Home Blog Page 184

ਪੰਜਾਬ ਸਰਕਾਰ ਨੇ ਚੇਅਰਮੈਨ-ਵਾਈਸ ਚੇਅਰਮੈਨਾਂ ਦੀ ਕੀਤੀ ਨਿਯੁਕਤੀ

0
Appointment

ਚੰਡੀਗੜ੍ਹ, 21 ਜਨਵਰੀ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਦੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ, ਟਰੱਸਟ ਆਦਿ ਵਿਚ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀ ਨਿਯੁਕਤੀ (Appointment) ਕੀਤੀ ਹੈ ।

ਕਿਸ ਨੂੰ ਕੀ ਕੀ ਗਿਆ ਹੈ ਲਗਾਇਆ

ਜਿਸ ਤਹਿਤ ਇੰਦਰਜੀਤ ਸਿੰਘ ਮਾਨ ਨੂੰ ਚੇਅਰਮੈਨ ਮਾਰਕਫੈਡ, ਹਰਪਾਲ ਜੁਨੇਜਾ ਚੇਅਰਮੈਨ ਪੀ. ਆਰ. ਟੀ. ਸੀ., ਗੁਰਸ਼ਰਨ ਸਿੰਘ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਮੇਜਰ ਗੁਰਚਰਨ ਸਿੰਘ ਚੇਅਰਮੈਨ ਪੰਜਾਬ ਐਕਸ ਸਰਵਿਸ ਮੈਨ ਕਾਰਪੋਰੇਸ਼ਨ, ਸੌਰਭ ਬਹਿਲ ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ, ਬਲਜਿੰਦਰ ਸਿੰਘ ਚੌਂਦਾ ਚੇਅਰਮੈਨ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ, ਹਰਪਾਲ ਸਿੰਘ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਨਵਜੋਤ ਸਿੰਘ ਚੇਅਰਮੈਨ ਪੇਡਾ, ਬਲਜਿੰਦਰ ਸਿੰਘ (ਬੰਟੀ) ਵਾਈਸ ਚੇਅਰਮੈਨ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ, ਕੀਮਤੀ ਭਗਤ ਵਾਈਸ ਚੇਅਰਮੈਨ ਗਊ ਸੇਵਾ ਕਮਿਸ਼ਨ, ਗਗਨਦੀਪ ਸਿੰਘ ਆਹਲੂਵਾਲੀਆ ਚੇਅਰਮੈਨ ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀ ਬੋਰਡ, ਸਿੰਮੀ ਪਾਸ਼ਨ ਵਾਈਸ ਚੇਅਰਪਰਸਨ ਪੰਜਾਬ ਖਾਦੀ ਐਂਡ ਵਿਲੇਜ਼ ਇੰਡਸਟਰੀਬੋਰਡ, ਤਰਸੇਮ ਸਿੰਘ ਸਿਆਲਕਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਸਟੇਟ ਸ਼ਡਿਊਲ ਕਾਸਟ ਕਮਿਸ਼ਨ ਤੇ ਹਰਜੋਤ ਕੌਰ ਚੇਅਰਪਰਸਨ ਪੰਜਾਬ ਸਟੇਟ ਸ਼ਡਿਊਲਡ ਕਾਸਟ ਕਮਿਸ਼ਨ ਨਿਯੁਕਤ ਕੀਤੇ ਗਏ ਹਨ ।

Read more : ਪੰਜਾਬ ਪੁਲਸ ਵਿਚ ਨਵੇਂ 1,746 ਕਾਂਸਟੇਬਲਾਂ ਨੂੰ ਸੌਂਪੇ ਨਿਯੁਕਤੀ-ਪੱਤਰ

ਅਪਰੇਸਨ ਪ੍ਰਹਾਰ ਦੌਰਾਨ ਜੈਪਾਲ ਭੂਲਰ ਗੈਂਗ ਦਾ ਸੂਟਰ ਹਰਜਿੰਦਰ ਲਾਡੀ ਜਖਮੀ

0
Encounter

ਪਟਿਆਲਾ, 21 ਜਨਵਰੀ 2026 : ਪਟਿਆਲਾ ਪੁਲਸ ਵਲੋਂ ਅੱਜ ਅਪ੍ਰੇਸ਼ਨ ਪ੍ਰਹਾਰ (Operation Prahar) ਦੌਰਾਨ ਕੀਤੀ ਗਈ ਨਾਕਾਬੰਦੀ ਦੌਰਾਨ ਜੈਪਾਲ ਭੁੱਲਰ ਗੈਂਗ ਦੇ ਸ਼ੂਟਰ ਹਰਜਿੰਦਰ ਲਾਡੀ (Shooter Harjinder Ladi) ਤੋਂ ਇਕ ਪਿਸਟਲ . 32 ਬੋਰ (ਬਰੇਟਾ) ਸਮੇਤ 4 ਖੋਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ । ਇਸ ਮੁਹਿੰਮ ਦੌਰਾਨ ਲਾਡੀ ਜ਼ਖ਼ਮੀ ਵੀ ਹੋ ਗਿਆ ।

ਕੀ ਦੱਸਿਆ ਡੀ. ਆਈ. ਚਾਹਲ ਤੇ ਐਸ. ਐਸ. ਪੀ. ਸ਼ਰਮਾ ਨੇ

ਪਟਿਆਲਾ ਰੇਂਜ ਦੇ ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ (D. I. G. Kuldeep Singh Chahal), ਐਸ. ਐਸ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦੇੇ ਦਿਸਾ ਨਿਰਦੇਸਾ ਅਨੁਸਾਰ ਗੈਗਸਟਰਾਂ (Gangsters) ਖਿਲਾਫ ਚਲਾਏ ਗਏ ਅਪਰੇਸਨ ਪ੍ਰਹਾਰ ਦੋਰਾਨ ਅਪਰਾਧਿਕ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਸ ਵੱਲੋਂ ਸਪੈਸਲ ਮੁਹਿੰਮ ਚਲਾਈ ਗਈ ਸੀ, ਜਿਸ ਦੇ ਨਤੀਜੇ ਵਜੋਂ ਭੁੱਲਰ ਗੈਂਗ ਦੇ ਸ਼ੂਟਰ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੌਣ ਕੌਣ ਅਧਿਕਾਰੀ ਸ਼ਾਮਲ ਸੀ ਇਸ ਅਪ੍ਰੇਸ਼ਨ ਦੌਰਾਨ

ਉਪਰੋਕਤ ਅਪ੍ਰੇਸ਼ਨ ਪ੍ਰਹਾਰ ਦੌਰਾਨ ਗੁਰਬੰਸ ਸਿੰਘ ਬੈਸ (ਐਸ. ਪੀ. (ਇਨਵੈਸਟੀਗੇਸ਼ਨ) ਦੀ ਅਗਵਾਈ ਵਿੱਚ ਰਾਜੇਸ ਮਲਹੋਤਰਾ ਡੀ. ਐਸ. ਪੀ. (ਡੀ) ਅਤੇ ਇੰਸ. ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ, ਇੰਸਪੈਕਟਰ ਅੰਕੁਰਦੀਪ ਸਿੰਘ ਇੰਚਾਰਜ ਸੀ. ਆਈ. ਏ. ਸਮਾਣਾ, ਇੰਸਪੈਕਟਰ ਅਕਾਸਦੀਪ ਸਰਮਾ ਮੁੱਖ ਅਫਸਰ ਥਾਣਾ ਬਨੂੰੜ, ਐਸ. ਆਈ. ਮਨਪ੍ਰੀਤ ਸਿੰਘ ਇੰਚਾਰਜ ਸਪੈਸਲ ਸੈਲ ਰਾਜਪੁਰਾ ਅਤੇ ਐਸ. ਆਈ ਪਵਨ ਕੁਮਾਰ ਸਪੈਸਲ ਸੈਲ ਪਟਿਆਲਾ ਦੀਆਂ ਟੀਮਾਂ ਸ਼ਾਮਲ ਸਨ ਵਲੋਂ ਟੀਮਾਂ ਬਣਾ ਕੇ ਗੈਗਸਟਰਾਂ ਅਤੇ ਇਹਨਾ ਦੇ ਭਗੌੜੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਜਿਲ੍ਹਾ ਪਟਿਆਲਾ ਦੇ ਵੱਖ ਵੱਖ ਏਰੀਆਂ ਪਰ ਨਾਕਾਬੰਦੀ ਕੀਤੀ ਗਈ ਸੀ ।

ਪੁਲਸ ਨੇ ਅਪ੍ਰੇਸ਼ਨ ਪ੍ਰਹਾਰ ਨੂੰ ਚਾੜ੍ਹਿਆ ਗੁਪਤ ਸੂਚਨਾ ਦੇ ਆਧਾਰ ਤੇ

ਇਸੇ ਦੋਰਾਨ ਗੁਪਤ ਸੂਚਨਾ ਮਿਲੀ ਕਿ ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਤ ਥਾਣਾ ਜੀਰਕਪੁਰ ਜਿਲ੍ਹਾ ਮੋਹਾਲੀ ਜੋ ਕਿ ਜੈਪਾਲ ਭੂਲਰ ਗੈਂਗ (Jaipal Bhular Gang) ਨਾਲ ਸਬੰਧ ਰੱਖਦਾ ਹੈ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਂਕ ਵਿੱਚ ਹੈ ਜਿਸ ਤੇ ਪੁਲਿਸ ਪਾਰਟੀ ਵੱਲੋਂ ਥਾਣਾ ਸਨੋਰ ਦੇ ਏਰੀਆ ਬਾ ਹੱਦ ਪਿੰਡ ਘਲੋੜੀ (ਦੱਖਣੀ ਬਾਈਪਾਸ ਪਟਿਆਲਾ) ਦੇ ਏਰੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ ।

ਪੁਲਸ ਐਨਕਾਊਂਟਰ ਬਾਰੇ : ਕੀ ਦੱਸਿਆ ਡੀ. ਆਈ. ਜੀ. ਚਾਹਲ ਨੇ

ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਇੰਸਪੈਕਟਰ ਅਕਾਸਦੀਪ ਸਰਮਾ ਮੁੱਖ ਅਫਸਰ ਥਾਣਾ ਬਨੂੰੜ ਸਮੇਤ ਪੁਲਿਸ ਪਾਰਟੀਆਂ ਅਤੇ ਇੰਚਾਰਜ ਸਪੈਸਲ ਯੂਨਿਟ ਜਿਲ੍ਹਾ ਪਟਿਆਲਾ ਵੱਲੋਂ ਗੈਗਸਟਰਾਂ ਅਤੇ ਅਪਰਾਧਿਕ ਅਨਸਰਾਂ ਨੂੰ ਗ੍ਰਿਫਤਾਰ ਕਰਨ ਦੇ ਸਬੰਧ ਵਿੱਚ ਸਪੈਸਲ ਮੁਹਿੰਮ ਦੇ ਤਹਿਤ ਬਾ ਹੱਦ ਪਿੰਡ ਘਲੋੜੀ (ਦੱਖਣੀ ਬਾਈਪਾਸ ਪਟਿਆਲਾ) ਦੇ ਏਰੀਆਂ ਦੀ ਨਾਕਾਬੰਦੀ ਕੀਤੀ ਹੋਈ ਸੀ ।

ਪੁਲਸ ਨੇ ਨਾਕਾਬੰਦੀ ਦੌਰਾਨ ਕੀਤਾ ਸੀ ਰੁਕਣ ਦਾ ਇਸ਼ਾਰਾ

ਇਸੇ ਦੋਰਾਨ ਹਰਜਿੰਦਰ ਸਿੰਘ ਉਰਫ ਲਾਡੀ ਉਕਤ ਮੋਟਰਸਾਇਕਲ ਪਰ ਸਵਾਰ ਹੋਕੇ ਬੱਸ ਸਟੈਡ ਪਟਿਆਲਾ ਸਾਇਡ ਤੋ ਆਇਆ ਜਿਸ ਨੂੰ ਪੁਲਿਸ ਪਾਰਟੀ ਨੇ ਨਾਕਾਬੰਦੀ ਪਰ ਰੁਕਣ ਲਈ ਇਸਾਰਾ ਕੀਤਾ ਪ੍ਰੰਤੂ ਹਰਜਿੰਦਰ ਸਿੰਘ ਉਰਫ ਲਾਡੀ ਉਕਤ ਨੇ ਆਪਣਾ ਮੋਟਰਸਾਇਕਲ ਸੁੱਟਕੇ ਪੁਲਿਸ ਪਾਰਟੀ ਪਰ ਮਾਰ ਦੇਣ ਦੇ ਨੀਯਤ ਨਾਲ ਫਾਇਰਿੰਗ (Firing) ਕਰਨੀ ਸੁਰੂ ਕੀਤੀ, ਜਿਸ ਤੇ ਪੁਲਿਸ ਪਾਰਟੀ ਨੇ ਆਪਣੇ ਅਤੇ ਆਮ ਪਬਲਿਕ ਦੀ ਜਾਨ ਵਾ ਮਾਲ ਦੀ ਰੱਖਿਆ ਕਰਦੇ ਹੋਏ ਫਾਇਰਿੰਗ ਕੀਤੀ, ਜਿਸ ਵਿੱਚ ਹਰਜਿੰਦਰ ਸਿੰਘ ਉਰਫ ਲਾਡੀ ਦੇ ਸੱਜੀ ਲੱਤ ਵਿੱਚ ਫਾਇਰ ਲੱਗਣ ਕਾਰਨ ਜਖਮੀ (Injured) ਹੋ ਗਿਆ, ਜਿਸ ਨੂੰ ਫੋਰੀ ਤੋਰ ਪਰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ । ਮੋਕਾ ਤੋ ਇਕ ਪਿਸਟਲ 32 ਬੋਰ (ਬਰੇਟਾ) ਸਮੇਤ 3 ਖੋਲ ਰੋਦ ਅਤੇ 2 ਜਿੰਦਾ ਰੋਦ ਬਰਾਮਦ ਹੋਏ ਇਸ ਕਾਰਵਾਈ ਸਬੰਧੀ ਮੁਕੱਦਮਾ ਨੰਬਰ 08 ਮਿਤੀ 21.01.2026 ਅ/ਧ 109,132,221,317 (2) ਬੀ. ਐਨ. ਐਸ, 25 (7), (8) ਅਸਲਾ ਐਕਟ ਥਾਣਾ ਸਨੋਰ ਪਟਿਆਲਾ ਦਰਜ ਕੀਤਾ ਗਿਆ ਹੈ ।

ਲਾਡੀ ਖਿਲਾਫ਼ ਪਹਿਲਾਂ ਵੀ ਦਰਜ ਸਨ 10 ਮਾਮਲੇ

ਪੁਲਸ ਐਨਕਾਊਂਟਰ ਦੌਰਾਨ ਕਾਬੂ ਕੀਤਾ ਦੋਸੀ ਹਰਜਿੰਦਰ ਸਿੰਘ ਉਰਫ ਲਾਡੀ ਉਕਤ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਵੱਖ ਵੱਖ ਜੂਰਮਾ ਤਹਿਤ 10 ਮੁਕੱਦਮੇ ਦਰਜ ਹਨ ਅਤੇ ਜੈਪਾਲ ਭੂਲਰ ਗੈਗ ਦੇ ਸੰਪਰਕ ਵਿੱਚ ਸੀ, ਇਸ ਤੋ ਇਲਾਵਾ 2 ਮਈ 2017 ਨੂੰ ਜੈਪਾਲ ਭੂਲਰ ਨੇ ਆਪਣੇ ਸਾਥੀਆਂ ਨਾਲ ਰਲਕੇ ਪਟਿਆਲਾ ਚੰਡੀਗੜ੍ਹ ਹਾਈਵੇ ਪਰ ਨੇੜੇ ਚਿੱਤਕਾਰਾ ਯੂਨੀਵਰਸਿਟੀ ਪਾਸ ਕੈਸ ਵੈਨ ਤੋ ਕਰੋੜਾ ਰੂਪੈ ਦੀ ਡਕੈਤੀ ਕੀਤੀ ਸੀ ਇਸ ਵਾਰਦਾਤਾਂ ਵਿੱਚ ਵੀ ਹਰਜਿੰਦਰ ਸਿੰਘ ਲਾਡੀ ਦੀ ਸਮੂਲੀਅਤ ਰਹੀ ਹੈ ।ਦੋਸੀ ਹਰਜਿੰਦਰ ਸਿੰਘ ਲਾਡੀ ਉਕਤ ਨੂੰ ਬਾਅਦ ਇਲਾਜ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

Read More : ਚੰਡੀਗੜ੍ਹ ਪੁਲਸ ਨੇ ਕੀਤਾ ਸਾਬਾ ਗਰੁੱਪ ਦੇ ਗੈਂਗਸਟਰਾਂ ਦਾ ਐਨਕਾਊਂਟਰ

ਫਰਜ਼ੀ ਜੀ. ਐੱਸ. ਟੀ. ਮਾਮਲੇ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ `ਚ ਈ. ਡੀ. ਦੇ ਛਾਪੇ

0
Enforcement Directorate

ਨਵੀਂ ਦਿੱਲੀ, 21 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਅਰੁਣਾਚਲ ਪ੍ਰਦੇਸ਼ ਵਿਚ 658 ਕਰੋੜ ਰੁਪਏ ਦੇ ਕਥਿਤ ਫਰਜ਼ੀ ਜੀ. ਐੱਸ. ਟੀ. ਇਨਪੁਟ ਟੈਕਸ ਕ੍ਰੈਡਿਟ ਮਾਮਲੇ ਦੇ ਸਬੰਧ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ ਵਿਚ ਛਾਪੇ (Raids) ਮਾਰੇ । .

ਈ. ਡੀ. ਅਧਿਕਾਰੀਆਂ ਨੇ ਕੀ ਦੱਸਿਆ

ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੀਆਂ ਵਿਵਸਥਾਵਾਂ ਤਹਿਤ ਕੀਤੀ ਜਾ ਰਹੀ ਜਾਂਚ ਦੇ ਸਿਲਸਿਲੇ ਵਿਚ ਝਾਰਖੰਡ, ਪੱਛਮੀ ਬੰਗਾਲ ਤੇ ਮਣੀਪੁਰ ਵਿਚ ਇਸ ਮਾਮਲੇ ਨਾਲ ਜੁੜੇ ਲੋਕਾਂ ਅਤੇ ਕੰਪਨੀਆਂ ਦੇ ਕਈ ਕੰਪਲੈਕਸਾਂ ਦੀ ਤਲਾਸ਼ੀ ਲਈ ਜਾ ਰਹੀ ਹੈ ।

`ਇਨਪੁਟ ਟੈਕਸ ਕ੍ਰੈਡਿਟ` (Input Tax Credit) (ਆਈ. ਟੀ. ਸੀ.) ਜੀ. ਐੱਸ. ਟੀ. ਪ੍ਰਣਾਲੀ ਵਿਚ ਇਕ ਕਾਨੂੰਨੀ ਵਿਵਸਥਾ ਹੈ ਜੋ ਵਪਾਰਕ ਅਦਾਰਿਆਂ ਨੂੰ ਕਾਰੋਬਾਰ ਨਾਲ ਸਬੰਧਤ ਖਰੀਦ `ਤੇ ਭੁਗਤਾਨ ਕੀਤੇ ਗਏ ਜੀ. ਐੱਸ. ਟੀ. `ਤੇ ਕ੍ਰੈਡਿਟ ਦਾ ਦਾਅਵਾ ਕਰ ਕੇ ਆਪਣੀ ਟੈਕਸ ਦੇਣਦਾਰੀ ਨੂੰ ਘੱਟ ਕਰਨ ਦੀ ਇਜਾਜ਼ਤ ਦਿੰਦੀ ਹੈ । ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿਚ ਸਥਿਤ ਈ. ਡੀ. ਦਫ਼ਤਰ ਵੱਖ-ਵੱਖ ਸੂਬਿਆਂ ਦੀਆਂ ਪੁਲਸ ਫੋਰਸਾਂ ਦੇ ਤਾਲਮੇਲ ਨਾਲ ਇਸ ਮੁਹਿੰਮ ਨੂੰ ਚਲਾ ਰਿਹਾ ਹੈ ।

Read More : ਫਰਜ਼ੀ ਸਰਕਾਰੀ ਨੌਕਰੀ ਘਪਲੇ ਵਿਚ ਈ. ਡੀ. ਦੀ 6 ਸੂਬਿਆਂ ‘ਚ 15 ਥਾਵਾਂ ‘ਤੇ ਛਾਪੇਮਾਰੀ

ਐਸ. ਜੀ. ਪੀ. ਸੀ. ਵਫ਼ਦ ਨੇ ਕੀਤੀ ਦਿੱਲੀ ਪੁਲਸ ਕਮਿਸ਼ਨਰ ਨਾਲ ਮੁਲਾਕਾਤ

0
SGPC delegation

ਅੰਮ੍ਰਿਤਸਰ, 21 ਜਨਵਰੀ 2026 : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ (Delegation) ਨੇ ਦਿੱਲੀ ਦੇ ਪੁਲਸ ਕਮਿਸ਼ਨਰ ਨਾਲ ਦਿੱਲੀ ਵਿਖੇ ਜਾ ਕੇ ਉਨ੍ਹਾਂ ਨਾਲ ਇਕ ਮੁਲਾਕਾਤ ਕੀਤੀ ਤੇ ਇਸ ਮੌਕੇ ਇਕ ਪੱਤਰ ਵੀ ਦਿੱਤਾ ।

ਕਿਊਂ ਕੀਤੀ ਐਸ. ਜੀ. ਪੀ. ਸੀ. ਵਫ਼ਦ ਨੇ ਪੁਲਸ ਕਮਿਸ਼ਨਰ ਨਾਲ ਮੁਲਾਕਾਤ

ਦਿੱਲੀ ਦੇ ਪੁਲਸ ਕਮਿਸ਼ਨਰ ਨਾਲ ਜੋ ਐਸ. ਜੀ. ਪੀ. ਸੀ. (S. G. P. C.) ਦੇ ਵਫ਼ਦ ਨੇ ਮੁਲਾਕਾਤ ਕਰਕੇ ਇਕ ਪੱਤਰ ਦਿੱਤਾ ਹੈ ਵਿਚ ਮੰਗ ਕੀਤੀ ਗਈ ਹੈ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਮਾਰਲੇਨਾ (Atishi Marlena) ਵਿਰੁੱਧ ਗੁਰੂ ਸਾਹਿਬਾਨਾਂ (Guru Sahibans) ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਸਬੰਧੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਕੇਸ ਦਰਜ (Case registered) ਕੀਤਾ ਜਾਵੇ ।

ਵਫ਼ਦ ਵਿਚ ਸੀ. ਕੌਣ ਕੌਣ

ਦਿੱਲੀ ਵਿਖੇ ਪੁਲਸ ਕਮਿਸ਼ਨਰ (ਦਿੱਲੀ) (Commissioner of Police (Delhi)) ਨਾਲ ਮੁਲਾਕਾਤ ਕਰਨ ਮੌਕੇ ਪੰਜਾਬ ਤੋਂ ਸ਼ੋ੍ਮਣੀ ਕਮੇਟੀ ਦੇ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ’ਚ ਵਫ਼ਦ ਵਿਚ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ ਅਤੇ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਮਨਵੀਤ ਸਿੰਘ ਸ਼ਾਮਲ ਸਨ ।

ਪੱਤਰ ਵਿਚ ਹੋਰ ਕੀ ਕੀ ਆਖਿਆ ਗਿਆ ਹੈ

ਪੁਲਸ ਕਮਿਸ਼ਨਰ ਨੂੰ ਸ਼ੋ੍ਮਣੀ ਕਮੇਟੀ ਵਫ਼ਦ ਵਲੋਂ ਦਿੱਤੇ ਪੱਤਰ ਵਿਚ ਉਪਰੋਕਤ ਕੇਸ ਦਰਜ ਕਰਨ ਦੀ ਮੰਗ ਕਰਨ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਸਿੱਖ ਕੌਮ ਹਮੇਸ਼ਾਂ ਹੀ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਨੁਸਾਰ ਜਾਤ, ਪਾਤ, ਨਸਲ, ਭੇਦ ਤੋਂ ਉਪਰ ਉੱਠ ਕੇ ਭਾਈਚਾਰਕ ਸਾਂਝ ਦੀ ਗੱਲ ਕਰਦੀ ਹੈ । ਦਿੱਲੀ ਦੀ ‘ਆਪ’ ਆਗੂ ਵੱਲੋਂ ਗੁਰੂ ਸਾਹਿਬਾਨ ਵਿਰੁੱਧ ਟਿੱਪਣੀਆਂ ਨੇ ਦੁਨੀਆ ਭਰ ਅੰਦਰ ਵਸੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਬੁਰੀ ਤਰ੍ਹਾਂ ਠੇਸ ਪਹੁੰਚਾਈ ਹੈ । ਉਸ ਵੱਲੋਂ ਇਹ ਟਿੱਪਣੀਆਂ ਜਾਣ-ਬੁਝ ਕੇ ਕੀਤੀਆਂ ਗਈਆਂ ਹਨ, ਜੋ ਉਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਨੂੰ ਬਿਆਨ ਕਰਦੀਆਂ ਹਨ ।

Read More : ਭਾਜਪਾ ਨੇ ਜੋ ਮੇਰੇ ਤੇ ਦੋਸ਼ ਲਗਾਏ ਹਨ ਉਹ ਬਿਲਕੁੱਲ ਹੀ ਝੂਠੇ ਹਨ : ਆਤਿਸ਼ੀ

ਮਹਾਰਾਸ਼ਟਰ ਸਰਕਾਰ ਨੇ ਕੋਰਟ ਨੂੰ ਕਿਹਾ ਪੈਰੋਲ ਮਿਲਣ `ਤੇ ਭੱਜ ਸਕਦੈ ਅਬੂ ਸਲੇਮ

0
Abu Salem

ਮੁੰਬਈ, 21 ਜਨਵਰੀ 2026 : ਮਹਾਰਾਸ਼ਟਰ ਸਰਕਾਰ (Government of Maharashtra) ਨੇ ਲੰਘੇ ਦਿਨੀਂ ਗੈਂਗਸਟਰ ਅਬੂ ਸਲੇਮ ਦੀ ਪੈਰੋਲ ਦਾ ਵਿਰੋਧ ਕਰਦੇ ਹੋਏ ਬੰਬੇ ਹਾਈ ਕੋਰਟ (Bombay High Court) ਨੂੰ ਦੱਸਿਆ ਕਿ 1993 ਦੇ ਬੰਬ ਧਮਾਕਿਆਂ ਦਾ ਦੋਸ਼ੀ ਫਰਾਰ ਹੋ ਸਕਦਾ ਹੈ, ਜਿਸ ਨਾਲ ਭਾਰਤ ਤੇ ਪੁਰਤਗਾਲ ਵਿਚਾਲੇ ਕੂਟਨੀਤਿਕ ਤਣਾਅ ਪੈਦਾ ਹੋ ਸਕਦਾ ਹੈ ।

ਕਦੋਂ ਲਿਆਂਦਾ ਗਿਆ ਸੀ ਸਲੇਮ ਨੂੰ ਪੁਰਤਗਾਲ ਤੋਂ

ਅਬੂ ਸਲੇਮ (Abu Salem) ਨੂੰ 2005 ਵਿਚ ਪੁਰਤਗਾਲ ਤੋਂ ਭਾਰਤ ਲਿਆਂਦਾ ਗਿਆ ਸੀ । ਉਸ ਨੇ ਨਵੰਬਰ 2025 ਵਿਚ ਆਪਣੇ ਵੱਡੇ ਭਰਾ ਅਬੂ ਹਕੀਮ ਅੰਸਾਰੀ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜਾਣ ਲਈ 14 ਦਿਨਾਂ ਦੀ ਪੈਰੋਲ ਮੰਗੀ ਸੀ । ਜਸਟਿਸ ਏ. ਐੱਸ. ਗਡਕਰੀ ਤੇ ਜਸਟਿਸ ਸ਼ਿਆਮ ਚਾਂਡਕ ਦੀ ਬੈਂਚ ਦੇ ਸਾਹਮਣੇ ਦਾਇਰ ਹਲਫ਼ਨਾਮੇ ਅਨੁਸਾਰ ਸੂਬਾ ਸਰਕਾਰ ਨੇ ਕਿਹਾ ਕਿ ਵੱਧ ਤੋਂ ਵੱਧ 2 ਦਿਨਾਂ ਦੀ ਐਮਰਜੈਂਸੀ ਪੈਰੋਲ ਦਿੱਤੀ ਜਾ ਸਕਦੀ ਹੈ । ਜੇਲ ਅਧਿਕਾਰੀ ਸੁਹਾਸ ਵਰਕੇ ਨੇ ਅਦਾਲਤ ਵਿਚ ਦਾਇਰ ਹਲਫ਼ਨਾਮੇ ਵਿਚ ਕਿਹਾ ਕਿ ਜੇਕਰ ਪਟੀਸ਼ਨਰ (Petitioner) (ਸਲੇਮ) ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਉਹ ਫਿਰ ਤੋਂ ਭੱਜ ਜਾਵੇਗਾ, ਜਿਵੇਂ ਕਿ ਉਸ ਨੇ 1993 ਵਿਚ ਕੀਤਾ ਸੀ ।

Read More : ਸੁਪਰੀਮ ਕੋਰਟ ਨੇ ਲਿਆ ਇਕ ਅਹਿਮ ਫੈਸਲਾ

ਪੰਜਾਬ ਸਰਕਾਰ ਨੇ ਕੀਤੇ 26 ਆਈ. ਏ ਐਸ.-ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ

0
Transfers

ਚੰਡੀਗੜ੍ਹ, 21 ਜਨਵਰੀ 2026 : ਪੰਜਾਬ ਸਰਕਾਰ (Punjab Government) ਦੇ ਚੀਫ ਸੈਕਟਰੀ ਕੇ. ਏ. ਪੀ. ਸਿਨਹਾ ਨੇ ਇਕ ਹੁਕਮ ਜਾਰੀ ਕਰਕੇ 26 ਆਈ. ਏ ਐਸ.,ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ (Transfers) ਕਰ ਦਿੱਤੇ ਹਨ, ਜਿਸ ਤਹਿਤ 4 ਜਿ਼ਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਇੱਧਰੋਂ-ਉੱਧਰ ਕੀਤਾ ਗਿਆ ਹੈ । ਹੁਕਮਾਂ ਮੁਤਾਬਕ ਪਟਿਆਲਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਬਰਨਾਲਾ ਦੇ ਡਿਪਟੀ ਕਮਿਸ਼ਨਰਾਂ ਦੀ ਬਦਲੀ ਵੀ ਹੋਈ ਹੈ। ਇਸ ਦੇ ਨਾਲ ਹੀ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਵੀ ਬਦਲੀ ਕਰ ਦਿੱਤੀ ਗਈ ਹੈ । ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :

Read More : ਪੰਜਾਬ ਸਰਕਾਰ ਨੇ ਕੀਤੇ ਦੋ ਆਈ. ਪੀ. ਐਸ. ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਸੁਪਰੀਮ ਕੋਰਟ ਨੇ ਲਿਆ ਇਕ ਅਹਿਮ ਫੈਸਲਾ

0
Supreme Court

ਨਵੀਂ ਦਿੱਲੀ, 21 ਜਨਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ (Bribery and corruption) ਦੇ ਅਪਰਾਧਾਂ ਦੇ ਮਾਮਲਿਆਂ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ (Anti-Corruption Law) ਤਹਿਤ ਇਕ ਅਹਿਮ ਫ਼ੈਸਲਾ ਲਿਆ ਹੈ ।

ਕੀ ਫ਼ੈਸਲਾ ਲਿਆ ਹੈ ਸੁਪਰੀਮ ਕੋਰਟ ਨੇ

ਸੁਪਰੀਮ ਕੋਰਟ (Supreme Court) ਨੇ ਜੋ ਇਕ ਅਹਿਮ ਫ਼ੈਸਲਾ ਲਿਆ ਹੈ ਵਿਚ ਕਿਹਾ ਹੈ ਕਿ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਅਪਰਾਧਾਂ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਸੂਬਾ ਪੁਲਸ ਦੇ ਅਧਿਕਾਰੀ ਕੇਂਦਰੀ ਸਰਕਾਰੀ ਕਰਮਚਾਰੀਆਂ ਵਿਰੁੱਧ ਜਾਂਚ ਕਰ ਸਕਦੇ ਹਨ ਅਤੇ ਚਾਰਜਸ਼ੀਟ ਦਾਖਲ ਕਰ ਸਕਦੇ ਹਨ । ਅਦਾਲਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਸੂਬਾ ਪੁਲਸ ਵੱਲੋਂ ਕੇਂਦਰ ਸਰਕਾਰ ਦੇ ਕਿਸੇ ਕਰਮਚਾਰੀ ਵਿਰੁੱਧ ਮਾਮਲਾ ਦਰਜ ਕਰਨ ਤੋਂ ਪਹਿਲਾਂ ਸੀ. ਬੀ. ਆਈ. ਦੀ ਅਗਾਊਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ ।

ਸੁਪਰੀਮ ਕੋਰਟ ਦੇ ਜਸਟਿਸ ਨੇ ਐਕਟ ਬਾਰੇ ਕੀ ਕੀ ਆਖਿਆ

ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਸੋਮਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਅਪਰਾਧਾਂ ਦੀ ਜਾਂਚ ਸੂਬੇ ਦੀ ਏਜੰਸੀ ਜਾਂ ਕੇਂਦਰੀ ਏਜੰਸੀ ਜਾਂ ਕਿਸੇ ਵੀ ਪੁਲਸ ਏਜੰਸੀ ਵੱਲੋਂ ਕੀਤੀ ਜਾ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਪੁਲਸ ਅਧਿਕਾਰੀ ਇਕ ਵਿਸ਼ੇਸ਼ ਰੈਂਕ ਦਾ ਹੋਣਾ ਚਾਹੀਦਾ ਹੈ । ਬੈਂਚ ਨੇ ਕਿਹਾ ਕਿ ਇਸ ਦਾ ਜਿ਼ਕਰ ਐਕਟ ਦੀ ਧਾਰਾ 17 ਵਿਚ ਦੇਖਿਆ ਜਾ ਸਕਦਾ ਹੈ । ਧਾਰਾ 17 ਸੂਬਾ ਪੁਲਸ ਜਾਂ ਸੂਬੇ ਦੀ ਕਿਸੇ ਵਿਸ਼ੇਸ਼ ਏਜੰਸੀ ਨੂੰ ਕੇਂਦਰੀ ਸਰਕਾਰੀ ਕਰਮਚਾਰੀਆਂ ਵਿਰੁੱਧ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੇ ਦੁਰਾਚਾਰ ਨਾਲ ਸਬੰਧਤ ਮਾਮਲੇ ਦਰਜ ਕਰਨ ਜਾਂ ਜਾਂਚ ਕਰਨ ਤੋਂ ਨਹੀਂ ਰੋਕਦੀ ।

Read more : ਸੇਵਾਮੁਕਤੀ ਤੋਂ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ ਸੁਣਾਉਣਾ ਮੰਦਭਾਗਾ : ਸੁਪਰੀਮ ਕੋਰਟ

ਫੌਜ ਦਾ ਸਿਖਲਾਈ ਜਹਾਜ਼ ਅਚਾਨਕ ਹੀ ਧਰਤੀ ਤੇ ਡਿੱਗਿਆ

0
Airoplane crash

ਪ੍ਰਯਾਗਰਾਜ, 21 ਜਨਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਪ੍ਰਯਾਗਰਾਜ (Prayagraj) ਵਿਖੇ ਬਣੇ ਕੇ. ਪੀ. ਕਾਲਜ ਦੇ ਪਿਛਲੇ ਪਾਸੇ ਫੌਜ ਦੇ ਇਕ ਸਿਖਲਾਈ ਜਹਾਜ਼ (Training aircraft) ਦੇ ਹਵਾ ਵਿਚ ਲੜਖੜਾਉਣ ਤੋਂ ਬਾਅਦ ਡਿੱਗਣ (Falling) ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਜਹਾਜ਼ ਦੇ ਡਿੱਗਣ ਦਾ ਅਤੇ ਕਿੰਨੇ ਜਾਣੇ ਸਨ ਸਵਾਰ

ਫੌਜ ਦੇ ਸਿਖਲਾਈ ਜਹਾਜ਼ ਦੇ ਪ੍ਰਯਾਗਰਾਜ ਵਿਖੇ ਉਡਦੇ ਸਮੇਂ ਇੱਕੋਦਮ ਡਿੱਗਣ ਦਾ ਕੀ ਕਾਰਨ ਰਿਹਾ ਤੇ ਇਸ ਵਿਚ ਕਿੰਨੇ ਲੋਕ ਸਵਾਰ ਸਨ ਬਾਰੇ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ ਹੈ ਪਰ ਜਹਾਜ਼ ਦੇ ਡਿੱਗਣ (Plane crash) ਦੇ ਚਲਦਿਆਂ ਆਈ ਆਵਾਜ ਨੂੰ ਸੁਣ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਥੇ ਮੌਜੂਦ ਲੋਕਾਂ ਵਲੋਂ ਤਿੰਨ ਜਣਿਆਂ ਨੂੰ ਬਚਾਇਆ ਗਿਆ ਹੈ ।

ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਤੇ ਫਾਇਰ ਬ੍ਰਿਗੇਡ ਨੇ ਕੀਤੀ ਪਹੁੰਚ

ਜਹਾਜ਼ ਦੇ ਇਸ ਤਰ੍ਹਾਂ ਡਿੱਗਣ ਦੀ ਸੂਚਨਾ ਸਥਾਨਕ ਲੋਕਾਂ ਵਲੋ਼ ਤੁਰੰਤ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ ਗਈ ਤਾਂ ਜੋ ਮੌਕੇ ਤੇ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਲਈ ਟੀਮਾਂ ਆ ਸਕਣ । ਜਿਸ ਤੇ ਟੀਮਾਂ ਨੇ ਪਹੁੰਚ ਕੇ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ ।

Read More : ਮੈਕਸੀਕੋ `ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ

ਬੱਚਿਆਂ ਨੂੰ ਕਿਤਾਬੀ ਦੀ ਥਾਂ ਖੇਡ ਰਾਹੀਂ ਕਰਵਾਈ ਜਾਵੇਗੀ ਪੜ੍ਹਾਈ : ਡਾ. ਬਲਜੀਤ ਕੌਰ

0
Dr. Baljit Kaur

ਚੰਡੀਗੜ੍ਹ, 21 ਜਨਵਰੀ 2026 : ਪੰਜਾਬ ਦੀ ਕੈਬਨਿਟ ਮੰਤਰੀ (Cabinet Minister) ਡਾਕਟਰ ਬਲਜੀਤ ਕੌਰ ਨੇ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਹੈ ਕਿ ਪੰਜਾਬ ਵਿੱਚ ਬੱਚਿਆਂ ਨੂੰ ਹੁਣ ਆਂਗਣਵਾੜੀਆਂ, ਪ੍ਰਾਇਮਰੀ ਸਕੂਲਾਂ ਅਤੇ ਪਲੇਵੇਅ ਸਕੂਲਾਂ ਵਿੱਚ ਇੱਕੋ ਜਿਹਾ ਸਿਲੇਬਸ ਪੜ੍ਹਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਪੜ੍ਹਾਈ ਕਿਤਾਬੀ ਤਰੀਕਿਆਂ ਨਾਲ ਨਹੀਂ, ਸਗੋਂ ਖੇਡ ਰਾਹੀਂ ਕੀਤੀ ਜਾਵੇਗੀ । ਇਸ ਤੋਂ ਇਲਾਵਾ, ਸਾਰੇ ਪਲੇਵੇਅ ਸਕੂਲਾਂ (Playway Schools) ਲਈ ਰਜਿਸਟ੍ਰੇਸ਼ਨ ਵੀ ਔਨਲਾਈਨ ਕੀਤੀ ਜਾਵੇਗੀ ।

ਸਾਡਾ ਟੀਚਾ ਬੱਚਿਆਂ ਲਈ ਬਰਾਬਰ ਵਿਕਾਸ ਯਕੀਨੀ ਬਣਾਉਣਾ ਹੈ : ਕੈਬਨਿਟ ਮੰਤਰੀ

ਕੈਬਨਿਟ ਮੰਤਰੀ ਬਲਜੀਤ ਕੌਰ (Baljit Kaur) ਨੇ ਕਿਹਾ ਕਿ ਸਾਡਾ ਟੀਚਾ ਸਾਰੇ ਬੱਚਿਆਂ ਲਈ ਬਰਾਬਰ ਵਿਕਾਸ ਨੂੰ ਯਕੀਨੀ ਬਣਾਉਣਾ ਹੈ । ਇਸ ਤੋਂ ਇਲਾਵਾ 1 ਹਜ਼ਾਰ ਨਵੇਂ ਆਂਗਣਵਾੜੀ ਕੇਂਦਰ ਬਣਾਏ ਜਾ ਰਹੇ ਹਨ, ਜੋ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਨ । ਉਨ੍ਹਾਂ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਬੱਚਿਆਂ ਦੇ ਦਿਮਾਗ ਦਾ 90 ਪ੍ਰਤੀਸ਼ਤ ਵਿਕਾਸ ਪੰਜ ਸਾਲ ਦੀ ਉਮਰ ਤੱਕ ਹੁੰਦਾ ਹੈ, ਇਸ ਲਈ ਸਾਡੀ ਕੋਸ਼ਿਸ਼ ਬੱਚਿਆਂ ਨੂੰ ਢੁਕਵਾਂ ਵਾਤਾਵਰਣ ਪ੍ਰਦਾਨ ਕਰਨ ਦੀ ਹੈ ।

ਬੱਚਿਆਂ ਤੇ ਕਿਤਾਬਾਂ ਦਾ ਭਾਰ ਪਾਉਣ ਦੀ ਥਾਂ ਸਿਖਾਇਆ ਜਾਣਾ ਚਾਹੀਦਾ ਹੈ ਖੇਡ ਰਾਹੀਂ

ਉਨ੍ਹਾਂ `ਤੇ ਕਿਤਾਬਾਂ ਦਾ ਬੋਝ ਪਾਉਣ ਦੀ ਬਜਾਏ, ਉਨ੍ਹਾਂ ਨੂੰ ਖੇਡ ਰਾਹੀਂ ਸਿਖਾਇਆ ਜਾਣਾ ਚਾਹੀਦਾ ਹੈ । ਅਸੀਂ ਇੱਕ ਸਹੀ ਸਿਲੇਬਸ ਜਾਂ ਪਾਠਕ੍ਰਮ ਲਾਗੂ ਕਰਨ ਜਾ ਰਹੇ ਹਾਂ ।  ਇਸ ਉਦੇਸ਼ ਲਈ ਆਂਗਣਵਾੜੀ ਸਟਾਫ਼ ਦੀ ਸਿਖਲਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ । ਅਸੀਂ ਇਸ ਨੂੰ ਫਰਵਰੀ ਤੱਕ ਪੂਰਾ ਕਰ ਲਵਾਂਗੇ । ਸਰਕਾਰ ਨੇ ਮਿਸ਼ਨ ਆਰੰਭ ਸ਼ੁਰੂ ਕੀਤਾ ਹੈ । ਇਸ ਵਿੱਚ ਉਨ੍ਹਾਂ ਮਾਪਿਆਂ ਨੂੰ ਗਰੁੱਪ ਵਿਚ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਬੱਚੇ ਆਂਗਣਵਾੜੀਆਂ ਵਿੱਚ ਜਾਂਦੇ ਹਨ । ਉਨ੍ਹਾਂ ਨੂੰ ਫ਼ੋਨ ਰਾਹੀਂ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਜਾਂਦਾ ਹੈ । ਇਸ ਦੇ ਸਕਾਰਾਤਮਕ ਨਤੀਜੇ ਦਿਖਾਈ ਦੇ ਰਹੇ ਹਨ । ਸਾਨੂੰ ਉਮੀਦ ਹੈ ਕਿ ਇਸ ਨਾਲ ਬੱਚਿਆਂ ਨੂੰ ਫਾਇਦਾ ਹੋਵੇਗਾ ।

ਸੂਬੇ ਵਿਚ 1 ਹਜ਼ਾਰ ਵਿਚੋਂ 700 ਆਂਗਣਵਾੜੀ ਕੇਂਦਰ ਚੁੱਕੇ ਹਨ ਬਣ

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਉਹ ਰਾਜ ਭਰ ਵਿੱਚ 1 ਹਜ਼ਾਰ ਆਂਗਣਵਾੜੀ ਕੇਂਦਰ (Anganwadi Center) ਬਣਾ ਰਹੇ ਹਨ। ਇਨ੍ਹਾਂ ਵਿੱਚੋਂ 700 ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਇਨ੍ਹਾਂ ਕੇਂਦਰਾਂ ਵਿੱਚ ਖੁੱਲ੍ਹੇ ਕਮਰੇ, ਬੱਚਿਆਂ ਦੇ ਆਰਾਮ ਘਰ ਅਤੇ ਰਸੋਈਆਂ ਹਨ । ਕਲਾਸਰੂਮਾਂ ਵਿੱਚ ਬਾਲਾ ਪੇਂਟਿੰਗਾਂ ਪੇਂਟ ਕੀਤੀਆਂ ਗਈਆਂ ਹਨ । ਫਰਨੀਚਰ ਆਕਰਸ਼ਕ ਅਤੇ ਬੱਚਿਆਂ ਦੇ ਅਨੁਕੂਲ ਹੈ । ਕੰਧਾਂ `ਤੇ ਪੇਂਟਿੰਗਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਇੱਕ ਅਜਿਹਾ ਮਾਹੌਲ ਬਣਾਇਆ ਜਾਵੇਗਾ ਜਿੱਥੇ ਬੱਚੇ ਕਲਾਸਰੂਮ ਵਿੱਚ ਆ ਸਕਣ ਅਤੇ ਆਪਣੇ ਆਪ ਸਿੱਖ ਸਕਣ ।

Read More : ਪੰਜਾਬ ਸਰਕਾਰ ਨੇ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ : ਡਾ. ਬਲਜੀਤ ਕੌਰ

ਭਰਾਵਾਂ ਦੀ ਆਪਸੀ ਤਕਰਾਰ ਕਾਰਨ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

0
Murder

ਨਾਭਾ (ਪਟਿਆਲਾ), 21 ਜਨਵਰੀ 2026 : ਜਿ਼ਲਾ ਪਟਿਆਲਾ ਅਧੀਨ ਪੈਂਦੇ ਸ਼ਹਿਰ ਨਾਭਾ (Nabha) ਦੇ ਪਿੰਡ ਜੱਸੋਮਾਜਰਾ (Village Jassomajra) ਵਿਖੇ ਇਕ ਭਰਾ ਵਲੋਂ ਦੂਸਰੇ ਭਰਾ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦਾ ਉਸਦੇ ਆਪਣੇ ਹੀ ਵੱਡੇ ਭਰਾ ਵਲੋਂ ਆਪਸੀ ਤਕਰਾਰਬਾਜੀ ਦੇ ਚਲਦਿਆਂ ਕਤਲ (Murder) ਕਰ ਦਿੱਤਾ ਗਿਆ ਹੈ ਦਾ ਨਾਮ ਸੰਦੀਪ ਕੁਮਾਰ ਉਰਫ ਦੀਪੂ ਹੈ। ਕਤਲ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਭਾਦਸੋਂ ਪੁਲਿਸ ਵੱਲੋਂ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੀ ਮਾਤਾ ਤੇ ਪਿਤਾ ਨੇ

ਆਪਣੇ ਹੀ ਛੋਟੇ ਸਪੁੱਤਰ ਦੀ ਹੱਤਿਆ ਵੱਡੇ ਸਪੁੱਤਰ ਵਲੋਂ ਕਰ ਦਿੱਤੇ ਜਾਣ ਤੇ ਮ੍ਰਿਤਕ ਸੰਦੀਪ ਕੁਮਾਰ (Sandeep Kumar) ਦੀ ਮਾਤਾ ਦਰਸ਼ਨਾ ਦੇਵੀ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਛੋਟਾ ਬੇਟਾ ਵੱਡੇ ਭਰਾ ਦੇ ਘਰ ਗਿਆ ਸੀ ਅਤੇ ਉਥੇ ਹੀ ਉਸ ਦਾ ਕਤਲ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਾਡਾ ਵੱਡਾ ਬੇਟਾ ਭੱਜਿਆ ਆਇਆ ਕਿ ਸੰਦੀਪ ਨੂੰ ਕਿਸੇ ਨੇ ਮਾਰ ਦਿੱਤਾ ਹੈ ਪਰ ਸਾਨੂੰ ਉਸ ਦੀ ਗੱਲ ’ਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਕਿਉਂਕਿ ਸੰਦੀਪ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਜਿਸ ਕਰਕੇ ਉਸ ਨੂੰ ਕਿਸੇ ਵੱਲੋਂ ਮਾਰ ਦਿੱਤਾ ਗਿਆ ਹੋਵੇ । ਮਾਪਿਆਂ ਨੇ ਦੱਸਿਆ ਕਿ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਾਡੇ ਹੀ ਵੱਡੇ ਪੁੱਤਰ ਨੇ ਹੀ ਸੰਦੀਪ ਨੂੰ ਮੌਤ ਦੇ ਘਾਟ ਉਤਾਰਿਆ ਹੈ ।

ਵੱਡਾ ਭਰਾ ਸੀ ਸ਼ਰਾਬ ਪੀਣ ਦਾ ਆਦੀ

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਿਸ ਵਿਅਕਤੀ ਨੇ ਆਪਣੇ ਹੀ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਹੈ ਦਾ ਨਾਮ ਪਰਵਿੰਦਰ ਸਿੰਘ ਹੈ ਤੇ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਹਮੇਸ਼ਾਂ ਹੀ ਲੜਾਈ ਝਗੜਾ ਕਰਦਾ ਹੀ ਰਹਿੰਦਾ ਸੀ । ਉਕਤ ਘਟਨਾਕ੍ਰਮ ਉਸ ਸਮੇਂ ਦੋਹਾਂ ਵਿਚ ਹੋਈ ਆਪਸੀ ਤਕਰਾਰਬਾਜੀ (Quarrel) ਵਿਚ ਕਦੋਂ ਕਤਲ ਵਿਚ ਬਦਲ ਗਿਆ ਕੁੱਝ ਪਤਾ ਨਹੀਂ ਚੱਲਿਆ । ਹਾਲਾਂਕਿ ਸੰਦੀਪ ਤਾਂ ਆਪਣੇ ਵੱਡੇ ਭਰਾ ਦੇ ਘਰ ਗਿਆ ਹੋਇਆ ਸੀ । ਪੁਲਸ ਵਲੋਂ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਭਰਾ ਨੇ ਕੀਤਾ ਭਰਾ ਦਾ ਗੰਢਾਸਾ ਮਾਰ ਕੇ ਕਤਲ