Home Blog Page 2004

ਇਟਲੀ ‘ਚ ਗਲੇਸ਼ੀਅਰ ਟੁੱਟ ਕੇ ਡਿੱਗਣ ਕਾਰਨ 6 ਵਿਅਕਤੀਆਂ ਦੀ ਹੋਈ ਮੌਤ

0

ਇਟਲੀ ਵਿਚ ਐਲਪਾਈਨ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟ ਕੇ ਹੇਠ ਡਿੱਗ ਗਿਆ ਹੈ। ਇਸ ਦੀ ਲਪੇਟ ‘ਚ ਆਉਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। 8 ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਕ 18 ਲੋਕ ਬਰਫ਼ ਅਤੇ ਚੱਟਾਨਾਂ ਦੇ ਮਲਬੇ ਹੇਠ ਦੱਬੇ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਨੈਸ਼ਨਲ ਅਲਪਾਈਨ ਐਂਡ ਕੇਵ ਰੈਸਕਿਊ ਕੋਰ ਦੀ ਅਧਿਕਾਰੀ ਮਿਸ਼ੇਲਾ ਕੈਨੋਵਾ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਲੋਕਾਂ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ।

ਜ਼ਖ਼ਮੀਆਂ ਵਿੱਚੋਂ ਦੋ ਨੂੰ ਬੇਲੂਨੋ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਦੇ ਨਾਲ ਹੀ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਟ੍ਰੇਵਿਸੋ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 5 ਲੋਕਾਂ ਨੂੰ ਟ੍ਰੇਂਟੋ ਦੇ ਹਸਪਤਾਲ ਲਿਜਾਇਆ ਗਿਆ ਹੈ। ਅਲਪਾਈਨ ਬਚਾਅ ਸੇਵਾ ਦੇ ਬੁਲਾਰੇ ਵਾਲਟਰ ਮਿਲਾਨ ਨੇ ਕਿਹਾ ਕਿ ਪੁੰਤਾ ਰੌਕਾ ਨੇੜੇ ਇਤਾਲਵੀ ਡੋਲੋਮਾਈਟਸ ਵਿਚ ਸਭ ਤੋਂ ਉੱਚੇ ਪਹਾੜ ਮਾਰਮੋਲਾਡਾ ‘ਤੇ ਇਕ ਗਲੇਸ਼ੀਅਰ ਡਿੱਗ ਗਿਆ। ਮਾਰਮੋਲਾਡਾ ਦੀ ਉਚਾਈ ਲਗਭਗ 11, 000 ਫੁੱਟ ਹੈ। ਮਾਰਮੋਲਾਡਾ ਪੀਕ ਇਲਾਕੇ ‘ਚ ਚੱਲ ਰਹੇ ਬਚਾਅ ਕਾਰਜ ‘ਚ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ।

ਪੰਜਾਬ ਕੈਬਨਿਟ ਦਾ ਹੋਇਆ ਵਿਸਥਾਰ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

0

ਭਗਵੰਤ ਮਾਨ ਕੈਬਨਿਟ ਦਾ ਅੱਜ ਵਿਸਥਾਰ ਕੀਤਾ ਗਿਆ ਹੈ। ਅੱਜ ਵਿਧਾਇਕ ਅਮਨ ਅਰੋੜਾ ਨੂੰ ਸਭ ਤੋਂ ਪਹਿਲਾਂ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਰਾਜਪਾਲ ਵਲੋਂ ਦੂਜੇ ਨੰਬਰ ’ਤੇ ਇੰਦਰਬੀਰ ਸਿੰਘ ਨਿੱਝਰ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ।

ਤੀਜੇ ਸਥਾਨ ’ਤੇ ਫੌਜਾ ਸਿੰਘ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ।

ਚੌਥੇ ਸਥਾਨ ’ਤੇ ਚੇਤਨ ਸਿੰਘ ਜੌੜਾ ਮਾਜਰਾ ਨੂੰ ਸਹੁੰ ਚੁਕਾਈ ਗਈ।

ਪੰਜਵੇਂ ਅਤੇ ਆਖਰੀ ਸਥਾਨ ’ਤੇ ਅਨਮੋਲ ਗਗਨ ਮਾਨ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਵਾਈ ਗਈ।

ਫੇਸਬੁੱਕ ਨੇ 1 ਕਰੋੜ 75 ਲੱਖ ਕੰਟੈਂਟ ‘ਤੇ ਕੀਤੀ ਕਾਰਵਾਈ

0

ਇੰਟਰਨੈੱਟ ਮੀਡੀਆ ਕੰਪਨੀ ਮੇਟਾ ਦੀ ਮਾਲਕੀ ਵਾਲੇ ਫੇਸਬੁੱਕ ਨੇ ਮਈ ‘ਚ 13 ਵਰਗਾਂ ‘ਚ 1 ਕਰੋੜ 75 ਲੱਖ ਇਤਰਾਜ਼ਯੋਗ ਕੰਟੈਂਟ ‘ਤੇ ਕਾਰਵਾਈ ਕੀਤੀ ਹੈ।ਇਸ ਕੰਟੈਂਟ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਸਨ। ਜਿਸ ਤਰ੍ਹਾ ਦੇ ਕੰਟੈਂਟ ‘ਤੇ ਕਾਰਵਾਈ ਹੋਈ ਹੈ,ਉਹ ਸ਼ੋਸ਼ਣ,ਹਿੰਸਕ ਕੰਟੈਂਟ, ਬੱਚਿਆਂ ਨੂਮ ਖਤਰੇ ‘ਚ ਪਾਉਣ ਵਾਲੇ, ਖਤਰਨਾਕ ਵਿਅਕਤੀਆਂ ਜਾਂ ਸੰਗਠਨਾਂ ਨਾਲ ਜੁੜੇ ਕੰਟੈਂਟ ਸ਼ਾਮਿਲ ਹਨ।ਫੇਸਬੁੱਕ ਨੇ ਕਿਹਾ ਕਿ 1 ਤੋਂ 31 ਮਈ ਵਿਚਾਲੇ ਭਾਰਤੀ ਸ਼ਿਕਾਇਤ ਤੰਤਰ ਰਾਹੀਂ 835 ਰਿਪੋਰਟਾਂ ਮਿਲੀਆਂ।ਇਨ੍ਹਾਂ ‘ਚੋਂ ਸਾਰਿਆਂ ‘ਤੇ ਕਾਰਵਾਈ ਕੀਤੀ ਗਈ।

ਭਾਰਤ ਦੇ ਦ੍ਰਿਸ਼ਟੀਕੋਣ ‘ਚ ਮਹੀਨਾਵਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਇਕ ਇਕ ਮਈ ਤੋਂ 31 ਮਈ 2022 ਦਰਮਿਆਨ ਵੱਖ-ਵੱਖ ਸ਼੍ਰੇਣੀਆਂ ਤਹਿਤ 1.75 ਕਰੋੜ ਸਮੱਗਰੀਆਂ ਵਿਰੁੱਧ ਕਾਰਵਾਈ ਕੀਤੀ ਹੈ, ਉਥੇ ਮੇਟਾ ਦੇ ਹੋਰ ਮੰਚ ਇੰਸਟਾਗ੍ਰਾਮ ਦੇ ਸਮਾਨ ਮਿਆਦ ਦੌਰਾਨ 12 ਸ਼੍ਰੇਣੀਆਂ ‘ਚ ਕਰੀਬ 41 ਲੱਖ ਸਮੱਗਰੀਆਂ ਵਿਰੁੱਧ ਕਾਰਵਾਈ ਕੀਤੀ।

ਪਿਛਲੇ ਸਾਲ ਮਈ ਮਹੀਨੇ ‘ਚ ਪ੍ਰਭਾਵ ‘ਚ ਆਏ ਸੂਚਨਾ ਤਨਕਾਲੋਜੀ ਨਿਯਮਾਂ ਤਹਿਤ 50 ਲੱਖ ਤੋਂ ਜ਼ਿਆਦਾ ਉਪਭੋਗਤਾਵਾਂ ਵਾਲੇ ਵੱਡੇ ਡਿਜੀਟਲ ਮੰਚਾਂ ਨੂੰ ਹਰ ਮਹੀਨੇ ਰਿਪੋਰਟ ਪ੍ਰਕਾਸ਼ਿਤ ਕਰਨਾ ਹੁੰਦੀ ਹੈ ਜਿਨ੍ਹਾਂ ‘ਚ ਪ੍ਰਾਪਤ ਸ਼ਿਕਾਇਤਾਂ ਅਤੇ ਕੀਤੀ ਗਈ ਕਾਰਾਵਾਈ ਦੀ ਜਾਣਕਾਰੀ ਹੋਵੇ। ਇਸ ‘ਚ ਅਜਿਹੀ ਸਮੱਗਰੀ ਦੀ ਵੀ ਜਾਣਕਾਰੀ ਹੁੰਦੀ ਹੈ ਜਿਸ ਨੂੰ ਹਟਾਇਆ ਗਿਆ ਜਾਂ ਪਹਿਲਾਂ ਤੋਂ ਹੀ ਸਰਗਰਮੀ ਵਰਤਦੇ ਹੋਏ ਜਿਸ ਨੂੰ ਰੋਕਿਆ ਗਿਆ ਹੋਵੇ।

ਗੌਰਵ ਯਾਦਵ ਨੂੰ ਮਿਲਿਆ ਪੰਜਾਬ ਦੇ DGP ਦਾ ਐਡੀਸ਼ਨਲ ਚਾਰਜ

0

ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਦੱਸ ਦਈਏ ਕਿ ਗੌਰਵ ਯਾਦਵ ਨੂੰ ਪੰਜਾਬ DGP ਦਾ ਚਾਰਜ ਮਿਲ ਗਿਆ ਹੈ। ਉਹ ਕਾਰਜਕਾਰੀ DGP ਵਜੋਂ ਕਮਾਨ ਸੰਭਾਲਣਗੇ। ਗੌਰਵ ਯਾਦਵ 1992 ਬੈਚ ਦੇ IPS ਅਫਸਰ ਹਨ।

ਜ਼ਿਕਰਯੋਗ ਹੈ ਕਿ ਵੀਕੇ ਭਾਵਰਾ 2 ਮਹੀਨੇ ਦੀ ਛੁੱਟੀ ‘ਤੇ ਚਲੇ ਗਏ ਹਨ। ਦੱਸ ਦੇਈਏ ਕਿ ਪੰਜਾਬ ਦੇ ਮੌਜੂਦਾ DGP ਵੀਕੇ ਭੰਵਰਾ ਨੇ ਪਿਛਲੇ ਦਿਨੀਂ ਦੋ ਮਹੀਨਿਆਂ ਦੀ ਛੁੱਟੀ ਲਈ ਅਰਜ਼ੀ ਦਿੱਤੀ ਸੀ ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਛੁੱਟੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਵੀਕੇ ਭੰਵਰਾ ਦੀ ਛੁੱਟੀ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ। ਪੰਜਾਬ ‘ਚ ਹੁਣ ਤਕ ਤਿੰਨ ਡੀਜੀਪੀ ਬਦਲੇ ਜਾ ਚੁੱਕੇ ਹਨ।

ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

0

ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਅੰਦਰ ਬੰਦ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਅੱਜ ਹਾਈਕੋਰਟ ‘ਚ ਪੇਸ਼ੀ ਹੋਈ ਸੀ।

ਜਾਣਕਾਰੀ ਅਨੁਸਾਰ ਹਾਈਕੋਰਟ ਤੋਂ AAP ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੋਈ ਰਾਹਤ ਨਹੀਂ ਮਿਲੀ। ਹੁਣ 6 ਜੁਲਾਈ ਨੂੰ ਦੁਬਾਰਾ ਸੁਣਵਾਈ ਹੋਵੇਗੀ। ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਉਸ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਤੁਰੰਤ ਬਾਅਦ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਸਿੰਗਲਾ ਵੱਲੋਂ ਜਮਾਨਤ ਲਈ ਲਗਾਤਾਰ ਭੱਜ-ਨੱਠ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ‘ਤੇ ਆਪਣੇ ਵਿਭਾਗ ਵਿਚ ਵੱਡੇ ਪੱਧਰ ‘ਤੇ ਘੋਟਾਲਾ ਕਰਨ ਦੇ ਦੋਸ਼ ਲੱਗੇ ਸਨ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਸੀ ਕਿ ਵਿਜੇ ਸਿੰਗਲਾ ਆਪਣੇ ਵਿਭਾਗ ਦੇ ਹਰ ਟੈਂਡਰ ‘ਚੋਂ 1% ਹਿੱਸਾ ਰਿਸ਼ਵਤ ਵਜੋਂ ਮੰਗਦਾ ਸੀ ਜਿਸ ਦਾ ਪਤਾ ਲਗਦਿਆਂ ਹੀ ਮੰਤਰੀ ਨੂੰ ਬਰਾਖਸਤ ਕਰ ਦਿੱਤਾ ਗਿਆ।

ਸ਼ਗਨਪ੍ਰੀਤ ਨੂੰ HC ਦਾ ਵੱਡਾ ਝਟਕਾ! ਨਹੀਂ ਮਿਲੀ ਅਗਾਊਂ ਜ਼ਮਾਨਤ

0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਪੰਜਾਬ ਹਰਿਆਣਾ ਹਾਈਕੋਰਟ ਨੇ ਸ਼ਗਨਪ੍ਰੀਤ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਦੇ ਲਈ ਉਸ ਨੂੰ ਭਾਰਤ ਆਉਣਾ ਪਵੇਗਾ। ਦੱਸ ਦਈਏ ਕਿ ਸ਼ਗਨਪ੍ਰੀਤ ਨੇ ਖੁਦ ਨੂੰ ਮੂਸੇਵਾਲਾ ਦਾ ਮੈਨੇਜਰ ਦੱਸਦਿਆਂ ਹਾਈਕੋਰਟ ‘ਚ ਅਗਾਊਂ ਜ਼ਮਾਨਤ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ‘ਤੇ ਅੱਜ ਸੁਣਵਾਈ ਹੋਈ।

ਹਾਲਾਂਕਿ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸ਼ਗਨਪ੍ਰੀਤ ਨੂੰ ਅਗਾਊਂ ਜ਼ਮਾਨਤ ਨਹੀਂ ਦਿੱਤੀ। ਦੱਸ ਦੇਈਏ ਕਿ ਸ਼ਗਨਪ੍ਰੀਤ ਨੇ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਤੋਂ ਜਾਨ ਨੂੰ ਖਤਰਾ ਦੱਸਿਆ ਹੈ। ਉਸ ਨੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸ਼ਗਨਪ੍ਰੀਤ ਨੂੰ ਵਿੱਕੀ ਮਿੱਡੂਖੇੜਾ ਮਾਮਲੇ ‘ਚ ਸ਼ੱਕ ਦੇ ਆਧਾਰ ‘ਤੇ ਦੋਸ਼ੀ ਦੱਸਿਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਸ਼ਗਨਪ੍ਰੀਤ ਫਿਲਹਾਲ ਆਸਟ੍ਰੇਲੀਆ ‘ਚ ਹੈ।

ਮਾਨ ਸਰਕਾਰ ਨੇ ਨਵੇਂ ਮੰਤਰੀਆਂ ਦੀ ਲਿਸਟ ਗਵਰਨਰ ਨੂੰ ਭੇਜੀ

0
The first budget of the Punjab government will focus on health education and agriculture

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਅੱਜ ਹੋਣ ਜਾ ਰਿਹਾ ਹੈ। ਇਸੇ ਨੂੰ ਲੈ ਕੇ ਭਗਵੰਤ ਸਰਕਾਰ ਦੇ ਵਲੋਂ 5 ਨਵੇਂ ਮੰਤਰੀਆਂ ਦੀ ਲਿਸਟ ਗਵਰਨਰ ਨੂੰ ਭੇਜ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਨਵੇਂ ਬਣ ਰਹੇ ਮੰਤਰੀਆਂ ਵਿੱਚ ਅਮਨ ਅਰੋੜਾ, ਡਾ. ਇੰਦਰਬੀਰ ਨਿੱਝਰ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ ਅਤੇ ਫ਼ੌਜਾ ਸਿੰਘ ਸਰਾਰੀ ਸ਼ਾਮਲ ਹਨ। MLA ਚੇਤਨ ਸਿੰਘ ਜੌੜੇਮਾਜਰਾ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ।।

ਨਵੇਂ ਬਣ ਰਹੇ ਮੰਤਰੀ ਸ਼ਾਮ 5 ਵਜੇ ਸਹੁੰ ਚੁੱਕਣਗੇ, ਜਿਨ੍ਹਾਂ ਨੂੰ ਅੱਜ ਪੰਜਾਬ ਕੈਬਨਿਟ ਵਿੱਚ ਥਾਂ ਮਿਲੇਗੀ।

‘ਖਾਓ ਪੀਓ ਐਸ਼ ਕਰੋ’ ਫਿਲਮ ਦਾ ਗੀਤ ‘ਜੁੱਤੀ’ ਹੋਇਆ ਰਿਲੀਜ਼

0

ਪੰਜਾਬੀ ਗਾਇਕ ਤਰਸੇਮ ਜੱਸੜ ਤੇ ਰਣਜੀਤ ਬਾਵਾ ਦੀ ਨਵੀਂ ਫਿਲਮ ‘ਖਾਓ ਪੀਓ ਐਸ਼ ਕਰੋ’ 1 ਜੁਲਾਈ 2022 ਨੂੰ ਰਿਲੀਜ਼ ਹੋ ਚੁੱਕੀ ਹੈ। ਦਰਸ਼ਕ ਵੱਡੀ ਗਿਣਤੀ ‘ਚ ਇਸ ਫਿਲਮ ਨੂੰ ਦੇਖਣ ਲਈ ਸਿਨੇਮਾ ਘਰਾਂ ‘ਚ ਪਹੁੰਚ ਰਹੇ ਹਨ। ਫਿਲਮ ਦਰਸ਼ਕਾਂ ਵਲੋਂ ਬਹੁਤ ਹੀ ਪਸੰਦ ਕੀਤੀ ਜਾ ਰਹੀ ਹੈ। ਦਰਸ਼ਕਾਂ ਅਨੁਸਾਰ ਇਹ ਬਹੁਤ ਹੀ ਵਧੀਆ ਫਿਲਮ ਹੈ।

ਦੱਸ ਦਈਏ ਕਿ ਇਸ ਫਿਲਮ ਦਾ ਗੀਤ ‘ਜੁੱਤੀ’ ਯੂਟਿਊਬ ‘ਤੇ ਰਿਲੀਜ਼ ਹੋ ਗਿਆ ਹੈ। ਇਹ ਗੀਤ ਰਣਜੀਤ ਬਾਵਾ ਵਲੋਂ ਗਾਇਆ ਗਿਆ ਹੈ।ਦਰਸ਼ਕਾਂ ਵਲੋਂ ਇਸ ਗੀਤ ਨੂੰ ਖੂਬ ਪਿਆਰ ਮਿਲ ਰਿਹਾ ਹੈ। ਹੁਣ ਤੱਕ ਵੱਡੀ ਗਿਣਤੀ ‘ਚ ਲੋਕਾਂ ਦੁਆਰਾ ਇਹ ਗੀਤ ਦੇਖਿਆ ਜਾ ਚੁੱਕਾ ਹੈ।ਇਸ ਦਾ ਸੰਗੀਤ ਜੈਮ ਟੂਨਸ ਪੰਜਾਬੀ ਨੇ ਦਿੱਤਾ ਹੈ।

ਦੱਸ ਦੇਈਏ ਕਿ ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ। ਇਸ ਵਿੱਚ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਨੇ ਮੁੱਖ ਭੂਮਿਕਾਵਾਂ ਨਿਭਾਈ ਹੈ। ਗੁਰਬਾਜ਼ ਸਿੰਘ, ਜੈਸਮੀਨ ਬਾਜਵਾ, ਪ੍ਰਭ ਗਰੇਵਾਲ, ਅਦਿਤੀ ਆਰੀਆ ਅਤੇ ਹਰਦੀਪ ਗਿੱਲ ਵੀ ਨਜ਼ਰ ਆਉਣਗੇ। ਇਸ ਨੂੰ ਹਰਸਿਮਰਨ ਸਿੰਘ ਅਤੇ ਰਾਓ ਇੰਦਰਜੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਰਾਓ ਇੰਦਰਜੀਤ ਸਿੰਘ ਨੇ ਸੰਗੀਤ  ਪ੍ਰੋਡਿਊਸ ਕੀਤਾ ਹੈ।

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਇੱਕ ਹੋਰ ਸ਼ਾਰਪ ਸ਼ੂਟਰ ਕੀਤਾ ਗ੍ਰਿਫਤਾਰ

0

ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ਦੇ ਸਪੈਸ਼ਲ ਸੈੱਲ/ਐਨਡੀਆਰ ਦੀ ਇੱਕ ਟੀਮ ਨੇ ਲਾਰੈਂਸ-ਗੋਲਡੀ ਗੈਂਗ ਦੇ ਦੋ ਮੋਸਟ ਵਾਂਟੇਡ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੀਤੀ ਰਾਤ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ। ਉਸ ਦੇ ਇਕ ਹੋਰ ਸਾਥੀ ਸਚਿਨ ਚੌਧਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਕੋਲੋਂ ਡੌਂਗਲ, ਸਿਮ ਅਤੇ 2 ਮੋਬਾਈਲਾਂ ਤੋਂ ਇਲਾਵਾ 3 ਪੁਲਿਸ ਵਰਦੀਆਂ ਬਰਾਮਦ ਕੀਤੀਆਂ ਹਨ।

ਜਾਣਕਾਰੀ ਮੁਤਾਬਿਕ,ਅੰਤਿਕ ਤੇ ਦੋਸ਼ ਹੈ ਕਿ ਉਹ ਸਿੱਧੂ ਮੂਸੇਵਾਲਾ ਕਤਲ ਵਿੱਚ ਸ਼ਾਮਲ ਸ਼ੂਟਰਾਂ ਵਿੱਚੋਂ ਇਕ ਹੈ ਅਤੇ ਸਚਿਨ ਭਿਵਾਨੀ ਸਿੱਧੂ ਮੂਸੇਵਾਲਾ ਕੇਸ ਦੇ ਚਾਰ ਸ਼ੂਟਰਾਂ ਨੂੰ ਪਨਾਹ ਦੇਣ ਲਈ ਜ਼ਿੰਮੇਵਾਰ ਸੀ।

ਜਾਣਕਾਰੀ ਇਹ ਵੀ ਹੈ ਕਿ ਸਚਿਨ ਦੇ ਖਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਉਹ ਰਾਜਸਥਾਨ ‘ਚ ਲਾਰੇਂਸ ਬਿਸ਼ਨੋਈ ਗੈਂਗ ਦੀਆਂ ਸਾਰੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜ਼ਮ ਸੀ।

ਇਸ ਦੇ ਨਾਲ ਹੀ ਪੁਲਿਸ ਪਹਿਲਾਂ ਫੜੇ ਗਏ ਸ਼ਾਰਪ ਸ਼ੂਟਰਾਂ ਦੇ ਆਗੂ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਪੰਜਾਬ ਲਿਆਵੇਗੀ। ਕੇਸ਼ਵ ਨੂੰ ਵੀ ਨਾਲ ਲਿਆਂਦਾ ਜਾਵੇਗਾ।

“ਪਦਮਸ਼੍ਰੀ ਕੌਰ ਸਿੰਘ” ਦਾ ਪਹਿਲਾ ਗੀਤ ‘ਮੈਦਾਨ ਫਤਿਹ’ ਹੋਇਆ ਰਿਲੀਜ਼, ਦਰਸ਼ਕਾਂ ਵਲੋਂ ਕੀਤਾ ਜਾ ਰਿਹਾ ਪਸੰਦ

0

“ਪਦਮਸ਼੍ਰੀ ਕੌਰ ਸਿੰਘ” ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਇਹ ਗੀਤ 3 ਜੁਲਾਈ ਨੂੰ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਾਂ ‘ਮੈਦਾਨ ਫਤਿਹ’ ਹੈ ਜੋ ਕਿ ਰਣਜੀਤ ਬਾਵਾ ਵੱਲੋਂ ਗਾਇਆ ਗਿਆ ਹੈ। ਇਹ ਗੀਤ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰਾਜ ਕਾਕੜਾ ਦੇ ਬੋਲ ਹਨ। “ਪਦਮਸ਼੍ਰੀ ਕੌਰ ਸਿੰਘ” ਫਿਲਮ 22 ਜੁਲਾਈ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਪਦਮਸ਼੍ਰੀ ਕੌਰ ਸਿੰਘ’ ਫਿਲਮ ਦਾ ਨਿਰਮਾਣ ਕਰਮ ਬਾਠ ਵੱਲੋਂ ਸਲੇਅ ਰਿਕਾਰਡਜ਼ ਨਾਲ ਮਿਲਕੇ ਕੀਤਾ ਗਿਆ ਕੀਤਾ ਗਿਆ ਹੈ। ਵਿਕਰਮ ਪ੍ਰਧਾਨ ਫਿਲਮ ਲੇਖਕ ਤੇ ਨਿਰਦੇਸ਼ਕ ਹਨ। ਫਿਲਮ ਦੇ ਮੁੱਖ ਅਦਾਕਾਰ ਕਰਮ ਬਾਠ ਇਸ ਫਿਲਮ ਰਾਹੀਂ ਆਪਣੇ ਕੈਰੀਅਰ ਦਾ ਆਗਾਜ਼ ਕਰਨ ਜਾ ਰਹੇ ਹਨ। ਫਿਲਮ ਵਿੱਚ ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਜਿਹੇ ਸਾਨਦਾਰ ਸਿਤਾਰੇ ਸ਼ਾਮਿਲ ਹਨ।

 

ਫਿਲਮ ਦੇ ਗੀਤ ਰਾਜ ਕਾਕੜਾ ਨੇ ਲਿਖੇ ਹਨ ਤੇ ਇਸਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ, ਜੀਆ ਠੱਕਰ ਫਿਲਮ ਦੇ ਸਹਿ ਲੇਖਕ ਤੇ ਸਹਿ ਨਿਰਦੇਸ਼ਕ ਹਨ। ਕਰਮ ਬਾਠ ਤੇ ਵਿੱਕੀ ਮਾਨ ਫਿਲਮ ਦੇ ਮੁੱਖ ਪ੍ਰੋਡਿਊਸਰ ਨੇ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ ਹਨ ।

ਇਸ ਫਿਲਮ ‘ਚ ਕੌਰ ਸਿੰਘ ਦੇ ਫੌਜੀ ਜੀਵਨ ਅਤੇ ਬਾਕਸਿੰਗ ਦੇ ਖੇਤਰ ਵਿੱਚ ਸੰਘਰਸ਼ ਦੇ ਦਿਨਾਂ ਨੂੰ ਵਿਖਾਇਆ ਗਿਆ ਹੈ।
ਬਹੁਤ ਸਾਰੇ ਸ਼ਾਇਦ ਇਸ ਮਹਾਨ ਬਾਕਸਰ ਦੇ ਨਾਮ ਤੋਂ ਅਣਜਾਣ ਹੋਣਗੇ ਪਰ ਇਹ ਇਕਲੌਤਾ ਪੰਜਾਬੀ ਮੁੱਕੇਬਾਜ਼ ਹੈ ਜਿਸਨੇ ਮਹਾਨ ਬਾਕਸਰ ਮੁਹੰਮਦ ਅਲੀ ਨਾਲ ਵੀ ਮੈਚ ਖੇਡਿਆ ਸੀ।

ਪਦਮਸ਼੍ਰੀ ਅਤੇ ਅਰਜੁਨ ਐਵਾਰਡ ਜਿਹੇ ਦੇਸ਼ ਦੇ ਵੱਕਾਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਬਾਕਸਰ ਵੱਲੋਂ ਜੀਵਨ ਵਿੱਚ ਘਾਲੀ ਘਾਲਣਾ ਨੂੰ ਪਰਦੇ ਤੇ ਦਿਖਾਇਆ ਜਾਵੇਗਾ। ਉਹ 1971 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਸ ਨੇ ਰਾਜਸਥਾਨ ਦੇ ਅਹਿਮਦਾਬਾਦ ਸੈਕਟਰ ਵਿੱਚ ਜੰਗ ਦਾ ਮੈਦਾਨ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਫੌਜ ਵਿੱਚ ਆਪਣੀ ਬਹਾਦਰੀ ਨਾਲ ਲੜਨ ਲਈ, ਉਸਨੂੰ ਸੰਗਰਾਮ ਮੈਡਲ ਅਤੇ ਵੈਸਟ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਤੇ ਖੇਡਾਂ ਦੇ ਨੇੜੇ ਕਰਦੀ ਇਹ ਫ਼ਿਲਮ ਪੰਜਾਬੀ ਸਿਨੇਮੇ ‘ਚ ਨਵੇਂ ਝੰਡੇ ਗੱਡੇਗੀ।