ਨੇਪਾਲ ਵਿਖੇ ਬਸ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਹੋਈ 11 ਵਿਅਕਤੀਆਂ ਦੀ ਮੌਤ

0
17
Nepal Accident

ਕਾਠਮੰਡੂ, 12 ਨਵੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਨੇਪਾਲ (Nepal) ਦੇ ਬਾਗਮਤੀ ਵਿਖੇ ਇਕ ਬੱਸ ਦੇੇ ਡੂੰਘੀ ਖੱਡ ਵਿਚ ਡਿੱਗਣ ਦੇ ਕਾਰਨ 11 ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਦੋਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਨੇਪਾਲ ਦੇ ਬਾਗਮਤੀ ਸੂਬੇ ਵਿੱਚ ਵੀਰਵਾਰ ਨੂੰ ਇੱਕ ਛੋਟੀ ਬੱਸ ਜੋ ਡੂੰਘੀ ਖੱਡ ਵਿੱਚ ਡਿੱਗਣ (Falling into a gorge) ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ ਵਾਲਾ ਇਹ ਹਾਦਸਾ ਮਕਵਾਨਪੁਰ ਜਿ਼ਲ੍ਹੇ ਵਿੱਚ ਸਵੇਰੇ ਕਰੀਬ ਪੌਣੇ 6 ਵਜੇ ਵਾਪਰਿਆ । ਮਕਵਾਨਪੁਰ ਜਿ਼ਲ੍ਹਾ ਪੁਲਸ ਦਫ਼ਤਰ ਦੇ ਸੂਚਨਾ ਅਧਿਕਾਰੀ ਅਨੁਸਾਰ ਇਹ ਬੱਸ ਕਾਠਮੰਡੂ ਤੋਂ ਸਰਲਾਹੀ ਜਾ ਰਹੀ ਸੀ ਅਤੇ ਇਸ ਵਿੱਚ ਕਰੀਬ 17 ਲੋਕ ਸਵਾਰ ਸਨ। ਸੂਚਨਾ ਅਧਿਕਾਰੀ ਨੇ ਦੱਸਿਆ ਕਿ ਇਹ ਬੱਸ ਭੀਮਫੇਦੀ ਪੇਂਡੂ ਨਗਰਪਾਲਿਕਾ ਵਿੱਚ ਭੀਮਫੇਦੀ-ਕੁਲੇਖਾਨੀ-ਕਾਠਮੰਡੂ ਸੜਕ ’ਤੇ ਪਹਾੜ ਤੋਂ ਲਗਭਗ 300 ਮੀਟਰ ਹੇਠਾਂ ਖੱਡ ਵਿੱਚ ਜਾ ਡਿੱਗੀ ।

ਬੱਸ ਵਿਚ ਸਵਾਰ ਵਿਅਕਤੀ ਛੱਠ ਦਾ ਤਿਓਹਾਰ ਮਨਾਉਣ ਲਈ ਘਰ ਪਰਤ ਰਹੇ ਸਨ

ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਚਾਲਕ ਸਮੇਤ 11 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਜ਼ਖ਼ਮੀ (Injured) ਯਾਤਰੀਆਂ ਨੂੰ ਹੇਟੌਂਡਾ ਨਗਰਪਾਲਿਕਾ ਖੇਤਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਇਸ ਬੱਸ ਵਿੱਚ ਨੇਪਾਲ ਦੇ ਦੱਖਣੀ ਹਿੱਸੇ ਵਿੱਚ ਸਥਿਤ ਸਰਲਾਹੀ ਜਿ਼ਲ੍ਹੇ ਦੇ ਲੋਕ ਸਵਾਰ ਸਨ, ਜੋ ਛੱਠ ਦਾ ਤਿਉਹਾਰ ਮਨਾਉਣ ਲਈ ਕਾਠਮੰਡੂ ਤੋਂ ਆਪਣੇ ਘਰ ਪਰਤ ਰਹੇ ਸਨ । ਇਸ ਸਾਲ ਇਹ ਤਿਉਹਾਰ ਐਤਵਾਰ ਨੂੰ ਮਨਾਇਆ ਜਾਣਾ ਹੈ । ਛੱਠ ਦਾ ਤਿਉਹਾਰ ਮੁੱਖ ਤੌਰ ’ਤੇ ਨੇਪਾਲ ਦੇ ਦੱਖਣੀ ਮੈਦਾਨੀ ਇਲਾਕਿਆਂ, ਯਾਨੀ ਤਰਾਈ ਖੇਤਰ ਵਿੱਚ ਹਿੰਦੂ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ ।

LEAVE A REPLY

Please enter your comment!
Please enter your name here