ਭਗਵਾਨ ਸ਼੍ਰੀ ਵਿਸ਼ਵਕਰਮਾ ਦਾ 56ਵਾਂ ਮਹਾਨ ਪੂਜਾ ਉਤਸਵ ਆਯੋਜਿਤ

0
31
Vishwakarma

ਪਟਿਆਲਾ, 12 ਨਵੰਬਰ 2026 : ਪਟਿਆਲਾ ਦੇ ਲਾਹੌਰੀ ਗੇਟ ਵਿਖੇ ਬਣੇ ਵਿਸ਼ਵਕਰਮਾ ਮੰਦਰ (Vishwakarma Temple) ਵਿਖੇ ਭਗਵਾਨ ਸ੍ਰੀ ਵਿਸ਼ਵਕਰਮਾ ਦਾ 56ਵਾਂ ਮਹਾਨ ਪੂਜਾ ਉਤਸਵ (56th Great Puja Festival) ਆਯੋਜਿਤ ਕੀਤਾ ਗਿਆ ।

ਕਿਸ ਤਰ੍ਹਾਂ ਕੀਤੀ ਗਈ ਸਮਾਗਮ ਦੀ ਸ਼ੁਰੂਆਤ

ਮਿਲੀ ਜਾਣਕਾਰੀ ਅਨੁਸਾਰ ਵਿਸ਼ਵਕਰਮਾ ਚੈਰੀਟੇਬਲ, ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਵਲੋਂ ਜੋ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਲੜੀਵਾਰ 56ਵਾਂ ਮਹਾਨ ਪੂਜਾ ਉਤਸਵ ਮੰਦਿਰ ਟਰੱਸਟ ਚੇਅਰਮੈਨ ਸੁਰਜੀਤ ਸਿੰਘ ਮਹਿਲ ਅਤੇ ਪ੍ਰਧਾਨ ਸਰਬਜੀਤ ਸਿੰਘ ਧੀਮਾਨ ਦੀ ਅਗਵਾਈ ਅਧੀਨ ਬੜੀ ਹੀ ਸ਼ਰਧਾ ਅਤੇ ਉਤਸਾਹ ਪੂਰਵਕ ਮਨਾਇਆ ਗਿਆ ਮੌਕੈ ਵਿਸ਼ਵਕਰਮਾ ਪੁਰਾਣ ਦਾ ਪਾਠ (Recitation of the Vishwakarma Purana) ਅਮਰੀਕ ਸਿੰਘ ਅਤੇ ਲਖਵੀਰ ਸਿੰਘ ਭੋਡੇ ਨੇ ਪਰਿਵਾਰ ਸਹਿਤ ਮੰਦਿਰ ਪੁਜਾਰੀ ਪੰਡਿਤ ਬੱਦਰੀ ਭਾਰਦਵਾਜ ਦੁਆਰਾ ਆਰੰਭ ਕੀਤਾ ਗਿਆ ।

ਕੌਣ-ਕੌਣ ਪਹੰੁਚਿਆ ਸੀ ਮੁੱਖ ਮਹਿਮਾਨ ਦੇ ਤੌੌਰ ‘ਤੇ

ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਰੀ ਸਿੰਘ ਐਮ. ਪ੍ਰੀਤ ਟੈ੍ਰਕਟਰ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਇੰਦਰਜੀਤ ਸਿੰਘ ਸੰਧੂ, ਜਿਲਾ ਯੋਜਨਾ ਬੋਰਡ ਦੇ ਚੇਅਰਮੈੈਨ ਤੇਜਿੰਦਰ ਮਹਿਤਾ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਗੁਰਿੰਦਰ ਸਿੰਘ ਢਿੱਲੋਂ, ਮੇੇਅਰ ਨਗਰ ਨਿਗਮ ਕੁੰਦਨ ਗੋਗੀਆ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਸਚਿਨ ਸਿੰਗਲਾ ਸੀ. ਈ. ਓ. ਵੈਂਚਰ ਇਮੀਗ੍ਰੇਸ਼਼ਨ, ਰਾਜਿੰਦਰ ਕੁਮਾਰ ਧੀਮਾਨ ਬਾਲਕ ਐਗਰੋ ਇੰਡਸਟਰੀਜ, ਬਿੰਨੀ ਧੀਮਾਾਨ, ਯਸ਼ ਧੀਮਾਨ ਅਤੇ ਸਤਿੰਦਰ ਧੀਮਾਨ, ਸ਼ਾਮਲ ਸਨ ਵਲੋਂ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਪਾਠ ਦੇ ਭੋਗ ਉਪਰੰਤ ਹਵਨ ਯੱਗ ਵਿਚ ਵੀ ਸ਼ਮੂਲੀਅਤ ਕੀਤੀ ਗਈ ।

ਕੀ ਆਖਿਆ ਸਮਾਗਮ ਵਿਚ ਪਹੁੰਚੀਆਂ ਵੱਖ-ਵੱਖ ਸ਼ਖਸੀਅਤਾਂ ਨੇ

ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ 56ਵੇਂ ਮਹਾਨ ਪੂਜਾ ਉਤਸਵ ਮੌਕੇ ਪਹੁੰਚੀਆਂ ਉਪਰੋਕਤ ਸ਼ਖਸੀਅਤਾਂ ਨੇ ਸਾਰਿਆਂ ਨੂੰ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਦਿਆਂ ਆਖਿਆ ਕਿ ਵਿਸ਼ਵਕਰਮਾ ਜੀ ਵਲੋਂ ਹੀ ਪਵਿੱਤਰ ਗ੍ਰੰਥ ਸ੍ਰੀ ਰਾਮਾਇਣ ਜੀ ਨੂੰ ਲਿਖਿਆ ਗਿਆ ਸੀ ਜੋ ਕਿ ਅੱਜ ਵੀ ਮਨੁੱਖੀ ਜੀਵਨ ਵਿਚ ਬਹੁਤ ਮਹੱਤਵ ਰੱਖਦਾ ਹੈ।

LEAVE A REPLY

Please enter your comment!
Please enter your name here