਸ਼ ਨਾਲ ਭਰ ਦਿੱਤਾ ਜਿਹੜਾ ਮੈਦਾਨ ’ਤੇ ਵੀ ਸਾਫ ਦਿਸ ਰਿਹਾ ਸੀ।

ਪਹਿਲੇ ਕੁਆਰਟਰ ਵਿਚ ਭਾਰਤ ਨੂੰ 1-0 ਦੀ ਬੜ੍ਹਤ ਦੇਣ ਤੋਂ ਬਾਅਦ ਜਾਪਾਨ ਨੇ ਦੂਜੇ ਕੁਆਰਟਰ ਵਿਚ ਹਮਲਵਾਰ ਖੇਡ ਦਿਖਾਈ। ਮੈਚ ਦੇ 18ਵੇਂ ਮਿੰਟ ਵਿਚ ਨੇਵਾ ਟਾਕੁਮਾ ਨੇ ਜਾਪਾਨ ਲਈ ਗੋਲ ਕਰਦੇ ਹੋਏ ਸਕੋਰ 1-1 ’ਤੇ ਲਿਆ ਖੜ੍ਹਾ ਕੀਤਾ। ਤੀਜੇ ਕੁਆਰਟਰ ਵਿਚ ਭਾਰਤ ਨੇ ਮਜ਼ਬੂਤ ਸ਼ੁਰੂਆਤ ਕੀਤੀ ਤੇ ਅੰਤ ਵਿਚ ਮੈਚ ਦੇ 34ਵੇਂ ਮਿੰਟ ਵਿਚ ਪਵਨ ਰਾਜਭਰ ਨੇ ਆਪਣਾ ਪਹਿਲਾ ਗੋਲ ਕਰਦੇ ਹੋਏ ਭਾਰਤ ਦੀ ਬੜ੍ਹਤ ਨੂੰ 2-1 ’ਤੇ ਪਹੁੰਚਾ ਦਿੱਤਾ।

ਚੌਥੇ ਕੁਆਰਟਰ ਦੀ ਸ਼ੁਰੂਆਤ ਭਾਰਤ ਲਈ ਚੰਗੀ ਨਹੀਂ ਰਹੀ ਕਿਉਕਿ ਕਾਰਤੀ ਸੇਲਵਮ ਜ਼ਖ਼ਮੀ ਹੋਣ ਦੇ ਕਾਰਨ ਫੀਲਡ ਵਿਚੋਂ ਬਾਹਰ ਚਲਾ ਗਿਆ। ਮੈਚ ਦੇ 52ਵੇਂ ਮਿੰਟ ਵਿਚ ਮਨਜੀਤ ਨੂੰ ਵੀ ਚਿਹਰੇ ’ਤੇ ਸੱਟ ਲੱਗੀ ਹਾਲਾਂਕਿ ਉਸਦੇ ਮਾਊਥ ਗਾਰਡ ਨੇ ਉਸ ਨੂੰ ਬਚਾ ਲਿਆ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਆਪਣੀ ਲੀਡ ਬਚਾਉਣ ਲਈ ਬਿਹਤਰੀਨ ਰੂਪ ਨਾਲ ਡਿਫੈਂਸ ਕੀਤਾ ਤੇ ਅੰਤ ਵਿਚ ਮੈਚ ਨੂੰ 2-1 ’ਤੇ ਖਤਮ ਕੀਤਾ। ਲੀਗ ਸਟੇਜ ਮੁਕਾਬਲੇ ਵਿਚ ਜਾਪਾਨ ਨੇ ਭਾਰਤ ਨੂੰ 5-2 ਨਾਲ ਕਰਾਰੀ ਹਾਰ ਦਿੱਤੀ ਸੀ ਪਰ ਭਾਰਤ ਨੇ ਵਾਪਸੀ ਕਰਦੇ ਹੋਏ ਇਹ ਮੁਕਾਬਲਾ ਆਪਣੇ ਨਾਂ ਕੀਤਾ।

ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਸਮੇਤ ਇਨ੍ਹਾਂ ਰਾਜਾਂ ‘ਚ ਅਗਲੇ 5 ਦਿਨ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ

0
Meteorological Department Rains Forecast

ਮੌਸਮ ਵਿਭਾਗ (IMD) ਦੇ ਅਨੁਸਾਰ ਅਗਲੇ 2 ਤੋਂ 3 ਦਿਨਾਂ ਦੌਰਾਨ ਕੇਰਲ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਬਣ ਰਹੇ ਹਨ। ਇਸੇ ਸਮੇਂ ਦੌਰਾਨ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਦੇ ਕੁਝ ਹੋਰ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਵੀ ਹਾਲਾਤ ਅਨੁਕੂਲ ਹਨ। ਕੇਰਲ ਵਿੱਚ ਮਾਨਸੂਨ ਦੇ ਆਉਣ ਦਾ ਆਮ ਦਿਨ 1 ਜੂਨ ਹੈ।

ਯੂਪੀ, ਪੰਜਾਬ, ਹਰਿਆਣਾ ਵਿੱਚ ਵੀ ਮੀਂਹ ਪਵੇਗਾ

ਇਸ ਦੌਰਾਨ ਅਗਲੇ 4 ਤੋਂ 5 ਦਿਨਾਂ ਦੌਰਾਨ ਦੇਸ਼ ਭਰ ਵਿੱਚ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 2-3 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸੇ ਤਰ੍ਹਾਂ ਅਗਲੇ 2 ਦਿਨਾਂ ਦੌਰਾਨ ਭਾਰਤ ਦੇ ਮੱਧ ਹਿੱਸੇ ਵਿੱਚ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਪੱਛਮੀ ਗੜਬੜੀ ਦੇ ਪ੍ਰਭਾਵ ਹੇਠ, ਅਗਲੇ 5 ਦਿਨਾਂ ਦੌਰਾਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਗਰਜ਼-ਤੂਫ਼ਾਨ ਜਾਂ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ਬਿਹਾਰ, ਝਾਰਖੰਡ, ਉੜੀਸਾ, ਗੰਗਾ ਪੱਛਮੀ ਬੰਗਾਲ ਵਿੱਚ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਨੇ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ ਬਿਹਾਰ ਝਾਰਖੰਡ, ਉੜੀਸਾ ਅਤੇ ਗੰਗਾ ਪੱਛਮੀ ਬੰਗਾਲ ਵਿੱਚ ਗਰਜ ਨਾਲ ਮੀਂਹ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ, ‘ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 30 ਅਤੇ 31 ਮਈ ਨੂੰ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ 1 ਜੂਨ ਨੂੰ ਅਰੁਣਾਚਲ ਪ੍ਰਦੇਸ਼, ਅਸਾਮ-ਮੇਘਾਲਿਆ ਵਿੱਚ 29 ਮਈ-01 ਜੂਨ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 29, 31 ਮਈ ਅਤੇ 01 ਜੂਨ, 2022 ਨੂੰ ਮੀਂਹ ਪੈ ਸਕਦਾ ਹੈ।

ਅਰਬ ਸਾਗਰ ਤੋਂ ਆਉਣ ਵਾਲੀਆਂ ਪੱਛਮੀ ਹਵਾਵਾਂ ਦੇ ਪ੍ਰਭਾਵ ਕਾਰਨ ਕੇਰਲ, ਤੇਲੰਗਾਨਾ, ਤਾਮਿਲਨਾਡੂ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਸਮੇਤ ਭਾਰਤ ਦੇ ਕਈ ਦੱਖਣੀ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ, ‘ਅਗਲੇ 5 ਦਿਨਾਂ ਦੌਰਾਨ ਕੇਰਲ ਅਤੇ ਮਾਹੇ ਅਤੇ ਲਕਸ਼ਦੀਪ ਵਿੱਚ ਗਰਜ ਨਾਲ ਹਲਕੀ/ਦਰਮਿਆਨੀ ਬਾਰਿਸ਼ ਅਤੇ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਮੀਂਹ ਦੀ ਬਹੁਤ ਸੰਭਾਵਨਾ ਹੈ। ਲਕਸ਼ਦੀਪ ਵਿੱਚ 30 ਮਈ ਨੂੰ ਮੀਂਹ ਪੈ ਸਕਦਾ ਹੈ। ਕੇਰਲ ‘ਚ 1 ਜੂਨ ਦੌਰਾਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਭਲਵਾਨ ਜਗਦੀਸ਼ ਭੋਲਾ ਨੂੰ ਪਟਿਆਲਾ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ‘ਚ ਕੀਤਾ ਸ਼ਿਫਟ

0
Jagdish Bhola shifted Patiala Jail to Gurdaspur Jail

ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਕੋਲੋਂ ਮੋਬਾਈਲ ਬਰਾਮਦ ਹੋਣ ਤੋਂ ਬਾਅਦ ਉਸਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਭੋਲਾ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਕੈਦੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਖ਼ਿਲਾਫ਼ ਹਰ ਹਾਲਤ ਵਿੱਚ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਸਾਬਕਾ ਕੌਮਾਂਤਰੀ ਭਲਵਾਨ ਜਗਦੀਸ਼ ਭੋਲਾ ਨੂੰ ਅੱਜ ਇਥੋਂ ਗੁਰਦਾਸਪੁਰ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਤਬਦੀਲੀ ਦੋ ਦਿਨ ਪਹਿਲਾਂ ਭੋਲਾ ਕੇ ਕਬਜ਼ੇ ਵਿੱਚੋਂ ਮੋਬਾਈਲ ਫੋਨ ਤੇ ਸਿੰਮ ਕਾਰਡ ਬਰਾਮਦ ਹੋਣ ਮਗਰੋਂ ਕੀਤੀ ਗਈ ਹੈ। ਡੀਐੱਸਪੀ ਰਹੇ ਜਗਦੀਸ਼ ਭੋਲਾ ਦੇ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਖ਼ਤਰਨਾਕ ਗੈਂਗਸਟਰਾਂ ਅਤੇ ਹੋਰ ਨਾਮੀ ਅਪਰਾਧੀਆਂ ਨਾਲ ਸਬੰਧ ਹੋਣ ਕਾਰਨ ਜੇਲ੍ਹ ਵਿੱਚ ਪਹਿਲਾਂ ਹੀ ਉਸ ਪ੍ਰਤੀ ਚੌਕਸੀ ਵਰਤੀ ਜਾ ਰਹੀ ਸੀ। ਨਵੇਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਵਿੱਢੀ ਗਈ ਤਲਾਸ਼ੀ ਮੁਹਿੰਮ ਦੌਰਾਨ ਜਗਦੀਸ਼ ਭੋਲਾ ਕੋਲੋਂ ਮੋਬਾਈਲ ਫੋਨ ਤੇ ਸਿੰਮ ਕਾਰਡ ਬਰਮਾਦ ਕੀਤਾ ਗਿਆ ਸੀ। ਜੇਲ੍ਹ ਸੁਪਰਡੈਂਟ ਨੇ ਪਿਛਲੇ ਦਿਨਾਂ ਦੌਰਾਨ ਜੇਲ੍ਹ ਵਿੱਚੋਂ ਲਗਪਗ 50 ਮੋਬਾਈਲ ਫੋਨ ਬਰਾਮਦ ਕੀਤੇ ਹਨ।

PM ਮੋਦੀ ਅੱਜ ਕਰਨਗੇ ‘ਮਨ ਕੀ ਬਾਤ’

0
PM Modi Mann Ki Baat Today

PM ਵਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਲ ਇੰਡੀਆ ਰੇਡੀਓ ‘ਤੇ ‘ਮਨ ਕੀ ਬਾਤ’ ਪ੍ਰੋਗਰਾਮ ਕਰਨਗੇ। ਇਹ ਮਹੀਨਾਵਰ ਰੇਡੀਓ ਪ੍ਰੋਗਰਾਮ ਦਾ 89ਵਾਂ ਐਪੀਸੋਡ ਹੋਵੇਗਾ। ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਪੂਰੇ ਨੈੱਟਵਰਕ, ਆਲ ਇੰਡੀਆ ਰੇਡੀਓ ਦੀ ਵੈੱਬਸਾਈਟ ਅਤੇ ਨਿਊਜ਼ਏਅਰ ਮੋਬਾਈਲ ਐਪ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦਾ ਸਿੱਧਾ ਪ੍ਰਸਾਰਣ ਡੀਡੀ ਨਿਊਜ਼, ਪੀਐਮਓ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ‘ਤੇ ਵੀ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ‘ਮਨ ਕੀ ਬਾਤ’ ਵਿੱਚ ਗੱਲ ਕਰਦੇ ਹਨ। ਇਸ ਪ੍ਰੋਗਰਾਮ ਲਈ ਲੋਕ ਆਪਣੇ ਵਿਚਾਰ ਤੇ ਸੁਝਾਅ ਵੀ ਸਾਂਝੇ ਕਰ ਸਕਦੇ ਹਨ। ਪੀਐਮ ਮੋਦੀ ਨੇ ਉਨ੍ਹਾਂ ਵਿੱਚੋਂ ਕੁਝ ਚੁਣੇ ਹੋਏ ਵਿਚਾਰ ਅਤੇ ਸੁਝਾਅ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ।

ਪੀਐਮ ਮੋਦੀ ਵੱਖ-ਵੱਖ ਵਿਸ਼ਿਆਂ ‘ਤੇ ਲੋਕਾਂ ਨਾਲ ਗੱਲਬਾਤ ਕਰਦੇ ਹਨ

ਅੱਜ ਮਨ ਕੀ ਬਾਤ ਦਾ 89ਵਾਂ ਐਡੀਸ਼ਨ ਹੈ। ਇਸ ਪ੍ਰੋਗਰਾਮ ‘ਚ ਪੀਐੱਮ ਮੋਦੀ ਵੱਖ-ਵੱਖ ਵਿਸ਼ਿਆਂ ‘ਤੇ ਲੋਕਾਂ ਨਾਲ ਗੱਲਬਾਤ ਕਰਨਗੇ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਦੀ ਮਨ ਕੀ ਬਾਤ ਕੜੀ ‘ਤੇ ਅਧਾਰਤ ਇਕ ਕਿਤਾਬਚਾ ਸਾਂਝਾ ਕੀਤਾ ਹੈ। ਜਿਸ ਵਿੱਚ ਪ੍ਰੋਗਰਾਮ ਵਿੱਚ ਵਿਚਾਰੇ ਗਏ ਵਿਸ਼ਿਆਂ ‘ਤੇ ਦਿਲਚਸਪ ਲੇਖ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਮੈਨੂੰ ਅਗਲੇ ਹਫਤੇ ਦੇ ਮਨ ਕੀ ਬਾਤ ਪ੍ਰੋਗਰਾਮ ਲਈ ਅਣਗਿਣਤ ਜਾਣਕਾਰੀ ਮਿਲ ਰਹੀ ਹੈ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਦਿਆਂ ਦੇਖ ਕੇ ਮੈਨੂੰ ਖੁਸ਼ੀ ਹੋਈ। ਇੱਥੇ ਪਿਛਲੇ ਮਹੀਨੇ ਦੇ ਐਪੀਸੋਡ ‘ਤੇ ਆਧਾਰਿਤ ਇਕ ਕਿਤਾਬਚਾ ਹੈ ਜਿਸ ਵਿੱਚ ਚਰਚਾ ਕੀਤੇ ਗਏ ਵਿਸ਼ਿਆਂ ‘ਤੇ ਦਿਲਚਸਪ ਲੇਖ ਸ਼ਾਮਲ ਹਨ।

13 ਮਈ ਨੂੰ ਇਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮਹੀਨੇ ਦੇ ਮਨ ਕੀ ਬਾਤ ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੰਦਾ ਹਾਂ, ਜੋ 29 ਮਈ ਨੂੰ ਪ੍ਰਸਾਰਿਤ ਹੋਵੇਗਾ।

ਬ੍ਰਾਜ਼ੀਲ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 35 ਲੋਕਾਂ ਦੀ ਹੋਈ ਮੌਤ

0
Brazil Heavy rain and landslides leave 35 dead

ਬ੍ਰਾਜ਼ੀਲ ‘ਚ ਭਾਰੀ ਮੀਂਹ ਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਰਾਜ ਦੇ ਅਧਿਕਾਰਤ ਟਵਿੱਟਰ ਅਕਾਉਂਟ ਦੇ ਅਨੁਸਾਰ ਬ੍ਰਾਜ਼ੀਲ ਦੇ ਉੱਤਰ-ਪੂਰਬੀ ਰਾਜ ਪਰਨਮਬੁਕੋ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ ਹੈ।  ਇਕ ਹੋਰ ਉੱਤਰ-ਪੂਰਬੀ ਰਾਜ ਅਲਾਗੋਸ ਵਿਚ ਸ਼ੁੱਕਰਵਾਰ ਨੂੰ ਨਦੀ ਦੇ ਹੜ੍ਹ ਵਿਚ ਵਹਿ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਸੀ।। ਸਿਵਲ ਡਿਫੈਂਸ ਅਧਿਕਾਰੀਆਂ ਨੇ ਕਿਹਾ ਕਿ ਪਰਨਮਬੁਕੋ ਵਿੱਚ ਹੜ੍ਹ ਨੇ 1,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ।

ਪਰਨਮਬੁਕੋ ਵਿੱਚ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਕਾਰਜਕਾਰੀ ਸਕੱਤਰ, ਲੈਫਟੀਨੈਂਟ ਕਰਨਲ ਲਿਓਨਾਰਡੋ ਰੌਡਰਿਗਜ਼ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਰਾਜ ਵਿੱਚ ਜ਼ਮੀਨ ਖਿਸਕਣ ਜਾਂ ਹੜ੍ਹਾਂ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਲਗਭਗ 32,000 ਪਰਿਵਾਰ ਰਹਿੰਦੇ ਹਨ। ਰੇਸੀਫ ਸ਼ਹਿਰ ਵਿੱਚ ਲੋਕਾਂ ਨੂੰ ਪਨਾਹ ਦੇਣ ਲਈ ਸਕੂਲ ਖੋਲ੍ਹੇ ਗਏ ਹਨ। ਰਾਜ ਸਰਕਾਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਅਲਾਗੋਸ ਵਿੱਚ ਭਾਰੀ ਮੀਂਹ ਦੇ ਪ੍ਰਭਾਵਾਂ ਕਾਰਨ 33 ਨਗਰ ਪਾਲਿਕਾਵਾਂ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।

ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਟਵੀਟ ਕੀਤਾ ਕਿ ਖੇਤਰੀ ਵਿਕਾਸ ਮੰਤਰਾਲੇ ਅਤੇ ਹਥਿਆਰਬੰਦ ਬਲਾਂ ਦੀ ਇੱਕ ਟੀਮ “ਰਾਹਤ ਅਤੇ ਮਾਨਵਤਾਵਾਦੀ ਸਹਾਇਤਾ” ਲਈ ਭੇਜੀ ਜਾਵੇਗੀ।

ਪੰਜਾਬ ਦੇ ਆਬਕਾਰੀ ਵਿਭਾਗ ਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਵੱਲੋਂ ਸਕਾਚ ਦੀਆਂ ਬੋਤਲਾਂ ‘ਚ ਨਕਲੀ ਸ਼ਰਾਬ ਭਰਨ ਵਾਲੇ ਗਿਰੋਹ ਦਾ ਪਰਦਾਫਾਸ਼

0
Punjab Excise Department Expose Gang Fake liquor in Scotch Bottles

ਪੰਜਾਬ ਦੇ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਸ਼ਰਾਬ ਤਸਕਰਾਂ ਦੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਗਿਰੋਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਉਸਨੂੰ ਮਹਿੰਗੇ ਇੰਪੋਰਟਡ ਸਕਾਚ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਭਰਦਾ ਸੀ। ਗਿਰੋਹ ਦੇ 4 ਮੈਂਬਰਾਂ ਨੂੰ ਨਕਲੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਸ਼ੀਵਾਸ ਰੀਗਲ ਦੇ 4 ਕੇਸ, ਗਲੇਨਲਿਵਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਮੌਕੇ ‘ਤੇ ਮਿਲੇ ਹਨ।

ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸੰਗਠਿਤ ਗਿਰੋਹ ਚੰਡੀਗੜ੍ਹ ਤੋਂ ਪੰਜਾਬ ਵਿੱਚ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਇਸ ਨੂੰ ਮਹਿੰਗੇ ਸਕਾਚ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਭਰਦਾ ਹੈ। ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਦੇ ਸਾਂਝੇ ਯਤਨਾਂ ਨਾਲ ਇਹ ਖੁਫ਼ੀਆ ਜਾਣਕਾਰੀ ਹਾਸਲ ਕੀਤੀ ਗਈ ਸੀ।

ਦੋ ਦਿਨ ਪਹਿਲਾਂ ਟੀਮ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਕੁੰਦਨ ਵਿਸ਼ਟ ਪੁੱਤਰ ਮੋਹਨ ਸਿੰਘ ਵਾਸੀ ਮਕਾਨ ਨੰਬਰ 226 ਪਿੰਡ ਕਝੇੜੀ, ਚੰਡੀਗੜ੍ਹ ਆਪਣੇ ਗਰੋਹ ਦੇ ਮੈਂਬਰਾਂ ਨਾਲ ਮਿਲ ਕੇ ਨਕਲੀ ਸਕਾਚ ਸ਼ਰਾਬ ਦੀ ਸਪਲਾਈ ਕਰੇਗਾ। ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਆਬਕਾਰੀ ਤੇ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ ਦੀਆਂ ਟੀਮਾਂ ਹਰਕਤ ਵਿੱਚ ਆਈਆਂ ਅਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ।

ਟੀਮਾਂ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਦੋ ਕਾਰਾਂ ਟਾਟਾ ਟਿਆਗੋ ਸੀਐਚ01ਬੀਵੀ9460 ਅਤੇ ਸਵਿਫਟ ਐਚਆਰ51ਬੀਡੀ5918 ਨੂੰ ਖਮਾਣੋਂ ਨੇੜੇ ਨਾਕੇ ’ਤੇ ਰੋਕਿਆ ਗਿਆ ਅਤੇ ਗਰੋਹ ਦੇ ਚਾਰ ਮੈਂਬਰ ਕੁੰਦਨ ਵਿਸ਼ਟ, ਹਰਸ਼ਵਰਦਨ ਪੁੱਤਰ ਸਤੀਸ਼ਵਰ ਪ੍ਰਸ਼ਾਦ ਵਾਸੀ ਮਕਾਨ ਨੰ. 19, ਡਿਫੈਂਸ ਕਲੋਨੀ ਅੰਬਾਲਾ, ਪਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਨਰਾਇਣਗੜ੍ਹ, ਜ਼ਿਲ੍ਹਾ ਜੀਂਦ, ਹਰਿਆਣਾ ਅਤੇ ਜੈਸਮੀਨ ਕੌਰ ਪੁੱਤਰੀ ਰਾਜਵੀਰ ਸਿੰਘ ਵਾਸੀ ਸੰਗਰੂਰ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ।

ਟੀਮ ਨੇ ਮੌਕੇ `ਤੇ ਸ਼ੀਵਾਸ ਰੀਗਲ ਦੇ 4 ਕੇਸ, ਗਲੇਨਲਵਿਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਬਰਾਮਦ ਕੀਤੇ।

ਪੁੱਛਗਿੱਛ ਦੌਰਾਨ ਗਿਰੋਹ ਦੇ ਮੈਂਬਰਾਂ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਦੇ ਹਨ ਅਤੇ ਆਪਣੀ ਕਿਰਾਏ ਦੀ ਰਿਹਾਇਸ਼ ਵਿਖੇ ਇਸ ਸ਼ਰਾਬ ਨੂੰ ਮਹਿੰਗੀ ਸਕਾਚ ਦੀਆਂ ਖਾਲੀ ਬੋਤਲਾਂ `ਚ ਭਰ ਦਿੰਦੇ ਹਨ। ਬਾਅਦ ਵਿਚ ਟੀਮ ਨੇ ਪਰਦੀਪ ਸਿੰਘ ਅਤੇ ਜੈਸਮੀਨ ਕੌਰ ਦੇ ਮਦਨਪੁਰ, ਜ਼ਿਲ੍ਹਾ ਮੋਹਾਲੀ ਵਿਚ ਕਿਰਾਏ ਦੇ ਮਕਾਨ `ਤੇ ਛਾਪਾ ਮਾਰ ਕੇ 2 ਕੇਸ ਹਾਈ ਸਪੀਡ (ਚੰਡੀਗੜ੍ਹ ਵਿਚ ਵਿਕਰੀ ਲਈ), 2 ਕੇਸ ਕਿੰਗ ਗੋਲਡ (ਚੰਡੀਗੜ੍ਹ ਵਿਚ ਵਿਕਰੀ ਲਈ), ਇੱਕ ਕੇਸ ਯੂ.ਕੇ. ਨੰ. 1 (ਚੰਡੀਗੜ੍ਹ ਵਿੱਚ ਵਿਕਰੀ ਲਈ), ਯੂ.ਕੇ. ਨੰ. 1 ਦੀਆਂ 150 ਖਾਲੀ ਬੋਤਲਾਂ (ਚੰਡੀਗੜ੍ਹ ਵਿੱਚ ਵਿਕਰੀ ਲਈ), ਹਾਈ ਸਪੀਡ ਵਿਸਕੀ ਦੀਆਂ 21 ਖਾਲੀ ਬੋਤਲਾਂ, ਸਿੰਗਲਟਨ ਵਿਸਕੀ ਦੀਆਂ 3 ਖਾਲੀ ਬੋਤਲਾਂ, ਬਲੈਕ ਲੇਬਲ ਜੌਨੀ ਵਾਕਰ ਦੀਆਂ 5 ਖਾਲੀ ਬੋਤਲਾਂ, ਬਲੂ ਲੇਬਲ ਦੀਆਂ 14 ਖਾਲੀ ਬੋਤਲਾਂ, ਗਲੇਨਲਿਵਟ ਦੇ 5 ਡੱਬੇ, ਬਲੈਕ ਡੌਗ ਗੋਲਡ ਦੇ 2 ਡੱਬੇ, ਗਲੇਨਫਿਡਿਚ 15 ਯੀਅਰਜ਼ ਦਾ ਇੱਕ ਡੱਬਾ ਅਤੇ ਗਲੇਨਲਿਵਟ, ਗਲੇਨਫਿਡਿਚ ਅਤੇ ਬਲੈਕ ਲੇਬਲ ਬ੍ਰਾਂਡਾਂ ਦੇ ਢੱਕਣ ਜ਼ਬਤ ਕੀਤੇ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਹ ਮੁਹਾਲੀ ਅਤੇ ਲੁਧਿਆਣਾ ਖੇਤਰ ਦੇ ਵੱਖ-ਵੱਖ ਸਕਰੈਪ ਡੀਲਰਾਂ ਤੋਂ ਸਕਾਚ ਬ੍ਰਾਂਡ ਦੀਆਂ ਖਾਲੀ ਬੋਤਲਾਂ ਖਰੀਦਦੇ ਹਨ ਅਤੇ ਉਹ ਵੀ ਇਸ ਰੈਕੇਟ ਵਿੱਚ ਸ਼ਾਮਲ ਹਨ। ਪੁਲਿਸ ਦੀਆਂ ਟੀਮਾਂ ਇਨ੍ਹਾਂ ਡੀਲਰਾਂ ਦਾ ਪਤਾ ਕਰ ਰਹੀਆਂ ਹਨ ਅਤੇ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਹਰਿਆਣਾ ‘ਚ ਨਗਰ ਕੌਂਸਲ ਚੋਣਾਂ ਇਕੱਲਿਆਂ ਹੀ ਲੜੇਗੀ ਭਾਜਪਾ : ਧਨਖੜ

0
BJP Contest MC Elections Haryana alone

ਹਰਿਆਣਾ ਵਿਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਹਰਿਆਣਾ ‘ਚ ਨਗਰ ਕੌਸਲ ਚੋਣਾਂ ਲਈ ਵੋਟਿੰਗ 19 ਜੂਨ ਨੂੰ ਹੋਵੇਗੀ। ਹਰਿਆਣਾ ਵਿਚ ਭਾਜਪਾ ਨਗਰ ਕੌਂਸਲ ਚੋਣਾਂ ਇਕੱਲਿਆਂ ਹੀ ਲੜੇਗੀ ਤੇ ਕੋਈ ਗੱਠਜੋੜ ਨਹੀਂ ਕਰੇਗੀ। ਇਹ ਪ੍ਰਗਟਾਵਾ ਹਰਿਆਣਾ ਭਾਜਪਾ ਦੇ ਪ੍ਰਧਾਨ ਓ ਪੀ ਧਨਖੜ ਨੇ ਕੀਤਾ ਹੈ। ਉਹਨਾਂ ਦੱਸਿਆ ਕਿ ਉਮੀਦਵਾਰਾਂ ਦਾ ਫ਼ੈਸਲਾ ਜ਼ਿਲ੍ਹਾ ਇਕਾਈਆਂ ਵੱਲੋਂ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਹਰਿਆਣਾ ਵਿਚ ਜਜਪਾ ਨਾਲ ਭਾਜਪਾ ਦਾ ਸੂਬਾ ਪੱਧਰੀ ਗਠਜੋੜ ਹੈ ਤੇ ਜਜਪਾ ਆਗੂ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹਨ। ਪਰ ਹੁਣ ਨਗਰ ਕੌਂਸਲ ਚੋਣਾਂ ਵਿਚ ਦੋਵੇਂ ਪਾਰਟੀਆਂ ਵੱਖੋ ਵੱਖ ਚੋਣਾਂ ਲੜਨਗੀਆਂ।

ਧਨਖੜ ਨੇ ਦੱਸਿਆ ਕਿ ਨਗਰ ਕੌਂਸਲ ਦੀ ਚੋਣ ਬੀ.ਜੇ.ਪੀ. ਚੋਣ ਨਿਸ਼ਾਨ ‘ਤੇ ਲੜੇਗੀ ਜਦਕਿ ਨਗਰ ਪਾਲਿਕਾ ਦੀ ਚੋਣ ਨੂੰ ਲੈ ਕੇ ਬੀ.ਜੇ.ਪੀ. ਦੀ ਜ਼ਿਲ੍ਹਾ ਇਕਾਈ ਵੱਲੋਂ ਫੈਸਲਾ ਕੀਤਾ ਜਾਵੇਗਾ। ਨਗਰ ਪਾਲਿਕਾ ‘ਚ ਜੋ ਉਮੀਦਵਾਰ ਚੋਣ ਨਿਸ਼ਾਨ ‘ਤੇ ਲੜੇਗਾ ਉਸ ਦਾ ਫੈਸਲਾ ਬੀ.ਜੇ.ਪੀ. ਜ਼ਿਲ੍ਹਾ ਇਕਾਈ ਕਰੇਗੀ। ਇਸ ਦੇ ਨਾਲ ਹੀ ਪਾਰਟੀ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ 1 ਜੂਨ ਨੂੰ ਪੰਚਕੂਲਾ ‘ਚ ਬੈਠਕ ਹੋਵੇਗੀ।

ਟੇਸਲਾ ਦੀ ਐਂਟਰੀ ‘ਤੇ ਮਸਕ ਦਾ ਟਵੀਟ, ਕਹੀ ਇਹ ਗੱਲ….

0
Musk's Tweet on Tesla's Entry

ਭਾਰਤ ‘ਚ ਇਲੈੱਕਟ੍ਰੋਨਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਦੇ ਭਵਿੱਖ ਨੂੰ ਲੈ ਕੇ ਉਲਝੇਵਾਂ ਦੂਰ ਨਹੀਂ ਹੋ ਰਿਹਾ ਹੈ। ਟੈਸਲਾ ਦੇ ਮਾਲਕ ਐਲੋਨ ਮਸਕ ਨੇ ਭਾਰਤ ਵਿੱਚ ਟੇਸਲਾ ਨੂੰ ਬਣਾਉਣ ਨੂੰ ਲੈ ਕੇ ਆਪਣੀ ਸ਼ਰਤ ਟਵੀਟ ਰਾਹੀਂ ਜ਼ਾਹਿਰ ਕੀਤੀ ਹੈ। ਉਨ੍ਹਾਂ ਦੇ ਟਵੀਟ ਤੋਂ ਪਤਾ ਚੱਲਾ ਹੈ ਕਿ ਉਹ ਭਾਰਤ ‘ਚ ਪਹਿਲਾਂ ਟੇਸਲਾ ਕਾਰ ਦੀ ਵਿਕਰੀ ਚਾਹੁੰਦੇ ਹਨ ਤੇ ਉਸ ਤੋਂ ਬਾਅਦ ਉਤਪਾਦਨ ਪਲਾਂਟ ਲਗਾਉਣ ਬਾਰੇ ਸੋਚਣਗੇ।

ਇੱਕ ਵਾਰ ਫਿਰ ਤੋਂ ਇਲੈੱਕਟ੍ਰੋਨਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਦੇ ਮਾਲਕ ਐਲੋਨ ਮਸਕ ਨੇ ਭਾਰਤ ‘ਚ ਉਤਪਾਦਨ ਪਲਾਂਟ ਲਗਾਉਣ ਦੀ ਗੱਲ ਦੁਹਰਾਈ ਹੈ। ਉਨ੍ਹਾਂ ਨੇ ਟਵੀਟਰ ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਟੇਸਲਾ ਅਜਿਹੇ ਕਿਸੇ ਸਥਾਨ ‘ਤੇ ਉਤਪਾਦਨ ਪਲਾਂਟ ਨਹੀਂ ਲਗਾਏਗੀ, ਜਿੱਥੇ ਉਨ੍ਹਾਂ ਨੂੰ ਪਹਿਲਾਂ ਹੀ ਕਾਰਾਂ ਦੀ ਵਿਕਰੀ ਤੇ ਸਰਵਿਸ ਦੀ ਪਰਮਿਸ਼ਨ ਨਹੀਂ ਹੈ।

ਐਲੋਨ ਮਸਕ ਦਾ ਜਵਾਬ ਉਦੋਂ ਆਇਆ ਜਦੋਂ ਟਵਿੱਟਰ ਯੂਜ਼ਰ ਮਧੂ ਸੁਧਨ ਵੀ ਨੇ ਪੁੱਛਿਆ ਕਿ ਟੇਸਲਾ ਬਾਰੇ ਕੀ? ਕੀ ਟੇਸਲਾ ਭਵਿੱਖ ਵਿੱਚ ਭਾਰਤ ਵਿੱਚ ਇੱਕ ਪਲਾਂਟ ਬਣਾ ਰਿਹਾ ਹੈ?

ਇਕ ਹੋਰ ਉਪਭੋਗਤਾ ਪ੍ਰਣਯ ਪਥੋਲੇ ਨੇ ਐਲੋਨ ਮਸਕ ਨੂੰ ਭਾਰਤ ਵਿਚ ਸਟਾਰਲਿੰਕ ਦੀ ਵਰਤੋਂ ਕਰਨ ਦੀ ਮਨਜ਼ੂਰੀ ‘ਤੇ ਅਪਡੇਟ ਬਾਰੇ ਪੁੱਛਿਆ, ਜਿਸ ‘ਤੇ ਐਲੋਨ ਮਸਕ ਨੇ ਜਵਾਬ ਦਿੱਤਾ ਕਿ ਉਹ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ।

 

ਚੀਨ ‘ਚ ਮੀਂਹ ਤੇ ਹੜ੍ਹ ਨੇ ਮਚਾਈ ਭਾਰੀ ਤਬਾਹੀ, 15 ਲੋਕਾਂ ਦੀ ਹੋਈ ਮੌਤ

0
Rains And Floods Wreak Havoc in China

ਦੱਖਣੀ ਚੀਨ ਵਿੱਚ ਮੀਂਹ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇੱਥੇ ਭਾਰੀ ਮੀਂਹ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੱਖਣ-ਪੱਛਮੀ ਚੀਨ ‘ਚ ਕਰੀਬ 1,200 ਕਿਲੋਮੀਟਰ ਦੂਰ ਯੂਨਾਨ ਸੂਬੇ ‘ਚ ਵੀ ਤਿੰਨ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਕਈ ਇਲਾਕਿਆਂ ‘ਚ ਹੜ੍ਹ ਆ ਗਿਆ। ਇਸ ਦੇ ਨਾਲ ਹੀ ਚੀਨ ਦੇ ਪੂਰਬੀ ਤੱਟ ਨੇੜੇ ਫੁਜਿਆਨ ਵਿੱਚ ਇੱਕ ਫੈਕਟਰੀ ਹੜ੍ਹ ਕਾਰਨ ਢਹਿ ਗਈ। ਇੱਥੇ ਬਚਾਅ ਟੀਮ ਨੂੰ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਜ਼ਮੀਨ ਖਿਸਕਣ ਦੀ ਘਟਨਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 3 ਹੋਰ ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਿਨਚੇਂਗ ‘ਚ ਹੜ੍ਹ ‘ਚ ਤਿੰਨ ਬੱਚੇ ਵਹਿ ਗਏ। 2 ਦੀ ਮੌਤ ਹੋ ਗਈ ਅਤੇ ਇੱਕ ਬੱਚੇ ਨੂੰ ਬਚਾ ਲਿਆ ਗਿਆ। ਤੂਫਾਨ ਕਾਰਨ ਯੂਨਾਨ ਦੀ ਕਿਊਬੇਈ ਕਾਉਂਟੀ ਵਿੱਚ ਸੜਕਾਂ ਅਤੇ ਪੁਲ ਰੁੜ੍ਹ ਗਏ ਹਨ। ਸੰਚਾਰ ਲਾਈਨਾਂ ਟੁੱਟ ਗਈਆਂ। ਕਈ ਇਲਾਕਿਆਂ ਵਿੱਚ ਬਿਜਲੀ ਚਲੀ ਗਈ। ਕਿਊਬੇਈ ਕਾਉਂਟੀ ਚੀਨ-ਵੀਅਤਨਾਮ ਸਰਹੱਦ ਦੇ ਉੱਤਰ ਵਿੱਚ ਲਗਭਗ 130 ਕਿਲੋਮੀਟਰ ਦੂਰ ਹੈ।

 

ਮਾਨ ਸਰਕਾਰ ਨੇ ਸੇਵਾ ਕੇਂਦਰਾਂ ਦੀ ਸੇਵਾਵਾਂ ‘ਚ ਕੀਤਾ ਵਾਧਾ

0
Mann Government increased Services of Service Centers

ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਲਿਆ ਹੈ। ਸਰਕਾਰ ਵਲੋਂ ਪੰਜਾਬ ਦੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਤੱਕ ਸੇਵਾ ਕੇਂਦਰਾਂ ‘ਚ 380 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਨਵੇਂ ਲਏ ਗਏ ਫੈਸਲੇ ਤੋਂ ਬਾਅਦ ਹੁਣ ਸੇਵਾ ਕੇਂਦਰਾਂ ਵਿੱਚ 100 ਤੋਂ ਵੱਧ ਨਵੀਆਂ ਸੇਵਾਵਾਂ ਉਪਲੱਬਧ ਹੋਣਗੀਆਂ।

ਇਸ ਮੌਕੇ ਸੀਐਮ ਭਗਵੰਤ ਮਾਨ ਨੇ ਖੁਦ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਆਮ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਲਈ ਲੋਕਾਂ ਨੂੰ ਪਿੰਡ-ਸ਼ਹਿਰ ਪੱਧਰ ‘ਤੇ ਸੇਵਾਵਾਂ ਦੇਣ ਲਈ ਅੱਜ ਪੰਜਾਬ ਦੇ ਸੇਵਾ ਕੇਂਦਰਾਂ ‘ਚ ਮਿਲ ਰਹੀਆਂ ਸਹੂਲਤਾਂ ‘ਚ ਵਾਧਾ ਕਰਦਿਆਂ 100 ਤੋਂ ਜ਼ਿਆਦਾ ਸੇਵਾਵਾਂ ਹੋਰ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਇਸ ਨਾਲ ਲੋਕਾਂ ਦਾ ਸਮਾਂ ਬਚੇਗਾ ਅਤੇ ਆਪਣੇ ਕੰਮਾਂ ਲਈ ਲੋਕਾਂ ਨੂੰ ਖੱਜਲ-ਖ਼ੁਆਰ ਨਹੀਂ ਹੋਣਾ ਪਵੇਗਾ।