Home Blog Page 185

ਭਰਾਵਾਂ ਦੀ ਆਪਸੀ ਤਕਰਾਰ ਕਾਰਨ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

0
Murder

ਨਾਭਾ (ਪਟਿਆਲਾ), 21 ਜਨਵਰੀ 2026 : ਜਿ਼ਲਾ ਪਟਿਆਲਾ ਅਧੀਨ ਪੈਂਦੇ ਸ਼ਹਿਰ ਨਾਭਾ (Nabha) ਦੇ ਪਿੰਡ ਜੱਸੋਮਾਜਰਾ (Village Jassomajra) ਵਿਖੇ ਇਕ ਭਰਾ ਵਲੋਂ ਦੂਸਰੇ ਭਰਾ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦਾ ਉਸਦੇ ਆਪਣੇ ਹੀ ਵੱਡੇ ਭਰਾ ਵਲੋਂ ਆਪਸੀ ਤਕਰਾਰਬਾਜੀ ਦੇ ਚਲਦਿਆਂ ਕਤਲ (Murder) ਕਰ ਦਿੱਤਾ ਗਿਆ ਹੈ ਦਾ ਨਾਮ ਸੰਦੀਪ ਕੁਮਾਰ ਉਰਫ ਦੀਪੂ ਹੈ। ਕਤਲ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਭਾਦਸੋਂ ਪੁਲਿਸ ਵੱਲੋਂ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੀ ਮਾਤਾ ਤੇ ਪਿਤਾ ਨੇ

ਆਪਣੇ ਹੀ ਛੋਟੇ ਸਪੁੱਤਰ ਦੀ ਹੱਤਿਆ ਵੱਡੇ ਸਪੁੱਤਰ ਵਲੋਂ ਕਰ ਦਿੱਤੇ ਜਾਣ ਤੇ ਮ੍ਰਿਤਕ ਸੰਦੀਪ ਕੁਮਾਰ (Sandeep Kumar) ਦੀ ਮਾਤਾ ਦਰਸ਼ਨਾ ਦੇਵੀ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਛੋਟਾ ਬੇਟਾ ਵੱਡੇ ਭਰਾ ਦੇ ਘਰ ਗਿਆ ਸੀ ਅਤੇ ਉਥੇ ਹੀ ਉਸ ਦਾ ਕਤਲ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਾਡਾ ਵੱਡਾ ਬੇਟਾ ਭੱਜਿਆ ਆਇਆ ਕਿ ਸੰਦੀਪ ਨੂੰ ਕਿਸੇ ਨੇ ਮਾਰ ਦਿੱਤਾ ਹੈ ਪਰ ਸਾਨੂੰ ਉਸ ਦੀ ਗੱਲ ’ਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਕਿਉਂਕਿ ਸੰਦੀਪ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਜਿਸ ਕਰਕੇ ਉਸ ਨੂੰ ਕਿਸੇ ਵੱਲੋਂ ਮਾਰ ਦਿੱਤਾ ਗਿਆ ਹੋਵੇ । ਮਾਪਿਆਂ ਨੇ ਦੱਸਿਆ ਕਿ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਾਡੇ ਹੀ ਵੱਡੇ ਪੁੱਤਰ ਨੇ ਹੀ ਸੰਦੀਪ ਨੂੰ ਮੌਤ ਦੇ ਘਾਟ ਉਤਾਰਿਆ ਹੈ ।

ਵੱਡਾ ਭਰਾ ਸੀ ਸ਼ਰਾਬ ਪੀਣ ਦਾ ਆਦੀ

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਿਸ ਵਿਅਕਤੀ ਨੇ ਆਪਣੇ ਹੀ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਹੈ ਦਾ ਨਾਮ ਪਰਵਿੰਦਰ ਸਿੰਘ ਹੈ ਤੇ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਹਮੇਸ਼ਾਂ ਹੀ ਲੜਾਈ ਝਗੜਾ ਕਰਦਾ ਹੀ ਰਹਿੰਦਾ ਸੀ । ਉਕਤ ਘਟਨਾਕ੍ਰਮ ਉਸ ਸਮੇਂ ਦੋਹਾਂ ਵਿਚ ਹੋਈ ਆਪਸੀ ਤਕਰਾਰਬਾਜੀ (Quarrel) ਵਿਚ ਕਦੋਂ ਕਤਲ ਵਿਚ ਬਦਲ ਗਿਆ ਕੁੱਝ ਪਤਾ ਨਹੀਂ ਚੱਲਿਆ । ਹਾਲਾਂਕਿ ਸੰਦੀਪ ਤਾਂ ਆਪਣੇ ਵੱਡੇ ਭਰਾ ਦੇ ਘਰ ਗਿਆ ਹੋਇਆ ਸੀ । ਪੁਲਸ ਵਲੋਂ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਭਰਾ ਨੇ ਕੀਤਾ ਭਰਾ ਦਾ ਗੰਢਾਸਾ ਮਾਰ ਕੇ ਕਤਲ

ਘਰੇਲੂ ਝਗੜੇ ਦੌਰਾਨ ਪਤਨੀ ਨੇ ਵੱਢੀ ਪਤੀ ਦੀ ਚਾਕੂ ਨਾਲ ਜੀਭ

0
Vipin

ਉਤਰ ਪ੍ਰਦੇਸ਼, 21 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਗਾਜੀਆਬਾਦ ਜਿ਼ਲੇ (Ghaziabad District) ਦੇ ਮੋਦੀਨਗਰ ਵਿਖੇ ਇਕ ਪਤਨੀ ਵਲੋਂ ਝਗੜੇ ਦੌਰਾਨ ਆਪਣੇ ਪਤੀ ਦੀ ਚਾਕੂ ਨਾਲ ਜੀਭ ਵੱਢ ਦਿੱਤੀ ਗਈ ਹੈ ।

ਕੌਣ ਹੈ ਨੌਜਵਾਨ ਜਿਸ ਨਾਲ ਵਾਪਰੀ ਅਜਿਹੀ ਘਟਨਾ

ਗਾਜੀਆਬਾਦ ਦੇ ਸੰਜੇਪੁਰੀ ਖੇਤਰ ਵਿਖੇ ਜਿਸ ਨੌਜਵਾਨ ਨਾਲ ਜੀਭ ਕੱਟਣ (Tongue biting) ਦੀ ਘਟਨਾ ਵਾਪਰੀ ਹੈ 26 ਸਾਲਾ ਵਿਪਿਨ ਹੈ । ਜਿਸ ਤੋਂ ਬਾਅਦ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਸ ਨੂੰ ਮੇਰਠ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ । ਇਸ ਘਟਨਾ ਤੋਂ ਬਾਅਦ ਡਾਕਟਰਾਂ ਨੂੰ ਨੌਜਵਾਨ ਦੀ ਦੁਬਾਰਾ ਬੋਲਣ ਦੀ ਸਮਰੱਥਾ `ਤੇ ਸ਼ੱਕ ਹੈ । ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਔਰਤ ਦੀ ਕੁੱਟਮਾਰ ਕੀਤੀ, ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ।

ਕਿਸ ਕਾਰਨ ਹੋਇਆ ਪਤੀ-ਪਤਨੀ ਵਿਚਾਲੇ ਝਗੜਾ

ਪ੍ਰਾਪਤ ਜਾਣਕਾਰੀ ਮੁਤਾਬਕ ਵਿਪਿਨ (Vipin) ਜੋ ਕਿ ਮਾਂ ਤੇ ਪਤਨੀ ਨਾਲ ਰਹਿੰਦਾ ਹੈ ਨਾਲ ਵਾਪਰੀ ਘਟਨਾ ਸਬੰਧੀ ਵਿਪਿਨ ਦੀ ਮਾਂ ਗੀਤਾ ਨੇ ਜਾਣਕਾਰੀ ਦਿੱਤੀ ਕਿ ਲੰਘੇ ਦਿਨੀਂ ਦੋਹਾਂ ਵਿਚਕਾਰ ਖਾਣੇ ਨੂੰ ਲੈ ਕੇ ਬਹਿਸ ਹੋ ਗਈ ਤੇ ਇਹ ਬਹਿਸ ਲੜਾਈ ਵਿਚ ਬਦਲ ਗਈ ਤੇ ਉਸ ਤੋਂ ਬਾਅਦ ਗੁੱਸੇ ਵਿਚ ਆਈ ਵਿਪਿਨ ਦੀ ਪਤਨੀ ਈਸ਼ਾ ਨੇ ਵਿਪਿਨ ਦੀ ਜੀਭ ਤੇ ਚਾਕੂ ਚਲਾ ਦਿੱਤਾ । ਜਿਸਦੇ ਨਤੀਜੇ ਵਜੋਂ ਜੀਭ ਹੀ ਕੱਟ ਗਈ ।

ਘਟਨਾ ਬਾਰੇ ਪਤਾ ਚੱਲਣ ਤੇ ਆਂਢੀਆਂ-ਗੁਆਂਢੀਆਂ ਦੀ ਭੀੜ ਨੇ ਈਸ਼ਾ ਦੀ ਕੀਤੀ ਕੁੱਟਮਾਰ

ਸੋਮਵਾਰ ਦੀ ਰਾਤ ਨੂੰ ਵਾਪਰੀ ਉਕਤ ਘਟਨਾ ਤੋਂ ਗੁੱਸੇ ਵਿਚ ਇਕੱਠੇ ਹਾਏ ਗੁਆਂਢੀਆਂ ਨੇ ਵਿਪਿਨ ਦੀ ਪਤਨੀ ਈਸ਼ਾ (Wife Isha) ਵਲੋਂ ਅਜਿਹਾ ਕੀਤੇ ਜਾਣ ਤੇ ਉਸਦੀ ਕੁੱਟਮਾਰ ਵੀ ਕੀਤੀ। ਘਟਨਾ ਦਾ ਪਤਾ ਚਲਦਿਆਂ ਪੁਲਸ ਮੌਕੇ `ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਮੋਦੀਨਗਰ ਥਾਣੇ ਦੇ ਐਸ. ਐਚ. ਓ. ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ `ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Read more : ਭਰਾ ਨੇ ਕੀਤਾ ਭਰਾ ਦਾ ਗੰਢਾਸਾ ਮਾਰ ਕੇ ਕਤਲ

ਅੰਮ੍ਰਿਤਪਾਲ ਸਿੰਘ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

0
Amritpal Singh

ਖਡੂਰ ਸਾਹਿਬ, 21 ਜਨਵਰੀ 2026 : ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ (Member of Parliament) ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਦਾ ਦਰਵਾਜ਼ਾ ਖੜਕਾਇਆ ਹੈ ਅਤੇ ਆਗਾਮੀ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ ।

ਕੀ ਆਖਿਆ ਹੈ ਪਟੀਸ਼ਨ ਵਿਚ

ਹਾਈਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਅੰਮ੍ਰਿਤਪਾਲ ਸਿੰਘ (Amritpal Singh) ਨੇ ਕਿਹਾ ਹੈ ਕਿ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇੱਕ ਚੁਣੇ ਹੋਏ ਸੰਸਦ ਮੈਂਬਰ ਹੋਣ ਦੇ ਨਾਤੇ, ਇਸ ਸੈਸ਼ਨ ਵਿੱਚ ਉਨ੍ਹਾਂ ਦੀ ਹਾਜ਼ਰੀ ਨਾ ਸਿਰਫ ਉਨ੍ਹਾਂ ਦੀ ਸੰਵਿਧਾਨਕ ਜਿ਼ੰਮੇਵਾਰੀ ਹੈ, ਸਗੋਂ ਸੰਸਦ ਵਿੱਚ ਆਪਣੇ ਹਲਕੇ ਦੇ ਲੋਕਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ।

ਫ਼ੈਸਲਾ ਨਾ ਲਏ ਜਾਣ ਕਾਰਨ ਹੋ ਰਹੀ ਹੈ ਸੰਸਦੀ ਭੂਮਿਕਾ ਪ੍ਰਭਾਵਿਤ

ਪਟੀਸ਼ਨ (Petition) ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ 17 ਜਨਵਰੀ ਨੂੰ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਦੇ ਜਿ਼ਲ੍ਹਾ ਮੈਜਿਸਟ੍ਰੇਟ ਨੂੰ ਇੱਕ ਰਸਮੀ ਪ੍ਰਤੀਨਿਧਤਾ ਸੌਂਪੀ ਸੀ, ਜਿਸ ਵਿੱਚ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਸੀ । ਇਸ ਦੇ ਬਾਵਜੂਦ, ਕਿਸੇ ਵੀ ਸਮਰੱਥ ਅਥਾਰਟੀ ਦੁਆਰਾ ਉਸ ਪ੍ਰਤੀਨਿਧਤਾ `ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਸੰਸਦੀ ਭੂਮਿਕਾ ਪ੍ਰਭਾਵਿਤ ਹੋ ਰਹੀ ਹੈ । ਜਿਕਰਯੋਗ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ ।

Read More : ਅੰਮ੍ਰਿਤਪਾਲ ਸਿੰਘ ਮਾਮਲੇ ਦੀ ਸੁਣਵਾਈ ਪਈ 20 ਜਨਵਰੀ ਤੇ

ਮੁਰਸਿ਼ਦਾਬਾਦ `ਚ ਵਾਰ-ਵਾਰ ਹੋ ਰਹੀ ਹਿੰਸਾ `ਤੇ ਕਲਕੱਤਾ ਹਾਈ ਕੋਰਟ ਚਿੰਤਤ

0
Calcutta High Court

ਕੋਲਕਾਤਾ, 21 ਜਨਵਰੀ 2026 : ਪੱਛਮੀ ਬੰਗਾਲ ਦੇ ਮੁਰਸਿ਼ਦਾਬਾਦ ਜਿ਼ਲੇ (Murshidabad District) `ਚ ਵਾਰ-ਵਾਰ ਹੋ ਰਹੀ ਹਿੰਸਾ ਤੇ ਜਾਰੀ ਅਸ਼ਾਂਤੀ `ਤੇ ਚਿੰਤਾ ਪ੍ਰਗਟ ਕਰਦੇ ਹੋਏ ਕਲਕੱਤਾ ਹਾਈ ਕੋਰਟ (Calcutta High Court) ਨੇ ਪੁਲਸ ਤੇ ਪ੍ਰਸ਼ਾਸਨ ਨੂੰ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ।

ਸੂਬਾ ਸਰਕਾਰ ਲੋੜ ਪੈਣ ਤੇ ਕਰ ਸਕਦੀ ਹੈ ਕੇਂਦਰੀ ਫੋਰਸਾਂ ਦੀ ਮੰਗ

ਚੀਫ਼ ਜਸਟਿਸ ਸੁਜਾਏ ਪਾਲ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਸੂਬਾ ਸਰਕਾਰ (State Government) ਲੋੜ ਪੈਣ `ਤੇ ਕੇਂਦਰੀ ਫੋਰਸਾਂ ਦੀ ਮੰਗ ਕਰ ਸਕਦੀ ਹੈ । ਅਦਾਲਤ ਨੇ ਜਿ਼ਲੇ ਦੇ ਪੁਲਸ ਸੁਪਰਡੈਂਟ ਤੇ ਜਿ਼ਲਾ ਮੈਜਿਸਟਰੇਟ ਨੂੰ ਇਹ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਕਿ ਉੱਥੇ ਹਿੰਸਾ ਜਾਂ ਅਸ਼ਾਂਤੀ ਦੀਆਂ ਹੋਰ ਘਟਨਾਵਾਂ ਨਾ ਵਾਪਰਨ ।

ਪੁਲਸ ਤੇ ਪ੍ਰਸ਼ਾਸਨ ਨੂੰ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼

ਗੁਆਂਢੀ ਸੂਬਿਆਂ `ਚ ਪ੍ਰਵਾਸੀ ਮਜ਼ਦੂਰਾਂ `ਤੇ ਕਥਿਤ ਹਮਲਿਆਂ ਨਾਲ ਦੇ ਬੇਲਡਾਂਗਾ `ਚ ਪਿਛਲੇ ਹਫ਼ਤੇ ਹੋਈ ਹਿੰਸਾ ਨੂੰ ਮੁੱਖ ਰੱਖਦਿਆਂ ਕੇਂਦਰੀ ਫੋਰਸਾਂ ਦੀ ਤਾਇਨਾਤੀ ਦੀ ਮੰਗ ਕਰਦੇ ਹੋਏ ਅਦਾਲਤ `ਚ 2 ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ । 16 ਜਨਵਰੀ ਨੂੰ ਝਾਰਖੰਡ ਦੇ ਬੇਲਡਾਂਗਾ ਤੋਂ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਦੇ ਵਿਰੋਧ `ਚ ਵਿਖਾਵਾਕਾਰੀਆਂ ਨੇ ਰਾਸ਼ਟਰੀ ਰਾਜਮਾਰਗ 12 ਨੂੰ ਲਗਭਗ 5 ਘੰਟਿਆਂ ਲਈ ਜਾਮ ਕਰ ਦਿੱਤਾ ਸੀ ।

Read More : ਵਿਆਹੁਤਾ ਵਿਵਾਦ ‘ਚ ਪਤੀ ਦਾ ਵਿੱਤੀ ਕੰਟਰੋਲ ਜ਼ੁਲਮ ਨਹੀਂ : ਸੁਪਰੀਮ ਕੋਰਟ

ਜੱਥੇਦਾਰ ਗੜਗੱਜ ਨੇ ਲਿਆ ਬੇਅਦਬੀ ਦੀ ਘਟਨਾ ਦਾ ਸਖ਼ਤ ਨੋਟਿਸ

0
Jathedar Gargajj

ਸ੍ਰੀ ਅੰਮ੍ਰਿਤਸਰ, 21 ਜਨਵਰੀ 2026 : ਜਿ਼ਲਾ ਜਲੰਧਰ (Jalandhar District) ਦੇ ਪਿੰਡ ਮਾਹਲ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਅੰਗ ਪਾੜ ਕੇ ਬੇਅਦਬੀ ਕਰਨ ਦੀ ਘਟਨਾ ਦਾ ਜੱਥੇਦਾਰ ਗੜਗੱਜ ਵਲੋਂ ਸਖ਼ਤ ਨੋਟਿਸ ਲਿਆ ਗਿਆ ਹੈ ।

ਕੀ ਸਖ਼ਤ ਨੋਟਿਸ ਲਿਆ ਗਿਆ ਹੈ ਜੱਥੇਦਾਰ ਸਾਹਿਬ ਵਲੋਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (Giani Kuldeep Singh Gargajj) ਜੋ ਜਲੰਧਰ ਜ਼ਿਲ੍ਹੇ ਦੇ ਮਾਹਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ (Mischievous elements) ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਕੀਤੀ ਗਈ ਬੇਅਦਬੀ ਦਾ ਸਖ਼ਤ ਨੋਟਿਸ ਲਿਆ ਗਿਆ ਹੈ ਦੇ ਚਲਦਿਆਂ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ । ਉਨ੍ਹਾਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਾਗਤ ਜੋਤ ਗੁਰੂ ਹਨ, ਜਿਨ੍ਹਾਂ ਕਰਕੇ ਸਾਡੀ ਹੋਂਦ ਹੈ, ਇਸ ਲਈ ਗੁਰੂ ਸਾਹਿਬ ਜੀ ਦੇ ਮਾਣ ਸਤਿਕਾਰ ਨਾਲ ਸਾਨੂੰ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ ।

ਕਿਵੇਂ ਤੇ ਕਿਸੇ ਵਲੋਂ ਕੀਤਾ ਗਿਆ ਅਜਿਹਾ

ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਸ਼ਾਮ ਵੇਲੇ ਸ਼ਰਾਰਤੀ ਅਨਸਰਾਂ ਵੱਲੋਂ ਮਾਹਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਬੱਚੇ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ (Desecration of sacred organs) ਕਰਵਾ ਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ, ਜਿਸ ਨਾਲ ਸੰਗਤਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ । ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਪਹਿਰੇਦਾਰੀ, ਗੁਰੂ ਘਰ ਦੇ ਪ੍ਰਬੰਧ ਪੁਖਤਾ ਅਤੇ ਸੁਰੱਖਿਅਤ ਬਣਾਉਣ ਵਿੱਚ ਸਾਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ।

ਉਨ੍ਹਾਂ ਕਿਹਾ ਕਿ ਕਈ ਥਾਵਾਂ ਉੱਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਵਿੱਚ ਅਜੇ ਵੀ ਢਿਲਾਈ ਵਰਤੀ ਜਾ ਰਹੀ ਹੈ, ਜੋ ਦਰਸਾਉਂਦਾ ਹੈ ਕਿ ਪ੍ਰਬੰਧਕਾਂ ਲਈ ਗੁਰੂ ਸਾਹਿਬ ਜੀ ਦੇ ਮਾਣ ਸਤਿਕਾਰ ਨਾਲੋਂ ਵਧੇਰੇ ਜ਼ਰੂਰੀ ਆਪਣੀ ਚੌਧਰ ਹੈ । ਉਨ੍ਹਾਂ ਸਿੱਖ ਸੰਗਤ ਨੂੰ ਤਾਕੀਦ ਕੀਤੀ ਕਿ ਆਪੋ-ਆਪਣੇ ਗੁਰਦੁਆਰਾ ਸਾਹਿਬਾਨ ਵਿਖੇ ਹਰ ਸਮੇਂ ਪਹਿਰੇਦਾਰੀ, ਚੱਲਦੀ ਹਾਲਤ ਵਿੱਚ ਕੈਮਰਿਆਂ ਦਾ ਪ੍ਰਬੰਧ ਯਕੀਨੀ ਬਣਾਉਣ ।

Read more : ਰਾਮਪੁਰਾ ਫੂਲ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਬਜ਼ੁਰਗ ਤੇ ਨੌਜਵਾਨ ਨਾਲ ਕੁੱਟਮਾਰ ਦੇ ਮਾਮਲੇ ’ਚ ਪੁਲਿਸ ਤੁਰੰਤ ਕਰੇ ਸਖ਼ਤ ਕਾਰਵਾਈ- ਜਥੇਦਾਰ ਗਿਆਨੀ ਗੜਗੱਜ

ਭਰਾ ਨੇ ਕੀਤਾ ਭਰਾ ਦਾ ਗੰਢਾਸਾ ਮਾਰ ਕੇ ਕਤਲ

0
Murder

ਬਰਨਾਲਾ, 21 ਜਨਵਰੀ 2026 : ਪੰਜਾਬ ਦੇ ਜਿ਼ਲਾ ਬਰਨਾਲਾ (Barnala District) ਦੇ ਧਨੌਲਾ ਦੇ ਪਿੰਡ ਕੁੱਬੇ ਵਿਖੇ ਵੱਡੇ ਭਰਾ ਵਲੋਂ ਛੋਟੇ ਭਰਾ ਨੂੰ ਗੰਢਾਸਾ ਮਾਰ ਕੇ ਮੌਤ ਦੇ ਘਾਟ (Death row) ਉਤਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਜਿਸਦੀ ਹੋਈ ਹੈ ਗੰਢਾਸੇ ਨਾਲ ਮੌਤ

ਪਿੰਡ ਕੁੱਬੇ ਦੇ ਜਿਸ ਵਿਅਕਤੀ ਦੀ ਉਸ ਦੇ ਵੱਡੇ ਭਰਾ ਵਲੋਂ ਗੰਢਾਸਾ ਮਾਰ ਕੇ ਮੌਤ ਹੋਣ ਬਾਰੇ ਪਤਾ ਚੱਲਿਆ ਹੈ 32 ਸਾਲਾਂ ਦਾ ਹੈ ਤੇ ਉਸਦੀ ਪਛਾਣ ਹਰਜੀਤ ਸਿੰਘ (Harjit Singh) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੱਬੇ ਜਿ਼ਲਾ ਬਰਨਾਲਾ ਦੇ ਤੌਰ ਤੇ ਹੋਈ ਹੈ । ਜਿਸ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਦੀ ਪਛਾਣ ਗੁਰਦੀਪ ਵਜੋਂ ਹੋਈ ਹੈ। ਹਰਜੀਤ ਸਿੰਘ ਜੋ ਮੌਤ ਦੇ ਘਾਟ ਉਤਰਿਆ ਹੈ ਦੀ ਲਾਸ਼ ਖੇਤ ਵਿਚੋਂ ਮਿਲੀ ਹੈ ।

ਕੀ ਦੱਸਿਆ ਡਿਪਟੀ ਸੁਪਰਡੈਂਟ ਆਫ ਪੁਲਸ ਨੇ

ਉਪਰੋਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਇਲਾਕੇ ਅੰਦਰ ਇੱਕ ਕਤਲ (Murder) ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਨੂੰ ਲੈ ਕੇ ਪੁਲਸ ਥਾਣਾ ਲੋਗੋਂਵਾਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਜੀਤ ਸਿੰਘ ਅਤੇ ਗੁਰਦੀਪ ਸਿੰਘ ਦੋ ਸਕੇ ਭਰਾ ਹਨ । ਉਹਨਾਂ ਦੱਸਿਆ ਕਿ ਕੱਲ੍ਹ ਦੋਵੇਂ ਭਰਾਵਾਂ ਅਤੇ ਮ੍ਰਿਤਕ ਦੇ ਦੋਸਤ ਸੰਦੀਪ ਸਿੰਘ ਦਾ ਆਪਸ ਵਿੱਚ ਝਗੜਾ ਹੋਇਆ ।

ਝਗੜੇ ਦਾ ਕਾਰਨ ਵੱਡੇ ਭਰਾ ਵਲੋਂ ਛੋਟੇ ਭਰਾ ਨੂੰ ਨਸ਼ੇ ਕਰਨ ਤੋਂ ਰੋਕਣਾ ਸੀ

ਪ੍ਰਾਪਤ ਜਾਣਕਾਰੀ ਅਨੁਸਾਰ ਝਗੜੇ ਦਾ ਮੁੱਖ ਕਾਰਨ ਮ੍ਰਿਤਕ ਦਾ ਵੱਡਾ ਭਰਾ ਗੁਰਦੀਪ ਸਿੰਘ ਆਪਣੇ ਛੋਟੇ ਭਰਾ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ । ਝਗੜੇ ਦੌਰਾਨ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ, ਜਦਕਿ ਮਿਤਕ ਦਾ ਦੋਸਤ ਜ਼ਖ਼ਮੀ ਹੋ ਗਿਆ । ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ।

ਡੀ. ਐਸ. ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਮ੍ਰਿਤਕ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਆਪਣੇ ਭਰਾ ਨਾਲ ਹੀ ਰਹਿ ਰਿਹਾ ਸੀ । ਮ੍ਰਿਤਕ ਦੇ ਉੱਪਰ ਪਹਿਲਾਂ ਵੀ 302 ਸਮੇਤ ਨਸ਼ੇ ਤਹਿਤ ਕਈ ਮੁਕੱਦਮੇ ਦਰਜ ਹਨ । ਮ੍ਰਿਤਕ ਦੇ ਚਾਚੇ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ `ਤੇ ਮ੍ਰਿਤਕ ਦੇ ਵੱਡੇ ਭਰਾ ਗੁਰਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ।

Read More : ਪ੍ਰੇਮੀ ਨੂੰ ਫ਼ੋਨ ਕਰ ਕੇ ਪਹਿਲਾਂ ਬੁਲਾਇਆ ਤੇ ਫਿਰ ਗਲਾ ਘੁੱਟ ਕੇ ਕਰ ਦਿੱਤਾ ਕਤਲ

ਚੰਡੀਗੜ੍ਹ ਪੁਲਸ ਨੇ ਕੀਤਾ ਸਾਬਾ ਗਰੁੱਪ ਦੇ ਗੈਂਗਸਟਰਾਂ ਦਾ ਐਨਕਾਊਂਟਰ

0
encounter

ਚੰਡੀਗੜ੍ਹ, 21 ਜਨਵਰੀ 2026 : ਚੰਡੀਗੜ੍ਹ (Chandigarh) ਦੇ 32 ਸੈਕਟਰ ਵਿਖੇ ਕੁੱਝ ਦਿਨ ਪਹਿਲਾਂ ਅਚਾਨਕ ਹੀ ਗੋਲੀਆਂ ਚਲਾ ਕੇ ਫਰਾਰ ਹੋਣ ਵਾਲੇ ਗੈਂਗਸਟਰਾਂ (Gangsters) ਦਾ ਅੱਜ ਚੰਡੀਗੜ੍ਹ ਪੁਲਸ ਨੇ ਮੁਕਾਬਲੇ ਦੌਰਾਨ ਐਨਕਾਊਂਟਰ (Encounter) ਕੀਤਾ ਹੈ ।

ਸਾਬਾ ਗੈਂਗ ਲਈ ਕਰਦੇ ਸਨ ਦੋਵੇਂ ਜਣੇ ਕੰਮ

ਚੰਡੀਗੜ੍ਹ ਦੇ ਸੈਕਟਰ 32 ਵਿਚ ਇਕ ਕੈਮਿਸਟ ਦੀ ਦੁਕਾਨ `ਤੇ ਗੋਲੀਬਾਰੀ ਕਰਨ ਵਾਲੇ ਜਿਹੜੇ ਦੋ ਗੈਂਗਸਟਰਾਂ ਦਾ ਪੁਲਸ ਨਾਲ ਮੁਕਾਬਲਾ ਹੋਇਆ, ਜਿਸ ਵਿਚ ਦੋ ਗੈਂਗਸਟਰਾਂ ਦੀ ਲੱਤ ਵਿਚ ਗੋਲੀ ਲੱਗੀ ਹੈ ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਇਹ ਗੈਂਗਸਟਰ ਸਾਬਾ ਗੈਂਗ ਨਾਲ ਕੰਮ ਕਰਦੇ ਸਨ ਅਤੇ ਕੁਝ ਦਿਨ ਪਹਿਲਾਂ ਇਕ ਵਪਾਰੀ ਨੂੰ ਧਮਕੀ ਦਿੱਤੀ ਸੀ ।

ਕਿਹੜੇ ਦੋ ਹੋਏ ਸਨ ਲੱਤ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ਵਿਚ ਸਵਾਰ ਹੋ ਕੇ ਤਿੰਨੋਂ ਗੈਂਗਸਟਰ ਸਫ਼ਰ ਕਰ ਰਹੇ ਸਨ, ਜਦੋਂ ਕਿ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਦੋ ਅਪਰਾਧੀਆਂ ਰਾਹੁਲ ਅਤੇ ਰਿੱਕੀ ਪੁਲਸ ਦੀ ਜਵਾਬੀ ਕਾਰਵਾਈ ਵਿਚ ਜ਼ਖ਼ਮੀ ਹੋਏ ਹਨ ਜਦੋਂ ਕਿ ਤੀਜਾ ਸਾਥੀ ਕਾਰ ਚਲਾ ਰਿਹਾ ਸੀ । ਭਰੋਸੇਯੋਗ ਸੂਤਰਾਂ ਮੁਤਾਬਕ ਉਨ੍ਹਾਂ ਨੇ ਅੱਜ ਇੱਕ ਟੈਕਸੀ ਸਟੈਂਡ `ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾਈ ਸੀ ਅਤੇ 50 ਲੱਖ ਰੁਪਏ ਦੀ ਫਿਰੌ਼ਤੀ ਦੀ ਮੰਗ ਕੀਤੀ ਸੀ । ਉਹ ਗੋਲੀਬਾਰੀ ਨੂੰ ਅੰਜਾਮ ਦੇਣ ਲਈ ਖਾਸ ਤੌਰ `ਤੇ ਚੰਡੀਗੜ੍ਹ ਆਏ ਸਨ ਅਤੇ ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਸ਼ਾਮਲ ਸਨ ।

ਫਿਰੌਤੀ ਦੀ ਮੰਗ ਸਬੰਧੀ ਟੈਕਸੀ ਸਟੈਂਡ ਮਾਲਕ ਨੇ ਪੁਲਸ ਨੂੰ ਸੀ ਦੱਸਿਆ

ਸੂਤਰਾਂ ਅਨੁਸਾਰ ਉਪਰੋਕਤ ਗੈਂਗਸਟਰਾਂ ਵਲੋਂ ਜਿਸ ਟੈਕਸੀ ਸਟੈਂਡ ਤੇ ਗੋਲੀਬਾਰੀ ਕਰਨੀ ਸੀ ਅਤੇ ਫਿਰੌਤੀ ਦੀ ਵੀ ਮੰਗ ਕੀਤੀ ਗਈ ਸਬੰਧੀ ਟੈਕਸੀ ਸਟੈਂਡ ਦੇ ਮਾਲਕ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਾਲਾ ਇੱਕ ਫੋਨ ਆਇਆ ਸੀ । ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੈਂਗਸਟਰ ਸਾਬਾ ਗੋਬਿੰਦਗੜ੍ਹ (Gangster Saba Gobindgarh) ਵਜੋਂ ਕੀਤੀ । ਉਸਨੇ ਧਮਕੀ ਦਿੱਤੀ ਕਿ ਉਹ ਤੁਰੰਤ ਪੈਸਿਆਂ ਦਾ ਪ੍ਰਬੰਧ ਕਰੇਗਾ ਨਹੀਂ ਤਾਂ ਸੈਕਟਰ 32 ਵਿੱਚ ਫਾਰਮੇਸੀ ਸਟੋਰ `ਤੇ ਹੋਈ ਗੋਲੀਬਾਰੀ ਵਾਂਗ ਹੀ ਉਸ ਦਾ ਹਸ਼ਰ ਹੋਵੇਗਾ । ਉਸ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਵਿੱਚ ਉਹ ਜਾਣਦਾ ਹੈ ਕਿ ਪੁਲਸ ਅਤੇ ਸਿਸਟਮ ਕਿਵੇਂ ਕੰਮ ਕਰਦੇ ਹਨ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ `ਤੇ ਕਾਰਵਾਈ ਕੀਤੀ ।

Read More : ਪੁਲਸ ਨਾਲ ਮੁੱਠਭੇੜ ਵਿਚ ਦੋ ਜਣੇ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ

ਨਗਰ ਨਿਗਮ ਦਾ ਸੀਵਰਮੈਨ ਡੇਖ ਲੱਖ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਕਾਬੂ

0
Vigilance

ਚੰਡੀਗੜ੍ਹ, 21 ਜਨਵਰੀ 2026 : ਮੁੱਖ ਮੰਤਰੀ ਪੰਜਾਬ (Chief Minister Punjab) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਨੇ ਇਕ ਸਰਕਾਰੀ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਜਿਸਨੂੰ ਕੀਤਾ ਗਿਆ ਹੈ ਰਿਸ਼ਵਤ ਦੇ ਦੋਸ਼ ਹੇਠ ਕਾਬੂ

ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟੋਲਰੈਂਸ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਲੁਧਿਆਣਾ ਨਗਰ ਨਿਗਮ ਵਿੱਚ ਤਾਇਨਾਤ ਸੀਵਰਮੈਨ (ਨੰਬਰਦਾਰ) ਬਹਾਦਰ ਸਿੰਘ ਨੂੰ 1.50 ਲੱਖ ਰੁਪਏ ਦੀ ਰਿਸ਼ਵਤ (Bribe) ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ ।

ਵਿਜੀਲੈਂਸ ਦੇ ਬੁਲਾਰੇ ਨੇ ਕੀ ਦਿੱਤੀ ਜਾਣਕਾਰੀ

ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ (Anti-Corruption Action Line Portal) ‘ਤੇ ਜਮਾਲਪੁਰ ਅਵਾਣਾ ਪਿੰਡ, ਫੋਕਲ ਪੁਆਇੰਟ, ਲੁਧਿਆਣਾ ਦੇ ਇੱਕ ਨਿਵਾਸੀ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਸੀਵਰਮੈਨ ਨੇ ਉਸਨੂੰ ਲੁਧਿਆਣਾ ਨਗਰ ਨਿਗਮ ਵਿੱਚ ਸੀਵਰਮੈਨ ਵਜੋਂ ਭਰਤੀ ਕਰਨ ਦੇ ਬਦਲੇ ਤਿੰਨ ਕਿਸ਼ਤਾਂ ਵਿੱਚ 1.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ ।

ਸਿ਼ਕਾਇਤਕਰਤਾ ਨੇ ਬਣਾ ਲਈ ਸੀ ਰਿਸ਼ਵਤ ਲੈਣ ਦੀ ਵੀਡੀਓ

ਬੁਲਾਰੇ ਨੇ ਅੱਗੇ ਕਿਹਾ ਕਿ ਸਿ਼ਕਾਇਤਕਰਤਾ (Complainant) ਨੇ ਦੋਸ਼ੀ ਦੀ ਰਿਸ਼ਵਤ ਲੈਂਦੇ ਹੋਏ ਇੱਕ ਵੀਡੀਓ ਰਿਕਾਰਡਿੰਗ ਵੀ ਬਣਾਈ ਸੀ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਦੋਸ਼ੀ ਬਹਾਦਰ ਸਿੰਘ ਨੇ ਸਿ਼ਕਾਇਤਕਰਤਾ ਤੋਂ ਲਗਭਗ ਢਾਈ ਸਾਲ ਸੀਵਰ ਕਲੀਨਰ ਵਜੋਂ ਕੰਮ ਕਰਵਾਇਆ, ਪਰ ਬਦਲੇ ਵਿੱਚ ਉਸਨੂੰ ਕੋਈ ਤਨਖਾਹ ਨਹੀਂ ਦਿੱਤੀ ।

ਬੁਲਾਰੇ ਨੇ ਅੱਗੇ ਕਿਹਾ ਕਿ ਜੇਕਰ ਜਾਂਚ ਵਿੱਚ ਇਸ ਮਾਮਲੇ ਵਿੱਚ ਲੁਧਿਆਣਾ ਨਗਰ ਨਿਗਮ ਦੇ ਕਿਸੇ ਹੋਰ ਅਧਿਕਾਰੀ ਦੀ ਸ਼ਮੂਲੀਅਤ ਦਾ ਖੁਲਾਸਾ ਹੁੰਦਾ ਹੈ, ਤਾਂ ਉਸ ਅਧਿਕਾਰੀ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ । ਜਾਂਚ ਵਿੱਚ ਉਪਰੋਕਤ ਦੋਸ਼ ਸੱਚ ਪਾਏ ਗਏ ਹਨ । ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਲੁਧਿਆਣਾ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ ।

Read More : ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਲਰਕ ਗ੍ਰਿਫ਼ਤਾਰ

ਈਰਾਨ ਪ੍ਰਦਰਸ਼ਨਾਂ `ਚ ਹੋਈ 4 ਹਜ਼ਾਰ 29 ਲੋਕਾਂ ਦੀ ਮੌਤ

0
people died

ਦੁਬਈ, 21 ਜਨਵਰੀ 2026 : ਈਰਾਨ (Iran) ਭਰ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ `ਤੇ ਕੀਤੀ ਗਈ ਸਖ਼ਤ ਕਾਰਵਾਈ ਵਿਚ ਘੱਟੋ-ਘੱਟ 4 ਹਜ਼ਾਰ 29 ਲੋਕਾਂ ਦੀ ਮੌਤ (Death of people) ਹੋ ਗਈ ਹੈ । ਅਮਰੀਕਾ ਸਥਿਤ `ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ` ਨੇ ਇਹ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਕਾਰਵਾਈ ਦੌਰਾਨ 26,000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ।

ਮ੍ਰਿਤਕਾਂ ਵਿਚ ਸ਼ਾਮਲ ਹਨ ਪ੍ਰਦਰਸ਼ਨਕਾਰੀ ਅਤੇ 180 ਸੁਰੱਖਿਆ ਕਰਮਚਾਰੀ

`ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ` ਦੇ ਮੁਤਾਬਕ ਮ੍ਰਿਤਕਾਂ (dead) ਵਿਚ 3,786 ਪ੍ਰਦਰਸ਼ਨਕਾਰੀ ਅਤੇ 180 ਸੁਰੱਖਿਆ ਕਰਮਚਾਰੀ ਸ਼ਾਮਲ ਹਨ । ਇਨ੍ਹਾਂ ਕਾਰਵਾਈਆਂ ਵਿਚ 28 ਬੱਚੇ ਅਤੇ 35 ਅਜਿਹੇ ਲੋਕ ਵੀ ਮਾਰੇ ਗਏ ਹਨ, ਜੋ ਕਿਸੇ ਵੀ ਪ੍ਰਦਰਸ਼ਨ (Performance) ਵਿਚ ਹਿੱਸਾ ਨਹੀਂ ਲੈ ਰਹੇ ਸਨ ।

ਏਜੰਸੀ ਪਹਿਲਾਂ ਵੀ ਈਰਾਨ ਵਿਚ ਹੋਈ ਅਸ਼ਾਂਤੀ ਦੌਰਾਨ ਸਹੀ ਜਾਣਕਾਰੀ ਦਿੰਦੀ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕਰਨ ਲਈ ਉਹ ਜ਼ਮੀਨੀ ਪੱਧਰ `ਤੇ ਸਰਗਰਮ ਕਾਰਕੁੰਨਾਂ ਦੇ ਨੈੱਟਵਰਕ `ਤੇ ਨਿਰਭਰ ਕਰਦੀ ਹੈ । ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ।

Read More : ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

ਹਰਿਆਣਾ ਸਰਕਾਰ ਨੇ ਪ੍ਰੀਖਿਆਰਥੀਆਂ ਲਈ ਲਿਆ ਅਹਿਮ ਫੈਸਲਾ

0
Haryana government

ਪੰਚਕੂਲਾ, 20 ਜਨਵਰੀ 2026 : ਹਰਿਆਣਾ ਸਰਕਾਰ (Haryana Government) ਨੇ ਸਿੱਖ ਅਤੇ ਵਿਆਹੁਤਾ ਔਰਤਾਂ ਨੂੰ ਪ੍ਰੀਖਿਆਵਾਂ ’ਚ ਕੁੱਝ ਛੋਟ ਦਿੰਦਿਆਂ ਫ਼ੈਸਲਾ ਕੀਤਾ ਹੈ ਕਿ ਹੁਣ ਸਿੱਖ ਵਿਦਿਆਰਥੀ (Sikh student) ਕ੍ਰਿਪਾਨ ਪਾ ਕੇ ਅਤੇ ਵਿਆਹੁਤਾ ਔਰਤਾਂ (Married women) ਮੰਗਲਸੂਤਰ ਪਾ ਕੇ ਪ੍ਰੀਖਿਆ ਦੇ ਸਕਦੀਆਂ ਹਨ । ਸਰਕਾਰ ਨੇ ਇਸ ਸਬੰਧੀ ਇਕ ਹੁਕਮ ਜਾਰੀ ਕੀਤਾ ਹੈ। ਜਦਿਕ ਸਰਕਾਰ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ । ਸਿੱਖ ਵਿਦਿਆਰਥੀ ਤੈਅ ਲੰਬਾਈ ਤੱਕ ਪ੍ਰੀਖਿਆ ਸਮੇਂ ਕ੍ਰਿਪਾਨ (Kirpan) ਲੈ ਕੇ ਜਾਣ ਦੀ ਆਗਿਆ ਹੋਵੇਗੀ। ਉਥੇ ਹੀ ਮਹਿਲਾਵਾਂ ਨੂੰ ਮੰਗਲਸੂਤਰ ਪਹਿਨ ਕੇ ਅੱਧਾ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਪਹੁੰਚਣਾ ਹੋਵੇਗਾ ।

ਹੁਕਮਾਂ ਵਿਚ ਕੀਤਾ ਗਿਆ ਹੈ ਸਿੱਖ ਵਿਦਿਆਰਥੀਆਂ ਲਈ ਕ੍ਰਿਪਾਨ ਦਾ ਸਾਈਜ਼ ਤੈਅ

ਹਰਿਆਣਾ ਸਰਕਾਰ ਵੱਲੋਂ ਜਾਰੀ ਹੁਕਮਾਂ ’ਚ ਸਿੱਖ ਵਿਦਿਆਰਥੀਆਂ ਦੇ ਲਈ ਕ੍ਰਿਪਾਨ ਦਾ ਸਾਈਜ਼ ਤੈਅ ਕੀਤਾ ਗਿਆ ਹੈ। ਇਸ ’ਚ ਲਿਖਿਆ ਗਿਆ ਹੈ ਕਿ ਹਰਿਆਣਾ ਦੇ ਸਾਰੇ ਸਕੂਲ,ਕਾਲਜ, ਯੂਨੀਵਰਸਿਟੀਆਂ, ਭਾਰਤੀ ਏਜੰਸੀਆਂ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਸਿੱਖ ਵਿਦਿਆਰਥੀਆਂ ਨੂੰ 9 ਇੰਚ ਲੰਬੀ ਕ੍ਰਿਪਾਨ ਧਾਰਨ ਕਰਨ ਅਤੇ ਪ੍ਰੀਖਿਆ ਕੇਂਦਰ ਅੰਦਰ ਲੈ ਕੇ ਜਾਣ ਦੀ ਆਗਿਆ ਹੋਵੇਗੀ । ਉਥੇ ਕ੍ਰਿਪਾਨ ਧਾਰਨ ਕਰਨ ਵਾਲੇ ਉਮੀਦਵਾਰ ਨੂੰ ਨਿਰਧਾਰਤ ਸਮੇਂ ਤੋਂ ਘੱਟ ਤੋਂ ਘੱਟ ਇਕ ਘੰਟਾ ਪਹਿਲਾਂ ਪ੍ਰੀਖਿਆ ’ਤੇ ਪਹੁੰਚਣਾ ਹੋਵੇਗਾ, ਜਿੱਥੇ ਜਾਂਚ ਤੋਂ ਬਾਅਦ ਉਸ ਨੂੰ ਪ੍ਰੀਖਿਆ ’ਚ ਬੈਠਣ ਦਿੱਤਾ ਜਾਵੇਗਾ ।

Read More : ਹਰਿਆਣਾ ਸਰਕਾਰ ਨੇ ਕੀਤਾ ਹੜਤਾਲੀ ਡਾਕਟਰਾਂ ਦੀ ਤਨਖਾਹ ਰੋਕਣ ਦਾ ਫ਼ੈਸਲਾ