This party announced to give gold to Kulwinder Kaur who replaced Kangana

ਇਸ ਪਾਰਟੀ ਨੇ ਕੰਗਨਾ ਨੂੰ ਥੱ/ਪੜ ਮਾਰ/ਨ ਵਾਲੀ ਕੁਲਵਿੰਦਰ ਕੌਰ ਨੂੰ Gold ਦੇਣ ਦਾ ਕੀਤਾ ਐਲਾਨ

ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਜਵਾਨ ਕੁਲਵਿੰਦਰ ਕੌਰ ਦੀ ਜਿੱਥੇ ਕਈ ਲੋਕ ਅਲੋਚਨਾ ਕਰ ਰਹੇ ਹਨ ਉੱਥੇ ਹੀ ਕਈ ਉਸ ਦੇ ਹੱਕ ਵਿਚ ਵੀ ਬੋਲ ਰਹੇ ਹਨ।  ਕੁਲਵਿੰਦਰ ਨੂੰ ਪੁਲਿਸ ਹਿਰਾਸਤ ‘ਚ ਲੈਣ ਤੋਂ ਬਾਅਦ ਉਸ ਦੀ ਰਿਹਾਈ ਲਈ ਜਲੂਸ ਨਿਕਲਣ ਲੱਗੇ ਸਨ। ਹੁਣ ਥਾਨਥਾਈ ਪੇਰੀਆਰ ਦ੍ਰਵਿਦਾਰ ਕੜਗਮ (TPDK) ਪਾਰਟੀ ਨੇ ਕੁਲਵਿੰਦਰ ਕੌਰ ਲਈ ਸੋਨੇ ਦੀ ਮੁੰਦਰੀ ਭੇਜਣ ਦਾ ਫੈਸਲਾ ਕੀਤਾ ਹੈ। ਇਸ ਰਿੰਗ ਨਾਲ ਪੇਰੀਆਰ ਦੀ ਫੋਟੋ ਵੀ ਲੱਗੀ ਹੋਵੇਗੀ।

ਸ਼ਨੀਵਾਰ ਨੂੰ ਟੀਪੀਡੀਕੇ ਦੇ ਜਨਰਲ ਸਕੱਤਰ ਕੇਯੂ ਰਾਮਾਕ੍ਰਿਸ਼ਨਨ ਨੇ ਕਿਹਾ ਕਿ ਅਸੀਂ 8 ਗ੍ਰਾਮ ਸੋਨੇ ਦੀ ਮੁੰਦਰੀ ਭੇਜਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਲਈ ਨਿਡਰ ਹੋ ਕੇ ਖੜ੍ਹਨ ਵਾਲੀ ਔਰਤ ਦਾ ਸਨਮਾਨ ਕੀਤਾ ਜਾਵੇ।

ਕੁਲਵਿੰਦਰ ਕੌਰ ਦੇ ਘਰ ਦੇ ਪਤੇ ‘ਤੇ ਭੇਜ ਦੇਵਾਂਗੇ ਮੁੰਦਰੀ

ਰਾਮਕ੍ਰਿਸ਼ਨਨ ਨੇ ਕਿਹਾ, ਅਸੀਂ ਕੁਲਵਿੰਦਰ ਕੌਰ ਦੇ ਘਰ ਦੇ ਪਤੇ ‘ਤੇ ਮੁੰਦਰੀ ਭੇਜ ਦੇਵਾਂਗੇ। ਜੇਕਰ ਉਹ ਕੋਰੀਅਰ ਸਵੀਕਾਰ ਨਹੀਂ ਕਰਦੀ ਹੈ, ਤਾਂ ਅਸੀਂ ਆਪਣੇ ਇੱਕ ਮੈਂਬਰ ਨੂੰ ਉਸਦੇ ਘਰ ਭੇਜ ਦੇਵਾਂਗੇ। ਸਾਡਾ ਕੋਈ ਦੋਸਤ ਰੇਲ ਜਾਂ ਫਲਾਈਟ ਰਾਹੀਂ ਉਸ ਦੇ ਘਰ ਜਾਵੇਗਾ ਅਤੇ ਪੇਰੀਆਰ ਦੀਆਂ ਕੁਝ ਕਿਤਾਬਾਂ ਵੀ ਗਿਫਟ ਕਰੇਗਾ। ਐਤਵਾਰ ਨੂੰ ਮੋਹਾਲੀ ਵਿੱਚ ਸੀਆਈਐਸਐਫ ਦੇ ਸਮਰਥਨ ਵਿੱਚ ਰੈਲੀ ਵੀ ਕੱਢੀ ਗਈ। ਲੋਕਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਕੌਰ ਖ਼ਿਲਾਫ਼ ਦਰਜ ਐਫਆਈਆਰ ਰੱਦ ਕੀਤੀ ਜਾਵੇ। ਮੁਹਾਲੀ ਪੁਲਿਸ ਨੇ ਤਿੰਨ ਮੈਂਬਰੀ ਐਸ.ਆਈ.ਟੀ. ਇਹ ਟੀਮ ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਦੀ ਅਗਵਾਈ ਵਿੱਚ ਜਾਂਚ ਕਰੇਗੀ।

ਇਹ ਵੀ ਪੜ੍ਹੋ :ਚੰਡੀਗੜ੍ਹ ਦੇ 200 ਫੁੱਟ ਉੱਚੇ ਮੋਬਾਈਲ ਟਾਵਰ ‘ਤੇ ਚੜ੍ਹਿਆ ਬੰਦਾ, CM ਮਾਨ ਨੂੰ ਮਿਲਣ ਦੀ ਕਰ ਰਿਹਾ ਜ਼ਿੱਦ

ਕੁਲਵਿੰਦਰ ਕੌਰ ਨੇ ਗੁੱਸੇ ‘ਚ ਕੰਗਨਾ ਨੂੰ ਮਾਰਿਆ ਸੀ ਥੱਪੜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕਿਹਾ ਸੀ ਕਿ CISF ਜਵਾਨ ਕੁਲਵਿੰਦਰ ਕੌਰ ਨੇ ਗੁੱਸੇ ‘ਚ ਕੰਗਨਾ ਨੂੰ ਥੱਪੜ ਮਾਰਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਸ ਦਾ ਅਫਸੋਸ ਹੈ। ਪੰਜਾਬ ਵਿੱਚ ਕਈ ਥਾਵਾਂ ’ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਲੱਡੂ ਵੀ ਵੰਡੇ ਗਏ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ ਵੀ ਕੁਲਵਿੰਦਰ ਕੌਰ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।

 

 

 

LEAVE A REPLY

Please enter your comment!
Please enter your name here