Home Blog Page 17

ਟਰੱਕ ਵਲੋਂ ਸਕੂਟਰ ਨੂੰ ਟੱਕਰ ਮਾਰਨ ਕਾਰਨ ਹੋਈ ਦੋ ਵਿਅਕਤੀਆਂ ਦੀ ਮੌਤ

0
Sirhind Accident

ਫਤਹਿਗੜ੍ਹ ਸਾਹਿਬ, 30 ਜੁਲਾਈ 2026 : ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਅਧੀਨ ਆਉਂਦੇ ਪਿੰਡ ਪੀਰ ਜੈਨ ਨੇੜੇ ਟਰੱਕ ਵਲੋਂ ਸਕੂਟਰ ਨੂੰ ਟੱਕਰ ਮਾਰ ਦੇਣ ਕਾਰਨ ਦੋ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਪੀਰ ਜੈਨ (Village Pir Jain) ਨੇੜੇ ਜੋ ਚੰਡੀਗੜ੍ਹ ਵਾਲੇ ਪਾਸੇ ਤੋਂ ਆ ਰਹੇ ਇਕ ਟਰੱਕ ਵਲੋਂ ਸਕੂਟਰ ਨੂੰ ਟੱਕਰ ਮਾਰ ਦਿੱਤੀ ਸੀ ਦੇ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਅੱਗ ਲੱਗਣ ਕਾਰਨ ਸਕੂਟਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਸੀ ਦੀ ਪਛਾਣ 42 ਸਾਲਾ ਮਨਦੀਪ ਸਿੰਘ ਵਾਸੀ ਪਿੰਡ ਕੋਟਲਾ ਬਜਵਾੜਾ ਅਤੇ 25 ਸਾਲਾ ਪੂਜਾ ਵਾਸੀ ਪਿੰਡ ਮਾਨੂਪੁਰ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਲਾਸ਼ਾਂ ਨੂੰ ਭੇਜ ਦਿੱਤਾ ਹੈ ਪੋਸਟਮਾਰਟਮ ਲਈ

ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਸ ਦੀ ਰੋਡ ਸੇਫਟੀ ਫੋਰਸ ਅਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ । ਪੁਲਸ ਅਤੇ ਪਿੰਡ ਵਾਸੀਆਂ ਨੇ ਅੱਗ ’ਤੇ ਕਾਬੂ ਪਾ ਕੇ ਸਥਿਤੀ ’ਤੇ ਕਾਬੂ ਪਾਇਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ । ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਐਸ. ਐਚ. ਓ. ਰਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਭੇਜ ਦਿੱਤਾ ਹੈ ।

ਪਤੀ ਨੇ ਪਤਨੀ ਦਾ ਕਤਲ ਕਰਕੇ ਖੁਦ ਵੀ ਦਿੱਤੀ ਫਾਹਾ ਲੈ ਕੇ ਜਾਨ

0
Death

ਕਾਨਪੁਰ, 30 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਪਤੀ ਵਲੋਂ ਪਤਨੀ ਦਾ ਕਤਲ (Murder) ਕਰਕੇ ਬਾਅਦ ਵਿਚ ਖੁਦ ਵੀ ਫਾਹਾ ਲਗਾ ਕੇ ਜਾਨ ਦੇ ਦਿੱਤੀ ਗਈ ਹੈ ।

ਦੋਵੇਂ ਲੱਗਦੇ ਸਨ ਰਿਸ਼ਤੇ ਵਿਚ ਚਚੇਰੇ ਭਰਾ

ਰਿਸ਼ਤੇ ਵਿਚ ਦੋਵੇਂ ਚਚੇਰੇ ਭੈਣ-ਭਰਾ ਲੱਗਦੇ ਸਨ । ਦੋਹਾਂ ਨੇ ਪਰਿਵਾਰ ਦੇ ਖਿ਼ਲਾਫ ਜਾ ਕੇ ਵਿਆਹ ਕੀਤਾ ਸੀ । ਪੁਲਸ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਪਤੀ ਵੱਲੋਂ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਫਾਹੇ ਨਾਲ ਲਟਕ ਕੇ ਖ਼ੁਦਕੁਸ਼ੀ (Suicide) ਕਰਨ ਦਾ ਖ਼ਦਸ਼ਾ ਹੈ । ਦੋਹਾਂ ਨੇ ਲੱਗਭਗ 3 ਮਹੀਨੇ ਪਹਿਲਾਂ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕੀਤਾ ਸੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੌਣ ਸਨ ਦੋਵੇਂ ਜਣੇ

ਪੁਲਸ ਦੇ ਮੁਤਾਬਕ ਸਚੈਂਡੀ ਖੇਤਰ ਦੇ ਰਹਿਣ ਵਾਲੇ ਸੌਰਭ ਸਵਿਤਾ ਉਰਫ਼ ਟੋਨੀ (22) ਅਤੇ ਰਾਣੀ ਉਰਫ਼ ਸ਼ਾਲਿਨੀ (18) ਵਿਚਾਲੇ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਸਨ । ਦੋਹਾਂ ਨੇ 1 ਅਪ੍ਰੈਲ ਨੂੰ ਲਵ-ਮੈਰਿਜ ਕਰਵਾਈ ਸੀ ਅਤੇ ਹਾਲ ਹੀ ਵਿਚ ਦਿੱਲੀ ਤੋਂ ਪਰਤ ਕੇ ਬੱਰਾ-7 ਵਿਚ ਕਿਰਾਏ ਦੇ ਕਮਰੇ ਵਿਚ ਰਹਿਣ ਲੱਗੇ ਸਨ ।

ਭਾਰਤੀ ਪੁਰਸ਼ ਹਾਕੀ ਟੀਮ ਦਾ ਏਸ਼ੀਆਈ ਖੇਡਾਂ ਲਈ ਹੋਇਆ ਐਲਾਨ

0
hockey team

ਨਵੀਂ ਦਿੱਲੀ, 30 ਜੁਲਾਈ 2026 : ਹਾਲ ਹੀ ਵਿਚ ਹੋ ਰਹੀਆਂ ਏਸ਼ੀਆਈ ਖੇਡਾਂ-2026 (Asian Games-2026) ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਖਿਡਾਰੀਆਂ ਦੀ ਕੀਤੀ ਗਈ ਹੈ ਚੋਣ

ਮਿਲੀ ਜਾਣਕਾਰੀ ਅਨੁਸਾਰ ਏਸ਼ੀਆਈ ਖੇਡਾਂ-2026 ਲਈ ਜੋ ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦੀ ਚੋਣ ਕੀਤੀ ਗਈ ਹੈ ਦੇ ਵਿਚ 20 ਖਿਡਾਰੀ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਟੀਮ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਐਚੀ-ਨਾਗੋਆ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਪ੍ਰਤੀਯੋਗਿਤਾ (Competition) ਵਿਚ ਭਾਗ ਲਵੇਗੀ ।

ਕੌਣ ਕੌਣ ਹੈ ਚੁਣੀ ਗਈ ਟੀਮ ਵਿਚ

ਜਿਨ੍ਹਾਂ ਜਿਨ੍ਹਾਂ ਦੀ ਚੋਣ ਕੀਤੀ ਗਈ ਹੈ ਵਿਚ ਗੋਲਕੀਪਰ ਮੋਹਿਤ ਐਚ. ਐਸ, ਸੂਰਜ ਕਰਕੇਰਾ, ਡਿਫੈਂਡਰ ਜਰਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ (ਕਪਤਾਨ), ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ, ਯਸ਼ਦੀਪ ਸਿਵਾਚ, ਮਿਡ-ਫੀਲਡਰ ਰਾਜਿੰਦਰ ਸਿੰਘ, ਰਾਜ ਕੁਮਾਰ ਪਾਲ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਨੀਲਕਾਂਤ ਸ਼ਰਮਾ, ਵਿਵੇਕ ਸਾਗਰ ਪ੍ਰਸਾਦ ਅਤੇ ਫਾਰਵਰਡ ਦਿਲਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ, ਮਨਦੀਪ ਸਿੰਘ, ਅਭਿਸ਼ੇਕ ਸ਼ਾਮਲ ਹਨ ।

ਥਾਈਲੈਂਡ `ਚ ਭਾਰਤੀ ਸੈਲਾਨੀਆਂ ਨੂੰ ਅਗਵਾ ਤੇ ਫਿਰੌਤੀ ਦੇ ਦੋਸ਼ ਹੇਠ ਭਾਰਤੀ ਗ੍ਰਿਫਤਾਰ

0
Thailand Arrest

ਬੈਂਕਾਕ, 30 ਜੁਲਾਈ 2026 : ਥਾਈਲੈਂਡ (Thailand) ਵਿਚ 3 ਭਾਰਤੀ ਸੈਲਾਨੀਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਫਿ਼ਰੌਤੀ ਮੰਗਣ ਦੇ ਦੋਸ਼ ਵਿਚ 5 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਬੈਂਕਾਕ ਦੇ ਕਲੌਂਗ ਤਾਨ ਇਲਾਕੇ ਦੇ ਇਕ ਹੋਟਲ ‘ਚੋਂ ਉਸ ਸਮੇਂ ਦਬੋਚ ਲਿਆ ਜਦੋਂ ਉਹ ਕਥਿਤ ਤੌਰ ‘ਤੇ ਦੇਸ਼ ਛੱਡ ਕੇ ਭੱਜਣ ਦੀ ਤਿਆਰੀ ਕਰ ਰਹੇ ਸਨ । ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ (38), ਜਗਜੀਤ ਸਿੰਘ (38), ਰਾਮਬਾਲਕ ਕੁਮਾਰ (24), ਸੁਖਬੀਰ ਸਿੰਘ (37) ਤੇ ਕੁਲਰਾ ਸਿੰਘ (27) ਵਜੋਂ ਹੋਈ ਹੈ ।

ਮੁਲਜਮਾਂ ਕੋਲੋਂ ਪੁੱਛਗਿੱਛ ਵਿਚ ਸਾਹਮਣੇ ਆਇਆ

ਪੁਲਸ ਅਨੁਸਾਰ ਪੁੱਛਗਿੱਛ ਵਿਚ ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਕ ਪਾਕਿਸਤਾਨੀ ਨਾਗਰਿਕ ਨੇ 3 ਭਾਰਤੀ ਸੈਲਾਨੀਆਂ (Indian tourists) ਨੂੰ ਅਗਵਾ ਕਰਨ ਦਾ ਹੁਕਮ ਦਿੱਤਾ ਸੀ । ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਕਥਿਤ ਸਾਜਿ਼ਸ਼ਕਰਤਾ ਦੁਬਈ ਵਿਚ ਬੈਠਾ ਹੈ ਅਤੇ ਫਿ਼ਰੌਤੀ ਦੀ ਰਕਮ ਕ੍ਰਿਪਟੋਕਰੰਸੀ ਰਾਹੀਂ ਹਾਸਲ ਕਰਨ ਦੀ ਯੋਜਨਾ ਬਣਾ ਰਿਹਾ ਸੀ ।

ਕੌਣ ਕੌਣ ਸਨ ਜਿਨ੍ਹਾਂ ਨੂੰ ਕੀਤਾ ਗਿਆ ਸੀ ਅਗਵਾ

ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪੀੜਤਾਂ ਦੇ ਪਰਿਵਾਰ ਵਾਲਿਆਂ ਦੀ ਸਿ਼ਕਾਇਤ ਤੋਂ ਬਾਅਦ ਥਾਈਲੈਂਡ ਸਥਿਤ ਭਾਰਤੀ ਅੰਬੈਸੀ ਨੇ 21 ਜੁਲਾਈ ਨੂੰ ਚੋਨਬੁਰੀ ਇਮੀਗ੍ਰੇਸ਼ਨ ਪੁਲਸ ਅਤੇ ਪੱਤਾਇਆ ਸਿਟੀ ਪੁਲਸ (Pattaya City Police) ਨੂੰ ਚੌਕਸ ਕੀਤਾ । ਇਸ ਤੋਂ ਬਾਅਦ ਪੁਲਸ ਨੇ ਖ਼ੁਫ਼ੀਆ ਸੂਚਨਾ ਅਤੇ ਸੀ.ਸੀ. ਟੀ. ਵੀ. ਫੁਟੇਜ ਦੇ ਆਧਾਰ `ਤੇ ਪੱਤਾਇਆ ਸਥਿਤ ਇਕ 2 ਮੰਜ਼ਿਲਾ ਇਮਾਰਤ ‘ਤੇ ਛਾਪਾ ਮਾਰ ਕੇ ਮੋਹਿਤ (23), ਆਸ਼ੀਸ਼ (24) ਤੇ ਹਿਮਾਂਸ਼ੂ (20) ਨਾਂ ਦੇ ਤਿੰਨੋਂ ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਛੁਡਵਾ ਲਿਆ ।

ਐੱਫ. ਬੀ. ਆਈ. ਦੀ ਮੋਸਟ ਵਾਂਟਿਡ ਸੂਚੀ `ਚ ਭਾਰਤੀ ਮੂਲ ਦਾ ਹਰਮਨਵੀਰ ਸਿੰਘ

0
Harmanvir Singh

ਵਾਸਿ਼ੰਗਟਨ, 30 ਜੁਲਾਈ 2026 : ਅਮਰੀਕੀ ਫੈਡਰਲ ਜਾਂਚ ਏਜੰਸੀ (US Federal Investigation Agency) ਨੇ ਭਾਰਤੀ ਮੂਲ ਦੇ ਹਰਮਨਵੀਰ ਸਿੰਘ ਨੂੰ ਆਪਣੀ ਮੋਸਟ ਵਾਂਟਿਡ ਸੂਚੀ ਵਿਚ ਸ਼ਾਮਲ ਕਰਦਿਆਂ ਉਸ ਖਿ਼ਲਾਫ਼ ਜਨਤਕ ਨੋਟਿਸ (Public Notice) ਜਾਰੀ ਕੀਤਾ ਹੈ ।

ਕੀ ਦੋਸ਼ ਲਗਾਇਆ ਗਿਆ ਏਜੰਸੀ ਵਲੋਂ

ਏਜੰਸੀ ਅਨੁਸਾਰ ਹਰਮਨਵੀਰ ਸਿੰਘ ਨਸ਼ੇ ਵਾਲੇ ਪਦਾਰਥਾਂ ਦੇ ਕੌਮਾਂਤਰੀ ਸਮੱਗਲਿੰਗ ਨੈੱਟਵਰਕ (Smuggling network) ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ । ਐੱਫ. ਬੀ. ਆਈ. ਮੁਤਾਬਕ ਹਰਮਨਵੀਰ ਸਿੰਘ (Harmanveer Singh) ਕੈਨੇਡਾ ਦੇ ਵੈਨਕੂਵਰ ਸਥਿਤ ਰਵਿੰਦਰ ਢਾਂਡਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨਾਲ ਜੁੜਿਆ ਹੋਇਆ ਸੀ । ਜਾਂਚ ਏਜੰਸੀ ਦਾ ਦੋਸ਼ ਹੈ ਕਿ ਇਹ ਗਿਰੋਹ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿਚ ਸਰਗਰਮ ਡਰੱਗ ਸਮੱਗਲਿੰਗ ਨੈੱਟਵਰਕ ਲਈ ਵੱਡੀ ਮਾਤਰਾ ਵਿਚ ਕੋਕੀਨ ਤੇ ‘ਮੈਥਾਮਫੈਟਾਮਾਈਲ ਦੀ ਸਮੱਗਲਿੰਗ ਕਰਦਾ ਸੀ ।

ਕਾਮਨਵੈਲਥ ਖੇਡਾਂ ਵਿਚ ਦਿਲੀਪ ਮਹਾਦੂ ਗਾਵਿਤ ਨੇ ਝੋਲੀ ਪਾਇਆ ਤੀਜਾ ਸੋਨ ਤਮਗਾ

0
Dilip Mahadu

ਗਲਾਸਗੋ, 30 ਜੁਲਾਈ 2026 : ਗਲਾਸਗੋ (Glasgow) ਵਿਖੇ ਹੋ ਰਹੀ ਰਾਸ਼ਟਰ ਮੰਡਲ ਖੇਡਾਂ-2026 (Commonwealth Games-2026) ਵਿਚ ਦਿਲੀਪ ਮਹਾਦੂ ਗਾਵਿਤ ਵਲੋਂ ਭਾਰਤ ਲਈ ਤੀਸਰਾ ਸੋਨ ਤਮਗਾ ਜਿੱਤਿਆ ਗਿਆ ਹੈ ।

ਕਿਹੜੀ ਖੇਡ ਵਿਚ ਜਿੱਤਿਆ ਹੈ ਸੋਨ ਤਮਗਾ

ਦਿਲੀਪ ਮਹਾਦੂ ਗਾਵਿਤ (Dilip Mahadu Gavit) ਨੇ ਜੋ ਰਾਸ਼ਟਰ ਮੰਡਲ ਖੇਡਾਂ ਦੇ ਛੇਵੇਂ ਦਿਨ ਭਾਰਤ ਲਈ ਤੀਜਾ ਸੋਨ ਤਗਮਾ (Gold medal) ਜਿੱਤਿਆ ਉਹ ਉਸ ਨੇ ਪੁਰਸ਼ਾਂ ਦੀ ਪੈਰਾ 100 ਮੀਟਰ ਦੌੜ 10.71 ਸਕਿੰਟਾਂ ਦੇ ਸਮੇਂ ਨਾਲ ਪਹਿਲੇ ਸਥਾਨ ‘ਤੇ ਪੂਰੀ ਕੀਤੀ । ਭਾਰਤ ਦੇ ਹੀ ਮੁਹੰਮਦ ਬਾਸਿਲ ਨੇ 10.83 ਸਕਿੰਟਾਂ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਇੰਗਲੈਂਡ ਦੇ ਕੇਵਿਨ ਸੈਂਟੋਸ ਨੇ 10.85 ਸਕਿੰਟਾਂ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ ।

ਹੋਰ ਕਿਸ ਕਿਸ ਨੇ ਜਿੱਤਿਆ ਖੇਡਾਂ ਵਿਚ ਸੋਨ ਤਮਗਾ

ਗਾਵਿਤ ਤੋਂ ਪਹਿਲਾਂ ਸ਼ਰਮਿਲਾ ਧਨਖੜ ਪਹਿਲਾਂ ਹੀ ਮਹਿਲਾਵਾਂ ਦੇ 57 ਸ਼ਾਟ ਪੁਟ ਮੁਕਾਬਲੇ ਵਿੱਚ ਭਾਰਤ ਲਈ ਸੋਨ ਤਗਮਾ ਜਿੱਤ ਚੁੱਕੀ ਸੀ, ਅਤੇ ਐਤਵਾਰ ਨੂੰ ਮੀਰਾਬਾਈ ਚਾਨੂ ਨੇ 48 ਕਿਲੋਗ੍ਰਾਮ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ, ਛੇਵੇਂ ਦਿਨ, ਲੌਂਗ ਜੰਪਰ ਮੁਰਲੀ ਸ਼੍ਰੀਸ਼ੰਕਰ ਨੇ 8.09 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ। ਉਹ ਲਗਾਤਾਰ ਦੋ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੀ ਲੌਂਗ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ । ਜਮੈਕਾ ਦੇ ਤਾਜੇ ਗੇਲ ਨੇ 8.15 ਮੀਟਰ ਦੀ ਛਾਲ ਨਾਲ ਇਸ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ।

ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ ਹੋਈ 15

ਖੇਡਾਂ ਛੇਵੇਂ ਦਿਨ ਦੇ ਮੁਕਾਬਲਿਆਂ ਦੀ ਸਮਾਪਤੀ ‘ਤੇ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 15 ਹੋ ਗਈ ਹੈ, ਜਿਸ ਵਿੱਚ 3 ਸੋਨੇ, 9 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ । ਇਸ ਦੇ ਨਾਲ ਹੀ ਭਾਰਤੀ ਟੀਮ ਤਗਮਾ ਸੂਚੀ ਵਿੱਚ ਅੱਠਵੇਂ ਸਥਾਨ `ਤੇ ਪਹੁੰਚ ਗਈ ਹੈ । ਪੰਜਵੇਂ ਦਿਨ ਭਾਰਤ ਨੌਵੇਂ ਸਥਾਨ ‘ਤੇ ਖਿਸਕ ਗਿਆ ਸੀ । ਇਸ ਦੌਰਾਨ ਆਸਟ੍ਰੇਲੀਆ ਕੁੱਲ 103 ਤਗਮਿਆਂ (ਜਿਨ੍ਹਾਂ ਵਿੱਚ 47 ਸੋਨੇ ਦੇ ਤਗਮੇ ਸ਼ਾਮਲ ਹਨ) ਨਾਲ ਸੂਚੀ ਵਿੱਚ ਸਭ ਤੋਂ ਅੱਗੇ ਬਣਿਆ ਹੋਇਆ ਹੈ । ਇਸ ਤੋਂ ਇਲਾਵਾ, ਬੁੱਧਵਾਰ ਨੂੰ ਛੇ ਮੁੱਕੇਬਾਜ਼ਾਂ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ਨਾਲ, ਮੁੱਕੇਬਾਜ਼ੀ ਟੀਮ ਨੇ ਇਸ ਖੇਡ ਵਿੱਚ ਕੁੱਲ 10 ਤਗਮੇ ਪੱਕੇ ਕਰ ਲਏ ਹਨ ।

ਜਬਰ-ਜਨਾਹ ਦੀ ਸਿ਼ਕਾਰ 11 ਸਾਲਾ ਪੀੜਤਾ ਨੇ ਦਿੱਤਾ ਬੱਚੀ ਨੂੰ ਜਨਮ

0
baby Birth

ਯਮੁਨਾਨਗਰ, 30 ਜੁਲਾਈ 2026 : ਹਰਿਆਣਾ (Haryana) ‘ਚ ਯਮੁਨਾਨਗਰ ਦੇ ਸਿਵਲ ਹਸਪਤਾਲ ‘ਚ ਜਬਰ-ਜ਼ਨਾਹ (Rape) ਦਾ ਸਿ਼ਕਾਰ 11 ਸਾਲ ਦੀ ਇਕ ਪੀੜਤਾ ਵਲੋਂ ਬੱਚੀ ਨੂੰ ਜਨਮ (Baby girl born) ਦਿੱਤਾ ਗਿਆ ਹੈ ।

ਸਿਕਾਇਤ ਦਰਜ ਕਰਵਾਉਣ ਸਮੇਂ ਲੜਕੀ 7 ਮਹੀਨਿਆਂ ਦੀ ਗਰਭਵਤੀ ਸੀ

ਰਿਪੋਰਟਾਂ ਅਨੁਸਾਰ ਪੀੜਤਾ ਦੇ ਪਰਿਵਾਰ ਨੇ ਮਈ ‘ਚ ਛਛਰੌਲੀ ਪੁਲਸ ਸਟੇਸ਼ਨ ‘ਚ ਸਿ਼ਕਾਇਤ ਦਰਜ (Complaint filed) ਕਰਵਾਈ ਸੀ । ਉਸ ਸਮੇਂ ਬੱਚੀ ਲੱਗਭਗ 7 ਮਹੀਨਿਆਂ ਦੀ ਗਰਭਵਤੀ ਸੀ । ਸਿਵਲ ਸਰਜਨ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਮਾਂ ਤੇ ਬੱਚੀ ਦੋਵੇਂ ਤੰਦਰੁਸਤ ਹਨ ।

ਮੁਲਜਮ ਨੂੂੰ ਪੁਲਸ ਨੇ ਭੇਜ ਦਿੱਤਾ ਹੈ ਜੁਡੀਸ਼ੀਅਲ ਹਿਰਾਸਤ ਵਿਚ

ਪੁਲਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਛਛਰੌਲੀ ‘ਚ ਇਕ ਫਾਰਮੇਸੀ ਕੰਪਨੀ ਦੇ ਮਾਲਕ ਦਾ ਡਰਾਈਵਰ ਹੈ । ਪੁਲਸ ਨੇ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਜੁਡੀਸ਼ੀਅਲ ਹਿਰਾਸਤ (Judicial custody) ‘ਚ ਭੇਜ ਦਿੱਤਾ ਹੈ । ਪਰਿਵਾਰ ਅਨੁਸਾਰ 22 ਮਈ ਨੂੰ ਸਕੂਲ ‘ਚ ਬਿਮਾਰ ਹੋਣ ਤੋਂ ਬਾਅਦ ਜਾਂਚ ਦੌਰਾਨ ਵਿਦਿਆਰਥਣ ਦੇ ਗਰਭਵਤੀ (Pregnant) ਹੋਣ ਦਾ ਪਤਾ ਲੱਗਾ ਸੀ ।

ਅੰਮ੍ਰਿਤਸਰ ਦੀ ਵਸਨੀਕ ਲੜਕੀ ਦੀ ਕੈਨੇਡਾ ਵਿਖੇ ਹੋਈ ਹੱਤਿਆ

0
Navreet Murder

ਕੈਨੇਡਾ, 30 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੀ ਵਸਨੀਕ ਪੰਜਾਬੀ ਲੜਕੀ ਦਾ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ (Canada) ਦੇੇ ਟੋਰਾਂਟੋ ਵਿਖੇ ਜਿਸ ਪੰਜਾਬੀ ਲੜਕੀ ਦੀ ਗੋਲੀਬਾਰੀ (Shooting) ਕਰਕੇ ਹੱਤਿਆ ਕਰ ਦਿੱਤੀ ਗਈ ਹੈ ਦੀ ਪਛਾਣ ਅੰਮ੍ਰਿਤਸਰ ਦੀ ਵਸਨੀਕ ਨਵਰੀਤ ਕੌਰ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਵਿਅਕਤੀ ਵਲੋਂ ਨਵਰੀਤ ਕੌਰ (Navreet Kaur) ਦਾ ਕਤਲ ਕੀਤੇ ਜਾਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਵਲੋਂ ਪਿਛਲੇ ਕਾਫੀ ਸਮੇਂ ਤੋਂ ਨਵਰੀਤ ਕੌਰ ਨੂੰ ਇਕ ਪਾਸੜ ਪਿਆਰ ਦੇ ਚਲਦਿਆਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਇਸ ਸਬੰਧੀ ਇਕ ਸਿਕਾਇਤ ਵੀ ਕੈਨੇਡਾ ਵਿਖੇ ਪੁਲਸ ਕੋਲ ਦਰਜ ਹੈ ।

ਕੀ ਦੱਸਿਆ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ

ਕਤਲ ਦੀ ਵਾਰਦਾਤ ਦਾ ਸਿ਼ਕਾਰ ਹੋਈ ਲੜਕੀ ਨਵਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਪਿਤਾ ਹਰਭਜਨ ਸਿੰਘ ਤੇ ਚਾਚਾ ਬਲਬੀਰ ਸਿੰਘ ਨੇ ਦੱਸਿਆ ਕਿ ਨਵਨੀਤ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ । ਪੜ੍ਹਾਈ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਅਤੇ ਬਾਅਦ ਵਿੱਚ ਸਥਾਈ ਨਿਵਾਸ (ਪੀ. ਆਰ.) ਹਾਸਲ ਕਰਨ ਉਪਰੰਤ ਉਹ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ । ਕਰੀਬ ਇੱਕ ਮਹੀਨਾ ਪਹਿਲਾਂ ਉਹ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ । 27 ਜੂਨ ਨੂੰ ਉਸ ਨੇ ਅੰਮ੍ਰਿਤ ਛਕਿਆ ਅਤੇ 29 ਜੂਨ ਨੂੰ ਮੁੜ ਕੈਨੇਡਾ ਪਰਤ ਗਈ ।

ਕੀ ਦਾਅਵਾ ਕੀਤਾ ਪਰਿਵਾਰਕ ਮੈਂਬਰਾਂ ਨੇ

ਨਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮਕ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਨਵਨੀਤ ਨੂੰ ਤੰਗ ਕਰ ਰਿਹਾ ਸੀ । ਉਹ ਲਗਾਤਾਰ ਫੋਨ ਕਰਦਾ, ਪਿੱਛਾ ਕਰਦਾ ਅਤੇ ਬੈਂਕ ਤੱਕ ਪਹੁੰਚ ਜਾਂਦਾ ਸੀ । ਇਸ ਤੋਂ ਬਾਅਦ ਨਵਨੀਤ ਨੇ ਪੁਲਸ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ, ਜਿਸ `ਤੇ ਪੁਲਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲਾ ਅਦਾਲਤ ਤੱਕ ਪਹੁੰਚਿਆ । ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦੀ ਥਾਂ ਵੀ ਬਦਲ ਲਈ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮ ਉਸ ਤੱਕ ਪਹੁੰਚ ਗਿਆ ।

ਫਿ਼ਰੋਜ਼ਪੁਰ ਦੇ ਨੌਜਵਾਨ ਦੀ ਕੈਨੇਡਾ ਵਿਚ ਸ਼ੱਕੀ ਹਾਲਾਤ `ਚ ਮੌਤ

0
Canada Dies

ਫਿਰੋਜ਼ਪੁਰ, 30 ਜੁਲਾਈ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਪਿੰਡ ਧੀਰਾ ਪੱਤਰਾ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੈਨੇਡਾ (Canada) ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜਿਲੇ ਦੇ ਜਿਸ ਸਰਹੱਦੀ ਪਿੰਡ ਧੀਰਾ ਪੱਤਰਾ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ 21 ਸਾਲਾ ਜੋਬਨਪ੍ਰੀਤ ਸਿੰਘ (Jobanpreet Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਜਿਲਿਆਂ, ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚੋਂ ਸੁਨਹਿਰੇ ਭਵਿੱਖ ਦੀ ਭਾਲ ਵਿਚ ਵਿਦੇਸ਼ਾਂ ਵਿਚ ਗਏ ਨੌਜਵਾਨਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਮੌਤ ਦਾ ਸਿਕਾਰ ਹੋ ਰਹੇ ਹਨ, ਜੋ ਕਿ ਬਹੁਤ ਹੀ ਦੁੱਖ ਭਰੀ ਗੱਲ ਹੈ ।

ਕੈਨੇਡਾ ਪੁਲਸ ਕਰ ਰਹੀ ਹੈ ਮੌਤ ਦੇ ਕਾਰਨਾਂ ਦੀ ਜਾਂਚ

ਅਜੇ ਤੱਕ ਜੋਬਨਪ੍ਰੀਤ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਕੈਨੇਡਾ ਪੁਲਸ (Canada Police) ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ । ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਵਿਚ ਮਾਤਮ ਛਾ ਗਿਆ ।

ਰਿਸ਼ਵਤ ਲੈਂਦਾ ਬੀ. ਪੀ. ਈ. ਓ. ਦਫ਼ਤਰ ਦਾ ਕਲਰਕ ਗਿਫ਼ਤਾਰ

0
Vigilance

ਚੰਡੀਗੜ੍ਹ, 30 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਬੀ. ਪੀ. ਈ. ਓ. ਦਫ਼ਤਰ ਦੇ ਕਲਰਕ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਕਲਰਕ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਜਿਸ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਹਾਜੀਪੁਰ ਦਫ਼ਤਰ ਦੇ ਕਲਰਕ ਨੂੰ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਗਗਨਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗਹੈ ਕਿ ਉਕਤ ਕਲਰਕ ਵਲੋਂ ਮੰਗੀ ਜਾ ਰਹੀ 10 ਹਜ਼ਾਰ ਰੁਪਏ ਦੀ ਰਿਸ਼ਵਤ ਚਾਈਲਡ ਕੇਅਰ ਲੀਵ ਮਨਜ਼ੂਰ ਕਰਵਾਉਣ ਦੇ ਨਾਮ ‘ਤੇ ਮੰਗੀ ਜਾ ਰਹੀ ਸੀ ।

ਕੀ ਦੱਸਿਆ ਸਿ਼ਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸਿ਼ਕਾਇਤ ਵਿਚ

ਸਿਕਾਇਤਕਰਤਾ (Complainant) ਅਨੁਸਾਰ ਉਨ੍ਹਾਂ ਦੀ ਪਤਨੀ ਕੁਲਜੀਤ ਕੌਰ ਬਲਾਕ ਹਾਜੀਪੁਰ ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਸਹੌੜਾ ਕੰਡੀ ਵਿਚ ਈ. ਟੀ. ਟੀ. ਅਧਿਆਪਕ ਦੇ ਅਹੁਦੇ ‘ਤੇ ਤਾਇਨਾਤ ਹੈ । ਉਨ੍ਹਾਂ ਦਾ ਅਸਲ ਨਿਵਾਸ ਜਿ਼ਲਾ ਮਲੇਰਕੋਟਲਾ ਦਾ ਪਿੰਡ ਸੁਲਤਾਨਪੁਰ ਹੈ, ਜੋ ਕਿ ਮੌਜੂਦਾ ਤਾਇਨਾਤੀ ਵਾਲੀ ਜਗ੍ਹਾ ਤੋਂ ਲੱਗਭਗ 250 ਕਿਲੋਮੀਟਰ ਦੂਰ ਹੈ ।

ਬੱਚੀ ਦੀ ਦੇਖਭਾਲ ਲਈ ਮੰਗੀ ਜਾ ਰਹੀ ਸੀ ਛੁੱਟੀ

ਉਨ੍ਹਾਂ ਦੀ 9 ਮਹੀਨੇ ਦੀ ਛੋਟੀ ਬੱਚੀ ਹੈ, ਜਿਸ ਦੀ ਦੇਖਭਾਲ ਲਈ ਪਰਿਵਾਰ ਫਿਲਹਾਲ ਪਿੰਡ ਨੰਗਲ ਬਿਹਾਲਾ ਵਿਚ ਕਿਰਾਏ ‘ਤੇ ਰਹਿ ਰਿਹਾ ਹੈ । ਬੱਚੀ ਦੀ ਦੇਖਭਾਲ ਲਈ ਅਧਿਆਪਕਾ ਕੁਲਜੀਤ ਕੌਰ ਨੇ ਚਾਈਲਡ ਕੇਅਰ ਲੀਵ ਲਈ ਅਰਜ਼ੀ ਦਿੱਤੀ ਸੀ । ਦੋਸ਼ ਹੈ ਕਿ ਬੀ. ਪੀ. ਈ. ਓ. ਦਫ਼ਤਰ ਹਾਜੀਪੁਰ ਵਿਚ ਤਾਇਨਾਤ ਕਲਰਕ ਗਗਨਦੀਪ ਨੇ ਇਸ ਛੁੱਟੀ ਨੂੰ ਮਨਜ਼ੂਰ ਕਰਵਾਉਣ ਦੇ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ।