ਦਿੱਲੀ ਐੱਨਸੀਆਰ ਵਿਚ ਇੰਡਸਟਰੀਜ਼ ਵਿਚ ਕੋਲੇ ਦੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ। ਹਾਲਾਂਕਿ ਥਰਮਲ ਪਾਵਰ ਪਲਾਂਟ ਵਿਚ ਘੱਟ ਸਲਫਰ ਕੋਲੇ ਦੇ ਇਸਤੇਮਾਲ ਦੀ ਅਜੇ ਵੀ ਇਜਾਜ਼ਤ ਹੈ। ਇਹ ਫੈਸਲਾ ਅਗਲੇ 5 ਸਾਲਾਂ ਵਿਚ ਦਿੱਲੀ-NCR ਵਿਚ ਹਵਾ ਪ੍ਰਦੂਸ਼ਣ ਨੂੰ ਰੋਕਣ ਦੀ ਕੋਸ਼ਿਸ਼ ਵਜੋਂ ਲਿਆ ਗਿਆ ਹੈ।

ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਬਿਨਾਂ ਕਿਸੇ ਕਾਰਨ ਦੱਸੋ ਨੋਟਿਸ ਦੇ ਕੋਲੇ ਸਣੇ ਗੈਰ-ਪ੍ਰਵਾਨਿਤ ਈਂਧਨ ਦੀ ਵਰਤੋਂ  ਕਰਨ ਵਾਲੇ ਉਦਯੋਗ ਅਤੇ ਵਪਾਰਕ ਅਦਾਰੇ ਬੰਦ ਕੀਤੇ ਜਾਣ। ਇੱਕ CAQM ਅਧਿਕਾਰੀ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਇਕਾਈਆਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਜੂਨ ਵਿੱਚ ਹੀ ਕਮੇਟੀ ਨੇ 1 ਜਨਵਰੀ 2023 ਤੋਂ ਦਿੱਲੀ-ਐਨਸੀਆਰ ਵਿੱਚ ਉਦਯੋਗਿਕ, ਘਰੇਲੂ ਅਤੇ ਹੋਰ ਅਦਾਰਿਆਂ ਵਿੱਚ ਕੋਲੇ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ।

CAQM ਮੁਤਾਬਕ ਬਾਇਓਮਾਸ ਬ੍ਰਿਕੇਟ ਦੀ ਵਰਤੋਂ ਧਾਰਮਿਕ ਉਦੇਸ਼ਾਂ ਅਤੇ ਸਸਕਾਰ ਲਈ ਕੀਤੀ ਜਾ ਸਕਦੀ ਹੈ। ਲੱਕੜ ਅਤੇ ਬਾਂਸ ਦੇ ਚਾਰਕੋਲ ਦੀ ਵਰਤੋਂ ਹੋਟਲਾਂ, ਰੈਸਟੋਰੈਂਟਾਂ, ਬੈਂਕੁਏਟ ਹਾਲਾਂ ਅਤੇ ਖੁੱਲ੍ਹੇ ਖਾਣ-ਪੀਣ ਵਾਲੀਆਂ ਥਾਵਾਂ ਜਾਂ ਢਾਬਿਆਂ ਦੇ ਟੈਂਡਰਾਂ ਅਤੇ ਗਰਿੱਲਾਂ ਲਈ ਕੀਤੀ ਜਾ ਸਕਦੀ ਹੈ। ਕੱਪੜੇ ਇਸਤਰੀ ਕਰਨ ਲਈ ਲੱਕੜ ਦੇ ਕੋਲੇ ਦੀ ਵਰਤੋਂ ਦੀ ਇਜਾਜ਼ਤ ਹੈ। ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਉਦਯੋਗਾਂ ਦੁਆਰਾ ਹਰ ਸਾਲ ਲਗਭਗ 1.7 ਮਿਲੀਅਨ ਟਨ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ। ਇਕੱਲੇ ਛੇ ਵੱਡੇ ਉਦਯੋਗਿਕ ਜ਼ਿਲ੍ਹਿਆਂ ਵਿਚ ਲਗਭਗ 1.4 ਮਿਲੀਅਨ ਟਨ ਕੋਲੇ ਦੀ ਖਪਤ ਹੁੰਦੀ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਮੌਕੇ CM ਮਾਨ ਪਰਿਵਾਰ ਸਮੇਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੋਏ ਨਤਮਸਤਕ

ਵਾਹਨਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੇਂਦਰ ਦੇ ਹਵਾ ਗੁਣਵੱਤਾ ਪੈਨਲ ਵਿਚ ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਉਹ 1 ਜਨਵਰੀ ਤੋਂ CNG ਤੇ ਇਲੈਕਟ੍ਰਿਕ ਆਟੋ ਰਜਿਸਟਰ ਕਰਨ। ਆਖਿਰ ਵਿਚ NCR ਵਿਚ ਡੀਜ਼ਲ ਵਾਲੇ ਵਾਹਨਾਂ ਦਾ ਰਜਿਸਟ੍ਰੇਸ਼ਨ ਕਰਨ।

LEAVE A REPLY

Please enter your comment!
Please enter your name here