Home Blog Page 2005

ਹਾਈਕੋਰਟ ਨੇ ਨਕਲੀ ਰਾਮ ਰਹੀਮ ਹੋਣ ਦੇ ਮਾਮਲੇ ਦੀ ਪਟੀਸ਼ਨ ਕੀਤੀ ਰੱਦ

0

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੋਲ ‘ਤੇ ਬਾਹਰ ਆਉਣ ‘ਤੇ ਡੇਰਾ ਪ੍ਰੇਮੀਆਂ ਵਲੋਂ ਨਕਲੀ ਰਾਮ ਰਹੀਮ ਦੇ ਪੈਰੋਲ ‘ਤੇ ਬਾਹਰ ਆਉਣ ਦੇ ਮਾਮਲੇ ‘ਤੇ ਹਾਈਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ।

ਸੁਣਵਾਈ ਦੌਰਾਨ ਹਾਈਕੋਰਟ ਨੇ ਸਖ਼ਤ ਰੁਖ਼ ਦਿਖਾਇਆ। ਉਨ੍ਹਾਂ ਨੇ ਪਟੀਸ਼ਨ ਦਾਇਰ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਸਖ਼ਤ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕੋਈ ਫਿਲਮ ਨਹੀਂ ਚੱਲ ਰਹੀ। ਹਾਈਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਇੰਝ ਲੱਗਦਾ ਹੈ ਕਿ ਤੁਸੀਂ ਇੱਕ ਕਾਲਪਨਿਕ ਫ਼ਿਲਮ ਦੇਖੀ ਹੈ। ਪੈਰੋਲ ‘ਤੇ ਆਇਆ ਰਾਮ ਰਹੀਮ ਗਾਇਬ ਕਿਵੇਂ ਹੋਇਆ ? ਹਾਈਕੋਰਟ ਨੇ ਇੱਥੋਂ ਤੱਕ ਕਿਹਾ ਕਿ ਪਟੀਸ਼ਨ ਦਾਇਰ ਕਰਦੇ ਸਮੇਂ ਦਿਮਾਗ ਦੀ ਵਰਤੋਂ ਕੀਤੀ ਜਾਵੇ।

ਦਰਅਸਲ ਚੰਡੀਗੜ੍ਹ ਪੰਚਕੂਲਾ ਅਤੇ ਅੰਬਾਲਾ ਦੇ ਕੁਝ ਸ਼ਰਧਾਲੂਆਂ ਨੇ ਹਾਈਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਹਨ। ਜਿਸ ‘ਚ ਸ਼ੱਕ ਜਤਾਇਆ ਗਿਆ ਸੀ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ ‘ਚ ਪਹੁੰਚਿਆ ਰਾਮ ਰਹੀਮ ਬਹੁਰੂਪੀਆ ਹੈ। ਜਿਨ੍ਹਾਂ ਦੇ ਹਾਵ-ਭਾਵ ਉਨ੍ਹਾਂ ਦੇ ਅਸਲੀ ਗੁਰੂ ਰਾਮ ਰਹੀਮ ਵਰਗੇ ਨਹੀਂ ਹਨ। ਦੂਜੇ ਪਾਸੇ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੇ ਇਸ ਨੂੰ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।

ਨਕਲੀ ਰਾਮ ਰਹੀਮ ਹੋਣ ਦੇ ਗਿਣਾਏ ਕਾਰਨ
ਦੱਸਦਿਆਂ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਜੇਲ ਤੋਂ ਬਾਹਰ ਆਏ ਡੇਰਾ ਮੁਖੀ ‘ਚ ਉਨ੍ਹਾਂ ਨੇ ਕਾਫੀ ਬਦਲਾਅ ਦੇਖਿਆ ਹੈ। ਪਟੀਸ਼ਨ ਮੁਤਾਬਿਕ ਪ੍ਰੇਮੀਆਂ ਨੇ ਡੇਰਾ ਮੁਖੀ ਦੇ ਵਿਹਾਰ ਆਦਿ ‘ਚ ਤਬਦੀਲੀ ਦੇਖੀ।ਉਨ੍ਹਾਂ ਅਨੁਸਾਰ ਕੱਦ ਇੱਕ ਇੰਚ ਵੱਧ ਗਿਆ ਸੀ।ਉਂਗਲਾਂ ਦੀ ਲੰਬਾਈ ਤੇ ਪੈਰਾਂ ਦਾ ਆਕਾਰ ਵੀ ਵੱਧ ਗਿਆ ਸੀ।ਮੌਜੂਦਾ ਪੈਰੋਲ ਮਿਆਦ ਦੌਰਾਨ ਕਥਿਤ ਡੇਰਾ ਮੁਖੀ ਵਲੋਂ ਪ੍ਰਸਾਰਿਤ ਵੀਡੀਓ ਤੇ ਤਸਵੀਰਾਂ ਦੀ ਪੜਚੋਲ ਤੋਂ ਸਪੱਸ਼ਟ ਰੂਪ ‘ਚ ਪਤਾ ਲੱਗਾ ਹੈ ਕਿ ਉਸਦੇ ਚਿਹਰੇ ਤੇ ਹੱਥਾਂ ‘ਚ ਮੇਕ ਓਵਰ ਦਾ ਮਾਰਕਿੰਗ ਸੀ ਜੋ ਵੀਡੀਓ ‘ਚ ਬਦਲ ਗਈ।ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿੰਡ ਵਾਲਿਆਂ ਨਾਲ ਮੁਲਾਕਾਤ ਦੌਰਾਨ ਆਪਣੇ ਪੁਰਾਣੇ ਦੋਸਤਾਂ ਨੂੰ ਵੀ ਨਹੀਂ ਪਛਾਣਿਆ ਸੀ।

ਸਿਮਰਜੀਤ ਬੈਂਸ ਦਾ PA ਸੁਖਚੈਨ ਸਿੰਘ ਕੀਤਾ ਗ੍ਰਿਫ਼ਤਾਰ

0

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਬਲਾਤਕਾਰ ਮਾਮਲੇ ਵਿੱਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਬੈਂਸ ਦੇ ਪੀਏ ਸੁਖਚੈਨ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਬੀਤੀ ਰਾਤ ਬੈਂਸ ਦੇ ਪੀ.ਏ ਨੂੰ ਮਲੇਰਕੋਟਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਮਾਮਲੇ ‘ਚ ਭਗੌੜਾ ਸੀ ਜਿਸ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਬੈਂਸ ਦੇ ਭਰਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਆਤਮ ਸਮਰਪਣ ਕਰ ਸਕਦੇ ਹਨ।

ਦੱਸ ਦਈਏ ਕਿ ਇਸੇ ਮਾਮਲੇ ‘ਚ ਪੁਲਿਸ ਨੇ ਸ਼ਨੀਵਾਰ ਨੂੰ ਦੇ ਭਰਾ ਕਰਮਜੀਤ ਬੈਂਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਬੀਤੇ ਦਿਨੀ ਉਸਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਕੋਰਟ ਵਲੋਂ ਕਰਮਜੀਤ ਬੈਂਸ ਨੂੰ 2 ਦਿਨਾਂ ਦੇ ਰਿਮਾਂਡ ‘ਤੇ ਵੀ ਭੇਜ ਦਿੱਤਾ ਗਿਆ ਸੀ।

ਭਾਰਤ ‘ਚ ਮਿਲਿਆ Omicron ਦਾ ਨਵਾਂ ਸਬ ਵੇਰੀਐਂਟ ਹੋ ਸਕਦਾ ਹੈ ਬੇਹੱਦ ਖਤਰਨਾਕ, ਇਜ਼ਰਾਈਲੀ ਮਾਹਰ ਦਾ ਦਾਅਵਾ

0

ਭਾਰਤ ਦੇ ਲਗਪਗ 10 ਸੂਬਿਆਂ ਵਿੱਚ Omicron ਦਾ ਇਕ ਨਵਾਂ ਸਬ-ਵੇਰੀਐਂਟ BA.2.75 ਪਾਇਆ ਗਿਆ ਹੈ, ਜੋ ਕਿ ਬਹੁਤ ਖਤਰਨਾਕ ਹੋ ਸਕਦਾ ਹੈ। ਭਾਰਤ ਦੇ ਕੋਵਿਡ-19 ਦੇ ਅੰਕੜਿਆਂ ਵਿੱਚ ਤੇਜ਼ੀ ਨਾਲ ਉਛਾਲ ਆਇਆ ਹੈ। ਪਿਛਲੇ ਹਫ਼ਤੇ ਇੱਕ ਲੱਖ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ। 7 ਦਿਨਾਂ ਦਾ ਇਹ ਅੰਕੜਾ ਪਿਛਲੇ ਚਾਰ ਮਹੀਨਿਆਂ ਦਾ ਸਭ ਤੋਂ ਵੱਧ ਹੈ। 27 ਜੂਨ ਤੋਂ 3 ਜੁਲਾਈ ਦਰਮਿਆਨ ਕੋਵਿਡ ਦੇ 1.11 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਘੱਟੋ-ਘੱਟ 192 ਮੌਤਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ‘ਚੋਂ 44 ਫੀਸਦੀ ਮੌਤਾਂ ਕੇਰਲ ‘ਚ ਹੋਈਆਂ ਹਨ। ਹਫਤਾਵਾਰੀ ਆਧਾਰ ‘ਤੇ ਇਸ ਹਫਤੇ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਸੱਤ ਦਿਨਾਂ ਨਾਲੋਂ 54% ਵੱਧ ਹੈ।

ਮਹਾਰਾਸ਼ਟਰ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸੰਕਰਮਣ ਘਟੇ ਹਨ। ਇਸ ਦੇ ਉਲਟ, ਪੱਛਮੀ ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਉੜੀਸਾ, ਅਸਾਮ ਅਤੇ ਕੁਝ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਵਧੇ ਹਨ। ਮਾਹਿਰਾਂ ਨੇ ਪੱਛਮੀ ਬੰਗਾਲ ਵਿੱਚ ਵਾਧੇ ਦਾ ਕਾਰਨ ਓਮਿਕਰੋਨ ਦੇ BA.4 ਅਤੇ BA.5 ਉਪ ਰੂਪਾਂ ਨੂੰ ਦਿੱਤਾ ਹੈ। ਦੂਜੇ ਪਾਸੇ ਇੱਕ ਇਜ਼ਰਾਈਲੀ ਮਾਹਰ ਨੇ ਦਾਅਵਾ ਕੀਤਾ ਹੈ ਕਿ ਨਵਾਂ ਸਬ-ਵੇਰੀਐਂਟ BA.2.75 ਭਾਰਤ ਦੇ ਘੱਟੋ-ਘੱਟ 10 ਰਾਜਾਂ ਵਿੱਚ ਫੈਲ ਚੁੱਕਾ ਹੈ। ਹਾਲਾਂਕਿ ਸਿਹਤ ਮੰਤਰਾਲੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਇੱਕ ਰਿਪੋਰਟ ਅਨੁਸਾਰ ਇਸ ਹਫਤੇ 1.11 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਪਹਿਲੇ ਹਫ਼ਤੇ ਵਿੱਚ 97,555 ਮਾਮਲੇ ਸਨ। 14-20 ਫਰਵਰੀ 2022 ਤੋਂ ਬਾਅਦ ਇਹ ਲਗਾਤਾਰ ਛੇਵਾਂ ਹਫ਼ਤਾ ਹੈ ਜਦੋਂ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇੱਕ ਹਫ਼ਤੇ ਵਿੱਚ ਇੱਕ ਲੱਖ ਤੋਂ ਵੱਧ ਕੇਸ ਵੀ ਆਏ ਸਨ। ਹਫ਼ਤਾਵਾਰੀ ਅੰਕੜੇ ਦਰਸਾਉਂਦੇ ਹਨ ਕਿ ਲਾਗ ਦੀ ਰਫ਼ਤਾਰ ਹੁਣ ਹੌਲੀ ਹੋ ਰਹੀ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ 14% ਜ਼ਿਆਦਾ ਮਾਮਲੇ ਆਏ ਹਨ। ਪਿਛਲੇ ਹਫ਼ਤੇ ਅਤੇ ਉਸ ਤੋਂ ਇੱਕ ਹਫ਼ਤੇ ਪਹਿਲਾਂ, 23% ਕੇਸਾਂ ਵਿੱਚ ਵਾਧਾ ਹੋਇਆ ਸੀ। ਪਿਛਲੇ ਦੋ ਹਫ਼ਤਿਆਂ ਵਿੱਚ ਮਾਮਲਿਆਂ ਵਿੱਚ 63% ਅਤੇ 91% ਉਛਾਲ ਦਰਜ ਕੀਤਾ ਗਿਆ।

ਹਿਮਾਚਲ ਦੇ ਕੁੱਲੂ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 10 ਲੋਕਾਂ ਦੀ ਹੋਈ ਮੌਤ

0

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਇੱਕ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕੁੱਲੂ ‘ਚ ਯਾਤਰੀਆਂ ਨਾਲ ਭਰੀ ਬੱਸ ਖਾਈ ‘ਚ ਡਿੱਗ ਗਈ। ਕੁੱਲੂ ਦੇ ਸੈਂਜ ਘਾਟੀ ਦੇ ਕੋਲ ਅੱਜ ਸੋਮਵਾਰ ਸਵੇਰੇ ਕਰੀਬ 8 ਵਜੇ ਇਕ ਬੱਸ ਖੱਡ ਵਿਚ  ਡਿੱਗ ਗਈ।

ਡੀਸੀ ਆਸ਼ੂਤੋਸ਼ ਗਰਗ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਤਿੰਨ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।ਦੱਸਿਆ ਜਾ  ਰਿਹਾ ਹੈ ਕਿ ਇਸ ਨਿੱਜੀ ਬੱਸ  ਵਿਚ 40 ਤੋਂ 45 ਦੇ ਕਰੀਬ ਲੋਕ ਸਵਾਰ ਸਨ। ਮੌਕੇ ‘ਤੇ ਪ੍ਰਸ਼ਾਸਨ ਵੀ ਮੌਜੂਦ ਹੈ ਤੇ ਬਚਾਅ ਕਾਰਜ ਜਾਰੀ ਹੈ।

ਭਗਵੰਤ ਮਾਨ ਦੀ ਕੈਬਨਿਟ ਦਾ ਅੱਜ ਹੋਵੇਗਾ ਵਿਸਥਾਰ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਅੱਜ ਹੋਣ ਜਾ ਰਿਹਾ ਹੈ। ਉਮੀਦ ਹੈ ਕਿ ਅੱਜ ਸ਼ਾਮ 5 ਵਜੇ ਰਾਜ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਜਾ ਸਕਦੀ ਹੈ। ਅੱਜ ਸ਼ਾਮ 5 ਵਜੇ ਪੰਜਾਬ ਰਾਜ ਭਵਨ ਵਿਖੇ ਨਵੇਂ ਬਣੇ ਮੰਤਰੀਆਂ ਨੂੰ ਪੰਜਾਬ ਦੇ ਰਾਜਪਾਲ ਸਹੁੰ ਚੁਕਾਉਣਗੇ।

ਅਜੇ ਤੱਕ ਨਵੇਂ ਬਣਨ ਵਾਲੇ ਮੰਤਰੀਆਂ ਦੇ ਨਾਵਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ। ਪ੍ਰੰਤੂ ਜਿਨ੍ਹਾਂ ਨਾਵਾਂ ਦੀ ਚਰਚਾ ਚੱਲ ਰਹੀ ਹੈ ਉਹ ਅਨਮੋਲ ਗਗਨ ਮਾਨ, ਅਮਨ ਅਰੋੜਾ,ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ, ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ, ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ, ਸਮਾਣਾ ਸੀਟ ਤੋਂ ਵਿਧਾਇਕ ਚੇਤਨ ਸਿੰਘ ਹਨ।

ਧਿਆਨ ਯੋਗ ਹੈ ਕਿ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿੱਚ 10 ਵਿਧਾਇਕਾਂ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਸੀ। ਜਦੋਂ ਕਿ ਮਈ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸੂਬਾ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ।

ਸ਼ੂਗਰ ਦੇ ਰੋਗੀਆਂ ਲਈ ਕਿਸੇ ਦਵਾਈ ਤੋਂ ਘੱਟ ਨਹੀਂ ‘ਜਾਮਣ, ਮਿਲਦੇ ਹਨ ਇਹ ਫਾਇਦੇ

0

ਜਾਮਣ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਜਾਮਣ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਸੋਡੀਅਮ, ਵਿਟਾਮਿਨਜ਼, ਕੈਰੋਟੀਨ, ਫੋਲਿਕ ਐਸਿਡ, ਫਾਇਬਰ ਆਦਿ ਤੱਤ ਪਾਏ ਜਾਂਦੇ ਹਨ। ਜਾਮਣ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ‘ਚ ਮੌਜੂਦ ਗਲੂਕੋਜ਼ ਲੂ ਲੱਗਣ ਤੋਂ ਬਚਾਉਂਦਾ ਹੈ। ਜਾਮਣ ‘ਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਜਾਮਣ ਦੇ ਦਰੱਖ਼ਤ ਅੰਬ ਦੇ ਦਰੱਖਤਾਂ ਵਾਂਗ ਵੱਡੇ ਹੁੰਦੇ ਹਨ। ਜਾਮਣਾਂ ਦੀਆਂ ਗਿਟਕਾਂ ਵੀ ਕਈ ਪੱਖਾਂ ਤੋਂ ਲਾਭਦਾਇਕ ਹਨ। ਅੱਜ ਅਸੀਂ ਤੁਹਾਨੂੰ ਜਾਮਣ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ…

ਪੱਥਰੀ ਦੀ ਸਮੱਸਿਆ
ਪੱਥਰੀ ਦੀ ਸਮੱਸਿਆ ਇਨ੍ਹੀਂ ਦਿਨੀਂ ਆਮ ਸੁਣਨ ਨੂੰ ਮਿਲ ਰਹੀ ਹੈ। ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ ‘ਤੇ ਜਾਮਣ ਖਾਓ। ਜਾਮਣ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ ਫਿਰ ਇਸ ਨੂੰ ਪਾਣੀ ਜਾਂ ਦਹੀਂ ਨਾਲ ਖਾਓ।

ਸ਼ੂਗਰ ਤੋਂ ਛੁਟਕਾਰਾ
ਡਾਇਬਿਟੀਜ਼ ਰੋਗੀਆਂ ਲਈ ਜਾਮਣ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ। ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਨਾਲ ਡਾਇਬਿਟੀਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਦੰਦਾਂ ਲਈ ਫਾਇਦੇਮੰਦ
ਰੋਜ਼ਾਨਾ ਜਾਮਨ ਦੇ ਪਾਊਡਰ ਦਾ ਮੰਜਨ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਭੁੱਖ ਵਧਾਏ
ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਉਨ੍ਹਾਂ ਨੂੰ ਜਾਮਣ ਜ਼ਰੂਰ ਖਾਣੇ ਚਾਹੀਦੇ ਹਨ। ਸਿਰਕੇ ਅਤੇ ਜਾਮਣ ਦੀ ਇਕੱਠੇ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ।

ਪਾਚਨ ਤੰਤਰ ਮਜ਼ਬੂਤ ਕਰੇ
ਅਕਸਰ ਮਾਨਸੂਨ ਦੇ ਮੌਸਮ ‘ਚ ਪੇਟ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ 5 ਤੋਂ 10 ਜਾਮਣ ਖਾਓ। ਇਨ੍ਹਾਂ ਨੂੰ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

ਕੈਂਸਰ ਦੇ ਖਤਰੇ ਤੋਂ ਬਚਾਏ
ਜਾਮਣ ‘ਚ ਪਾਲੀਫੇਨਾਲਸ ਵਰਗੇ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ‘ਚ ਮਦਦ ਕਰਦੇ ਹਨ।

ਦਸਤ ਤੋਂ ਰਾਹਤ
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਜਾਂ ਖਰਾਬ ਖਾਣਾ ਖਾਣ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਜਾਮਣ ‘ਚ ਸੇਂਧਾ ਨਮਕ ਮਿਲਾ ਕੇ ਖਾਓ। ਇਸ ਨਾਲ ਕੁਝ ਸਮੇਂ ‘ਚ ਹੀ ਤੁਹਾਨੂੰ ਦਸਤ ਤੋਂ ਰਾਹਤ ਮਿਲ ਜਾਵੇਗੀ।

ਉਲਟੀਆਂ ਲੱਗਣ ‘ਤੇ
ਉਲਟੀਆਂ ਲੱਗਣ ‘ਤੇ ਜੇਕਰ ਤੁਸੀਂ ਜਾਮਣ ਦੀ ਵਰਤੋਂ ਕਰੋਗੇ ਤਾਂ ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ। ਜਾਮਣ ’ਤੇ ਲੂਣ ਲੱਗਾ ਕੇ ਖਾਣ ਨਾਲ ਉਲਟੀਆਂ ਆਉਣੀਆਂ ਠੀਕ ਹੋ ਜਾਂਦੀਆਂ ਹਨ।

ਗੂਗਲ ਨੇ ਭਾਰਤ ਨਾਲ ਸੰਬੰਧਤ ਕਈ ਵੈੱਬਸਾਈਟਾਂ ‘ਤੇ ਲਾਈ ਪਾਬੰਦੀ, ਜਾਣੋ ਵਜ੍ਹਾ

0

ਗੂਗਲ ਨੇ ਭਾਰਤ ਨਾਲ ਸੰਬੰਧਤ ਇੱਕ ਦਰਜਨ ਤੋਂ ਵੱਧ ਵੈੱਬਸਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੀ ਵਰਤੋਂ ਹੈਕ ਫਾਰ ਹਾਇਰ ਸਮੂਹਾਂ ਵਲੋਂ ਦੁਨੀਆਂ ਭਰ ‘ਚ ਮਿੱਥੇ ਹਮਲੇ ਦੇ ਤੌਰ ‘ਤੇ ਵਰਤੋਂਕਾਰਾਂ ਨੂੰ ਹੈਂਕਿੰਗ ਦੇ ਜਾਲ ‘ਚ ਫਸਾਉਣ ਲਈ ਕੀਤਾ ਜਾ ਰਿਹਾ ਸੀ। ਗੂਗਲ ਦੇ ਥਰੈੱਟ ਐਨਾਲਸਿਸ ਗਰੁੱਪ ਨੇ ਇਹ ਕਾਰਵਾਈ ਕੀਤੀ ਹੈ। ਵਰਤੋਂਕਾਰਾਂ ਨੂੰ ਖਤਰੇ ਬਾਰੇ ਚਿਤਾਵਨੀ ਦੇਣ ਲਈ ਕੰਪਨੀ ਨੇ ਹਾਲ ਹੀ ‘ਚ ਇੱਕ ਬਲਾਗ ਪੋਸਟ ਕੀਤਾ ਹੈ।

ਇਸ ਵਿੱਚ ਪਾਬੰਦੀਸ਼ੁਧਾ ਡੋਮੇਨ ਤੇ ਵੈੱਬਸਾਈਟਾਂ ਜਾਂ ਅੇਪ ਲਈ ਨਕਲੀ ਲਾਗਇਨ ਪੇਜ਼ ਦੇ ਤੌਰ ‘ਤੇ ਪ੍ਰਦਰਸ਼ਿਤ ਹੋ ਕੇ ਵਰਤੋਂਕਾਰਾਂ ਦੇ ਪੀਸੀ/ਲੈਪਟਾਪ ‘ਚ ਯਾਸੂਸੀ ਯੰਤਰ ਦਾਖ਼ਲ ਕਰਦੇ ਸਨ। ਕੰਪਨੀ ਨੇ ਬਲਾਗ ‘ਚ ਕਿਹਾ ਹੈ ਕਿ ਜਦੋਂ ਵੀ ਕੋਈ ਵਰਤੋਂਕਾਰ ਇਨ੍ਹਾਂ ਡੋਮੇਨ ‘ਤੇ ਲਾਗਇਨ ਕਰਕੇ ਕ੍ਰੀਡੈਂਸ਼ੀਅਲ ਟਾਈਪ ਕਰਦਾ ਹੈ ਤਾਂ ਉਸਦਾ ਵੇਰਵਾ ਹੈਕਰ ਨੂਮ ਭੇਜ ਦਿੱਤਾ ਜਾਂਦਾ ਹੈ। ਸਰਕਾਰੀ ਸੰਗਠਨਾਂ ਤੋਂ ਲੈ ਕੇ ਏਡਬਲਿਊਐੱਸ ਤੇ ਜੀਮੇਲ ਖਾਤੇ ਵੀ ਇਨ੍ਹਾਂ ਵੈੱਬਸਾਈਟਾਂ ਨੇ ਨਿਸ਼ਾਨਾ ਬਣਾਏ ਹਨ।

ਪਾਕਿਸਤਾਨ ਦੇ ਬਲੋਚਿਸਤਾਨ ‘ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਖੱਡੇ ‘ਚ ਡਿੱਗ ਜਾਣ ਨਾਲ 19 ਲੋਕਾਂ ਦੀ ਹੋਈ ਮੌਤ

0

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਿਰਾਨੀ ਜ਼ਿਲੇ ‘ਚ ਕਵੇਟਾ ਜਾ ਰਹੀ ਇਕ ਬੱਸ ਦੇ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਬਚਾਅ ਅਧਿਕਾਰੀਆਂ ਮੁਤਾਬਕ ਬਦਕਿਸਮਤੀ ਨਾਲ ਰਾਵਲਪਿੰਡੀ ਤੋਂ ਕਵੇਟਾ ਜਾ ਰਹੀ ਯਾਤਰੀ ਬੱਸ ਸ਼ਿਰਾਨੀ ਜ਼ਿਲੇ ਦੇ ਦਾਨਸਰ ਇਲਾਕੇ ਦੇ ਕੋਲ ਡੂੰਘੀ ਖੱਡ ‘ਚ ਡਿੱਗ ਗਈ।

ਸ਼ਿਰਾਨੀ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੀ ਸਰਹੱਦ ਦੇ ਅੰਦਰ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਝੌਬ ਅਤੇ ਮੁਗਲ ਕੋਟ ਦੇ ਹਸਪਤਾਲਾਂ ‘ਚ ਭੇਜ ਦਿੱਤਾ ਗਿਆ ਹੈ।ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਮ੍ਰਿਤਕਾਂ ਦੀ ਪਛਾਣ ਹੋ ਸਕੀ ਹੈ।

ਹਾਦਸੇ ‘ਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਵਧੀਆ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਬਰਮਿੰਘਮ ਟੈਸਟ ਮੈਚ: ਬੁਮਰਾਹ ਨੇ ਤੋੜਿਆ ਬ੍ਰਾਇਨ ਲਾਰਾ ਦਾ ਰਿਕਾਰਡ

0

ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਵਿਚ ਭਾਰਤ ਦੀ ਪਹਿਲੀ ਪਾਰੀ ਦੇ 84ਵੇਂ ਓਵਰ ਵਿਚ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦੇ ਇਕ ਓਵਰ ਵਿਚ 35 ਦੌੜਾਂ ਬਣਾਈਆਂ। ਇਸ ਵਿਚ ਬੁਮਰਾਹ ਦੇ ਬੱਲੇ ਤੋਂ 29 ਦੌੜਾਂ ਨਿਕਲੀਆਂ ਜਦਕਿ ਛੇ ਦੌੜਾਂ ਵਾਧੂ (ਪੰਜ ਵਾਈਡ ਤੇ ਇਕ ਨੋ ਬਾਲ) ਬਣੀਆਂ। ਬਰਾਡ ਦਾ ਇਹ ਓਵਰ ਟੈਸਟ ਮੈਚ ਦੇ ਇਤਿਹਾਸ ਵਿਚ ਸਭ ਤੋਂ ਮਹਿੰਗਾ ਓਵਰ ਹੈ।

ਬੁਮਰਾਹ ਨੇ ਇਸ ਨਾਲ ਹੀ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬਰਾਇਨ ਲਾਰਾ ਦਾ 19 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਇਹ ਵਿਸ਼ਵ ਰਿਕਾਰਡ 18 ਸਾਲ ਤਕ ਲਾਰਾ ਦੇ ਨਾਂ ਰਿਹਾ ਜੋ ਉਨ੍ਹਾਂ ਨੇ 2003-04 ਵਿਚ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿਨਰ ਰਾਬਿਨ ਪੀਟਰਸਨ ‘ਤੇ 28 ਦੌੜਾਂ ਬਣਾ ਕੇ ਹਾਸਲ ਕੀਤਾ ਸੀ ਜਿਸ ਵਿਚ ਛੇ ਸਹੀ ਗੇਂਦਾਂ ਵਿਚ ਚਾਰ ਚੌਕੇ ਤੇ ਦੋ ਛੱਕੇ ਸ਼ਾਮਲ ਸਨ। ਲਾਰਾ ਨੇ ਟਵੀਟ ਕੀਤਾ ਯੁਵਾ ਜਸਪ੍ਰੀਤ ਬੁਮਰਾਹ ਨੂੰ ਟੈਸਟ ‘ਚ ਇਕ ਓਵਰ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਤੋੜਨ ‘ਤੇ ਵਧਾਈ।

ਅਦਾਲਤ ਨੇ ਕਰਮਜੀਤ ਸਿੰਘ ਬੈਂਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

0

ਲੋਕ ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਪੁਲਿਸ ਵਲੋਂ ਜਬਰ ਜਨਾਹ ਦੇ ਮਾਮਲੇ ‘ਚ ਬੀਤੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਕਰਮਜੀਤ ਸਿੰਘ ਬੈਂਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਵਲੋਂ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਕੋਰਟ ‘ਚ ਵਕੀਲਾਂ ਦੀ ਬਹਿਸ ਤੋਂ ਬਾਅਦ ਅਦਾਲਤ ਵੱਲੋਂ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।

ਦੂਜੇ ਪਾਸੇ ਇਸ ਸਬੰਧੀ ਪੀੜਤਾ ਦੇ ਵਕੀਲ ਨੇ ਕਿਹਾ ਕਿ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਭਰਾ ਕਰਮਜੀਤ ਨੂੰ ਬੀਤੇ ਦਿਨ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਦੋ ਦਿਨਾ ਰਿਮਾਂਡ ਮਾਨਯੋਗ ਅਦਾਲਤ ਨੇ ਦਿੱਤਾ ਹੈ ਕਿਹਾ ਕਿ ਬਾਕੀ ਵੀ ਦੋਸ਼ੀ ਜਲਦ ਸਰੰਡਰ ਕਰਨਗੇ ।ਉਨ੍ਹਾਂ ਕਿਹਾ ਕਿ ਪ੍ਰਾਪਰਟੀ ਅਟੈਚ ਕਰਨ ਦੇ ਵੀ ਕਾਗਜ਼ ਦਾਖ਼ਲ ਕੀਤੇ ਸੀ ਅਤੇ ਆਉਣ ਵਾਲੇ ਦਿਨਾਂ ਚ ਬੈਂਸ ਬ੍ਰਦਰਜ਼ ਦੀ ਪ੍ਰਾਪਤੀ ਵੀ ਅਟੈਚ ਕੀਤੀ ਜਾ ਸਕਦੀ ਹੈ

ਜ਼ਿਕਰਯੋਗ ਹੈ ਕਿ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਤੇ ਲੱਗੇ ਕਥਿੱਤ ਬਲਾਤਕਾਰ ਦੇ ਮਾਮਲੇ ‘ਚ ਪੁਲਿਸ ਵੱਲੋਂ ਬੀਤੇ ਦਿਨ ਪਹਿਲੀ ਗ੍ਰਿਫਤਾਰੀ ਕੀਤੀ ਗਈ ਸੀ। ਲੁਧਿਆਣਾ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।

ਦਸ ਦਈਏ ਕਿ ਸਿਮਰਜੀਤ ਬੈਂਸ ਸਣੇ ਮਾਮਲੇ ‘ਚ 7 ਮੁਲਜ਼ਮਾਂ ਤੇ ਚਾਰਜ ਲਾਏ ਗਏ ਸੀ । ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਸਿਮਰਜੀਤ ਬੈਂਸ ਸਣੇ ਪਹਿਲਾਂ ਹੀ 7 ਲੋਕਾਂ ਨੂੰ ਭਗੌੜਾ ਕਰਾਰ ਕਰ ਚੁੱਕੀ ਸੀ । ਮਾਮਲੇ ‘ਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲੰਮੇਂ ਸਮੇਂ ਤੋਂ ਛਾਪੇਮਾਰੀ ਕਰ ਰਹੀ ਸੀ। ਸਿਮਰਜੀਤ ਬੈਂਸ ‘ਤੇ ਹੋਰਨਾਂ ਮੁਲਜ਼ਮਾਂ ਦੇ ਭਗੋੜਾ ਕਰਾਰ ਦੇ ਪੋਸਟਰ ਵੀ ਲੱਗੇ ਸਨ। ਹਿਰਾਸਤ ‘ਚ ਲਏ ਜਾਣ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਫੋਨ ‘ਤੇ ਕੀਤੀ ਪੁਸ਼ਟੀ।

ਗ੍ਰਿਫਤਾਰੀ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਥਾਣਾ ਡਿਵੀਜ਼ਨ ਨੰਬਰ 6 ਵਿੱਚ ਪਹੁੰਚੇ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਭਰੋਸਾ ਹੈ ਅਤੇ ਉਹ ਕਾਨੂੰਨੀ ਰਾਹ ਅਖਤਿਆਰ ਕਰਨਗੇ।

ਦੂਜੇ ਪਾਸੇ ਥਾਣੇ ਪਹੁੰਚੀ ਜਬਰ ਜਨਾਹ ਪੀੜਤਾ ਨੇ ਪੁਲਿਸ ਦੀ ਕਾਰਵਾਈ ’ਤੇ ਤਸੱਲੀ ਪ੍ਰਗਟਾਈ। ਪੀੜਤ ਮਹਿਲਾ ਨੇ ਕਿਹਾ ਕਿ ਉਨ੍ਹਾਂ ਨੇ ਹੀ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ ਕਿ ਕਰਮਜੀਤ ਬੈਂਸ ਅਤੇ ਇਕ ਹੋਰ ਮੁਲਜ਼ਮ ਦੇ ਫ਼ੋਨ ਚੱਲ ਰਹੇ ਨੇ ਜਿਸ ਨੂੰ ਪੁਲਸ ਨੇ ਟ੍ਰੇਸ ਕੀਤਾ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਹੁਣ ਬਾਕੀਆਂ ਮੁਲਜ਼ਮਾਂ ਨੂੰ ਵੀ ਪੁਲਿਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ..ਉਨ੍ਹਾਂ ਕਿਹਾ ਕਿ ਰਾਜਨੀਤਿਕ ਦਬਾਅ ਕਰਕੇ ਪੁਲਿਸ ਉਨ੍ਹਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕਰ ਪਾ ਰਹੀ ਸੀ ਪਰ ਇਹ ਇਕ ਚੰਗਾ ਕਦਮ ਹੈ।