Home Blog Page 1998

ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਟਰੱਸਟ ਨੂੰ ਦਿੱਤੀ ਜ਼ਮੀਨ ਦੀ ਲੀਜ਼ ਹੋਈ ਰੱਦ

0

ਪੰਜਾਬ ਸਰਕਾਰ ਵਲੋਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਦੇ ਟਰੱਸਟ ਦੀ ਜ਼ਮੀਨ ਦੀ ਲੀਜ਼ ਰੱਦ ਕਰ ਦਿੱਤੀ ਗਈ ਹੈ।  ਤੁਹਾਨੂੰ ਦੱਸ ਦੇਈਏ ਕਿ ਪਿਛਲੀ ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਬਲਬੀਰ ਸਿੱਧੂ ਵੱਲੋਂ ‘ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੁਸਾਇਟੀ’ ਦੀ ਸੰਸਥਾ ਬਣਾਈ ਗਈ ਸੀ। ਇਸ ਸੰਸਥਾ ਦਾ ਪਤਾ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਦਾ ਦਿੱਤਾ ਗਿਆ । ਇਸ ਸੰਸਥਾ ਨੂੰ ਕਾਂਗਰਸ ਸਰਕਾਰ ਸਮੇਂ ਗ੍ਰਾਮ ਪੰਚਾਇਤ ਬਲੌਂਗੀ ਦੀ ਸ਼ਾਮਲਾਟ ਜ਼ਮੀਨ ‘ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੁਸਾਇਟੀ ਮੋਹਾਲੀ ਨੂੰ ਦਿੱਤੀ ਗਈ ਸੀ।

ਜਿਕਰਯੋਗ ਹੈ ਕਿ ਬਲਬੀਰ ਸਿੱਧੂ (Balbir Sidhu) ਦੇ ਟਰੱਸਟ ਦੀ ਇਸ ਜ਼ਮੀਨ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਸਾਹਮਣੇ ਆਇਆ ਸੀ । ਇਸ ਦੌਰਾਨ ਬਲਬੀਰ ਸਿੱਧੂ ਦਾ ਕਹਿਣਾ ਸੀ ਕਿ ਇਹ ਸਿਰਫ ਗਊ ਸੰਭਾਲ ਦਾ ਕੰਮ ਹੀ ਕੀਤਾ ਜਾ ਰਿਹਾ ਹੈ। ਇਸ ਸੰਸਥਾ ਨੇ ਗ੍ਰਾਮ ਪੰਚਾਇਤ ਬਲੌਂਗੀ ਕੋਲੋਂ 10 ਏਕੜ ਚਾਰ ਕਨਾਲ ਸ਼ਾਮਲਾਟ ਜ਼ਮੀਨ ਪੰਜਾਬ ਸਰਕਾਰ ਦੀ 33 ਸਾਲਾ ਲੀਜ਼ ਨੀਤੀ ਤਹਿਤ ਲਈ ਸੀ।

ਇਸਦੇ ਨਾਲ ਹੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸੰਸਥਾ ਵਿਚਾਲੇ 7 ਅਕਤੂਬਰ 2020 ਨੂੰ ਹੋਏ ਇਕਰਾਰਨਾਮੇ ਤਹਿਤ 25 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਲੀਜ਼ ’ਤੇ ਦਿੱਤੀ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਸੰਸਥਾ ਵੱਲੋਂ ਇੱਕ ਸਾਲ ਦੀ ਲੀਜ਼ ਰਾਸ਼ੀ 2, 62, 500 ਰੁਪਏ ਗ੍ਰਾਮ ਪੰਚਾਇਤ ਬਲੌਂਗੀ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ।

ਪ੍ਰੰਤੂ ਹੁਣ ਹੋਰ ਲੀਜ਼ ਦੇ ਪੈਸੇ ਜਮ੍ਹਾਂ ਨਾ ਕਰਾਉਣ ਕਾਰਨ ਸਰਕਾਰ ਨੇ ਲੀਜ਼ ਨੂੰ ਰੱਦ ਕਰ ਦਿੱਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ ਵੱਲੋਂ 6 ਜੁਲਾਈ ਨੂੰ ਪਾਸ ਕੀਤੇ ਗਏ ਹੁਕਮਾਂ ਅਨੁਸਾਰ ਸੰਸਥਾ ਨੇ ਇਸ ਮਗਰੋਂ ਕੋਈ ਲੀਜ਼ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਹੈ। ਲੀਜ਼ ਪਾਲਿਸੀ ਤਹਿਤ ਸ਼ਰਤਾਂ ਦੀ ਉਲੰਘਣਾ ਕਰਨ ’ਤੇ ਸਰਕਾਰ ਬਿਨਾ ਨੋਟਿਸ ਦਿੱਤੇ ਲੀਜ਼ ਰੱਦ ਕਰ ਸਕਦੀ ਹੈ।

ਇਸ ਲੀਜ਼ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰਦਿਆਂ ਵਿਭਾਗ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੁਹਾਲੀ ਨੂੰ ਹਦਾਇਤ ਕੀਤੀ ਹੈ ਕਿ ਬਕਾਇਆ ਰਾਸ਼ੀ ਦੀ ਵਸੂਲੀ ਕਰ ਕੇ ਗ੍ਰਾਮ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇ ਅਤੇ ਇਸ ਸਬੰਧ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ ਹੈ। ਇਸ ਸਬੰਧੀ ਬਲਬੀਰ ਸਿੱਧੂ ਨੇ ਕਿਹਾ ਕਿ ਲੀਜ਼ ਰਾਸ਼ੀ ਜਮ੍ਹਾਂ ਕਰਵਾਏ ਜਾਣ ਤੋਂ ਸਿਰਫ਼ ਛੇ ਦਿਨ ਉੱਪਰ ਲੰਘੇ ਹਨ ਤੇ ਉਹ ਵਿਆਜ ਸਣੇ ਰਾਸ਼ੀ ਜਮ੍ਹਾਂ ਕਰਵਾ ਸਕਦੇ ਸਨ, ਪਰ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਹੀ ਇਹ ਕਾਰਵਾਈ ਕੀਤੀ ਹੈ, ਜਿਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ।

ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਹ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਗਈ ਹੈ। ਧਾਲੀਵਾਲ ਨੇ ਦੱਸਿਆ ਕਿ ਲੀਜ਼ ਪਾਲਿਸੀ ਦੀਆਂ ਸ਼ਰਤਾਂ ਸਪੱਸ਼ਟ ਹਨ ਤੇ ਜਿੱਥੇ ਕਿਤੇ ਵੀ ਸ਼ਰਤਾਂ ਦੀ ਉਲੰਘਣਾ ਹੋ ਰਹੀ ਹੈ, ਉਨ੍ਹਾਂ ਲੀਜ਼ਧਾਰਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰੁਟੀਨ ਪ੍ਰਕਿਰਿਆ ਹੈ ਅਤੇ ਕਿਸੇ ਨੂੰ ਵੀ ਨਿਯਮ ਦੀ ਉਲੰਘਣਾ ਨਹੀਂ ਕਰਨ ਦੇਣਗੇ।

 

ਪੰਜਾਬ ਪੁਲਿਸ ਵਲੋਂ ਅੱਜ ਵਿਸ਼ੇਸ਼ ਸਰਚ ਅਭਿਆਨ, DGP ਨੇ ਦਿੱਤੀਆਂ ਹਦਾਇਤਾਂ

0

ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਲਈ ਪੰਜਾਬ ਪੁਲਿਸ ਵੱਲੋਂ ਅੱਜ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਸੂਬੇ ਭਰ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਅਪਰਾਧਿਕ ਅਨਸਰਾਂ ਨੂੰ ਕਾਬੂ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਦੀਆਂ ਹਦਾਇਤਾਂ ‘ਤੇ ਆਈ.ਪੀ.ਐਸ. ਅਧਿਕਾਰੀ ਅਤੇ ਏ.ਡੀ.ਜੀ.ਪੀ ਈਸ਼ਵਰ ਸਿੰਘ ਨੇ ਸਾਰੇ ਪੁਲਿਸ ਕਮਿਸ਼ਨਰੇਟਾਂ ਅਤੇ ਜ਼ਿਲ੍ਹਿਆਂ ਦੇ ਏਡੀਜੀਪੀ, ਆਈਜੀ, ਡੀਆਈਜੀ ਨੂੰ ਸਰਚ ਆਪਰੇਸ਼ਨ ਦੀ ਨਿਗਰਾਨੀ ਕਰਨ ਲਈ ਪੱਤਰ ਜਾਰੀ ਕੀਤਾ ਹੈ। ਰੈਂਕ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਹ ਪੁਲਿਸ ਅਧਿਕਾਰੀ ਸਰਚ ਆਪਰੇਸ਼ਨ ਦੀ ਨਿਗਰਾਨੀ ਕਰਨਗੇ।

ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਈਸ਼ਵਰ ਸਿੰਘ ਵੱਲੋਂ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਏ.ਡੀ.ਜੀ.ਪੀ. ਗੁਰਪ੍ਰੀਤ ਦਿਓ ਪੁਲਿਸ ਕਮਿਸ਼ਨਰ ਲੁਧਿਆਣਾ, ਈਸ਼ਵਰ ਸਿੰਘ (ADGP) ਲਾਅ ਐਂਡ ਆਰਡਰ ਐਸ.ਏ.ਐਸ. ਨਗਰ, ਡਾ: ਜਤਿੰਦਰ ਕੁਮਾਰ ਜੈਨ (ਏ.ਡੀ.ਜੀ.ਪੀ., ਪੀ.ਐਸ.ਪੀ. ਸੀ.ਐਲ.) ਫਿਰੋਜ਼ਪੁਰ, ਅਰਪਿਤ ਸ਼ੁਕਲਾ (ਏ.ਡੀ.ਜੀ.ਪੀ. ਭਲਾਈ ਪੰਜਾਬ) ਪੁਲਿਸ ਕਮਿਸ਼ਨਰ ਜਲੰਧਰ, ਡਾ: ਨਰੇਸ਼ ਕੁਮਾਰ (ਏ.ਡੀ.ਜੀ.ਪੀ. ਮਨੁੱਖੀ ਅਧਿਕਾਰ) ਸੰਗਰੂਰ ਅਤੇ ਮਲੇਰਕੋਟਲਾ, ਰਾਮ ਸਿੰਘ (ਏ.ਡੀ.ਜੀ.ਪੀ. ਟੈਕਨੀਕਲ ਸਪੋਰਟ ਸਰਵਿਸ) ਕਮਿਸ਼ਨਰੇਟ ਆਫ਼. ਪੁਲਿਸ ਅੰਮ੍ਰਿਤਸਰ, ਐੱਸ.ਐੱਸ ਸ੍ਰੀਵਾਸਤਵਾ (ਏ.ਡੀ.ਜੀ.ਪੀ. ਸੁਰੱਖਿਆ) ਫਤਿਹਗੜ੍ਹ ਸਾਹਿਬ, ਵੀ. ਚੰਦਰਸ਼ੇਖਰ (ਏ.ਡੀ.ਜੀ.ਪੀ. ਵੀ.ਓ.ਆਈ.) ਪਟਿਆਲਾ, ਅਮਰਦੀਪ ਸਿੰਘ ਰਾਏ (ਏ.ਡੀ.ਜੀ.ਪੀ. ਟ੍ਰੈਫਿਕ) ਬਖਤੜਾ, ਐੱਮ.ਐੱਸ. ਫਾਰੂਕੀ (ਏ.ਡੀ.ਜੀ.ਪੀ. ਰੇਲਵੇ) ਖੰਨਾ, ਐਲ.ਕੇ. ਯਾਦਵ (ਆਈ.ਪੀ.ਐਸ.) ਜਲੰਧਰ ਦਿਹਾਤੀ), ਗੌਤਮ ਚੀਮਾ (ਆਈ.ਜੀ. ਐਸ.ਓ.ਜੀ. ਪੰਜਾਬ) ਗੁਰਦਾਸਪੁਰ ਅਤੇ ਬਟਾਲਾ, ਨੌਨਿਹਾਲ ਸਿੰਘ (ਆਈ.ਜੀ. ਪ੍ਰਸਨਲ) ਅੰਮ੍ਰਿਤਸਰ ਦਿਹਾਤੀ, ਆਰ.ਕੇ. ਜੈਸਵਾਲ (ਆਈ.ਜੀ. ਸਾਈਬਰ ਕਰਾਈਮ) ਮੋਗਾ, ਮੋਨੀਸ਼ ਚਾਵਲਾ (ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ) ਪਠਾਨਕੋਟ, ਸ. ਸੁਰਿੰਦਰਪਾਲ ਸਿੰਘ ਪਰਮਾਰ (ਆਈ.ਜੀ. ਲੁਧਿਆਣਾ ਰੇਂਜ), ਸ.ਬ.ਸ. ਨਗਰ, ਮੁਖਵਿੰਦਰ ਸਿੰਘ ਛੀਨਾ (ਆਈ.ਜੀ. ਪਟਿਆਲਾ ਰੇਂਜ) ਬਰਨਾਲਾ, ਜਸਕਰਨ ਸਿੰਘ (ਆਈ.ਜੀ.ਪੀ. ਏ.ਪੀ. ਜੰਧਰ) ਕਪੂਰਥਲਾ, ਰਾਕੇਸ਼ ਅਗਰਵਾਲ (ਆਈ.ਜੀ.) ਤਰਨਤਾਰਨ, ਪ੍ਰਦੀਪ ਕੁਮਾਰ ਯਾਦਵ (ਆਈ.ਜੀ. ਫਰੀਦਕੋਟ ਰੇਂਜ) ਸ੍ਰੀ ਮੁਕਤਸਰ ਸਾਹਿਬ, ਬਾਬੂ ਲਾਲ ਮੀਨਾ (ਡੀ.ਆਈ.ਜੀ. ਅਤੇ ਸੰਯੁਕਤ ਡਾਇਰੈਕਟਰ ਪੀ.ਪੀ.ਏ. ਫਿਲੌਰ) ਫਰੀਦਕੋਟ, ਗੁਰਪ੍ਰੀਤ ਸਿੰਘ ਭੁੱਲਰ (ਡੀ.ਆਈ.ਜੀ. ਐਂਟੀ ਗੈਂਗਸਟਰ ਟਾਸਕ ਫੋਰਸ) ਰੂਪਨਗਰ, ਗੁਰਪ੍ਰੀਤ ਸਿੰਘ ਗਿੱਲ (ਡੀ.ਆਈ.ਜੀ. ਸੀ.ਡੀ.ਓ. ਬਹਾਦਰਗੜ੍ਹ) ਮਾਨਸਾ, ਇੰਦਰਬੀਰ ਸਿੰਘ (ਡੀ.ਆਈ.ਜੀ. ਫਿਰੋਜ਼ਪੁਰ ਰੇਂਜ) ਫਾਜ਼ਿਲਕਾ, ਡਾ. ਭੂਪਤੀ (ਡੀ.ਆਈ.ਜੀ. ਜਲੰਧਰ ਰੇਂਜ) ਹੁਸ਼ਿਆਰਪੁਰ ਅਤੇ ਜਗਦਾਲੇ ਨੀਲਾਂਬਰੀ ਵਿਜੇ (ਡੀ.ਆਈ.ਜੀ. ਸਾਈਬਰ ਕ੍ਰਾਈਮ) ਲੁਧਿਆਣਾ ਦਿਹਾਤੀ ਨੂੰ ਵਿਸ਼ੇਸ਼ ਡਿਊਟੀ ਲਈ ਤਾਇਨਾਤ ਕੀਤਾ ਗਿਆ ਹੈ। ਪੰਜਾਬ ‘ਚ ਵਿਸ਼ੇਸ਼ ਸਰਚ ਅਭਿਆਨ ਚਲਾਉਣ ਦਾ ਮਕਸਦ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣਾ ਹੈ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਪੁਲਿਸ ਨੂੰ ਗੈਂਗਸਟਰਾਂ ਨੂੰ ਖ਼ਤਮ ਕਰਨ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਪਹਿਲੀ ਵਾਰ ਹੈ ਕਿ ਏਡੀਜੀਪੀ, ਆਈਜੀ, ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਸੂਬੇ ਵਿੱਚ ਵਿਸ਼ੇਸ਼ ਆਪ੍ਰੇਸ਼ਨਾਂ ਦੀ ਨਿਗਰਾਨੀ ਲਈ ਫੀਲਡ ਵਿੱਚ ਭੇਜਿਆ ਜਾ ਰਿਹਾ ਹੈ।

ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ‘ਚ ਅੱਜ ਪਾਣੀ ਦੇ ਮੁੱਦੇ ‘ਤੇ ਹੋਵੇਗੀ ਖਾਸ ਚਰਚਾ

0

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੈਪੁਰ ਵਿੱਚ ਹੋਣ ਵਾਲੀ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇੱਥੇ ਸੁਰੱਖਿਆ, ਸੜਕ, ਟਰਾਂਸਪੋਰਟ, ਉਦਯੋਗ, ਪਾਣੀ, ਬਿਜਲੀ ਅਤੇ ਸਾਂਝੇ ਹਿੱਤ ਦੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਮੀਟਿੰਗ ਵਿੱਚ ਸੁਰੱਖਿਆ, ਸੜਕ, ਟਰਾਂਸਪੋਰਟ, ਉਦਯੋਗ, ਪਾਣੀ, ਬਿਜਲੀ, ਆਰਥਿਕ ਅਤੇ ਸਮਾਜਿਕ ਯੋਜਨਾ ਦੇ ਖੇਤਰਾਂ ਦੇ ਸਾਂਝੇ ਹਿੱਤਾਂ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਹਮੇਸ਼ਾ ਦੀ ਤਰ੍ਹਾਂ ਖੇਤਰੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਕੌਂਸਲ ਦੀ ਸਥਾਈ ਕਮੇਟੀ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਕੌਂਸਲ ਅੱਗੇ ਰੱਖੇ ਜਾਣ ਵਾਲੇ ਏਜੰਡੇ ਦੀ ਘੋਖ ਕੀਤੀ ਜਾਵੇਗੀ ਅਤੇ ਪਹਿਲ ਦਿੱਤੀ ਜਾਵੇਗੀ।

ਹੋਟਲ ਰਾਮਬਾਗ ਪੈਲੇਸ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ‘ਚ ਪ੍ਰਸਤਾਵਿਤ ਬੈਠਕ ‘ਚ ਸੱਤ ਪ੍ਰਮੁੱਖ ਏਜੰਡਿਆਂ ‘ਤੇ ਵਿਚਾਰ ਕੀਤਾ ਜਾਵੇਗਾ। ਅੰਦਰੂਨੀ ਸੁਰੱਖਿਆ ਨੂੰ ਲੈ ਕੇ ਉੱਤਰੀ ਜ਼ੋਨਲ ਕੌਂਸਲ ਦੀ ਬੈਠਕ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ 8 ਸੂਬਿਆਂ ਦੇ ਮੁੱਖ ਮੰਤਰੀ-ਉਪ ਰਾਜਪਾਲ ਸ਼ਿਰਕਤ ਕਰਨਗੇ। ਮੀਟਿੰਗ ਵਿੱਚ ਰਾਜਾਂ ਦੀ ਅੰਦਰੂਨੀ ਸੁਰੱਖਿਆ, ਸਰਹੱਦੀ ਸੁਰੱਖਿਆ, ਸਾਈਬਰ ਅਪਰਾਧ, ਸਰਹੱਦ ਪਾਰ ਨਸ਼ਾਖੋਰੀ ਸਮੇਤ ਕਈ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ।

ਇਸ ਮੀਟਿੰਗ ‘ਚ ਪਾਣੀਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਗਰਮਾ-ਗਰਮੀ ਹੋਣ ਦੀ ਸੰਭਾਵਨਾ ਹੈ। ਦੋਵਾਂ ਸਰਕਾਰਾਂ ਵੱਲੋਂ ਮੀਟਿੰਗ ਲਈ ਭੇਜੇ ਗਏ ਏਜੰਡੇ ਵੇਖਕੇ ਲੱਗਦਾ ਹੈ ਕਿ ਇਹ ਮੀਟਿੰਗ ਤਲਖ਼ੀ ਭਰੀ ਹੋਵੇਗੀ। ਮੀਟਿੰਗ ਦੀਆਂ ਏਜੰਡਾ ਆਈਟਮਾਂ ‘ਚ ਪੰਜਾਬ ਸਰਕਾਰ ਨੇ ਸਾਫ਼ ਲਿਖ ਦਿੱਤਾ ਹੈ ਕਿ ਹਰਿਆਣਾ ਪੰਜਾਬ ‘ਤੇ SYL ਬਣਾਉਣ ਦਾ ਦਬਾਅ ਪਾਉਣ ਦੀ ਥਾਂ ਯਮੁਨਾ ‘ਤੇ ਸਹੀ ਸਟੋਰੇਜ ਦਾ ਪ੍ਰਬੰਧ ਕਰੇ ਅਤੇ ਉਸ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ।

ਇਸ ‘ਚ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਹਰਿਆਣਾ ਅਤੇ ਪੰਜਾਬ ‘ਚ ਯਮੁਨਾ ਦੇ ਪਾਣੀ ਵੀ ਵੰਡ 60:40 ਅਨੁਪਾਤ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਪੰਜਾਬ ਵੱਲੋਂ ਗਰਾਊਂਡ ਵਾਟਰ ਸਬੰਧੀ ਏਜੰਡਾ ਵੀ ਗ੍ਰਹਿ ਮੰਤਰੀ ਅੱਗੇ ਰੱਖਿਆ ਜਾਵੇਗਾ

ਕੌਂਸਲ ਦੀ ਮੀਟਿੰਗ ਵਿੱਚ ਰਾਜਸਥਾਨ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵੱਖ-ਵੱਖ ਅੰਦਰੂਨੀ ਅਤੇ ਬਾਹਰੀ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਵਿੱਚ ਕੁੱਲ 7 ਏਜੰਡੇ ਸ਼ਾਮਲ ਕੀਤੇ ਗਏ ਹਨ। ਪੰਜਾਬ ਤੋਂ ਹਿਮਾਚਲ ਸਰਕਾਰ ਕੋਲ ਚੱਲ ਰਹੇ ਬੀਬੀਐਮਬੀ ਦੇ ਬਕਾਏ ਵਿਵਾਦ ਤੋਂ ਲੈ ਕੇ ਹਰਿਆਣਾ ਨਾਲ ਸਰਹੱਦੀ ਵਿਵਾਦ ਅਤੇ ਰਾਜਸਥਾਨ ਤੋਂ ਪੌਂਗ ਡੈਮ ਦੇ ਬੇਕਾਬੂ ਲੋਕਾਂ ਦੇ ਹੱਕਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ।

ਉੱਤਰੀ ਜ਼ੋਨਲ ਕੌਂਸਲ ਦੀ 30ਵੀਂ ਮੀਟਿੰਗ ਵਿੱਚ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਵਿੱਚ ਰਾਜਸਥਾਨ ਨੂੰ ਮੈਂਬਰ ਬਣਾਉਣ ਦਾ ਮੁੱਦਾ ਵੀ ਵਿਚਾਰਿਆ ਜਾਵੇਗਾ। ਮੀਟਿੰਗ ਵਿੱਚ 8 ਰਾਜਾਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਸੂਬੇ ਦੀਆਂ ਲੋੜਾਂ, ਅੰਦਰੂਨੀ ਸਮੱਸਿਆਵਾਂ ਅਤੇ ਰਾਜਾਂ ਦੀਆਂ ਆਪਸੀ ਮਸਲਿਆਂ ਸਬੰਧੀ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਰਾਜਾਂ ਵਿੱਚ ਨਸ਼ਿਆਂ ਦੀ ਆਦਤ ਨੂੰ ਵਧਾਉਣ, ਔਰਤਾਂ ਅਤੇ ਬੱਚਿਆਂ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਜਾਂਚ ਵਿੱਚ ਤੇਜ਼ੀ ਲਿਆਉਣ ਦਾ ਨੁਕਤਾ ਵੀ ਸ਼ਾਮਲ ਕੀਤਾ ਗਿਆ।

ਚੰਡੀਗੜ੍ਹ ਨਿੱਜੀ ਸਕੂਲ ‘ਚ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਸਕੂਲਾਂ ‘ਚੋਂ ਸੁੱਕੇ ਤੇ ਸਿਉਂਕੇ ਰੁੱਖ ਕੱਟਣ ਦੇ ਹੁਕਮ ਕੀਤੇ ਜਾਰੀ

0

ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ‘ਚੋਂ ਸਿਉਂਕੇ ਅਤੇ ਸੁੱਕੇ ਰੁੱਖ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੱਸ ਦਈਏ ਕਿ ਬੀਤੇ ਦਿਨੀ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ‘ਚ ਇੱਕ ਪਿੱਪਲ ਦਾ ਦਰੱਖਤ ਟੁੱਟ ਗਿਆ ਸੀ ਅਤੇ ਜਿਸ ਹੇਠਾਂ ਕਈ ਮਾਸੂਮ ਬੱਚੇ ਆ ਗਏ ਸਨ ਅਤੇ ਇੱਕ ਬੱਚੀ ਨੂੰ ਆਪਣੀ ਇਸ ਹਾਦਸੇ ‘ਚ ਜਾਨ ਗੁਆਉਣੀ ਪਈ। ਹਾਦਸੇ ਸਮੇਂ ਬੱਚੇ ਦਰੱਖਤ ਹੇਠ ਬੈਠ ਕੇ ਰੋਟੀ ਖਾ ਰਹੇ ਸਨ।

ਜਿਸ ਤੋਂ ਬਾਅਦ ਕਿਸੇ ਹੋਰ ਜਗ੍ਹਾ ਅਜਿਹੀ ਘਟਨਾ ਨਾ ਵਾਪਰੇ ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਸਕੂਲਾਂ ਚੋਂ, ਸਕੂਲਾਂ ਦੇ ਗਰਾਊਂਡਾਂ ‘ਚੋਂ ਜਾਂ ਅਜਿਹੀਆਂ ਥਾਵਾਂ ਤੋਂ ਜੋ ਸਕੂਲਾਂ ਦੇ ਨਜਦੀਕ ਕਿਸੇ ਘਟਨਾਵਾਂ ਨੂੰ ਸੱਦਾ ਦੇ ਸਕਦੇ ਹਨ ਉੱਥੋਂ ਪੁਰਾਣੇ ਸੁੱਕੇ ਅਤੇ ਸਿਉਂਕੇ ਰੁੱਖ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਐਲੋਨ ਮਸਕ ਨੇ ਟਵਿੱਟਰ ਡੀਲ ਕੀਤੀ ਕੈਂਸਲ

0

ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਟਵਿੱਟਰ ਖਰੀਦ ਡੀਲ ਰੱਦ ਕਰ ਦਿੱਤੀ। 44 ਅਰਬ ਅਮਰੀਕੀ ਡਾਲਰ (3.37 ਲੱਖ ਕਰੋੜ ਰੁਪਏ) ਦੇ ਸੌਦੇ ਨੂੰ ਖਤਮ ਕਰਦੇ ਹੋਏ, ਮਸਕ ਨੇ ਕਿਹਾ ਕਿ ਕੰਪਨੀ ਆਪਣੇ ਪਲੇਟਫਾਰਮ ‘ਤੇ ਫੇਕ ਜਾਂ ਨਕਲੀ ਟਵਿੱਟਰ ਖਾਤਿਆਂ ਨਾਲ ਸਬੰਧਤ ਡੇਟਾ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਇਸ ਦੇ ਨਾਲ ਹੀ ਟਵਿੱਟਰ ਬੋਰਡ ਦੇ ਚੇਅਰਮੈਨ ਨੇ ਕਿਹਾ ਹੈ ਕਿ ਅਸੀਂ ਸਮਝੌਤੇ ਨੂੰ ਲਾਗੂ ਕਰਨ ਲਈ ਅਦਾਲਤ ਜਾਵਾਂਗੇ।

ਮਸਕ ਦੁਆਰਾ ਸੌਦਾ ਰੱਦ ਕਰਨ ਤੋਂ ਬਾਅਦ ਟਵਿੱਟਰ ਦੇ ਸ਼ੇਅਰ 6% ਡਿੱਗ ਗਏ।ਪਿਛਲੇ ਮਹੀਨੇ, ਮਸਕ ਨੇ ਸੌਦੇ ਨੂੰ ਵਾਪਸ ਲੈਣ ਦੀ ਧਮਕੀ ਦਿੱਤੀ ਸੀ ਕਿ ਜੇਕਰ ਇਹ ਸਾਬਤ ਨਹੀਂ ਹੁੰਦਾ ਕਿ ਟਵਿੱਟਰ ਦੇ ਕੁੱਲ ਉਪਭੋਗਤਾਵਾਂ ਦੇ 5% ਤੋਂ ਘੱਟ ਸਪੈਮ ਖਾਤੇ ਹਨ ਤਾਂ ਉਹ ਡੀਲ ਖਤਮ ਕਰ ਦੇਣਗੇ ਮਸਕ ਦੇ ਵਕੀਲ ਨੇ ਕਿਹਾ ਕਿ ਟਵਿੱਟਰ ਪਲੇਟਫਾਰਮ ‘ਤੇ ਫਰਜ਼ੀ ਜਾਂ ਸਪੈਮ ਖਾਤਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ, ਜਿਸ ਦਾ ਜਵਾਬ ਨਹੀਂ ਦਿੱਤਾ ਗਿਆ ਤੇ ਇਨਕਾਰ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਟਵਿੱਟਰ ਨੇ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਗਲਤ ਜਾਣਕਾਰੀ ਦਿੱਤੀ।

ਐਲੋਨ ਮਸਕ ਦੀ ਸ਼ਰਤ ਇਹ ਸੀ ਕਿ ਟਵਿੱਟਰ ਨੂੰ ਆਪਣੇ ਪਲੇਟਫਾਰਮ ਤੋਂ ਸਪੈਮ ਅਤੇ ਜਾਅਲੀ ਖਾਤਿਆਂ ਦੀ ਗਿਣਤੀ 5% ਤੋਂ ਹੇਠਾਂ ਲਿਆਵੇ। ਦੂਜੇ ਪਾਸੇ ਟਵਿੱਟਰ ਨੇ ਕਿਹਾ ਸੀ ਕਿ ਉਹ ਰੋਜ਼ਾਨਾ 10 ਲੱਖ ਸਪੈਮ ਅਕਾਊਂਟ ਡਿਲੀਟ ਕਰ ਰਿਹਾ ਹੈ। ਮਸਕ ਕਈ ਮਹੀਨਿਆਂ ਤੋਂ ਸ਼ਿਕਾਇਤ ਕਰ ਰਿਹਾ ਸੀ ਕਿ ਟਵਿੱਟਰ ਉਪਭੋਗਤਾ ਅਧਾਰ ਵਿੱਚ ਸ਼ਾਮਲ ਇਨ੍ਹਾਂ ਖਾਤਿਆਂ ਦੀ ਗਿਣਤੀ ਨੂੰ ਘੱਟ ਰਿਪੋਰਟ ਕਰ ਰਿਹਾ ਹੈ।

CM ਭਗਵੰਤ ਮਾਨ ਨੇ ਅਮਰਨਾਥ ‘ਚ ਸ਼ਰਧਾਲੂਆਂ ਦੀ ਮੌਤ ‘ਤੇ ਪ੍ਰਗਟਾਇਆ ਦੁੱਖ

0

ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਘਟਨਾ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਵਿੱਤਰ ਸ੍ਰੀ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਖ਼ਬਰ ਨੇ ਚਿੰਤਾ ਵਧਾ ਦਿੱਤੀ ਹੈ। ਕਈ ਸ਼ਰਧਾਲੂਆਂ ਦੀ ਮੌਤ ਅਤੇ ਕਈ ਲਾਪਤਾ ਹੋ ਗਏ ਹਨ। ਬਾਬਾ ਦੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕੀ ਬਾਕੀ ਸ਼ਰਧਾਲੂਆਂ ‘ਤੇ ਮਿਹਰ ਭਰਿਆ ਹੱਥ ਰੱਖਣ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ 3 ਅਧਿਕਾਰੀ ਮੁਅੱਤਲ

0
Sub Divisional Engineer and Junior Engineer of PWD suspended

ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਤਿੰਨ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਦੀ ਵਧੀਕ ਮੁੱਖ ਸਕੱਤਰ ਸੀਮਾ ਜੈਨ ਵਲੋਂ ਜਾਰੀ ਪੱਤਰ ਰਾਹੀਂ ਹੁਣ ਭੁੰਨਰਹੇੜੀ ਬਲਾਕ ‘ਚ ਤਾਇਨਤ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ,ਸੀਨੀਅਰ ਸਹਾਇਕ ਲੇਖਾ ਬਲਾਕ ਪੱਖੋਵਾਲ ਗੁਰਦੀਪ ਸਿੰਘ ਅਤੇ ਸੀਨੀਅਰ ਸਹਾਇਕ ਲੇਖਾ ਬਜਟ ਜੋੜ ਇੱਕ ਸ਼ਾਖਾ ਮੁਹਾਲੀ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ। ਦੱਸ ਦਈਏ ਕਿ ਇਨ੍ਹਾਂ 3 ਅਧਿਕਾਰੀਆਂ ਦੇ ਮੁਅੱਤਲੀ ਸਮੇਂ ਮੁੱਖ ਦਫਤਰ ਡੀਡੀਪੀਓ ਦਫਤਰ ਪਟਿਆਲਾ ਵਿਖੇ ਬਣਾਇਆ ਗਿਆ ਹੈ।

ਪੰਜਾਬ ਤੇ ਦਿੱਲੀ ‘ਚ ਭਾਰੀ ਬਾਰਿਸ਼ ਦੀ ਸੰਭਾਵਨਾ, ਅਸਮਾਨੀ ਬਿਜਲੀ ਡਿੱਗਣ ਦਾ ਵੀ ਖਦਸ਼ਾ

0

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਮੌਨਸੂਨ ਪਹੁੰਚਣ ਦੇ ਨਾਲ ਹੀ ਮੌਸਮ ਵਿਗਿਆਨ ਵਿਭਾਗ ਨੇ ਅਗਲੇ ਪੰਜ ਦਿਨਾਂ ‘ਚ ਭਾਰੀਬਾਰਿਸ਼ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਪੰਜਾਬ ਹਰਿਆਣਾ,ਦਿੱਲੀ, ਚੰਡੀਗੜ੍ਹ ਤੇ ਰਾਜਸਥਾਨ ‘ਚ ਭਾਰੀ(64.5 ਮਿਲੀਮੀਟਰ ਤੋਂ 114.5 ਮਿਲੀਮੀਟਰ ਤੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਿੰਨ ਦਿਨਾਂ ਤੱਕ ਗਰਜ ਨਾਲ ਬਾਰਿਸ਼ ਹੋਣ ਤੇ ਬਿਜਲੀ ਡਿੱਗਣ ਦਾ ਵੀ ਖਦਸ਼ਾ ਹੈ।

ਮੌਸਮ ਵਿਭਾਗ ਅਨੁਸਾਰ ਮੁੰਬਈ ਤੇ ਆਸਪਾਸ ਦੇ ਇਲਾਕਿਆਂ ‘ਚ ਸੋਮਵਾਰ ਤੋਂ ਲਗਾਤਾਰ ਬਾਰਿਸ਼ ਤੋਂ ਬਾਂੳਦ ਵੀਰਵਾਰ ਨੂੰ ਇਸ ‘ਚ ਕੁੱਖ ਕਮੀ ਦਰਜ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਕੁੱਝ ਉਪਨਗਰੀ ਰੇਲਗੱਡੀਆਂ ਨਿਰਧਾਰਿਤ ਸਮੇਂ ਤੋਂ ਲੇਟ ਚੱਲ ਰਹੀਆਂ ਹਨ। ਇਸਦੇ ਨਾਲ ਹੀ ਕੇਰਲ ‘ਚ ਮੁੱਖ ਮੰਤਰੀ ਦਫਤਰ ਨੇ ਕਿਹਾ ਕਿ ਪੰਜ ਦਿਨਾਂ ਲਈ ਸੂਬੇ ‘ਚ ਭਾਰੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਸਰਕਾਰ ਨੇ 4 PPS ਅਫਸਰਾਂ ਦੇ ਕੀਤੇ ਤਬਾਦਲੇ

0

ਪੰਜਾਬ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਸਰਕਾਰ ਵਲੋਂ 4 PPS ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।

PM ਮੋਦੀ ਨੇ ਅਮਰਨਾਥ ਹਾਦਸੇ ‘ਤੇ ਜਤਾਇਆ ਦੁੱਖ

0

ਬੀਤੇ ਦਿਨੀ ਅਮਰਨਾਥ ਗੁਫਾ ਨੇੜੇ ਬੱਦਲ ਫਟ ਗਿਆ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਵਾਪਰਿਆ। ਬੱਦਲ ਫਟਣ ਕਾਰਨ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਹਾਦਸੇ ‘ਚ 15 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਦੂਜੇ ਪਾਸੇ ਪੀ.ਐੱਮ. ਮੋਦੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੀ.ਐੱਮ. ਨੇ ਟਵੀਟ ਕਰਕੇ ਕਿਹਾ, ”ਅਮਰਨਾਥ ਗੁਫਾ ਦੇ ਹਾਦਸੇ ਤੋਂ ਦੁਖੀ ਹਾਂ। ਉਪ ਰਾਜਪਾਲ ਮਨੋਜ ਸਿਨਹਾ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ।”

BSF MI 17 ਹੈਲੀਕਾਪਟਰ ਬਚਾਅ ਕਾਰਜ ‘ਚ ਜੁਟੇ ਹਨ। ਇਨ੍ਹਾਂ ਦੀ ਮਦਦ ਨਾਲ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਅਤੇ ਡਿਵੀਜ਼ਨਲ ਕਮਿਸ਼ਨਰ ਅੱਜ ਸਵੇਰੇ #ਅਮਰਨਾਥ ਪਵਿੱਤਰ ਗੁਫਾ ਪਹੁੰਚੇ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।