Home Blog Page 1999

ਭਾਰਤ ’ਚ ਲਾਂਚ ਹੋਈ TVS Ronin, ਜਾਣੋ ਕੀਮਤ ਤੇ ਫੀਚਰਜ਼

0

ਟੀ.ਵੀ.ਐੱਸ. ਮੋਟਰ ਕੰਪਨੀ ਨੇ ਆਪਣੀ ਪਹਿਲੀ ‘ਮਾਡਰਨ ਰੈਟਰੋ’ ਬਾਈਕ TVS Ronin ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 1.49 ਲੱਖ ਰੁਪਏ ਰੱਖੀ ਗਈ ਹੈ। ਟੀ.ਵੀ.ਐੱਸ. ਰੋਨਿਨ ਨੂੰ ਇਕ ਆਕਰਸ਼ਕ ਡਿਜ਼ਾਈਨ ਅਤੇ ਆਧੁਨਿਕ ਫੀਚਰਜ਼ ਨਾਲ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਦਮਦਾਰ ਇੰਜਣ ਵੀ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਟੀ.ਵੀ.ਐੱਸ. ਰੋਨਿਨ ਇਕ ਲਾਈਫਸਟਾਈਲ ਸਟੇਟਮੈਂਟ ਹੈ, ਜੋ ਮਾਡਰਨ, ਨਵੇਂ ਜ਼ਮਾਨੇ ਦੇ ਰਾਈਡਰ ਤੋਂ ਪ੍ਰੇਰਣਾ ਲੈਂਦਾ ਹੈ। ਟੀ.ਵੀ.ਐੱਸ. ਰੋਨਿਨ ਨੂੰ ਸਟਾਈਲ, ਤਕਨਾਲੋਜੀ ਅਤੇ ਰਾਈਡਿੰਗ ਅਨੁਭਵ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਜਿਸ ਨਾਲ ਇਕ ਅਨਕ੍ਰਿਪਟੇਡ ਲਾਈਫਸਟਾਈਲ ਨੂੰ ਉਤਸ਼ਾਹ ਦਿੱਤਾ ਜਾ ਸਕੇ।

ਫੀਚਰਜ਼
TVS Ronin ’ਚ ਡਿਊਲ ਪਰਪਸ ਟਾਇਲ, ਹਾਈ ਗ੍ਰਾਊਂਡ ਕਲੀਅਰੈਂਸ ਅਤੇ ਗੋਲਡਨ-ਡਿਪਡ ਯੂ.ਐੱਸ.ਡੀ. ਫਰੰਟ ਫੋਰਕ, ਐੱਲ.ਈ.ਡੀ. ਲਾਈਟਾਂ ਅਤੇ ਗੋਲਾਕਾਰ ਹੈੱਡਲੈਂਪ ਰੈਟਰੋ ਥੀਮ ਦੇ ਨਾਲ ਮਾਡਰਨ ਡਿਜ਼ਾਈਨ ਫਿਲਾਸਫੀ ਨੂੰ ਇਕੱਠੇ ਮਿਲਾਉਂਦੇ ਹਨ। ਪਤਲੇ ਬੇਜ਼ਲ ਦੇ ਨਾਲ ਪੂਰੀ ਤਰ੍ਹਾਂ ਡਿਜੀਟਲ ਰਾਊਂਡ ਇੰਸਟਰੂਮੈਂਟ ਕਲੱਟਰ ਅਤੇ ਕੰਪਨੀ ਦੇ ਪੇਟੈਂਟ TVS Smart Xonnect ਬਲੂਟੁੱਥ ਫੀਚਰ ਬਾਈਕ ਦੀ ਪ੍ਰੀਮੀਅਮ ਅਪੀਲ ਨੂੰ ਵਧਾਉਂਦੇ ਹਨ। ਬਾਈਕ ’ਚ ਵੌਇਸ ਅਸਿਸਟੈਂਟ ਦਾ ਫੀਚਰ ਵੀ ਦਿੱਤਾ ਗਿਆ ਹੈ। ਇਹ ਫੀਚਰ ਟੂ-ਵ੍ਹੀਲਸ ਇੰਡਸਟਰੀ ’ਚ ਪਹਿਲੀ ਵਾਰ ਦਿੱਤਾ ਗਿਆ ਹੈ।

ਇੰਜਣ ਪਾਵਰ ਅਤੇ ਸਪੀਡ
ਟੀ.ਵੀ.ਐੱਸ. ਰੋਨਿਨ ’ਚ 225.9cc ਸਿੰਗਲ ਸਿਲੰਡਰ ਇੰਜਣ ਮਿਲਦਾ ਹੈ। ਇਹ ਇੰਜਣ 7,750 rpm ’ਤੇ 15.01 kW ਦੀ ਪਾਵਰ ਅਤੇ 3,750 rpm ’ਤੇ 19.93 Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਬਾਈਕ ਦੀ ਟਾਪ ਸਪੀਡ 120 ਕਿਲੋਮੀਟ ਪ੍ਰਤੀ ਘੰਟਾ ਹੈ। ਇਹ ਇੰਜਣ ਬਿਹਤਰੀਨ ਪਰਫਾਰਮੈਂਸ ਦਾ ਦਾਅਵਾ ਕਰਦਾ ਹੈ। ਇਹ ਸਾਈਲੈਂਟ ਸਟਾਰਟ ਸਿਸਟਮ ਆਈ.ਐੱਸ.ਜੀ. ਦੇ ਨਾਲ ਆਉਂਦਾ ਹੈ।

ਕਬੱਡੀ ਖਿਡਾਰੀ ਦੀਪਕ ਹੁੱਡਾ ਨੇ ਅੰਤਰਰਾਸ਼ਟਰੀ ਬਾਕਸਰ ਸਵੀਟੀ ਬੂਰਾ ਨਾਲ ਕਰਵਾਇਆ ਵਿਆਹ

0

ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਅੰਤਰਰਾਸ਼ਟਰੀ ਮੁੱਕੇਬਾਜ਼ ਅਤੇ ਭੀਮ ਐਵਾਰਡੀ ਸਵੀਟੀ ਬੂਰਾ ਦਾ ਵਿਆਹ ਹੋ ਗਿਆ ਹੈ । ਸਵੀਟੀ ਨੇ ਰੋਹਤਕ ਦੇ ਦੀਪਕ ਹੁੱਡਾ ਨਾਲ ਸੱਤ ਫੇਰੇ ਲਏ ਹਨ। ਦੀਪਕ ਭਾਰਤੀ ਕਬੱਡੀ ਟੀਮ ਦਾ ਕਪਤਾਨ ਹੈ। ਵਿਆਹ ਸਮਾਗਮ ਵਿੱਚ ਸਵੀਟੀ ਨੂੰ ਵਧਾਈ ਦੇਣ ਲਈ ਕਈ ਖਿਡਾਰੀ ਪਹੁੰਚੇ ਅਤੇ ਸਵੀਟੀ ਨਾਲ ਸੈਲਫੀ ਲਈ। ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਸਵੀਟੀ ਬੂਰਾ ਅਤੇ ਦੀਪਕ ਹੁੱਡਾ ਨੂੰ ਆਸ਼ੀਰਵਾਦ ਦਿੱਤਾ। ਵਿਆਹ ਦੀ ਰਸਮ ਦੱਖਣੀ ਬਾਈਪਾਸ ਸਥਿਤ ਰਤਨ ਪੈਲੇਸ ‘ਚ ਰੱਖੀ ਗਈ ਸੀ।

ਜ਼ਿਕਰਯੋਗ ਹੈ ਕਿ ਸਵੀਟੀ ਬੂਰਾ ਪੰਚ ਦੀ ਤਾਕਤ ਦਿਖਾ ਕੇ ਦੇਸ਼ ਦੀ ਝੋਲੀ ‘ਚ ਕਈ ਮੈਡਲ ਪਾ ਚੁੱਕੀ ਹੈ। ਸਵੀਟੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਵੇਗੀ। ਇਸ ਦੇ ਨਾਲ ਹੀ ਉਹ ਮੁੱਕੇਬਾਜ਼ੀ ਵੀ ਜਾਰੀ ਰੱਖੇਗੀ। ਜ਼ਿਕਰਯੋਗ ਹੈ ਕਿ ਸਵੀਟੀ ਨੇ ਸਾਈ (ਸਪੋਰਟਸ ਅਥਾਰਟੀ ਆਫ ਇੰਡੀਆ) ਹਿਸਾਰ ਤੋਂ ਮੁੱਕੇਬਾਜ਼ੀ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਉਹ ਮੂਲ ਰੂਪ ਤੋਂ ਘਿਰਾਈ ਦੀ ਰਹਿਣ ਵਾਲੀ ਹੈ।

ਬੇਅਦਬੀ ਦੇ ਦੋਸ਼ੀਆਂ ਨੂੰ ਮਿਲਣ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ: ਐਡਵੋਕੇਟ ਧਾਮੀ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ’ਚ ਵਾਪਰੇ ਬੇਅਦਬੀ ਮਾਮਲਿਆਂ ਵਿਚ ਦੋਸ਼ੀ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵਕਾਲਤ ਕਰਦਿਆਂ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ’ਚ ਸਾਲ 2015 ਵਿਚ ਹੋਈ ਬੇਅਦਬੀ ਦੀ ਘਟਨਾ ਦੇ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਅਦਾਲਤ ਵੱਲੋਂ ਸਜ਼ਾ ਦੇਣ ਦਾ ਸਵਾਗਤ ਕੀਤਾ ਹੈ। ਉਂਝ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੇ ਸੰਗੀਨ ਜ਼ੁਰਮ ’ਚ ਸ਼ਾਮਲ ਲੋਕਾਂ ਨੂੰ ਉਮਰ ਕੈਦ ਵਰਗੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਅਜਿਹਾ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਮੱਲਕੇ ’ਚ ਹੋਈ ਬੇਅਦਬੀ ਮਾਮਲੇ ਵਿਚ ਡੇਰਾ ਸਿਰਸਾ ਨਾਲ ਸਬੰਧਤ ਲੋਕਾਂ ਦੀ ਭੂਮਿਕਾ ਸਪੱਸ਼ਟ ਹੋਈ ਹੈ ਅਤੇ ਇਸੇ ਤਰ੍ਹਾਂ ਹੀ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਵਿਚ ਵੀ ਸਿੱਟ ਦੀ ਰਿਪੋਰਟ ਨੇ ਡੇਰਾ ਸਿਰਸਾ ਮੁਖੀ ਅਤੇ ਉਸ ਦੇ ਪੈਰੋਕਾਰਾਂ ਨੂੰ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਅਨੁਸਾਰ ਡੇਰਾ ਸਿਰਸਾ ਮੁਖੀ ਖਿਲਾਫ ਵੀ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਨੂੰ ਡੇਰਾ ਮੁਖੀ ਨੂੰ ਗ੍ਰਿਫ਼ਤਾਰ ਕਰਨ ਲਈ ਲੋੜੀਂਦੀ ਪ੍ਰਕਿਰਿਆ ਪੂਰੀ ਕਰਕੇ ਕਾਰਵਾਈ ਅੱਗੇ ਵਧਾਉਣੀ ਚਾਹੀਦੀ ਹੈ ਤਾਂ ਜੋ ਸਿੱਖ ਸੰਗਤਾਂ ਨੂੰ ਇਨਸਾਫ ਮਿਲ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ ਜਲਦ ਮਿਲਣਾ ਚਾਹੀਦਾ ਹੈ ਅਤੇ ਸਜ਼ਾਵਾਂ ਵੀ ਮਿਸਾਲੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੇਅਦਬੀ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ।

ਪੰਜਾਬੀ ਗਾਇਕ Kanwar Grewal ਦਾ ਗੀਤ ‘ਰਿਹਾਈ’ YouTube’ਤੇ ਹੋਇਆ ਬੈਨ

0

ਪੰਜਾਬੀ ਗਾਇਕ ਕੰਵਰ ਗਰੇਵਾਲ ਦਾ 2 ਜੁਲਾਈ ਨੂੰ ‘ਰਿਹਾਈ’ ਗੀਤ ਰਿਲੀਜ਼ ਹੋਇਆ ਸੀ। ਕੰਵਰ ਗਰੇਵਾਲ ਨੇ ਇਹ ਗੀਤ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਚੁੱਕਦਿਆਂ ਗਾਇਆ ਸੀ।

ਇਹ ਗੀਤ ਹੁਣ ਯੂਟਿਊਬ ਤੋਂ ਬੈਨ ਕਰ ਦਿੱਤਾ ਗਿਆ ਹੈ। ਗੀਤ ਸਰਕਾਰ ਵਲੋਂ ਕਾਨੂੰਨੀ ਸ਼ਿਕਾਇਤ ਕਰਨ ਦੇ ਚਲਦਿਆਂ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕੰਵਰ ਗਰੇਵਾਲ ਨੇ ਆਪਣੇ ਯੂਟਿਊਬ ਚੈਨਲ ’ਤੇ ਇਹ ਗੀਤ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਹੁਣ ਤਕ 7 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ।

ਕੰਵਰ ਗਰੇਵਾਲ ਦੇ ‘ਰਿਹਾਈ’ ਗੀਤ ਤੋਂ ਪਹਿਲਾਂ ਭਾਰਤ ਸਰਕਾਰ ਸਿੱਧੂ ਮੂਸੇ ਵਾਲਾ ਦਾ ਗੀਤ ‘SYL’ ਵੀ ਭਾਰਤ ’ਚ ਬੈਨ ਕਰ ਚੁੱਕੀ ਹੈ। ਸਿੱਧੂ ਮੂਸੇ ਵਾਲਾ ਦੇ ਇਸ ਗੀਤ ’ਚ ਵੀ ਪੰਜਾਬ ਦੇ ਪਾਣੀਆਂ ਤੇ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ ਸੀ।

ਮੋਹਾਲੀ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਕਾਂਗਰਸ ਪਾਰਟੀ ’ਚੋਂ ਕੱਢਿਆ ਬਾਹਰ

0

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਜ਼ਿਲ੍ਹਾ ਮੋਹਾਲੀ ਦੇ ਮੈਂਬਰ ਤੇ ਸੀਨੀਅਰ ਡਿਪਟੀ ਮੇਅਰ ਮੋਹਾਲੀ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ ਕਾਉਂਸਲਰ ਸ. ਕੁਲਜੀਤ ਸਿੰਘ ਬੇਦੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਪਾਰਟੀ ਵਿਚੋਂ 6 ਸਾਲ ਲਈ ਕੱਢਿਆ ਜਾਂਦਾ ਹੈ।

ਚੰਡੀਗੜ੍ਹ ਸਕੂਲ ਹਾਦਸੇ ‘ਤੇ CM ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ

0

ਚੰਡੀਗੜ੍ਹ ਦੇ ਸੈਕਟਰ-9 ‘ਚ ਅੱਜ ਇੱਕ ਪ੍ਰਾਈਵੇਟ ਸਕੂਲ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ 1 ਬੱਚੀ ਦੀ ਮੌਤ ਹੋ ਗਈ ਹੈ, ਜਦਕਿ 13 ਸਕੂਲੀ ਬੱਚੇ ਜ਼ਖਮੀ ਹੋਏ ਹਨ। ਮ੍ਰਿਤਕ ਬੱਚੀ ਦੀ ਪਛਾਣ ਹਿਰਾਕਸ਼ੀ ਵੱਜੋ ਹੋਈ ਹੈ। ਇਨ੍ਹਾਂ ਵਿਚੋਂ 4 ਬੱਚਿਆਂ ਨੂੰ ਅਤਿ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਰੈਫਰ ਕੀਤਾ ਗਿਆ ਹੈ।

ਇਸ ਹਾਦਸੇ ‘ਤੇ ਸੀਐਮ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀਐਮ ਮਾਨ ਨੇ ਟਵੀਟ ਕੀਤਾ ਕਿ ਚੰਡੀਗੜ੍ਹ ਦੇ ਨਿੱਜੀ ਸਕੂਲ ‘ਚ ਦਰੱਖਤ ਡਿੱਗਣ ਕਰਕੇ ਵੱਡਾ ਹਾਦਸਾ ਹੋਇਆ।ਜਿਸ ‘ਚ ਇੱਕ ਮਾਸੂਮ ਬੱਚੇ ਦੀ ਮੌਤ ਦੀ ਦੁਖਦਾਈ ਖਬਰ ਮਿਲੀ ਅਤੇ ਕਈ ਬੱਚੇ ਜ਼ਖਮੀ ਹੋਏ ਹਨ। ਮੈਂ ਪਰਮਾਤਮਾ ਅੱਗੇ ਜ਼ਖਮੀ ਬੱਚਿਆਂ ਦੀ ਜਲਦ ਸਿਹਤਯਾਬੀ ਅਤੇ ਜਿਸ ਬੱਚੇ ਦੀ ਮੌਤ ਹੋਈ ਹੈ ਉਸਦੀ ਆਤਮਿਕ ਸ਼ਾਂਤੀ ਅਤੇ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਾ ਹਾਂ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਲੰਚ ਬ੍ਰੇਕ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਬੱਚੇ ਖੇਡ ਰਹੇ ਸਨ। ਫਿਰ ਅਚਾਨਕ ਦਰੱਖਤ ਬੱਚਿਆਂ ‘ਤੇ ਡਿੱਗ ਪਿਆ। ਅਚਾਨਕ ਦਰੱਖਤ ਡਿੱਗਣ ‘ਤੇ ਚਾਰੇ ਪਾਸੇ ਹੜਕੰਪ ਮਚ ਗਿਆ, ਬੱਚੇ ਦਰਖਤ ਹੇਠਾਂ ਦੱਬੇ ਹੋਏ ਸਨ, ਉੱਥੇ ਪ੍ਰਿੰਸੀਪਲ ਤੁਰੰਤ ਪੁਲਿਸ ਨੂੰ ਲੈ ਕੇ ਪਹੁੰਚ ਗਏ ਅਤੇ ਬਚਾਅ ਟੀਮ ਨੂੰ ਬੁਲਾਇਆ ਗਿਆ। ਜ਼ਖ਼ਮੀ ਬੱਚਿਆਂ ਨੂੰ ਜੀਐਮਐਸਐਚ-16 ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਨਹੀਂ ਰਹੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਗੋਲੀ ਲੱਗਣ ਕਾਰਨ ਹੋਈ ਮੌਤ

0

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸ਼ੁੱਕਰਵਾਰ ਨੂੰ ਚੋਣ ਪ੍ਰੋਗਰਾਮ ਦੌਰਾਨ ਗੋਲੀ ਲੱਗਣ ਕਾਰਨ ਦਿਹਾਂਤ ਹੋ ਗਿਆ ਹੈ।  67 ਸਾਲਾ ਆਬੇ ਨੂੰ ਪੱਛਮੀ ਜਾਪਾਨ ਦੇ ਨਾਰਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਭਾਸ਼ਣ ਸ਼ੁਰੂ ਕਰਨ ਤੋਂ ਕੁਝ ਮਿੰਟ ਬਾਅਦ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦਾ ਸਾਹ ਨਹੀਂ ਚੱਲ ਰਿਹਾ ਸੀ ਅਤੇ ਉਨ੍ਹਾਂ ਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ। ਹਸਪਤਾਲ ‘ਚ ਬਾਅਦ ‘ਚ ਉਨ੍ਹਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਆਬੇ 2020 ਵਿੱਚ ਸਿਹਤ ਸਮੱਸਿਆਵਾਂ ਕਾਰਨ ਅਸਤੀਫ਼ਾ ਦੇਣ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ‘ਚੋਂ ਇਕ ਮੰਨੇ ਜਾਂਦੇ ਜਾਪਾਨ ‘ਚ ਇਸ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਬੇ ‘ਤੇ ਹੋਏ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਆਬੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਹਨ ਅਤੇ ਇਸ ਦੌਰਾਨ ਅਚਾਨਕ ਇਕ ਹਮਲਾਵਰ ਉਨ੍ਹਾਂ ‘ਤੇ 2 ਗੋਲੀ ਚਲਾ ਦਿੰਦਾ ਹੈ।

 

ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ‘ਤੇ ਹੋਏ ਹਮਲੇ ‘ਤੇ PM ਮੋਦੀ ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ

0

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ,”ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਹਮਲੇ ਦੀ ਖ਼ਬਰ ਸੁਣ ਕੇ ਦੁਖ਼ੀ ਹਾਂ। ਆਬੇ ਭਾਰਤ-ਜਾਪਾ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਸੂਤਰਧਾਰ ਰਹੇ ਹਨ।” ਰਾਹੁਲ ਨੇ ਕਿਹਾ,”ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ।” ਦੱਸਣਯੋਗ ਹੈ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਦੇਸ਼ ਦੇ ਪੱਛਮੀ ਹਿੱਸੇ ‘ਚ ਚੋਣ ਪ੍ਰਚਾਰ ਦੇ ਇਕ ਪ੍ਰੋਗਰਾਮ ‘ਚ ਭਾਸ਼ਣ ਦੌਰਾਨ ਸ਼ੁੱਕਰਵਾਰ ਨੂੰ ਗੋਲੀ ਚਲਾਈ ਗਈ। ਗੰਭੀਰ ਰੂਪ ਨਾਲ ਜ਼ਖ਼ਮੀ ਆਬੇ ਨੂੰ ਜਹਾਜ਼ ‘ਤੇ ਇਕ ਹਸਪਤਾਲ ਲਿਜਾਇਆ ਗਿਆ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਜਾਨਲੇਵਾ ਹਮਲੇ ‘ਤੇ ਡੂੰਘੀ ਚਿੰਤਾ ਜਤਾਈ ਹੈ ਅਤੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹੋਏ ਪਰਿਵਾਰ ਅਤੇ ਜਾਪਾਨ ਦੇ ਲੋਕਾਂ ਪ੍ਰਤੀ ਇਕਜੁਟਤਾ ਜ਼ਾਹਰ ਕੀਤੀ ਹੈ। ਮੋਦੀ ਨੇ ਟਵੀਟ ਕਰ ਕੇ ਕਿਹਾ,”ਮੇਰੇ ਪਿਆਰੇ ਦੋਸਤ ਆਬੇ ਸ਼ਿੰਜੋ ‘ਤੇ ਹਮਲੇ ਤੋਂ ਬੇਹੱਦ ਦੁਖ਼ੀ ਹਾਂ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਜਾਪਾਨ ਦੇ ਲੋਕਾਂ ਨਾਲ ਹਨ।”

 

 

 

ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ‘ਚ ਵਾਪਰਿਆ ਦਰਦਨਾਕ ਹਾਦਸਾ, ਦਰੱਖਤ ਡਿੱਗਣ ਨਾਲ 1 ਬੱਚੇ ਦੀ ਹੋਈ ਮੌਤ

0

ਚੰਡੀਗੜ੍ਹ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਸੈਕਟਰ 9 ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਦਰੱਖਤ ਡਿੱਗਣ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਸੈਕਟਰ 43 ਦੀ ਹੀਰਾਕਸ਼ੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਚਾਰ ਲੜਕੀਆਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 4 ਸਕੂਲੀ ਬੱਚੇ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਲੰਚ ਟਾਇਮ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਲੜਕੀਆਂ ਖੇਡ ਰਹੀਆਂ ਸਨ। ਫਿਰ ਅਚਾਨਕ ਦਰੱਖਤ ਕੁੜੀਆਂ ‘ਤੇ ਡਿੱਗ ਪਿਆ। ਜ਼ਖ਼ਮੀ ਲੜਕੀਆਂ ਨੂੰ ਜੀਐਮਐਸਐਚ-16 ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਮਾਪੇ ਵੀ ਸਕੂਲ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 3 ਲੜਕੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਦਾ ਇਲਾਜ ਜੀਐਮਐਸਐਚ-16 ਵਿਖੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਕੂਲ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਪੁਲਿਸ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ।