Home Blog Page 1763

CM ਭਗਵੰਤ ਮਾਨ ਅੱਜ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਅੱਜ ਬੀਤੇ ਦਿਨੀਂ ਫਗਵਾੜਾ ਵਿੱਚ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨੂੰ ਮਾਲੀ ਮਦਦ ਦਾ ਚੈਕ ਵੀ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫਗਵਾੜਾ ਵਿੱਚ ਗੋਲੀ ਲੱਗਣ ਕਾਰਨ ਕਾਂਸਟੇਬਲ ਕੁਲਦੀਪ ਸਿੰਘ ਸ਼ਹੀਦ ਹੋ ਗਿਆ ਸੀ।

ਜੰਮੂ-ਕਸ਼ਮੀਰ: ਡੂੰਘੀ ਖੱਡ ‘ਚ ਡਿੱਗਣ ਕਾਰਨ ਫੌਜ ਦੇ 3 ਜਵਾਨ ਸ਼ਹੀਦ

0

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ LoC ਨੇੜੇ ਗਸ਼ਤ ਦੇ ਦੌਰਾਨ ਫੌਜ ਦੇ ਤਿੰਨ ਜਵਾਨ ਡੂੰਘੀ ਖੱਡ ਵਿੱਚ ਡਿੱਗ ਗਏ। ਇਸ ਹਾਦਸੇ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ। ਤਿੰਨਾਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਖੱਡ ‘ਚੋਂ ਕੱਢ ਲਿਆ ਗਿਆ ਹੈ। ਫੌਜ ਨੇ ਦੱਸਿਆ ਕਿ ਸ਼ਹੀਦ ਹੋਣ ਵਾਲੇ ਤਿੰਨੋਂ ਜਵਾਨਾਂ ਵਿੱਚ 1 ਜੂਨੀਅਰ ਕਮਿਸ਼ਨਡ ਅਫ਼ਸਰ ਤੇ 2 OR ਸ਼ਾਮਿਲ ਹਨ । ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿੱਚ ਇਹ ਜਵਾਨ ਖੱਡ ਵਿੱਚ ਡਿੱਗੇ ਉਹ ਬਰਫ਼ੀਲਾ ਇਲਾਕਾ ਹੈ।

ਭਾਰਤੀ ਫੌਜ ਨੇ ਬਿਆਨ ਜਾਰੀ ਕਰ ਦੱਸਿਆ ਕਿ ਇੱਕ ਰੈਗੂਲਰ ਆਪ੍ਰੇਸ਼ਨ ਟਾਸਕ ਦੌਰਾਨ 1 ਜੇਸੀਓ ਤੇ 2 ਓਅਰ ਦਾ ਇੱਕ ਗਰੁੱਪ ਟ੍ਰੈਕ ‘ਤੇ ਬਰਫ਼ ‘ਤੇ ਡਿੱਗਣ ਤੋਂ ਬਾਅਦ ਡੂੰਘੀ ਖੱਡ ਵਿੱਚ ਫਿਸਲ ਗਿਆ। ਤਿੰਨੋਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਫੌਜ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਬੀਤੇ ਨਵੰਬਰ ਮਹੀਨੇ ਵਿੱਚ ਵੀ ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਅਜਿਹਾ ਹਾਦਸਾ ਵਾਪਰਿਆ ਸੀ। ਜਿਸ ਵਿੱਚ ਜ਼ਮੀਨ ਖਿਸਕਣ ਕਾਰਨ ਤਿੰਨ ਜਵਾਨ ਸ਼ਹੀਦ ਹੋਏ ਸਨ। ਇਸ ਬਾਰੇ ਕੁਪਵਾੜਾ ਪੁਲਿਸ ਨੇ ਦੱਸਿਆ ਸੀ ਕਿ ਅਲਮੋੜਾ ਚੌਂਕੀ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਚਪੇਟ ਵਿੱਚ ਆਉਣ ਕਾਰਨ 56 ਆਰਆਰ ਦੇ ਤਿੰਨ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਏ।

ਸਰਹੱਦ ‘ਤੇ ਨਸ਼ਾ ਤਸਕਰੀ ਖਿਲਾਫ਼ ਵੱਡੀ ਸਫ਼ਲਤਾ, BSF ਨੇ 5.92 ਕਿਲੋ ਹੈਰੋਇਨ ਕੀਤੀ ਬਰਾਮਦ

0

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਤਰਨਤਾਰਨ ਪੁਲਿਸ ਨੇ ਬੀ.ਐਸ.ਐਫ ਦੇ ਸਹਿਯੋਗ ਨਾਲ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਦੇ ਖਿਲਾਫ ਕਾਰਵਾਈ ਕਰਦਿਆਂ 5.92 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਭਾਰਤ-ਪਾਕਿ ਸਰਹੱਦ ਨੇੜੇ 3 ਵੱਖ-ਵੱਖ ਥਾਵਾਂ ਤੋਂ ਪਾਕਿਸਤਾਨ ਸਮਰਥਿਤ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਤਿੰਨਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਅਤੇ ਫਾਰਵਰਡ-ਬੈਕਵਰਡ ਲਿੰਕਾਂ ਨੂੰ ਤੋੜਨ ਲਈ ਅੱਗੇ ਦੀ ਜਾਂਚ ਜਾ ਰਹੀ ਹੈ।

ਮੰਗਲਵਾਰ ਦੀ ਸਵੇਰ BSF ਨੇ ਅੰਮ੍ਰਿਤਸਰ ਸੈਕਟਰ ਦੇ ਅਧੀਨ ਆਉਂਦੇ ਨੌਸ਼ਹਿਰਾ ਢਾਲਾ BOP ‘ਤੇ ਸਰਹੱਦ ‘ਤੇ ਹਰਕਤ ਮਹਿਸੂਸ ਕੀਤੀ। ਪਾਕਿਸਤਾਨੀ ਤਸਕਰਾਂ ਨੇ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ ਚਾਰ ਪੈਕੇਟ ਭਾਰਤੀ ਸਰਹੱਦ ਵਿੱਚ ਸੁੱਟੇ ਸਨ। ਜਿਸਦੀ ਸੂਚਨਾ BSF ਨੇ ਪੁਲਿਸ ਨੂੰ ਦੇ ਦਿੱਤੀ। BSF ਦੇ ਬੁਲਾਰੇ ਅਨੁਸਾਰ ਜਦੋਂ ਜਵਾਨ ਧੁੰਦ ਦੇ ਵਿਚਾਲੇ ਗਸ਼ਤ ਕਰ ਰਹੇ ਸਨ। ਇਸ ਵਿਚਾਲੇ ਜਵਾਨਾਂ ਨੇ ਫੈਂਸਿੰਗ ਦੇ ਨੇੜੇ ਕੁਝ ਡਿੱਗਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਤੁਰੰਤ ਜਵਾਨਾਂ ਨੇ ਤਸਕਰਾਂ ‘ਤੇ ਫਾਇਰਿੰਗ ਕੀਤੀ ਪਰ ਪਾਕਿਸਤਾਨੀ ਤਸਕਰ ਧੁੰਦ ਦਾ ਫਾਇਦਾ ਚੁੱਕ ਕੇ ਹਨੇਰੇ ਵਿੱਚ ਕਿਤੇ ਗਾਇਬ ਹੋ ਗਏ। ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਨੂੰ ਘੇਰ ਕੇ ਸਰਚ ਅਭਿਆਨ ਸ਼ੁਰੂ ਕੀਤਾ ਤਾਂ ਜਵਾਨਾਂ ਨੂੰ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ ਚਾਰ ਪੈਕੇਟ ਮਿਲੇ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਚੰਡੀਗੜ੍ਹ ‘ਚ ਘਰਾਂ ਨੂੰ ਫਲੈਟ ਬਣਾ ਕੇ ਵੇਚਣ ‘ਤੇ ਲਗਾਈ ਪਾਬੰਦੀ

ਇਸ ਤੋਂ ਇਲਾਵਾ BSF ਨੇ ਤਰਨਤਾਰਨ ਦੇ ਪਿੰਡ ਵਾਨ ਵਿੱਚ ਰਾਤ ਦੇ ਸਮੇਂ ਕੁਝ ਸੁੱਟੇ ਜਾਣ ਦੀ ਆਵਾਜ਼ ਸੁਣੀ। ਜਾਂਚ ਕੀਤੀ ਗਈ ਤਾਂ ਪਾਕਿਸਤਾਨੀ ਤਸਕਰਾਂ ਨੇ ਫੈਂਸਿੰਗ ਦੇ ਨੇੜੇ ਪੰਜ ਬੋਤਲਾਂ ਸੁੱਟੀਆਂ ਸੀ। ਜਿਨ੍ਹਾਂ ਵਿੱਚ ਹੈਰੋਇਨ ਦੀ ਖੇਪ ਸੀ। ਇੱਥੇ ਜਵਾਨਾਂ ਨੇ 2.5 ਕਿਲੋ ਹੈਰੋਇਨ ਦੀ ਖੇਪ ਨੂੰ ਬਰਾਮਦ ਕੀਤਾ। BSF ਨੇ ਤੀਜੀ ਸਫ਼ਲਤਾ ਤਰਨਤਾਰਨ ਦੇ ਪਿੰਡ ਮਹਿੰਦੀਪੁਰ ਵਿੱਚ ਹਾਸਿਲ ਕੀਤੀ। ਇੱਥੇ ਪਾਕਿਸਤਾਨੀ ਤਸਕਰਾਂ ਨੇ 500 ਗ੍ਰਾਮ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ BSF ਜਵਾਨਾਂ ਨੇ ਇਸ ਖੇਪ ਨੂੰ ਬਰਾਮਦ ਕਰ ਲਿਆ।

ਸੁਪਰੀਮ ਕੋਰਟ ਨੇ ਚੰਡੀਗੜ੍ਹ ‘ਚ ਘਰਾਂ ਨੂੰ ਫਲੈਟ ਬਣਾ ਕੇ ਵੇਚਣ ‘ਤੇ ਲਗਾਈ ਪਾਬੰਦੀ

0

ਇੱਕ ਇਤਿਹਾਸਕ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਸਿਟੀ ਬਿਊਟੀਫੁੱਲ ਵਿੱਚ ਸੁਤੰਤਰ ਮਕਾਨਾਂ ਨੂੰ ਅਪਾਰਟਮੈਂਟਾਂ ਵਿੱਚ ਬਦਲਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਮਾਮਲੇ ਦੀ ਸੁਣਵਾਈ ਜਸਟਿਸ ਬੀਆਰ ਗਵਈ ਅਤੇ ਐੱਮਐੱਮ ਸੁੰਦਰੇਸ਼ ਦੀ ਬੈਂਚ ਨੇ ਕੀਤੀ ਜਿਸ ਨੇ ਇਸ ਮਾਮਲੇ ‘ਚ ਫੈਸਲਾ ਸੁਣਾਇਆ।

ਇਹ ਫੈਸਲਾ ਫੇਜ਼-1 ਦੇ ਸੈਕਟਰ 1 ਤੋਂ 30 ‘ਤੇ ਲਾਗੂ ਹੋਵੇਗਾ, ਜਿਨ੍ਹਾਂ ਨੂੰ ਹੈਰੀਟੇਜ ਜ਼ੋਨ ਐਲਾਨਿਆ ਗਿਆ ਸੀ। ਫੇਜ਼-1 ਵਿਚਲੇ ਅਪਾਰਟਮੈਂਟਾਂ ਨੂੰ ਵੀ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ।

ਬੈਂਚ ਦੀ ਤਰਫੋਂ ਫੈਸਲਾ ਸੁਣਾਉਣ ਵਾਲੇ ਜਸਟਿਸ ਗਵਈ ਨੇ 131 ਪੰਨਿਆਂ ਦੇ ਫੈਸਲੇ ‘ਚ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਬਿਲਡਿੰਗ ਪਲਾਨ ਨੂੰ ਅੰਨ੍ਹੇਵਾਹ ਮਨਜ਼ੂਰੀ ਦੇ ਰਹੇ ਹਨ, ਜਦੋਂ ਕਿ ਬਿਲਡਿੰਗ ਪਲਾਨ ਤੋਂ ਹੀ ਇਹ ਜ਼ਾਹਰ ਹੁੰਦਾ ਹੈ ਕਿ ਤਿੰਨ ਅਪਾਰਟਮੈਂਟਾਂ ਵਿੱਚ ਨਿਵਾਸ ਯੂਨਿਟ. ਉਹੀ ਬਿਲਡਿੰਗ ਪਲਾਨ ਨੂੰ ਲਾਗੂ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ “ਅਜਿਹੇ ਬੇਤਰਤੀਬੇ ਵਾਧੇ ਨਾਲ ਚੰਡੀਗੜ੍ਹ ਦੇ ਫੇਜ਼ 1 ਦੀ ਵਿਰਾਸਤੀ ਸਥਿਤੀ ‘ਤੇ ਮਾੜਾ ਅਸਰ ਪੈ ਸਕਦਾ ਹੈ, ਜਿਸ ਨੂੰ ਯੂਨੈਸਕੋ ਦੇ ਵਿਰਾਸਤੀ ਸ਼ਹਿਰ ਵਜੋਂ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਹ ਧਿਆਨ ਦੇਣ ਯੋਗ ਹੈ ਕਿ ਭਾਵੇਂ ਚੰਡੀਗੜ੍ਹ ਪ੍ਰਸ਼ਾਸਨ ਇੱਕ ਰਿਹਾਇਸ਼ੀ ਯੂਨਿਟ ਨੂੰ ਤਿੰਨ ਅਪਾਰਟਮੈਂਟਾਂ ਵਿੱਚ ਬਦਲਣ ਦੀ ਇਜਾਜ਼ਤ ਦੇ ਰਿਹਾ ਹੈ, ਆਵਾਜਾਈ ‘ਤੇ ਇਸ ਦੇ ਮਾੜੇ ਪ੍ਰਭਾਵ ਨੂੰ ਹੱਲ ਨਹੀਂ ਕੀਤਾ ਗਿਆ ਹੈ।

ਬੈਂਚ ਨੇ ਨੋਟ ਕੀਤਾ ਕਿ ਰਿਹਾਇਸ਼ੀ ਇਕਾਈਆਂ ਦੀ ਗਿਣਤੀ ਵਿੱਚ ਵਾਧੇ ਦੇ ਨਾਲ, ਵਾਹਨਾਂ ਵਿੱਚ ਸਮਾਨ ਵਾਧਾ ਹੋਣਾ ਲਾਜ਼ਮੀ ਹੈ। ਹਾਲਾਂਕਿ, ਉਕਤ ਪਹਿਲੂ ‘ਤੇ ਵਿਚਾਰ ਕੀਤੇ ਬਿਨਾਂ, ਇਕ ਰਿਹਾਇਸ਼ੀ ਇਕਾਈ ਨੂੰ ਤਿੰਨ ਅਪਾਰਟਮੈਂਟਾਂ ਵਿਚ ਤਬਦੀਲ ਕਰਨ ਦੀ ਇਜਾਜ਼ਤ ਦਿੱਤੀ ਹੋਈ ਸੀ।

CM ਭਗਵੰਤ ਮਾਨ ਨੇ ਹੜਤਾਲ ‘ਤੇ ਚੱਲ ਰਹੇ PCS ਮੁਲਾਜ਼ਮਾਂ ਨੂੰ ਦਿੱਤੀ ਚਿਤਾਵਨੀ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਤਾਲ ‘ਤੇ ਚੱਲ ਰਹੇ PCS ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਵੀ ਅਧਿਕਾਰੀ ਹੜਤਾਲ ‘ਤੇ ਹਨ ਜੇਕਰ ਉਹ ਅੱਜ ਦੁਪਹਿਰ 2 ਵਜੇ ਤੱਕ ਡਿਊਟੀ ‘ਤੇ ਨਹੀਂ ਪਹੁੰਚੇ ਤਾਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਸਰਕਾਰ ਵੱਲੋਂ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਹਨ। ਇਹ ਗੱਲ ਸਾਰਿਆਂ ਨੂੰ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਸ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਹੈ। ਅਜਿਹੀ ਹੜਤਾਲ ਬਲੈਕਮੇਲਿੰਗ ਦੇ ਬਰਾਬਰ ਹੈ। ਇਸ ਨੂੰ ਕੋਈ ਵੀ ਜ਼ਿੰਮੇਵਾਰ ਸਰਕਾਰ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਨੇ PCS ਅਧਿਕਾਰੀਆਂ ਦੀ ਹੜਤਾਲ ਨੂੰ ਗੈਰ ਕਾਨੂੰਨੀ ਐਲਾਨਿਆ ਹੈ।

ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਭ੍ਵਿਸ਼ਟਾਚਾਰ ਦੇ ਮਾਮਲੇ ਚ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇ ਮੰਤਰੀ ਹੋਵੇ ,ਸੰਤਰੀ ਹੋਵੇ ਜਾਂ ਮੇਰਾ ਕੋਈ ਸਕਾ-ਸੰਬੰਧੀ…ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ..

IND vs SL 1st ODI : ਭਾਰਤ ਨੇ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾਇਆ

0

ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਗੁਹਾਟੀ ਦੇ ਬਾਰਸਪਾਰਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਭਾਰਤ ਨੇ ਗੁਹਾਟੀ ਵਨਡੇ ਮੈਚ ਵਿਚ ਸ਼੍ਰੀਲੰਕਾ ਨੂੰ ਹਰਾ ਦਿੱਤਾ ਹੈ। ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 67 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਪਹਿਲੇ ਖੇਡਣ ਦੇ ਬਾਅਦ 50 ਓਵਰਾਂ ਵਿਚ 7 ਵਿਕਟਾਂ ‘ਤੇ 373 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਸ਼੍ਰੀਲੰਕਾਈ ਟੀਮ ਨਿਰਧਾਰਤ ਓਵਰਾਂ ਵਿਚ 8 ਵਿਕਟਾਂ ‘ਤੇ 306 ਦੌੜਾਂ ਹੀ ਬਣਾ ਸਕੀ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਰਿਸ਼ਵਤ ਲੈਂਦੇ ASI ਨੂੰ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਸ਼੍ਰੀਲੰਕਾ ਲਈ ਕਪਤਾਨ ਦਾਸੁਨ ਸ਼ਨਾਕਾ ਨੇ ਨਾਟਆਊਟ 108 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 12 ਚੌਕੇ ਤੇ ਤਿੰਨ ਛੱਕੇ ਨਿਕਲੇ। ਓਪਨਰ ਪਥੁਮ ਨਿਸਾਂਕਾ ਨੇ 72 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਸ਼੍ਰੀਲੰਕਾਈ ਟੀਮ ਨੂੰ ਮੈਚ ਵਿਚ 67 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਦਾਸੁਨ ਸ਼ਨਾਕਾ ਤੇ ਪਥੁਮ ਨਿਸ਼ਾਂਕਾ ਤੋਂ ਇਲਾਵਾ ਧਨੰਜੈ ਡੀ ਸਿਲਵਾ ਨੇ 40 ਗੇਂਦਾਂ ‘ਤੇ 47 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿ 9 ਚੌਕੇ ਲਗਾਏ। ਇਸ ਤੋਂ ਇਲਾਵਾ ਬਾਕੀ ਸ਼੍ਰੀਲੰਕਾਈ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਭਾਰਤ ਲਈ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਸਭ ਤੋਂ ਜ਼ਿਆਦਾ ਕਾਮਯਾਬ ਗੇਂਦਬਾਜ਼ ਰਹੇ। ਉਮਰਾਨ ਮਲਿਕ ਨੇ 8 ਓਵਰਾਂ ਵਿਚ 57 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ। ਦੂਜੇ ਪਾਸੇ ਮੁਹੰਮਦ ਸਿਰਾਜ ਨੇ 2 ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਤੇ ਯੁਜਵੇਂਦਰ ਚਹਿਲ ਨੂੰ 1-1 ਨਾਲ ਸਫਲਤਾ ਮਿਲੀ। ਟੀਮ ਇੰਡੀਆ 3 ਵਨਡੇ ਮੈਚਾਂ ਦੀ ਸੀਰੀਜ ਵਿਚ 1-0 ਤੋਂ ਅੱਗੇ ਹੋ ਗਈ ਹੈ।

ਇਸ ਤੋਂ ਪਹਿਲਾਂ ਭਾਰਤ ਲਈ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡੀ। ਟੀਮ ਇੰਡੀਆ ਦੇ ਸਾਬਕਾ ਕਪਤਾਨ ਨੇ 87 ਗੇਂਦਾਂ ‘ਤੇ 113 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿਚ 12 ਚੌਕੇ ਤੇ 1 ਛੱਕਾ ਲਗਾਇਆ। ਇਹ ਵਿਰਾਟ ਕੋਹਲੀ ਦੇ ਵਨਡੇ ਕਰੀਅਰ ਦਾ 45ਵੀਂ ਸੈਂਕੜਾ ਹੈ। ਦੂਜੇ ਪਾਸੇ ਵਿਰਾਟ ਕੋਹਲੀ ਦੇ ਇੰਟਰਨੈਸ਼ਨਲ ਕਰੀਅਰ ਦਾ 73ਵਾਂ ਸੈਂਕੜਾ ਹੈ। ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਬੇਹਤਰੀਨ ਪਾਰੀ ਖੇਡੀ। ਦੋਵੇਂ ਬੱਲੇਬਾਜ਼ਾਂ ਨੇ ਪਹਿਲੇ ਵਿਕਟ ਲਈ 143 ਦੌੜਾਂ ਬਣਾਈਆਂ। ਭਾਰਤੀ ਕਪਤਾਨ ਨੇ 67 ਗੇਂਦਾਂ ‘ਤੇ 83 ਦੌੜਾਂ ਬਣਾਈਆਂ ਜਦੋਂ ਕਿ ਸ਼ੁਭਮਨ ਗਿੱਲ ਨੇ 60 ਗੇਂਦਾਂ ‘ਤੇ 70 ਦੌੜਾਂ ਦਾ ਯੋਗਦਾਨ ਦਿੱਤਾ।

ਵਿਜੀਲੈਂਸ ਨੇ ਰਿਸ਼ਵਤ ਲੈਂਦੇ ASI ਨੂੰ ਰੰਗੇ ਹੱਥੀਂ ਕੀਤਾ ਗ੍ਰਿਫਤਾਰ

0

ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਅਦਾਲਤੀ ਕੰਪਲੈਕਸ ਲੁਧਿਆਣਾ ਦੇ ਹਵਾਲਾਤ (ਬਖ਼ਸ਼ੀ ਖਾਨਾ) ਵਿਖੇ ਡਿਊਟੀ ਕਰ ਰਹੇ ਇੱਕ ਸਹਾਇਕ ਸਬ- ਇੰਸਪੈਕਟਰ (ਏ.ਐਸ.ਆਈ.) ਮੇਘਰਾਜ ਨੂੰ ਰਿਸ਼ਵਤ ਦੀ ਮੰਗ ਕਰਨ ਅਤੇ 1,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਏ.ਐਸ.ਆਈ ਨੂੰ ਰਮਨਜੀਤ ਕੌਰ ਵਾਸੀ ਸਤਿਗੁਰੂ ਨਗਰ ਲੁਧਿਆਣਾ ਦੀ ਸ਼ਿਕਾਇਤ ‘ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿਰਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ‘ਭਾਰਤ ਜੋੜੋ ਯਾਤਰਾ’ ਦਾ ਪੰਜਾਬ ‘ਚ ਹੋਇਆ ਆਗਾਜ਼

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ 4 ਜਨਵਰੀ ਨੂੰ ਅਦਾਲਤ ਵਿੱਚ ਪੇਸ਼ੀ ਭੁਗਤਣ ਸਮੇਂ ਉਸਦੇ ਪਤੀ ਜੋ ਨਿਆਂਇਕ ਹਿਰਾਸਤ ਵਿੱਚ ਸੀ ਨੂੰ ਹਵਾਲਾਤ ਵਿੱਚ ਰੱਖਣ ਲਈ 1000 ਰੁਪਏ ਦੀ ਰਿਸ਼ਵਤ ਮੰਗੀ ।

ਬੁਲਾਰੇ ਨੇ ਅੱਗੇ ਕਿਹਾ ਕਿ ਵੀ.ਬੀ ਨੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਉਕਤ ਦੋਸ਼ੀ ਪੁਲਿਸ ਮੁਲਾਜਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਭਾਰਤ ਨਗਰ ਚੌਂਕ, ਲੁਧਿਆਣਾ ਨੇੜਿਓਂ ਸ਼ਿਾਇਤਕਰਤਾ ਪਾਸੋਂ 1,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਉਕਤ ਪੁਲਿਸ ਅਧਿਕਾਰੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

‘ਭਾਰਤ ਜੋੜੋ ਯਾਤਰਾ’ ਦਾ ਪੰਜਾਬ ‘ਚ ਹੋਇਆ ਆਗਾਜ਼

0

ਕਾਂਗਰਸ ਦੇ ਆਗੂ ਰਾਹੁਲ ਗਾਂਧੀ ਅੱਜ ਲਾਲ ਰੰਗ ਦੀ ਦਸਤਾਰ ਸਜਾ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਚ ਨਤਮਸਤਕ ਹੋਏ। ਅੱਜ ਤੋਂ ਭਾਰਤ ਜੋੜੋ ਯਾਤਰਾ ਦੀ ਪੰਜਾਬ ਵਿਚ ਰਸਮੀ ਸ਼ੁਰੂਆਤ ਹੋਈ ਹੈ। ਇਸਦੀ ਸ਼ੁਰੂਆਤ ਸਰਹਿੰਦ ਤੋਂ ਹੋਈ ਹੈ ਤੇ ਇਹ ਯਾਤਰਾ 10 ਦਿਨ ਤੱਕ ਪੰਜਾਬ ਵਿਚ ਰਹੇਗੀ।
ਉਹਨਾਂ ਸਰਹਿੰਦ ਵਿਚ ਰੋਜ਼ਾ ਸ਼ਰੀਫ ਵਿਖੇ ਵੀ ਮੱਥਾ ਟੇਕਿਆ। ਪਹਿਲੇ ਦਿਨ ਸਰਹੰਦ ਤੋਂ ਖੰਨਾ ਤੱਕ ਯਾਤਰਾ ਹੋਵੇਗੀ।
ਪੰਜਾਬ ਦੇ ਵੱਖ-ਵੱਖ ਭਾਗਾਂ ਤੋਂ ਹੁੰਦੀ ਹੋਈ ਇਹ ਯਾਤਰਾ 10 ਜਨਵਰੀ ਨੂੰ ਜੰਮੂ ਕਸ਼ਮੀਰ ਵਿਚ ਪ੍ਰਵੇਸ਼ ਕਰੇਗੀ।

ਰਾਹੁਲ ਗਾਂਧੀ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਆਖਿਆ ਕਿ ਇਕ ਜਾਤ ਦੇ ਲੋਕਾਂ ਨੂੰ ਦੂਜੀ ਜਾਤ ਦੇ ਲੋਕਾਂ ਨਾਲ ਲੜਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਬਗੈਰ ਭਾਜਪਾ ਦਾ ਨਾਂ ਲਏ ਕਿਹਾ ਕਿ ਉਹਨਾਂ ਨੇ ਦੇਸ਼ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਅਸੀਂ ਦੇਸ਼ ਨੂੰ ਪਿਆਰ, ਏਕਤਾ ਤੇ ਭਾਈਚਾਰਕ ਸਾਂਝ ਦਾ ਰਾਹ ਵਿਖਾ ਰਹੇ ਹਾਂ। ਇਸੇ ਲਈ ਅਸੀਂ ਇਹ ਯਾਤਰਾ ਸ਼ੁਰੂ ਕੀਤੀ ਹੈ।

ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗਣ ਨਾਲ ਮਾਂ ਸਮੇਤ ਢਾਈ ਸਾਲ ਦੇ ਬੇਟੇ ਦੀ ਹੋਈ ਮੌਤ

0

ਬੈਂਗਲੁਰੂ ਦੇ ਨਗਾਵਾੜਾ ‘ਚ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗਣ ਕਾਰਨ ਇਕ ਔਰਤ ਅਤੇ ਉਸ ਦੇ ਢਾਈ ਸਾਲ ਦੇ ਬੇਟੇ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਮਹਿਲਾ ਦਾ ਪਤੀ ਤੇ ਬੇਟੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਹਿਲਾ ਆਪਣੇ ਪਰਿਵਾਰ ਨਾਲ ਬਾਈਕ ‘ਤੇ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ‘ਤੇ ਪਿੱਲਰ ਡਿੱਗ ਗਿਆ।

ਮਹਿਲਾ ਦੇ ਜੁੜਵਾ ਬੱਚਿਆਂ ‘ਚੋਂ ਪੁੱਤਰ ਦੀ ਮੌਤ ਹੋ ਗਈ, ਜਦਕਿ ਬੇਟੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਟਨਾ ਤੋਂ ਬਾਅਦ ਇਸ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਇਹ ਹਾਦਸਾ 40 ਫੀਸਦੀ ਕਮਿਸ਼ਨ ਵਾਲੀ ਸਰਕਾਰ ਦੇ ਕੰਮਕਾਜ ਦਾ ਨਤੀਜਾ ਹੈ। ਇਸ ਕਾਰਨ ਕਿਸੇ ਵੀ ਕੰਮ ਵਿੱਚ ਕੋਈ ਕੁਵਾਇਲਟੀ ਨਹੀਂ ਬਚੀ ਹੈ।  ਇਸ ਦੇ ਨਾਲ ਹੀ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਬੈਂਗਲੁਰੂ ਮੈਟਰੋ ਦੇ ਐਮਡੀ ਨੇ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਪੁਲਿਸ ਮੁਤਾਬਕ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਐਚਬੀਆਰ ਲੇਆਉਟ ਨੇੜੇ ਆਉਟਰ ਰਿੰਗ ਰੋਡ ‘ਤੇ ਵਾਪਰੀ। ਲੋਹਿਥ ਕੁਮਾਰ, ਉਸ ਦੀ ਪਤਨੀ ਤੇਜਸਵਿਨੀ ਅਤੇ ਉਨ੍ਹਾਂ ਦੇ ਜੁੜਵਾ ਬੱਚੇ ਬਾਈਕ ‘ਤੇ ਉੱਥੋਂ ਲੰਘ ਰਹੇ ਸਨ। ਇੱਥੇ ਨਮਾ ਮੈਟਰੋ ਸਟੇਸ਼ਨ ਦਾ ਕੰਮ ਚੱਲ ਰਿਹਾ ਹੈ। ਮੈਟਰੋ ਦੇ ਪਿੱਲਰ ਲਈ ਲੋਹੇ ਦੀਆਂ ਸਲਾਖਾਂ ਨਾਲ ਬਣੇ ਪਿੱਲਰ ਦਾ ਢਾਂਚਾ ਖੜ੍ਹਾ ਕੀਤਾ ਜਾ ਰਿਹਾ ਸੀ, ਜੋ  ਉਨ੍ਹਾਂ ਦੀ ਬਾਈਕ ‘ਤੇ ਡਿੱਗ ਗਿਆ।

ਹਾਦਸੇ ‘ਚ ਤੇਜਸਵਿਨੀ ਅਤੇ ਉਸ ਦੇ ਢਾਈ ਸਾਲ ਦੇ ਬੇਟੇ ਵਿਹਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਇਸ ਹਾਦਸੇ ‘ਚ ਲੋਹਿਤ ਅਤੇ ਉਸ ਦੀ ਬੇਟੀ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਬਾਈਕ ਸਵਾਰ ਔਰਤ ਅਤੇ ਪੁਰਸ਼ ਦੋਵਾਂ ਨੇ ਹੈਲਮੇਟ ਪਹਿਨੇ ਹੋਏ ਸਨ।

ਪਿੱਲਰ ਡਿੱਗਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਬੈਂਗਲੁਰੂ ਮੈਟਰੋ ਦੇ ਐਮ.ਡੀ. ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਕੰਮ ਵਿੱਚ ਗੁਣਵੱਤਾ ਦਾ ਪੂਰਾ ਧਿਆਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਪਿੱਛੇ ਕੋਈ ਤਕਨੀਕੀ ਕਾਰਨ ਸੀ ਜਾਂ ਮਨੁੱਖੀ ਗਲਤੀ।

 

Honda CL300 ਬਾਈਕ ਹੋਈ ਲਾਂਚ, Royal Enfield ਤੇ Yezdi ਨੂੰ ਦੇਵੇਗੀ ਟੱਕਰ

0

ਬਾਈਕ ਨਿਰਮਾਤਾ Honda ਨੇ ਆਪਣੀ ਸਭ ਤੋਂ ਛੋਟੀ ਨਿਓ-ਰੇਟਰੋ ਸਕ੍ਰੈਂਬਲਰ ਬਾਈਕ Honda CL300 ਨੂੰ ਗਲੋਬਲ ਮਾਰਕੀਟ ਲਈ ਲਾਂਚ ਕੀਤਾ ਹੈ। ਇਹ ਬਾਈਕ ਕਾਫੀ Rebel 300 ਨਾਲ ਮਿਲਦੀ-ਜੁਲਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਬਾਈਕ 1960 ਅਤੇ 1970 ਦੇ ਦਹਾਕੇ ‘ਚ ਲਾਂਚ ਕੀਤੇ ਗਏ ਸਟੈਂਡਰਡ CL ਮਾਡਲ ‘ਤੇ ਆਧਾਰਿਤ ਹੈ। CL300 ਇੱਕ 286cc ਲਿਕਵਿਡ-ਕੂਲਡ, ਸਿੰਗਲ-ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੈ।

ਕੰਪਨੀ ਇਸ ਨੂੰ ਇਸ ਸਾਲ ਭਾਰਤੀ ਬਾਜ਼ਾਰ ‘ਚ ਲਾਂਚ ਕਰਨ ਜਾ ਰਹੀ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਨਵੀਂ Honda CL300 ਨੂੰ ਨਿਓ-ਰੇਟਰੋ ਲੁੱਕ ਦਿੱਤਾ ਗਿਆ ਹੈ। ਇਸ ਵਿੱਚ ਇੱਕ ਮਸਕੁਲਰ 12-ਲੀਟਰ ਫਿਊਲ ਟੈਂਕ, ਡੇ-ਟਾਈਮ ਰਨਿੰਗ ਲਾਈਟਾਂ (DRL) ਦੇ ਨਾਲ ਇੱਕ ਗੋਲ LED ਹੈੱਡਲਾਈਟ, ਇੱਕ ਚੌੜਾ ਹੈਂਡਲਬਾਰ, ਸਿੰਗਲ-ਪੀਸ ਸਟੈਪ-ਅੱਪ ਸੀਟ, ਡਿਊਲ ਸਾਈਡ-ਮਾਊਂਟਡ ਐਗਜਾਸਟ ਸਿਸਟਮ ਅਤੇ ਇੱਕ ਸਲੀਕ LED ਟੇਲਲਾਈਟ ਮਿਲਦੀ ਹੈ।

ਇਸ ਸਕ੍ਰੈਂਬਲਰ ਬਾਈਕ ‘ਚ ਰਾਊਂਡ LCD ਡਿਜੀਟਲ ਇੰਸਟਰੂਮੈਂਟ ਕਲਸਟਰ ਵੀ ਦਿੱਤਾ ਗਿਆ ਹੈ। ਇਸ ਦੇ ਫਰੰਟ ‘ਤੇ 19-ਇੰਚ ਦੇ ਅਲਾਏ ਵ੍ਹੀਲ ਅਤੇ ਪਿਛਲੇ ਪਾਸੇ 17-ਇੰਚ ਦੇ ਅਲਾਏ ਵ੍ਹੀਲ ਹਨ। Honda CL300 286cc ਇੰਜਣ ਨਾਲ ਲੈਸ ਹੈ। ਨਵੀਂ Honda CL300 286cc ਲਿਕਵਿਡ-ਕੂਲਡ, ਫਿਊਲ-ਇੰਜੈਕਟਡ, ਫੋਰ-ਸਟ੍ਰੋਕ, ਪੈਰਲਲ-ਟਵਿਨ ਇੰਜਣ ਦੁਆਰਾ ਸੰਚਾਲਿਤ ਹੈ, ਜੋ 25hp ਦੀ ਵੱਧ ਤੋਂ ਵੱਧ ਪਾਵਰ ਅਤੇ 27.4Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਟ੍ਰਾਂਸਮਿਸ਼ਨ ਲਈ, ਇੰਜਣ ਨੂੰ ਸਲਿਪਰ ਅਤੇ ਅਸਿਸਟ ਕਲੱਚ ਦੇ ਨਾਲ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਜਾਣਕਾਰੀ ਮੁਤਾਬਕ ਬਾਈਕ ਦਾ ਵਜ਼ਨ ਕਰੀਬ 150 ਕਿਲੋਗ੍ਰਾਮ ਹੈ ਅਤੇ ਇਸ ‘ਚ 11-ਲੀਟਰ ਦਾ ਫਿਊਲ ਟੈਂਕ ਵੀ ਮਿਲੇਗਾ। ਇਹ ਬਾਈਕ ਇਕ ਲੀਟਰ ਪੈਟਰੋਲ ‘ਚ ਕਰੀਬ 28 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਡਰਾਈਵਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ Honda CL300 ਨੂੰ ਅਗਲੇ ਅਤੇ ਪਿਛਲੇ ਦੋਨਾਂ ਪਹੀਆਂ ‘ਤੇ ਡਿਸਕ ਬ੍ਰੇਕ ਮਿਲਦੀਆਂ ਹਨ। ਇਸ ਦੇ ਨਾਲ ਹੀ ਕੰਬਾਈਨ ਬ੍ਰੇਕਿੰਗ ਸਿਸਟਮ (CBS) ਅਤੇ ਐਂਟੀ ਲਾਕ ਬ੍ਰੇਕਿੰਗ ਸਿਸਟਮ (ABS) ਵੀ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਿੱਚ ਕਈ ਰਾਈਡਿੰਗ ਏਡਸ ਵੀ ਜੋੜੇ ਗਏ ਹਨ। ਮੋਟਰਸਾਈਕਲ ਦੇ ਸਸਪੈਂਸ਼ਨ ਨੂੰ ਅਗਲੇ ਪਾਸੇ 41mm ਟੈਲੀਸਕੋਪਿਕ ਫੋਰਕਸ ਅਤੇ ਪਿਛਲੇ ਪਾਸੇ ਪ੍ਰੀ-ਲੋਡ ਐਡਜਸਟੇਬਲ ਮੋਨੋ-ਸ਼ੌਕ ਯੂਨਿਟ ਮਿਲਦਾ ਹੈ। ਭਾਰਤੀ ਬਾਜ਼ਾਰ ‘ਚ Honda CL300 ਬਾਈਕ ਦੀ ਕੀਮਤ ਅਤੇ ਉਪਲਬਧਤਾ ਬਾਰੇ ਜਾਣਕਾਰੀ ਇਸ ਦੇ ਲਾਂਚ ਦੇ ਸਮੇਂ ਦਿੱਤੀ ਜਾਵੇਗੀ। ਹਾਲਾਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਦੋ ਲੱਖ ਤੋਂ ਤਿੰਨ ਲੱਖ ਰੁਪਏ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ।