ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਮੌਕੇ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾਈ ਹੈ। ਉਹ ਲਿਖਦੇ ਹਨ ਸ਼ੁੱਭ ਪੁੱਤ ਦੋ ਸਾਲ ਹੋ ਗਏ ਆ, ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆ ਜਨਮਦਿਨ ਦੀ ਵਧਾਈ ਨਹੀ ਦਿੱਤੀ, ਹਾਲਾਤ ਏਸ ਤਰਾਂ ਹੋ ਨਿਬੜਨਗੇ ਮੈਂ ਕਦੇ ਨਹੀ ਸੀ ਸੋਚਿਆ, ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਆ, ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਆ, ਬੇਟਾ ਅੱਜ ਤੁਹਾਡੇ ਜਨਮਦਿਨ ਤੇ ਮੈਂ ਅਕਾਲ ਪੁਰਖ ਅੱਗੇ ਤੁਹਾਡੇ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਆ

ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ
ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਇਸ ਮੌਕੇ ਮੂਸਾ ਪਿੰਡ ਵਿਚ ਮੁਫ਼ਤ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ (Sidhu Moosewala) ਪੰਜਾਬ ‘ਚ ਫੈਲ ਰਹੇ ਕੈਂਸਰ ਤੋਂ ਬਹੁਤ ਚਿੰਤਤ ਸੀ।

ਹਰ ਸਾਲ ਕੈਂਸਰ ਚੈੱਕ-ਅੱਪ ਕੈਂਪ ਲਗਾਉਣ ਦੀ ਸ਼ੁਰੂਆਤ

ਇਸ ਲਈ ਉਸ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨ, ਚੈੱਕ-ਅੱਪ ਕਰਵਾਉਣ ਅਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਆਪਣੇ ਦਾਦੀ ਜੀ ਦੇ ਨਾਂ ਤੇ ਹਰ ਸਾਲ ਕੈਂਸਰ ਚੈੱਕ-ਅੱਪ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਸੀ। ਉਸੇ ਦੀ ਲੜੀ ਨੂੰ ਅੱਗੇ ਤੋਰਦਿਆਂ ਸ਼ੁਭਦੀਪ ਦੇ ਜਨਮ ਦਿਨ ਤੇ 11 ਜੂਨ ਨੂੰ ਪਿੰਡ ਮੂਸਾ ਵਿਖੇ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਕੈਂਪ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ।

LEAVE A REPLY

Please enter your comment!
Please enter your name here