Home Blog Page 180

ਪੜ੍ਹਾਈ ਕਰ ਰਹੇ ਵਿਦਿਆਰਥੀ ਦਾ ਗੋਲੀ ਮਾਰ ਕੇ ਕੀਤਾ ਕਤਲ

0
Rajveer Khera

ਲੁਧਿਆਣਾ, 24 ਜਨਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੇ ਪਿੰਡ ਤਲਵਾੜਾ ਵਿਖੇ ਇਕ ਪੜ੍ਹਾਈ ਕਰ ਰਹੇ ਨੌਜਵਾਨ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਦਿਆਰਥੀ ਜਿਸਦਾ ਕਤਲ ਕਰ ਦਿੱਤਾ ਗਿਆ

ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਤਲਵਾੜਾ ਪਿੰਡ ਨੇੜੇ ਇੱਕ ਐਮ. ਬੀ. ਏ. ਕਰ ਰਹੇ ਜਿਸ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਦਾ ਨਾਮ ਰਾਜਵੀਰ ਸਿੰਘ ਖਹਿਰਾ ਹੈ । ਜਿਸ ਵਿਅਕਤੀ ਨੇ ਵਿਦਿਆਰਥੀ ਤੇ ਗੋਲੀ ਚਲਾਈ ਤਾਂ ਉਹ ਸਿੱਧਾ ਉਸਦੇ ਪੇਟ ‘ਚ ਗੋਲੀ ਲੱਗੀ ਸੀ । ਹਮਲਾਵਰ ਗੋਲੀਬਾਰੀ ਤੋਂ ਬਾਅਦ ਭੱਜ ਗਿਆ ਪਰ ਨੇੜਲੇ ਲੋਕਾਂ ਨੇ ਨੌਜਵਾਨ ਨੂੰ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ ।

ਥਾਣੇ ਦੇ ਐਸ. ਐਚ. ਓ. ਨੇ ਕੀਤੀ ਪੁਸ਼ਟੀ

ਜਿਸ ਥਾਂ ਤੇ ਕਤਲ ਹੋਇਆ ਵਾਲੀ ਥਾਂ ਜਿਸ ਥਾਣੇ ਦੇ ਅਧੀਨ ਆਉਂਦੀ ਹੈ ਪੀ. ਏ. ਯੂ. ਥਾਣੇ ਦੇ ਐਸ. ਐਚ. ਓ. (S. H. O.) ਵਿਜੇ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਲਵਾੜਾ ਪਿੰਡ ਦੇ ਵਸਨੀਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਇੱਕ ਨੌਜਵਾਨ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਹੈ, ਜਿਸਨੂੰ ਗੋਲੀ ਲੱਗੀ ਹੈ । ਹਮਲਾਵਰ ਭੱਜ ਗਏ ਸਨ । ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨ ਨੂੰ ਡੀ. ਐਮ. ਸੀ. ਹਸਪਤਾਲ (D. M. C. Hospital) ‘ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

ਪਰਿਵਾਰਕ ਮੈਂਬਰਾਂ ਨੇ ਲਗਾਇਆ ਕਤਲ ਦਾ ਦੋਸ਼ ਰਾਜਵੀਰ ਦੇ ਦੋਸਤ ‘ਤੇ

ਸੂਚਨਾ ਮਿਲਣ ‘ਤੇ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਰਾਜਵੀਰ ਦੇ ਕਤਲ ਦਾ ਦੋਸ਼ ਉਸਦੇ ਦੋਸਤ ‘ਤੇ ਲਗਾਉਂਦਿਆਂ ਕਿਹਾ ਕਿ ਨੌਜਵਾਨ ਉਸਨੂੰ ਘਰੋਂ ਬੁਲਾ ਕੇ ਲੈ ਗਿਆ ਸੀ ਤੇ ਫਿਰ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ । ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੋਸਟਮਾਰਟਮ (Postmortem) ਅੱਜ ਕੀਤਾ ਜਾਵੇਗਾ । ਇਸ ਦੌਰਾਨ ਪੁਲਸ ਨੇ ਪਰਿਵਾਰ ਦੀ ਸਿ਼ਕਾਇਤ ‘ਤੇ ਨੌਜਵਾਨ ਦੇ ਦੋਸਤ ਵਿਰੁੱਧ ਕੇਸ ਦਰਜ ਕਰ ਲਿਆ ਹੈ । ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Read More : ਭਰਾਵਾਂ ਦੀ ਆਪਸੀ ਤਕਰਾਰ ਕਾਰਨ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

ਖਾਈ ਵਿਚ ਡਿੱਗ ਕੇ ਮਰਨ ਵਾਲੇ ਫੌਜੀ ਜਵਾਨਾਂ ਵਿਚ ਸ਼ਾਮਲ ਸੀ ਹਰਿਆਣਵੀ ਨੌਜਵਾਨ

0
Mohit

ਹਰਿਆਣਾ, 23 ਜਨਵਰੀ 2026 : ਜੰਮੂ ਕਸ਼ਮੀਰ (Jammu and Kashmir) ਵਿਖੇ ਜੋ ਫੌਜੀ ਜਵਾਨਾਂ ਨਾਲ ਭਰੀ ਗੱਡੀ ਖਾਈ ਵਿਚ ਡਿੱਗ ਗਈ ਸੀ ਦੇ ਵਿਚ ਮਰਨ ਵਾਲਿਆਂ ਵਿਚ ਹਰਿਆਣਵੀ ਨੌਜਵਾਨ (Haryanvi youth) ਵੀ ਸ਼ਾਮਲ ਸੀ ।

ਕੌਣ ਹੈ ਇਹ ਹਰਿਆਣਵੀ ਫੌਜੀ ਨੌਜਵਾਨ

ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਜਵਾਨਾਂ ਦੀ ਖਾਈ ਵਿਚ ਡਿੱਗੀ ਗੱਡੀ ਵਿਚ ਮਰਨ ਵਾਲੇ ਫੌਜੀ ਜਵਾਨਾਂ (Military personnel) ਵਿਚ ਇਕ ਨੌਜਵਾਨ ਹਰਿਆਣਾ ਦੇ ਝੱਜਰ ਜਿ਼ਲੇ (Jhajjar district) ਦਾ ਰਹਿਣ ਵਾਲਾ ਸੀ । ਉਕਤ ਹਰਿਆਣਵੀ ਨੌਜਵਾਨ ਜਿਸਦੀ ਮੌਤ ਬਾਰੇ ਦੱਸਿਆ ਜਾ ਰਿਹਾ ਹੈ ਦਾ ਨਾਮ ਮੋਹਿਤ ਹੈ ਤੇ ਉਹ ਸਿਰਫ 25 ਵਰ੍ਹਿਆਂ ਦਾ ਸੀ । ਮੋਹਿਤ ਦੇ ਇਸ ਤਰ੍ਹਾਂ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਬਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਲੰਘੇ ਦਿਨੀਂ ਦੇਰ ਸ਼ਾਮ ਹੀ ਪਤਾ ਲੱਗਿਆ ।

ਕਦੋਂ ਭਰਤੀ ਹੋਇਆ ਸੀ ਮੋਹਿਤ ਫੌਜ ਵਿਚ

ਖੱਡ ਵਿਚ ਡਿੱਗ ਕੇ ਜਿਸ ਹਰਿਆਣਵੀ ਦੀ ਨੌਜਵਾਨ ਮੋਹਿਤ (Mohit) ਦੀ ਗੱਲ ਕਰ ਰਹੇ ਹਾਂ ਵਲੋਂ ਭਾਰਤੀ ਫੌਜ ਵਿਚ ਪੰਜ ਕੁ ਸਾਲ ਪਹਿਲਾਂ ਭਰਤੀ ਹੋਇਆ ਗਿਆ ਸੀ ਤੇ ਉਸਦਾ ਵਿਆਹ ਵੀ ਹਾਲ ਹੀ ਵਿਚ ਸਾਲ 2024 ਨਵੰਬਰ ਮਹੀਨੇ ਵਿਚ ਹੋਇਆ ਸੀ ਪਰ ਮੋਹਿਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਹੀ ਨਹੀਂ ਬਲਕਿ ਮੋਹਿਤ ਦੇ ਜੱਦੀ ਪਿੰਡ ਗਿਜਰੋਧ ਵਿਚ ਵੀ ਸੋਗ ਦੀ ਲਹਿਰ ਦੌੜ ਗਈ । ਪਰਿਵਾਰਕ ਮੈਂਬਰਾਂ ਅਨੁਸਾਰ ਫੌਜ ਵਲੋਂ ਜਦੋਂ ਪੂਰੇ ਫੌਜੀ ਸਨਮਾਨਾਂ ਨਾਲ ਸੈਨਿਕ ਦੀ ਦੇਹ ਨੂੰ ਪਿੰਡ ਲਿਆਂਦਾ ਜਾਵੇਗਾ ਉਸ ਤੋ਼਼ ਬਾਅਦ ਉਸਦਾ ਅੰਤਿਮ ਸਸਕਾਰ (Cremation) ਕੀਤਾ ਜਾਵੇਗਾ ।

Read More : ਡੋਡਾ ਵਿਖੇ ਵਾਪਰੇ ਘਟਨਾਕ੍ਰਮ ਵਿਚ ਪੰਜਾਬ ਦਾ ਫੌਜੀ ਜਵਾਨ ਵੀ ਹੋਇਆ ਸ਼ਹੀਦ

ਘਰ ਦੀ ਛੱਤ ਡਿੱਗਣ ਕਰਕੇ ਤਿੰਨ ਛੋਟੇ ਬੱਚੇ ਹੋਏ ਜ਼ਖ਼ਮੀ

0
Roof Collapses

ਚੰਡੀਗੜ੍ਹ, 23 ਜਨਵਰੀ 2026 : ਉਤਰ ਭਾਰਤ ਵਿਚ ਪੈ ਰਹੇ ਮੀਂਹ ਤੇ ਤੇਜ ਹਵਾਵਾਂ ਦੇ ਚਲਦਿਆਂ ਅੱਜ ਚੰਡੀਗੜ੍ਹ ਦੇ ਮਨੀਮਾਜਰਾ (Manimajra) ਦੇ ਗੋਵਿੰਦਪੁਰ ਖੇਤਰ ਵਿਚ ਮਕਾਨ ਦੀ ਛੱਤ ਡਿੱਗਣ (Roof collapse) ਕਰਕੇ ਬੱਚੇ ਜ਼ਖ਼ਮੀ ਹੋ ਗਏ ।

ਕਿੰਨੇ ਬੱਚੇ ਦੱਬ ਗਏ ਸੀ ਮਲਬੇ ਹੇਠਾਂ

ਪ੍ਰਾਪਤ ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਗੋਵਿੰਦਪੁਰ ਖੇਤਰ (Govindpur area) ਵਿਚ ਮੀਂਹ ਕਾਰਨ ਜਿਸ ਘਰ ਦੀ ਛੱਤ ਡਿੱਗ ਗਈ ਸੀ ਦੇ ਮਲਬੇ ਵਿਚ ਤਿੰਨ ਛੋਟੇ ਬੱਚੇ ਵੀ ਦੱਬ ਗਏ ਸਨ । ਜਿਨ੍ਹਾਂ ਨੂੰ ਤੁਰੰਤ ਮਨੀਮਾਜਰਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ ।

ਕਿੰਨੀ ਕਿੰਨੀ ਉਮਰ ਦੇ ਸਨ ਤਿੰਨੇ ਬੱਚੇ

ਮਿਲੀ ਜਾਣਕਾਰੀ ਮੁਤਾਬਕ ਛੱਤ ਡਿੱਗਣ ਨਾਲ ਜਿਹੜੇ ਤਿੰਨ ਬੱਚੇ ਜ਼ਖਮੀ (Children injured) ਹੋਏ ਹਨ ਵਿਚ 12 ਸਾਲਾ ਚੰਨੀ, 14 ਸਾਲਾ ਗੌਰਵ ਅਤੇ ਰਾਹੁਲ ਸ਼ਾਮਲ ਹਨ । ਗੌਰਵ ਅਤੇ ਚੰਨੀ ਭਰਾ ਹਨ, ਜਦੋਂ ਕਿ ਰਾਹੁਲ ਗੁਆਂਢੀ ਘਰ ਰਹਿੰਦਾ ਹੈ । ਉਹ ਗੌਰਵ ਦੇ ਘਰ ਜਾ ਰਿਹਾ ਸੀ ਅਤੇ ਤਿੰਨੋਂ ਅੰਦਰ ਖੇਡ ਰਹੇ ਸਨ ਜਦੋਂ ਛੱਤ ਡਿੱਗ ਗਈ । ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਹਨ, ਅਤੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਮਨੀਮਾਜਰਾ ਦੇ ਸਰਕਾਰੀ ਹਸਪਤਾਲ ਤੋਂ ਸੈਕਟਰ 16 ਹਸਪਤਾਲ ਰੈਫਰ ਕਰ ਦਿੱਤਾ ।

ਘਰ ਦੇ ਨਾਲ ਲੱਗਦੇ ਘਰ ਦੀ ਕੰਧ ਡਿੱਗਣ ਨਾਲ ਡਿੱਗੀ ਘਰ ਦੀ ਛੱਤ

ਛੱਤ ਡਿੱਗਣ ਦੀ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਇੱਕ ਅਧਿਕਾਰੀ ਸੰਜੀਵ ਕੋਹਲੀ ਨੇ ਕਿਹਾ ਕਿ ਨਾਲ ਲੱਗਦੇ ਇੱਕ ਘਰ ਦੀ ਕੰਧ ਛੱਤ ‘ਤੇ ਡਿੱਗ ਗਈ, ਜਿਸ ਕਾਰਨ ਛੱਤ ਡਿੱਗ ਗਈ । ਸਾਰੇ ਜ਼ਖਮੀਆਂ (injureds) ਦਾ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ । ਇਸ ਤੋਂ ਬਾਅਦ, ਆਲੇ ਦੁਆਲੇ ਦੇ ਸਾਰੇ ਮਿੱਟੀ ਦੇ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀ ਘਟਨਾ ਨੂੰ ਰੋਕਿਆ ਜਾ ਸਕੇ ।

Read More : ਟਰਾਮਾ ਸੈਂਟਰ ਦੀ ਸੀਲਿੰਗ ਛੱਤ ਅਚਾਨਕ ਡਿੱਗੀ

ਹਾਈਕੋਰਟ ‘ਚ ਹੋਈ ਅੰਮ੍ਰਿਤਪਾਲ ਦੀ ਬਜਟ ਸੈਸ਼ਨ ਵਾਲੀ ਪਟੀਸ਼ਨ ਤੇ ਸੁਣਵਾਈ

0
High Court

ਚੰਡੀਗੜ੍ਹ,23 ਜਨਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ।

ਫੈਸਲਾ ਲੈਣ ਲਈ ਅਦਾਲਤ ਨੇ ਦਿੱਤੇ ਅਥਾਰਿਟੀ ਨੂੰ ਹੁਕਮ

ਮੈਂਬਰ ਪਾਰਲੀਮੈਂਟ (Member of Parliament) ਅੰਮ੍ਰਿਤਪਾਲ ਸਿੰਘ ਦੀ ਸੰਸਦ ਸੈਸ਼ਨ ਵਿਚ ਸ਼ਾਮਲ ਹੋਣ ਵਾਲੀ ਪਟੀਸ਼ਨ ਤੇ ਫ਼ੈਸਲਾ ਲੈਣ ਲਈ ਅੱਜ ਮਾਨਯੋਗ ਅਦਾਲਤ ਨੇ ਸਬੰਧਤ ਅਥਾਰਿਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਸਬੰਧਤ ਫ਼ੈਸਲਾ ਲੈਣ । ਇਥੇ ਹੀ ਬਸ ਨਹੀਂ ਜਿਸ ਸਬੰਧਤ ਅਥਾਰਿਟੀ ਨੂੰ ਫ਼ੈਸਲਾ ਲੈਣ ਵਾਸਤੇ ਹੁਕਮ ਦਿੱਤੇ ਗਏ ਹਨ ਨੂੰ ਇਸ ਸਬੰਧ ਵਿਚ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਜੋ ਹਾਈਕੋਰਟ ਵਲੋਂ ਹੁਕਮ ਦਿੱਤਾ ਗਿਆ ਹੈ ਕਿ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਬਜਟ ਸੈਸ਼ਨ ਵਿਚ ਹਿੱਸਾ ਲੈ ਸਕਦਾ ਹੈ ਜਾਂ ਨਹੀਂ ਸਬੰਧ ਫ਼ੈਸਲਾ ਹੋਮ ਸੈਕਟਰੀ ਪੰਜਾਬ ਹੀ ਤੈਅ ਕਰਨਗੇ ਤੇ ਓਹੀ ਤੈਅ ਕਰਨਗੇ ਕਿ ਬਜਟ ਸੈਸ਼ਨ (Budget session) ਵਿਚ ਹਿੱਸਾ ਲੈਣ ਲਈ ਪੈਰੋਲ ਦਿੱਤੀ ਜਾ ਸਕਦੀ ਹੈ ਜਾਂ ਨਹੀਂ ।

ਪਹਿਲਾਂ ਵੀ ਕੀਤੀ ਗਈ ਸੀ ਅੰਮ੍ਰਿਤਪਾਲ ਵਲੋਂ ਪਟੀਸ਼ਨ ਦਾਇਰ

ਕੁੱਝ ਸਮਾਂ ਪਹਿਲਾਂ ਵੀ ਜਦੋਂ ਵਿਧਾਨ ਸਭਾ ਪੰਜਾਬ ਵਿਚ ਬਜਟ ਸੈਸ਼ਨ ਹੋਇਆ ਸੀ ਤਾਂ ਉਸ ਵਿਚ ਵੀ ਭਾਗ ਲੈਣ ਲਈ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (Amritpal Singh) ਵਲੋਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਪਟੀਸ਼ਨ (Petition) ਤੇ ਸੁਣਵਾਈ ਦੌਰਾਨ ਕਿਸੇ ਨਾ ਕਿਸੇ ਕਾਰਨ ਕਰਕੇ ਸੁਣਵਾਈ ਲਈ ਤਰੀਕ ਪੈਂਦੀ ਗਈ ਤੇ ਅਖੀਰਕਾਰ ਜਦੋਂ ਸੁਣਵਾਈ ਹੋਈ ਤਾਂ ਬਜਟ ਸੈਸ਼ਨ ਦਾ ਅਖੀਰਲਾ ਦਿਨ ਹੀ ਆ ਚੁੱਕਿਆ ਸੀ । ਜਿਸਦੇ ਚਲਦਿਆਂ ਪਟੀਸ਼ਨ ਤੇ ਫ਼ੈਸਲਾ ਨਹੀਂ ਦਿੱਤਾ ਜਾ ਸਕਿਆ ਸੀ ।

Read more : ਅੰਮ੍ਰਿਤਪਾਲ ਸਿੰਘ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

ਮੀਂਹ ਤੇ ਬਰਫਬਾਰੀ ਦੇ ਚਲਦਿਆਂ ਮਾਤਾ ਵੈਸ਼ਨੋ ਦੇਵੀ ਯਾਤਰਾ ਅਸਥਾਈ ਤੌਰ ਤੇ ਮੁਅੱਤਲ

0
Mata Vaishno Devi

ਜੰਮੂ ਕਸ਼ਮੀਰ, 23 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਕੱਟੜਾ ਵਿਖੇ ਬਣੇ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ (Yatra) ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਹੈ ।

ਕਿਊਂ ਕੀਤਾ ਗਿਆ ਹੈ ਅਜਿਹਾ

ਪ੍ਰਾਪਤ ਜਾਣਕਾਰੀ ਅਨੁਸਾਰ ਉਤਰ ਭਾਰਤ ਜਿਥੇ ਵੱਖ-ਵੱਖ ਥਾਵਾਂ ਤੇ ਪੱਛਮੀ ਗੜਬੜੀ ਦੇ ਚਲਦਿਆਂ ਕਿਤੇ ਮੀਂਹ ਤੇ ਕਿਤੇ ਬਰਫਬਾਰੀ ਹੋ ਰਹੀ ਹੈ ਦੇ ਚਲਦਿਆਂ ਹਾਲ ਦੀ ਘੜੀ ਮਾਤਾ ਵੈਸ਼ਨੋ ਦੇਵੀ (Mata Vaishno Devi) ਵਿਖੇ ਸ਼ਰਧਾਲੂਆਂ ਦੀ ਯਾਤਰਾ ਨੂੰ ਅਸਥਾਈ ਤੌਰ ਤੇ ਰੋਕ (Temporarily suspended) ਦਿੱਤਾ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ।

ਦੱਸਣਯੋਗ ਹੈ ਕਿ ਮਾਤਾ ਦੇ ਦਰਸ਼ਨਾਂ ਲਈ ਭਗਤ ਗਰਮੀ ਹੋਵੇ ਜਾਂ ਹੋਵੇ ਸਰਦੀ ਭਗਤ ਆਪਣੀ ਮੰਨਤਾਂ ਪੂਰੀਆਂ ਕਰਵਾਉਣ ਲਈ ਮਾਂ ਦੇ ਦਰਬਾਰ ਵਿਚ ਪਹੁੰਚਦੇ ਹਨ ਤੇ ਮੱਥਾ ਟੇਕਦੇ ਹਨ। ਹਾਲਾਂਕਿ ਮੌਸਮ ਕਿੰਨਾ ਖਰਾਬ ਹੈ ਪਰ ਫਿਰ ਵੀ ਭਗਤਾਂ ਦੀ ਸ਼ਰਧਾ ਨਹੀਂ ਘਟਦੀ ਤੇ ਉਹ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਹੋਏ ਹਨ ।

Read more : ਸਿ਼ਮਲਾ ਅਤੇ ਮਨਾਲੀ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਨੇ ਠਾਰੇ ਲੋਕ

ਸਿ਼ਮਲਾ ਅਤੇ ਮਨਾਲੀ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਨੇ ਠਾਰੇ ਲੋਕ

0
Heavy snowfall

ਚੰਡੀਗੜ੍ਹ, 23 ਜਨਵਰੀ 2026 : ਉਤਰ ਭਾਰਤ ਵਿਚ ਪੱਛਮੀ ਗੜਬੜੀ ਦੇ ਚਲਦਿਆਂ ਸਮੁੱਚੇ ਉਤਰ ਭਾਰਤ (North India) ਦਾ ਮੌਸਮ ਇੱਕੋਦਮ ਬਦਲ ਚੁੱਕਿਆ ਹੈ ਕਿ ਕਿਤੇ ਮੀਂਹ ਤੇ ਕਿਤੇ ਬਰਫਬਾਰੀ ਹੋ ਰਹੀ ਹੈ ।

ਤੇਜ ਹਵਾਵਾਂ ਤੇ ਮੀਂਹ ਕਾਰਨ ਡਿੱਗਿਆ ਤਾਪਮਾਨ

ਪੱਛਮੀ ਗੜਬੜੀ (Western disturbance) ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਜਿਥੇ ਮੌਸਮ (Weather) ਇਕਦਮ ਬਦਲ ਗਿਆ ਹੈ, ਉਥੇ ਅਜਿਹਾ ਹੋਣ ਨਾਲ ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਬੀਤੀ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ । ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਕਈ ਜਿ਼ਲ੍ਹਿਆਂ ਵਿੱਚ ਤਾਪਮਾਨ ਡਿੱਗ ਗਿਆ ਹੈ ।

ਬਰਫਬਾਰੀ ਕਾਰਨ ਸ੍ਰੀਨਗਰ ਵਿਚ ਕਰ ਦਿੱਤਾ ਗਿਆ ਹੈ ਉਡਾਣ ਸੰਚਾਲਨ ਮੁਅੱਤਲ

ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਦੇ ਗੁਲਮਾਰਗ ਵਿੱਚ ਜਿਥੇ ਬਰਫ਼ਬਾਰੀ (Snowfall) ਜਾਰੀ ਹੈ ਉਥੇ ਅੱਜ ਸ੍ਰੀਨਗਰ ਵਿੱਚ ਬਰਫ਼ਬਾਰੀ ਕਾਰਨ ਉਡਾਣ ਸੰਚਾਲਨ ਵੀ ਅਸਥਾਈ ਤੌਰ `ਤੇ ਮੁਅੱਤਲ ਕਰ ਦਿੱਤਾ ਗਿਆ ਹੈ । ਕਸ਼ਮੀਰ ਘਾਟੀ ਵਿੱਚ ਅੱਜ ਹੋਈ ਤਾਜ਼ਾ ਬਰਫ਼ਬਾਰੀ ਨੇ ਪੂਰੇ ਇਲਾਕੇ ਨੂੰ ਚਿੱਟੀ ਚਾਦਰ ਨਾਲ ਢਕ ਦਿੱਤਾ ਹੈ । ਇਸ ਦਾ ਅਸਰ ਹਵਾਈ ਅਤੇ ਸੜਕੀ ਆਵਾਜਾਈ `ਤੇ ਪੈ ਰਿਹਾ ਹੈ ।

ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ (Jammu-Srinagar National Highway) (ਐਨ. ਐਚ. 44) ਨੂੰ ਨਵਯੁਗ ਟਨਲ ਦੇ ਕੋਲ ਬੰਦ ਕਰ ਦਿੱਤਾ ਗਿਆ ਹੈ । ਸ੍ਰੀਨਗਰ ਏਅਰਪੋਰਟ `ਤੇ ਬਰਫ਼ਬਾਰੀ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ । ਸਿ਼ਮਲਾ ਅਤੇ ਮਨਾਲੀ ਵਿੱਚ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ ਹੈ । ਕੁਫਰੀ, ਨਾਰਕੰਡਾ ਅਤੇ ਸੋਲੰਗ ਵੈਲੀ ਵਿੱਚ ਵੀ ਬਰਫ਼ਬਾਰੀ ਦੀ ਸੰਭਾਵਨਾ ਹੈ । ਮੰਡੀ, ਕਾਂਗੜਾ ਅਤੇ ਹਮੀਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ।

Read More : ਪੰਜਾਬ ਵਿਚ ਬਾਰਸ਼ ਤੇ ਤੇਜ ਹਵਾਵਾਂ ਨੇ ਵਧਾਈ ਠੰਢ

ਟਰਾਮਾ ਸੈਂਟਰ ਦੀ ਸੀਲਿੰਗ ਛੱਤ ਅਚਾਨਕ ਡਿੱਗੀ

0
Trauma center

ਚੰਡੀਗੜ੍ਹ,23 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-32 ਵਿਖੇ ਬਣੇ ਸਰਕਾਰੀ ਮੈਡੀਕਲ ਕਾਲਜ ਐਂਡ ਹਸਪਤਾਲ (Government Medical College and Hospital) ਵਿਚ ਬਣੇ ਐਡਵਾਂਸ ਟਰਾਮਾ ਸੈਂਟਰ ਦੀ ਸੈਂਟਰ ਸੀਲਿੰਗ ਛੱਤ (Ceiling Roof) ਅਚਾਨਕ ਡਿੱਗ ਗਈ ।

ਕਿੰਨੇ ਮਹੀਨੇ ਪਹਿਲਾਂ ਹੀ ਬਣੀ ਸੀ ਇਹ ਛੱਤ

ਐਡਵਾਂਸ ਟਰਾਮਾ ਸੈਂਟਰ (Advance Trauma Center) ਵਿਖੇ ਜੋ ਸੀਲਿੰਗ ਵਾਲੀ ਛੱਤ ਅਚਾਨਕ ਹੀ ਡਿੱਗ ਗਈ ਹੈ ਚਾਰ ਮਹੀਨੇ ਪਹਿਲਾਂ ਹੀ ਬਣਾਈ ਗਈ ਸੀ । ਛੱਤ ਤੇ ਇਕਦਮ ਇਸ ਤਰ੍ਹਾਂ ਡਿੱਗਣ ਨਾਲ ਹਸਪਤਾਲ ਵਿਚ ਇਕ ਵਾਰ ਤਾਂ ਭੜਥੂ ਪੈ ਗਿਆ । ਜਦੋਂ ਇਹ ਹਾਦਸਾ ਅੱਜ ਵਾਪਰਿਆ ਤਾਂ ਉਸ ਸਮੇਂ ਜਾਣਕਾਰੀ ਮੁਤਾਬਕ ਟਰਾਮਾ ਸੈਂਟਰ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ ਤੇ ਹਿੱਸਾ ਇੰਝ ਹੇਠਾਂ ਆ ਡਿੱਗਿਆ ।

ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਮਿਲੀ ਜਾਣਕਾਰੀ ਅਨੁਸਾਰ ਛੱਤ ਤੇਜ ਮੀਂਹ ਅਤੇ ਹਵਾਵਾਂ ਦੇ ਚਲਦਿਆਂ ਡਿੱਗੀ ਦੱਸੀ ਜਾ ਰਹੀ ਹੈ । ਬਸ ਖ਼ੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਕੋਈ ਮਰੀਜ਼ ਜਾਂ ਸਿਹਤ ਕਰਮਚਾਰੀ ਉਸ ਦੇ ਹੇਠਾਂ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਦੀ ਗੁਣਵੱਤਾ `ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ ।

Read More : ਘਰ ਛੱਤ ਡਿੱਗਣ ਨਾਲ ਹੋਈ ਪੰਜ ਦੀ ਮੌਤ

ਪਠਾਨਕੋਟ ਤੇ ਗੁਰਦਾਸਪੁਰ ਦੇ ਸਕੂਲਾਂ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ

0
bomb threat

ਗੁਰਦਾਸਪੁਰ/ਪਠਾਨਕੋਟ, 23 ਜਨਵਰੀ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਤੇ ਪਠਾਨਕੋਟ (Gurdaspur and Pathankot) ਦੇ ਸਕੂਲਾਂ ਨੂੰ ਬੰਬ ਨਾਲ ਉਡਾਏ ਜਾਣ ਦੀਆਂ ਧਮਕੀਆਂ ਮਿਲਣ ਦੇ ਚਲਦਿਆਂ ਚਾਰੋਂ ਪਾਸੇ ਦਹਿਸ਼ਤ ਦਾ ਮਾਹੌਲ ਹੈ ।

ਧਮਕੀ ਮਿਲਦਿਆਂ ਹੀ ਪੁਲਸ ਨੇ ਸਕੂਲਾਂ ਨੂੰ ਘੇਰਿਆ

ਸਕੂਲਾਂ ਨੂੰ ਬੰਬ ਨਾਲ ਉਡਾਉਣ (Bomb threat) ਦੀ ਜੋ ਧਮਕੀ ਦਿੱਤੀ ਗਈ ਹੈ ਇਕ ਵਾਰ ਫਿਰ ਈਮੇਲ ਭੇਜ ਕੇ ਹੀ ਦਿੱਤੀ ਗਈ ਹੈ । ਗੁਰਦਾਸਪੁਰ ਤੇ ਪਠਾਨਕੋਟ ਦੇ ਜਿਨ੍ਹਾਂ ਸਕੂਲਾਂ ਨੂੰ ਉਪਰੋਕਤ ਧਮਕੀ ਦਿੱਤੀ ਗਈ ਹੈ ਦਾ ਪਤਾ ਚਲਦਿਆਂ ਹੀ ਪੁਲਸ ਵਲੋਂ ਸਕੂਲਾਂ ਨੂੰ ਘੇਰ ਪਾ ਲਿਆ ਗਿਆ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਦਿਆਂ ਬੱਚਿਆਂ ਨੂੰ ਛੁੱਟੀ ਕਰਕੇ ਘਰਾਂ ਭੇਜ ਦਿੱਤਾ ਗਿਆ ।

ਕਿਹੜਾ ਸਕੂਲ ਹੈ ਗੁਰਦਾਸਪੁਰ ਦਾ ਜਿਸਨੂੰ ਧਮਕੀ ਮਿਲੀ ਹੈ

ਜਾਣਕਾਰੀ ਅਨੁਸਾਰ ਪਠਾਨਕੋਟ ਤੇ ਗੁਰਦਾਸਪੁਰ ਦੇ ਜਿਨ੍ਹਾਂ ਸਕੂਲਾਂ ਨੂੰ ਬੰੰਬ ਨਾਲ ਉਡਾਉਣ ਦੀ ਧਮਕੀ (Threat) ਦਿੱਤੀ ਗਈ ਹੈ ਦੇ ਵਿਚ ਗੁਰਦਾਸਪੁਰ ਦਾ ਜੀਆ ਲਾਲ ਮਿੱਤਲ ਡੀ. ਏ. ਵੀ. ਸਕੂਲ ਸ਼ਾਮਲ ਹੈ । ਬੰਬ ਸਕੁਐਡ (Bomb squad) ਅਤੇ ਪੁਲਸ ਟੀਮਾਂ ਸਕੂਲਾਂ ਨੂੰ ਘੇਰਾ ਪਾ ਕੇ ਜਾਂਚ ਕਰ ਰਹੀਆਂ ਹਨ । ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ, ਪਰ ਪੁਲਿਸ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ।

Read More : ਈਮੇਲ ਰਾਹੀਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਭਾਰਤ ਅਤੇ ਮਿਆਂਮਾਰ ਵਿੱਚ ਭੂਚਾਲ ਨਾਲ ਹਿੱਲੀ ਧਰਤੀ

0
Earthquake

ਨਵੀਂ ਦਿੱਲੀ, 23 ਜਨਵਰੀ 2026 : ਅੱਜ ਭਾਰਤ ਦੇ ਨਾਗਾਲੈਂਡ ਜਿ਼ਲ੍ਹੇ (Nagaland Districts) ਦੇ ਕਿਫਾਇਰ ਵਿੱਚ 4 ਤੀਬਰਤਾ ਦਾ ਭੂਚਾਲ ਆਉਣ ਨਾਲ ਜਿਥੇ ਜਬਰਦਸਤ ਭੂਚਾਲ ਦੇ ਝਟਕੇ ਲੱਗੇ ਹਨ ਨਾਲ ਧਰਤੀ ਵੀ ਹਿਲ ਗਈ ਹੈ । ਇਸੇ ਤਰ੍ਹਾਂ ਮਿਆਂਮਾਰ (Myanmar) ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.6 ਮਾਪੀ ਗਈ । ਭੂਚਾਲ ਭਾਰਤੀ ਮਿਆਰੀ ਸਮੇਂ (IST) ਅਨੁਸਾਰ ਰਾਤ 11:04 ਵਜੇ 90 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

ਕਿੰਨੇ ਕਿਲੋਮੀਟਰ ਡੂੰਘਾਈ ਸੀ

ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (National Center for Seismology) (ਐਨ. ਸੀ. ਐਸ.) ਦੇ ਅਨੁਸਾਰ ਭੂਚਾਲ (Earthquake) ਜੋ ਕਿ ਤੜਕੇ 3. 20 ਵਜੇ ਆਇਆ, ਦਾ ਕੇਂਦਰ 90 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਦੱਸਣਯੋਗ ਹੈ ਕਿ ਭੂਚਾਲ ਦੇ ਝਟਕੇ ਲੱਗਣ ਨਾਲ ਬੇਸ਼ਕ ਕਿਸੇ ਤਰ੍ਹਾਂ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਹਾਲੇ ਤੱਕ ਕੋਈ ਖਬਰ ਨਹੀਂ ਹੈ ਪਰ ਭੂਚਾਲ ਦੇ ਆਉਣ ਨਾਲ ਇਕ ਵਾਰ ਤਾਂ ਜਿਥੇ ਵੀ ਆਵੇ ਉਥੋਂ ਦੇ ਨਾਲ-ਨਾਲ ਚਾਰੇ ਪਾਸੇ ਹੀ ਡਰ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ ।

ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਿਆਂ ਤੇ ਆ ਚੁੱਕਿਐ ਹੈ ਭੂਚਾਲ

ਸਾਲ 2025 ਦੀ ਗੱਲ ਕੀਤੀ ਜਾਵੇ ਤਾਂ 2026 ਦੀ ਭੂਚਾਲ ਜਦੋਂ ਜਦੋਂ ਵੀ ਜਿਥੇ ਕਿਧਰੇ ਵੀ ਆਇਆ ਤੋਂ ਬਚਣ ਲਈ ਹਮੇਸ਼ਾਂ ਖੁੱਲ੍ਹੇ ਵਿਚ ਜਾਣਾ ਚਾਹੀਦਾ ਹੈ ਨਾ ਕਿ ਇਸ ਮੌਕੇ ਲਿਫਟ, ਪੌੜੀਆਂ ਆਦਿ ਦਾ ਇਸਤੇਮਾਲ ਕੀਤਾ ਜਾਵੇ । ਕਿਉਂਕਿ ਭੂਚਾਲ ਦੀ ਰਫ਼ਤਾਰ ਮੁਤਾਬਕ ਜੇਕਰ ਕੁੱਝ ਡਿੱਗਦਾ ਹੈ ਤਾਂ ਉਸ ਦੀ ਮਾਰ ਤੋਂ ਬਚਣ ਲਈ ਖੁੱਲ੍ਹਾ ਸਥਾਨ ਹੀ ਜਿ਼ੰਦਗੀ ਸੁਰੱਖਿਤ ਰੱਖ ਸਕਦਾ ਹੈ ।

Read More : ਭਾਰਤ ਦੇ ਦੋ ਸੂਬਿਆਂ ਵਿਚ ਆਏ ਭੂਚਾਲ ਦੇ ਝਟਕੇ

ਈਮੇਲ ਰਾਹੀਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0
bomb threat

ਨਵੀਂ ਦਿੱਲੀ, 23 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਦੇ ਇਕ ਸਕੂਲ ਅੱਜ ਈਮੇਲ ਰਾਹੀਂ ਮੈਸੇਜ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ (Threat) ਦਿੱਤੀ ਗਈ ਹੈ ।

ਕਿਹੜੇ ਸਕੂਲ ਨੂੰ ਦਿੱਤੀ ਗਈ ਹੈ ਧਮਕੀ

ਪ੍ਰਾਪਤ ਜਾਣਕਾਰੀ ਅਨੁਸਾਰ ਧਮਕੀ ਦੇਣ ਵਾਲਿਆਂ ਵਲੋਂ ਜੋ ਸਕੂਲ ਪ੍ਰਸ਼ਾਸਨ ਨੂੰ ਈਮੇਲ ਭੇਜ ਕੇ ਸਕੂਲ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੀ ਗਈ ਹੈ ਦਾ ਨਾਮ ਸਿ਼ਵ ਨਾਦਰ ਸਕੂਲ (Shiv Nadar School) ਹੈ । ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਗਿਆ । ਸਕੂਲ ਬੱਸਾਂ ਵਾਪਸ ਭੇਜ ਦਿੱਤੀਆਂ ਗਈਆਂ, ਅਤੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ । ਪੂਰੇ ਸਕੂਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ।

Read More : ਗੁਰਦਾਸਪੁਰ ਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ