ਕਾਰ ਅਸੈਸਰੀ ਦੀ ਦੁਕਾਨ ‘ਤੇ ਲੱਗੀ ਭਿ.ਆ.ਨਕ ਅੱ.ਗ, ਹੋਇਆ ਲੱਖਾਂ ਦਾ ਨੁਕਸਾਨ || Today News || Punjab News

0
17
A terrible fire broke out at a car accessory shop, there was a loss of lakhs

ਕਾਰ ਅਸੈਸਰੀ ਦੀ ਦੁਕਾਨ ‘ਤੇ ਲੱਗੀ ਭਿ.ਆ.ਨਕ ਅੱ.ਗ, ਹੋਇਆ ਲੱਖਾਂ ਦਾ ਨੁਕਸਾਨ

ਬੀਤੇ ਦਿਨ ਦੁਪਹਿਰ ਕਰੀਬ ਢਾਈ ਵਜੇ ਧੂਰੀ ਦੇ ਮਲੇਰਕੋਟਲਾ ਰੋਡ ਤੇ ਐਮਐਮ ਕਾਰ ਅਸੈਸਰੀ ਦੀ ਦੁਕਾਨ ‘ਤੇ ਭਿਆਨਕ ਅੱਗ ਲੱਗ ਗਈ। ਜਿਸਦੇ ਚੱਲਦਿਆਂ ਦੁਕਾਨ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਅੱਗ ਕਾਰਨ  ਨਾਲ ਲੱਗਦੇ ਘਰ ਦਾ ਨੁਕਸਾਨ ਵੀ ਹੋ ਗਿਆ | ਘਰ ਦੀਆਂ ਕੰਧਾਂ ਤੇ ਤਰੇੜਾਂ ਆ ਗਈਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਕਰੀਬ ਸਵਾ ਲੱਖ ਰੁਪਏ ਦਾ ਹੋਇਆ ਨੁਕਸਾਨ

ਦੁਕਾਨ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਉਹ ਦੁਕਾਨ ਤੇ ਮੌਜੂਦ ਸੀ ਤਾਂ ਮੈਨੂੰ ਬਾਹਰ ਦੁਕਾਨ ਦੀ ਕੰਧ ਦੀ ਲਿਪਾਈ ਕਰਦੇ ਮਿਸਤਰੀਆਂ ਨੇ ਦੱਸਿਆ ਉੱਪਰਲੀ ਮੰਜ਼ਿਲ ਤੋਂ ਧੂਆਂ ਨਿਕਲ ਰਿਹਾ ਸੀ। ਉਸ ਨੇ ਜਦੋਂ ਦੇਖਿਆ ਤਾਂ ਦੂਜੀ ਮੰਜ਼ਿਲ ਚ ਅੱਗ ਲੱਗੀ ਹੋਈ ਸੀ। ਫਿਰ ਉਸ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚ ਗਈਆਂ। ਉਸ ਨੇ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸਦਿਆਂ ਕਿਹਾ ਮੇਰਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਨਾਲ ਲੱਗਦੇ ਕੁਝ ਘਰ ਵੀ ਨੁਕਸਾਨੇ ਗਏ

ਉਨ੍ਹਾਂ ਨੇ ਅੱਗੇ ਦੱਸਿਆ ਕਿ ਮੇਰਾ ਇਸ ਕਾਰ ਅਸੈਸਰੀ ਦਾ ਸਮਾਨ ਅਤੇ ਇਲੈਕਟਰੋਨਸ ਦਾ ਕੀਮਤੀ ਸਮਾਨ ਪਿਆ ਸੀ, ਜੋ ਕਿ ਸੁਆਹ ਹੋ ਗਏ ਹਨ। ਅੱਗ ਕਾਰਨ ਦੁਕਾਨ ਦੇ ਨਾਲ ਲੱਗਦੇ ਕੁਝ ਘਰ ਵੀ ਨੁਕਸਾਨੇ ਗਏ ਹਨ। ਦੁਕਾਨ ਦੇ ਮਾਲਕ ਨੇ ਅਤੇ ਹੋਰ ਲੋਕਾਂ ਨੇ ਕਿਹਾ ਜਿਸ ਤਰ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਸਰਕਾਰ ਉਸ ਤੇ ਤਰਾਂ ਮੇਰੀ ਮਦਦ ਕਰੇ।

ਇਹ ਵੀ ਪੜ੍ਹੋ :ਐਲਨ ਮਸਕ ਨੇ Apple ਨੂੰ ਦਿੱਤੀ ਧਮਕੀ , ‘ਮੇਰੀ ਕੰਪਨੀ ‘ਚ iPhone ਹੋਣਗੇ ਬੈਨ’ !

ਫਾਇਰ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇੱਥੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਜਿੰਨ੍ਹਾਂ ਵਿੱਚੋਂ ਦੋ ਸੰਗਰੂਰ ਇੱਕ ਮਲੇਰਕੋਟਲਾ ਤੇ ਇੱਕ ਧੂਰੀ ਦੀ ਗੱਡੀ ਆਈ। ਉਨ੍ਹਾਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਕਰੀਬ 12 13 ਗੱਡੀਆਂ ਲੱਗ ਗਈਆਂ ਹਨ। ਉਨ੍ਹਾਂ ਵੱਲੋਂ ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ।

LEAVE A REPLY

Please enter your comment!
Please enter your name here