Home Blog Page 2003

ਮੰਤਰੀ ਮੰਡਲ ਵਿਸਥਾਰ ਤੋਂ ਬਾਅਦ ਮੰਤਰੀਆਂ ਨੂੰ ਵਿਭਾਗਾਂ ਦੀ ਕੀਤੀ ਵੰਡ

0

ਪੰਜਾਬ ਦੇ ਮੰਤਰੀ ਮੰਡਲ ਵਿੱਚ ਵਿਸਥਾਰ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਕੱਲ੍ਹ ਮਾਨ ਮੰਤਰੀ ਮੰਡਲ ‘ਚ ਪੰਜਾਬ ਨਵੇਂ ਮੰਤਰੀ ਸ਼ਾਮਿਲ ਹੋਏ ਹਨ। ਇਨ੍ਹਾਂ ਸਾਰੇ ਮੰਤਰੀਆਂ ਨੂੰ ਅੱਜ ਵਿਭਾਗ ਵੀ ਵੰਡ ਦਿੱਤੇ ਗਏ ਹਨ। ਜਲਦ ਹੀ ਇਹ ਸਾਰੇ ਮੰਤਰੀ ਆਪਣੇ-ਆਪਣੇ ਅਹੁਦੇ ਸੰਭਾਲਣਗੇ।

ਜਾਣਕਾਰੀ ਮੁਤਾਬਿਕ ਮਾਨ ਸਰਕਾਰ ਨੇ ਸੁਨਾਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨੂੰ ਪਬਲਿਕ ਰਿਲੇਸ਼ਨ ਅਤੇ ਅਰਬਨ ਹਾਊਸਿੰਗ ਵਿਭਾਗ ਦਿੱਤਾ ਗਿਆ ਹੈ। ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਇੰਦਰਬੀਰ ਸਿੰਘ ਨਿੱਝਰ ਨੂੰ ਸਥਾਨਕ ਸਰਕਾਰਾਂ,ਸੰਸਦੀ ਮਾਮਲੇ,ਭੁਮੀ ਤੇ ਜਲ ਸੁਰੱਖਿਅਣ, ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਵਿਭਾਗ, ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਅਤੇ ਅਨਮੋਲ ਗਗਨ ਮਾਨ ਨੂੰ ਲੇਬਰ, ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ ਦਿੱਤਾ ਗਿਆ ਹੈ। ਪੁਰਾਣੇ ਮੰਤਰੀਆਂ ਦੇ ਵਿਭਾਗਾਂ ‘ਚ ਵੀ ਤਬਦੀਲੀ ਕੀਤੀ ਗਈ ਹੈ। ਹਰਜੋਤ ਬੈਂਸ ਕੋਲ ਹੁਣ ਸਕੂਲੀ ਸਿੱਖਿਆ, ਜੇਲ੍ਹ ਤੇ ਮਾਈਨਿੰਗ ਤੇ ਜਲ ਸ੍ਰੋਤ ਵਿਭਾਗ ਹਨ।

PSEB ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਫਿਰ ਤੋਂ ਕੁੜੀਆਂ ਨੇ ਮਾਰੀ ਬਾਜ਼ੀ

0

PSEB ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ।ਦਸਵੀ ਦੇ ਨਤੀਜਿਆਂ ‘ਚ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ। ਕੁੜੀਆਂ ਨੇ ਪਹਿਲੇ 3 ਸਥਾਨ ਹਾਸਿਲ ਕੀਤੇ ਹਨ। ਫਿਰੋਜ਼ਪੁਰ ਦੀ ਨੈਨਸੀ ਰਾਣੀ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਨੈਨਸੀ ਰਾਣੀ ਨੇ 650 ‘ਚੋਂ 644 ਅੰਕ ਹਾਸਿਲ ਕੀਤੇ ਹਨ। ਸੰਗਰੂਰ ਤੋਂ ਦਿਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ।

ਦਿਲਪ੍ਰੀਤ ਕੌਰ ਨੇ 650 ‘ਚੋਂ 644 ਅੰਕ ਪ੍ਰਾਪਤ ਕੀਤੇ ਹਨ। ਇਸਦੇ ਨਾਲ ਹੀ ਸੰਗਰੂਰ ਦੀ ਕੋਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਕੋਮਲਪ੍ਰੀਤ ਕੌਰ ਨੇ 650 ‘ਚੋਂ 642 ਅੰਕ ਪ੍ਰਾਪਤ ਕੀਤੇ ਹਨ। ਦੱਸ ਦਈਏ ਕਿ ਕੁੱਲ ਨਤੀਜਾ 97.74 ਫੀਸਦੀ ਰਿਹਾ ਹੈ। ਇਸਦੇ ਨਾਲ ਹੀ 3,23,361 ‘ਚੋਂ 3,16,669 ਵਿਦਿਆਰਥੀ ਪਾਸ ਹੋਏ ਹਨ। 312 ਵਿਦਿਆਰਥੀਆਂ ਦਾ ਨਾਂ ਮੈਰਿਟ ਲਿਸਟ ‘ਚ ਆਇਆ ਹੈ। ਇਹ ਨਤੀਜਾ 6 ਜੁਲਾਈ 2022 ਬਾਅਦ ਦੁਪਹਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਉਪਲਬਧ ਹੋਵੇਗਾ।

PM ਮੋਦੀ ਦੇ ਹੈਲੀਕਾਪਟਰ ਸਾਹਮਣੇ ਛੱਡੇ ਕਾਲੇ ਗੁਬਾਰੇ, 3 ਵਿਅਕਤੀ ਕੀਤੇ ਗ੍ਰਿਫਤਾਰ

0

ਮੋਦੀ ਦੀ ਆਂਧਰਾ ਪ੍ਰਦੇਸ਼ ਯਾਤਰਾ ਦੌਰਾਨ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ 2 ਹੈਲੀਕਾਪਟਰਾਂ ਨੇ ਵਿਜੇਵਾੜਾ ਦੇ ਗੰਨਾਵਰਮ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਹਵਾਈ ਅੱਡੇ ਨਜ਼ਦੀਕ ਇੱਕ ਨਿਰਮਾਣ ਅਧੀਨ ਇਮਾਰਤ ਦੀ ਛੱਤ ਤੋਂ ਕਾਲੇ ਗੁਬਾਰੇ ਛੱਡੇ ਗਏ। ਉਹ PM ਮੋਦੀ ਦਾ ਵਿਰੋਧ ਕਰ ਰਹੇ ਸਨ।

ਪੁਲਸ ਨੇ ਇਸ ਮਾਮਲੇ ‘ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ ਗੁਬਾਰਿਆਂ ਨਾਲ ਪੋਸਟਰ ਵੀ ਬੰਨ੍ਹੇ ਹੋਏ ਸਨ। ਐਸਪੀ ਸਿਧਾਰਥ ਕੁਸ਼ਲ ਨੇ ਦੱਸਿਆ ਕਿ ਹਵਾਈ ਅੱਡੇ ਦੇ ਨੇੜੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਉਡਾਣ ਭਰਦੇ ਹੀ ਇਨ੍ਹਾਂ ਵਿਅਕਤੀਆਂ ਨੇ ਹਵਾ ਵਿੱਚ ਗੁਬਾਰੇ ਛੱਡੇ।

ਮੋਦੀ ਨੇ ਸੁਤੰਤਰਤਾ ਸੈਨਾਨੀ ਰਾਜੂ ਦੇ 125ਵੇਂ ਜਨਮ ਦਿਨ ਦੇ ਜਸ਼ਨਾਂ ਵਿੱਚ ਸ਼ਿਰਕਤ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੀ 125ਵੀਂ ਜਯੰਤੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਪਹੁੰਚੇ। ਉਨ੍ਹਾਂ ਇਸ ਮੌਕੇ ਰਾਜੂ ਦੀ 30 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ।

6 ਜੁਲਾਈ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

0

ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮੰਤਰੀ ਮੰਡਲ ਦੀ ਮੀਟਿੰਗ 6 ਜੁਲਾਈ ਨੂੰ ਬੁਲਾਈ ਗਈ ਹੈ। ਇਹ ਮੀਟਿੰਗ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਵੇਗੀ। ਇਹ ਮੀਟਿੰਗ ਭਗਵੰਤ ਮਾਨ ਦੀ ਅਗਵਾਈ ‘ਚ ਹੋਵੇਗੀ। ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਹੋਣ ਤੋਂ ਬਾਅਦ ਇਹ ਮੀਟਿੰਗ ਬੁਲਾਈ ਗਈ ਹੈ।

ਗੌਰਵ ਯਾਦਵ ਨੇ ਕਾਰਜਕਾਰੀ DGP ਵਜੋਂ ਸੰਭਾਲਿਆ ਅਹੁਦਾ

0

1992 ਬੈਚ ਦੇ ਆਈ ਪੀ ਐੱਸ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਦੇ ਐਡੀਸ਼ਨਲ DGP ਵਜੋਂ ਚਾਰਜ ਸੰਭਾਲ ਲਿਆ ਹੈ ।
ਚਾਰਜ ਸੰਭਾਲਣ ਮੌਕੇ ਉਹਨਾਂ ਐਲਾਨ ਕੀਤਾ ਕਿ ਮੁੱਖ ਮੰਤਰੀ ਦਾ ਟੀਚਾ ਸੂਬੇ ਵਿਚ ਗੈਂਗਸਟਰਜ਼ ਤੇ ਨਸ਼ੇ ’ਤੇ ਕੰਟਰੋਲ ਕਰਨਾ ਹੈ ਤੇ ਅਸੀਂ ਮੁੱਖ ਮੰਤਰੀ ਦੇ ਉਦੇਸ਼ਾਂ ਦੀ ਪੂਰਤੀ ਵਾਸਤੇ ਕੰਮ ਕਰਾਂਗੇ। ਚੰਗੀ ਅਮਨ ਕਾਨੂੰਨ ਵਿਵਸਥਾ ਦੇਵਾਂਗੇ ਤੇ ਲੋਕਾਂ ਨਾਲ ਚੰਗਾ ਤਾਲਮੇਲ ਵਾਲਾ ਮਾਹੌਲ ਸਿਰਜਾਂਗੇ।

ਗੌਰਵ ਯਾਦਵ ਨੇ ਵੀ ਕੇ ਭਾਵਰਾ ਦੀ ਥਾਂ ਉਤੇ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਡੀਜੀਪੀ ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ ‘ਤੇ ਚਲੇ ਜਾਣਗੇ। ਭਾਵਰਾ ਨੇ ਕੇਂਦਰ ਵਿੱਚ ਡੈਪੂਟੇਸ਼ਨ ਲਈ ਅਰਜ਼ੀ ਦਿੱਤੀ ਸੀ। ਗੌਰਵ ਯਾਦਵ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਦੇ ਬੈਚ ਦੇ ਸੀਨੀਅਰ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। 1988 ਬੈਚ ਦੇ ਪ੍ਰਬੋਧ ਕੁਮਾਰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸਨ, ਉਹ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਤਾਇਨਾਤ ਹਨ। 1989 ਬੈਚ ਦੇ ਸੰਜੀਵ ਕਾਲੜਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੋਂ ਸਪੈਸ਼ਲ ਡੀਜੀਪੀ ਹੋਮ ਗਾਰਡ ਵਜੋਂ ਤਾਇਨਾਤ ਕੀਤਾ ਗਿਆ ਹੈ।

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਾਨਸਾ ਦੀ ਅਦਾਲਤ ਨੇ ਦੋ ਸ਼ੂਟਰਾਂ ਸਮੇਤ ਚਾਰ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ

0

ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੂਟਰਾਂ ਸਮੇਤ ਚਾਰ ਵਿਅਕਤੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਲੈ ਕੇ ਦੇਰ ਰਾਤ ਕਰੀਬ 3-50 ਵਜੇ ਮਾਨਸਾ ਪਹੁੰਚੀ। ਜਿਸਤੋਂ ਬਾਅਦ ਮਾਨਸਾ ਪੁਲਿਸ ਨੇ ਇਹਨਾਂ ਚਾਰਾਂ ਨੂੰ ਸੀ.ਆਈ.ਏ. ਸਟਾਫ਼ ਵਿੱਚ ਰੱਖਿਆ ਅਤੇ ਸਵੇਰੇ ਮੈਡੀਕਲ ਕਰਵਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਦੱਸ ਦਈਏ ਕਿ ਹੁਣ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤੇ ਇਨ੍ਹਾਂ 4 ਮੁਲਜ਼ਮਾਂ ਦਾ ਅਦਾਲਤ ਨੇ 13 ਜੁਲਾਈ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ। ਜਿਨ੍ਹਾਂ ਵਿਚ ਪ੍ਰਿਯਾਵਰਤ ਉਰਫ ਫੌਜੀ (ਮੁੱਖ ਸ਼ੂਟਰ), ਕਸ਼ਿਸ਼ ਉਰਫ ਕੁਲਦੀਪ (ਸੂਟਰ), ਦੀਪਕ ਉਰਫ ਟੀਨੂੰ ਅਤੇ ਕੇਸ਼ਵ ਕੁਮਾਰ ਨੂੰ ਰਿਮਾਂਡ ਤੇ ਭੇਜਿਆ ਹੈ।

ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਪ੍ਰਿਅਵਰਤ ਉਰਫ਼ ਫ਼ੌਜੀ ( ਮੁੱਖ ਸ਼ੂਟਰ), ਕਸ਼ਿਸ਼ ਉਰਫ਼ ਕੁਲਦੀਪ (ਸ਼ੂਟਰ), ਦੀਪਕ ਉਰਫ ਟੀਨੂੰ (ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ) ਅਤੇ ਕੇਸ਼ਵ ਕੁਮਾਰ (ਵਾਹਨ ਮੁਹੱਈਆ ਕਰਵਾਏ ਅਤੇ ਸ਼ੂਟਰਾਂ ਨੂੰ ਭੱਜਣ ਵਿਚ ਮਦਦ ਕੀਤੀ)) ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।

8 IPS ਅਧਿਕਾਰੀਆਂ ਦਾ ਹੋਇਆ ਤਬਾਦਲਾ

0

ਪੰਜਾਬ ਸਰਕਾਰ ਵਲੋਂ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਸਰਕਾਰ ਵੱਲੋਂ 8 ਆੲਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਦੇਖੋ ਸੂਚੀ

 

ਅਮਰੀਕਾ ਦੀ ‘ਆਜ਼ਾਦੀ ਦਿਵਸ ਪਰੇਡ’ ਦੌਰਾਨ ਹੋਈ ਗੋਲੀਬਾਰੀ, 6 ਦੀ ਮੌਤ, 31 ਜ਼ਖਮੀ

0

ਸ਼ਿਕਾਗੋ: ਅਮਰੀਕਾ ਦੇ ਸੁਤੰਤਰਤਾ ਦਿਵਸ (4 ਜੁਲਾਈ) ‘ਤੇ ਸ਼ਿਕਾਗੋ ‘ਚ ‘ਫਰੀਡਮ ਡੇ ਪਰੇਡ’ ਦੌਰਾਨ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸ਼ਿਕਾਗੋ ਦੇ ਉਪਨਗਰ ਇਲੀਨੋਇਸ ਸੂਬੇ ਦੇ ਹਾਈਲੈਂਡ ਪਾਰਕ ਵਿਚ ਵਾਪਰੀ। ਪੁਲਿਸ ਮੁਤਾਬਕ ਹਮਲੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 31 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ 10 ਮਿੰਟ ਦੀ ਗੋਲੀਬਾਰੀ ਤੋਂ ਬਾਅਦ ਪਰੇਡ ਬੰਦ ਕਰ ਦਿੱਤੀ ਗਈ। ਇਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ ਸਨ। ਪੁਲਿਸ ਮੁਤਾਬਕ ਹਮਲਾਵਰ ਨੇ ਇਕ ਸਟੋਰ ਦੀ ਛੱਤ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰ ਦੀ ਭਾਲ ਜਾਰੀ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ- ਮੈਂ ਇਸ ਬੇਰਹਿਮ ਹਿੰਸਾ ਤੋਂ ਹੈਰਾਨ ਹਾਂ। ਹਾਈਲੈਂਡ ਪਾਰਕ ਦੇ ਸੁਰੱਖਿਆ ਮੁਖੀ ਕ੍ਰਿਸ ਓ’ਨੀਲ ਨੇ ਕਿਹਾ ਕਿ ਪੁਲਿਸ ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ। ਨੀਲ ਮੁਤਾਬਕ ਹਮਲਾਵਰ 18 ਤੋਂ 20 ਸਾਲ ਦਾ ਨੌਜਵਾਨ ਹੈ। ਉਸ ਦਾ ਰੰਗ ਗੋਰਾ ਹੈ ਅਤੇ ਲੰਬੇ ਵਾਲ ਹਨ। ਉਸ ਨੇ ਚਿੱਟੇ ਜਾਂ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਪੁਲਿਸ ਨੇ ਮੌਕੇ ਤੋਂ ਇਕ ਬੰਦੂਕ ਬਰਾਮਦ ਕੀਤੀ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਘਟਨਾ ਵਾਲੀ ਥਾਂ ‘ਤੇ ਇਕ ਵਿਅਕਤੀ ਜ਼ਮੀਨ ‘ਤੇ ਪਿਆ ਹੋਇਆ ਸੀ। ਉਸ ਦਾ ਸਰੀਰ ਕੰਬਲ ਨਾਲ ਢੱਕਿਆ ਹੋਇਆ ਸੀ। ਇਸ ਦੇ ਨਾਲ ਹੀ ਕਰੀਬ 5-6 ਲੋਕ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਏ ਹਨ। ਇਕ ਸਥਾਨਕ ਨਿਵਾਸੀ ਮਾਈਲਸ ਜ਼ੇਰੇਮਸਕੀ ਨੇ ਦੱਸਿਆ – ਮੈਂ 20 ਤੋਂ 25 ਗੋਲੀਆਂ ਸੁਣੀਆਂ ਜੋ ਇਕ ਤੋਂ ਬਾਅਦ ਇਕ ਲਗਾਤਾਰ ਚੱਲ ਰਹੀਆਂ ਸਨ। ਇਸ ਲਈ ਇਹ ਸਿਰਫ਼ ਇਕ ਹੈਂਡਗਨ ਜਾਂ ਸ਼ਾਟਗਨ ਨਹੀਂ ਹੋ ਸਕਦਾ। ਪਿਛਲੇ ਸਾਲ ਵੀ ਆਜ਼ਾਦੀ ਦਿਵਸ ਮੌਕੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿਚ 19 ਜਾਨਾਂ ਗਈਆਂ ਸਨ।

ਐਫਬੀਆਈ ਸ਼ਿਕਾਗੋ ਦੇ ਇੱਕ ਬੁਲਾਰੇ ਨੇ ਕਿਹਾ ਕਿ ਇੱਕ ਪੁਲਿਸ ਟੀਮ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ। ਅਸੀਂ ਅਜੇ ਹਮਲਾਵਰ ਨੂੰ ਫੜਨਾ ਹੈ, ਅਸੀਂ ਜਲਦੀ ਹੀ ਦੋਸ਼ੀ ਨੂੰ ਫੜ ਲਵਾਂਗੇ। ਡਾਗ ਸਕੁਐਡ ਦੀ ਟੀਮ ਵੀ ਪਹੁੰਚ ਗਈ ਹੈ ਅਤੇ ਪੁਲਿਸ ਹਮਲਾਵਰ ਨੂੰ ਫੜਨ ਲਈ ਜੁੱਟ ਗਈ ਹੈ।

PSEB ਵੱਲੋਂ 10ਵੀਂ ਦੇ ਨਤੀਜਿਆਂ ਦਾ ਅੱਜ ਕੀਤਾ ਜਾਵੇਗਾ ਐਲਾਨ

0

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਇਸ ਸਬੰਧੀ ਪ੍ਰੀਖਿਆਵਾਂ ਕੰਟਰੋਲਰ ਜੇ.ਆਰ ਮਹਿਰੋਕ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ 5 ਜੁਲਾਈ 2022 ਦਿਨ ਮੰਗਲਵਾਰ ਨੂੰ 12:15 ਵਜੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆਂ ਜਾਵੇਗਾ। ਬੋਰਡ ਵੱਲੋਂ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਵਿਦਿਆਰਥੀ ਇਸ ਨੂੰ ਆਫੀਸ਼ੀਅਲ ਵੈੱਬਸਾਈਟ www.pseb.ac.in  ‘ਤੇ ਦੇਖ ਸਕਣਗੇ।

PSEB 10ਵੀਂ ਦਾ ਨਤੀਜਾ ਇੰਝ ਕਰੋ ਚੈੱਕ-

ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ।
ਇੱਥੇ ਹੋਮ ਪੇਜ ‘ਤੇ ਦਿਖਾਈ ਦੇਣ ਵਾਲੀ Result ਟੈਬ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲੇਗਾ।
ਇੱਥੇ Result Window ਵਿੱਚ ਆਪਣਾ ਰੋਲ ਨੰਬਰ ਜਾਂ ਨਾਮ ਭਰੋ।
ਹੁਣ ਤੁਹਾਡਾ ਪੰਜਾਬ ਬੋਰਡ 10ਵੀਂ ਦਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਤੁਸੀਂ ਪੰਜਾਬ ਬੋਰਡ 10ਵੀਂ ਦੇ ਨਤੀਜੇ ਨੂੰ ਡਾਊਨਲੋਡ ਕਰ ਸਕਦੇ ਹੋ।

ਪੰਜਾਬ ਬੋਰਡ ਵੱਲੋਂ 28 ਜੂਨ 2022 ਨੂੰ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਸੀ। 12ਵੀਂ ਦੀ ਪ੍ਰੀਖਿਆ ਵਿੱਚ ਕੁੱਲ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ 3 ਲੜਕੀਆਂ ਨੇ 12ਵੀਂ ਦੀ ਪ੍ਰੀਖਿਆ ‘ਚ ਟਾਪ ਕੀਤਾ ਹੈ। ਜਿਸ ਵਿੱਚ ਅਰਸ਼ਦੀਪ ਕੌਰ, ਅਰਸ਼ਪ੍ਰੀਤ ਕੌਰ, ਕੁਲਵਿੰਦਰ ਕੌਰ ਹਨ।

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ਾਰਪ ਸ਼ੂਟਰਾਂ ਸਮੇਤ ਚਾਰ ਮੁਲਜ਼ਮਾਂ ਨੂੰ ਲਿਆਂਦਾ ਮਾਨਸਾ, ਅੱਜ ਅਦਾਲਤ ‘ਚ ਹੋਵੇਗੀ ਪੇਸ਼ੀ

0

ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੂਟਰਾਂ ਸਮੇਤ ਚਾਰ ਵਿਅਕਤੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।

ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਪ੍ਰਿਅਵਰਤ ਉਰਫ਼ ਫ਼ੌਜੀ ( ਮੁੱਖ ਸ਼ੂਟਰ), ਕਸ਼ਿਸ਼ ਉਰਫ਼ ਕੁਲਦੀਪ (ਸ਼ੂਟਰ), ਦੀਪਕ ਉਰਫ ਟੀਨੂੰ (ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ) ਅਤੇ ਕੇਸ਼ਵ ਕੁਮਾਰ (ਵਾਹਨ ਮੁਹੱਈਆ ਕਰਵਾਏ ਅਤੇ ਸ਼ੂਟਰਾਂ ਨੂੰ ਭੱਜਣ ਵਿਚ ਮਦਦ ਕੀਤੀ)) ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।

ਮਾਨਸਾ ਪੁਲਿਸ ਵੱਲੋਂ ਚਾਰ ਹੋਰ ਮੁਲਜ਼ਮਾਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਇੱਕ ਦਿਨ ਦਾ ਟਰਾਂਜਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਦੇਰ ਰਾਤ ਕਰੀਬ 3-50 ਵਜੇ ਮਾਨਸਾ ਪਹੁੰਚੀ ਪੁਲਿਸ, ਜਿਥੇ ਇਹਨਾਂ ਚਾਰਾਂ ਨੂੰ ਸੀ.ਆਈ.ਏ. ਸਟਾਫ਼ ਵਿੱਚ ਰੱਖਿਆ ਗਿਆ ਹੈ ਅਤੇ ਸਵੇਰੇ ਮੈਡੀਕਲ ਕਰਵਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਅਦਾਲਤ ਦੇ ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੁਲਜ਼ਮਾਂ ਦੀ ਡਾਕਟਰੀ ਜਾਂਚ ਮਾਨਯੋਗ ਸੁਪਰੀਮ ਕੋਰਟ ਦੁਆਰਾ ਨਿਰਧਾਰਤ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇ।