Home Blog Page 18

ਪਹਿਲੀ ਵਾਰ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਨੂੰ ਮਿਲਣਗੇ ਪੈਸੇ : ਮਾਨ

0
Chief Minister

ਚੰਡੀਗੜ੍ਹ, 30 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਸਰਕਾਰੀ ਕਾਲਜ ਮੈਦਾਨ ਵਿਚ ਆਯੋਜਿਤ `ਏਕ ਸ਼ਾਮ ਭਗਵਾਨ ਸਿ਼ਵ ਕੇ ਨਾਮ`ਭਜਨ ਸੰਧਿਆ ਵਿਚ ਭਾਗ ਲਿਆ ।

1 ਅਗਸਤ ਨੂੰ ਮਿਲਣਗੇ 40 ਲੱਖ ਔਰਤਾਂ ਨੂੰ ਇਕ-ਇਕ ਹਜ਼ਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਪੰਜਾਬ ਦੀ ਸੰਪਰਦਾਇਕ ਸਦਭਾਵਨਾ ਅਤੇ ਭਾਈਚਾਰੇ ਦੀ ਪ੍ਰੰਪਰਾ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸੂਬੇ ਵਿਚ ਸਾਰੇ ਧਰਮਾਂ ਦੇ ਲੋਕ ਮਿਲ-ਜੂਲ ਕੇ ਤਿਉਹਾਰ ਮਨਾਉਂਦੇ ਹਨ । ਉਨ੍ਹਾਂ ਐਲਾਨ ਕੀਤਾ ਕਿ ਪਹਿਲੀ ਵਾਰ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ 40 ਲੱਖ ਔਰਤਾਂ ਨੂੰ 1 ਅਗਸਤ ਤੋਂ 1-1 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ ।

ਸੂਬਾ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ : ਮੁੱਖ ਮੰਤਰੀ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਅਤੇ ਧਾਰਮਿਕ ਤੇ ਸੱਭਿਆਚਾਰਕ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ । ਮੁੱਖ ਮੰਤਰੀ ਨੇ ਲੋਕਾਂ ਨੂੰ ਜਾਤ, ਧਰਮ ਅਤੇ ਖੇਤਰ ਤੋਂ ਉੱਪਰ ਉੱਠ ਕੇ ਇਕਜੁੱਟ ਰਹਿਣ, ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਅਤੇ ਨਸ਼ਾ ਮੁਕਤ ਤੇ ਖ਼ੁਸ਼ਹਾਲ ਪੰਜਾਬ ਦੇ ਨਿਰਮਾਣ ਵਿਚ ਸਹਿਯੋਗ ਦੇਣ ਦਾ ਸੱਦਾ ਦਿੱਤਾ ।

ਪੰਜਾਬੀ ਨੌਜਵਾਨ ਦੀ ਦੁਬਈ ਵਿਖੇ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ

0
Dubai Death

ਕੋਟਕਪੂਰਾ, 30 ਜੁਲਾਈ 2026 : ਪੰਜਾਬ ਦੇ ਜਿਲਾ ਕੋਟਕਪਰਾ (District Kotkapra) ਦੇ ਪਿੰਡ ਭਾਗਥਲਾ ਖੁਰਦ ਦੇ ਵਸਨੀਕ ਪੰਜਾਬੀ ਨੌਜ਼ਵਾਨ ਦੀ ਦੁਬਈ ਪਹੁੰਚਣ ਤੋਂ ਦੋ ਦਿਨਾਂ ਬਾਅਦ ਦਿਲ ਦਾ ਦੌਰਾ ਪੈਣ (Heart attack) ਨਾਲ ਮੌਤ ਹੋਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਕੋਟਕਪੁਰਾ ਦੇ ਜਿਸ ਪਿੰਡ ਭਾਗਥਲਾ (Village Bhagthala) ਦੇ ਵਸਨੀਕ ਪੰਜਾਬੀ ਨੌਜਵਾਨ ਦੀ ਦੁਬਈ (Dubai) ਵਿਖੇ ਪਹੁੰਚਣ ਦੇ ਦੋ ਦਿਨਾਂ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ ਹੈ ਦੀ ਪਛਾਣ ਗੁਰਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਰੁਜ਼ਗਾਰ ਲਈ ਕਰਜ਼ਾ ਚੁੱਕ ਕੇ 1 ਜੁਲਾਈ ਨੂੰ ਦੁਬਈ ਗਿਆ ਸੀ ਪਰ ਉੱਥੇ ਪਹੁੰਚਣ ਤੋਂ ਦੋ ਦਿਨ ਬਾਅਦ 3 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ।

ਪਰਿਵਾਰ ਦੀ ਮੰਗ ਨੇ ਸਰਬਤ ਦਾ ਭਲਾ ਟਰੱਸਟ ਨੇ ਮੰਗਵਾ ਕੇ ਦਿੱਤੀ ਨੌਜਵਾਨ ਦੀ ਲਾਸ਼

ਬੇਟੇ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਅਤੇ ਅੰਤਮ ਸਸਕਾਰ ਕਰਨ ਦੀ ਚਿੰਤਾ ਸਤਾਉਣ ਲੱਗੀ ਤਾਂ ਪਰਵਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ. ਪੀ. ਓਬਰਾਏ ਨਾਲ ਸੰਪਰਕ ਕੀਤਾ । ਟਰੱਸਟ ਵਲੋਂ 24 ਦਿਨ ਬਾਅਦ ਮ੍ਰਿਤਕ ਦੇਹ ਨੂੰ ਪਿੰਡ ਭਾਗਥਲਾ ਵਿਖੇ ਪਹੁੰਚਾਇਆ ਗਿਆ ।

ਸਰਬੱਤ ਦਾ ਭਲਾ ਟਰੱਸਟ ਇਕਾਈ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਹੁੰਦਲ ਅਤੇ ਜਗਪਾਲ ਸਿੰਘ ਬਰਾੜ ਨੇ ਦਸਿਆ ਕਿ ਕਿਸੇ ਵੀ ਵਿਅਕਤੀ ਦੀ ਵਿਦੇਸ਼ ’ਚੋਂ ਲਾਸ਼ ਲਿਆਉਣ ਦੀ ਪ੍ਰਕਿਰਿਆ ਬੜੀ ਔਖੀ ਅਤੇ ਖ਼ਰਚੀਲੀ ਹੁੰਦੀ ਹੈ । ਟਰੱਸਟ ਵਲੋਂ ਮਾਨਵਤਾ ਦੀ ਸੇਵਾ ਲਈ ਅਜਿਹੇ ਕਾਰਜ ਅਕਸਰ ਨੇਪਰੇ ਚਾੜ੍ਹੇ ਜਾਂਦੇ ਹਨ ।

ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਇੰਜੀਨੀਅਰਾਂ ਨੂੰ ਕੀਤਾ ਮੁਅੱਤਲ

0
Panjab University

ਚੰਡੀਗੜ੍ਹ, 29 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਯੂਨੀਵਰਸਿਟੀ (Panjab University) ਨੇ ਅੱਜ ਦੋ ਇੰਜੀਨੀਅਰ ਨੂੰ ਪੀ. ਐਚ. ਡੀ. ਸਕਾਲਰ ਦੀ ਮੌਤ ਤੋਂ ਬਾਅਦ ਮੁਅੱਤਲ (Suspension) ਕਰ ਦਿੱਤਾ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਲੋਂ ਜੋ ਪੀ. ਐਚ. ਡੀ. ਸਕਾਲਰ (P H. D. Scholar) ਜੋਤੀ ਦੀ ਮੌਤ ਤੋਂ ਬਾਅਦ ਦੋ ਇੰਜੀਨੀਅਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਵਿਚ ਕਾਰਜਕਾਰੀ ਇੰਜੀਨੀਅਰ-2 (ਵਾਧੂ ਚਾਰਜ) ਅਨਿਲ ਠਾਕੁਰ ਅਤੇ ਸਬ-ਡਿਵੀਜ਼ਨਲ ਇੰਜੀਨੀਅਰ (ਇਲੈਕਟ੍ਰੀਕਲ) ਲਖਵਿੰਦਰ ਸਿੰਘ ਧਨੋਆ ਸ਼ਾਮਲ ਹਨ । ਯੂਨੀਵਰਸਿਟੀ ਵੱਲੋਂ ਜਾਰੀ ਦੋ ਵੱਖ-ਵੱਖ ਦਫ਼ਤਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਅਧਿਕਾਰੀ ਵਿਦਿਆਰਥੀ ਦੀ ਮੌਤ ਦੀ ਚੱਲ ਰਹੀ ਜਾਂਚ ਪੂਰੀ ਹੋਣ ਤੱਕ ਜਾਂ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ ।

ਮ੍ਰਿਤਕਾ ਦੇ ਭਰਾ ਨੂੰ ਦਿੱਤੀ ਯੂਨੀਵਰਸਿਟੀ ਵਿਚ ਨੌਕਰੀ ਤੇੇ ਪਰਿਵਾਰ ਨੂੰ ਮੁਆਵਜ਼ਾ

ਮ੍ਰਿਤਕ ਦੇ ਭਰਾ ਜਿਸ ਨੇ ਆਈ. ਟੀ. ਆਈ. (ਇਲੈਕਟ੍ਰੀਕਲ) ਦੇ ਨਾਲ-ਨਾਲ ਆਪਣੀ 12ਵੀਂ ਜਮਾਤ ਪੂਰੀ ਕੀਤੀ ਹੈ ਨੂੰ ਪੀ. ਯੂ. ਵਿੱਚ ਇਲੈਕਟ੍ਰੀਸ਼ੀਅਨ ਵਜੋਂ ਨਿਯੁਕਤ ਕੀਤਾ ਜਾਵੇਗਾ ਤੇ ਨਾਲ ਹੀ 16 ਲੱਖ ਰੁਪਏ ਮੁਆਵਜ਼ੇੇ ਦੇ ਤੌਰ ‘ਤੇ ਦਿੱਤਾ ਜਾਵੇਗਾ । ਇਹ ਨਿਯੁਕਤੀ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 19,900 ਰੁਪਏ ਦੀ ਮੁੱਢਲੀ ਤਨਖਾਹ, 400 ਰੁਪਏ ਦੀ ਗ੍ਰੇਡ-ਪੇ, ਡੀ. ਏ. ਅਤੇ ਹੋਰ ਭੱਤਿਆਂ ਨਾਲ ਹੋਵੇਗੀ ।

ਭਾਰਤ `ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਚੀਨੀ ਨਾਗਰਿਕ ਗ੍ਰਿਫ਼ਤਾਰ

0
Chinese arrested

ਨੋਇਡਾ, 29 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਇਕ ਚੀਨੀ ਨਾਗਰਿਕ ਨੂੰ ਭਾਰਤ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ‘ਤੇ ਗ੍ਰਿ਼ਫ਼ਤਾਰ (Arrested) ਕੀਤਾ ਹੈ ।

ਕੀ ਦੱਸਿਆ ਪੁਲਸ ਨੇ

ਮਿਲੀ ਜਾਣਕਾਰੀ ਅਨੁਸਾਰ ਇਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ‘ਚ ਨੋਇਡਾ (Noida) ਦੇ ਬੀਟਾ-2 ਪੁਲਸ ਸਟੇਸ਼ਨ ਦੀ ਪੁਲਸ ਨੇ ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਰਹਿ ਰਹੇ ਇਕ ਚੀਨੀ ਨਾਗਰਿਕ (Chinese citizen) ਨੂੰ ਸੋਮਵਾਰ ਰਾਤ ਸਮੇਂ ਗ੍ਰਿਫ਼ਤਾਰ ਕੀਤਾ ਸਬੰਧੀ ਜਾਣਕਾਰੀ ਦਿੰਦਿਆਂ ਬੀਟਾ-2 ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਚੀਨੀ ਨਾਗਰਿਕ ਸੋਂਗ ਸਿ਼ਆਓਮੀ (38) ਨੂੰ ਐੱਨ. ਆਰ. ਆਈ. ਸਿਟੀ ਨੇੜੇ ਗ੍ਰਿਫ਼ਤਾਰ ਕੀਤਾ ਗਿਆ ।

ਕੀ ਸਾਹਮਣੇ ਆਇਆ ਪੁਲਸ ਦੀ ਜਾਂਚ ਵਿਚ

ਨੋਇਡਾ ਪੁਲਸ (Noida Police) ਵਲੋਂ ਉਕਤ ਚੀਨੀ ਨਾਗਰਿਕ ਦੀ ਕੀਤੀ ਗਈ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਉਹ 26 ਜੂਨ-2019 ਤੋਂ 25 ਜੂਨ- 2020 ਤੱਕ ਦੇ ਜਾਇਜ਼ ਵੀਜ਼ੇ `ਤੇ ਭਾਰਤ ਆਇਆ ਸੀ ਪਰ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਗੈਰ-ਕਾਨੂੰਨੀ ਢੰਗ ਨਾਲ ਭਾਰਤ ‘ਚ ਹੀ ਰਹਿਣ ਲੱਗ ਪਿਆ । ਪੁਲਸ ਨੇ ਦੱਸਿਆ ਕਿ ਚੀਨੀ ਨਾਗਰਿਕ ਨੇ ਜਾਅਲੀ ਆਧਾਰ ਕਾਰਡ ਦੀ ਵਰਤੋਂ ਕਰ ਕੇ ਪੈਨ ਕਾਰਡ ਤੇ ਹੋਰ ਦਸਤਾਵੇਜ਼ ਵੀ ਬਣਾ ਲਏ ਤੇ ਗ੍ਰੇਟਰ ਨੋਇਡਾ ਦੀ ਜੇ. ਪੀ. ਗ੍ਰੀਨ ਸੋਸਾਇਟੀ ‘ਚ ਰਹਿਣਾ ਸ਼ੁਰੂ ਕਰ ਦਿੱਤਾ ।

ਪਟਿਆਲਾ ਪੁਲਸ ਵੱਲੋਂ ਪੈਟਰੋਲ ਬੰਬ ਨਾਲ ਬਲਾਸਟ ਕਰਨ ਵਾਲੇ ਦੋਸੀ ਕਾਬੂ

0
Patiala Police

ਪਟਿਆਲਾ, 29 ਜੁਲਾਈ 2026 : ਪਟਿਆਲਾ ਸ਼ਹਿਰ ਦੇ ਅਬਚਲ ਨਗਰ ਵਿਖੇ ਘਰ ਦੇ ਪੈਟਰੋਲ ਬੰਬ (Petrol bomb) ਨਾਲ ਬਲਾਸਟ ਕਰਨ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵਲੋਂ ਅਬਚਲ ਨਗਰ (Abchal Nagar) ਵਿਖੇ ਘਰ ਤੇ ਪੈਟਰੋਲ ਬੰਬ ਨਾਲ ਕੀਤੇ ਗਏ ਬਲਾਸਟ ਮਾਮਲੇ ਵਿਚ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਫੌਰੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਹਰਵਿੰਦਰ ਸਿੰਘ ਉਰਫ ਜੋਨੀ, ਹਰਸਜੀਤ ਸਿੰਘ ਉਰਫ ਹਰਸ ਅਤੇ ਪਰਮੇਸਰ ਉਦੇ ਪ੍ਰਤਾਪ ਸਿੰਘ ਉਰਫ ਉਦੇ ਸ਼ਾਮਲ ਹਨ ।

ਕੀ ਹੈ ਸਮੁੱਚੀ ਘਟਨਾ ਦਾ ਵੇਰਵਾ

ਐਸ. ਐਸ. ਪੀ ਪਟਿਆਲਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਰੂਬਲ ਵਾਸੀ ਅਬਚਲ ਨਗਰ ਪਟਿਆਲਾ ਦੇ ਘਰ ਬਾਹਰ 25 ਜੁਲਾਈ 2026 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਅਟੈਕ ਕਰਕੇ ਘਰ ਨੂੰ ਅੱਗ ਲਾਉਣ ਦੀ ਨੀਅਤ ਨਾਲ ਬਲਾਸਟ ਕੀਤਾ ਗਿਆ ਸੀ, ਜਿਸ ਨਾਲ ਜੋਰਦਾਰ ਧਮਾਕਾ ਹੋਇਆ ਸੀ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 129 ਮਿਤੀ 27 ਜੁਲਾਈ 2026 ਨੂੰ ਧਾਰਾ 326 (ਜੀ) ਬੀ. ਐਨ. ਐਸ. ਥਾਣਾ ਅਨਾਜ ਮੰਡੀ ਪਟਿਆਲਾ ਦਰਜ ਕੀਤਾ ਗਿਆ ਸੀ ।

ਗ੍ਰਿਫਤਾਰੀ ਤੋਂ ਬਾਅਦ ਕੀ ਕੀ ਕੀਤਾ ਗਿਆ ਬਰਾਮਦ

ਵਰੁਣ ਸ਼ਰਮਾ (Varun Sharma) ਨੇ ਦੱਸਿਆ ਕਿ 29 ਜੁਲਾਈ 2026 ਨੂੰ ਗੁਪਤ ਸੂਚਨਾ ਦੇ ਅਧਾਰ ਤੇ ਹਰਸਜੀਤ ਸਿੰਘ ਉਰਫ ਹਰਸ ਪੁੱਤਰ ਸਿਮਰਨਜੀਤ ਸਿੰਘ ਵਾਸੀ ਹਸਨਪੁਰ ਪ੍ਰਹੋਤਾ ਥਾਣਾ ਅਨਾਜ ਮੰਡੀ ਪਟਿਆਲਾ ਅਤੇ ਪਰਮੇਸਰ ਉਦੇ ਪ੍ਰਤਾਪ ਸਿੰਘ ਉਰਫ ਉਦੇ ਪੁੱਤਰ ਲੇਟ ਗਗਨਦੀਪ ਸਿੰਘ ਵਾਸੀ ਰਸੂਲਪੁਰ ਸੈਦਾ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਅੱਜ ਥਾਣਾ ਅਨਾਜ ਮੰਡੀ ਦੇ ਏਰੀਆਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾ ਪਾਸੋਂ ਵਾਰਦਾਤ ਦੋਰਾਨ ਵਰਤਿਆ ਗਿਆ ਯਾਹਮਾ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ । ਗ੍ਰਿਫਤਾਰ ਕੀਤੇ ਦੋਸੀ ਜਰਾਇਮ ਪੇਸਾ ਵਿਅਕਤੀ ਹਨ, ਜਿਨ੍ਹਾਂ ਤੇ ਕਤਲ, ਇਰਾਦਾ ਕਤਲ, ਲੁੱਟ-ਖੋਹ ਆਦਿ ਮੁਕੱਦਮੇ ਦਰਜ ਹਨ ।

ਕੀ ਕੀ ਕੀਤੇ ਗਏ ਹਨ ਖੁਲਾਸੇ

ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਪਰੋਕਤ ਨੌਜਵਾਨਾਂ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਹਰਵਿੰਦਰ ਸਿੰਘ ਉਰਫ਼ ਜੋਨੀ ਦੀ ਸਿ਼ਕਾਇਤਕਰਤਾ (Complainant) ਪਰਮਿੰਦਰ ਸਿੰਘ ਉਰਫ ਰੂਬਲ ਨਾਲ ਰੰਜਸ਼ ਚਲਦੀ ਸੀ, ਜਿਸਦੇ ਚਲਦਿਆਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ । ਚੀਮਾ ਨੇ ਦੱਸਿਆ ਕਿ ਦੋਸੀਆਂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ (Police remand) ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ।

ਕੈਬਨਿਟ ਮੰਤਰੀ ਤੇ ਵਿਧਾਇਕ ਨੇ ਕੀਤਾ ਨਹਿਰੀ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ

0
inaugurated

ਘਨੌਰ, (ਪਟਿਆਲਾ) 29 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਬਰਿੰਦਰ ਗੋਇਲ ਤੇ ਵਿਧਾਇਕ ਗੁਰਲਾਲ ਘਨੌਰ ਵਲੋਂ ਕਰੋੜਾਂ ਦੀ ਲਾਗਤ ਵਾਲੇ ਨਹਿਰੀ ਸਿੰਚਾਈ ਪ੍ਰਾਜੈਕਟ (Canal irrigation project) ਦਾ ਉਦਘਾਟਨ ਕੀਤਾ ਗਿਆ ।

ਕਿੰਨੇ ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ ਇਹ ਪ੍ਰਾਜੈਕਟ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ (Birinder Goyal) ਅਤੇ ਵਿਧਾਇਕ ਗੁਰਲਾਲ ਘਨੌਰ ਨੇ ਜੋ ਅੱਜ ਪਿੰਡ ਕੋਲ੍ਹੇਮਾਜਰਾ ਵਿਖੇ ਨਹਿਰੀ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ ਹੈ ਉਹ 26. 73 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਇਹ ਪ੍ਰਾਜੈਕਟ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਇਕ ਵੱਡਾ ਤੋਹਫ਼ਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ (Punjab Government) ਨੇ ਇਸ ਇਲਾਕੇ ਦੇ ਕਿਸਾਨਾਂ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਚੱਲੀ ਆ ਰਹੀ ਚਿਰੋਕਣੀ ਮੰਗ ਨੂੰ ਪੂਰਾ ਕਰਕੇ ਆਪਣਾ ਵਾਅਦਾ ਨਿਭਾਇਆ ਹੈ ।

ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਕੇ ਦਿੱਤੀ ਗਈ ਹੈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਲੀ ਮੁਹਿੰਮ ਨੂੰ ਮਜ਼ਬੂਤੀ

ਬਰਿੰਦਰ ਗੋਇਲ ਜਿਨ੍ਹਾਂ ਕੋਲ ਖਨਣ ਤੇ ਭੂ-ਵਿਗਿਆਨ ਅਤੇ ਭੂਮੀ ਤੇ ਪਾਣੀ ਦੀ ਸੰਭਾਲ ਬਾਰੇ ਵਿਭਾਗ ਵੀ ਹਨ ਨੇ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਹਿਲੀ ਵਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਤਹੱਈਆ ਕਰਦਿਆਂ ਅਜਾਈਂ ਵਹਿ ਜਾਂਦੇ ਨਹਿਰੀ ਪਾਣੀ ਨੂੰ ਵੱਡੇ ਪੱਧਰ ‘ਤੇ ਸਿੰਚਾਈ ਲਈ ਵਰਤਿਆ ਹੈ । ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਕੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਨੂੰ ਮਜ਼ਬੂਤੀ ਦਿੱਤੀ ਗਈ ਹੈ ।

15129 ਏਕੜ ਰਕਬੇ ਨੂੰ ਲਿਆਂਦਾ ਗਿਆ ਹੈ ਪਹਿਲੀ ਵਾਰ ਨਹਿਰੀ ਸਿੰਚਾਈ ਅਧੀਨ

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਨੌਰ ਹਲਕੇ ਦੇ ਨੇੜੇ ਨਹਿਰ ਲੰਘਦੀ ਹੋਣ ਦੇ ਬਾਵਜੂਦ ਕਈ ਪਿੰਡ ਨਹਿਰੀ ਪਾਣੀ ਤੋਂ ਵਾਂਝੇ ਸਨ, ਪਰ ਭਗਵੰਤ ਮਾਨ ਸਰਕਾਰ ਨੇ ਹੁਣ ਉਨ੍ਹਾਂ ਖੇਤਾਂ ਤੱਕ ਵੀ ਪਾਣੀ ਪਹੁੰਚਾ ਦਿੱਤਾ ਹੈ ।

ਉਨ੍ਹਾਂ ਦੱਸਿਆ ਕਿ ਵਿਧਾਇਕ ਗੁਰਲਾਲ ਘਨੌਰ ਦੀ ਪਹਿਲ ਕਦਮੀ ਸਦਕਾ ਹਲਕਾ ਘਨੌਰ ਵਿੱਚ 22.23 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਲਿਫ਼ਟਿੰਗ ਸਿਸਟਮ (ਪੁਰਾਣਾ ਨਾਮ ਰਾਜਖਾਂਟ, ਬਨੂੜ ਕੈਨਾਲ) ਰਾਹੀਂ 36.39 ਕਿਲੋਮੀਟਰ ਲੰਬੀ ਜ਼ਮੀਨਦੋਜ਼ ਪਾਈਪ ਲਾਈਨ ਵਿਛਾ ਕੇ 38 ਪਿੰਡਾਂ ਨੂੰ ਨਹਿਰੀ ਪਾਣੀ ਦਾ ਲਾਭ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਨਾਲ 15,129 ਏਕੜ ਰਕਬੇ ਨੂੰ ਪਹਿਲੀ ਵਾਰ ਨਹਿਰੀ ਸਿੰਚਾਈ ਅਧੀਨ ਲਿਆਂਦਾ ਗਿਆ ਹੈ ।

ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਖਰਚ ਕੀਤੇ ਹਨ 450 ਕਰੋੜ

ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਨੇ ਦੱਸਿਆ ਕਿ ਇਸ ਤੋਂ ਇਲਾਵਾ ਹਲਕਾ ਘਨੌਰ ਵਿੱਚ ਪੈਂਦੇ ਘੜਾਮ ਰਜਬਾਹੇ ਦੇ 2.44 ਕਿਲੋਮੀਟਰ ਖੇਤਰ ਨੂੰ 4.50 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਲਾਈਨਿੰਗ ਕਰਕੇ ਪੱਕਾ ਕੀਤਾ ਗਿਆ ਹੈ, ਜਿਸ ਨਾਲ ਲਾਭ ਪ੍ਰਾਪਤ ਕਰਨ ਵਾਲੇ 4 ਪਿੰਡਾਂ ਵਿੱਚ 1,803 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲੇਗਾ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਰਾਜ ਭਰ ਵਿਚ 450 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਪਿਛਲੇ ਪੰਜਾਹ ਸਾਲਾਂ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ‘ਤੇ ਕੰਮ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਕੱਲੇ ਘਨੌਰ ਹਲਕੇ ਵਿੱਚ ਘੱਗਰ ਨਦੀ ‘ਤੇ ਹੜ੍ਹਾਂ ਤੋਂ ਬਚਾਅ ਲਈ 13 ਕਰੋੜ ਰੁਪਏ ਖਰਚੇ ਗਏ ਹਨ ।

ਗਾਜੀਆਬਾਦ ਵਿਖੇ ਟਰੱਕ-ਪਿਅਕਪ ਦੀ ਹੋਈ ਭਿਆਨਕ ਟੱਕਰ

0
Road Accident

ਉਤਰ ਪ੍ਰਦੇਸ਼, 29 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਇਕ ਟਰੱਕ ਤੇ ਪਿਕਅਪ (Truck and pickup) ਦੀ ਜ਼ਬਰਦਸਤ ਟੱਕਰ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈੈ ।

ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋਏ ਜਖਮੀ

ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਦ (Ghaziabad) ਵਿਖੇ ਜੋ ਇਕ ਬੁਲੈਰੋ ਪਿਅਕਪ ਤੇ ਟਰੱਕ ਵਿਚ ਭਿਆਨਕ ਟੱਕਰ ਹੋਈ ਹੈ ਦੌਰਾਨ ਵਾਪਰੇ ਸੜਕ ਹਾਦਸੇ (Road accidents) ਵਿਚ ਜਿਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਉਥੇ 13 ਵਿਅਕਤੀ ਗੰਭੀਰ ਜਖਮੀ ਹੋ ਗਏ ਹਨ । ਦੱਸਣਯੋਗ ਹੈ ਕਿ ਟਰੱਕ ਨਾਲ ਜਦੋਂ ਪਿਅਕਪ ਦੀ ਟੱਕਰ ਹੋਈ ਤਾਂ ਟਰੱਕ ਪਿਅਕਪ ਗੱਡੀ ਨੂੰ ਕਾਫੀ ਦੂਰ ਤੱਕ ਘਸੀੜਦਾ ਹੋਇਆ ਲੈ ਗਿਆ । ਜ਼ਖ਼ਮੀਆਂ (injured) ਵਿੱਚੋਂ ਇੱਕ ਨੂੰ ਗੰਭੀਰ ਹਾਲਤ ਕਾਰਨ ਦਿੱਲੀ ਦੇ ਜੀ. ਟੀ. ਬੀ. ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਵਿਖੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ।

ਕੌਣ ਕੌਣ ਹਨ ਮ੍ਰਿ਼ਤਕ ਵਿਅਕਤੀ

ਉਪਰੋਕਤ ਵਾਪਰੇ ਸੜਕ ਹਾਦਸੇ ਵਿਚ ਜੋ ਤਿੰਨ ਲੋਕ ਮੌਤ (Death) ਦੇ ਘਾਟ ਉਤਰ ਗਏ ਵਿਚ ਮ੍ਰਿਤਕਾਂ ਦੀ ਪਛਾਣ ਰਮੇਸ਼ (22) ਪੁੱਤਰ ਛੋਟੇਲਾਲ, ਰਤਨ (23) ਪੁੱਤਰ ਭਜਨਲਾਲ ਅਤੇ ਸਰਜੀਤ (35) ਪੁੱਤਰ ਖੁਸ਼ੀਰਾਮ ਵਜੋਂ ਹੋਈ ਹੈ । ਇਹ ਤਿੰਨੋਂ ਰਾਜਸਥਾਨ ਦੇ ਅਲਵਰ ਜਿ਼ਲ੍ਹੇ ਦੇ ਤਿਜਾਰਾ ਥਾਣਾ ਖੇਤਰ ਵਿੱਚ ਸਥਿਤ ਕਾਲਗਾਓਂ ਦੇ ਵਸਨੀਕ ਸਨ।

ਸੰਗਰੂਰ ਅਦਾਲਤ ਨੇ ਮੱਲਿਕਾਰਜੁਨ ਵਿਰੁੱਧ ਕੀਤੇ ਵਾਰੰਟ ਜਾਰੀ

0
Mallikarjun

ਸੰਗਰੂਰ, 29 ਜੁਲਾਈ 2026 : ਪੰਜਾਬ ਦੇ ਜਿਲਾ ਸੰਗਰੂਰ ਦੀ ਅਦਾਲਤ (Sangrur Court) ਵਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿੱਕਾਰਜੁਨ ਖੜਗੇ ਵਿਰੁੱਧ ਵਾਰੰਟ ਜਾਰੀ (Warrant issued) ਕੀਤੇ ਜਾਣ ਦਾ ਸਮਾਚਾਰ ਹੈ ।

ਕਿਊਂ ਜਾਰੀ ਕੀਤੇ ਗਏ ਹਨ ਵਾਰੰਟ ਜਾਰੀ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੀ ਅਦਾਲਤ ਵਲੋਂ ਜੋ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ (National President Mallikarjuna) ਵਿਰੁੱਧ ਵਾਰੰਟ ਜਾਰੀ ਕੀਤੇ ਗਏ ਹਨ ਦਾ ਕਾਰਨ ਉਨ੍ਹਾਂ ਵਿਰੁੱਧ ਅਦਾਲਤ ਵਿਚ ਚੱਲ ਰਿਹਾ ਇਕ ਕੇਸ ਹੈ । ਜਾਣਕਾਰੀ ਅਨੁਸਾਰ ਖੜਗੇ ਨੇ ਆਪਣੇ ਕਰਨਾਟਕ ਵਿਧਾਨ ਸਭਾ ਚੋਣ ਮੈਨੀਫੈਸਟੋ ਵਿਚ ਬਜਰੰਗ ਦਲ (Bajrang Dal) ਦੀ ਤੁਲਨਾ ਪਾਕਿਸਤਾਨੀ ਅੱਤਵਾਦੀ ਸੰਗਠਨ ਪੀ. ਐਫ. ਆਈ. ਨਾਲ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਉਹ ਸੱਤਾ ਵਿਚ ਆਏ ਤਾਂ ਉਹ ਸੰਗਠਨ ਤੇ ਪਾਬੰਦੀ ਲਗਾ ਦੇਣਗੇ ।

ਕੌਣ ਹੈ ਸਿ਼ਕਾਇਤਕਰਤਾ

ਪ੍ਰਾਪਤ ਸੂਚਨਾ ਮੁਤਾਬਕ ਸਾਲ 2023 ਵਿਚ ਸੰਗਰੂਰ ਦੇ ਵਸਨੀਕ ਤੇ ਬਜਰੰਗ ਦਲ ਦੇ ਮੈਂਬਰ ਹਿਤੇਸ਼ ਭਾਰਦਵਾਜ ਨੇ ਖੜਗੇ ਵਿਰੁੱਧ ਸਿ਼ਕਾਇਤ ਦਾਇਰ ਕੀਤੀ ਸੀ । ਜਿਸ ਦੇ ਚਲਦਿਆਂ ਹੁਣ ਜਾ ਕੇ ਖੜਗੇ ਵਿਰੁੱਧ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੰਦਿਆਂ ਵਾਰੰਟ ਜਾਰੀ ਕੀਤੇ ਗਏ ਹਨ । ਇਹ ਜਾਣਕਾਰੀ ਭਾਰਦਵਾਜ ਦੇ ਵਕੀਲ ਲਲਿਤ ਗਰਗ ਵਲੋਂ ਦਿੱਤੀ ਗਈ ।

ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਭਰਾਵਾਂ ਨੇ ਭੈਣ ਦੇ ਪ੍ਰੇਮੀ ਦਾ ਨੱਕ ਵੱਢਿਆ

0
Beaten

ਲਾਹੌਰ, 29 ਜੁਲਾਈ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ ਪਾਕਿਸਤਾਨ (Pakistan) ਦੇ ਸ਼ਹਿਰ ਲਾਹੌਰ ਦੇ ਇਕ ਜਿਲੇ ਵਿਖੇ ਭਰਾਵਾਂ ਨੇ ਭੈਣ ਦੇ ਪ੍ਰੇਮੀ ਦਾ ਨੱਕ ਵੱਢ (Cut nose) ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸ ਦਾ ਵੱਢ ਦਿੱਤਾ ਗਿਆ ਨੱਕ

ਲਾਹੌਰ ਤੋਂ ਲੱਗਭਗ 560 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜਿਲੇ (Rahim Yar Khan District) ਵਿਚ ਇਕ 23 ਸਾਲਾ ਨੌਜਵਾਨ ਦਾ ਨੱਕ ਵੱਢ ਦਿੱਤਾ ਗਿਆ । ਪੁਲਸ ਨੇ ਦੱਸਿਆ ਕਿ ਇਕ ਕੁੜੀ ਇਕ ਨੌਜਵਾਨ ਨਾਲ ਰਿਸ਼ਤੇ ਵਿਚ ਸੀ । ਕੁੜੀ ਦੇ ਭਰਾਵਾਂ ਨੇ ਪੀੜਤ ਸਰਫਰਾਜ਼ ਨੂੰ ਆਪਣੀ ਭੈਣ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ ਪਰ ਕੁੜੀ ਅਤੇ ਮੁੰਡਾ ਮਿਲਦੇ ਰਹੇ ।

ਚਾਰ ਦੋਸਤਾਂ ਨਾਲ ਮਿਲ ਕੇ ਕੀਤਾ ਸੀ ਨੌਜਵਾਨ ਨੂੰ ਅਗਵਾ

ਕੁੜੀ ਦੇ ਭਰਾ ਰਹਿਮਾਨ ਅਲੀ ਨੇ ਆਪਣੇ 4 ਦੋਸਤਾਂ ਨਾਲ ਮਿਲ ਕੇ ਸਰਫਰਾਜ਼ ਨੂੰ ਅਗਵਾ (Kidnapping) ਕਰ ਲਿਆ, ਉਸ ਨੂੰ ਇਕ ਸੁੰਨਸਾਨ ਇਲਾਕੇ ‘ਚ ਲੈ ਗਏ । ਉੱਥੇ ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ (Beaten) ਅਤੇ ਫਿਰ ਉਸ ਦਾ ਨੱਕ ਵੱਢ ਕੇ ਉਸ ਨੂੰ ਉੱਥੇ ਹੀ ਛੱਡ ਦਿੱਤਾ । ਕੁਝ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।

ਪੰਜਾਬ ਕਾਂਗਰਸ ਇੰਚਾਰਜ ਬਘੇੇਲ ਆਉਣਗੇ ਪੰਜਾਬ ਵਿਚ 10 ਰੋਜ਼ਾ ਦੌਰੇ ‘ਤੇ

0
Bhupesh Baghel

ਚੰਡੀਗੜ੍ਹ, 29 ਜੁਲਾਈ 2026 : ਪੰਜਾਬ ਵਿਚ ਸਾਲ-2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਿਆਰੀਆਂ ਦੇ ਚਲਦਿਆਂ ਭੁਪੇਸ਼ ਬਘੇਲ ਪੰਜਾਬ ਵਿਚ 10 ਰੋਜ਼ਾ ਦੌਰੇ ‘ਤੇ ਆ ਰਹੇ ਹਨ ।

ਕਦੋਂ ਤੋਂ ਲੈ ਕੇ ਕਦੋਂ ਤੱਕ ਕੇ ਕਿਥੇ-ਕਿਥੇ ਦਾ ਕਰਨਗੇ ਦੌਰਾ

ਕਾਂਗਰਸ ਪਾਰਟੀ ਜਿਸ ਵਲੋਂ ਵਿਧਾਨ ਸਭਾ ਚੋਣਾਂ-2027 ਦੀ ਕੀਤੀ ਜਾ ਰਹੀ ਤਿਆਰੀ ਦੇ ਚਲਦਿਆਂ ਜੋ ਪੰਜਾਬ ਕਾਂਗਰਸ ਇੰਚਾਰਜ (Punjab Congress incharge) ਭੁਪੇਸ਼ ਬਘੇਲ ਪੰਜਾਬ ਵਿਚ 10 ਰੋਜ਼ਾ ਦੌਰੇ ‘ਤੇ ਆ ਰਹੇ ਹਨ ਦੇ ਚਲਦਿਆਂ ਉਹ 31 ਜੁਲਾਈ ਤੋਂ 8 ਅਗਸਤ ਤੱਕ ਪੰਜਾਬ ਵਿਚ ਵੱਖ-ਵੱਖ ਖੇਤਰਾਂ ਦਾ ਦੌਰਾ ਕਰਨਗੇ ।

ਕਿਹੜੀਆਂ ਕਿਹੜੀਆਂ ਥਾਵਾਂ ‘ਤੇ ਕੀਤਾ ਜਾਵੇਗਾ ਦੌਰਾ

ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ (Bhupesh Baghel) ਵਲੋਂ ਜੋ 30 ਅਗਸਤ ਨੂੰ ਚੰਡੀਗੜ੍ਹ ਵਿਖੇ ਪਹੁੰਚ ਕੇ 31 ਜੁਲਾਈ ਤੋਂ ਪੰਜਾਬ ਦਾ ਦੌਰਾ ਸ਼ੁਰੂ ਕੀਤਾ ਜਾਵੇਗਾ ਦੇ ਤਹਿਤ 31 ਜੁਲਾਈ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ, 1 ਅਗਸਤ ਪਟਿਆਲਾ ਅਤੇ ਸੰਗਰੂਰ, 2 ਅਗਸਤ ਬਰਨਾਲਾ ਅਤੇ ਮਾਨਸਾ, 3 ਅਗਸਤ ਬਠਿੰਡਾ ਅਤੇ ਮੁਕਤਸਰ, 4 ਅਗਸਤ ਫਾਜਿਲਕਾ ਅਤੇ ਫਿਰੋਜ਼ਪੁਰ, 5 ਅਗਸਤ ਮੋਗਾ ਅਤੇ ਫਰੀਦਕੋਟ, 6 ਅਗਸਤ ਲੁਧਿਆਣਾ (ਸ਼ਹਿਰੀ ਅਤੇ ਦਿਹਾਤੀ), 7 ਅਗਸਤ ਮਲੇਰਕੋਟਲਾ ਅਤੇ ਖੰਨਾ ਅਤੇ 8 ਅਗਸਤ ਐਸ. ਬੀ. ਐਸ. ਨਗਰ ਅਤੇ ਰੋਪੜ ਸ਼ਾਮਲ ਹਨ ।