Home Blog Page 186

ਈਰਾਨ ਪ੍ਰਦਰਸ਼ਨਾਂ `ਚ ਹੋਈ 4 ਹਜ਼ਾਰ 29 ਲੋਕਾਂ ਦੀ ਮੌਤ

0
people died

ਦੁਬਈ, 21 ਜਨਵਰੀ 2026 : ਈਰਾਨ (Iran) ਭਰ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ `ਤੇ ਕੀਤੀ ਗਈ ਸਖ਼ਤ ਕਾਰਵਾਈ ਵਿਚ ਘੱਟੋ-ਘੱਟ 4 ਹਜ਼ਾਰ 29 ਲੋਕਾਂ ਦੀ ਮੌਤ (Death of people) ਹੋ ਗਈ ਹੈ । ਅਮਰੀਕਾ ਸਥਿਤ `ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ` ਨੇ ਇਹ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਕਾਰਵਾਈ ਦੌਰਾਨ 26,000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ।

ਮ੍ਰਿਤਕਾਂ ਵਿਚ ਸ਼ਾਮਲ ਹਨ ਪ੍ਰਦਰਸ਼ਨਕਾਰੀ ਅਤੇ 180 ਸੁਰੱਖਿਆ ਕਰਮਚਾਰੀ

`ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ` ਦੇ ਮੁਤਾਬਕ ਮ੍ਰਿਤਕਾਂ (dead) ਵਿਚ 3,786 ਪ੍ਰਦਰਸ਼ਨਕਾਰੀ ਅਤੇ 180 ਸੁਰੱਖਿਆ ਕਰਮਚਾਰੀ ਸ਼ਾਮਲ ਹਨ । ਇਨ੍ਹਾਂ ਕਾਰਵਾਈਆਂ ਵਿਚ 28 ਬੱਚੇ ਅਤੇ 35 ਅਜਿਹੇ ਲੋਕ ਵੀ ਮਾਰੇ ਗਏ ਹਨ, ਜੋ ਕਿਸੇ ਵੀ ਪ੍ਰਦਰਸ਼ਨ (Performance) ਵਿਚ ਹਿੱਸਾ ਨਹੀਂ ਲੈ ਰਹੇ ਸਨ ।

ਏਜੰਸੀ ਪਹਿਲਾਂ ਵੀ ਈਰਾਨ ਵਿਚ ਹੋਈ ਅਸ਼ਾਂਤੀ ਦੌਰਾਨ ਸਹੀ ਜਾਣਕਾਰੀ ਦਿੰਦੀ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕਰਨ ਲਈ ਉਹ ਜ਼ਮੀਨੀ ਪੱਧਰ `ਤੇ ਸਰਗਰਮ ਕਾਰਕੁੰਨਾਂ ਦੇ ਨੈੱਟਵਰਕ `ਤੇ ਨਿਰਭਰ ਕਰਦੀ ਹੈ । ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ।

Read More : ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

ਹਰਿਆਣਾ ਸਰਕਾਰ ਨੇ ਪ੍ਰੀਖਿਆਰਥੀਆਂ ਲਈ ਲਿਆ ਅਹਿਮ ਫੈਸਲਾ

0
Haryana government

ਪੰਚਕੂਲਾ, 20 ਜਨਵਰੀ 2026 : ਹਰਿਆਣਾ ਸਰਕਾਰ (Haryana Government) ਨੇ ਸਿੱਖ ਅਤੇ ਵਿਆਹੁਤਾ ਔਰਤਾਂ ਨੂੰ ਪ੍ਰੀਖਿਆਵਾਂ ’ਚ ਕੁੱਝ ਛੋਟ ਦਿੰਦਿਆਂ ਫ਼ੈਸਲਾ ਕੀਤਾ ਹੈ ਕਿ ਹੁਣ ਸਿੱਖ ਵਿਦਿਆਰਥੀ (Sikh student) ਕ੍ਰਿਪਾਨ ਪਾ ਕੇ ਅਤੇ ਵਿਆਹੁਤਾ ਔਰਤਾਂ (Married women) ਮੰਗਲਸੂਤਰ ਪਾ ਕੇ ਪ੍ਰੀਖਿਆ ਦੇ ਸਕਦੀਆਂ ਹਨ । ਸਰਕਾਰ ਨੇ ਇਸ ਸਬੰਧੀ ਇਕ ਹੁਕਮ ਜਾਰੀ ਕੀਤਾ ਹੈ। ਜਦਿਕ ਸਰਕਾਰ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ । ਸਿੱਖ ਵਿਦਿਆਰਥੀ ਤੈਅ ਲੰਬਾਈ ਤੱਕ ਪ੍ਰੀਖਿਆ ਸਮੇਂ ਕ੍ਰਿਪਾਨ (Kirpan) ਲੈ ਕੇ ਜਾਣ ਦੀ ਆਗਿਆ ਹੋਵੇਗੀ। ਉਥੇ ਹੀ ਮਹਿਲਾਵਾਂ ਨੂੰ ਮੰਗਲਸੂਤਰ ਪਹਿਨ ਕੇ ਅੱਧਾ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਪਹੁੰਚਣਾ ਹੋਵੇਗਾ ।

ਹੁਕਮਾਂ ਵਿਚ ਕੀਤਾ ਗਿਆ ਹੈ ਸਿੱਖ ਵਿਦਿਆਰਥੀਆਂ ਲਈ ਕ੍ਰਿਪਾਨ ਦਾ ਸਾਈਜ਼ ਤੈਅ

ਹਰਿਆਣਾ ਸਰਕਾਰ ਵੱਲੋਂ ਜਾਰੀ ਹੁਕਮਾਂ ’ਚ ਸਿੱਖ ਵਿਦਿਆਰਥੀਆਂ ਦੇ ਲਈ ਕ੍ਰਿਪਾਨ ਦਾ ਸਾਈਜ਼ ਤੈਅ ਕੀਤਾ ਗਿਆ ਹੈ। ਇਸ ’ਚ ਲਿਖਿਆ ਗਿਆ ਹੈ ਕਿ ਹਰਿਆਣਾ ਦੇ ਸਾਰੇ ਸਕੂਲ,ਕਾਲਜ, ਯੂਨੀਵਰਸਿਟੀਆਂ, ਭਾਰਤੀ ਏਜੰਸੀਆਂ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਸਿੱਖ ਵਿਦਿਆਰਥੀਆਂ ਨੂੰ 9 ਇੰਚ ਲੰਬੀ ਕ੍ਰਿਪਾਨ ਧਾਰਨ ਕਰਨ ਅਤੇ ਪ੍ਰੀਖਿਆ ਕੇਂਦਰ ਅੰਦਰ ਲੈ ਕੇ ਜਾਣ ਦੀ ਆਗਿਆ ਹੋਵੇਗੀ । ਉਥੇ ਕ੍ਰਿਪਾਨ ਧਾਰਨ ਕਰਨ ਵਾਲੇ ਉਮੀਦਵਾਰ ਨੂੰ ਨਿਰਧਾਰਤ ਸਮੇਂ ਤੋਂ ਘੱਟ ਤੋਂ ਘੱਟ ਇਕ ਘੰਟਾ ਪਹਿਲਾਂ ਪ੍ਰੀਖਿਆ ’ਤੇ ਪਹੁੰਚਣਾ ਹੋਵੇਗਾ, ਜਿੱਥੇ ਜਾਂਚ ਤੋਂ ਬਾਅਦ ਉਸ ਨੂੰ ਪ੍ਰੀਖਿਆ ’ਚ ਬੈਠਣ ਦਿੱਤਾ ਜਾਵੇਗਾ ।

Read More : ਹਰਿਆਣਾ ਸਰਕਾਰ ਨੇ ਕੀਤਾ ਹੜਤਾਲੀ ਡਾਕਟਰਾਂ ਦੀ ਤਨਖਾਹ ਰੋਕਣ ਦਾ ਫ਼ੈਸਲਾ

ਬਜ਼ੁਰਗ ਜੋੜੇ ਨਾਲ `ਡਿਜੀਟਲ ਅਰੈਸਟ` ਰਾਹੀਂ 14.85 ਕਰੋੜ ਰੁਪਏ ਦੀ ਠੱਗੀ

0
digital arrest

ਨਵੀਂ ਦਿੱਲੀ, 20 ਜਨਵਰੀ 2026 : ਦੱਖਣੀ ਦਿੱਲੀ ‘ਚ ਡਿਜੀਟਲ ਅਰੈਸਟ (digital arrest) ਰਾਹੀਂ ਇਕ ਬਜ਼ੁਰਗ ਜੋੜੇ ਨਾਲ 14.85 ਕਰੋੜ ਰੁਪਏ ਦੀ ਠੱਗੀ (Fraud) ਮਾਰਨ ਦੇ ਦੋਸ਼ ‘ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।

ਸਾਈਬਰ ਠੱਗਾਂ ਨੂੰ ਕੀਤਾ ਗਿਆ ਹੈ ਵਡੋਦਰਾ ਤੋਂ ਗ੍ਰਿਫਤਾਰ

ਪੁਲਸ ਨੇ ਦੱਸਿਆ ਕਿ ਦਿਵਿਆਂਗ ਪਟੇਲ (28) ਅਤੇ ਕ੍ਰਿਤਿਕ ਸਿ਼ਤੋਲੇ (26) ਗੁਜਰਾਤ ਦੇ ਰਹਿਣ ਵਾਲੇ ਹਨ । ਦੋਵਾਂ ਨੂੰ ਵਡੋਦਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਟ੍ਰਾਂਜ਼ਿਟ ਰਿਮਾਂਡ ‘ਤੇ ਦਿੱਲੀ ਲਿਆਂਦਾ ਗਿਆ । ਇਹ ਮਾਮਲਾ ਸਾਈਬਰ ਧੋਖਾਦੇਹੀ (Cyber ​​fraud) ਨਾਲ ਸਬੰਧਤ ਹੈ, ਜਿਸ `ਚ ਗ੍ਰੇਟਰ ਕੈਲਾਸ਼ ਵਿਚ ਰਹਿਣ ਵਾਲੇ ਇਕ ਬਜ਼ੁਰਗ ਜੋੜੇ (Elderly couple) ਨੂੰ ਮੁਲਜ਼ਮਾਂ ਵੱਲੋਂ ਕਥਿਤ ਤੌਰ `ਤੇ `ਡਿਜੀਟਲ ਅਰੈਸਟ` ਵਿਚ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਵੱਡੀ ਰਕਮ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ।

Read More : ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਨੇ ਕੀਤਾ ਸਾਈਬਰਾਂ ਠੱਗਾਂ ਦੇ ਗਿਰੋਹ ਕਾਬੂ

ਬਹਿਰਾਈਚ `ਚ 10 ਗੈਰ-ਕਾਨੂੰਨੀ ਮਜ਼ਾਰਾਂ `ਤੇ ਚੱਲਿਆ ਬੁਲਡੋਜ਼ਰ

0
Bahraich

ਬਹਿਰਾਈਚ, 20 ਜਨਵਰੀ 2026 : ਜਿ਼ਲਾ ਪ੍ਰਸ਼ਾਸਨ ਨੇ ਪੁਲਸ ਦੀ ਮੌਜੂਦਗੀ ‘ਚ ਉੱਤਰ ਪ੍ਰਦੇਸ਼ (Uttar Pradesh) ਦੇ ਬਹਿਰਾਈਚ ਜਿ਼ਲੇ ਦੇ ਮਹਾਰਾਜਾ ਸੁਹੇਲਦੇਵ ਮੈਡੀਕਲ ਕਾਲਜ ਕੈਂਪਸ ‘ਚ ਗੈਰ-ਕਾਨੂੰਨੀ ਢੰਗ (Illegal methods) ਨਾਲ ਬਣੀਆਂ 10 ਮਜ਼ਾਰਾਂ ਨੂੰ ਬੁਲਡੋਜ਼ਰਾਂ (Bulldozers) ਨਾਲ ਢਾਹ ਦਿੱਤਾ । ਇਹ ਕਾਰਵਾਈ 24 ਸਾਲ ਪੁਰਾਣੇ ਨਿਆਂਇਕ ਹੁਕਮ ਦੀ ਪਾਲਣਾ ਅਧੀਨ ਕੀਤੀ ਗਈ ।

ਕੈਂਪਸ ਵਿਚ ਬਣਾਇਆ ਗਿਆ ਸੀ ਮਜ਼ਾਰਾਂ ਨੂੰ ਗੈਰ-ਕਾਨੂੰਨੀ ਢੰਗ ਨਲ

ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਕਾਲਜ ਬਣਨ ਤੋਂ ਬਾਅਦ 2023 `ਚ ਕੈਂਪਸ ‘ਚ ਮਜ਼ਾਰਾਂ (Shrines) ਨੂੰ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ । ਕਮੇਟੀ ਨੇ ਪਹਿਲਾਂ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਖੁਦ ਹਟਾਉਣ ਦੀ ਬੇਨਤੀ ਕੀਤੀ ਸੀ । ਸਿਟੀ ਮੈਜਿਸਟ੍ਰੇਟ ਰਾਜੇਸ਼ ਪ੍ਰਸਾਦ ਨੇ ਦੱਸਿਆ ਕਿ ਸਬੰਧਤ ਧਿਰ ਨੂੰ 10 ਜਨਵਰੀ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ‘ਚ ਉਨ੍ਹਾਂ ਨੂੰ 17 ਜਨਵਰੀ ਤੱਕ ਮਜ਼ਾਰਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ ।

Read More : ਅੰਮ੍ਰਿਤਸਰ ਨਗਰ ਨਿਗਮ ਤੇ ਐਮ.ਟੀ.ਪੀ ਵਿਭਾਗ ਵਲੋਂ ਢਾਹੀ ਗਈ ਨਜਾਇਜ ਉਸਾਰੀ

ਅਮਿਤ ਸ਼ਾਹ ਅਤੇ ਉਮਰ ਅਬਦੁੱਲਾ ਦੀ ਹੋਈ ਦਿੱਲੀ `ਚ ਮੀਟਿੰਗ

0
Meeting

ਨਵੀਂ ਦਿੱਲੀ, 20 ਜਨਵਰੀ 2026 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister) ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (Omar Abdullah) ਦੀ ਮੀਟਿੰਗ ਹੋਈ, ਜਿਸ `ਚ ਦੋਵਾਂ ਨੇਤਾਵਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਤ ਵੱਖ-ਵੱਖ ਮੁੱਦਿਆਂ `ਤੇ ਚਰਚਾ ਕੀਤੀ ।

ਵੱਖ-ਵੱਖ ਮੁੱਦਿਆਂ ਤੇ ਕੀਤਾ ਗਿਆ ਵਿਚਾਰ-ਵਟਾਂਦਰਾ

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ (Chief Minister) ਦਫਤਰ ਨੇ ਐਕਸ`ਤੋਂ ਇਕ ਪੋਸਟ `ਚ ਦੱਸਿਆ ਕਿ `ਜੰਮੂ-ਕਸ਼ਮੀਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ `ਤੇ ਚਰਚਾ ਕਰਨ ਲਈ ਰਾਸ਼ਟਰੀ ਰਾਜਧਾਨੀ `ਚ ਬੈਠਕ ਹੋਈ । ਸਮਝਿਆ ਜਾਂਦਾ ਹੈ ਕਿ ਦੋਵਾਂ ਨੇਤਾਵਾਂ ਨੇ ਜੰਮੂ-ਕਸ਼ਮੀਰ (Jammu and Kashmir) ਦੇ ਨਾਗਰਿਕਾਂ, ਵਿਸ਼ੇਸ਼ ਕਰ ਕੇ ਵਪਾਰੀਆਂ ਅਤੇ ਵਿਦਿਆਰਥੀਆਂ ’ਤੇ ਹੋਏ ਹਮਲਿਆਂ, ਆਉਣ ਵਾਲੇ ਬਜਟ, ਹੋਰ ਸੂਬਿਆਂ ਦੀਆਂ ਜੇਲਾਂ `ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੈਦੀਆਂ ਦੀ ਸਥਿਤੀ ਅਤੇ ਹੋਰ ਮੁੱਦਿਆਂ `ਤੇ ਚਰਚਾ ਕੀਤੀ ।

ਐਨ. ਡੀ. ਆਰ. ਐਫ. ਬਣ ਗਿਆ ਹੈ ਆਫ਼ਤਾਂ ਦੌਰਾਨ ਰਾਸ਼ਟਰ ਦੇ ਭਰੋਸੇ ਦਾ ਥੰਮ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ `ਆਫ਼ਤਾਂ ਦੌਰਾਨ ਰਾਸ਼ਟਰ ਦੇ ਭਰੋਸੇ ਦਾ ਥੰਮ੍ਹ` ਬਣ ਗਿਆ ਹੈ । ਸ਼ਾਹ ਨੇ ਫੋਰਸ ਦੇ ਸਥਾਪਨਾ ਦਿਵਸ `ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਸੋਸ਼ਲ ਮੀਡੀਆ ਮੰਚ ਐਕਸ`ਤੇ ਇਕ ਪੋਸਟ `ਚ ਕਿਹਾ ਕਿ ਆਫ਼ਤਾਂ ਨਾਲ ਨਜਿੱਠਣ `ਚ ਸਮਰੱਥ ਭਾਰਤ ਦੇ ਨਿਰਮਾਣ ਦੇ ਮੋਦੀ ਸਰਕਾਰ ਦੇ ਸੰਕਲਪ ਨੂੰ ਸਾਕਾਰ ਕਰਨ `ਚ ਆਪਣੀ ਮਹੱਤਵਪੂਰਨ ਭੂਮਿਕਾ ਰਾਹੀਂ ਐੱਨ. ਡੀ. ਆਰ. ਐੱਫ.(N. D. R. F.) ਅੱਜ ਆਫ਼ਤਾਂ ਦੌਰਾਨ ਰਾਸ਼ਟਰ ਦੇ ਵਿਸ਼ਵਾਸ ਦਾ ਥੰਮ੍ਹ ਬਣ ਗਿਆ ਹੈ । ਉਨ੍ਹਾਂ ਸ਼ਹੀਦਾਂ ਨੂੰ ਸਲਾਮ, ਜਿਨ੍ਹਾਂ ਨੇ ਦੂਜਿਆਂ ਦੀ ਸੁਰੱਖਿਆ ਲਈ ਆਪਣਾ ਬਲਿਦਾਨ ਦੇ ਦਿੱਤਾ ।

Read More : ਮੁੱਖ ਮੰਤਰੀ ਪੰਜਾਬ ਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ

ਭਾਜਪਾ ਨੇ ਜੋ ਮੇਰੇ ਤੇ ਦੋਸ਼ ਲਗਾਏ ਹਨ ਉਹ ਬਿਲਕੁੱਲ ਹੀ ਝੂਠੇ ਹਨ : ਆਤਿਸ਼ੀ

0
Atishi

ਨਵੀਂ ਦਿੱਲੀ, 20 ਜਨਵਰੀ 2026 : ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ (MLA Atishi) ਨੇ ਸਪੱਸ਼ਟ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਉਨ੍ਹਾਂ ਤੇ ਦੋਸ਼ ਲਗਾਏ ਹਨ ਉਹ ਬਿਲਕੁੱਲ ਝੂਠੇ ਹਨ ।

ਹੋਰ ਕੀ ਕੀ ਆਖਿਆ ਵਿਧਾਇਕਾ ਆਤਿਸ਼ੀ ਨੇ

ਦਿੱਲੀ ਵਿਧਾਨ ਸਭਾ ਦੀ ਵਿਵਾਦਤ ਵੀਡੀਓ (Controversial video)’ਤੇ ਬੋਲਦੇ ਹੋਏ ‘ਆਪ’ ਵਿਧਾਇਕਾ ਦੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਸਿੱਖ ਗੁਰੂਆਂ ਲਈ, ਖਾਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਮੇਰੀ ਅਤੇ ਮੇਰੇ ਪਰਿਵਾਰ ਦੀ ਬਹੁਤ ਡੂੰਘੀ ਸ਼ਰਧਾ ਹੈ । ਉਨ੍ਹਾਂ ਕਿਹਾ ਕਿ ਮੈਂ ਖੁਦ ਅਜਿਹੇ ਪਰਿਵਾਰ ਨਾਲ ਸਬੰਧਤ ਹਾਂ, ਜਿਸ ਪਰਿਵਾਰ ਦਾ ਸਭ ਤੋਂ ਵੱਡਾ ਲੜਕਾ ਗੁਰਦੁਆਰਾ ਸਾਹਿਬ ਜਾਂਦਾ ਹੈ ਅਤੇ ਸਿੱਖ ਬਣਦਾ ਹੈ ਸਮਾਜ ਦੀ ਸੇਵਾ ਕਰਦਾ ਹੈ ।

ਉਨ੍ਹਾਂ ਕਿਹਾ ਕਿ ਕਪਿਲ ਮਿਸ਼ਰਾ ਜੀ ਦੀ ਝੂਠ ਬੋਲਣ ਦੀ ਆਦਤ ਇਹ ਕੋਈ ਨਵੀਂ ਨਹੀਂ ਹੈ।ਇਹ ਓਹੀ ਕਪਿਲ ਮਿਸ਼ਰਾ ਹੈ ਜਿਸ ਨੇ ਝੂਠਾ ਦੋਸ਼ ਲਗਾਇਆ ਸੀ ਕਿ ਮੈਂ ਆਪਣੀਆਂ ਅੱਖਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਪੈਸੇ ਲੈਂਦੇ ਵੇਖਿਆ ਅਤੇ ਫਿਰ ਉਹੀ ਕਪਿਲ ਮਿਸ਼ਰਾ ਨੂੰ ਅਦਾਲਤ ਦੇ ਸਾਹਮਣੇ ਮਾਫ਼ੀ ਮੰਗਣੀ ਪਈ ਸੀ ਅਤੇ ਕਹਿਣਾ ਪਿਆ ਕਿ ਮੈਂ ਝੂਠ ਬੋਲ ਰਿਹਾ ਹਾਂ ਅਤੇ ਹੁਣ ਫਿਰ ਇਹੀ ਹੋਵੇਗਾ ।

ਆਪਣੀ ਘਟੀਆ ਰਾਜਨੀਤੀ ਲਈ ਗੁਰੂਆਂ ਦਾ ਅਪਮਾਨ ਤਾਂ ਕਪਿਲ ਮਿਸ਼ਰਾ ਨੇ ਕੀਤਾ ਹੈ : ਆਤਿਸ਼ੀ

ਸਾਬਕਾ ਮੁੱਖ ਮੰਤਰੀ ਦਿੱਲੀ ਆਤਿਸ਼ੀ ਨੇ ਸਪੱਸ਼ਟ ਆਖਿਆ ਕਿ ਗੁਰੂਆਂ ਦਾ ਅਪਮਾਨ ਤਾਂ ਕਪਿਲ ਮਿਸ਼ਰਾ (Kapil Mishra) ਨੇ ਕੀਤਾ ਹੈ ਤੇ ਉਹ ਵੀ ਆਪਣੀ ਘਟੀਆ ਰਾਜਨੀਤੀ ਲਈ । ਉਨ੍ਹਾਂ ਕਿਹਾ ਕਿ ਦਿੱਲੀ ’ਚ ਵਧੇ ਪ੍ਰਦੂਸ਼ਣ `ਤੇ ਚਰਚਾ ਤੋਂ ਭੱਜਣ ਲਈ ਅਜਿਹੀ ਘਟੀਆ ਰਾਜਨੀਤੀ ਲਈ ਉਨ੍ਹਾਂ ਨੇ ਗੁਰੂਆਂ ਦਾ ਅਪਮਾਨ ਕੀਤਾ, ਵੀਡੀਓ ਨੂੰ ਐਡਿਟ ਕੀਤਾ ਅਤੇ ਗੁਰੂਆਂ ਦਾ ਨਾਂ ਲਿਆ, ਗੁਰੂਆਂ ਦੇ ਨਾਂ `ਤੇ ਰਾਜਨੀਤੀ ਕੀਤੀ । ਇਹ ਓਹੀ ਭਾਰਤੀ ਜਨਤਾ ਪਾਰਟੀ (Bharatiya Janata Party) ਹੈ ਜਿਸ ਨੇ ਜਦੋਂ ਸਾਡੇ ਸਿੱਖ ਭਰਾ ਕਿਸਾਨ ਅੰਦੋਲਨ ਕਰ ਰਹੇ ਸਨ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਸੀ ।

ਭਾਰਤੀ ਜਨਤਾ ਪਾਰਟੀ ਕਰਦੀ ਹੈ ਸਿੱਖ ਸਮਾਜ ਨਾਲ ਨਫ਼ਰਤ

ਵਿਧਾਇਕਾ ਆਤਿਸ਼ੀ ਨੇ ਕਿਹਾ ਕਿਕਪਿਲ ਮਿਸ਼ਰਾ ਨੇ ਉਨ੍ਹਾਂ ਵਿਰੁੱਧ ਅਜਿਹੀ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਸੀ ਜੋ ਅਸੀਂ ਸਭ ਇੱਥੇ ਨਹੀਂ ਕਹਿ ਸਕਦੇ। ਇਨ੍ਹਾਂ ਦੀ ਕੰਗਣਾ ਰਣੌਤ, ਨਿਤਿਨ ਪਟੇਲ, ਮੀਨਾਕਸ਼ੀ ਲੇਖੀ ਨੇ ਕੋਈ ਕਸਰ ਨਹੀਂ ਛੱਡੀ ਸੀ ਸਾਡੇ ਸਿੱਖ ਭਾਈਆਂ ਨੂੰ ਖਾਲਿਸਤਾਨੀ ਕਹਿਣ ਵਿੱਚ । ਭਾਰਤੀ ਜਨਤਾ ਪਾਰਟੀ ਸਿੱਖ ਸਮਾਜ ਨਾਲ ਨਫ਼ਰਤ ਕਰਦੀ ਹੈ। ਇਹ ਨਫ਼ਰਤ ਅੱਜ ਦੀ ਨਹੀਂ ਹੈ, ਇਹ ਨਫ਼ਰਤ ਕਿਸਾਨ ਅੰਦੋਲਨ ਵਿੱਚ ਵੀ ਅਸੀਂ ਵੇਖੀ ਸੀ ।

Read More : ਅਦਾਲਤ ਨੇ ਦਿੱਤਾ ਆਤਿਸ਼ੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ

ਪੁਲਸ ਨੇ ਮੁਕਾਬਲੇ ਵਿਚ ਲੁਟੇਰੇ ਨੂੰ ਕੀਤਾ ਲੱਤ ਵਿਚ ਗੋਲੀ ਮਾਰ ਕੇ ਗ੍ਰਿਫ਼ਤਾਰ

0
encounter

ਮੰਡੀ ਗੋਬਿੰਦਗੜ੍ਹ, 20 ਜਨਵੀ 2026 : ਮੰਡੀ ਗੋਬਿੰਦਗੜ੍ਹ (Mandi Gobindgarh) ਵਿਖੇ ਇਕ ਲੁਟੇਰੇ ਨੂੰ ਪੁਲਸ ਤੇ ਕੀਤੀ ਗਈ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਜਵਾਬ ਵਿਚ ਗੋਲੀ ਚਲਾ ਕੇ ਜ਼ਖ਼ਮੀ (Injured) ਕਰਕੇ ਹੀ ਗ੍ਰਿਫਤਾਰ ਕਰਨਾ ਪਿਆ ।

ਕੀ ਦੱਸਿਆ ਐਸ. ਐਸ. ਪੀ. ਅਗਰਵਾਲ ਨੇ

ਪੰਜਾਬ ਪੁਲਸ ਵਲੋਂ ਜਿਸ ਲੁਟੇਰੇ ਨੂੰ ਅਖੀਰਕਾਰ ਜਵਾਬੀ ਫਾਇਰਿੰਗ ਕਰਕੇ ਹੀ ਜ਼ਖ਼ਮੀ ਕਰਨ ਤੋਂ ਬਾਅਦ ਗ੍ਰਿ਼ਫਤਾਰ ਕਰਨ ਲਈ ਮਜਬੂਰ ਹੋਣਾ ਪਿਆ ਸਬੰਧੀ ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਐੱਸ. ਐੱਸ. ਪੀ. ਸ਼ੁਭਮ ਅਗਰਵਾਲ (S. S. P. Shubham Agarwal) ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਇਲਾਕੇ ਵਿੱਚ ਲੁੱਟ-ਖੋਹ ਅਤੇ ਡਕੈਤੀ ਦੇ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮ ਸਿ਼ਵਾ ਨੂੰ ਪੁਲਸ ਨੇ 15 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ । ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਉਸ ਨੇ ਗੈਰ-ਕਾਨੂੰਨੀ ਹਥਿਆਰ ਲੁਕਾਉਣ ਦੀ ਜਾਣਕਾਰੀ ਦਿੱਤੀ ਸੀ । ਇਸੇ ਕਾਰਨ ਅੱਜ ਪੁਲਸ ਟੀਮ ਮੁਲਜ਼ਮ ਨੂੰ ਉਸ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ (Weapons recovered) ਕਰਨ ਲਈ ਲੈ ਕੇ ਗਈ ਸੀ ।

ਨਿਸ਼ਾਨਦੇਹੀ ਹੀ ਮੌਕੇ ਸਿ਼ਵਾ ਨੇ ਕੱਢ ਲਿਆ ਸੀ ਅਚਾਨਕ ਛੁਪਾਇਆ ਹਥਿਆਰ

ਸੀਨੀਅਰ ਸੁਪਰਡੈਂਟ ਆਫ ਪੁਲਸ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਮੁਲਜ਼ਮ ਸਿ਼ਵਾ (Accused Shiva) ਨੇ ਅਚਾਨਕ ਲੁਕਾਇਆ ਹਥਿਆਰ ਕੱਢ ਲਿਆ ਅਤੇ ਪੁਲਸ ’ਤੇ ਗੋਲੀਬਾਰੀ ਕਰ ਦਿੱਤੀ । ਪੁਲਸ ਨੇ ਪੂਰੀ ਸਾਵਧਾਨੀ ਨਾਲ ਜਵਾਬੀ ਕਾਰਵਾਈ ਕੀਤੀ ਤੇ ਇਸ ਦੌਰਾਨ ਇੱਕ ਹੋਮਗਾਰਡ ਜਵਾਨ ਨੇ ਸੂਝਬੂਝ ਵਿਖਾਈ ਅਤੇ ਸਮੇਂ ਸਿਰ ਹਾਲਾਤ ਨੂੰ ਸੰਭਾਲ ਲਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ । ਗੋਲੀਬਾਰੀ ਦੌਰਾਨ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਗੋਲੀ ਨਹੀਂ ਲੱਗੀ ।

ਪੁਲਸ ਨੇ ਆਤਮ ਰੱਖਿਆ ਲਈ ਚਲਾਈ ਗੋਲੀ

ਸਿ਼ਵਾ ਵਲੋਂ ਪੁਲਸ ਤੇ ਸ਼ੁਰੂ ਕੀਤੀ ਗਈ ਅਚਾਨਕ ਫਾਇਰਿੰਗ ਦੇ ਚਲਦਿਆਂ ਆਪਣੀ ਰੱਖਿਆ ਦੇ ਚਲਦਿਆਂ ਹੀ ਪੁਲਸ ਨੇ ਮੁਲਜ਼ਮ ਦੀ ਲੱਤ ’ਤੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸ ਨੂੰ ਕਾਬੂ ਕਰ ਲਿਆ ਗਿਆ । ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਗੈਰ-ਕਾਨੂੰਨੀ ਹਥਿਆਰ (Illegal weapons) ਬਰਾਮਦ ਕਰਨ ਦੀ ਕਾਰਵਾਈ ਜਾਰੀ ਹੈ । ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਸਪੱਸ਼ਟ ਕਿਹਾ ਕਿ ਜਿ਼ਲ੍ਹੇ ਵਿੱਚ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਜਾਰੀ ਰੱਖੇਗੀ ।

Read More : ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਕੈਮਿਸਟ ਸ਼ਾਪ ਦੇ ਬਾਹਰ ਤਾਬੜ ਤੋੜ ਗੋਲੀਆਂ

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਕਈ ਅਹਿਮ ਫ਼ੈਸਲੇ : ਹਰਪਾਲ ਚੀਮਾ

0
Harpal Cheema

ਚੰਡੀਗੜ੍ਹ, 20 ਜਨਵਰੀ 2026 : ਪੰਜਾਬ ਕੈਬਨਿਟ ਦੀ ਮੀਟਿੰਗ (Cabinet meeting) ਜੋ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਸਮੁੱਚੇ ਕੈਬਨਿਟ ਮੰਤਰੀਆਂ ਨਾਲ ਹੋਈ ਵਿਚ ਕਈ ਅਹਿਮ ਫ਼ੈਸਲੇ ਲਏ ਗਏ ।

ਕੀ ਕੀ ਫ਼ੈਸਲੇ ਲਏ ਗਏ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਦੱਸਿਆ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਕਿਹੜੇ ਕਿਹੜੇ ਫ਼ੈਸਲੇ ਗਏ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਮੈਨੇਜਮੈਂਟ ਮਿਊਂਸਪਲ ਕਮੇਟੀ ਐਕਟ ਵਿੱਚ ਬਦਲਾਅ ਸਮੇਤ ਕਈ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਕਾਰਨ ਪਹਿਲਾਂ ਮਿਉਂਸਪਲ ਕੌਂਸਲ ਦੀ ਜ਼ਮੀਨ ਅਲਾਟ ਕਰਨ ਵਿੱਚ ਮੁਸ਼ਕਲਾਂ ਪੇਸ਼ ਆਉਂਦੀਆਂ ਸਨ । ਇਹ ਅਧਿਕਾਰ ਹੁਣ ਡਿਪਟੀ ਕਮਿਸ਼ਨਰ ਆਫ਼ ਪੁਲਸ ਦੁਆਰਾ ਬਣਾਈ ਗਈ ਇੱਕ ਕਮੇਟੀ ਨੂੰ ਸੌਂਪਿਆ ਗਿਆ ਹੈ, ਜਿਸ ਨਾਲ ਡੀ. ਸੀ. ਕਮੇਟੀ ਜਨਤਕ ਖੇਤਰ ਵਿੱਚ ਮਿਉਂਸਪਲ ਜ਼ਮੀਨ ਅਲਾਟ ਕਰਨ ਦੇ ਮੁੱਦੇ `ਤੇ ਫੈਸਲਾ ਲੈ ਸਕਦੀ ਹੈ। ਪਹਿਲਾਂ, ਇਸ ਪ੍ਰਕਿਰਿਆ ਵਿੱਚ ਕਈ ਮਹੀਨੇ ਲੱਗਦੇ ਸਨ ਜਦੋਂ ਵੱਖ-ਵੱਖ ਵਿਭਾਗ ਸ਼ਾਮਲ ਹੁੰਦੇ ਸਨ ।

ਕੈਬਨਿਟ ਮੀਟਿੰਗ ਵਿਚ ਹੋਰ ਕਿਹੜੇ ਫੈਸਲੇ ਲਏ

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ਵਿਚ ਮਾਲੀਆ ਪੈਦਾ ਕਰਨ ਦੇ ਉਦੇਸ਼ ਨਾਲ ਜੋ ਪੰਜਾਬ ਵਿੱਚ ਸਥਾਨਕ ਸੰਸਥਾਵਾਂ ਦੇ ਬਲੈਂਡਰ ਹੁੰਦੇ ਹਨ ਅਤੇ ਜੋ ਸ਼ਹਿਰਾਂ ਵਿੱਚ ਦਾਖਲ ਹੋਣ ਵਾਲੀਆਂ ਸਰਕਾਰੀ ਸੜਕਾਂ ਹੁੰਦੇ ਸਨ, ਜਿਸ ਵਿੱਚ “ਖਾਲ” (ਪਾਣੀ ਦੀ ਚਿੱਕੜ) ਵੀ ਸ਼ਾਮਲ ਸੀ, ਹੁਣ ਵੇਚੇ ਜਾਣਗੇ । ਇਸੇ ਤਰ੍ਹਾਂ ਪੰਜਾਬ ਪੇਪਰ ਐਕਟ ਦੇ ਸੰਬੰਧ ਵਿੱਚ, ਲੀਜ਼ ਪਹਿਲਾਂ ਪੰਜ ਸਾਲਾਂ ਲਈ ਉਪਲਬਧ ਹੁੰਦੀ ਸੀ । ਹਾਲਾਂਕਿ ਇਸਨੂੰ ਹੁਣ ਪ੍ਰਤੀ ਏਕੜ 10 ਹਜ਼ਾਰ ਦਾ ਭੁਗਤਾਨ ਕਰਕੇ ਵਧਾਇਆ ਜਾ ਸਕਦਾ ਹੈ । ਚੀਮਾ ਨੇ ਦੱਸਿਆ ਕਿ ਹੁਣ ਇੱਕ ਵਾਰ ਵਿੱਚ ਤਿੰਨ ਸਾਲਾਂ ਤੱਕ ਲਈ ਐਕਸਟੈਂਸ਼ਨ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਉਹ ਵੀ ਪ੍ਰਤੀ ਏਕੜ 25,000 ਦੀ ਅਦਾਇਗੀ ਨਾਲ ।

ਈ-ਨੀਲਾਮੀ ਖਰਚਿਆਂ ਨੂੰ ਘਟਾ ਕੇ ਕਰ ਦਿੱਤਾ ਹੈ 25 ਫੀਸਦੀ

ਵੱਖ-ਵੱਖ ਲਏ ਗਏ ਫ਼ੈਸਲਿਆਂ ਦੇ ਨਾਲ ਈ-ਨਿਲਾਮੀ ਖਰਚੇ ਜੋ ਕਿ ਪਹਿਲਾਂ 50 ਫੀਸਦੀ ਹੁੰਦੇ ਸਨ ਨੂੰ ਘਟਾ ਕੇ 25 ਫੀਸਦੀ ਕਰ ਦਿੱਤਾ ਗਿਆ ਹੈ । ਪੰਜਾਬ ਵਿੱਚ ਮੁਕਤਸਰ, ਫਾਜਿ਼ਲਕਾ, ਖੁਡੂਰ ਸਾਹਿਬ ਅਤੇ ਜਲਾਲਾਬਾਦ ਦੇ ਸਿਵਲ ਹਸਪਤਾਲ ਜੋ ਪਹਿਲਾਂ ਪੰਜਾਬ ਸਰਕਾਰ ਦੇ ਅਧੀਨ ਸਨ, ਨੂੰ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।

ਇਸੇ ਤਰ੍ਹਾਂ ਮੁੱਖ ਮੰਤਰੀ ਯੋਗਸ਼ਾਲਾ ਪਹਿਲਾਂ ਹੀ 635 ਯੋਗਾ ਟ੍ਰੇਨਰਾਂ ਨੂੰ ਨੌਕਰੀ `ਤੇ ਰੱਖ ਚੁੱਕੀ ਹੈ ਅਤੇ ਹੁਣ 1 ਹਜ਼ਾਰ ਦੇ ਕਰੀਬ ਹੋਰ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ । ਮੁੱਖ ਮੰਤਰੀ ਯੋਗਸ਼ਾਲਾ 8 ਮਹੀਨਿਆਂ ਦੀ ਫੀਲਡ ਸਿਖਲਾਈ ਪ੍ਰਦਾਨ ਕਰੇਗੀ, ਜਿਸਦੀ ਮਾਸਿਕ ਤਨਖਾਹ 8,000 ਰੁਪਏ ਹੋਵੇਗੀ, ਜਿਸ ਤੋਂ ਬਾਅਦ 25,000 ਦੀ ਮਾਸਿਕ ਤਨਖਾਹ ਹੋਵੇਗੀ ।

ਲੋਕ ਹਿਤ ਨੂੰ ਦੇਖਦਿਆਂ ਕੀਤੇ ਪੰਜਾਬ ਸਿਵਲ ਸੇਵਾ ਦੀਆਂ ਜ਼ਰੂਰਤਾਂ ਵਿਚ ਬਦਲਾਅ

ਕੈਬਨਿਟ ਮੀਟਿੰਗ ਵਿਚ ਉਪਰੋਕਤ ਲਏ ਗਏ ਫ਼ੈਸਲਿਆਂ ਦੇ ਚਲਦਿਆਂ ਪੰਜਾਬ ਸਿਵਲ ਸੇਵਾ ਦੀਆਂ ਜ਼ਰੂਰਤਾਂ ਵਿੱਚ ਬਦਲਾਅ ਕੀਤੇ ਗਏ ਹਨ, ਜੋ ਕਿ ਇਸ਼ਤਿਹਾਰ ਦੇ ਸਮੇਂ ਵਿਦਿਅਕ ਸਰਟੀਫਿਕੇਟਾਂ ਦੀ ਉਪਲਬਧਤਾ ਨਾਲ ਸਮੱਸਿਆ ਸੀ । ਹੁਣ ਸਮਾਪਤੀ ਮਿਤੀ ਤੱਕ ਇੱਕ ਅੰਤਿਮ ਡਿਗਰੀ ਦੀ ਲੋੜ ਹੋਵੇਗੀ । ਪੰਜਾਬ ਆਬਕਾਰੀ ਅਤੇ ਕਰ ਵਿਭਾਗ ਵਿੱਚ ਸੇਵਾ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਗੈਰ-ਹਾਜ਼ਰ ਸਨ ।

ਸਰਕਾਰ ਨੇ ਕਿਸਾਨਾਂ ਲਈ ਵੀ ਲਏ ਕਈ ਅਹਿਮ ਫ਼ੈਸਲੇ

ਪੰਜਾਬ ਸਰਕਾਰ (Punjab Government) ਨੇ ਪੰਜਾਬ ਦੇ ਕਿਸਾਨਾਂ ਲਈ ਪ੍ਰਾਈਵੇਟ ਖੰਡ ਮਿੱਲਾਂ ਲਈ ਪ੍ਰਤੀ ਕੁਇੰਟਲ 68.50 ਦਾ ਭਾਅ ਨਿਰਧਾਰਤ ਕੀਤਾ ਸੀ । ਜੇਕਰ ਅਸੀਂ ਪੰਜਾਬ ਦੇ ਬਾਗਬਾਨੀ ਖੇਤਰ ਨੂੰ ਦੇਖਦੇ ਹਾਂ, ਫਸਲੀ ਵਿਭਿੰਨਤਾ ਲਈ ਤਾਂ ਜਾਪਾਨ ਨਾਲ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿੱਚ ਅੱਜ 6 ਪ੍ਰਤੀਸ਼ਤ ਬਾਗਬਾਨੀ ਖੇਤਰ ਹੈ ਅਤੇ ਆਉਣ ਵਾਲੇ 10 ਸਾਲਾਂ ਵਿੱਚ ਇਸਨੂੰ ਵਧਾ ਕੇ 15 ਫੀਸਦੀ ਕਰਨ ਦਾ ਅਨੁਮਾਨ ਹੈ । ਜਿਸ ਵਿੱਚ ਪ੍ਰੋਜੈਕਟ ਵਿੱਚ ਸਟੋਰੇਜ, ਕੋਲਡ ਚੇਨ, ਪ੍ਰੋਸੈਸਿੰਗ ਯੂਨਿਟ, ਮਾਰਕੀਟਿੰਗ ਆਦਿ ਦਾ ਪ੍ਰਬੰਧ ਹੋਵੇਗਾ । ਇਸ ਤੋਂ ਇਲਾਵਾ ਭਗਵਾਨ ਰਾਮ ਜੀ ਦੇ ਜੀਵਨ ਨੂੰ ਦਰਸਾਉਣ ਵਾਲੇ ਸਾਡੇ ਰਾਮ ਪ੍ਰੋਜੈਕਟ ਨੂੰ ਪ੍ਰਦਰਸ਼ਿਤ ਕਰਨ ਲਈ ਇਹ ਸ਼ੋਅ 40 ਵੱਡੇ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਰਾਮਾਇਣ ਅਤੇ ਇਸ ਨਾਲ ਸਬੰਧਤ ਸ਼ੋਅ ਹੋਣਗੇ ।

Read More : ਪੰਜਾਬ ਕੈਬਨਿਟ ਦੀ ਮੀਟਿੰਗ ਨੇ ਲਏ ਕਈ ਅਹਿਮ ਫੈਸਲੇ

ਮਾਮਲਾ ਜ਼ਮੀਨ ਦੇ ਬਦਲੇ ਨੌਕਰੀ ਘਪਲੇ ਦਾ

0
Lalu parsaad yadav

ਨਵੀਂ ਦਿੱਲੀ, 20 ਜਨਵਰੀ 2026 : ਦਿੱਲੀ ਹਾਈ ਕੋਰਟ (Delhi High Court) ਨੇ ਸੋਮਵਾਰ ਨੂੰ ਰਾਸ਼ਟਰੀ ਜਨਤਾ ਦਲ (ਰਾਜਦ) ਸੁਪਰੀਮੋ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ (Lalu Prasad) ਦੀ ਉਸ ਪਟੀਸ਼ਨ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ।

ਐੱਫ. ਆਈ. ਆਰ. ਰੱਦ ਕਰਾਉਣ ਲਈ ਦਿੱਲੀ ਹਾਈ ਕੋਰਟ ਪਹੁੰਚੇ ਲਾਲੂ ਯਾਦਵ

ਮਾਨਯੋਗ ਅਦਾਲਤ ਨੇ ਜਿਸ ਮਾਮਲੇ ਵਿਚ ਆਪਣਾ ਫ਼ੈਸਲਾ ਰਾਖਵਾਂ ਰੱਖਿਆ ਹੈ `ਚ ਲਾਲੂ ਪ੍ਰਸਾਦ ਯਾਦਵ ਨੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) (C. B. I.) ਵੱਲੋਂ ਜ਼ਮੀਨ ਦੇ ਬਦਲੇ ਨੌਕਰੀ ‘ਘਪਲਾ“ਚ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ । ਉੱਥੇ ਹੀ, ਉਨ੍ਹਾਂ ਨੇ ਕਿਹਾ ਕਿ ਸੀ. ਬੀ. ਆਈ. ਜਾਂਚ ਗੈਰ-ਕਾਨੂੰਨੀ ਹੈ, ਕਿਉਂਕਿ ਇਹ ਬਿਨਾਂ ਮਨਜ਼ੂਰੀ ਦੇ ਸ਼ੁਰੂ ਕੀਤੀ ਗਈ ਸੀ । ਅਦਾਲਤ ਨੇ ਕਿਹਾ ਕਿ ਮਨਜ਼ੂਰੀ ਨਾ ਮਿਲਣ ਦੀ ਗੱਲ ਸਿਰਫ ਪੀ. ਸੀ. ਐਕਟ ਤਹਿਤ ਅਪਰਾਧਾਂ `ਤੇ ਲਾਗੂ ਹੋਵੇਗੀ, ਆਈ. ਪੀ. ਸੀ. `ਤੇ ਨਹੀਂ ।

ਸੀ. ਬੀ. ਆਈ. ਜਾਂਚ ਗੈਰ-ਕਾਨੂੰਨੀ : ਰਾਜਦ ਸੁਪਰੀਮੋ

ਲਾਲੂ ਪ੍ਰਸਾਦ ਦੀ ਤਰਫੋਂ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਅਤੇ ਸੀ. ਬੀ. ਆਈ. ਦੀ ਤਰਫੋਂ ਵਧੀਕ ਸਾਲਿਸਟਰ ਜਨਰਲ ਐੱਸ. ਵੀ. ਰਾਜੂ ਨੇ ਜਸਟਿਸ ਰਵਿੰਦਰ ਡੁਡੇਜਾ ਦੇ ਸਾਹਮਣੇ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ । ਪ੍ਰਸਾਦ ਨੇ ਆਪਣੀ ਪਟੀਸ਼ਨ `ਚ ਐੱਫ. ਆਈ. ਆਰ. ਦੇ ਨਾਲ-ਨਾਲ 2022 2023 ਅਤੇ 2024 `ਚ ਦਾਇਰ 3 ਦੋਸ਼-ਪੱਤਰਾਂ ਅਤੇ ਨੋਟਿਸ ਲੈਣ ਸਬੰਧੀ ਹੁਕਮਾਂ ਨੂੰ ਵੀ ਰੱਦ ਕਰਨ ਦੀ ਬੇਨਤੀ ਕੀਤੀ ਹੈ । ਰਾਜਦ ਸੁਪਰੀਮੋ ਨੇ ਦਲੀਲ ਦਿੱਤੀ ਹੈ ਕਿ ਇਸ ਮਾਮਲੇ `ਚ ਜਾਂਚ, ਐੱਫ. ਆਈ. ਆਰ., ਛਾਣਬੀਣ ਅਤੇ ਉਸ ਤੋਂ ਬਾਅਦ ਦਾਇਰ ਦੋਸ਼-ਪੱਤਰ (Chargesheet) ਕਾਨੂੰਨੀ ਤੌਰ `ਤੇ ਟਿਕਣਯੋਗ ਨਹੀਂ ਹਨ, ਕਿਉਂਕਿ ਸੀ. ਬੀ. ਆਈ. ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ-17ਏ ਦੇ ਤਹਿਤ ਲਾਜ਼ਮੀ ਅਗਾਊਂ ਪ੍ਰਵਾਨਗੀ ਨਹੀਂ ਲਈ ।

Read more : ਜ਼ਮੀਨ ਬਦਲੇ ਨੌਕਰੀ ਘਪਲੇ ਵਿਚ ਲਾਲੂ ਪਰਿਵਾਰ ਸਮੇਤ 41 ਖ਼ਿਲਾਫ਼ ਦੋਸ਼ ਤੈਅ

ਭਾਜਪਾ ਦੇ ਕੌਮੀ ਪ੍ਰਧਾਨ ਬਣੇ ਨਿਤਿਨ ਨਬੀਨ

0
Nitin Nabin

ਨਵੀਂ ਦਿੱਲੀ, 20 ਜਨਵਰੀ 2026 : ਭਾਰਤ ਦੇਸ਼ ਦੀ ਰਾਜਨੀਤਕ ਪਾਰਟੀਆਂ ਵਿਚੋਂ ਇਕ ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਕੌਮੀ ਪ੍ਰਧਾਨ ਵਜੋਂ ਨਿਯੁਕਤੀ ਨਿਤਿਨ ਨਬੀਨ ਦੀ ਹੋ ਗਈ ਹੈ ।

ਭਗਵਾਨ ਵਾਲਮੀਕਿ ਮੰਦਰ ਅਤੇ ਹੋਰ ਧਾਰਮਿਕ ਥਾਵਾਂ ਤੇ ਜਾ ਟੇਕਿਆ ਮੱਥਾ

ਭਾਰਤੀ ਜਨਤਾ ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ (National President) ਬਣਨ ਤੇ ਨਬੀਨ ਨੇ ਦਿੱਲੀ ਵਿੱਚ ਭਗਵਾਨ ਵਾਲਮੀਕਿ ਮੰਦਰ, ਗੁਰੂਦੁਆਰਾ ਬੰਗਲਾ ਸਾਹਿਬ ਅਤੇ ਝੰਡੇਵਾਲਾ ਮੰਦਰ ਜਾ ਕੇ ਮੱਥਾ ਟੇਕਿਆ । ਦੱਸਣਯੋਗ ਹੈ ਕਿ ਭਾਜਪਾ ਮੁੱਖ ਦਫ਼ਤਰ ਵਿੱਚ ਚੋਣ ਮੌਕੇ ਕਿਸੇ ਹੋਰ ਉਮੀਦਵਾਰ ਦਾ ਨਾਮਜ਼ਦਗੀ ਨਾ ਆਉਣ ਕਾਰਨ ਨਬੀਨ ਨਿਰ-ਵਿਰੋਧ ਪ੍ਰਧਾਨ ਚੁਣੇ ਗਏ। ਜਿ਼ਕਰਯੋਗ ਹੈ ਕਿ ਨਿਤਿਨ ਨੂੰ 14 ਦਸੰਬਰ 2025 ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ।

ਨਿਤਿਨ ਨਬੀਨ ਦਾ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਭਰਵਾਂ ਸਵਾਗਤ

ਭਾਜਪਾ ਦਾ ਕੌਮੀ ਪ੍ਰਧਾਨ ਬਣਨ ਤੇ ਨਿਤੀਨ ਨਬੀਨ (Nitin Nabin) ਦਾ ਜਿਥੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ, ਉਥਂੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਅਤੇ ਜੇ.ਪੀ. ਨੱਢਾ ਸਮੇਤ ਸਮੂਹ ਭਾਜਪਾ ਲੀਡਰਸ਼ਿਪ ਵੱਲੋਂ ਨਿਤਿਨ ਨਬੀਨ ਨੂੰ ਵਧਾਈ ਦਿੱਤੀ।

ਕੀ ਆਖਿਆ ਪ੍ਰਧਾਨ ਮੰਤਰੀ ਨੇ

ਨਬੀਨ ਦਾ ਸਵਾਗਤ ਕਰਨ ਮੌਕੇ ਨਰੇਂਦਰ ਮੋਦੀ (Narendra Modi) ਨੇ ਕਿਹਾ ਭਾਜਪਾ ਅਜਿਹੀ ਪਾਰਟੀ ਹੈ ਜਿੱਥੇ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਮੋਦੀ ਜੀ ਇੰਨੀ ਛੋਟੀ ਉਮਰ ਵਿੱਚ ਮੁੱਖ ਮੰਤਰੀ ਬਣ ਗਏ । ਹੈੱਡ ਆਫ਼ ਦ ਗਵਰਨਮੈਂਟ ਬਣ ਗਏ ਹਨ । ਇਨ੍ਹਾਂ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਭਾਜਪਾ ਦਾ ਵਰਕਰ ਹਾਂ  ਪਰ ਮੈਂ ਮੰਨਦਾ ਹਾਂ ਕਿ ਨਿਤਿਨ ਜੀ ਮੇਰੇ ਬੌਸ ਹਨ ਅਤੇ ਮੈਂ ਭਾਰਤੀ ਜਨਤਾ ਪਾਰਟੀ ਦਾ ਵਰਕਰ ਹਾਂ । ਹੁਣ ਉਹ ਮੇਰੇ ਕੰਮ ਦਾ ਮੁਲਾਂਕਣ ਕਰਨਗੇ ।

Read More : ਮੁੱਖ ਮੰਤਰੀ ਨਾਇਬ ਸੈਣੀ ਨੇ ਕਰਵਾਇਆ ਦਿੱਗਜਾਂ ਨੂੰ ਭਾਜਪਾ ਵਿਚ ਸ਼ਾਮਲ