Home Blog Page 1762

ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦਾ ਹੋਇਆ ਦਿਹਾਂਤ

0

ਸਾਬਕਾ ਕੇਂਦਰੀ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਆਗੂ ਸ਼ਰਦ ਯਾਦਵ ਦਾ  75 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਏ। ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਹ ਜਾਣਕਾਰੀ ਉਹਨਾਂ ਦੀ ਧੀ ਸੁਭਾਸ਼ਸਿਨੀ ਸ਼ਰਦ ਯਾਦਵ ਨੇ ਸਾਂਝੀ ਕੀਤੀ ਹੈ।

ਯਾਦਵ ਨੇ ਆਪਣੀ ਲੋਕਤਾਂਤਰਿਕ ਜਨਤਾ ਦਲ ਪਾਰਟੀ ਸ਼ੁਰੂ ਕੀਤੀਸੀ ਜਿਸਨੂੰ ਮਾਰਚ 2020 ਵਿਚ ਲਾਲੂ ਯਾਦਵ ਦੇ ਰਾਸ਼ਟਰੀ ਜਨਤਾ ਦਲ ਵਿਚ ਰਲਾ ਦਿੱਤਾ ਸੀ। ਉਹਨਾਂ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਨੇ ਦੁੱਖ ਪ੍ਰਗਟ ਕੀਤਾ ਹੈ।

FCI ਘੁਟਾਲਾ: CBI ਨੇ ਪੰਜਾਬ, ਹਰਿਆਣਾ ਸਮੇਤ 50 ਤੋਂ ਵੱਧ ਥਾਵਾਂ ‘ਤੇ ਕੀਤੀ ਛਾਪੇਮਾਰੀ, 60 ਲੱਖ ਤੋਂ ਵੱਧ ਦੀ ਨਕਦੀ ਬਰਾਮਦ

0

ਭਾਰਤੀ ਖੁਰਾਕ ਨਿਗਮ (ਐਫਸੀਆਈ) ਵਿੱਚ ਹੋਏ ਘਪਲੇ ਨੂੰ ਲੈ ਕੇ ਦੇਸ਼ ਦੇ ਕਈ ਰਾਜਾਂ ਵਿੱਚ 50 ਤੋਂ ਵੱਧ ਥਾਵਾਂ ’ਤੇ ਸੀਬੀਆਈ ਦੇ ਛਾਪੇਮਾਰੀ ਚੱਲ ਰਹੀ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਐਫਸੀਆਈ ਦੇ ਡਿਪਟੀ ਜਨਰਲ ਮੈਨੇਜਰ (ਡੀਜੀਐਮ) ਰਾਜੀਵ ਕੁਮਾਰ ਮਿਸ਼ਰਾ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਤੋਂ ਬਾਅਦ ਛਾਪੇਮਾਰੀ ਸ਼ੁਰੂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ, ਹਰਿਆਣਾ ਅਤੇ ਪੰਜਾਬ ਦੇ 50 ਤੋਂ ਵੱਧ ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਕੇਸ ਨਾਲ ਸਬੰਧਤ ਦਸਤਾਵੇਜ਼ ਅਤੇ 60 ਲੱਖ ਤੋਂ ਵੱਧ ਦੀ ਨਕਦੀ ਵੀ ਮਿਲੀ ਹੈ। ਸੀਬੀਆਈ ਨੇ ਇਸ ਘੁਟਾਲੇ ਵਿੱਚ 74 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਸੀਬੀਆਈ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਨੇ ਐਫਸੀਆਈ (ਫੂਡ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਡੀਜੀਐਮ ਰਾਜੀਵ ਮਿਸ਼ਰਾ ਅਤੇ ਐਫਸੀਆਈ ਅਧਿਕਾਰੀਆਂ (ਤਕਨੀਕੀ ਸਹਾਇਕ ਅਤੇ ਈਡੀ ਪੱਧਰ) ਸਮੇਤ ਅਨਾਜ ਵਪਾਰੀਆਂ, ਮਿੱਲਰਾਂ ਸਮੇਤ ਘਟੀਆ ਗੁਣਵੱਤਾ ਵਾਲੇ ਅਨਾਜ ਦੀ ਸਪਲਾਈ ਵਿੱਚ ਸ਼ਾਮਲ ਅਨਾਜ ਵੰਡਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਚਕਾਰ ਗਠਜੋੜ ਦੇ ਸਬੰਧ ‘ਚ 50 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ।

ਉਨ੍ਹਾਂ ਕਿਹਾ ਕਿ ਐਫਸੀਆਈ ਵਿੱਚ ਕਾਰਜਕਾਰੀ ਨਿਰਦੇਸ਼ਕਾਂ ਤੋਂ ਲੈ ਕੇ ਤਕਨੀਕੀ ਸਹਾਇਕਾਂ ਦੀ ਭੂਮਿਕਾ ਏਜੰਸੀ ਦੇ ਘੇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਐਫਸੀਆਈ ਦੇ ਡਿਪਟੀ ਜਨਰਲ ਮੈਨੇਜਰ (ਡੀਜੀਐਮ) ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਲਾਸ਼ੀ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਅਪਰੇਸ਼ਨ ਪੰਜਾਬ, ਹਰਿਆਣਾ ਦੇ ਕਈ ਸ਼ਹਿਰਾਂ ਅਤੇ ਦਿੱਲੀ ਵਿੱਚ ਦੋ ਥਾਵਾਂ ’ਤੇ ਚੱਲ ਰਿਹਾ ਹੈ।

ਏਜੰਸੀ ਨੇ ਐਫਸੀਆਈ ਵਿੱਚ ਭ੍ਰਿਸ਼ਟਾਚਾਰ ਦੇ ਗਠਜੋੜ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਅਨਾਜ ਦੀ ਖਰੀਦ, ਸਟੋਰੇਜ ਅਤੇ ਵੰਡ ਵਿੱਚ ਲੱਗੇ ਅਧਿਕਾਰੀ, ਚੌਲ ਮਿੱਲ ਮਾਲਕ, ਅਨਾਜ ਵਪਾਰੀ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਸੀਬੀਆਈ ਕਈ ਸ਼ਿਕਾਇਤਾਂ ਤੋਂ ਬਾਅਦ ਪਿਛਲੇ ਛੇ ਮਹੀਨਿਆਂ ਤੋਂ ਖੁਫੀਆ ਜਾਣਕਾਰੀ ਇਕੱਠੀ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆਵੇਗੀ।

ਸੀਬੀਆਈ ਨੇ ਕਿਹਾ ਕਿ ਦੋ ਦਿਨ ਪਹਿਲਾਂ ਇਸ ਸਬੰਧ ਵਿੱਚ ਸਰਕਾਰੀ ਅਧਿਕਾਰੀਆਂ, ਪ੍ਰਾਈਵੇਟ ਅਦਾਰਿਆਂ, ਏਜੰਟਾਂ ਅਤੇ ਮਿੱਲ ਮਾਲਕਾਂ ਸਮੇਤ 74 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।

ਸੀਬੀਆਈ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਲੀ ਵਿੱਚ ਦੋ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ ਜਦਕਿ ਪੰਜਾਬ ਵਿੱਚ ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਛਾਪੇ ਮਾਰੇ ਜਾ ਰਹੇ ਹਨ। ਹਰਿਆਣਾ ਦੇ ਹਿਸਾਰ ਅਤੇ ਅੰਬਾਲਾ ਵਿੱਚ ਛਾਪੇਮਾਰੀ ਜਾਰੀ ਹੈ।

Hyundai ਨੇ ਭਾਰਤੀ ਬਾਜ਼ਾਰ ‘ਚ ਨਵੀਂ ਇਲੈਕਟ੍ਰਿਕ ਕਾਰ ਕੀਤੀ ਲਾਂਚ

0

ਆਟੋ ਐਕਸਪੋ 2023 ਦੀ ਸ਼ੁਰੂਆਤ ‘ਚ ਹੀ Hyundai ਨੇ ਸ਼ਾਹਰੁਖ ਖਾਨ ਦੀ ਮੌਜੂਦਗੀ ‘ਚ ਭਾਰਤੀ ਬਾਜ਼ਾਰ ‘ਚ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੰਪਨੀ ਦੀ ਦੂਜੀ ਇਲੈਕਟ੍ਰਿਕ ਕਾਰ ਹੈ। ਕੰਪਨੀ ਪਹਿਲਾਂ ਹੀ ਕੋਨਾ ਇਲੈਕਟ੍ਰਿਕ ਨੂੰ ਬਾਜ਼ਾਰ ‘ਚ ਲਾਂਚ ਕਰ ਚੁੱਕੀ ਹੈ। Ioniq 5 ਦੀ ਬੁਕਿੰਗ ਪਿਛਲੇ ਮਹੀਨੇ ਦਸੰਬਰ ਤੋਂ ਸ਼ੁਰੂ ਹੋਈ ਸੀ ਪਰ ਕੰਪਨੀ ਨੇ ਇਸ ਕਾਰ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਸੀ। ਪਰ ਹੁਣ ਕੰਪਨੀ ਨੇ ਇਸ ਇਲੈਕਟ੍ਰਿਕ ਕਾਰ ਦੀ ਕੀਮਤ ਦਾ ਖੁਲਾਸਾ ਕੀਤਾ ਹੈ।

Hyundai Ioniq 5 ਦੀ ਕੀਮਤ

ਕੰਪਨੀ ਨੇ ਇਸ ਹੁੰਡਈ ਇਲੈਕਟ੍ਰਿਕ ਕਾਰ ਦੀ ਕੀਮਤ 44 ਲੱਖ 95 ਹਜ਼ਾਰ ਰੁਪਏ ਰੱਖੀ ਹੈ। ਇਸ ਕਾਰ ਨੂੰ 1 ਲੱਖ ਰੁਪਏ ਦੀ ਰਕਮ ਦੇ ਕੇ ਬੁੱਕ ਕੀਤਾ ਜਾ ਸਕਦਾ ਹੈ। ਤੁਹਾਨੂੰ Ioniq 5 ਇਲੈਕਟ੍ਰਿਕ ਕਾਰ ਤਿੰਨ ਰੰਗਾਂ ਵਿੱਚ ਮਿਲੇਗੀ- ਆਪਟਿਕ ਵ੍ਹਾਈਟ, ਗਰੈਵਿਟੀ ਗੋਲਡ ਮੈਟ ਅਤੇ ਮਿਡਨਾਈਟ ਬਲੈਕ ਪਰਲ।

ਫੀਚਰਸ ਦੀ ਗੱਲ ਕਰੀਏ ਤਾਂ ਇਸ ਕਾਰ ‘ਚ ਐਂਡ੍ਰਾਇਡ ਆਟੋ, ਐਪਲ ਕਾਰ ਪਲੇ ਸਪੋਰਟ ਦੇ ਨਾਲ 12.3-ਇੰਚ ਦਾ ਡਿਜੀਟਲ ਕਲੱਸਟਰ ਅਤੇ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਕਾਰ ਦੇ ਨਾਲ ਤੁਹਾਨੂੰ Bose ਸਾਊਂਡ ਸਿਸਟਮ, ਹੁੰਡਈ ਬਲਿਊਲਿੰਕ ਨਾਲ ਜੁੜੀ ਕਾਰ ਤਕਨਾਲੋਜੀ, ਡਿਊਲ ਜ਼ੋਨ ਕਲਾਈਮੇਟ ਕੰਟਰੋਲ ਅਤੇ ਹਵਾਦਾਰ ਸੀਟਾਂ ਸਮੇਤ ਕਈ ਉਪਯੋਗੀ ਵਿਸ਼ੇਸ਼ਤਾਵਾਂ ਮਿਲਣਗੀਆਂ। ਹੁੰਡਈ ਦੀ ਇਸ ਇਲੈਕਟ੍ਰਿਕ ਕਾਰ ‘ਚ 6 ਏਅਰਬੈਗ, ਇੰਜਣ ਪਾਰਕਿੰਗ ਬ੍ਰੇਕ, EBD ਦੇ ਨਾਲ ABS ਸਪੋਰਟ, ਚਾਰੇ ਪਹੀਆਂ ‘ਤੇ ਡਿਸਕ ਬ੍ਰੇਕ ਵਰਗੇ ਸੁਰੱਖਿਆ ਫੀਚਰਸ ਦੇਖਣ ਨੂੰ ਮਿਲਣਗੇ।

ਮੀਤ ਹੇਅਰ ਵੱਲੋਂ ਜਲ ਸਰੋਤ ਵਿਭਾਗ ਦੇ ਚੱਲ ਰਹੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ

0

ਸੂਬੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਅਤੇ ਇਨ੍ਹਾਂ ਦੇ ਫੰਡਾਂ ਦੀ ਢੁਕਵੀਂ ਅਤੇ ਸੁਚੱਜੀ ਵਰਤੋਂ ਕਰਨਾ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਇਨ੍ਹਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਅਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਅਲਾਟ ਹੋਏ ਜਲ ਸਰੋਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਕੀਤੀ ਪਲੇਠੀ ਮੀਟਿੰਗ ਮੌਕੇ ਕੀਤਾ।

ਜਲ ਸਰੋਤ ਮੰਤਰੀ ਨੇ ਨਵੇਂ ਅਲਾਟ ਹੋਏ ਵਿਭਾਗ ਦੇ ਕੰਮਕਾਜ ਦੀ ਕੀਤੀ ਸਮੀਖਿਆ

ਮੀਟਿੰਗ ਵਿੱਚ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ, ਕੰਢੀ ਨਹਿਰ, ਰਾਜਸਥਾਨ ਫੀਡਰ, ਸਰਹਿੰਦ ਫੀਡਰ ਅਤੇ ਲਾਹੌਰ ਬ੍ਰਾਂਚ ਦੀ ਲਾਈਨਿੰਗ ਨਾਲ ਸਬੰਧਤ ਪ੍ਰਮੁੱਖ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੀਤ ਹੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਇਨ੍ਹਾਂ ਮਹੱਤਵਪੂਰਨ ਕਾਰਜਾਂ ਦਾ ਲਾਭ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਇਆ ਜਾ ਸਕੇ।

ਵਿਕਾਸ ਕਾਰਜਾਂ ਲਈ ਬਜਟ ਦੀ ਵਰਤੋਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਫੰਡਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਜਲਸ੍ਰੋਤ ਮੰਤਰੀ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਗਈ ਕਿ ਜਲ ਸਰੋਤਾਂ ਦੇ ਕੰਢਿਆਂ ਦੀ ਮੁਰੰਮਤ ਸਬੰਧੀ ਕਾਰਜਾਂ ਵਿੱਚ ਕਮੀ ਪਾਈ ਗਈ ਹੈ ਅਤੇ ਐਮ.ਡੀ. ਪੀ.ਡਬਲਯੂ.ਆਰ.ਐਮ.ਡੀ.ਸੀ. ਨੂੰ ਹਦਾਇਤ ਕੀਤੀ ਗਈ ਕਿ ਉਹ ਅਜਿਹੇ ਸਾਰੇ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਚੀਫ ਇੰਜਨੀਅਰ ਡਰੇਨੇਜ-ਕਮ-ਮਾਈਨਿੰਗ ਐਨ ਕੇ ਜੈਨ, ਚੀਫ ਇੰਜਨੀਅਰ ਨਹਿਰਾਂ ਸ਼ਮੀ ਸਿੰਗਲਾ, ਚੀਫ ਇੰਜਨੀਅਰ ਵਿਜੀਲੈਂਸ ਐਂਡ ਡਿਜ਼ਾਈਨ ਵਾਟਰ ਸਿਸਟਮ ਪਵਨ ਕਪੂਰ, ਐਮ.ਡੀ. ਪੀ.ਡਬਲਯੂ.ਆਰ.ਐਮ.ਡੀ.ਸੀ. ਹਰਿੰਦਰਪਾਲ ਸਿੰਘ ਬੇਦੀ, ਐਕਸੀਅਨ ਡੈਮ ਦਿਲਪ੍ਰੀਤ ਸਿੰਘ ਹਾਜ਼ਰ ਸਨ।

ਪੰਜਾਬ ਭਰ ਵਿੱਚ 13 ਤੋਂ 20 ਜਨਵਰੀ ਤੱਕ ਮਨਾਇਆ ਜਾਵੇਗਾ “ਧੀਆਂ ਦੀ ਲੋਹੜੀ ਹਫ਼ਤਾ”

0

ਪੰਜਾਬ ਸਰਕਾਰ ਵੱਲੋਂ “ਧੀਆਂ ਦੀ ਲੋਹੜੀ” ਮਨਾਉਣ ਸਬੰਧੀ 13 ਜਨਵਰੀ ਨੂੰ ਬਠਿੰਡਾ ਵਿਖੇ ਰਾਜ ਪੱਧਰੀ ਸਮਾਗਮ ਕਰਾਇਆ ਜਾਵੇਗਾ। ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੇ ਡਾਇਰੈਕਟਰ ਮਾਧਵੀ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 13 ਜਨਵਰੀ ਤੋਂ 20 ਜਨਵਰੀ ਤੱਕ “ਧੀਆਂ ਦੀ ਲੋਹੜੀ ਹਫ਼ਤਾ” ਮਨਾਇਆ ਜਾ ਰਿਹਾ ਹੈ ਤੇ ਰਾਜ ਪੱਧਰੀ ਸਮਾਗਮ ਬਠਿੰਡਾ ਵਿਖੇ ਕਰਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ (ਬੀਬੀਬੀਪੀ) ਸਕੀਮ ਤਹਿਤ ਧੀਆਂ ਦੀ ਲੋਹੜੀ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਮਨਾਈ ਜਾਂਦੀ ਹੈ ਤਾਂ ਜੋ ਰਾਜ ਵਿੱਚ ਲੜਕੀਆਂ ਦੇ ਲਿੰਗ ਅਨੁਪਾਤ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ 13 ਜਨਵਰੀ ਤੋਂ 20 ਜਨਵਰੀ ਤੱਕ “ਧੀਆਂ ਦੀ ਲੋਹੜੀ ਹਫ਼ਤਾ” ਜ਼ਿਲ੍ਹੇ ਅਤੇ ਬਲਾਕਾਂ ਵਿੱਚ ਮਨਾਇਆ ਜਾਵੇਗਾ ਜਿੱਥੇ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦੇ, ਡਿਪਟੀ ਕਮਿਸ਼ਨਰ, ਐਸ.ਡੀ.ਐਮਜ਼, ਹੋਰ ਵਿਭਾਗਾਂ ਦੇ ਅਧਿਕਾਰੀ, ਪੰਚਾਇਤਾਂ, ਸਕੂਲੀ ਬੱਚੇ ਆਦਿ ਸ਼ਾਮਲ ਹੋਣਗੇ। ਇਸ ਮੌਕੇ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਦੌਰਾਨ ਬਾਲੜੀਆਂ ਦੇ ਲਿੰਗ ਅਨੁਪਾਤ ‘ਚ ਸੁਧਾਰ ‘ਤੇ ਜ਼ੋਰ ਦਿੱਤਾ ਜਾਵੇਗਾ ਅਤੇ ਨੁੱਕੜ ਨਾਟਕ ਕਰਵਾਏ ਜਾਣਗੇ। ਇਸ ਮੌਕੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਮਾਰਕਫੈੱਡ ਦੇ ਉਤਪਾਦਾਂ ਦੇ ਤੋਹਫ਼ੇ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਸੱਭਿਆਚਾਰਕ ਗਤੀਵਿਧੀਆਂ, ਲੇਖ, ਸਲੋਗਨ ਲਿਖਣ ਦੇ ਮੁਕਾਬਲਿਆਂ ਤੇ ਭਾਸ਼ਣਾਂ ਰਾਹੀਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ।

ਕੈਨੇਡਾ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

0

ਵਿਦੇਸ਼ ‘ਚ ਆਏ ਦਿਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਥੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੇ ਦੇ ਵਿੱਚ ਵੀਕਐਂਡ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ ।ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਲੈਂਗਲੀ ਵਿਖੇ ਵਾਪਰੇ ਸੜਕ ਹਾਦਸੇ ਵਿਚ 17 ਸਾਲਾਂ ਪੰਜਾਬੀ ਨੌਜਵਾਨ ਤਰਨ ਸਿੰਘ ਲਾਲ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਸਿੰਘ ਲਾਲ ਆਪਣੀ ਟੈਸਲਾ ਕਾਰ ਵਿਚ ਸਵਾਰ ਹੋ ਕੇ ਰਾਤ 8.20 ਵਜੇ ਕੰਮ ਤੋਂ ਵਾਪਸ ਆਪਣੇ ਘਰ ਪਰਤ ਰਿਹਾ ਸੀ ਕਿ ਫਰੇਜ਼ਰ ਹਾਈਵੇ ‘ਤੇ 228 ਸਟਰੀਟ ਨੇੜੇ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਤੇ ਤਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਸਵਿੰਦਰ ਸਿੰਘ ਲਾਲ ਦਾ ਪੁੱਤਰ ਤਰਨ ਸਿੰਘ 12ਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਸੀ ਤੇ ਕਬੱਡੀ ਦਾ ਵਧੀਆ ਖਿਡਾਰੀ ਸੀ ਅਤੇ ਉੱਘੇ ਪਹਿਲਵਾਨ ਜਸਪ੍ਰੀਤ ਸਿੰਘ ਜੱਗੀ ਸਹੋਤਾ ਤੋੋਂ ਪਹਿਲਵਾਨੀ ਸਿੱਖ ਰਿਹਾ ਸੀ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

PCS ਅਧਿਕਾਰੀਆਂ ਦੀ ਹੜਤਾਲ ਹੋਈ ਖਤਮ

0

ਪੰਜਾਬ ਦੇ ਲੁਧਿਆਣਾ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੀ ਵਿਜੀਲੈਂਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਸ਼ੁਰੂ ਹੋਈ ਪੰਜਾਬ ਦੇ ਪੀਸੀਐਸ ਅਫਸਰਾਂ ਦੀ ਹੜਤਾਲ ਦੁਪਹਿਰ 2 ਵਜੇ ਤੋਂ ਬਾਅਦ ਖਤਮ ਹੋ ਗਈ। ਸਮੂਹਿਕ ਛੁੱਟੀ ਉਤੇ ਚੱਲ ਰਹੇ ਪੀਸੀਐਸ ਅਫਸਰਾਂ ਨੂੰ ਦੋ ਵਜੇ ਤੱਕ ਡਿਊਟੀ ਉਤੇ ਆਉਣ ਲਈ ਦਿੱਤੀ ਚੇਤਾਵਨੀ ਤੋਂ ਬਾਅਦ ਪੀਸੀਐਸ ਅਫਸਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਹੁਣ ਪੀਸੀਐਸ ਅਧਿਕਾਰੀ ਆਪਣੇ ਕੰਮਾਂ ਉਤੇ ਪਰਤਣਗੇ।

ਇਸ ਸਬੰਧੀ ਪ੍ਰਮੁੱਖ ਸਕੱਤਰ ਵੇਣੂ ਪ੍ਰਸਾਦ ਨਾਲ ਅਫਸਰਾਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਅਫਸਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਪ੍ਰਮੁੱਖ ਸਕੱਤਰ ਵੇਣੂ ਪ੍ਰਸਾਦ ਨੇ ਇਹ ਐਲਾਨ ਕੀਤਾ ਕਿ ਪੀਸੀਐਸ ਅਫਸਰ ਛੇਤੀ ਹੀ ਕੰਮ ਉਤੇ ਪਰਤਣਗੇ।

ਅਦਾਕਾਰਾ Mahek Chahal ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ, ਦੱਸਿਆ ਹੁਣ ਕਿਵੇਂ ਹੈ ਸਿਹਤ

0

ਅਦਾਕਾਰਾ ਮਹਿਕ ਚਹਿਲ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਮਹਿਕ ਚਹਿਲ ਪਿਛਲੇ 8 ਦਿਨਾਂ ਤੋਂ ਮਹਿਕ ਮੁੰਬਈ ਦੇ ਹਸਪਤਾਲ ’ਚ ਦਾਖ਼ਲ ਹੈ। ਅਚਾਨਕ ਸਿਹਤ ਖ਼ਰਾਬ ਹੋਣ ਤੋਂ ਬਾਅਦ ਅਦਾਕਾਰਾ ਨੂੰ ਆਈ. ਸੀ. ਯੂ. ’ਚ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ ਪਰ ਅਦਾਕਾਰਾ ਨੇ ਆਪਣੀ ਸਿਹਤ ਦੀ ਗੱਲ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਤਕ ਨਹੀਂ ਪਹੁੰਚਣ ਦਿੱਤੀ। ਹਾਲ ਹੀ ’ਚ ਉਸ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਹੈ।

ਮਹਿਕ ਨੇ ਮੀਡੀਆ ਨੂੰ ਇੰਟਰਵਿਊ ’ਚ ਦੱਸਿਆ ਕਿ ਉਸ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਠੀਕ ਹੈ ਪਰ ਅਜੇ ਉਸ ਨੂੰ ਹਸਪਤਾਲ ’ਚ ਰੱਖਿਆ ਜਾਵੇਗਾ ਤਾਂ ਕਿ ਡਾਕਟਰਾਂ ਦੀ ਨਿਗਰਾਨੀ ’ਚ ਰਹੇ ਤੇ ਉਸ ਨੂੰ ਬਿਹਤਰ ਇਲਾਜ ਮਿਲ ਸਕੇ। ਉਸ ਨੇ ਦੱਸਿਆ ਕਿ ਉਸ ਨੂੰ ਨਿਮੋਨੀਆ ਹੋ ਗਿਆ ਸੀ ਤੇ ਉਹ ਪਿਛਲੇ 3-4 ਦਿਨਾਂ ਤੋਂ ਵੈਂਟੀਲੇਟਰ ’ਤੇ ਸੀ ਤੇ 2 ਜਨਵਰੀ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਸ ਨੇ ਦੱਸਿਆ ਕਿ ਅਜੇ ਵੀ ਉਹ ਪੂਰੀ ਤਰ੍ਹਾਂ ਨਾਲ ਠੀਕ ਮਹਿਸੂਸ ਨਹੀਂ ਕਰ ਰਹੀ ਹੈ।

ਮਹਿਕ ਨੇ ਅੱਗੇ ਦੱਸਿਆ ਕਿ ਉਸ ਦਾ ਆਕਸੀਜਨ ਲੈਵਲ ਉੱਪਰ-ਥੱਲੇ ਹੁੰਦਾ ਰਹਿੰਦਾ ਹੈ। ਉਸ ਦੇ ਦੋਵੇਂ ਫੇਫੜੇ ਬੁਰੀ ਤਰ੍ਹਾਂ ਨਾਲ ਇਨਫੈਕਟਿਡ ਹਨ। ਉਹ ਪੂਰੀ ਤਰ੍ਹਾਂ ਆਰਾਮ ਕਰਨਾ ਚਾਹੁੰਦੀ ਹੈ, ਇਸ ਲਈ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਸਿਹਤ ਵਿਗੜਨ ਵਾਲੀ ਗੱਲ ਸਾਹਮਣੇ ਆਵੇ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਇੰਝ ਲੱਗਾ ਸੀ ਕਿ ਉਹ ਸਾਧਾਰਨ ਠੰਡ ਹੀ ਹੈ ਪਰ ਬਾਅਦ ’ਚ ਪਤਾ ਲੱਗਾ ਕਿ ਉਸ ਨੂੰ ਨਿਮੋਨੀਆ ਹੋਇਆ ਹੈ।

ਫਿਲਮ ‘RRR’ ਦੇ ਗੀਤ ‘Natu-Natu’ ਨੂੰ ਮਿਲਿਆ Golden Globe Award, PM ਮੋਦੀ ਨੇ ਦਿੱਤੀ ਵਧਾਈ

0

ਤੇਲਗੂ ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ਨੂੰ ਗੋਲਡਨ ਗਲੋਬ ਐਵਾਰਡਜ਼ ਵਿੱਚ ‘ਮੂਲ ਗੀਤ- ਮੋਸ਼ਨ ਪਿਕਚਰ’ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ ਹੈ। ਗੀਤ ਦੇ ਸੰਗੀਤਕਾਰ ਐੱਮਐੱਮ ਕੀਰਾਵਾਨੀ ਹਨ ਤੇ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਇਹ ਗਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਹੈ।

ਦੱਖਣੀ ਸਿਨੇਮਾ ਦੇ ਦਿਗੱਜ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਦੀ ਫਿਲਮ ‘RRR’ ਦੇ ਸੁਪਰਹਿੱਟ ਗੀਤ ‘ਨਾਟੂ ਨਾਟੂ’ ਨੇ ਗੋਲਡਨ ਗਲੋਬ ਐਵਾਰਡ 2023 ਜਿੱਤਿਆ ਹੈ। ਇਸ ਐਵਾਰਡ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੇ ਇਸ ਗੀਤ ਨੂੰ Best Song ਮੋਸ਼ਨ ਪਿਕਚਰ ਦਾ ਖਿਤਾਬ ਮਿਲਿਆ ਹੈ। ਅਜਿਹੇ ਵਿੱਚ ਫਿਲਮ ‘RRR’ ਦੇ ਨਿਰਮਾਤਾਵਾਂ ਲਈ ਇਹ ਬਹੁਤ ਵੱਡੀ ਕਾਮਯਾਬੀ ਦਾ ਪਲ ਮੰਨਿਆ ਜਾ ਰਿਹਾ ਹੈ । ਕਿਉਂਕਿ ਅੰਤਰਰਾਸ਼ਟਰੀ ਪੱਧਰ ‘ਤੇ ਇਸ ਤਰ੍ਹਾਂ ਸਫਲਤਾ ਹਾਸਿਲ ਕਰਨਾ ਵੀ ਭਾਰਤੀ ਫਿਲਮਾਂ ਲਈ ਮਾਣ ਵਾਲੀ ਗੱਲ ਹੈ।

ਅਮਰੀਕਾ ਦੇ ਬੇਵਰਲੀ ਹਿਲਸ ਵਿੱਚ ਚੱਲ ਰਹੇ 80ਵੇਂ ਗੋਲਡਨ ਗਲੋਬ ਅਵਾਰਡ ਵਿੱਚ ਰਾਜਾਮੌਲੀ ਫਿਲਮ ਦੇ ਸਿਤਾਰੇ ਰਾਮ ਚਰਨ ਤੇਜ ਅਤੇ ਜੂਨੀਅਰ NTR ਦੇ ਨਾਲ ਪਹੁੰਚੇ। ਸਾਊਥ ਸੁਪਰਸਟਾਰ ਚਿਰੰਜੀਵੀ ਨੇ RRR ਦੀ ਇਸ ਉਪਲਬਧੀ ਨੂੰ ਇਤਿਹਾਸਕ ਦੱਸਿਆ ਹੈ। ਸੰਗੀਤਕਾਰ ਐੱਮ.ਐੱਮ.ਕੀਰਾਵਾਣੀ ਨੇ ਇਹ ਐਵਾਰਡ ਹਾਸਿਲ ਕੀਤਾ । ਰਾਜਾਮੌਲੀ ਅਤੇ ਕਲਾਕਾਰਾਂ ਦਾ ਧੰਨਵਾਦ ਕਰਦੇ ਹੋਏ ਉਹ ਭਾਵੁਕ ਹੋ ਗਏ।

80ਵੇਂ ਗੋਲਡਨ ਗਲੋਬ ਐਵਾਰਡ ਦਾ ਆਯੋਜਨ ਅਮਰੀਕਾ ਦੇ ਕੈਲੀਫੋਰਨੀਆ ਦੇ ਬੇਵਰਲੀ ਹਿਲਸ ਦੇ ਬੇਵਰਲੀ ਹਿਲਟਨ ਵਿੱਚ ਜਾਰੀ ਹੈ। ਇਸ ਇੰਟਰਨੈਸ਼ਨਲ ਐਵਾਰਡ ਸ਼ੋਅ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਫਿਲਮਾਂ ਅਤੇ ਕਲਾਕਾਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ । ਭਾਰਤੀ ਸਿਨੇਮਾ ਵੱਲੋਂ ਐਸ.ਐਸ ਰਾਜਾਮੌਲੀ ਦੀ ਫਿਲਮ RRR ਨੂੰ ਇਸ ਗੋਲਡਨ ਗਲੋਬ ਐਵਾਰਡਜ਼ ਵਿੱਚ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ । ਜਿਸ ਵਿੱਚੋਂ ਫਿਲਮ ਨੇ ਹੁਣ ਬੈਸਟ ਗੀਤ ਦੀ ਸ਼੍ਰੇਣੀ ਵਿੱਚ ਬਾਜ਼ੀ ਮਾਰੀ ਹੈ।

ਇਹ ਵੀ ਪੜ੍ਹੋ: ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਦੱਸ ਦੇਈਏ ਕਿ ਗੋਲਡਨ ਗਲੋਬ ਐਵਾਰਡਜ਼ 2023 ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ 80ਵੇਂ ਗੋਲਡਨ ਗਲੋਬ ਐਵਾਰਡਜ਼ ਵਿੱਚ ਸਰਵੋਤਮ ਗੀਤ-ਮੋਸ਼ਨ ਪਿਕਚਰ ਦੇ ਜੇਤੂ ਗਾਇਕ ਐਮਐਮ ਕੀਰਾਵਾਨੀ ਦਾ ਫਿਲਮ RRR ਦਾ ‘ਨਾਟੂ ਨਾਟੂ’ ਗੀਤ ਬਣਦਾ ਹੈ । ਇਸ ਲਈ ਸਾਰਿਆਂ ਨੂੰ ਵਧਾਈ। ਇਸ ਤਰ੍ਹਾਂ ਦੱਖਣੀ ਸੁਪਰਸਟਾਰ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੇ ਨਾਟੂ ਨਾਟੂ ਦੀ ਸ਼ਾਨਦਾਰ ਜਿੱਤ ਨਾਲ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ।

ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0

ਮੁੰਬਈ ‘ਚ ਇੱਕ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਮੁੰਬਈ ਦੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਮੰਗਲਵਾਰ ਨੂੰ ਸਕੂਲ ਨੂੰ ਇਕ ਧਮਕੀ ਭਰਿਆ ਫੋਨ ਆਇਆ ਜਿਸ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ।

ਮੁੰਬਈ ਪੁਲਿਸ ਮੁਤਾਬਕ ਸ਼ਾਮ 4.30 ਵਜੇ ਸਕੂਲ ਦੀ ਲੈਂਡਲਾਈਨ ‘ਤੇ ਇੱਕ ਕਾਲ ਆਈ ਸੀ। ਕਾਲਰ ਨੇ ਸਕੂਲ ਵਿੱਚ ਟਾਈਮ ਬੰਬ ਲਗਾਉਣ ਦਾ ਦਾਅਵਾ ਕੀਤਾ। ਫੋਨ ਕਾਲ ਤੋਂ ਬਾਅਦ ਸਕੂਲ ‘ਚ ਹਫੜਾ-ਦਫੜੀ ਮਚ ਗਈ। ਇਸ ਧਮਕੀ ਤੋਂ ਤੁਰੰਤ ਬਾਅਦ ਸਕੂਲ ਪ੍ਰਸ਼ਾਸਨ ਨੇ ਸਥਾਨਕ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਿੰਟਿਡ ਮਟੀਰੀਅਲ ਮੁਹੱਈਆ ਕਰਵਾਉਣ ਲਈ 3.25 ਕਰੋੜ ਦੀ ਗ੍ਰਾਂਟ…

ਜਾਣਕਾਰੀ ਅਨੁਸਾਰ ਸਕੂਲ ਦੀ ਸ਼ਿਕਾਇਤ ਦੇ ਆਧਾਰ ‘ਤੇ BKC ਥਾਣੇ ‘ਚ ਅਣਪਛਾਤੇ ਕਾਲਰ ਦੇ ਖ਼ਿਲਾਫ਼ IPC ਦੀ ਧਾਰਾ 505 (1) (ਬੀ) ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੁੰਬਈ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕਾਲ ਕਰਨ ਵਾਲੇ ਦਾ ਪਤਾ ਲਗਾ ਲਿਆ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।