Home Blog Page 1764

ਆਂਗਣਵਾੜੀ ਸੈਂਟਰਾਂ ‘ਚ ਹੁਣ ਮਾਰਕਫੈੱਡ ਵੱਲੋਂ ਹੋਵੇਗਾ ਰਾਸ਼ਨ ਸਪਲਾਈ: CM ਭਗਵੰਤ ਮਾਨ

0

ਪੰਜਾਬ ਦੇ ਆਂਗਣਵਾੜੀ ਸੈਂਟਰਾਂ ‘ਚ ਹੁਣ ਮਾਰਕਫੈੱਡ ਵੱਲੋਂ ਰਾਸ਼ਨ ਸਪਲਾਈ ਕੀਤਾ ਜਾਵੇਗਾ। ਆਂਗਣਵਾੜੀ ਸੈਂਟਰਾਂ ਵਿੱਚ ਰਾਸ਼ਨ ਸਪਲਾਈ ਕਰਨ ਨੂੰ ਲੈ ਕੇ ਸਮਾਜਿਕ ਸੁਰੱਖਿਆ ਵਿਭਾਗ ਤੇ ਮਾਰਕਫੈੱਡ ‘ਚ ਕਰਾਰ ਹੋਇਆ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਂਗਣਵਾੜੀ ਸੈਂਟਰਾਂ ਲਈ ਉਤਪਾਦ ਲਾਂਚ ਕੀਤੇ ਗਏ ਹਨ। ਇਸ ਮੌਕੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਭਾਰਤੀ ਸਰਹੱਦ ’ਤੇ ਸੁੱਟੀਆਂ 5 ਪਲਾਸਟਿਕ ਦੀਆਂ ਬੋਤਲਾਂ, ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ BSF…

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ‘ਚ ਹੁਣ ਹੋਵੇਗੀ ਚੰਗੇ ਰਾਸ਼ਨ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਦੇਰੀ ਤੋਂ ਰਾਸ਼ਨ ਸਪਲਾਈ ਲਈ ਇਹ ਚੰਗਾ ਕਦਮ ਹੈ।

ਮੁੱਖ ਮੰਤਰੀ ਵੱਲੋਂ ਕੀਤੇ ਟਵੀਟ ਵਿੱਚ ਕਿਹਾ ਗਿਆ ਹੈ, ‘ਅੱਜ ਆਂਗਣਵਾੜੀ ਕੇਂਦਰਾਂ ‘ਚ ਬੱਚਿਆਂ ਤੇ ਮਹਿਲਾਵਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਸਹਿਯੋਗ ਨਾਲ ਲਾਂਚ ਕੀਤੇ…ਹੁਣ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਬੱਚਿਆਂ ਨੂੰ ਦਿੱਤਾ ਜਾਵੇਗਾ…ਹੁਣ ਆਂਗਣਵਾੜੀ ਕੇਂਦਰਾਂ ‘ਚ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਹੋਣਗੇ।

ਭਾਰਤੀ ਸਰਹੱਦ ’ਤੇ ਸੁੱਟੀਆਂ 5 ਪਲਾਸਟਿਕ ਦੀਆਂ ਬੋਤਲਾਂ, ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ BSF ਨੇ ਕੀਤਾ ਨਾਕਾਮ

0

ਤਰਨਤਾਰਨ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਪਾਕਿਸਤਾਨ ਵੱਲੋਂ ਭਾਰਤ-ਪਾਕਿ ਸਰਹੱਦ ‘ਤੇ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਲਈ ਡਰੋਨ ਭੇਜੇ ਜਾ ਰਹੇ ਹਨ। ਬੀਐੱਸਐੱਫ ਦੇ ਜਵਾਨ ਇਨ੍ਹਾਂ ਦੀਆਂ ਨਾਪਾਕ ਹਰਕਤਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੇ। ਹੁਣ ਤੱਕ ਬੀਐੱਸਐੱਫ਼ ਵੱਲੋਂ ਚਲਾਈ ਗਈ ਸਰਚ ਮੁਹਿੰਮ ਦੋਰਾਨ ਸੈਕੜੇ ਡਰੋਨ ਬਰਾਮਦ ਕੀਤੇ ਜਾ ਚੁੱਕੇ ਹਨ।

ਅਜਿਹਾ ਹੀ ਇੱਕ ਹੋਰ ਮਾਮਲਾ ਬੀਤੀ ਰਾਤ ਭਾਰਤ-ਪਾਕਿ ਸਰਹੱਦ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਆਂਢੀ ਦੇਸ਼ ਵੱਲੋਂ ਭਾਰਤੀ ਖੇਤਰ ਵਿੱਚ 5 ਪਲਾਸਟਿਕ ਦੀਆਂ ਬੋਤਲਾਂ ਨੂੰ ਸੁੱਟਿਆ ਗਿਆ । ਸਰਹੱਦ ‘ਤੇ ਤਾਇਨਾਤ ਬੀਐੱਸਐੱਫ਼ ਵੱਲੋਂ ਬੋਤਲਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ । ਇਨ੍ਹਾਂ ਬੋਤਲਾਂ ਵਿਚੋਂ ਦੋ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਥਾਣਾ ਖਾਲੜਾ ਦੀ ਪੁਲਿਸ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀਤੀ ਰਾਤ ਕਰੀਬ 12.15 ਵਜੇ ਬੀ. ਓ. ਪੀ ਮੰਗਲੀ ਦੇ ਪਿੱਲਰ ਨੰਬਰ 141/20 ਰਾਹੀਂ ਭਾਰਤੀ ਖੇਤਰ ਅੰਦਰ ਕੋਈ ਵਸਤੂ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ । ਇਸ ਦੇ ਨਾਲ ਹੀ ਜਦੋਂ ਦੁਬਾਰਾ ਹੋਰ ਵਸਤੂਆਂ ਸੁੱਟਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਬੀਐੱਸਐੱਫ਼ ਦੀ 103 ਬਟਾਲੀਅਨ ਨੇ ਹਰਕਤ ਵਿੱਚ ਆਉਂਦੇ ਹੋਏ ਕਰੀਬ 7 ਰੋਂਦ ਫਾਇਰਿੰਗ ਕੀਤੀ ਗਈ।

ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਜਿਸ ਤੋਂ ਬਾਅਦ ਮੌਕੇ ‘ਤੇ ਬੀਐੱਸਐੱਫ਼ ਵੱਲੋਂ ਭਾਰਤੀ ਖੇਤਰ ਵਿੱਚ ਸੁੱਟੀਆਂ ਗਈਆਂ 5 ਪਲਾਸਟਿਕ ਦੀਆਂ ਬੋਤਲਾਂ ਨੂੰ ਕਬਜ਼ੇ ਵਿੱਚ ਲੈ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ । ਇਸ ਸਬੰਧੀ SP ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸੰਘਣੀ ਧੁੰਦ ਵਿਚਾਲੇ ਥਾਣਾ ਖਾਲੜਾ ਸਣੇ ਹੋਰ ਸਰਹੱਦੀ ਥਾਣਿਆਂ ਦੀ ਪੁਲਿਸ ਸਮੇਤ ਬੀਐੱਸਐੱਫ਼ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।

ਸੁੰਦਰ ਸ਼ਾਮ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

0

ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਸੁੰਦਰ ਸ਼ਾਮ ਅਰੋੜਾ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਸੁੰਦਰ ਸ਼ਾਮ ਅਰੋੜਾ ਅਤੇ ਆਈ. ਏ. ਐੱਸ. ਅਧਿਕਾਰੀ ਨੀਲਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ 10 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸਪਾਈਸ ਜੈੱਟ ਨੇ ਅੰਮ੍ਰਿਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਦਾ ਕੀਤਾ ਫ਼ੈਸਲਾ

ਉਕਤ ਲੋਕਾਂ ‘ਤੇ ਇਕ ਉਦਯੋਗਿਕ ਪਲਾਟ ਨੂੰ ਇਕ ਡਿਵੈਲਪਰ (ਰੀਅਲਟਰ) ਕੰਪਨੀ ਨੂੰ ਤਬਦੀਲ ਕਰਨ ਅਤੇ ਪਲਾਟ ਕੱਟ ਕੇ ਟਾਊਨਸ਼ਿਪ ਸਥਾਪਿਤ ਕਰਨ ਦੀ ਪ੍ਰਵਾਨਗੀ ਦੇਣ ਦਾ ਦੋਸ਼ ਸੀ। ਇਸ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਵੱਲੋਂ ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

ਸਪਾਈਸ ਜੈੱਟ ਨੇ ਅੰਮ੍ਰਿਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਦਾ ਕੀਤਾ ਫ਼ੈਸਲਾ

0

ਅੰਮ੍ਰਿਤਸਰ ਤੋਂ ਜੈਪੁਰ ਲਈ ਸਪਾਈਸ ਜੈੱਟ ਨੇ ਸਿੱਧੀ ਉਡਾਣ ਚਲਾਉਣ ਦਾ ਫੈਸਲਾ ਕੀਤਾ ਹੈ। ਸਪਾਈਸ ਜੈੱਟ ਦੀ ਪਹਿਲੀ ਫਲਾਈਟ 20 ਜਨਵਰੀ ਤੋਂ ਰੋਜ਼ਾਨਾ ਉਡਾਣ ਭਰੇਗੀ । ਸਪਾਈਸ ਜੈੱਟ ਦੇ ਫੈਸਲੇ ਨਾਲ ਜੋ ਲੋਕ ਉੱਤਰੀ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ, ਉਹ ਹੁਣ ਜੈਪੁਰ ਦੇ ਨਾਲ-ਨਾਲ ਅੰਮ੍ਰਿਤਸਰ ਲਈ ਵੀ ਯੋਜਨਾ ਬਣਾ ਸਕਦੇ ਹਨ। ਇਸ ਨਾਲ ਦੋਵਾਂ ਸ਼ਹਿਰਾਂ ਦੇ ਸੈਰ ਸਪਾਟੇ ਨੂੰ ਵੀ ਹੁੰਗਾਰਾ ਮਿਲੇਗਾ।

ਸਪਾਈਸ ਜੈੱਟ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਜੈਪੁਰ ਤੋਂ ਅੰਮ੍ਰਿਤਸਰ ਅਤੇ ਫਿਰ ਜੈਪੁਰ ਲਈ ਉਡਾਣ ਭਰੇਗੀ। ਜੈਪੁਰ ਤੋਂ ਇਹ ਫਲਾਈਟ ਸਵੇਰੇ 10:55 ‘ਤੇ ਉਡਾਣ ਭਰੇਗੀ । ਡੇਢ ਘੰਟੇ ਦੇ ਸਫ਼ਰ ਤੋਂ ਬਾਅਦ ਇਹ ਉਡਾਣ ਦੁਪਹਿਰ 12:25 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡ ਕਰੇਗੀ।

ਇਹ ਵੀ ਪੜ੍ਹੋ: ਪੰਜਾਬ ਦੇ ਨਵੇਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੰਭਾਲਿਆ ਅਹੁਦਾ, ਮੀਤ ਹੇਅਰ ਨੇ…

ਅੰਮ੍ਰਿਤਸਰ ਤੋਂ ਇਹ ਉਡਾਣ ਸ਼ਾਮ 7:05 ਵਜੇ ਉਡਾਣ ਭਰੇਗੀ । ਵਾਪਸੀ ਦਾ ਇਹ ਸਫਰ ਵੀ ਸਿਰਫ 1:30 ਘੰਟੇ ਦਾ ਰਹੇਗਾ ਅਤੇ ਸ਼ਾਮ 8.35 ਵਜੇ ਇਹ ਫਲਾਈਟ ਜੈਪੁਰ ਏਅਰਪੋਰਟ ‘ਤੇ ਲੈਂਡ ਕਰੇਗੀ । 1:30 ਘੰਟੇ ਦੇ ਇਸ ਸਫ਼ਰ ਨੂੰ ਸਪਾਈਸ ਜੈੱਟ ਨੇ ਬਹੁਤ ਕਿਫਾਇਤੀ ਰੱਖਿਆ ਹੈ। ਇੱਕ ਟਿਕਟ 4750 ਰੁਪਏ ਵਿੱਚ ਬੁੱਕ ਕੀਤੀ ਜਾ ਸਕਦੀ ਹੈ। ਸਪਾਈਸ ਜੈੱਟ ਨੇ ਵੀ ਆਪਣੀ ਵੈੱਬਸਾਈਟ ‘ਤੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ, ਸ੍ਰੀ ਦਰਬਾਰ ਸਾਹਿਬ ਹੋ ਰਹੇ ਨਤਮਸਤਕ

0

ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚ ਗਏ ਹਨ। ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਹਨ। ਉਹ ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਅੱਜ ਗੁਰੂ ਦੇ ਦਰ ‘ਤੇ ਪਹੁੰਚੇ ਹਨ।

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਹਰਿਆਣਾ ਦਾ ਪੜਾਅ ਮੰਗਲਵਾਰ ਨੂੰ ਪੂਰਾ ਹੋ ਗਿਆ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਸੀ ਕਿ ਭਾਰਤ ਜੋੜੋ ਯਾਤਰਾ ਦਾ 116ਵਾਂ ਦਿਨ ਹਰਿਆਣਾ ਦੇ ਅੰਬਾਲਾ ‘ਚ ਪੂਰਾ ਹੋਇਆ। ਬੁੱਧਵਾਰ ਸਵੇਰ ਪੰਜਾਬ ‘ਚ ਇਹ ਯਾਤਰਾ ਸ਼ੁਰੂ ਹੋਵੇਗੀ। ਅੰਮ੍ਰਿਤਸਰ ਦੇ ਪਵਿੱਤਰ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਯਾਤਰਾ ਸ਼ੁਰੂ ਕਰਨ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ।

ਉਨ੍ਹਾਂ ਇਹ ਵੀ ਦੱਸਿਆ ਕਿ ਰਾਹੁਲ ਗਾਂਧੀ ਅੱਜ ਸ੍ਰੀ ਹਰਿਮੰਦਰ ਸਾਹਿਬ ਜਾਣਗੇ, ਇਸ ਲਈ ਮੰਗਲਵਾਰ ਦੁਪਹਿਰ ਬਾਅਦ ਪੈਦਲ ਯਾਤਰਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਰਾਹੁਲ ਨੇ ਮੰਗਲਵਾਰ ਸਵੇਰੇ ਅੰਬਾਲਾ ਕੈਂਟ ਦੇ ਸ਼ਾਹਪੁਰ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਦਸੰਬਰ ‘ਚ ਵੀ ਇਹ ਯਾਤਰਾ ਹਰਿਆਣਾ ਦੇ ਮੇਵਾਤ, ਫਰੀਦਾਬਾਦ ਅਤੇ ਕੁਝ ਹੋਰ ਇਲਾਕਿਆਂ ਤੋਂ ਲੰਘੀ ਸੀ। ‘ਭਾਰਤ ਜੋੜੋ ਯਾਤਰਾ’ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਪੰਜਾਬ ਪਹੁੰਚੀ ਹੈ। ਪੰਜਾਬ ਤੋਂ ਬਾਅਦ ਯਾਤਰਾ ਹਿਮਾਚਲ ਪ੍ਰਦੇਸ਼ ਅਤੇ ਫਿਰ ਜੰਮੂ ਕਸ਼ਮੀਰ ਜਾਵੇਗੀ। ਸ਼੍ਰੀਨਗਰ ‘ਚ ਇਹ ਯਾਤਰਾ ਸਮਾਪਤ ਹੋਵੇਗੀ।

ਪੰਜਾਬ ਦੇ ਨਵੇਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੰਭਾਲਿਆ ਅਹੁਦਾ, ਮੀਤ ਹੇਅਰ ਨੇ ਦਿੱਤੀ ਵਧਾਈ

0

ਪੰਜਾਬ ਦੇ ਨਵੇਂ ਸਿਹਤ ਮੰਤਰੀ ਵਜੋਂ ਡਾ. ਬਲਬੀਰ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਮੀਤ ਹੇਅਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪਾਰਟੀ ਦੇ ਅਣਥੱਕ ਵਰਕਰ, ਪੜ੍ਹੇ-ਲਿਖੇ, ਇਮਾਨਦਾਰ, ਸੁਲਝੇ ਤੇ ਸੂਝਵਾਨ ਆਗੂ ਡਾ ਬਲਬੀਰ ਸਿੰਘ ਜੀ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਸ਼ਾਮਲ ਹੋਣ ਅਤੇ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਣ ਉੱਤੇ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ।

 

Go First ਦੀ ਫਲਾਈਟ ਨੇ 50 ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਹੀ ਛੱਡ ਭਰੀ ਉਡਾਣ, ਜਾਂਚ ਸ਼ੁਰੂ

0

Go First ਦੀ ਬੈਂਗਲੁਰੂ-ਦਿੱਲੀ ਫਲਾਈਟ ਵਲੋਂ 50 ਯਾਤਰੀਆਂ ਨੂੰ ਲਏ ਬਿਨਾਂ ਉਡਾਣ ਭਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ 50 ਯਾਤਰੀਆਂ ਨੇ ਚੈੱਕ ਇਨ ਅਤੇ ਬੋਰਡਿੰਗ ਆਦਿ ਸਾਰੀਆਂ ਕਾਰਵਾਈਆਂ ਨੂੰ ਪੂਰਾ ਕਰ ਲਿਆ ਸੀ। ਫਿਰ ਵੀ Go First ਦੀ ਫਲਾਈਟ ਇਨ੍ਹਾਂ 50 ਯਾਤਰੀਆਂ ਨੂੰ ਛੱਡ ਤੇ ਬੈਂਗਲੁਰੂ ਤੋਂ ਦਿੱਲੀ ਲਈ ਉਡਾਣ ਭਰ ਗਈ।

Go First ਇਸ ਮਾਮਲੇ ‘ਚ ਆਪਣੀ ਅੰਦਰੂਨੀ ਜਾਂਚ ਕਰ ਰਹੀ ਹੈ। ਇਹ ਘਟਨਾ ਕੱਲ੍ਹ ਵਾਪਰੀ ਹੈ। ਬੈਂਗਲੁਰੂ ਹਵਾਈ ਅੱਡੇ ‘ਤੇ ਰਹੇ ਗਏ ਇਨ੍ਹਾਂ ਸਾਰੇ 50 ਯਾਤਰੀਆਂ ਨੂੰ Go First ਨੇ ਦੂਜੀ ਉਡਾਣ ਰਾਹੀਂ ਦਿੱਲੀ ਭੇਜ ਦਿੱਤਾ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਇਸ ਪੂਰੇ ਮਾਮਲੇ ਵਿੱਚ Go First ਤੋਂ ਰਿਪੋਰਟ ਮੰਗੀ ਹੈ। ਡੀਸੀਜੀਏ ਰਿਪੋਰਟ ਤੋਂ ਬਾਅਦ Go First ‘ਤੇ ਲੋੜੀਂਦੀ ਕਾਰਵਾਈ ਕਰ ਸਕਦਾ ਹੈ।

ਖੌਫਨਾਕ ਵਾਰਦਾਤ! ਲੁਟੇਰਿਆਂ ਨੇ ਨਾਮੀ ਡਾਕਟਰ ਵਨੀਤਾ ਅਰੋੜਾ ਦਾ ਘਰ ‘ਚ ਵੜ ਕੇ ਕੀਤਾ ਕਤਲ

0

ਲੁਟੇਰੇ ਐਨੇ ਬੇਖੌਫ ਹੋ ਗਏ ਹਨ ਕਿ ਘਰ ‘ਚ ਦਾਖਲ ਹੋ ਕੇ ਇੱਕ ਡਾਕਟਰ ਦਾ ਕਤਲ ਕਰ ਦਿੱਤਾ। ਇਹ ਖੌਫਨਾਕ ਵਾਰਦਾਤ ਹਰਿਆਣਾ ਦੇ ਕੁਰੂਕਸ਼ੇਤਰ ਦੀ ਹੈ। ਹਰਿਆਣਾ ਦੇ ਕੁਰੂਕਸ਼ੇਤਰ ਦੇ ਸੈਕਟਰ 13 ਵਿਚ ਸੋਮਵਾਰ ਦੇਰ ਰਾਤ ਲੁੱਟ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਏ 4 ਬਦਮਾਸ਼ਾਂ ਨੇ ਨਾਮੀ ਡਾਕਟਰ ਵਨੀਤਾ ਅਰੋੜਾ ਦਾ ਕਤਲ ਕਰ ਦਿੱਤਾ। ਡਾ: ਵਨੀਤਾ ਅਰੋੜਾ ਅਤੇ ਡਾ: ਅਤੁਲ ਅਰੋੜਾ ਦਾ ਸੈਕਟਰ 13 ਵਿੱਚ ਆਪਣਾ ਨਿੱਜੀ ਕਲੀਨਿਕ ਹੈ।

ਜਾਣਕਾਰੀ ਅਨੁਸਾਰ ਡਾਕਟਰ ਵਨੀਤਾ ਅਰੋੜਾ ਸ਼ੌਂਕ ਵਜੋਂ ਕੇਕ ਵੀ ਬਣਾਉਂਦੀ ਸੀ ਅਤੇ ਲੁਟੇਰੇ ਕੇਕ ਬਣਾਉਣਾ ਬਾਰੇ ਆਖ ਕੇ ਘਰ ਵਿਚ ਦਾਖਲ ਹੋ ਗਏ। ਉਨ੍ਹਾਂ ਨੇ ਘਰ ‘ਚ ਦਾਖਲ ਹੁੰਦੇ ਹੀ ਪਰਿਵਾਰਕ ਮੈਂਬਰਾਂ ਅਤੇ ਨੌਕਰਾਂ ਨੂੰ ਕਮਰੇ ‘ਚ ਬੰਦ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਵਿਰੋਧ ਕਰਨ ’ਤੇ ਮਹਿਲਾ ਡਾਕਟਰ ਦੇ ਸਿਰ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਲੁਟੇਰੇ ਘਰੋਂ ਗਹਿਣੇ ਅਤੇ ਮੋਬਾਈਲ ਵੀ ਲੈ ਗਏ। ਡਾਕਟਰ ਅਤੁਲ ਅਰੋੜਾ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ।

ਸੂਚਨਾ ਮਿਲਦੇ ਹੀ ਕੁਰੂਕਸ਼ੇਤਰ ਦੇ ਪੁਲਿਸ ਸੁਪਰਡੈਂਟ ਸੁਰਿੰਦਰ ਭੋਰੀਆ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਦੱਸਿਆ ਕਿ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸੀਸੀਟੀਵੀ ਫੁਟੇਜ ਵਿੱਚ ਚਾਰ ਵਿਅਕਤੀ ਇੱਕ ਹੱਥ ਵਿੱਚ ਬੈਗ ਲੈ ਕੇ ਘਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।

ਇਹ ਸਾਰੇ ਘਰ ਦੇ ਸਾਹਮਣੇ ਸਵਿਫਟ ਕਾਰ ਵਿੱਚ ਭੱਜ ਗਏ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕੁਰੂਕਸ਼ੇਤਰ ਇਕਾਈ ਨੇ ਮੰਗਲਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ। ਨਾਲ ਹੀ ਕਿਹਾ ਕਿ ਡਾਕਟਰਾਂ ਨੂੰ ਅਜਿਹੇ ਮਾਹੌਲ ਵਿੱਚੋਂ ਸੁਰੱਖਿਅਤ ਬਾਹਰ ਕੱਢਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਦੂਜੇ ਪਾਸੇ ਮਹਿਲਾ ਰਸੋਈਏ ਨੇ ਦੱਸਿਆ ਕਿ ਉਹ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਜਦੋਂ ਉਸ ਨੇ ਰੋਣ ਦੀ ਆਵਾਜ਼ ਸੁਣੀ ਤਾਂ ਉਸ ਨੇ ਹੇਠਾਂ ਆ ਕੇ ਦੇਖਿਆ ਤਾਂ ਇਕ ਵਿਅਕਤੀ ਬੰਦੂਕ ਲੈ ਕੇ ਖੜ੍ਹਾ ਸੀ। ਔਰਤ ਨੇ ਦੱਸਿਆ ਕਿ ਬਾਅਦ ‘ਚ ਇਕ ਹੋਰ ਬਦਮਾਸ਼ ਮੌਕੇ ‘ਤੇ ਆ ਗਿਆ। ਇਸ ਦੇ ਨਾਲ ਹੀ ਇਕ ਚਸ਼ਮਦੀਦ ਨੇ ਦੱਸਿਆ ਕਿ ਕੁੱਲ ਚਾਰ ਲੋਕ ਘਰੋਂ ਨਿਕਲੇ ਸਨ। ਉਨ੍ਹਾਂ ਦੇ ਹੱਥ ਵਿੱਚ ਬੈਗ ਸਨ।

ਪੁਲਿਸ ਭਰਤੀ ਦੇ ਨਾਂ ’ਤੇ ਧੋਖਾਧੜੀ ਕਰਨ ਵਾਲਾ DSP ਤੇ ਉਸਦੀ ਪਤਨੀ ਗ੍ਰਿਫਤਾਰੀ

0

ਮਾਨਸਾ ਜੇਲ੍ਹ ’ਚ ਤਾਇਨਾਤ ਡੀ. ਐੱਸ. ਪੀ. ਨੇ ਆਪਣੀ ਪਤਨੀ ਨੂੰ ਫਰਜ਼ੀ ਜੱਜ ਬਣਾ ਕੇ ਪੁਲਿਸ ਵਿਭਾਗ ’ਚ ਨੌਕਰੀ ਦਿਵਾਉਣ ਬਹਾਨੇ ਕਈ ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ ਪਰ ਉਨ੍ਹਾਂ ਦੀ ਠੱਗੀ ਦਾ ਕਾਰੋਬਾਰ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ। ਕਮਿਸ਼ਨਰੇਟ ਪੁਲਿਸ ਦੀ ਸੀ. ਆਈ. ਏ.-2 ਨੇ ਥਾਣਾ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਚਲਾ ਕੇ ਮੁਲਜ਼ਮਾਂ ਨੂੰ ਟ੍ਰੈਕ ਲਗਾ ਦੇ ਦਬੋਚ ਲਿਆ, ਜਦੋਂਕਿ ਅਜੇ ਉਨ੍ਹਾਂ ਦੇ ਦੋ ਸਾਥੀ ਫੜੇ ਜਾਣੇ ਬਾਕੀ ਹਨ। ਫੜੇ ਗਏ ਮੁਲਜ਼ਮਾਂ ’ਚ ਡੀ. ਐੱਸ. ਪੀ. ਨਰਪਿੰਦਰ ਸਿੰਘ ਉਰਫ ਸੰਨੀ ਹੈ, ਜੋ ਮੌਜੂਦਾ ਸਮੇਂ ਮਾਨਸਾ ਜੇਲ੍ਹ ਵਿਚ ਡਿਪਟੀ ਸੁਪਰਡੈਂਟ ਦੀ ਪੋਸਟ ’ਤੇ ਤਾਇਨਾਤ ਸੀ, ਜਦੋਂਕਿ ਫਰਜ਼ੀ ਜੱਜ ਬਣਨ ਵਾਲੀ ਉਸ ਦੀ ਪਤਨੀ ਦੀਪਕਿਰਣ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਸਿਹਤ ਸੇਵਾਵਾਂ ਦੇ ਮਾਮਲੇ ‘ਚ ਦੇਸ਼ ਦਾ ਨੰਬਰ ਵਨ ਸੂਬਾ ਬਣਾਵਾਂਗੇ: ਡਾ….

ਇਸ ਤੋਂ ਇਲਾਵਾ ਇਸ ਫਰਜ਼ੀਵਾੜੇ ’ਚ ਉਨ੍ਹਾਂ ਨਾਲ ਸਾਹਨੇਵਾਲ ਦਾ ਰਹਿਣ ਵਾਲਾ ਸੁਖਦੇਵ ਸਿੰਘ ਅਤੇ ਮੰਡੀ ਗੋਬਿੰਦਗੜ੍ਹ ਦਾ ਲਖਵਿੰਦਰ ਸਿੰਘ ਉਰਫ ਲਾਡੀ ਵੀ ਸ਼ਾਮਲ ਸੀ, ਜੋ ਦੋਵੇਂ ਅਜੇ ਫਰਾਰ ਹਨ। ਉਨ੍ਹਾਂ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੇ ਥਾਣਾ ਮੋਤੀ ਨਗਰ ’ਚ ਪਰਚਾ ਦਰਜ ਕੀਤਾ ਗਿਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਰਪਿੰਦਰ ਸਿੰਘ ਪਹਿਲਾਂ ਲੁਧਿਆਣਾ ਜੇਲ੍ਹ ਦੇ ਅੰਦਰ ਡਿਪਟੀ ਸੁਪਰਡੈਂਟ ਤਾਇਨਾਤ ਸੀ, ਜਦੋਂਕਿ ਦੀਪਕਿਰਣ ਖੁਦ ਨੂੰ ਐਡਵੋਕੇਟ ਦੱਸਦੀ ਸੀ, ਜੋ ਆਮ ਕਰ ਕੇ ਕਿਸੇ ਨਾ ਕਿਸੇ ਕੇਸ ’ਚ ਲੁਧਿਆਣਾ ਜੇਲ੍ਹ ਵਿਚ ਆਉਂਦੀ-ਜਾਂਦੀ ਰਹਿੰਦੀ ਸੀ। ਇਸ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ ਸੀ। ਫਿਰ ਦੋਵਾਂ ਨੇ ਵਿਆਹ ਕਰਨ ਦੀ ਸੋਚ ਲਈ। ਦੀਪਕਿਰਣ ਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਲੈ ਕੇ ਨਰਪਿੰਦਰ ਸਿੰਘ ਨਾਲ ਦੂਜਾ ਵਿਆਹ ਕਰਵਾ ਲਿਆ।

ਨਰਪਿੰਦਰ ਪਹਿਲਾਂ ਡੀ. ਐੱਸ. ਪੀ. ਸੀ ਪਰ ਵਿਆਹ ਤੋਂ ਬਾਅਦ ਦੀਪਕਿਰਣ ਖੁਦ ਨੂੰ ਜੱਜ ਦੱਸਣ ਲੱਗ ਗਈ ਸੀ। ਉਸ ਤੋਂ ਬਾਅਦ ਨਰਪਿੰਦਰ ਦੀ ਬਦਲੀ ਮਾਨਸਾ ਹੋ ਗਈ। ਦੀਪਕਿਰਣ ਬਾਕੀ ਦੋ ਸਾਥੀਆਂ ਨਾਲ ਪੁਲਸ ’ਚ ਭਰਤੀ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾਉਂਦੀ ਸੀ ਅਤੇ ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਉਨ੍ਹਾਂ ਤੋਂ ਠੱਗ ਲੈਂਦੀ ਸੀ। ਨੌਜਵਾਨਾਂ ਨੂੰ ਇਹ ਕਹਿੰਦੀ ਸੀ ਕਿ ਉਹ ਖੁਦ ਜੱਜ ਅਤੇ ਉਸ ਦੇ ਪਤੀ ਸੀਨੀਅਰ ਰੈਂਕ ਦੇ ਹੋਣ ਕਾਰਨ ਵਿਭਾਗ ’ਚ ਉਨ੍ਹਾਂ ਦੀ ਚੰਗੀ ਪਕੜ ਹੈ, ਜਿਸ ਕਾਰਨ ਨੌਜਵਾਨ ਉਨ੍ਹਾਂ ਦੇ ਝਾਂਸੇ ’ਚ ਆ ਕੇ ਲੱਖਾਂ ਰੁਪਏ ਖਰਚਣ ਲਈ ਤਿਆਰ ਹੋ ਜਾਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀਪਕਿਰਣ ਖਿਲਾਫ ਪਹਿਲਾਂ ਵੀ ਇਕ ਕੇਸ ਦਰਜ ਹੈ।

ਸੀ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੁਧਿਆਣਾ ਦੇ 4 ਵਿਅਕਤੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ, ਜਿਸ ਤੋਂ ਬਾਅਦ ਇਸ ਦੀ ਭਿਣਕ ਸੀ. ਆਈ. ਏ.-2 ਨੂੰ ਪਈ ਅਤੇ ਪੁਲਸ ਅਧਿਕਾਰੀਆਂ ਨਾਲ ਗੱਲ ਕਰ ਕੇ ਮੁਲਜ਼ਮਾਂ ਨੂੰ ਫੜਨ ਲਈ ਟ੍ਰੈਪ ਲਗਾਇਆ ਗਿਆ। ਫਿਰ ਸੀ. ਆਈ. ਏ. ਨੇ ਮੋਤੀ ਨਗਰ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਹ ਵੀ ਪਤਾ ਲੱਗਾ ਹੈ ਕਿ ਉਹ ਲੁਧਿਆਣਾ ਦੇ 4 ਵਿਅਕਤੀਆਂ ਤੋਂ ਆਪਣੇ ਪਤੀ ਨਾਲ ਮਿਲ ਕੇ 20 ਲੱਖ ਰੁਪਏ ਲੈ ਚੁੱਕੀ ਹੈ ਅਤੇ ਅੱਗੇ ਕਈ ਹੋਰ ਲੋਕ ਵੀ ਇਨ੍ਹਾਂ ਨੂੰ ਪੈਸੇ ਦੇਣ ਲਈ ਤਿਆਰ ਬੈਠੇ ਸਨ ਪਰ ਪਹਿਲਾਂ ਹੀ ਪੁਲਿਸ ਦੇ ਹੱਥੇ ਚੜ੍ਹ ਗਏ।

ਡੀ. ਐੱਸ. ਪੀ. ਵਰਿੰਦਰ ਸਿੰਘ ਬਰਾੜ, ਏ. ਡੀ. ਸੀ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਲਜ਼ਕ ਦੀਪਕਿਰਣ ਇੰਨੀ ਸ਼ਾਤਰ ਹੈ ਕਿ ਉਹ ਖੁਦ ਨੂੰ ਜੱਜ ਦੇ ਰੂਪ ਵਿਚ ਪੇਸ਼ ਕਰਦੀ ਸੀ। ਉਹ ਕਿਸੇ ਨੂੰ ਆਸਾਨੀ ਨਾਲ ਮਿਲਦੀ ਵੀ ਨਹੀਂ ਸੀ। ਉਸ ਤੱਕ ਪੁੱਜਣ ਲਈ ਪਹਿਲਾਂ ਸੁਖਦੇਵ ਸਿੰਘ ਅਤੇ ਲਖਵਿੰਦਰ ਸਿੰਘ ਕੋਲ ਜਾਣਾ ਪੈਂਦਾ ਸੀ। ਉਹ ਆਪਣੇ ਨਾਲ ਦੋਵੇਂ ਮੁਲਜ਼ਮਾਂ ਨੂੰ ਪੁਲਸ ਦੀ ਵਰਦੀ ਵੀ ਕਦੇ ਕਦਾਈਂ ਪਹਿਨਾ ਦਿੰਦੀ ਸੀ।

ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਫਾਰਚਿਊਨਰ ਕਾਰ, ਇਕ ਸਵਿਫਟ ਕਾਰ, 2 ਕਾਂਸਟੇਬਲ ਦੀਆਂ ਵਰਦੀਆਂ, ਇਕ ਮਹਿਲਾ ਸਬ-ਇੰਸਪੈਕਟਰ ਦੀ ਵਰਦੀ ਜਿਸ ’ਤੇ ਸ਼੍ਰੇਆ ਕਪੂਰ ਲਿਖਿਆ ਹੈ। ਇਸ ਤੋਂ ਇਲਾਵਾ 1 ਲੱਖ ਰੁਪਏ ਦੀ ਨਕਦੀ, 2 ਜਾਅਲੀ ਜੁਆਇਨਿੰਗ ਲੈਟਰ ਜਿਸ ’ਤੇ ਜਾਅਲੀ ਦਸਤਖ਼ਤ ਪੁਲਿਸ ’ਚ ਭਰਤੀ ਕਰਵਾਏ ਜਾਣ ਲਈ 10 ਫਾਰਮ, ਲੋਕਾਂ ਤੋਂ ਠੱਗੇ ਹੋਏ ਪੈਸੇ ਨਾਲ ਖਰੀਦੇ ਗਹਿਣੇ ਵੀ ਪੁਲਸ ਨੇ ਬਰਾਮਦ ਕਰ ਲਏ ਹਨ। ਪੁਲਿਸ ਸ਼੍ਰੇਆ ਕਪੂਰ ਨਾਂ ਦੀ ਔਰਤ ਦਾ ਪਤਾ ਲਗਾਉਣ ’ਚ ਜੁਟੀ ਹੈ।

ਪੰਜਾਬ ਨੂੰ ਸਿਹਤ ਸੇਵਾਵਾਂ ਦੇ ਮਾਮਲੇ ‘ਚ ਦੇਸ਼ ਦਾ ਨੰਬਰ ਵਨ ਸੂਬਾ ਬਣਾਵਾਂਗੇ: ਡਾ. ਬਲਬੀਰ ਸਿੰਘ

0

ਪੰਜਾਬ ਦੇ ਨਵੇਂ ਬਣੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ਼ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਬਲਬੀਰ ਸਿੰਘ ਨੂੰ ਪੰਜਾਬ ਸਰਕਾਰ ਵਿੱਚ ਵੱਡੀ ਜਿੰਮੇਵਾਰੀ ਮਿਲਣ ਤੇ ਆਮ ਆਦਮੀ ਪਾਰਟੀ ਪਟਿਆਲਾ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਆਪਣੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਸਿਹਤ ਮੰਤਰੀ ਬਣਨ ਤੇ ਡਾਕਟਰ ਬਲਬੀਰ ਸਿੰਘ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ।

ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਅਡਿੱਗ ਹੈ। ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਨਸ਼ਾ ਮੁਕਤੀ ਕੇਂਦਰਾਂ ਦਾ ਦੌਰਾ ਕਰਨਗੇ ਅਤੇ ਸੂਬੇ ਦੇ ਸਰਕਾਰੀ ਹਸਪਤਾਲ ‘ਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪੰਜਾਬ ਵਿੱਚ 26 ਜਨਵਰੀ ਮੌਕੇ ਵੱਡੀ ਗਿਣਤੀ ਵਿੱਚ ਖੋਲੇ ਜਾ ਰਹੇ ਮੁਹੱਲਾ ਕਲੀਨਿਕ ਵੀ ਇਸੇ ਕੜੀ ਦਾ ਇੱਕ ਅਹਿਮ ਹਿੱਸਾ ਹਨ।

ਡਾਕਟਰ ਬਲਬੀਰ ਸਿੰਘ ਨੇ ਦਸਿਆ ਸੂਬੇ ਵਿੱਚ ਮੈਡੀਕਲ ਨਸ਼ਿਆਂ ਦੀ ਵਿਕਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ ਅਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਨ ਜਾ ਰਹੇ ਹਨ ਕਿ ਉਹ ਸਾਰੇ ਮੈਡੀਕਲ ਸਟੋਰ ਮਾਲਕਾਂ ਨੂੰ ਪੰਜਾਬ ਸਰਕਾਰ ਦੀ ਨਸ਼ਿਆਂ ਦੀ ਰੋਕਥਾਮ ਸਬੰਧੀ ਜ਼ੀਰੋ ਟੋਲਰੈਂਸ ਨੀਤੀ ਬਾਰੇ ਸੂਚਿਤ ਕਰ ਦਿੱਤਾ ਜਾਵੇ ਅਤੇ ਸੂਚਿਤ ਕਰਨ ਉਪਰੰਤ ਵੱਡੇ ਪੱਧਰ ਤੇ ਚੈਕਿੰਗ ਮੁਹਿੰਮ ਚਲਾਈ ਜਾਵੇ।

ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਸਿਹਤ ਸਬੰਧੀ ਟੈਸਟਾਂ ਦੀ ਇਕ ਰੇਟ ਤੇਅ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਅਧਿਕਾਰੀਆਂ ਨੂੰ ਅਪੀਲ ਕੀਤੀ ਜੇਕਰ ਕੋਈ ਟੈਸਟਾਂ ਵਿਚੋਂ ਕਮਿਸ਼ਨ ਦੇਣ ਦੀ ਪੇਸ਼ਕਸ਼ ਕਰਦਾ ਹੈ ਤਾਂ ਉਹ ਇਹ ਮਸਲਾ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਨੂੰ ਸਸਤੇ ਭਾਅ ਤੇ ਟੈਸਟ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਹਰ, ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੇ ਅਪੀਲ ਕੀਤੀ ਹਸਪਤਾਲਾਂ ਦੀ ਸਾਫ ਸਫਾਈ ਨੂੰ ਉਵੇਂ ਹੀ ਯਕੀਨੀ ਬਣਾਉਣ ਜਿਵੇ ਉਹ ਆਪਣੇ ਘਰ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਂਦੇ ਹਨ। ਪਾਰਟੀ ਹਾਈ ਕਮਾਂਡ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਉਪਰ ਪ੍ਰਗਟਾਏ ਗਏ ਭਰੋਸਾ ‘ਤੇ ਖਰਾ ਉਤਰਨਗੇ ਅਤੇ ਆਪਣੀਆਂ ਸਮੁੱਚੀਆਂ ਜਿੰਮੇਵਾਰੀਆਂ ਸਮਰਪਣ ਭਾਵਨਾ ਅਤੇ ਲਗਨ ਨਾਲ ਨਿਭਾਉਣਗੇ।

ਇਹ ਵੀ ਪੜ੍ਹੋ: ਵਿਜੀਲੈਂਸ ਦੀ IAS ‘ਤੇ ਕਾਰਵਾਈ ਦਾ ਮਾਮਲਾ ਭਖਿਆ, CM ਮਾਨ ਨੇ 24 ਘੰਟਿਆਂ ‘ਚ…

ਇਸ ਮੌਕੇ ਬੋਲਦਿਆਂ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਕਿਹਾ ਕਿ ਸਾਡੇ ਮਾਣਯੋਗ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਸਤਿਕਾਰਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਪਾਰਟੀ ਦੇ ਇਕ ਆਮ ਜਿਹੇ ਵਾਲੰਟੀਅਰ ਡਾਕਟਰ ਬਲਬੀਰ ਸਿੰਘ ਜੀ ਨੂੰ ਪੰਜਾਬ ਦਾ ਸਿਹਤ ਮੰਤਰੀ ਬਣਾਕੇ ਸੂਬੇ ‘ਚ ਪਾਰਟੀ ਦੇ ਲੱਖਾਂ ਵਾਲੰਟੀਅਰ ਦਾ ਆਦਰ ਸਤਿਕਾਰ ਤੇ ਮਾਣ ਵਧਾਇਆ, ਅਸੀਂ ਇਸ ਲਈ ਪਾਰਟੀ ਦੀ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਡਾਕਟਰ ਬਲਬੀਰ ਸਿੰਘ ਜੀ ਦੀ ਅਗਵਾਈ ਵਿੱਚ ਪੰਜਾਬ ਦਾ ਸਿਹਤ ਵਿਭਾਗ ਵਧੀਆ ਢੰਗ ਨਾਲ ਕੰਮ ਕਰਦੇ ਹੋਏ ਪੰਜਾਬ ਦੇ ਆਮ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਏਗਾ।

ਇਸ ਮੌਕੇ ਮੇਘਚੰਦ ਸ਼ੇਰਮਾਜਰਾ, ਇੰਪਰੂਵਮੈਂਟ ਟਰੱਸਟ ਪਟਿਆਲਾ, ਪਾਰਟੀ ਦੇ ਸੰਦੀਪ ਬੰਧੂ ਸੀਨੀਅਰ ਆਗੂ, ਗੋਲੂ ਰਾਜਪੂਤ, ਜਿਲ੍ਹਾ ਜੋਆਇੰਟ ਸਕੱਤਰ, ਬੀ ਸੀ ਵਿੰਗ, ਸੁਮੀਤ ਟਕੇਜਾ ਵਾਰਡ ਇੰਚਾਰਜ, ਜਸਵਿੰਦਰ ਕੁਮਾਰ ਵਾਰਡ ਇੰਚਾਰਜ, ਪੁਨੀਤ ਬੁੱਧੀਰਾਜਾ ਵਾਰਡ ਇੰਚਾਰਜ, ਵਰਿੰਦਰ ਗੌਤਮ, ਬਸੰਤ ਕੁਮਾਰ ਬੱਬਲੂ, ਸਿਮਰਨਜੀਤ ਸਿੰਘ, ਪਰਮਜੀਤ ਸਿੰਘ ਪੰਕਜ ਆਦਿ ਹਾਜ਼ਰ ਸਨ।