ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਸੈਸਟਿਵ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕੀਤੇ ਗ੍ਰਿਫਤਾਰ
ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਦੱਸਿਆਂ ਕਿ ਮੋਬਾਇਲ ਟਾਵਰਾਂ ਤੋ ਸੈਸਟਿਵ ਟੈਕਨੀਕਲ ਉਪਕਰਨਾਂ ਜਿਵੇਂ ਕਿ RRU/ BTS (ਇਲੈਕਟਰੋਨਿਕ ਡਿਵਾਇਸ) ਵਗੈਰਾ ਆਦਿ ਚੋਰੀ ਹੋ ਰਹੇ ਸੀ, ਇਸ ਤਰਾਂ ਦੀਆਂ ਵਾਰਦਾਤਾਂ ਜਿਲ੍ਹਾ ਪਟਿਆਲਾ ਵਿੱਚ ਵੀ ਹੋਰ ਰਹੀਆਂ ਸਨ ਇੰਨ੍ਹਾ ਵਾਰਦਾਤਾਂ ਵਿੱਚ ਸਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, SP City,ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਤਹਿਤ ਹੀ ਸੀ.ਆਈ.ਏ. ਪਟਿਆਲਾ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ (RRU/ BTS) ਚੋਰੀ ਦੀਆਂ 60 ਦੇ ਵਾਰਦਾਤਾਂ ਆਦਿ ਵਿਖੇ ਟਰੇਸ ਕਰਦੇ ਹੋਏ
ਨਿਮਨਲਿਖਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ :-
1) ਸੁਭਾਸ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਨਨਫਰ ਤਹਿ ਅਤੇ ਜਿਲ੍ਹਾ ਸਾਰਨ (ਬਿਹਾਰ) ਹਾਲ ਅਬਾਦ 4473 ਬੀ, ਸਿਆਮ ਨਗਰ ਰਾਜਪੁਰਾ ਜਿਲ੍ਹਾ ਪਟਿਆਲਾ।
2) ਜਤਿੰਦਰ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਨਨਫਰ ਤਹਿ ਅਤੇ ਜਿਲ੍ਹਾ ਸਾਰਨ (ਬਿਹਾਰ) ਹਾਲ ਅਬਾਦ ਦਾਦਾ ਚੋਹਾਨ ਕਲੋਨੀ ਸਾਮਦੁ ਕੈਪ ਰਾਜਪੁਰਾ ਜਿਲ੍ਹਾ ਪਟਿਆਲਾ।
3) ਨਵਾਜਿਸ ਖਾਨ ਪੁੱਤਰ ਹਾਮਿਦ ਖਾਨ ਵਾਸੀ ਲਸਕਰ ਗਵਾਲੀਅਰ (ਐਮ.ਪੀ) ਹਾਲ ਅਬਾਦ ਬਾਬਾ ਦੀਪ ਸਿੰਘ ਗੁਰੂਦੁਆਰਾ ਨੇਡੇ ਡੰਗਰ ਮੰਡੀ ਬੈਕ ਸਾਇਡ ਰਾਜਪੁਰਾ ਜਿਲ੍ਹਾ ਪਟਿਆਲਾ।
4) ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਭਜਨ ਸਿੰਘ ਵਾਸੀ ਢਕਾਨਸੁ ਕਲੋਨੀ ਰਾਜਪੁਰਾ ਜਿਲ੍ਹਾ ਪਟਿਆਲਾ।
5) ਹਰਬੰਸ ਸਿੰਘ ਉਰਫ ਹੈਪੀ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਮਹਿਤਾ ਥਾਣਾ ਸੰਗਤ ਮੰਡੀ ਜਿਲ੍ਹਾ ਬਠਿੰਡਾ।
6) ਭਿੰਦਾ ਸਿੰਘ ਪੁੱਤਰ ਬਲਕੌਰ ਸਿੰਘ ਵਾਸੀ ਪਿੰਡ ਪੰਨੀਵਾਲਾ ਰੁਲਦੂ ਥਾਣਾ ਡੱਬਵਾਲੀ ਜਿਲ੍ਹਾ ਸਿਰਸਾ(ਹਰਿਆਣਾ)
7) ਮੋਹਿਤ ਕੁਮਾਰ ਉਰਫ ਮੋਨੂੰ ਪੁੱਤਰ ਓੁਮਵੀਰ ਸਿੰਘ ਵਾਸੀ ਬਾਜੀਦਪੁਰ ਤਹਿ: ਹਲਦੋਰ ਜਿਲ੍ਹਾ ਬਿਜਨੌਰ (ਯੂ.ਪੀ) ਹਾਲ ਅਬਾਦ ਨਲਾਸ ਰੋਡ ਰਾਜਪੁਰਾ ਜਿਲ੍ਹਾ ਪਟਿਆਲਾ।
8) ਗੋਰਵ ਸੂਦ ਉਰਫ ਦੀਪੂ ਪੁੱਤਰ ਲਕਸਮੀ ਚੰਦ ਸੂਦ ਵਾਸੀ ਵਾਰਡ ਨੰਬਰ 01 ਗੁਰੂ ਤੇਗਬਹਾਦਰ ਕਲੋਨੀ ਢਕਾਨਸੂ ਰੋਡ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਮਿਤੀ 09.06.2024 ਨੂੰ ਨਾਕਾਬੰਦੀ ਦੋਰਾਨ ਗੁਪਤ ਸੂਚਨਾ ਦੇ ਅਧਾਰ ਪਰ ਪਿੰਡ ਕੌਲੀ ਤੋ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤਫਤੀਸ ਦੋਰਾਨ ਇੰਨ੍ਹਾ ਪਾਸੋਂ 56 RRU, 2 BTS, 51 BTS Card ਅਤੇ 2 ਗੱਡੀਆਂ ਜਿੰਨ੍ਹਾ ਵਿੱਚ ਇਕ ਮਰੂਤੀ ਸਜੂਕੀ ਪਿਕਅਪ ਅਤੇ ਇਕ ਸਵੀਫਟ ਕਾਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅੱਜ ਤੋਂ ਪੰਜਾਬ ‘ਚ ਝੋਨੇ ਦੀ ਲੁਆਈ ਸ਼ੁਰੂ || Punjab News
ਦੋਸੀਆਂ ਦੀ ਗ੍ਰਿਫਤਾਰੀ, ਬ੍ਰਾਮਦਗੀ :- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਪਟਿਆਲਾ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ (ਇਲੈਕਟਰੋਨਿਕ ਡਿਵਾਇਸ) ਅਤੇ ਹੋਰ ਸਮਾਨ ਦੀ ਚੋਰੀ ਕਰਨ ਦੀ ਹੋਰ ਰਹੀ ਘਟਨਾਵਾਂ ਸਬੰਧੀ ਟਰੇਸ ਕਰਨ ਲਈ ਕਾਫੀ ਦੇਰ ਤੋਂ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਸਨ ਜਿਸ ਪਰ ਗੁਪਤ ਸੂਚਨਾ ਦੇ ਅਧਾਰ ਪਰ ਮੁਕੱਦਮਾ ਨੰਬਰ 64 ਮਿਤੀ 07.06.2024 ਅ/ਧ
379,411,473 ਹਿੰ:ਦਿੰ: 25 ਟੈਲੀਗ੍ਰਾਫ ਐਕਟ 1885 ਥਾਣਾ ਸਦਰ ਪਟਿਆਲਾ ਬਰ ਖਿਲਾਫ ਸੁਭਾਸ ਕੁਮਾਰ,ਜਤਿੰਦਰ ਕੁਮਾਰ, ਨਵਾਜਿਸ ਖਾਨ ਉਕਤਾਨ ਵਗੈਰਾ ਦੇ ਖਿਲਾਫ ਦਰਜ ਕਰਕੇ ਤਫਤੀਸ ਸੁਰੂ ਕੀਤੀ ਗਈ।
ਇਸੇ ਤਹਿਤ ਮਿਤੀ 09.06.2024 ਨੂੰ ਸੀ.ਆਈ.ਏ.ਪਟਿਆਲਾ ਦੀ ਟੀਮਾਂ ਨੇ ਮੋਬਾਇਲ ਟਾਵਰਾਂ ਤੋ ਚੋਰੀ ਕਰਨ ਵਾਲੇ ਗੈਗ ਦੇ ਉਕਤ 8 ਮੈਬਰਾਂ ਨੂੰ ਨੇੜੇ ਅੰਡਰ ਬ੍ਰਿਜ ਪਿੰਡ ਕੌਲੀ ਤੋ ਗਿਫਤਾਰ ਕਰਕੇ ਇੰਨ੍ਹਾ ਪਾਸੋਂ ਕਰੀਬ ਡੇਢ ਕਰੋੜ ਦੀ ਕੀਮਤ ਦੇ ਮੋਬਾਇਲ ਟਾਵਰਾਂ ਦੇ ਉਪਕਰਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਜਿੰਨ੍ਹਾ ਵਿੱਚ ਕਿ 56 RRU (Remote Radio Unit), 2 BTS (Base Transceiver Station), 51 BTS Card भडे 2 गॅडीलां (नाली घत) भडे ਟਾਵਰਾ ਤੋ ਚੋਰੀ ਕਰਨ ਵਾਲਾ ਸਮਾਨ ਵਾਲੀਆਂ ਟੂਲ ਕਿੱਟਾਂ, ਚਾਬੀਆਂ, ਪਾਨੇ, ਹੈਲਮੈਟ, ਰੱਸੇ ਤੇ ਰੱਸੀਆਂ, ਕੱਟਰ, ਸੈਫਟੀ ਜੈਕਟਾਂ, ਰਿਫਲੈਸਨ ਜੈਕਿੱਟਾਂ ਆਦਿ ਬਰਾਮਦ ਕੀਤੇ ਗਏ ਹਨ।
ਗੈਗ ਬਾਰੇ ਜਾਣਕਾਰੀ- ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਹ ਗੈਗ ਮੁੱਖ ਤੌਰ ਤੇ ਮੋਬਾਇਲ ਟਾਵਰਾਂ ਤੋਂ RRU ਅਤੇ BTS ਉਪਕਰਨਾਂ ਦੀ ਚੋਰੀ ਕਰਦਾ ਹੈ। ਗ੍ਰਿਫਤਾਰ ਕੀਤੇ ਗੈਗ ਦੇ ਜਿਆਦਾ ਮੈਬਰ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਰਹੇ ਹਨ ਜਿਸ ਕਰਕੇ ਹੀ ਇਹ ਮੋਬਾਇਲ ਟਾਵਰਾਂ ਤੋਂ ਕਰੀਬ 100 ਮੀਟਰ ਦੀ ਉਚਾਈ ਪਰ ਲੱਗੇ ਇੰਨ੍ਹਾ ਸੈਸਟਿਵ ਉਪਕਰਨਾਂ ਨੂੰ ਉਤਾਰ ਲੈਦੇ ਹਨ ਅਤੇ ਇਹਨਾਂ ਕੋਲ ਸੇਫਟੀ ਕਿੱਟਾਂ ਅਤੇ ਚੋਰੀ ਕਰਨ ਵਾਲੇ ਔਜਾਰ ਵੀ ਮੌਜੂਦ ਹਨ। ਇਸ ਗੈਂਗ ਦਾ ਮਾਸਟਰ ਮਾਇਡ ਸੁਭਾਸ ਕੁਮਾਰ ਹੈ ਜੋ ਕਿ ਪਹਿਲਾਂ ਮੋਬਾਇਲ ਟਾਵਰਾਂ ਦੀਆਂ ਮੇਨਟੈਨਸ ਕਰਨ ਵਾਲੀਆਂ ਕੰਪਨੀਆਂ ਵਿੱਚ ਸਾਲ 2004 ਤੋਂ 2020 ਤੱਕ ਕੰਮ ਕਰਦਾ ਰਿਹਾ ਹੈ।
ਇਸ ਤਰਾਂ ਦੇ ਕਈ ਗਿਰੋਹ ਦਿੱਲੀ ਅਤੇ ਯੂ.ਪੀ. ਵਿੱਚ ਵੀ ਫੜੇ ਜਾ ਚੁੱਕੇ ਹਨ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਗੈਗ ਮੋਬਾਇਲ ਉਪਕਰਨਾਂ ਨੂੰ ਚੋਰੀ ਕਰਕੇ ਦਿੱਲੀ ਜਾਂ ਹੋਰ ਸ਼ਹਿਰਾਂ ਵਿੱਚ ਵੇਚਦੇ ਹਨ ਜੋ ਗ੍ਰਿਫਤਾਰ ਦੋਸੀਆਨ ਵਿੱਚ ਕਈਆਂ ਪਰ ਪਹਿਲਾ ਵੀ ਮੋਬਾਇਲ ਉਪਕਰਨ ਚੋਰੀ ਕਰਨ ਆਦਿ ਮੁਕੱਦਮੇ ਦਿੱਲੀ ਅਤੇ ਹੋਰ ਸਟੇਟਾਂ ਵਿੱਚ ਦਰਜ ਹਨ। ਦੋਸੀ ਨਾਵਾਜਿਸ ਖਾਨ ਜੋ ਕਿ ਕਬਾੜ ਦਾ ਕੰਮ ਕਰਦਾ ਹੈ ਜੋ ਆਪਣੇ ਸਾਥੀਆਂ ਤੋਂ ਚੋਰੀ ਦਾ ਸਮਾਨ ਖਰੀਦ ਕੇ ਅੱਗੇ ਚੋਰੀ ਕੀਤੇ ਸਮਾਨ ਨੂੰ ਦਿੱਲੀ ਵਿਖੇ ਵੱਖ ਵੱਖ ਥਾਵਾਂ ਪਰ ਵੇਚਦਾ ਹੈ। ਦੋਸੀ ਜਸਵਿੰਦਰ ਸਿੰਘ ਜੱਸੀ, ਭਿੰਦਾ ਸਿੰਘ, ਹਰਬੰਸ ਸਿੰਘ ਹੈਪੀ, ਮੋਹਿਤ ਕੁਮਾਰ ਵਗੈਰਾ ਟਾਵਰਾਂ ਦੇ ਉਪਰ ਚੜਕੇ ਇਹਨਾਂ ਉਪਕਰਨਾਂ ਨੂੰ ਉਤਾਰ ਲੈਦੇ ਹਨ। ਇਸ ਗੈਗ ਵੱਲੋਂ ਪੰਜਾਬ ਦੇ ਵੱਖ ਵੱਖ ਥਾਵਾਂ ਪਟਿਆਲਾ, ਰਾਜਪੁਰਾ, ਫਰੀਦਕੋਟ,ਅਬੋਹਰ, ਫਜਿਲਕਾ, ਬਠਿੰਡਾ ਤੋ ਕਰੀਬ 60 ਤੋ ਵੀ ਜਿਆਦਾ ਮੋਬਾਇਲ ਟਾਵਰਾਂ ਤੋ ਉਪਕਰਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਉਪਕਰਨਾਂ ਬਾਰੇ ਜਾਣਕਾਰੀ :- RRU (Remote Radio Unit) ਇਹ ਮੋਬਾਇਲ ਟਾਵਰ ਵਿੱਚ ਮੁੱਖ ਉਪਕਰਨ ਵਜੋਂ ਕੰਮ ਕਰਦਾ ਹੈ ਇਹ ਟਰਾਸੀਵਰ ਅਤੇ ਟਰਾਂਸਮੀਟਰ ਦੇ ਨੈਟਵਰਕ ਨੂੰ ਆਪਸ ਵਿੱਚ ਜੋੜਦਾ ਹੈ, BTS (Base Transceiver Station) ਕਿਸੇ ਵੀ ਮੋਬਾਇਲ ਨੈਟਵਰਕ ਵਿੱਚ ਇਕ ਸਥਿਰ ਰੇਡੀਓ ਟ੍ਰਾਂਸੀਵਰ ਹੁੰਦਾ ਹੈ, BTS ਮੋਬਾਇਲ ਡਿਵਾਇਸਾਂ ਨੂੰ ਨੈਟਵਰਕ ਨਾਲ ਜੋੜਦਾ ਹੈ ਅਤੇ ਮੋਬਾਇਲ ਡਿਵਾਇਸਾਂ ਨੂੰ ਰੇਡੀਓ ਸਿਗਨਲ ਭੇਜਦਾ ਹੈ। ਮੁੱਖ ਤੋਰ ਦੋਵੇਂ ਉਪਕਰਨਾਂ ਮੋਬਾਇਲ ਟਾਵਰ ਤੋ ਮੋਬਾਇਲ ਡਿਵਾਇਸ (ਫੋਨ) ਤੱਕ ਨੈਟਵਰਕ
ਅਤੇ ਇੰਟਰਨੈਟ ਜੋੜਣ ਦਾ ਕੰਮ ਕਰਦੇ ਹਨ। ਇੰਨ੍ਹਾ ਦੇ ਚੋਰੀ ਹੋਣ ਨਾਲ ਮੋਬਾਇਲ ਟਾਵਰ ਕੰਮ ਕਰਨ ਬੰਦ ਕਰ ਦਿੰਦਾ ਹੈ। ਇਹ ਦੋਵੇ ਕਾਫੀ ਕੀਮਤੀ ਹੁੰਦੇ ਹਨ। RRU ਦੀ ਕੀਮਤ ਸਵਾ ਲੱਖ ਰੁਪਏ ਦੇ ਕਰੀਬ ਹੁੰਦੀ ਹੈ ਅਤੇ BTS ਪਲੇਟ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਹੁੰਦੀ ਹੈ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੂਰੇ ਭਾਰਤ ਵਿੱਚ ਮੋਬਾਇਲ ਟਾਵਰਾਂ ਤੋ ਉਪਰਕਨ ਕਾਫੀ ਵੱਡੀ ਮਾਤਰਾ ਵਿੱਚ ਚੋਰੀ ਹੋ ਰਹੇ ਹਨ। ਇਹਨਾਂ ਉਪਰਕਨਾਂ ਦੀ e-commerce websites ਰਾਹੀ ਵਿਦੇਸ਼ਾਂ ਵਿੱਚ ਖਰੀਦ ਵੀ ਹੋ ਰਹੀ ਹੈ ਅਤੇ ਇਹਨਾਂ ਉਪਕਰਨਾਂ ਨੂੰ Refurbish ਕਰਕੇ ਦੋਬਾਰਾ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਵੱਖ ਵੱਖ ਟੈਲੀਕਾਮ ਕੰਪਨੀਆਂ ਅਤੇ ਅਥਾਰਟੀਆਂ ਨਾਲ ਵੀ ਤਫਤੀਸ਼ ਦੌਰਾਨ ਰਾਬਤਾ ਕੀਤਾ ਗਿਆ ਹੈ।
ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਉਕਤ ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਮਿਤੀ 13.06.2024 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।