Home Blog Page 174

ਕੰਗਨਾ ਰਣੌਤ ਮਾਣਹਾਨੀ ਮਾਮਲੇ ਵਿਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼

0
Kangana Ranaut

ਬਠਿੰਡਾ, 27 ਜਨਵਰੀ 2026 : ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ (Kangana Ranaut) ਦੀ ਅੱਜ ਬਠਿੰਡਾ ਦੀ ਅਦਾਲਤ ਵਿਚ ਵੀਡੀਓ ਕਾਨਫਰੈਂਸਿੰਗ (Video conferencing) ਰਾਹੀਂ ਪੇਸ਼ੀ ਹੋਈ ।

ਕੰਗਨਾ ਦੀ ਪੇਸ਼ੀ ਦੌਰਾਨ ਕਿਸ ਕਾਰਨ ਸੀ

ਬਠਿੰਡਾ ਦੀ ਅਦਾਲਤ (Bathinda Court) ਵਿਚ ਜੋ ਕੰਗਨਾ ਦੀ ਪੇਸ਼ੀ ਮਾਣਹਾਨੀ ਮਾਮਲੇ ਵਿਚ ਚੱਲ ਰਹੀ ਹੈ ਤੇ ਅੱਜ ਅਦਾਲਤੀ ਹੁਕਮਾਂ ਦੇ ਚਲਦਿਆਂ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਦੌਰਾਨ ਕੰਗਨਾ ਰਣੌਤ ਦੇ ਪਾਸਪੋਰਟ ਜਬ਼ਤੀ ਨੂੰ ਲੈ ਕੇ ਹੋਈ । ਦੱਸਣਯੋਗ ਹੈ ਕਿ ਅਦਾਲਤ ਵਿਚ ਬੇਬੇ ਮਹਿੰਦਰ ਕੌਰ ਜੋ ਕਿ ਸਿ਼ਕਾਇਤਕਰਤਾ ਹਨ ਵੀ ਪੇਸ਼ ਹੋਏ ।

ਕੋਰਟ ਵਿਚ ਕਰਵਾਈ ਗਈ ਦੋ ਗਵਾਹਾਂ ਦੀ ਗਵਾਹੀ ਦਰਜ

ਮਾਨਯੋਗ ਕੋਰਟ ਵਿਚ ਜਿਥੇ ਕੰਗਨਾ ਰਣੌਤ ਵੀਡੀਓ ਕਾਨਰਫੈਂਸਿੰਗ ਰਾਹੀਂ ਪੇਸ਼ ਹੋਈ ਉਥੇ ਅਦਾਲਤੀ ਕਾਰਵਾਈ (Court proceedings) ਬਾਰੇ ਬੇਬੇ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਬੀਰ ਸਿੰਘ ਬੈਣੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਬੇਬੇ ਮਾਤਾ ਮਹਿੰਦਰ ਕੌਰ (Mother Mahinder Kaur) ਦੇ ਪੱਖ ਵੱਲੋਂ ਦੋ ਗਵਾਹਾਂ ਦੀ ਕੋਰਟ ਵਿੱਚ ਗਵਾਈ ਦਰਜ ਕਰਵਾਈ ਗਈ । ਦੂਜੇ ਪਾਸੇ ਕੰਗਨਾ ਰਣੌਤ ਵੱਲੋਂ ਵੀ ਇਸ ਗੱਲ ਦੇ ਉੱਪਰ ਐਫੀਡੈਟ ਦਿੱਤਾ ਗਿਆ ਕਿ ਜੇਕਰ ਫਿਜੀਕਲੀ ਪੇਸ਼ ਹੋਣ ਲਈ ਅਦਾਲਤ ਕਹੇਗੀ ਤਾਂ ਉਹ ਪੇਸ਼ ਹੋਣ ਵਾਸਤੇ ਹਾਜ਼ਰ ਹਨ ।

ਕੰਗਨਾ ਵਲੋਂ ਦਿੱਤਾ ਗਿਆ ਐਫੀਡੈਵਿਟ ਦਿੱਤਾ ਜਾਵੇਗਾ ਮੁੜ

ਐਡਵੋਕੇਟ ਰਘਬੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਦੇ ਵਕੀਲ ਵੱਲੋਂ ਜੋ ਐਫੀਡੈਵਿਟ ਉਸ ਦੇ ਵਿਦੇਸ਼ ਜਾਣ ਦੇ ਸੰਬੰਧ ਵਿੱਚ ਦਿੱਤਾ ਸੀ, ਉਹ ਠੀਕ ਨਹੀਂ ਲੱਗਿਆ, ਪਰ ਹੁਣ ਉਨ੍ਹਾਂ ਨੂੰ ਅਗਲੀ ਵਾਰ ਦੁਬਾਰਾ, ਜਿਹੜਾ ਐਫੀਡੈਵਿਟ ਦੇਣ ਦੀ ਹਦਾਇਤ ਦਿੱਤੀ ਹੈ ਕਿ ਸਾਡੇ ਵੱਲੋਂ ਕੰਗਨਾ ਰਣੌਤ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਬਾਰੇ ਅਤੇ ਉਸ ਦਾ ਪਾਸਪੋਰਟ ਕੋਰਟ ਵਿੱਚ ਜਮਾ ਕਰਾਉਣ ਬਾਰੇ ਕਿਹਾ ਗਿਆ ਸੀ ।

Read More : ਬਠਿੰਡਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਦਿੱਤੀ ਨਿਜੀ ਪੇਸ਼ੀ ਤੋਂ ਛੋਟ

ਸੜਕ ਹਾਦਸੇ ਵਿਚ ਤਿੰਨ ਦੀ ਮੌਤ ਇਕ ਗੰਭੀਰ ਫੱਟੜ

0
Road Accident

ਮਾਨਸਾ, 27 ਜਨਵਰੀ 2026 : ਜਿ਼ਲਾ ਮਾਨਸਾ (Mansa District) ਦੇ ਪਿੰਡ ਖਿਆਲਾਕਲਾਂ ਵਿਖੇ ਵਾਪਰੇ ਸੜਕ ਹਾਦਸੇ (Road accidents) ਵਿਚ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ ।

ਕਿਵੇਂ ਵਾਪਰਿਆ ਹਾਦਸਾ

ਮਾਨਸਾ ਵਿਖੇ ਜੋ ਸੜਕੀ ਹਾਦਸਾ ਵਾਪਰਨ ਨਾਲ ਤਿੰਨ ਦੀ ਮੌਤ (Three dead) ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ ਇਹ ਹਾਦਸਾ ਦੋ ਸਵਿਫਟ ਕਾਰਾਂ ਦੇ ਆਹਮੋ-ਸਾਹਮਣੇ ਟਕਰਾ ਜਾਣ ਕਾਰਨ ਵਾਪਰਿਆ ਹੈ । ਹਾਦਸੇ ਵਿਚ ਜ਼ਖ਼ਮੀ ਵਿਅਕਤੀ ਦੀ ਹਾਲਤ ਨਾਜ਼ੁਕ ਹੈ ਤੇ ਉਸਨੂੰ ਇਲਾਜਜ ਲਈ ਉਚ ਕੇਂਦਰ ਵਿਖੇ ਰੈਫਰ ਕੀਤਾ ਗਿਆ ਹੈ ।

ਮਰਨ ਵਾਲਿਆਂ ਵਿਚ ਕੌਣ ਕੌਣ ਹੈ ਸ਼ਾਮਲ

ਕਾਰਾਂ ਦੇ ਆਪਸੀ ਟਕਰਾਓ ਕਾਰਨ ਵਾਪਰੇ ਸੜਕ ਹਾਦਸੇ ਵਿਚ ਜੋ ਪਤੀ ਪਤਨੀ ਸਮੇਤ ਇਕ ਹੋਰ ਵਿਅਕਤੀ ਮਾਰਿਆ ਗਿਆ ਹੈ ਵਿਚ ਐਸ. ਐਮ. ਓ. ਗੁਰਮੀਤ ਗੁਰਮੇਲ ਸਿੰਘ ਦੇ ਦੱਸਣ ਮੁਤਾਬਕ ਮ੍ਰਿਤਕਾਂ ਦੀ ਪਛਾਣ ਉਪਕਾਰ ਸਿੰਘ ਅਤੇ ਉਸਦੀ ਪਤਨੀ ਸੁਪਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਰਤੀਆ ਫਤਿਹਾਬਾਦ (ਹਰਿਆਣਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਜਾਨ ਗੁਆਉਣ ਵਾਲਾ ਤੀਜਾ ਵਿਅਕਤੀ ਖਿਆਲਾ ਪਿੰਡ ਦਾ ਰਹਿਣ ਵਾਲਾ ਬਲਕਾਰ ਸਿੰਘ ਹੈ ।

ਜ਼ਖ਼ਮੀ ਵਿਅਕਤੀ ਹੈ ਧਲੇਵਾ ਦਾ ਵਸਨੀਕ

ਜਿਸ ਵਿਅਕਤੀ ਦੀ ਹਾਲਤ ਹਾਦਸੇ ਵਿਚ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਧਲੇਵਾ ਦਾ ਰਹਿਣ ਵਾਲਾ ਅਮਨਪ੍ਰੀਤ ਸਿੰਘ ਹੈ ਅਤੇ ਹਾਦਸੇ ‘ਚ ਗੰਭੀਰ ਜ਼ਖਮੀ (Seriously injured) ਹੋਣ ਕਾਰਨ ਉਸਨੂੰ ਵਧੀਆ ਇਲਾਜ ਲਈ ਬਾਹਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ । ਉਕਤ ਵਾਪਰੇ ਸੜਕ ਹਾਦਸੇ ਸਬੰਧੀ ਜਾਣਕਾਰੀ ਸਥਾਨਕ ਪੁਲਸ ਸਟੇਸ਼ਨ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਪੁਲਿਸ ਹਾਦਸੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ।

Read More : ਸੜਕ ਹਾਦਸੇ ਵਿਚ ਦੋ ਜਣਿਆਂ ਦੀ ਹੋਈ ਮੌਤ

ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸੁਣਵਾਈ

0
High Court

ਚੰਡੀਗੜ੍ਹ, 27 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਅੱਜ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਇਕ ਅਹਿਮ ਸੁਣਵਾਈ ਹੋਈ ਹੈ ।

ਕੀ ਹੋਇਆ ਸੁਣਵਾਈ ਦੌਰਾਨ

ਮਾਨਯੋਗ ਹਾਈਕੋਰਟ ਵਿਚ ਜੋ ਅੱਜ 328 ਪਾਵਨ ਸਰੂਪਾਂ (328 holy forms) ਦੇ ਮਾਮਲੇ ਵਿੱਚ ਸੁਣਵਾਈ ਹੋਈ ਦੌਰਾਨ ਮਾਮਲੇ ਦੇ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਤੇ ਵਿਚਾਰ ਕੀਤਾ ਗਿਆ। ਜਿਨ੍ਹਾਂ ਵਿਅਕਤੀਆਂ ਦੀ ਅਗੇਤੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ ਵਿਚ ਕੁਲਵੰਤ ਸਿੰਘ, ਬਾਜ਼ ਸਿੰਘ, ਗੁਰਬਚਨ ਸਿੰਘ ਅਤੇ ਗੁਰਮੁਖ ਸਿੰਘ ਸ਼ਾਮਲ ਹਨ। ਕਿਉਂਕਿ ਇਨ੍ਹਾਂ ਵੱਲੋਂ ਹੀ ਆਪਣੀ ਜ਼ਮਾਨਤ ਲਈ ਅਰਜ਼ੀ (Bail application) ਕੋਰਟ ਵਿਚ ਦਾਇਰ ਕੀਤੀ ਗਈ ਸੀ ।

ਕਦੋਂ ਹੋਵੇਗੀ ਹੁਣ ਸੁਣਵਾਈ

ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੇ ਅਗੇਤੀ ਜ਼ਮਾਨਤ ਅਰਜ਼ੀ (Anticipatory bail application) ਦਾਇਰ ਕੀਤੀ ਸੀ ਦੀ ਜ਼ਮਾਨਤ ਤੇ ਸੁਣਵਾਈ ਲਈ ਅਗਲੀ ਸੁਣਵਾਈ ਦੌਰਾਨ ਨਵੀਂ ਅਰਜ਼ੀ ਦਾਇਰ ਕੀਤੀ ਜਵੇਗੀ । ਇਹ ਜਾਣਕਾਰੀ ਪਟੀਸ਼ਨਰਾਂ ਦੇ ਵਕੀਲ ਵਲੋਂ ਦਿੱਤੀ ਗਈ । ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 30 ਜਨਵਰੀ ਲਈ ਤੈਅ ਕੀਤੀ ਹੈ ਅਤੇ ਉਸ ਦਿਨ ਹੀ ਇਸ ਪੂਰੇ ਮਾਮਲੇ `ਤੇ ਵਿਸਥਾਰਪੂਰਵਕ ਬਹਿਸ ਹੋਵੇਗੀ, ਜਿਸ ਤੋਂ ਬਾਅਦ ਜ਼ਮਾਨਤ ਅਰਜ਼ੀ `ਤੇ ਕੋਈ ਫੈਸਲਾ ਆ ਸਕਦਾ ਹੈ ।

ਪਾਵਨ ਸਰੂਪ ਮਾਮਲੇ ਵਿਚ ਪੰਜਾਬ ਸਰਕਾਰ ਨੇ ਕੀਤਾ ਜਵਾਬ ਦਾਖਲ

ਪੰਜਾਬ ਵਿਚ 328 ਪਵਿੱਤਰ ਸਰੂਪਾਂ ਦੇ ਮਾਮਲੇ ਵਿਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਜਵਾਬ ਦਾਖਲ ਕੀਤਾ ਗਿਆ ਤੇ ਸਰਕਾਰ ਨੇ ਕੇਸ ਦੀ ਮੌਜੂਦਾ ਸਥਿਤੀ ਅਤੇ ਜਾਂਚ ਬਾਰੇ ਅਦਾਲਤ ਨੂੰ ਜਾਣੂ ਕਰਵਾਇਆ ।

ਐਸ. ਜੀ. ਪੀ. ਦਾ ਡਾਟਾ ਸਿਟ ਕੋਲ ਨਾ ਪਹੁੰਚਣ ਬਾਰੇ ਹੋਇਆ ਖੁਲਾਸਾ

ਮਾਨਯੋਗ ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਇਕ ਪਾਸੇ ਜਾਂਚ ਵਿਚ ਸਹਿਯੋਗ ਕਰ ਰਹੀ ਹੈ ਉਥੇ ਦੂਸਰੇ ਪਾਸੇ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਗਈ ਕਮੇਟੀ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲ ਐਸ. ਜੀ. ਪੀ. ਸੀ. ਦਾ ਡਾਟਾ ਨਹੀਂ ਪਹੁੰਚਿਆ ਹੈ । ਦੱਸਣਯੋਗ ਹੈ ਕਿ ਇਹ ਸਾਰੀ ਕਾਰਵਾਈ 2020 ਵਿੱਚ ਈਸ਼ਰ ਸਿੰਘ ਰਿਪੋਰਟ ਦੇ ਅਧਾਰ `ਤੇ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਸੀ।

ਮਾਮਲੇ ਵਿਚ ਵਿੱਚ ਹੋਰ ਕਿਹੜੀਆਂ ਕਿਹੜੀਆਂ ਧਾਰਾਵਾਂ ਗਈਆਂ ਹਨ ਜੌੜੀਆਂ

ਸਰੂਪਾਂ ਵਾਲੇ ਮਾਮਲੇ ਵਿੱਚ ਕਾਨੂੰਨੀ ਸਿ਼ਕੰਜਾ ਇਕ ਤਰ੍ਹਾਂ ਨਾਲ ਹੋਰ ਕੱਸਦਿਆਂ ਜਾਂਚ ਦੌਰਾਨ ਕੇਸ ਵਿੱਚ ਹੋਰ ਵੀ ਕਈ ਧਾਰਾਵਾਂ ਜੌੜੀਆਂ ਗਈਆਂ ਹਨ। ਜਿਹੜੀਆਂ ਧਾਰਾਵਾਂ ਜੋੜੀਆਂ ਗਈਆਂ ਹਨ ਵਿਚ 466, 467, 468 ਅਤੇ 471 ਵਰਗੀਆਂ ਗੰਭੀਰ ਧਾਰਾਵਾਂ ਸ਼ਾਮਲ ਹਨ, ਜੋ ਕਿ ਦਸਤਾਵੇਜ਼ਾਂ ਦੀ ਹੇਰਾਫੇਰੀ ਅਤੇ ਜਾਲ੍ਹਸਾਜ਼ੀ ਨਾਲ ਸਬੰਧਤ ਹਨ ।

Read More : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਹੋਈ ਸਿਟ ਗਠਿਤ

 

ਪੁਲਸ ਨੇ ਕੀਤਾ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼

0
Amritsar Police

ਅੰਮ੍ਰਿਤਸਰ, 27 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਪੁਲਸ ਕਮਿਸ਼ਨਰ ਨੇ ਬਾਰਡਰ ਪਾਰ ਤੋਂ ਨਸ਼ੀਲੇ ਪਦਾਰਥਾਂ (Drugs) ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ।

ਕੀ ਕੀ ਪਕੜਿਆ ਗਿਆ ਹੈ ਪੁਲਸ ਵਲੋਂ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ (Police Commissionerate) ਵਲੋਂ ਜੋ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ (Exposed) ਕੀਤਾ ਹੈ ਦੇ ਚਲਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਵੀ ਕੀਤਾ ਗਿਆ ਹੈ । ਇਥੇ ਹੀ ਬਸ ਨਹੀਂ ਉਕਤ ਕਾਰਵਾਈ ਦੌਰਾਨ ਪਕੜੇ ਗਏ ਵਿਅਕਤੀਆਂ ਕੋਲੋਂ ਪੁਲਸ ਨੇ 1.5 ਕਿਲੋਗ੍ਰਾਮ ਹੈਰੋਇਨ, ਦੋ ਆਧੁਨਿਕ ਪਿਸਤੌਲ (ਇੱਕ 9 ਅਤੇ ਇੱਕ .30 ਬੋਰ), 34 ਜ਼ਿੰਦਾ 9 ਕਾਰਤੂਸ, ਅਤੇ 198,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਹਨ ਵਿਦੇਸ਼ਾਂ ਵਿਚ ਆਪਣੇ ਹੈਂਡਲਰਾਂ ਨਾਲ ਸੰਪਰਕ : ਡੀ. ਜੀ. ਪੀ.

ਪੰਜਾਬ ਪੁਲਸ ਦੇ ਮੁਖੀ ਡਾਇਰੈਕਟਰ ਜਨਰਲ ਆਫ਼ ਪੁਲਸ ਗੌਰਵ ਯਾਦਵ (Gaurav Yadav) ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਆਪਣੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਵਿੱਚ ਸਥਿਤ ਤਸਕਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ । ਇਨ੍ਹਾਂ ਤਸਕਰਾਂ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ, ਮੁਲਜ਼ਮਾਂ ਨੂੰ ਸਰਹੱਦ ਪਾਰੋਂ ਭੇਜੀ ਗਈ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀਆਂ ਖੇਪਾਂ ਮਿਲੀਆਂ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸਪਲਾਈ ਕੀਤਾ ਗਿਆ ।

ਪੁਲਸ ਕਰ ਰਹੀ ਹੈ ਨੈੱਟਵਰਕ ਦੇ ਅਗਲੇ ਤੇ ਪਿਛਲੇ ਲਿੰਕਾਂ ਦੀ ਜਾਂਚ

ਡੀ. ਜੀ. ਪੀ. ਪੰਜਾਬ (D. G. P. Punjab) ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਇਸ ਮਾਮਲੇ ਵਿੱਚ ਐਫ. ਆਈ. ਆਰ. ਦਰਜ ਕੀਤੀ ਗਈ ਹੈ । ਪੁਲਿਸ ਹੁਣ ਇਸ ਨੈੱਟਵਰਕ ਦੇ ਅਗਲੇ ਅਤੇ ਪਿਛਲੇ ਲਿੰਕਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪੂਰੇ ਤਸਕਰੀ ਰਿੰਗ ਨੂੰ ਖਤਮ ਕੀਤਾ ਜਾ ਸਕੇ । ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਥਿਆਰ ਅਤੇ ਨਸ਼ੀਲੇ ਪਦਾਰਥ ਕਿਸ ਨੂੰ ਸਪਲਾਈ ਕੀਤੇ ਗਏ ਸਨ ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ । ਸੂਬੇ ਵਿੱਚ ਸ਼ਾਂਤੀ, ਕਾਨੂੰਨ ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੰਜਾਬ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਕਾਰਵਾਈ ਪੂਰੀ ਤਾਕਤ ਨਾਲ ਜਾਰੀ ਰਹੇਗੀ ।

Read More : ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼

ਪੰਜਾਬੀ ਗਾਇਕ ਦੇ ਘਰ ਗੋਲੀਆਂ ਚਲਾ ਕੀਤੀ ਫਿਰੌਤੀ ਦੀ ਮੰਗ

0
Firring

ਕੈਨੇਡਾ, 27 ਜਨਵਰੀ 2026 : ਪੰਜਾਬੀ ਗਾਇਕ (Punjabi singer) ਵੀਰ ਦਵਿੰਦਰ ਦੇ ਕੈਨੇਡਾ ਵਿਖੇ ਸਥਿਤ ਘਰ ਤੇ ਗੋਲੀਆਂ (Bullets at home) ਚਲਾ ਕੇ ਫਿਰੌਤੀ ਦੀ ਮੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਫਿਰੌਤੀ ਨਾ ਦੇਣ ਤੇ ਦਿੱਤੀ ਧਮਕੀ

ਮਿਲੀ ਜਾਣਕਾਰੀ ਅਨੁਸਾਰ ਜੋ ਕੈਨੇਡਾ ਵਿਖੇ ਜੋ ਪੰਜਾਬੀ ਸਿੰਗਰ ਵੀਰ ਦਵਿੰਦਰ (Veer Devinder) ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ ਦੇ ਮਾਮਲੇ ਵਿਚ ਗੋਲੀਆਂ ਚਲਾਉਣ ਵਾਲਿਆਂ ਨੇ ਸਿੰਗਰ ਤੋਂ ਕਰੋੜਾਂ ਰੁਪਇਆਂ ਦੀ ਮੰਗ ਕੀਤੀ ਹੈ ਤੇ ਸਪੱਸ਼ਟ ਆਖ ਦਿੱਤਾ ਹੈ ਕਿ ਫਿਰੌਤੀ ਦੀ ਮੰਗ (Ransom demand) ਪੂਰੀ ਨਾ ਕੀਤੇ ਜਾਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਫੋਨ ਕਰਨ ਵਾਲੇ ਵਲੋਂ ਆਪਣਾ ਨਾਮ ਆਂਡਾ ਬਟਾਲਾ ਦੱਸਿਆ ਗਿਆ ਹੈ ।

ਸਿੰਗਰ ਵੀਰ ਦਵਿੰਦਰ ਸਿੰਘ ਕੁੱਝ ਸਾਲ ਪਹਿਲਾਂ ਹੀ ਗਏ ਸਨ ਪਰਿਵਾਰ ਨਾਲ ਕੈਨੇਡਾ

ਸੂਤਰਾਂ ਅਨੁਸਾਰ ਪੰਜਾਬੀ ਗਾਇਕ ਵੀਰ ਦਵਿੰਦਰ ਜੋ ਕਿ ਕੁੱਝ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ਹਨ ਨੂੰ ਉਕਤ ਫੋਨ ਕਾਲ 6 ਜਨਵਰੀ ਨੂੰ ਆਈ ਸੀ ਤੇ ਫੋਨ ਕਰਨ ਵਾਲੇ ਨੇ ਆਪਣਾ ਨਾਮ (ਆਂਡਾ ਬਟਾਲਾ) ਦੱਸਦਿਆਂ 5 ਲੱਖ ਡਾਲਰ ਦੀ ਮੰਗ ਵੀ ਕੀਤੀ ਸੀ ।

ਧਮਕੀ ਦੇਣ ਵਾਲੇ ਵਲੋਂ ਕੀਤੀ ਗਈ 19 ਦਿਨਾਂ ਬਾਅਦ ਗੋਲੀਬਾਰੀ

ਜਿਸ ਵਿਅਕਤੀ ਨੇ ਵੀਰ ਦਵਿੰਦਰ ਨੂੰ ਫਿਰੌਤੀ ਦੀ ਮੰਗ ਦੇ ਚਲਦਿਆਂ ਧਮਕੀ ਦਿੱਤੀ ਸੀ ਦੇ ਚਲਦਿਆਂ ਪੂਰੇ 19 ਦਿਨਾਂ ਬਾਅਦ ਯਾਨੀ ਕਿ ਹੁਣ 26 ਜਨਵਰੀ ਨੂੰ ਕੈਨੇਡਾ ਵਿਖੇ ਬਣੇ ਵੀਰ ਦਵਿੰਦਰ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ । ਜਾਣਕਾਰੀ ਮੁਤਾਬਕ ਤਿੰਨ ਗੋਲੀਆਂ ਸ਼ੀਸ਼ੇ ਦੀ ਕੰਧ ਵਿਚੋਂ ਲੰਘ ਕੇ ਬੈਡਰੂਮ ਤੱਕ ਲੱਗੀਆਂ । ਹਾਲਾਂਕਿ ਜਿਸ ਵੇਲੇ ਗੋਲੀਆਂ ਚਲਾਈਆਂ ਗਈਆਂ ਸਨ ਵੀਰ ਦਵਿੰਦਰ ਅਤੇ ਉਸਦਾ ਪਰਿਵਾਰ ਘਰ ਵਿਚ ਮੌਜੂਦ ਨਹੀਂ ਸਨ ।

Read More : ਕੈਨੇਡਾ ਵਿਚ ਚੱਲੀਆਂ ਬਿਜ਼ਨੈਸਮੈਨ ਜਸਵੀਰ ਢੇਸੀ ਦੇ ਘਰ ਗੋਲੀਆਂ

ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਪਤੰਗਬਾਜੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

0
Panchayat

ਬਠਿੰਡਾ, 27 ਜਨਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਪਤੰਗਬਾਜੀ ਖਿਲਾਫ਼ ਸਰਬ-ਸੰਮਤੀ ਨਾਲ ਫ਼ੈਸਲਾ ਲੈਂਦਿਆਂ ਪਤੰਗ ਵੇਚਣ ਤੇ ਉਡਾਣ ਤੇ ਪਾਬੰਦੀ ਲਗਾ ਦਿੱਤੀ ਹੈ ।

ਕਿਊਂ ਲਿਆ ਗਿਆ ਆਖਰ ਇਹ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਜਿ਼ਲ੍ਹੇ ਦੇ ਰਾਮਾ ਮੰਡੀ (Rama Mandi) ਅਧੀਨ ਆਉਂਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਵੱਲੋਂ ਜੋ ਸਰਬ-ਸੰਮਤੀ ਨਾਲ ਪਤੰਗਬਾਜ਼ੀ  (Kite flying) ਖਿ਼ਲਾਫ਼ ਇਕ ਮਤਾ ਪਾਸ ਕਰਕੇ ਫ਼ੈਸਲਾ ਕੀਤਾ ਗਿਆ ਹੈ ਕਿ ਪਿੰਡ ਵਿਚ ਪਤੰਗ ਵੇਚਣ ਅਤੇ ਉਡਾਉਣ (Selling and flying kites) ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ ਦਾ ਮੁੱਖ ਕਾਰਨ ਪਤੰਗ ਉਡਾਉਣ ਵੇਲੇ ਚਾਈਨਾ ਡੋਰ ਦੇ ਕੀਤੇ ਜਾ ਰਹੇ ਇਸਤੇਮਾਲ ਅਤੇ ਇਸ ਨਾਲ ਵਾਪਰ ਰਹੇ ਭਿਆਨਕ ਹਾਦਸੇ ਹਨ ।

ਪਤੰਗ ਵੇਚਣ ਤੇ ਉਡਾਉਣ ਵਾਲੇ ਕੀ ਲਵੇਗੀ ਪੰਚਾਇਤ ਐਕਸ਼ਨ

ਰਾਮਾ ਮੰਡੀ ਅਧੀਨ ਪੈਂਦੇ ਪਿੰਡ ਭੈਣੀ ਚੂਹੜੀ ਪੰਚਾਇਤ ਨੇ ਸਿਰਫ਼ ਚਾਈਨਾ ਡੋਰ (China Door) ਨਾਲ ਵਾਪਰਦੇ ਹਾਦਸਿਆਂ ਕਾਰਨ ਜੋ ਪਤੰਗ ਉਡਾਉਣ ਤੇ ਵੇਚਣ ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ ਦੇ ਨਾਲ ਇਹ ਵੀ ਫ਼ੈਸਲਾ ਕੀਤਾ ਹੈ ਕਿ ਪੰਚਾਇਤ ਵਲੋਂ ਸਰਬ-ਸੰਮਤੀ ਨਾਲ ਲਏ ਗਏ ਫ਼ੈਸਲੇ ਦੀ ਜੋ ਵੀ ਉਲੰਘਣਾਂ ਕਰੇਗਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ । ਦੱਸਣਯੋਗ ਹੈ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਚਾਈਨਾਂ ਡੋਰ ਕਾਰਨ ਅਤੇ ਪਤੰਗ ਲੁੱਟਣ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ।

Read More : ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਹੋਈ ਮਹਿਲਾ ਦੀ ਮੌਤ

ਆਜ਼ਮ ਖਾਨ ਨੇ ਜੌਹਰ ਟਰੱਸਟ ਤੋਂ ਅਸਤੀਫਾ ਦਿੱਤਾ

0
Azam Khan

ਰਾਮਪੁਰ, 27 ਜਨਵਰੀ 2026 : ਸਮਾਜਵਾਦੀ ਪਾਰਟੀ (Samajwadi Party) ਦੇ ਰਾਸ਼ਟਰੀ ਜਨਰਲ ਸਕੱਤਰ ਮੁਹੰਮਦ ਆਜ਼ਮ ਖਾਨ (Muhammad Azam Khan) ਨੇ ਆਪਣੇ ਡਰੀਮ ਪ੍ਰਾਜੈਕਟ `ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ` ਦੇ ਸਾਰੇ ਅਧਿਕਾਰਤ ਅਹੁਦਿਆਂ ਤੋਂ ਅਸਤੀਫਾ (Resignation) ਦੇ ਦਿੱਤਾ । ਉਨ੍ਹਾਂ ਦੇ ਨਾਲ ਹੀ ਪਤਨੀ ਡਾ. ਤਜ਼ੀਨ ਫਾਤਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੇ ਵੀ ਟਰੱਸਟ ਦੇ ਅਹੁਦਿਆਂ ਤੋਂ ਹਟਣ ਦਾ ਫੈਸਲਾ ਲਿਆ ।

ਪਤਨੀ-ਬੇਟੇ ਵੀ ਹੋਏ ਵੱਖ, ਭੈਣ ਨਿਕਹਤ ਬਣੀ ਪ੍ਰਧਾਨ

ਪਰਿਵਾਰ ਦੇ ਸਮੂਹਿਕ ਅਸਤੀਫੇ ਤੋਂ ਬਾਅਦ ਟਰੱਸਟ ਦੀ ਨਵੀਂ ਕਾਰਜਕਾਰਨੀ ਬਣਾਈ ਗਈ ਹੈ । ਹੁਣ ਆਜ਼ਮ ਖਾਨ ਦੀ ਭੈਣ ਨਿਕਹਤ ਅਫਲਾਕ ਪ੍ਰਧਾਨ ਅਤੇ ਉਨ੍ਹਾਂ ਦੇ ਵੱਡੇ ਬੇਟੇ ਮੁਹੰਮਦ ਅਦੀਬ ਆਜ਼ਮ ਸਕੱਤਰ ਬਣੇ ਹਨ । ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ (Maulana Muhammad Ali Johar Trust) ਜੌਹਰ ਯੂਨੀਵਰਸਿਟੀ ਅਤੇ ਰਾਮਪੁਰ ਪਬਲਿਕ ਸਕੂਲਾਂ ਦਾ ਸੰਚਾਲਨ ਕਰਦਾ ਹੈ । ਟਰੱਸਟ `ਤੇ ਕਾਨੂੰਨੀ ਸ਼ਿਕੰਜੇ ਅਤੇ ਪਰਿਵਾਰ ਦੇ ਜੇਲ `ਚ ਰਹਿਣ ਕਾਰਨ ਸੰਚਾਲਨ `ਚ ਅਸੁਵਿਧਾ ਦੇ ਚੱਲਦਿਆਂ ਇਹ ਬਦਲ ਕੀਤਾ ਗਿਆ ਹੈ ।

Read More : ਆਜ਼ਮ ਖਾਨ ਨੂੰ ਰਾਮਪੁਰ ਅਦਾਲਤ ਨੇ ਦੋਸ਼ ਮੁਕਤ ਦਿੱਤਾ ਕਰਾਰ

ਬਰਫੀਲੇ ਤੂਫਾਨ ਕਾਰਨ ਅਮਰੀਕਾ ਦੇ ਮੇਨ ਏਅਰਪੋਰਟ ਹਾਦਸੇ ਵਿਚ ਸੱਤ ਦੀ ਮੌਤ

0
Airoplane Crash

ਅਮਰੀਕਾ, 27 ਜਨਵਰੀ 2026 : ਅਮਰੀਕਾ ਦੇ ਮੇਨ ਦੇ ਬੈਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ (Bangor International Airport) ਵਿਖੇ ਬਰਫੀਲੇ ਤੂਫਾਨ ਦੇ ਚਲਦਿਆਂ ਜਹਾਜ਼ ਹਾਦਸਾਗ੍ਰਸਤ (Plane crash) ਹੋਣ ਕਾਰਨ 7 ਦੀ ਮੌਤ ਦੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ ।

ਜਹਾਜ਼ ਵਿਚ ਕਿੰਨੇ ਵਿਅਕਤੀ ਸਨ ਸਵਾਰ

ਅਮਰੀਕਾ ਦੇ ਮੇਨ ਦੇ ਬੈਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜੋ ਬਰਫੀਲੇ ਤੂਫਾਨ (Blizzard) ਦੌਰਾਨ ਇੱਕ ਨਿੱਜੀ ਵਪਾਰਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਜਿਸ ਵਿੱਚ ਸੱਤ ਲੋਕਾਂ ਦੀ ਮੌਤ (Seven people died) ਹੋ ਗਈ ਅਤੇ ਇੱਕ ਚਾਲਕ ਦਲ ਦਾ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ (Injured) ਹੋ ਗਿਆ ਵਿਚ ਕੁੱਲ 8 ਜਣੇ ਸਵਾਰ ਸਨ ।

ਉਕਤ ਬੰਬਾਰਡੀਅਰ ਚੈਲੇਂਜਰ 600 ਜਹਾਜ ਐਤਵਾਰ ਰਾਤ ਨੂੰ ਟੇਕਆਫ ਦੌਰਾਨ ਹਾਦਸਾਗ੍ਰਸਤ ਹੋ ਗਿਆ, ਕਿਉਂਕਿ ਨਿਊ ਇੰਗਲੈਂਡ ਅਤੇ ਦੇਸ਼ ਦਾ ਬਹੁਤ ਸਾਰਾ ਹਿੱਸਾ ਸਰਦੀਆਂ ਦੇ ਤੇਜ਼ ਤੂਫਾਨ ਨਾਲ ਜੂਝ ਰਿਹਾ ਸੀ । ਬੋਸਟਨ ਤੋਂ ਲਗਭਗ 200 ਮੀਲ ਉੱਤਰ ਵਿੱਚ ਸਥਿਤ ਹਵਾਈ ਅੱਡਾ ਹਾਦਸੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਸੀ, ਜਿਵੇਂ ਕਿ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਹੋਇਆ ਸੀ ।

ਕੀ ਆਖਿਆ ਸੰਘੀ ਅਧਿਕਾਰੀਆਂ ਨੇ

ਸੰਘੀ ਅਧਿਕਾਰੀਆਂ ਅਤੇ ਹਵਾਈ ਆਵਾਜਾਈ ਕੰਟਰੋਲਰ ਰਿਕਾਰਡਿੰਗਾਂ ਦੇ ਅਨੁਸਾਰ ਜਹਾਜ਼ ਉਡਾਣ (Airplane flight) ਭਰਨ ਦੀ ਕੋਸਿ਼ਸ਼ ਕਰਦੇ ਸਮੇਂ ਪਲਟ ਗਿਆ ਅਤੇ ਅੱਗ ਲੱਗ ਗਈ । ਇਹ ਐਤਵਾਰ ਸ਼ਾਮ 7:45 ਵਜੇ ਦੇ ਕਰੀਬ ਹਵਾਈ ਅੱਡੇ (Airports) ‘ਤੇ ਹਾਦਸਾਗ੍ਰਸਤ ਹੋ ਗਿਆ । ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (ਐਨ. ਟੀ. ਐਸ. ਬੀ) ਘਟਨਾ ਦੀ ਜਾਂਚ ਕਰ ਰਹੇ ਹਨ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਟੇਕਆਫ ਦੌਰਾਨ ਕ੍ਰੈਸ਼ ਹੋਇਆ ਅਤੇ ਹਾਦਸੇ ਤੋਂ ਬਾਅਦ ਅੱਗ ਲੱਗ ਗਈ, ਪਰ ਜਾਂਚਕਰਤਾ ਇੱਕ ਜਾਂ ਦੋ ਦਿਨਾਂ ਵਿੱਚ ਹੀ ਬਿਆਨ ਦੇਣਗੇ ।

Read More : ਮੈਕਸੀਕੋ ‘ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

0
Kedarnath Temple

ਉਤਰਾਖੰਡ, 27 ਜਨਵਰੀ 2026 : ਹਿੰਦੂਆਂ ਦੇ ਪਵਿੱਤਰ ਧਾਰਮਿਕ ਅਸਥਾਨਾਂ (Religious places) ਵਿਚੋਂ ਚਾਰਾ ਧਾਮਾਂ ਵਿਖੇ ਪ੍ਰਵੇਸ਼ ਨੂੰ ਲੈ ਕੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (Badrinath-Kedarnath Temple Committee) ਨੇ ਅਹਿਮ ਫ਼ੈਸਲੇ ਲਏ ਹਨ ।

ਕੀ ਫ਼ੈਸਲੇ ਲਏ ਗਏ ਹਨ ਕਮੇਟੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਚਾਰ ਧਾਮ ਅਤੇ ਇਸ ਨਾਲ ਜੁੜੇ ਪ੍ਰ੍ਮੁੱਖ ਤੀਰਥ ਅਸਥਾਨਾਂ (Major pilgrimage sites) ਵਿਚ ਗੈਰ-ਹਿੰਦੂਆਂ ਦੇ ਪ੍ਰਵੇਸ਼ ਤੇ ਪਾਬੰਦ ਲਗਾਉਣ ਲਈ ਵੱਡਾ ਕਦਮ ਚੁੱਕਦਿਆਂ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ (President Hemant Dwivedi) ਨੇ ਸਪੱਸ਼ਟ ਤੌਰ `ਤੇ ਕਿਹਾ ਹੈ ਕਿ ਸ੍ਰੀ ਬਦਰੀਨਾਥ ਅਤੇ ਸ੍ਰੀ ਕੇਦਾਰਨਾਥ ਵਰਗੇ ਤੀਰਥ ਸਥਾਨ ਸੈਰ-ਸਪਾਟਾ ਸਥਾਨ ਨਹੀਂ ਹਨ, ਸਗੋਂ ਸਨਾਤਨ ਧਰਮ ਦੇ ਸਭ ਤੋਂ ਉੱਚੇ ਅਧਿਆਤਮਿਕ ਕੇਂਦਰ ਹਨ, ਜਿੱਥੇ ਪ੍ਰਵੇਸ਼ ਨੂੰ ਨਾਗਰਿਕ ਅਧਿਕਾਰ ਦੀ ਬਜਾਏ ਇੱਕ ਧਾਰਮਿਕ ਪਰੰਪਰਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ ।

ਫ਼ੈਸਲੇ ਦਾ ਮੁੱਖ ਕਾਰਨ ਕੀ ਦੱਸਿਆ ਕਮੇਟੀ ਪ੍ਰਧਾਨ ਨੇ

ਬਦਰੀਨਾਥ-ਕੇਦਾਰਨਾਥੀ ਮੰਦਰ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ ਨੇ ਕਿਹਾ ਕਿ ਸਮੁੱਚੇ ਪ੍ਰਮੁੱਖ ਧਾਰਮਿਕ ਗੁਰੂਆਂ (Religious leaders) ਅਤੇ ਸੰਤ ਭਾਈਚਾਰੇ ਨੇ ਇਸ ਗੱਲ `ਤੇ ਜ਼ੋਰ ਦਿੱਤਾ ਹੈ ਕਿ ਗੈਰ-ਹਿੰਦੂਆਂ ਨੂੰ ਇਨ੍ਹਾਂ ਪਵਿੱਤਰ ਤੀਰਥ ਸਥਾਨਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ । ਉਨ੍ਹਾਂ ਕਿਹਾ ਕਿ ਅਸੀਂ ਇਹ ਫੈਸਲਾ ਸਦੀਵੀ ਪਰੰਪਰਾਵਾਂ ਦੇ ਸਤਿਕਾਰ ਵਜੋਂ ਲੈ ਰਹੇ ਹਾਂ। ਚਾਰ ਧਾਮ, ਆਸਥਾ ਅਤੇ ਅਧਿਆਤਮਿਕ ਅਭਿਆਸ ਦੇ ਕੇਂਦਰ ਹਨ, ਆਮ ਸੈਲਾਨੀ ਸਥਾਨ ਨਹੀਂ ।

ਪਾਸ ਕੀਤੇ ਮਤੇ `ਚ ਕੁੱਲ ਕਿੰਨੇ ਧਾਰਮਿਕ ਕੀਤੇ ਗਏ ਹਨ ਸ਼ਾਮਲ

ਕਮੇਟੀ ਵਲੋਂ ਮੀਟਿੰਗ ਦੌਰਾਨ ਗੈਰ ਹਿੰਦੂਆਂ ਦੇ ਹਿੰਦੂਆਂ ਦੇ ਜਿਹੜੇ ਧਾਰਮਿਕ ਅਸਥਾਨਾਂ ਵਿਚ ਪ੍ਰਵੇਸ਼ ਤੇ ਪਾਬੰਦੀ ਦਾ ਫ਼ੈਸਲਾ ਲੈ ਕੇ ਮਤਾ ਪਾਸ ਕੀਤਾ ਗਿਆ ਹੈ ਵਿਚ ਕੁੱਲ 48 ਮੰਦਰ, ਕੁੰਡ ਅਤੇ ਧਾਰਮਿਕ ਸਥਾਨ ਸ਼ਾਮਲ ਹਨ ਜਿੱਥੇ ਗੈਰ-ਹਿੰਦੂਆਂ ਦੇ ਦਾਖਲੇ ਦੀ ਮਨਾਹੀ ਹੈ । ਇਸ ਵਿੱਚ ਕੇਦਾਰਨਾਥ ਧਾਮ, ਬਦਰੀਨਾਥ ਧਾਮ, ਤੁੰਗਨਾਥ, ਮਦਮਹੇਸ਼ਵਰ, ਤ੍ਰਿਯੁਗੀਨਾਰਾਇਣ, ਨਰਸਿੰਘ ਮੰਦਰ ਜੋਸ਼ੀਮਠ, ਗੁਪਤਕਾਸ਼ੀ ਦਾ ਵਿਸ਼ਵਨਾਥ ਮੰਦਰ, ਤਪਤ ਕੁੰਡ, ਬ੍ਰਹਮਕਪਾਲ ਅਤੇ ਸ਼ੰਕਰਾਚਾਰੀਆ ਸਮਾਧੀ ਵਰਗੇ ਮਹੱਤਵਪੂਰਨ ਸਥਾਨ ਸ਼ਾਮਲ ਹਨ ।

ਮੁੱਖ ਮੰਤਰੀ ਨੇ ਕੀ ਦਿੱਤੀ ਪ੍ਰਤੀਕਿਰਿਆ

ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ (Chief Minister Pushkar Singh Dhami) ਨੇ ਵੀ ਇਸ ਪ੍ਰਸਤਾਵ `ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੇਵਭੂਮੀ ਉਤਰਾਖੰਡ ਵਿੱਚ ਤੀਰਥ ਸਥਾਨਾਂ ਨੂੰ ਸੰਚਾਲਿਤ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਦੇ ਵਿਚਾਰਾਂ ਦੇ ਆਧਾਰ `ਤੇ ਲੋੜੀਂਦੀ ਕਾਰਵਾਈ ਕਰੇਗੀ । ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜ ਸਰਕਾਰ ਇਸ ਮੁੱਦੇ `ਤੇ ਮੰਦਰ ਕਮੇਟੀਆਂ ਦੇ ਫੈਸਲਿਆਂ ਨੂੰ ਤਰਜੀਹ ਦੇ ਸਕਦੀ ਹੈ ।

Read more : ਪੰਜਾਬ ਸਰਕਾਰ ਦੀ ਵਿਲੱਖਣ ਪਹਿਲ ਲੋਕਾਂ ਨੂੰ ਪਵਿੱਤਰ ਥਾਵਾਂ ਦੇ ਦਰਸ਼ਨ ਕਰਵਾਏਗੀ

ਪੰਜਾਬ ਹਰਿਆਣਾ ਦੀ ਐਸ. ਵਾਈ. ਐਲ. ਨੂੰ ਲੈ ਕੇ ਮੀਟਿੰਗ ਹੋਈ : ਮੁੱਖ ਮੰਤਰੀ

0
Meeting

ਚੰਡੀਗੜ੍ਹ, 27 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਐਸ. ਵਾਈ. ਐਲ. ਨਹਿਰ (S. Y. L. Canal) ਦੇ ਮੁੱਦੇ ਨੂੰ ਲੈ ਕੇ ਹੋਈ ।

ਮੀਟਿੰਗ ਵਿਚ ਰੱਖਿਆ ਗਿਆ ਹੈ ਦੋਹਾਂ ਧਿਰਾਂ ਵਲੋਂ ਆਪਣਾ-ਆਪਣ ਪੱਖ

ਦਹਾਕਿਆਂ ਤੋਂ ਚੱਲੇ ਆ ਰਹੇ ਐਸ. ਵਾਈ. ਐਲ. ਦੇ ਮੁੱਦੇ ਨੂੰ ਵਿਚਾਰ-ਵਟਾਂਦਰਾ ਕਰਕੇ ਹੱਲ ਕਰਨ ਦੇ ਉਦੇਸ਼ ਨਾਲ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਿਚਕਾਰ ਹੋਈ ਮੀਟਿੰਗ ਵਿਚ ਦੋਹਾਂ ਸੂਬਿਆਂ ਵਲੋਂ ਆਪਣਾ ਆਪਣਾ ਪੱਖ ਪੇਸ਼ ਕੀਤਾ ਗਿਆ ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੁੱਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਜਿਵੇਂ ਕਿ ਸੀ. ਐਮ. ਸੈਣੀ ਨੇ ਕਿਹਾ ਕਿ ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰ ਰਹੇ ਹਾਂ ਅਤੇ ਹਰਿਆਣਾ ਸਾਡਾ ਭਰਾ ਹੈ, ਸਾਡਾ ਦੁਸ਼ਮਣ ਨਹੀਂ । ਪਾਣੀ ਅੱਜ ਇੱਕ ਵਿਸ਼ਵ ਵਿਆਪੀ ਮੁੱਦਾ ਬਣ ਗਿਆ ਹੈ ।

ਉਨ੍ਹਾਂ ਕਿਹਾ ਕਿ ਮੈਂ ਆਪਣਾ ਪੱਖ ਪੇਸ਼ ਕੀਤਾ ਹੈ, ਅਤੇ ਉਨ੍ਹਾਂ ਨੇ ਵੀ ਆਪਣਾ ਪੱਖ ਪੇਸ਼ ਕੀਤਾ ਹੈ । ਅਧਿਕਾਰੀ ਸੁਪਰੀਮ ਕੋਰਟ (Supreme Court) ਦੀ ਤਾਰੀਖ `ਤੇ ਭਰੋਸਾ ਨਹੀਂ ਕਰਨਗੇ, ਪਰ ਨਿਰਦੇਸ਼ਾਂ ਅਨੁਸਾਰ ਮੀਟਿੰਗਾਂ ਨੂੰ ਅੱਗੇ ਵਧਾਉਣਗੇ ਅਤੇ ਭਵਿੱਖ ਵਿੱਚ ਅਧਿਕਾਰੀਆਂ ਵਿਚਕਾਰ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ । ਜੇਕਰ ਬਜ਼ੁਰਗਾਂ ਵਿਚਕਾਰ ਕੋਈ ਵਿਵਾਦ ਹੁੰਦਾ ਹੈ, ਤਾਂ ਨਵੀਂ ਪੀੜ੍ਹੀ ਇਸਨੂੰ ਹੱਲ ਕਰਨ ਦੀ ਕੋਸਿ਼ਸ਼ ਕਰੇਗੀ ।

ਕੀ ਆਖਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ (Haryana Chief Minister Naib Saini) ਨੇ ਕਿਹਾ ਕਿ ਇਹ ਗੁਰੂਆਂ ਦੀ ਧਰਤੀ ਹੈ, ਜਿਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਲਈ ਕੀਮਤੀ ਹਨ । ਮੀਟਿੰਗ ਇੱਕ ਸਕਾਰਾਤਮਕ ਮਾਹੌਲ ਵਿੱਚ ਹੋਈ ਅਤੇ ਜਦੋਂ ਮਾਹੌਲ ਸਕਾਰਾਤਮਕ ਹੁੰਦਾ ਹੈ ਤਾਂ ਸਾਰਥਕ ਨਤੀਜੇ ਪ੍ਰਾਪਤ ਹੁੰਦੇ ਹਨ । ਸੈਣੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਆਧਾਰ `ਤੇ ਕੇਂਦਰੀ ਮੰਤਰੀ ਸੀ. ਆਰ. ਪਾਟਿਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਨੇੜਲੇ ਭਵਿੱਖ ਵਿੱਚ ਸਰਕਾਰੀ ਪੱਧਰ `ਤੇ ਇੱਕ ਮੀਟਿੰਗ ਕੀਤੀ ਜਾਵੇਗੀ ਅਤੇ ਫੈਸਲਾ ਅੱਗੇ ਵਧਾਇਆ ਜਾਵੇਗਾ ।

Read more : ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ