Home Blog Page 187

ਕਤਲ ਮਾਮਲੇ ਵਿਚ ਭਾਜਪਾ ਦੇ 5 ਵਰਕਰਾਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ

0
Kerla High Court

ਕੋਚੀ (ਕੇਰਲ), 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ ਦੀ ਹਾਈਕੋਰਟ (High Court of Kerala) ਵਲੋਂ ਮਾਕਪਾ ਵਰਕਰ ਦੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਅਹਿਮ ਫ਼ੈਸਲਾ ਬਰਕਰਾਰ (Decision upheld) ਰੱਖਿਆ ਹੈ ।

ਕੀ ਫ਼ੈਸਲਾ ਬਰਕਰਾਰ ਰੱਖਿਆ ਹੈ ਕੋਰਟ ਨੇ

ਮਿਲੀ ਜਾਣਕਾਰੀ ਮੁਤਾਬਕ ਕੇਰਲ ਹਾਈ ਕੋਰਟ ਨੇ ਕੰਨੂਰ ‘ਚ 2006 ‘ਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇਕ ਨੌਜਵਾਨ ਵਰਕਰ ‘ਤੇ ਬੰਬ ਸੁੱਟ ਕੇ ਉਸ ਦਾ ਕਤਲ ਕਰਨ ਦੇ ਮਾਮਲੇ ‘ਚ ਭਾਜਪਾ ਦੇ 5 ਵਰਕਰਾਂ ਦੀ ਉਮਰਕੈਦ ਦੀ ਸਜ਼ਾ (Life imprisonment) ਬਰਕਰਾਰ ਰੱਖੀ ਹੈ । ਜਿਨ੍ਹਾਂ ਖਿਲਾਫ ਹੇਠਲੀ ਅਦਾਲਤ ਦਾ ਫ਼ੈਸਲਾ ਬਰਕਰਾਰ ਰੱਖਿਆ ਗਿਆ ਹੈ ਵਿਚ ਵਿਜਯੇਸ਼ (43), ਪ੍ਰਕਾਸ਼ਨ (48), ਕਾਵਿਯੇਸ਼ (43), ਮਨੋਹਰਨ (31) ਅਤੇ ਸ਼ੰਕਰਨ ਮਾਸਟਰ (49) ਸ਼ਾਮਲ ਹਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ ।

ਕੀ ਆਖਿਆ ਕੇਰਲ ਹਾਈਕੋਰਟ ਦੇ ਜਸਟਿਸ ਨੇ

ਜਸਟਿਸ ਏ. ਕੇ. ਜਯਸ਼ੰਕਰਨ ਨਾਂਬੀਆਰ ਅਤੇ ਜਸਟਿਸ ਜੋਬਿਨ ਸੇਬਸਟੀਅਨ ਦੀ ਬੈਂਚ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਭਾਜਪਾ ਵਰਕਰ ‘ਤੇ ਹੋਏ ਹਮਲੇ ਦੇ ਰੋਸ ‘ਚ ਬੰਬ ਸੁੱਟ ਕੇ ਮਾਕਪਾ ਵਰਕਰ ਯਾਕੂਬ (24) ਦਾ ਕਤਲ ਕਰ ਦਿੱਤਾ ਗਿਆ । ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ।

Read More : ਪੀਰੀਅਡ ਦੌਰਾਨ ਪੇਡ ਲੀਵ ਦੀ ਪਟੀਸ਼ਨ ਸੁਪਰੀਮ ਕੋਰਟ ‘ਚ ਰੱਦ

ਪੀਰੀਅਡ ਦੌਰਾਨ ਪੇਡ ਲੀਵ ਦੀ ਪਟੀਸ਼ਨ ਸੁਪਰੀਮ ਕੋਰਟ `ਚ ਰੱਦ

0
Supreme Court

ਨਵੀਂ ਦਿੱਲੀ, 14 ਮਾਰਚ 2026 : ਸੁਪਰੀਮ ਕੋਰਟ (Supreme Court) ‘ਚ ਦੇਸ਼ ਭਰ ਵਿਚ ਵਿਦਿਆਰਥਣਾਂ ਅਤੇ ਕੰਮਕਾਜ਼ੀ ਔਰਤਾਂ ਨੂੰ ਪੀਰੀਅਡ ਦੌਰਾਨ ਪੇਡ ਲੀਵ ਦੇਣ ਦੀ ਮੰਗ ਵਾਲੀ ਪਟੀਸ਼ਨ ਰੱਦ (Petition dismissed) ਹੋ ਗਈ ।

ਕੀ ਆਖਿਆ ਚੀਫ ਜਸਟਿਸ ਨੇ

ਚੀਫ਼ ਜਸਟਿਸ ਸੂਰਿਆਕਾਂਤ ਤੇ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਜੇ ਕਾਨੂੰਨ ਬਣਾਇਆ ਤਾਂ ਔਰਤਾਂ ਨੂੰ ਕੋਈ ਕੰਮ ਨਹੀਂ ਦੇਵੇਗਾ, ਉਨ੍ਹਾਂ ਦਾ ਕਰੀਅਰ ਬਰਬਾਦ ਹੋ ਜਾਵੇਗਾ । ਜਸਟਿਸ ਜੌਇਮਲਿਆ ਬਾਗਚੀ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰ ਕੇ ਪੀਰੀਅਡ ਵਾਲੀ ਛੁੱਟੀ (Period leave) ਦੀ ਨੀਤੀ ਬਣਾਉਣ ਲਈ ਪਟੀਸ਼ਨਰ ਦੀ ਬੇਨਤੀ ‘ਤੇ ਵਿਚਾਰ ਕਰੇ । ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਜੇ ਕਾਨੂੰਨ ਬਣਾਇਆ ਤਾਂ ਔਰਤਾਂ ਨੂੰ ਕੋਈ ਕੰਮ ਨਹੀਂ ਦੇਵੇਗਾ, ਉਨ੍ਹਾਂ ਦਾ ਕਰੀਅਰ ਬਰਬਾਦ ਹੋ ਜਾਵੇਗਾ । ਇਹ ਮਾਲਕਾਂ ਨੂੰ ਔਰਤਾਂ ਨੂੰ ਨੌਕਰੀ ‘ਤੇ ਰੱਖਣ ਤੋਂ ਨਿਰਾਸ਼ ਕਰ ਸਕਦਾ ਹੈ ।

ਕੀ ਚਾਹੁੰਦੀ ਸੀ ਪਟੀਸ਼ਨਰ

ਪਟੀਸ਼ਨਰ ਚਾਹੁੰਦੀ ਸੀ ਕਿ ਸੁਪਰੀਮ ਕੋਰਟ ਇਹ ਯਕੀਨੀ ਬਣਾਏ ਕਿ ਔਰਤਾਂ ਭਾਵੇਂ ਵਿਦਿਆਰਥਣਾਂ ਹੋਣ ਜਾਂ ਕੰਮ ਕਰਨ ਵਾਲੀਆਂ ਪੇਸ਼ੇਵਰ, ਪੀਰੀਅਡ ਦੌਰਾਨ ਉਨ੍ਹਾਂ ਨੂੰ ਛੁੱਟੀ ਦਿੱਤੀ ਜਾਵੇ । ਬੈਂਚ ਨੇ ਪਟੀਸ਼ਨਰ ਦੇ ਸਟੈਂਡ ‘ਤੇ ਵੀ ਸਵਾਲ ਉਠਾਇਆ ਤੇ ਕਿਹਾ ਕਿ ਕਿਸੇ ਵੀ ਔਰਤ ਨੇ ਆਪਣੇ ਆਪ ਅਦਾਲਤ ਤੱਕ ਪਹੁੰਚ ਨਹੀਂ ਕੀਤੀ ।

Read More : ਪਤਨੀ ਤੇ ਬੱਚੀ ਦੇ ਗੁਜ਼ਾਰਾ ਭੱਤੇ ਲਈ ਸੁਪਰੀਮ ਕੋਰਟ ਨੇ ਕੀਤਾ ਸਖ਼ਤ ਹੁਕਮ

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਦੂਸਰਾ ਜ਼ਖ਼ਮੀ

0
Vicky

ਸ੍ਰੀ ਮੁਕਤਸਰ ਸਾਹਿਬ, 14 ਮਾਰਚ 2026 : ਪੰਜਾਬ ਦੇ ਜਿਲਾ ਮੁਕਤਸਰ (Muktsar District) ਵਿਖੇ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਤੇ ਦੂਸਰੇ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਖੇ ਜੋ ਦੋ ਨੌਜਵਾਨਾਂ ਵਿਚੋਂ ਇਕ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਅਤੇ ਦੂਸਰੇ ਦੇ ਗੰਭੀਰ ਜ਼ਖਮੀ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚੋਂ ਵਿੱਕੀ ਸਿੰਘ ਪੁੱਤਰ ਜੋਗਾ ਸਿੰਘ ਦੀ ਮੌਤ (Death) ਹੋ ਗਈ ਹੈ ਤੇ ਗੁਰਜੰਟ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਮਹਿਰਾਜਵਾਲਾ ਦੀ ਗੰਭੀਰ ਹਾਲਤ ਦੇ ਚਲਦਿਆਂ ਉਸਨੂੰ ਇਲਾਜ ਲਈ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਹੈ ।

ਕਿਥੋਂ ਵਾਪਸ ਆ ਰਹੇ ਸਨ ਨੌਜਵਾਨ

ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਵਿਚ ਰੱਖੇ ਕੁੜੀ ਵਿਆਹ ਦੇ ਕਾਰਡ ਵੰਡ ਕੇ ਵਾਪਸ ਆ ਰਹੇ ਸਨ ਕਿ ਇਹ ਭਾਣਾ ਵਾਪਰ ਗਿਆ । ਜਿਕਰਯੋਗ ਹੈ ਕਿ ਗੁਰਜੰਟ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਮਹਿਰਾਜਵਾਲਾ ਦੀ ਭੈਣ ਦਾ ਵਿਆਹ ਸੀ । ਮੋਟਰਸਾਈਕਲ ਨੂੰ ਵਿੱਕੀ ਸਿੰਘ ਚਲਾ ਰਿਹਾ ਸੀ । ਅਚਾਨਕ ਉਹ ਪੈਟਰੋਲ ਪੰਪ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਮਲੋਟ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ।

Read More : ਗੁਜਰਾਤ ‘ਚ ਚਲਦੀ ਬੱਸ ‘ਚ ਅੱਗ ਲੱਗਣ ਕਾਰਨ ਹੋਈ ਇਕ ਯਾਤਰੀ ਦੀ ਮੌਤ

ਸੋਨਮ ਵਾਂਗਚੁਕ ਤੇ ਲੱਗਿਆ ਐਨ. ਐਸ. ਏ. ਕੇਂਦਰ ਸਰਕਾਰ ਨੇ ਹਟਾਇਆ

0
Sonam Wangchuk

ਲੱਦਾਖ, 14 ਮਾਰਚ 2026 : ਲੱਦਾਖ ਦੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ (Sonam Wangchuk) ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ ਕੇਂਦਰ ਸਰਕਾਰ ਵਲੋਂ ਤੁਰੰਤ ਹਟਾਏ ਜਾਣ ਦਾ ਹੁਕਮ (Immediate removal order) ਜਾਰੀ ਕੀਤਾ ਗਿਆ ਹੈ ।

ਕੀ ਆਖਿਆ ਗ੍ਰਹਿ ਮੰਤਰਾਲਾ ਨੇ

ਕੇਂਦਰ ਨੇ ਸ਼ਨੀਵਾਰ ਨੂੰ ਲੱਦਾਖੀ ਸਮਾਜਿਕ ਕਾਰਕੁਨ ਅਤੇ ਇੰਜੀਨੀਅਰ ਸੋਨਮ ਵਾਂਗਚੁਕ ‘ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ. ਐਸ. ਏ.) (N. S. A.) ਹਟਾ ਦਿੱਤਾ । ਇਹ ਹੁਕਮ ਤੁਰੰਤ ਲਾਗੂ ਹੋਵੇਗਾ । ਗ੍ਰਹਿ ਮੰਤਰਾਲੇ ਦੇ ਮੁਤਾਬਕ ਸੋਨਮ ਨੇ ਐਨ. ਐਸ. ਏ. ਅਧੀਨ ਆਪਣੀ ਨਜ਼ਰਬੰਦੀ ਦੀ ਲਗਭਗ ਅੱਧੀ ਮਿਆਦ ਪੂਰੀ ਕਰ ਲਈ ਹੈ ।

ਕਦੋਂ ਲਗਾਇਆ ਗਿਆ ਸੀ ਸੋਨਮ ਤੇ ਐਨ. ਐਸ. ਏ.

ਲੱਦਾਖ ਪ੍ਰਸ਼ਾਸਨ (Ladakh Administration) ਨੇ 24 ਸਤੰਬਰ ਨੂੰ ਲੇਹ ‘ਚ ਹਿੰਸਾ ਭੜਕਾਉਣ ਦੇ ਦੋਸ਼ ‘ਚ 26 ਸਤੰਬਰ, 2025 ਨੂੰ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ. ਐਸ. ਏ.) ਅਧੀਨ ਹਿਰਾਸਤ ‘ਚ ਲਿਆ ਸੀ । ਉਹ ਉਦੋਂ ਤੋਂ ਜੋਧਪੁਰ ਜੇਲ੍ਹ ‘ਚ ਹਨ । ਇਸ ਹਿੰਸਾ ‘ਚ ਚਾਰ ਜਣੇ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋ ਗਏ । ਉਸਨੂੰ ਰਿਹਾਅ ਹੋਏ ਲਗਭੱਗ ਸਾਢੇ ਪੰਜ ਮਹੀਨੇ ਹੋ ਗਏ ਹਨ ।

ਵਾਂਗਚੁਕ ਨੂੰ ਲਗਭੱਗ 170 ਦਿਨਾਂ ਬਾਅਦ ਰਿਹਾਅ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਸਰਕਾਰ ਨੂੰ ਉਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਦਾ ਅਧਿਕਾਰ ਦਿੰਦਾ ਹੈ ਜੋ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਲਈ ਖ਼ਤਰਾ ਪੈਦਾ ਕਰਦੇ ਹਨ । ਇਸ ਦੇ ਤਹਿਤ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ 12 ਮਹੀਨਿਆਂ ਲਈ ਹਿਰਾਸਤ ‘ਚ ਰੱਖਿਆ ਜਾ ਸਕਦਾ ਹੈ ।

ਕਿਊਂ ਲਿਆ ਗਿਆ ਸੀ ਵਾਂਗਚੁਕ ਨੂੰ ਹਿਰਾਸਤ ਵਿਚ

ਉਹ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੇ ਹੋਏ ਇੱਕ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ । ਅੰਦੋਲਨ ਦੌਰਾਨ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਦੋ ਦਿਨ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਅਤੇ 90 ਹੋਰ ਜ਼ਖਮੀ ਹੋ ਗਏ ਸਨ । ਸਰਕਾਰ ਦਾ ਦੋਸ਼ ਹੈ ਕਿ ਵਾਂਗਚੁਕ ਨੇ ਹਿੰਸਾ ਭੜਕਾਈ ਸੀ ।

Read More : ਸੋਨਮ ਵਾਂਗਚੁਕ ਦੀ ਹਿਰਾਸਤ ਵਿਰੁੱਧ ਪਟੀਸ਼ਨ ‘ਤੇ ਸੁਣਵਾਈ ਅੱਜ

ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੇ ਨੂੰ ਹਮਲਾ ਕਰਕੇ ਕੀਤਾ ਜ਼ਖਮੀ

0
Stray dogs

ਸਮਾਣਾ, 14 ਮਾਰਚ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਸਮਾਣਾ (Samana) ਦੇ ਪਿੰਡ ਬਦਨਪੁਰ ਵਿਖੇ ਇਕ ਬੱਚੇ ਨੂੰ ਅਵਾਰਾ ਕੁੱਤਿਆਂ (Stray dogs) ਵਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਪਤਾ ਚੱਲਿਆ ਹੈ ।

ਕਦੋਂ ਵਾਪਰੀ ਘਟਨਾ

ਮਿਲੀ ਜਾਣਕਾਰੀ ਮੁਤਾਬਕ ਇਕ 10 ਸਾਲਾ ਬੱਚੇ ਨੂੰ ਜੋ ਅਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ (Injured) ਕੀਤੇ ਜਾਣ ਦੀ ਘਟਨਾ ਵਾਪਰੀ ਹੈ ਉਹ ਸਮਾਣਾ ਦੇ ਪਿੰਡ ਬਦਨਪੁਰ (Village Badanpur) ਵਿੱਚ ਸਵੇਰੇ ਕਰੀਬ 7 ਵਜੇ ਦੇ ਕਰੀਬ ਹੋਈ ਹੈ । ਉਕਤ ਬੱਚਾ 10 ਸਾਲਾ ਪ੍ਰਿਆਸ ਹੈ ਜੋ ਕਿ ਦੁੱਧ ਲੈਣ ਜਾ ਰਿਹਾ ਸੀ ਕਿ ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ ।

ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਕੱਟ ਮਾਰ ਦਿੱਤੇ ਹਨ ਕੁੱਤਿਆਂ ਨੇ

ਮਿਲੀ ਜਾਣਕਾਰੀ ਮੁਤਾਬਿਕ ਕੁੱਤਿਆਂ ਨੇ ਬੱਚੇ ਦੀ ਗਰਦਨ, ਕੰਨ ਅਤੇ ਪਿੱਠ ‘ਤੇ ਕਈ ਥਾਵਾਂ ‘ਤੇ ਕੱਟ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ । ਘਟਨਾ ਤੋਂ ਬਾਅਦ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਫਸਟ ਏਡ ਦਿੱਤੀ ਗਈ । ਡਾਕਟਰਾਂ ਮੁਤਾਬਕ ਬੱਚੇ ਦੇ ਸਰੀਰ ‘ਤੇ ਕਾਫ਼ੀ ਜਖਮ ਹਨ ਅਤੇ ਉਸ ਨੂੰ ਅਗਲੇ ਇਲਾਜ ਲਈ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ । ਬੱਚੇ ਦੇ ਪਿਤਾ ਰਾਹੁਲ ਨੇ ਦੱਸਿਆ ਕਿ ਉਹ ਇੱਟਾਂ ਅਤੇ ਪੱਠਿਆਂ ਦਾ ਕੰਮ ਕਰਦੇ ਹਨ ਅਤੇ ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਰਹਿਣ ਵਾਲੇ ਹਨ ।

ਲੋਕਾਂ ਨੇ ਕੀਤੀ ਜਿ਼ਲਾ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਦੀ ਮੰਗ

ਇਲਾਕਾ ਨਿਵਾਸੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ । ਨੇੜੇ ਦੀ ਸੁੱਕੀ ਨਹਿਰ ਵਿੱਚ ਲੋਕ ਮਰੇ ਹੋਏ ਜਾਨਵਰ ਸੁੱਟ ਦਿੰਦੇ ਹਨ, ਜਿਸ ਕਾਰਨ ਉੱਥੇ ਕੁੱਤਿਆਂ ਦੇ ਝੁੰਡ ਇਕੱਠੇ ਹੋ ਜਾਂਦੇ ਹਨ । ਇਸ ਕਰਕੇ ਕਿਸਾਨਾਂ ਨੂੰ ਖੇਤਾਂ ਵਿੱਚ ਜਾਣ ਅਤੇ ਬੱਚਿਆਂ ਨੂੰ ਬਾਹਰ ਨਿਕਲਣ ਵਿੱਚ ਵੀ ਡਰ ਲੱਗਦਾ ਹੈ । ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਨਹਿਰ ਵਿੱਚ ਮਰੇ ਪਸ਼ੂ ਸੁੱਟਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ।

Read More : ਅਵਾਰਾ ਕੁੱਤਿਆਂ ਨੇ ਕੀਤਾ 8 ਸਾਲਾ ਬੱਚੀ ਨੂੰ ਗੰਭੀਰ ਜ਼ਖ਼ਮੀ

ਕ੍ਰਿਸ਼ਨੂ ਅਤੇ ਉਸਦੀ ਪਤਨੀ ਦੇ ਖਾਤੇ ਡੀ-ਫ੍ਰੀਜ਼ ਕਰਨ ਦੀ ਅਰਜ਼ੀ ਹੋਈ ਮਨਜ਼ੂਰ

0
Krishnu

ਚੰਡੀਗੜ੍ਹ, 14 ਮਾਰਚ 2026 : ਭੁੱਲਰ ਰਿਸ਼ਵਤ ਮਾਮਲੇ ਵਿਚ ਵਿਚੋਲਗੀ ਕਰਨ ਵਾਲੇ ਕ੍ਰਿਸ਼ਨੂ ਸ਼ਾਰਦਾ (Krishnu Sharda) ਅਤੇ ਉਸਦੀ ਪਤਨੀ ਦੇ ਖਾਤਿਆਂ ਨੂੰ ਡੀ-ਫ੍ਰੀਜ ਕਰਨ ਦੀ ਅਦਾਲਤ ਵਲੋਂ ਅਰਜ਼ੀ ਮਨਜ਼ੂਰ (Application approved) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕ੍ਰਿਸ਼ਨੂੰ ਤੇ ਹਨੀ ਸ਼ਰਮਾ ਨੇ ਵੱਖ-ਵੱਖ ਬੇਨਤੀਆਂ ਕੀਤੀਆਂ ਸੀ ਦਾਇਰ

ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਰਿਸ਼ਵਤ ਮਾਮਲੇ `ਚ ਸਹਿ-ਮੁਲਜ਼ਮ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਅਤੇ ਉਸਦੀ ਪਤਨੀ ਹਨੀ ਸ਼ਰਮਾ ਦੇ ਬੈਂਕ ਅਤੇ ਪੋਸਟ ਆਫਿਸ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੀ ਅਰਜ਼ੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ । ਕ੍ਰਿਸ਼ਨੂ ਅਤੇ ਉਸਦੀ ਪਤਨੀ ਨੇ ਬੈਂਕ ਅਤੇ ਪੋਸਟ ਆਫਿਸ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਲਈ ਅਲੱਗ-ਅਲੱਗ ਬੇਨਤੀਆਂ ਦਾਇਰ ਕੀਤੀਆਂ ਸਨ ।

ਭੁੱਲਰ ਦੇ ਪੰਜ ਵਿਚੋਂ ਤਿੰਨ ਖਾਤਿਆਂ ਨੂੰ ਡੀ-ਫ੍ਰੀਜ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ

ਉੱਥੇ ਹੀ ਡੀ. ਆਈ. ਜੀ. ਭੁੱਲਰ ਦੀ ਅਰਜ਼ੀ ‘ਤੇ ਪਹਿਲਾਂ ਤੋਂ ਹੀ ਸੁਣਵਾਈ ਚੱਲ ਰਹੀ ਹੈ, ਜਿਸ ਦਾ ਜਾਂਚ ਏਜੰਸੀ ਸੀ. ਬੀ. ਆਈ. ਵਿਰੋਧ ਕਰ ਚੁੱਕੀ ਹੈ । ਹਾਲਾਂਕਿ ਮਾਮਲੇ ‘ਚ 5 ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਜਦਕਿ ਬਾਕੀ 3 ਖਾਤਿਆਂ ‘ਤੇ ਅਦਾਲਤ ‘ਚ ਸੁਣਵਾਈ ਵਿਚਾਰ ਅਧੀਨ ਹੈ । ਇਸੇ ਦੌਰਾਨ ਕ੍ਰਿਸ਼ਨੂ ਨੇ ਪੂਰੇ ਘਟਨਾਕ੍ਰਮ ਨਾਲ ਸਬੰਧਤ ਸੀ. ਸੀ. ਟੀ. ਵੀ. ਫੁਟੇਜ, ਕਾਲ ਡਿਟੇਲ ਰਿਕਾਰਡ ਅਤੇ ਟਾਵਰ ਲੋਕੇਸ਼ਨ ਨੂੰ ਸੁਰੱਖਿਅਤ ਰੱਖਣ ਲਈ ਅਲੱਗ ਤੋਂ ਅਰਜ਼ੀ ਦਾਇਰ ਕੀਤੀ ਹੈ ।

ਭੁੱਲਰ ਤੇ ਕ੍ਰਿਸ਼ਨੂ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼ੀ

ਬਚਾਅ ਪੱਖ ਨੇ ਸੀ. ਬੀ. ਆਈ. ਦੇ ਵੈਰੀਫਿਕੇਸ਼ਨ ਅਧਿਕਾਰੀ ਦਾ ਮੋਬਾਈਲ ਨੰਬਰ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਸੀ, ਜਿਸ ਦਾ ਸੀ. ਬੀ. ਆਈ. ਨੇ ਵਿਰੋਧ ਕੀਤਾ ਹਾਲਾਂਕਿ ਅਦਾਲਤ ਨੇ ਸੀ. ਬੀ. ਆਈ. ਦਾ ਵਿਰੋਧ ਖਾਰਿਜ ਕਰਦਿਆਂ ਵੈਰੀਫਿਕੇਸ਼ਨ ਅਧਿਕਾਰੀ ਦਾ ਨੰਬਰ ਬਚਾਅ ਪੱਖ ਦੇ ਵਕੀਲ ਨੂੰ ਉਪਲਬਧ ਕਰਾਉਣ ਦੇ ਹੁਕਮ ਦਿੱਤੇ । ਦੂਜੇ ਪਾਸੇ ਸ਼ੁੱਕਰਵਾਰ ਨੂੰ ਡੀ. ਆਈ. ਜੀ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਦਾ ਅਦਾਲਤ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਈ । ਪੇਸ਼ੀ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਭੁੱਲਰ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਅਲੱਟ ਦਰਜ ਮਾਮਲੇ ‘ਚ ਅਜੇ ਚਾਲਾਨ ਪੇਸ਼ ਕੀਤਾ ਜਾਣ ਬਾਕੀ ਹੈ ।

Read More : ਹਾਈਕੋਰਟ ਨੇ ਕੀਤੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਖਾਰਜ

ਭੇਦਭਰੇ ਹਾਲਾਤਾਂ ਵਿਚ ਵਿਦਿਆਰਥਣ ਦੀ ਹੋਈ ਮੌਤ

0
Dead

ਜਲੰਧਰ, 14 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ 9ਵੀਂ ਜਮਾਤ ਦੀ ਵਿਦਿਆਰਥਣ ਦੀ ਲਾਸ਼ ਭੇਦਭਰੇ ਹਾਲਾਤਾਂ ਵਿਚ ਮਿਲਣ ਨਾਲ ਬੀਤੀ ਰਾਤ ਬਹੁਤ ਭਾਰੀ ਹੰਗਾਮਾ ਹੋਇਆ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਅਰਬਨ ਅਸਟੇਟ ਫੇਜ-2 ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਬਾਹਰ ਸ਼ੁੱਕਰਵਾਰ ਦੇਰ ਰਾਤ 14 ਸਾਲਾ ਵਿਦਿਆਰਥਣ ਭੂਮਿਕਾ (Student Bhumika) ਦੀ ਸ਼ੱਕੀ ਹਾਲਾਤ ਵਿੱਚ ਮੌਤ (Death) ਹੋਣ ਤੋਂ ਬਾਅਦ ਭਾਰੀ ਹੰਗਾਮਾ ਹੋਇਆ । ਪਰਿਵਾਰ ਨੇ ਸਕੂਲ ਪ੍ਰਬੰਧਨ ‘ਤੇ ਲਾਪ੍ਰਵਾਹੀ ਅਤੇ ਜਾਣਕਾਰੀ ਛੁਪਾਉਣ ਦੇ ਗੰਭੀਰ ਦੋਸ਼ ਲਗਾਏ । ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਲੋਕਾਂ ਨੇ ਪੁਲਸ ਦੀ ਮਦਦ ਨਾਲ ਸਕੂਲ ਦਾ ਗੇਟ ਖੁਲਵਾਇਆ । ਪਰਿਵਾਰ ਨੇ ਦਾਅਵਾ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ (Murder) ਕੀਤਾ ਗਿਆ ਹੈ ਪਰ ਪੁਲਸ ਇਸਨੂੰ ਖੁਦਕੁਸ਼ੀ ਦੱਸ ਰਹੀ ਹੈ ।

ਟੈਨਿਸ ਸਿੱਖਣ ਗਈ ਵਿਦਿਆਰਥਣ ਘਰ ਹੀ ਵਾਪਸ ਨਹੀਂ ਪਰਤੀ

ਮ੍ਰਿਤਕ ਲੜਕੀ ਭੂਮਿਕਾ ਬਾਰਾਦਰੀ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ । ਉਹ ਹਰ ਰੋਜ਼ ਟੈਨਿਸ ਦਾ ਅਭਿਆਸ ਕਰਨ ਲਈ ਅਰਬਨ ਅਸਟੇਟ ਵਿੱਚ ਸਕੂਲ ਦੀ ਦੂਜੀ ਸ਼ਾਖਾ ਵਿੱਚ ਜਾਂਦੀ ਸੀ । ਸ਼ੁੱਕਰਵਾਰ ਨੂੰ ਉਸ ਦੀ ਮਾਂ ਰਾਖੀ ਉਸ ਨੂੰ ਸਕੂਲ ਛੱਡ ਕੇ ਆਈ ਪਰ ਕੁੜੀ ਦੇਰ ਸ਼ਾਮ ਤੱਕ ਘਰ ਨਹੀਂ ਪਰਤੀ । ਬਾਅਦ ਵਿੱਚ ਉਸ ਦੀ ਲਾਸ਼ (Corpse) ਜਲੰਧਰ ਹਾਈਟਸ ਫਲੈਟਾਂ ਦੇ ਐਫ-ਬਲਾਕ ਨੇੜੇ ਬਰਾਮਦ ਕੀਤੀ ਗਈ ।

ਵਿਦਿਆਰਥਣ ਦੇ ਮਾਪਿਆਂ ਨੇ ਕੀ ਦੋਸ਼ ਲਗਾਇਆ

ਲੜਕੀ ਦੇ ਪਿਤਾ ਸੁਨੀਲ ਸਿੰਗਲਾ ਅਤੇ ਮਾਂ ਰਾਖੀ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਨ ਕੁਝ ਲੁਕਾ ਰਿਹਾ ਹੈ । ਟੈਨਿਸ ਕੋਰਟ ਐਂਟਰੀ ਰਜਿਸਟਰ ਵਿੱਚ ਭੂਮਿਕਾ ਦਾ ਨਾਮ ਚੌਥੇ ਸਥਾਨ ‘ਤੇ ਸੀ ਤੇ ਸ਼ੁੱਕਰਵਾਰ ਨੂੰ ਉਸ ਦੀ ਹਾਜ਼ਰ ਲੱਗੀ ਹੋਈ ਸੀ । ਰਜਿਸਟਰ ਵਿੱਚ 10 ਬੱਚਿਆਂ ਦੇ ਨਾਂ ਸਨ, ਇਨ੍ਹਾਂ ਵਿੱਚੋਂ ਸੱਤ ਕੱਲ੍ਹ ਅਭਿਆਸ ਕਰਨ ਆਏ ਸਨ, ਜਿਨ੍ਹਾਂ ਵਿੱਚ ਭੂਮਿਕਾ ਵੀ ਸ਼ਾਮਲ ਹੈ ।

ਪੁਲਸ ਵਲੋਂ ਲੜਕੀ ਦੇ ਮੌਤ ਦੇ ਕਾਰਨ ਦੀ ਕੀਤੀ ਜਾ ਰਹੀ ਹੈ ਜਾਂਚ

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਅਤੇ ਸਕੂਲ ਪ੍ਰਸ਼ਾਸਨ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰਨ ਵਿੱਚ ਦੇਰੀ ਕਰ ਰਹੇ ਹਨ । ਵਿਰੋਧ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ । ਜਲੰਧਰ ਪੁਲਸ ਨੂੰ ਸ਼ੁਰੂ ਵਿੱਚ ਸ਼ੱਕ ਸੀ ਕਿ ਲੜਕੀ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਫਿਲਹਾਲ ਉਨ੍ਹਾਂ ਕੋਲ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਹੈ ਕਿ ਉਹ ਕਿਹੜੇ ਹਾਲਾਤ ਵਿੱਚ ਜਲੰਧਰ ਹਾਈਟਸ ਪਹੁੰਚੀ । ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਇਹ ਖੁਦਕੁਸ਼ੀ (Suicide) ਨਹੀਂ ਸਗੋਂ ਇੱਕ ਯੋਜਨਾਬੱਧ ਕਤਲ ਸੀ । ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Read More : ਬੱਚਿਆਂ ਦੀਆਂ ਲਾਸ਼ਾਂ ਮਿਲਣ ਤੇ ਮਾਂ ਨੇ ਦਿੱਤੀ ਰੇਲ ਅੱਗੇ ਛਾਲ ਮਾਰ ਕੇ ਜਾਨ

ਚੰਡੀਗੜ੍ਹ ਨਗਰ ਨਿਗਮ ਨੇ ਬੈਂਕ ਘੁਟਾਲੇ ਮਾਮਲੇ ਵਿਚ ਦੋ ਮੁਲਾਜਮ ਕੀਤੇ ਮੁਅੱਤਲ

0
Municipal Corporation

ਚੰਡੀਗੜ੍ਹ, 14 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਬਣੀ ਮਿਊਂਸਪਲ ਕਾਰਪੋਰੇਸ਼ਨ ਵਲੋਂ ਆਪਣੇ ਦੋ ਮੁਲਾਜਮਾਂ ਨੂੰ ਇਕ ਘਪਲੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) (ਐਮ. ਸੀ.) ਨੇ ਆਈ. ਡੀ. ਐਫ. ਸੀ. ਫਰਸਟ ਬੈਂਕ ਨਾਲ ਸਬੰਧਤ 116 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਆਪਣੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ । ਇਸ ਦੇ ਨਾਲ ਹੀ ਇੱਕ ਸੀਨੀਅਰ ਯੂ. ਟੀ. (ਯੂ. ਟੀ.) ਅਧਿਕਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਿਸ਼ ਵੀ ਕੀਤੀ ਗਈ ਹੈ । ਨਗਰ ਨਿਗਮ ਦੇ ਅਕਾਊਂਟਸ ਵਿਭਾਗ ਵਿੱਚ ਕੰਮ ਕਰਦੀ ਸੁਪਰਡੈਂਟ ਰਜਨੀ ਅਤੇ ਅਕਾਊਂਟੈਂਟ ਹਰੰਸ਼ ਨੂੰ ਮੁਅੱਤਲ (suspended) ਕਰ ਦਿੱਤਾ ਗਿਆ ਹੈ ।

ਯੂ. ਟੀ. ਕਿਸ ਵਿਭਾਗ ਦੇ ਅਧਿਕਾਰੀ ਵਿਰੁੱਧ ਕਾਰਵਾਈ ਦੀ ਕੀਤੀ ਗਈ ਹੈ ਸਿਫਾਰਸ਼

ਇਸ ਤੋਂ ਇਲਾਵਾ ਯੂ. ਟੀ. ਅਕਾਊਂਟਸ ਵਿਭਾਗ ਦੇ ਉਸ ਸੀਨੀਅਰ ਅਧਿਕਾਰੀ ਵਿਰੁੱਧ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ ਜੋ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ (ਸੀ. ਐਸ. ਸੀ. ਐਲ.) ਦੇ ਰਿਕਾਰਡ ਅਤੇ ਵਿੱਤੀ ਮਾਮਲਿਆਂ ਨੂੰ ਨਗਰ ਨਿਗਮ ਵਿੱਚ ਤਬਦੀਲ ਕਰਨ ਸਮੇਂ ਉੱਥੇ ਤਾਇਨਾਤ ਸੀ । ਇਹ ਕਾਰਵਾਈ ਇੱਕ ਅੰਦਰੂਨੀ ਜਾਂਚ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ 116 ਕਰੋੜ ਰੁਪਏ ਦੀ ਰਕਮ ਤਬਦੀਲ ਕਰਨ ਵੇਲੇ ਇਨ੍ਹਾਂ ਦੀ ਭੂਮਿਕਾ ਵਿੱਚ ਖਾਮੀਆਂ ਪਾਈਆਂ ਗਈਆਂ ਸਨ ।

Read More : ਚੰਡੀਗੜ੍ਹ ਨਿਗਮ ਦੀ ਸਿਕਾਇਤ ਤੇ ਪੁਲਸ ਨੇ ਕੀਤਾ ਅਣਪਛਾਤਿਆਂ ਵਿਰੁੱਧ ਕੇਸ ਦਰਜ

ਸ਼ਰਧਾਲੂਆਂ ਨਾਲ ਭਰੀ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਪੰਦਰਾਂ ਜ਼ਖ਼ਮੀ

0
Accident

ਉਤਰ ਪ੍ਰਦੇਸ਼, 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਦੇ ਇਟਾਵਾ ਹਾਈਵੇ ਵਿਖੇ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਪੰਦਰਾਂ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ ।

ਕਿਵੇਂ ਟਕਰਾ ਗਈ ਬਸ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਕਾਨਪੁਰ ਦੇ ਇਟਾਵਾ ਹਾਈਵੇਅ ‘ਤੇ ਅੱਜ ਇੱਕ ਤੇਜ਼ ਰਫ਼ਤਾਰ ਟੂਰਿਸਟ ਬੱਸ (High-speed tourist bus) ਇੱਕ ਖੜ੍ਹੇ ਡੰਪਰ ਨਾਲ ਟਕਰਾ ਗਈ । ਇਸ ਹਾਦਸੇ ਵਿੱਚ ਪੰਦਰਾਂ ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ । ਬੱਸ ਵਿੱਚ 57 ਸ਼ਰਧਾਲੂ ਸਵਾਰ ਸਨ । ਇਹ ਸਾਰੇ ਨਾਸਿਕ ਤੋਂ ਅਯੁੱਧਿਆ ਰਾਹੀਂ ਨੇਪਾਲ ਜਾ ਰਹੇ ਸਨ । ਇਹ ਸੜਕ ਹਾਦਸਾ (Road accident) ਇਸਪਾਤ ਨਗਰ ਦੇ ਸਾਹਮਣੇ ਇੱਕ ਪੁਲ ‘ਤੇ ਵਾਪਰਿਆ । ਸੂਚਨਾ ਮਿਲਣ ‘ਤੇ ਪੰਕੀ ਪੁਲਿਸ ਸਟੇਸ਼ਨ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦਾਖ਼ਲ (Hospitalized) ਕਰਵਾਇਆ ।

ਹਾਦਸੇ ਵਿਚ ਜ਼ਖ਼ਮੀਆਂ ਦਾ ਇਲਾਜ ਜਾਰੀ

ਪੰਕੀ ਪੁਲਸ ਸਟੇਸ਼ਨ ਦੇ ਇੰਚਾਰਜ ਮਨੋਜ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਾਨਪੁਰ ਤੋਂ ਦਿੱਲੀ ਜਾ ਰਹੀ ਇੱਕ ਟੂਰਿਸਟ ਬੱਸ ਹਾਈਵੇਅ ‘ਤੇ ਖੜ੍ਹੇ ਇੱਕ ਡੰਪਰ ਨਾਲ ਟਕਰਾ ਗਈ । ਹਾਦਸੇ ਦੀ ਸੂਚਨਾ ਮਿਲਦੇ ਹੀ ਪੰਕੀ ਸਮੇਤ ਕਈ ਥਾਣਿਆਂ ਦੀ ਪੁਲਸ ਮੌਕੇ ‘ਤੇ ਪਹੁੰਚੀ । ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ । ਜ਼ਖ਼ਮੀਆਂ (injured) ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਗੰਭੀਰ ਰੂਪ ਵਿੱਚ ਜ਼ਖ਼ਮੀ ਯਾਤਰੀਆਂ ਦੇ ਪਰਿਵਾਰਾਂ ਨੂੰ ਫੋਨ ‘ਤੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਸਵਾਰ ਸਾਰੇ ਯਾਤਰੀ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਸਨ ।

Read More : ਫਤਿਹਗੜ੍ਹ ਸਾਹਿਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਗੁਜਰਾਤ `ਚ ਚਲਦੀ ਬੱਸ `ਚ ਅੱਗ ਲੱਗਣ ਕਾਰਨ ਹੋਈ ਇਕ ਯਾਤਰੀ ਦੀ ਮੌਤ

0
Burned

ਅਹਿਮਦਾਬਾਦ, 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਬਨਾਸਕਾਂਠਾ ਜਿਲੇ ਵਿਚ ਲੰਘੇ ਦਿਨੀਂ ਤੜਕਸਾਰ ਇਕ ਲਗਜ਼ਰੀ ਬਸ (Luxury bus) ਵਿਚ ਅੱਗ ਲੱਗਣ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ ਹੈ ।

ਕਿਥੇ ਜਾ ਰਹੀ ਸੀ ਬਸ

ਗੁਜਰਾਤ ਦੇ ਬਨਾਸਕਾਂਠਾ ਜਿ਼ਲੇ `ਚ ਲੰਘੇ ਦਿਨੀਂ ਤੜਕੇ ਇਕ ਨਿੱਜੀ ਲਗਜ਼ਰੀ ਸਲੀਪਰ ਬੱਸ ‘ਚ ਅੱਗ ਲੱਗਣ (Fire) ਕਾਰਨ ਇਕ ਯਾਤਰੀ ਦੀ ਸੜ ਕੇ ਮੌਤ ਹੋ ਗਈ ਅਤੇ 6 ਹੋਰ ਝੁਲਸ ਗਏ । ਪੁਲਸ ਨੇ ਦੱਸਿਆ ਕਿ ਕੁਝ ਜ਼ਖਮੀਆਂ (injured) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਰਾਜਸਥਾਨ ਦੇ ਨਚਨਾ ਤੋਂ ਅਹਿਮਦਾਬਾਦ ਜਾ ਰਹੀ ਬੱਸ ‘ਚ ਤੜਕੇ ਕਰੀਬ ਸਾਢੇ 3 ਵਜੇ ਧਨੇਰਾ ਤਾਲੁਕਾ ਦੇ ਨੇਨਾਵਾ ਪਿੰਡ ਨੇੜੇ ਅੱਗ ਲੱਗ ਗਈ । ਪੁਲਸ ਮੁਤਾਬਕ ਘਟਨਾ ਦੇ ਸਮੇਂ ਬੱਸ ‘ਚ ਯਾਤਰੀ ਸੁੱਤੇ ਹੋਏ ਸਨ ।

ਪੁੁਲਸ ਥਾਣਾ ਧਨੇਰਾ ਦੇ ਅਧਿਕਾਰੀ ਨੇ ਕੀ ਦੱਸਿਆ

ਧਨੇਰਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਅੱਗ ਪੁਰੀ ਬੱਸ ’ਚ ਫੈਲ ਗਈ, ਜਿਸ ਨਾਲ ਬੱਸ ਦੇ ਅੰਦਰ ਹਫੜਾ-ਦਫੜੀ ਮਚ ਗਈ । ਅੱਗ ਦੀਆਂ ਲਪਟਾਂ ਅਤੇ ਸੰਘਣੇ ਧੁੰਏਂ ਤੋਂ ਬਚਣ ਲਈ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋੜ ਕੇ ਛਲਾਂਗ ਲਗਾ ਦਿੱਤੀ । ਅਧਿਕਾਰੀ ਨੇ ਦੱਸਿਆ ਕਿ ਹਫੜਾ-ਦਫੜੀ ਦੇ ਵਿਚਾਲੇ ਇਕ ਯਾਤਰੀ ਦੀ ਸੜ ਕੇ ਮੌਤ (Death by burning) ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ । ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ।

Read More : ਡੀ. ਟੀ. ਸੀ. ਇਲੈਕਟ੍ਰਾਨਿਕ ਬਸ ਅੱਗ ਲੱਗਣ ਕਾਰਨ ਹੋਈ ਸੜ ਕੇ ਸੁਆਹ