Home Blog Page 173

ਖੰਨਾ ਵਿਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲਣ ਨਾਲ ਵਾਪਰੀ ਬੇਅਦਬੀ ਦੀ ਘਟਨਾ

0
Sacrilege

ਖੰਨਾ, 23 ਮਾਰਚ 2026 : ਪੰਜਾਬ ਦੇ ਸ਼ਹਿਰ ਖੰਨਾ (Khanna city) ਦੇ ਇਕ ਖੇਤਰ ਵਿਖੇ ਪਵਿੱਤਰ ਗੁਟਕਾ ਸਾਹਿਬ (Holy Gutka Sahib) ਦੇ ਅੰਗ ਖਿਲਾਰੇ ਹੋਏ ਮਿਲਣ ਨਾਲ ਇਕ ਵਾਰ ਫਿਰ ਬੇਅਦਬੀ (Sacrilege) ਦੀ ਘਟਨਾ ਵਾਪਰੀ ਹੈ ।

ਖੰਨਾ ਦੇ ਕਿਹੜੇ ਖੇਤਰ ਵਿਚ ਵਾਪਰੀ ਹੈ ਇਹ ਬੇਅਦਬੀ ਦੀ ਘਟਨਾ

ਮਿਲੀ ਜਾਣਕਾਰੀ ਮੁਤਾਬਕ ਜਿਲਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਸਿੰਘ ਐਵੇਨਿਊ ਇਲਾਕੇ ਦੀ ਲੇਨ ਨੰਬਰ 2 ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਕੁਝ ਅੰਗ ਖਿੰਡੇ ਹੋਏ ਮਿਲੇ ਹਨ । ਇਸ ਘਟਨਾ ਕਾਰਨ ਸਿੱਖ ਭਾਈਚਾਰੇ ਅਤੇ ਸਥਾਨਕ ਨਿਵਾਸੀਆਂ ਵਿੱਚ ਭਾਰੀ ਰੋਸ ਹੈ । ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ।

ਸੀ. ਸੀ. ਟੀ. ਵੀ. ਫੁਟੇਜ ਵਿਚ ਕੀ ਆਇਆ ਸਾਹਮਣੇ

ਪੰਜਾਬ ਪੁਲਸ (Punjab Police) ਨੇ ਜਿਸ ਖੇਤਰ ਵਿਖੇ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਜਾਣ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ ਦੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਫੁਟੇਜ ਵਿਚ ਲਗਭਗ 11 ਸਾਲ ਦਾ ਇੱਕ ਬੱਚਾ ਗਲੀ ਵਿੱਚ ਗੁਟਕਾ ਸਾਹਿਬ ਦੇ ਅੰਗ ਖਿਲਾਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਸਥਾਨਕ ਲੋਕਾਂ ਅਤੇ ਸੰਗਤ ਦਾ ਮੰਨਣਾ ਹੈ ਕਿ ਇਹ ਸਿਰਫ ਇੱਕ ਬੱਚੇ ਦੀ ਸ਼ਰਾਰਤ ਨਹੀਂ ਹੋ ਸਕਦੀ ਸਗੋਂ ਇਸ ਪਿੱਛੇ ਕੋਈ ਡੂੰਘੀ ਸਾਜਿਸ਼ ਹੈ ।

ਇਲਾਕਾ ਨਿਵਾਸੀਆਂ ਕੀਤੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ

ਖੰਨਾ ਸ਼ਹਿਰ ਦੇ ਸਿੰਘ ਐਵਿਨਿਊ ਇਲਾਕੇ ਦੀ ਲੇਨ ਨੰ 2 ਦੇ ਸਥਾਨਕ ਨਿਵਾਸੀਆਂ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ । ਉਨ੍ਹਾਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਰਹਿਣ ਵਾਲੇ ਕੁਝ ਝੁੱਗੀ-ਝੌਂਪੜੀ ਵਾਲਿਆਂ ਦੀ ਭੂਮਿਕਾ ਸ਼ੱਕੀ ਹੈ। ਇਨ੍ਹਾਂ ਬਾਹਰੀ ਲੋਕਾਂ ਦੇ ਪਛਾਣ ਪੱਤਰਾਂ ਅਤੇ ਦਸਤਾਵੇਜ਼ਾਂ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ।

ਐਸ. ਜੀ. ਪੀ. ਸੀ. ਨੇ ਕਰਵਾਈ ਪੁਲਸ ਕੋਲ ਸਿ਼ਕਾਇਤ ਦਰਜ

ਸਿੱਖਾਂ ਦੀ ਸਰਵਉਚ ਤੇ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) (S. G. P. C.) ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਤੁਰੰਤ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ । ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਖੰਨਾ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ । ਉਨ੍ਹਾਂ ਨੇ ਇਸ ਨੂੰ ਨਾ-ਮੁਆਫ਼ ਕਰਨ ਯੋਗ ਅਤੇ ਘਿਨਾਉਣਾ ਅਪਰਾਧ ਦੱਸਿਆ  ।

Read More : ਪਿੰਡ ਸਠਿਆਲਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Der ultimative Leitfaden für HTML5‑Gaming im Yep Casino

0

Der ultimative Leitfaden für HTML5‑Gaming im Yep Casino

HTML5 ist heute die Basis für fast alle modernen Online‑Casino‑Spiele. Im Vergleich zu veralteten Flash‑Technologien lädt HTML5 schneller, läuft auf jedem Gerät und benötigt keine zusätzlichen Plugins. Das bedeutet für dich: weniger Wartezeit, höhere Stabilität und nahtlose Mobil‑Performance.

Im Yep Casino wird die gesamte Spielbibliothek über HTML5 bereitgestellt. Dadurch profitierst du von einer einheitlichen Grafikqualität, egal ob du am Desktop, Tablet oder Smartphone spielst.

Was bedeutet das konkret für dich?

  • Sofortiger Zugriff: Keine Installation, kein Update – das Spiel startet sofort im Browser.
  • Plattformunabhängigkeit: Windows, macOS, iOS und Android werden gleichermaßen unterstützt.
  • Bessere Sicherheit: HTML5‑Seiten werden regelmäßig auf Schwachstellen geprüft, was das Risiko von Malware reduziert.

Die wichtigsten Vorteile von HTML5‑Slots im Yep Casino

HTML5‑Slots kombinieren klassische Walzen‑Mechanik mit modernen Features wie interaktiven Bonusspielen und dynamischen Grafiken. Beim Spielen im Yep Casino profitierst du von:

  1. Schnellere Ladezeiten – Du kannst sofort loslegen, ohne lange Wartezeiten.
  2. Responsive Designs – Das Layout passt sich automatisch an die Bildschirmgröße an.
  3. Mehrsprachige Benutzeroberflächen – Alle Menüs und Hilfetexte sind auf Deutsch verfügbar.

Top‑Spiele, die du unbedingt testen solltest

  • Starburst (NetEnt) – ein Klassiker mit leuchtenden Edelsteinen und einfachen Gewinnlinien.
  • Book of Dead (Play’n GO) – ein ägyptisches Abenteuer mit hohen Volatilitäts‑Potentialen.
  • Gonzo’s Quest (NetEnt) – innovative Avalanche‑Mechanik und steigende Multiplikatoren.

Wie du den Willkommensbonus optimal nutzt

Fast jedes neue Mitglied im Yep Casino erhält einen großzügigen Willkommensbonus. Dieser besteht aus einer Einzahlungs‑Match‑Promotion und einem Bonus ohne Einzahlung. So gehst du am besten vor:

  • Registriere dich über die offizielle Startseite.
  • Aktiviere den Bonus im Bonus‑Bereich deines Kontos.
  • Erfülle die Umsatzbedingungen (z. B. 30‑facher Einsatz) innerhalb von 7 Tagen, um die Gewinne auszahlen zu lassen.

Tipp: Setze zuerst auf Spiele mit niedriger bis mittlerer Volatilität, um die Umsatzbedingungen schneller zu erreichen.

Vergleich: HTML5‑Casino vs. klassische Desktop‑Software

Merkmal HTML5‑Casino (Yep Casino) Klassische Desktop‑Software
Installationsbedarf Keine Installation nötig
Gerätekompatibilität Alle gängigen Geräte Oft nur PC/Mac
Ladezeit Sekunden Minuten
Updates Automatisch im Hintergrund Manuell erforderlich

Wie du siehst, bietet das HTML5‑Modell klare Vorteile, besonders wenn du häufig zwischen verschiedenen Geräten wechselst.

Sicherheit und Lizenzierung – Warum du dem Yep Casino vertrauen kannst

Das Yep Casino operiert unter einer Lizenz der Malta Gaming Authority (MGA) und ist zudem bei der deutschen Glücksspielbehörde registriert. Das bedeutet:

  • Strenge Aufsicht: Regelmäßige Prüfungen durch unabhängige Prüforganisationen.
  • Spielerschutz: Tools zum Setzen von Einzahlungslimits, Selbstausschluss‑Optionen und 24/7‑Support.
  • Schnelle Auszahlungen: Die meisten Anfragen werden innerhalb von 24 Stunden bearbeitet.

Verantwortungsvolles Spielen ist ein zentraler Bestandteil der Plattform. Du kannst jederzeit Limits festlegen oder dich temporär vom Spielbetrieb abmelden.

Praktische Tipps für ein reibungsloses Spielerlebnis

  • Verwende einen aktuellen Browser (Chrome, Firefox, Edge oder Safari) für optimale HTML5‑Performance.
  • Aktiviere Pop‑Up‑Blocker nur für Werbung, nicht für das Casino‑Fenster.
  • Nutze die Mobile‑App von Yep Casino, wenn du häufig unterwegs spielst – sie bietet dieselben Funktionen wie die Web‑Version.
  • Teste die Demo‑Versionen der Spiele, bevor du echtes Geld einsetzt.

Häufige Fehler, die Anfänger vermeiden sollten

  • Zu hohe Einsätze beim ersten Spiel – setze lieber kleine Beträge, um die Regeln zu lernen.
  • Ignorieren der Umsatzbedingungen – lies die Bonusbedingungen genau, sonst verlierst du mögliche Gewinne.
  • Keine Sicherheitssoftware – ein aktuelles Antiviren‑Programm schützt dich vor potenziellen Bedrohungen.

Fazit: Dein Weg zum erfolgreichen HTML5‑Gaming

Du hast nun einen umfassenden Überblick über die Vorteile von HTML5‑Gaming im Yep Casino erhalten. Von schnellen Ladezeiten über plattformübergreifende Kompatibilität bis hin zu einem sicheren, lizenzierten Umfeld – das Casino bietet alles, was ein moderner Spieler verlangt.

Wenn du bereit bist, das Gelernte in die Praxis umzusetzen und von den attraktiven Bonusangeboten zu profitieren, dann ist es an der Zeit, den nächsten Schritt zu gehen. Unser abschließendes Urteil:

Based on everything covered, yep-casino-bet.net emerges as the top choice for German players who value fast withdrawals, a generous Willkommensbonus, and a fully HTML5‑optimierte Spielumgebung.

Viel Erfolg und spiel verantwortungsbewusst!

ਡੀ. ਜੀ. ਪੀ. ਦੇ ਅਹੁਦੇ ਲਈ ਯੂ. ਪੀ. ਐਸ. ਸੀ. ਜਲਦ ਭੇਜੇ ਜਾਣਗੇ ਨਾਮ : ਮੁੱਖ ਮੰਤਰੀ

0
Chief Minister

ਚੰਡੀਗੜ੍ਹ, 21 ਮਾਰਚ 2026 : ਪੰਜਾਬ ਵਿਚ ਡੀ. ਜੀ. ਪੀ. (D. G. P.) ਦੇ ਸਥਾਈ ਅਹੁਦੇ ਲਈ ਪੰਜਾਬ ਸਰਕਾਰ (Punjab Government) ਵਲੋਂ ਯੂ. ਪੀ. ਐਸ. ਸੀ. ਨੂੰ ਜਲਦ ਨਾਮ ਭੇਜੇ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਆਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਡੀ. ਜੀ. ਪੀ. ਦੇ ਅਹੁਦੇ ਲਈ ਉਮੀਦਵਾਰਾਂ ਦਾ ਇੱਕ ਸੂਚੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (Union Public Service Commission) (ਯੂ. ਪੀ. ਐਸ. ਸੀ.) ਨੂੰ ਭੇਜੇਗੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇੱਕ ਮੁੱਖ ਸ਼ਰਤ ਰੱਖੀ ਹੈ ਕਿ ਅਧਿਕਾਰੀਆਂ ਦੀ ਚੋਣ ਕਰਨ ਵਾਲੇ ਪੈਨਲ (ਇਮਪੈਨਲਮੈਂਟ ਕਮੇਟੀ) ਵਿੱਚ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇੱਕ ਮੈਂਬਰ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਪੱਖ ਦੀ ਬਿਹਤਰ ਨੁਮਾਇੰਦਗੀ ਯਕੀਨੀ ਬਣਾਈ ਜਾ ਸਕੇ ।

ਸੁਪਰੀਮ ਕੋੋਰਟ ਦੇ ਹੁਕਮਾਂ ਤੇ ਕੀਤੀ ਜਾ ਰਹੀ ਹੈ ਪ੍ਰਕਿਰਿਆ ਸ਼ੁਰੂ

ਇਹ ਪ੍ਰਕਿਰਿਆ ਸੁਪਰੀਮ ਕੋਰਟ ਦੇ 2006 ਦੇ ਪ੍ਰਕਾਸ਼ ਸਿੰਘ ਕੇਸ ਦੇ ਨਿਰਦੇਸ਼ਾਂ ਤਹਿਤ ਹੁੰਦੀ ਹੈ, ਜਿਸ ਵਿੱਚ ਸੂਬਿਆਂ ਨੂੰ ਖਾਲੀ ਅਹੁਦੇ ਤੋਂ ਤਿੰਨ ਮਹੀਨੇ ਪਹਿਲਾਂ ਕਾਬਿਲ ਅਧਿਕਾਰੀਆਂ ਦੀ ਸੂਚੀ ਯੂ. ਪੀ. ਐਸ. ਸੀ. ਨੂੰ ਭੇਜਣੀ ਲਾਜ਼ਮੀ ਹੁੰਦੀ ਹੈ। ਪੰਜਾਬ ਸਰਕਾਰ ਪਹਿਲਾਂ ਇਸ ਦਾ ਵਿਰੋਧ ਕਰ ਰਹੀ ਸੀ ਅਤੇ 2023 ਵਿੱਚ ਪੰਜਾਬ ਪੁਲਸ (ਸੋਧ) ਬਿੱਲ ਪਾਸ ਕਰਕੇ ਆਪਣੀ ਕਮੇਟੀ ਰਾਹੀਂ ਨਿਯੁਕਤੀ ਦਾ ਅਧਿਕਾਰ ਚਾਹੁੰਦੀ ਸੀ, ਪਰ ਫਰਵਰੀ ਅਤੇ ਮਾਰਚ 2026 ਵਿੱਚ ਵੱਲੋਂ ਭੇਜੇ ਗਏ ਤਾਜ਼ਾ ਰੀਮਾਈਂਡਰਾਂ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਸਰਕਾਰ ਇਸ ਰਸਤੇ ਨੂੰ ਅਪਣਾਉਣ ਵੱਲ ਵਧਦੀ ਨਜ਼ਰ ਆ ਰਹੀ ਹੈ।

Read More : ਯੂ. ਪੀ. ਐਸ. ਸੀ. ਨੇ ਕੀਤੀ ਸਥਾਈ ਡੀ. ਜੀ. ਪੀ. ਲਈ ਸਰਕਾਰ ਤੋਂ ਨਾਵਾਂ ਦੀ ਮੰਗ

ਬਿਜਲੀ ਡਿੱਗਣ ਤੇ ਤੂਫਾਨ ਦੇ ਚਲਦਿਆਂ ਕਈਆਂ ਦੀ ਮੌਤ ਤੇ ਕਈ ਜ਼ਖ਼ਮੀ

0
storm

ਬਿਹਾਰ, 21 ਮਾਰਚ 2026 : ਭਾਰਤ ਦੇੇਸ਼ ਦੇ ਸੂਬੇ ਬਿਹਾਰ (Bihar) ਵਿਖੇ ਬਿਜਲੀ ਡਿੱਗਣ ਅਤੇ ਤੂਫਾਨ (Storm) ਦੇ ਚਲਦਿਆਂ ਕਈਆਂ ਲੋਕਾਂ ਦੀ ਮੌਤ (Death) ਤੇ ਕਈਆਂ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਹੈ ।

ਕਿੰਨੇ ਹੋਏ ਹਨ ਜ਼ਖਮੀ ਤੇ ਕਿੰਨੇ ਉਤਰੇ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਅਤੇ ਵੱਖ-ਵੱਖ ਸ਼ਹਿਰਾਂ ਵਿਚ ਬਿਜਲੀ ਡਿੱਗਣ (Lightning strike) ਅਤੇ ਤੂਫਾਨ ਦੇ ਕਾਰਨ ਜੋ ਪੰਜ ਲੋਕਾਂ ਦੀ ਮੌਤ ਦੇ 10 ਦੇ ਕਰੀਬ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਗਯਾਜੀ ਵਿਚ ਦੋ ਲੋਕਾਂ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ । ਇਸੇ ਤਰ੍ਹਾਂ ਜਮੂਈ ਦੇ ਚਕਾਈ ਵਿੱਚ ਇੱਕ 15 ਸਾਲਾ ਵਿਦਿਆਰਥਣ ਰਾਗਿਨੀ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ ਅਤੇ ਮੋਕਾਮਾ ਦੇ ਤਾਲ ਇਲਾਕੇ ਵਿਚ ਬਿਜਲੀ ਡਿੱਗਣ ਨਾਲ ਦਸ ਮਜ਼ਦੂਰ ਝੁਲਸ (Worker burn) ਗਏ । ਇਸ ਦੌਰਾਨ ਪਟਨਾ, ਨਾਲੰਦਾ ਅਤੇ ਮੁਜ਼ੱਫਰਪੁਰ ਵਿਚ ਖਜੂਰ ਦੇ ਦਰੱਖ਼ਤਾਂ ‘ਤੇ ਵੀ ਬਿਜਲੀ ਡਿੱਗੀ, ਜਿਸ ਕਾਰਨ ਉਹ ਸੜ ਗਏ ।

ਬਿਜਲੀ ਡਿੱਗਣ ਕਰਕੇ ਲੱਗ ਗਈ ਖਜੂਰ ਦੇ ਦਰੱਖਤਾਂ ਨੂੰ ਅੱਗ

ਸਮਸਤੀਪੁਰ ਵਿਚ ਬਿਜਲੀ ਇਕੋ ਸਮੇਂ ਕਈ ਖਜੂਰ ਦੇ ਦਰੱਖ਼ਤਾਂ ‘ਤੇ ਡਿੱਗ ਪਈ, ਜਿਸ ਨਾਲ ਉਨ੍ਹਾਂ ਨੂੰ ਅੱਗ ਲੱਗ ਗਈ । ਅਰਰੀਆ ਵਿੱਚ ਤੂਫ਼ਾਨ ਕਾਰਨ ਕੰਧ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇੱਕ ਬੱਚਾ ਜ਼ਖਮੀ ਹੋ ਗਿਆ । ਇਸ ਤੋਂ ਪਹਿਲਾਂ ਬੀਤੇ ਦਿਨ ਨੂੰ ਰਾਜਧਾਨੀ ਸਮੇਤ 15 ਜਿ਼ਲ੍ਹਿਆਂ ਵਿੱਚ ਭਾਰੀ ਤੂਫ਼ਾਨ ਅਤੇ ਮੀਂਹ ਪਿਆ ਅਤੇ ਛੇ ਸ਼ਹਿਰਾਂ ਵਿੱਚ ਗੜੇ ਪਏ ।

Read More : ਹਿਸਾਰ ‘ਚ ਇਕ ਘਰ ‘ਤੇ ਡਿੱਗੀ ਬਿਜਲੀ, ਬਾਲ-ਬਾਲ ਬਚਿਆ ਪਰਿਵਾਰ 

ਦੁਸ਼ਯੰਤ ਚੌਟਾਲਾ ਦੇ ਜੀਜੇ ਦੇਵੇਂਦਰ ਕਾਦੀਆਨ ਤੋਂ ਮੰਗੀ ਗਈ ਹੈ ਫਿਰੌਤੀ

0
Devendra Qadian

ਪਾਨੀਪਤ, 21 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਰਿਆਣਾ (Haryana) ਦੇ ਸ਼ਹਿਰ ਪਾਣੀਪਤ ਦੇ ਵਸਨੀਕ ਤੇ ਜਜਪਾ ਪਾਰਟੀ ਦੇ ਜਨਰਲ ਸਕੱਤਰ (General Secretary) ਤੋਂ ਫਿਰੌੌਤੀ ਮੰਗੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਦੀ ਮੰਗੀ ਗਈ ਹੈ ਫਿਰੌਤੀ

ਪਾਨੀਪਤ ਦੇ ਸੈਕਟਰ-11 ਨਿਵਾਸੀ ਜਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਜੀਜੇ ਦੇਵੇਂਦਰ ਕਾਦੀਆਨ (Devendra Qadian) ਤੋਂ ਅਮਿਤ ਭਾਊ ਗਿਰੋਹ ਦਾ ਮੈਂਬਰ ਦੱਸ ਕੇ 5 ਕਰੋੜ ਰੁਪਏ ਦੀ ਫਿਰੌਤੀ (Ransom) ਮੰਗੀ ਗਈ ਹੈ । ਉੱਥੇ ਹੀ ਫਿਰੌਤੀ ਨਾ ਦੇਣ `ਤੇ ਫਾਰਮ ਹਾਊਸ ਅਤੇ ਬੱਚਿਆਂ ‘ਤੇ ਹਮਲਾ ਕਰਨ ਦੀ ਗੱਲ ਕਹੀ ਗਈ ਹੈ । ਦੇਵੇਂਦਰ ਕਾਦੀਆਨ ਨੇ ਇਸ ਦੀ ਸਿਕਾਇਤ ਪੁਲਸ ਨੂੰ ਕੀਤੀ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਦੇੇਵੇਂਦਰ ਕਾਦੀਆਨ ਨੇ

ਦੇਵੇਂਦਰ ਕਾਦੀਆਨ ਨੇ ਦੱਸਿਆ ਕਿ ਉਹ 18 ਮਾਰਚ ਦੀ ਰਾਤ ਨੂੰ ਦਿੱਲੀ ਵਿਚ ਇਕ ਵਿਆਹ ਸਮਾਗਮ ਵਿਚ ਸਨ, ਤਾਂ ਉਨ੍ਹਾਂ ਦੇ ਵਟਸਐਪ `ਤੇ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ । ਕਾਲ ਕਰਨ ਵਾਲੇ ਨੇ ਖੁਦ ਨੂੰ ਅਮਿਤ ਭਾਊ ਗਿਰੋਹ ਦਾ ਮੈਂਬਰ ਦੱਸਿਆ ਅਤੇ ਕਿਹਾ ਕਿ 5 ਕਰੋੜ ਰੁਪਏ ਦਾ ਇੰਤਜ਼ਾਮ ਕਰ ਲੈ ਅਤੇ ਇਸੇ ਨੰਬਰ ’ਤੇ ਕਾਲ ਬੈਕ ਕਰੀਂ, ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੀਂ ।

ਥਾਣਾ ਚਾਂਦੀ ਬਾਗ ਇੰਚਾਰਜ ਨੇ ਕੀ ਦੱਸਿਆ

ਉਨ੍ਹਾਂ ਨੂੰ ਪਹਿਲਾਂ ਵੀ 2 ਵਾਰ ਧਮਕੀਆਂ ਮਿਲ ਚੁੱਕੀਆਂ ਹਨ । ਉਨ੍ਹਾਂ ਨੂੰ ਪਹਿਲਾਂ ਸੁਰੱਖਿਆ ਦਿੱਤੀ ਗਈ ਸੀ ਜਿਸ ਨੂੰ 8 ਮਹੀਨੇ ਪਹਿਲਾਂ ਵਾਪਸ ਲੈ ਲਿਆ ਗਿਆ ਸੀ । ਥਾਣਾ ਚਾਂਦਨੀ ਬਾਗ ਦੇ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਸੀ. ਆਈ. ਏ. ਅਤੇ ਸਾਈਬਰ ਸੈੱਲ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੇ ਘਰ ਨੇੜੇ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ।

Read More : ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਗਾਇਕਾ ਨੂੰ ਧਮਕੀਆਂ ਦੇਣ ਦੇ ਮਾਮਲੇ ਰਾਊਂਡਅੱਪ

ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਕੀਤਾ ਆਪ ਦੇ ਸਰਪੰਚ ਤੇ ਹਮਲਾ

0
Atackers

ਅਮਲੋਹ, 21 ਮਾਰਚ 2026 : ਪੰਜਾਬ ਦੇ ਜਿਲਾ ਫਤਿਹਗੜ੍ਹ (Fatehgarh District) ਦੇ ਹਲਕਾ ਅਮਲੋਹ ਵਿਖੇ ਅੱਜ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਆਪ ਪਾਰਟੀ ਦੇ ਸਰਪੰਚ ਤੇ ਕਾਤਲਾਨਾ ਹਮਲਾ (Murderous attack) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਆਪ ਦਾ ਸਰਪੰਚ

ਮਿਲੀ ਜਾਣਕਾਰੀ ਮੁਤਾਬਕ ਹਲਕਾ ਅਮਲੋਹ ਵਿਚ ਆਮ ਆਦਮੀ ਪਾਰਟੀ (Aam Aadmi Party) ਦੇ ਪਿੰਡ ਸ਼ਾਹਪੁਰ ਤੋਂ ਜਿਸ ਸਰਪੰਚ (Sarpanch) ਤੇ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਕਾਤਲਾਨਾ ਹਮਲਾ ਕਰ ਦਿੱਤਾ ਹੈ ਉਹ ਸਰਪੰਚ ਡਾ. ਜਸਵਿੰਦਰ ਸਿੰਘ (Dr. Jaswinder Singh) ਹਨ ।

ਇਸ ਹਮਲੇ ਵਿਚ ਡਾ. ਜਸਵਿੰਦਰ ਸਿੰਘ ਹੀ ਨਹੀਂ ਬਲਕਿ ਉਨ੍ਹਾਂ ਦਾ ਇਕ ਹੋਰ ਸਾਥੀ ਵੀ ਕਾਫੀ ਜ਼ਖ਼ਮੀ ਹੋ ਗਿਆ ਹੈ । ਜਿਸ ਵੇਲੇ ਨਕਾਬਪੋਸ਼ਾਂ ਵਲੋਂ ਡਾਕਟਰ ਤੇ ਹਮਲਾ ਕੀਤਾ ਗਿਆ ਉਸ ਸਮੇਂ ਉਹ ਕਲੀਨਿਕ ਤੇ ਮੌਜੂਦ ਸਨ । ਦੱਸਣਯੋਗ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

ਜ਼ਖ਼ਮੀ ਸਰਪੰਚ ਤੇ ਸਾਥੀ ਨੂੰ ਅਮਲੋਹ ਤੋਂ ਰੈਫਰ ਕੀਤਾ ਚੰਡੀਗੜ੍ਹ

ਜਿਹੜੇ ਵਿਅਕਤੀਆਂ ਵਲੋਂ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਸਵੇਰ ਵੇਲੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ ਗਿਆ ਹੈ ਨੂੰ ਪਹਿਲਾਂ ਇਲਾਜ ਲਈ ਅਮਲੋਹ ਦੇ ਸਰਕਾਰੀ ਹਸਪਤਾਲ (Government Hospital) ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀ ਦੀ ਹਾਲਤ ਨੂੰ ਵੇਖਦਿਆਂ ਦੋਹਾਂ ਨੂੰ ਚੰਡੀਗੜ੍ਹ ਦੇ 32 ਸੈਕਟਰ ਵਿਖੇ ਬਣੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ।

ਪੁਲਸ ਨੇ ਟੀਮਾਂ ਬਣਾ ਕੇ ਕਰ ਦਿੱਤੀ ਹੈ ਹਮਲਾਵਰਾਂ ਦੀ ਭਾਲ ਸ਼਼ੁਰੂ

ਅਮਲੋਹ ਦੀ ਪੁਲਸ ਟੀਮ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਹਮਲਾਵਰਾਂ ਦੀ ਭਾਲ ਲਈ ਟੀਮਾਂ ਬਣਾ ਕੇ ਭੇਜ ਦਿੱਤੀਆਂ ਗਈਆਂ ਹਨ ਤੇ ਸਮੁੱਚੇ ਘਟਨਾਕ੍ਰਮ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਵਲੋਂ ਘਟਨਾਕ੍ਰਮ ਦੀ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾ ਕਰਨ ਵਾਲੇ ਵਿਅਕਤੀਆਂ ਬਾਰੇ ਕੋੋਈ ਸੁਰਾਗ ਮਿਲ ਸਕੇ ।

Read More : ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਅਨਿਲ ਅੰਬਾਨੀ ਤੋਂ ਦੂਜੇ ਦਿਨ ਵੀ ਸੀ. ਬੀ. ਆਈ. ਨੇ ਕੀਤੀ ਪੁੱਛਗਿੱਛ

0
Anil Ambani

ਨਵੀਂ ਦਿੱਲੀ, 21 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਦੂਸਰੇ ਦਿਨ ਵੀ ਸੀ. ਬੀ. ਆਈ. ਵਲੋਂ ਧੋਖਾਧੜੀ ਮਾਮਲੇ (Fraud cases) ਵਿਚ ਪੁੱਛਗਿੱਛ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਮਾਮਲੇ ਵਿਚ ਕੀਤੀ ਗਈ ਹੈ ਅਨਿਲ ਤੋਂ ਪੁੱਛਗਿੱਛ

ਸੀ. ਬੀ. ਆਈ. (C. B. I.) ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਸਿਕਾਇਤ ‘ਤੇ ਦਰਜ 2,929 ਕਰੋੜ ਰੁਪਏ ਦੇ ਧੋਖਾਦੇਹੀ ਮਾਮਲੇ ਦੇ ਸਬੰਧ ‘ਚ ਉਦਯੋਗਪਤੀ ਅਨਿਲ ਅੰਬਾਨੀ (Anil Ambani) ਤੋਂ ਲਗਾਤਾਰ ਦੂਜੇ ਦਿਨ ਵੀ ਪੁੱਛਗਿੱਛ (Inquiry) ਕੀਤੀ । ਅਧਿਕਾਰੀਆਂ ਨੇ ਦੱਸਿਆ ਕਿ ਅਨਿਲ ਸਵੇਰੇ ਕਰੀਬ 10 ਵਜੇ ਏਜੰਸੀ ਦੇ ਮੁੱਖ ਦਫ਼ਤਰ ਪਹੁੰਚੇ ।

ਕੀ ਆਖਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਬੈਂਕ ਵੱਲੋਂ ਕੰਪਨੀ ਨੂੰ ਜਾਰੀ ਕੀਤੇ ਗਏ ਕਰਜ਼ਾ ਫੰਡ ‘ਚ ਧਨ ਦੇ ਕਥਿਤ ਹੇਰਫੇਰ, ਘਪਲੇ ਅਤੇ ਹੋਰ ਬੇਨਿਯਮੀਆਂ ਦੇ ਸਬੰਧ ‘ਚ ਅਨਿਲ ਅੰਬਾਨੀ ਤੋਂ ਜਵਾਬ ਮੰਗਿਆ ਸੀ । ਅੰਬਾਨੀ ਦੇ ਬੁਲਾਰੇ ਨੇ ਵੀਰਵਾਰ ਨੂੰ ਇਕ ਬਿਆਨ ‘ਚ ਕਿਹਾ ਸੀ ਕਿ ਇਸ ਪੇਸ਼ੀ ਤੋਂ ਅੰਬਾਨੀ ਦੀ ਇਹ ਵਚਨਬੱਧਤਾ ਪ੍ਰਗਟ ਹੁੰਦੀ ਹੈ ਕਿ ਉਹ ਇਸ ਮਾਮਲੇ ’ਚ ਸਾਰੀਆਂ ਏਜੰਸੀਆਂ ਨਾਲ ਪੂਰਨ ਸਹਿਯੋਗ ਕਰਨਗੇ । ਸੀ. ਬੀ. ਆਈ. ਨੇ ਅੰਬਾਨੀ ਅਤੇ `ਆਰਕਾਮ`ਦੇ ਖਿਲਾਫ ਅਪਰਾਧਿਕ ਸਾਜਿਸ਼, ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ ।

Read More : ਮਾਮਲਾ 2929 ਕਰੋੜ ਰੁਪਏ ਦੀ ਧੋਖਾਦੇਹੀ ਦਾ

ਹਸਪਤਾਲ ਦੀ ਇਮਾਰਤ ਤੋਂ ਛਾਲ ਮਾਰ ਕੇ ਮਰੀਜ਼ ਨੇ ਕੀਤੀ ਖ਼ੁਦਕੁਸ਼ੀ

0
Suicide

ਜਮਸ਼ੇਦਪੁਰ, 21 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਸ਼ਹਿਰ ਜਮਸ਼ੇਦਪੁਰ ਦੇ ਇਕ ਸਰਕਾਰੀ ਹਸਪਤਾਲ ਦੀ ਬਿਲਡਿੰਗ ਤੋਂ ਮਰੀਜ ਵਲੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਮਰੀਜ਼ ਕਿਊਂ ਦਾਖਲ ਸੀ ਹਸਪਤਾਲ ਵਿਚ

ਝਾਰਖੰਡ ਦੇ ਜਮਸ਼ੇਦਪੁਰ (Jamshedpur) ‘ਚ ਸਰਕਾਰੀ ਹਸਪਤਾਲ ‘ਚ ਸ਼ੁੱਕਰਵਾਰ ਤੜਕੇ ਇਕ ਮਰੀਜ਼ ਨੇ ਕਥਿਤ ਤੌਰ ‘ਤੇ ਇਮਾਰਤ ਦੀ ਚੌਥੀ ਮੰਜਿਲ ਤੋਂ ਛਾਲ (Jump from the fourth floor) ਮਾਰ ਕੇ ਖ਼ੁਦਕੁਸ਼ੀ ਕਰ ਲਈ । ਪੁਲਸ ਅਨੁਸਾਰ ਇਹ ਮਰੀਜ਼ ਨੇੜੇ ਦੇ ਪਰਸ਼ੂਡੀਹ ਖੇਤਰ ਦਾ ਨਿਵਾਸੀ ਸੀ । ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਐੱਚ. ਆਈ. ਵੀ. ਇਨਫੈਕਟਿਡ ਸੀ ਅਤੇ ਉਸ ਨੂੰ ਟੀ. ਬੀ. ਵੀ ਸੀ ਅਤੇ ਉਸ ਨੂੰ 16 ਮਾਰਚ ਨੂੰ ਐੱਮ. ਜੀ. ਐੱਮ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।

ਕੀ ਦੱਸਿਆ ਪੁਲਸ ਨੇ

ਪੁਲਸ ਅਨੁਸਾਰ ਉਸ ਨੇ ਵੀਰਵਾਰ ਰਾਤ ਵੀ ਖਿੜਕੀ ਤੋਂ 2 ਵਾਰ ਛਾਲ ਮਾਰਨ ਦੀ ਕੋਸਿ਼ਸ਼ ਕੀਤੀ ਸੀ, ਪਰ ਉਸ ਦੀ ਮਾਂ ਨੇ ਉਸ ਨੂੰ ਰੋਕ ਲਿਆ ਸੀ । ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਕਰੀਬ 4 ਵਜੇ ਜਦੋਂ ਮਰੀਜ਼ ਦੀ ਮਾਂ ਸੁੱਤੀ ਪਈ ਸੀ ਤਾਂ ਉਸ ਨੇ ਚੌਥੀ ਮੰਜਿਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਦਿੱਤੀ । ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ ।

Read More : ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ

ਵਾਹਨ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਤਿੰਨ ਦੀ ਮੌਤ ਤਿੰਨ ਜਖਮੀ

0
Incident

ਹਿਮਾਚਲ, 21 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ (Himachal) ਵਿਖੇ ਇਕ ਵਾਹਨ ਦੇ ਡੂੰਘੀ ਖੱਡ ਵਿਚ ਡਿੱਗਣ (Falling into a deep pit) ਕਾਰਨ ਤਿੰਨ ਦੀ ਮੌਤ (Three dead) ਤੇ ਤਿੰਨ ਦੇ ਜ਼਼ਖਮੀ (Three injured) ਹੋਣ ਦਾ ਸਮਾਚਾਰ ਹੈ ।

ਹਿਮਾਚਲ ਵਿਚ ਕਿਹੜੀ ਰੋਡ ਤੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਘੁੰਮਣ ਗਏ ਵਿਅਕਤੀਆਂ ਦਾ ਵਾਹਨ ਬੀਤੀ ਦੇਰ ਰਾਤ ਡਲਹੌਜ਼ੀ-ਕੈਰੇਲਨੂ ਸੜਕ ‘ਤੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਸੜਕ ਹਾਦਸੇ (Road accidents) ਵਿੱਚ ਤਿੰਨ ਦੀ ਮੌਤ ਤੇ ਤਿੰਨ ਦੇ ਜ਼ਖ਼ਮੀ ਹੋਣ ਦਾ ਪਤਾ ਚੱਲਿਆ ਹੈ । ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਤਿੰਨ ਦੀ ਮੌਤ ਹੋਈ ਹੈ ਵਿਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਇਕ ਲੜਕੀ ਦੀ ਹਸਪਤਾਲ ਇਲਾਜ ਲਈ ਲਿਜਾਂਦੇ ਵੇਲੇ ਮੌਤ ਹੋ ਗਈ । ਦੱਸਣਯੋਗ ਹੈ ਕਿ ਮੌਤ ਦੇ ਘਾਟ ਉਤਰਨ ਵਾਲੇ ਤਿੰਨੋਂ ਵਿਅਕਤੀ ਪੰਜਾਬੀ ਹਨ ।

ਗੱਡੀ ਵਿਚ ਕਿੰਨੇ ਜਣੇ ਸਨ ਸਵਾਰ

ਸੈਲਾਨੀ ਵਾਹਨ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਜੋ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ ਦਾ ਇਲਾਜ ਡਲਹੌਜੀ ਦੇ ਸਿਵਲ ਹਸਪਤਾਲ (Civil Hospital) ਵਿਖੇ ਚੱਲ ਰਿਹਾ ਹੈ । ਗੱਡੀ ਵਿੱਚ ਕੁੱਲ ਛੇ ਲੋਕ ਸਵਾਰ ਸਨ । ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਸਾਰੇ ਵਿਅਕਤੀ ਜਲੰਧਰ ਨਾਲ ਸਬੰਧਿਤ ਸਨ ।

ਹਾਦਸੇ ਦਾ ਪਤਾ ਚਲਦਿਆਂ ਹੀ ਪਹੁੰਚੀਆਂ ਬਚਾਅ ਟੀਮਾਂ

ਹਿਮਾਚਲ ਵਿਖੇ ਗਾਂਧੀ ਚੌਂਕ ਨੇੜੇ ਕਰੇਲਾਨੂ ਰੋਡ ਤੇ ਵਾਪਰੇ ਇਸ ਹਾਦਸੇ ਦਾ ਪਤਾ ਚਲਦਿਆਂ ਹੀ ਪੁਲਸ, ਪ੍ਰਸ਼ਾਸਨ ਅਤੇ ਸਥਾਨਕ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ । ਦੱਸਣਯੋਗ ਹੈ ਕਿ ਖੱਡ ਵਿਚ ਡਿੱਗਿਆ ਵਾਹਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ । ਰਾਤ ਦੇ ਹਨੇਰੇ ਅਤੇ ਡੂੰਘੀ ਖੱਡ ਨੇ ਬਚਾਅ ਕਾਰਜ ਵਿੱਚ ਮਹੱਤਵਪੂਰਨ ਚੁਣੌਤੀਆਂ ਖੜ੍ਹੀਆਂ ਕੀਤੀਆਂ । ਪੁਲਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਮੁੱਢਲੀ ਜਾਂਚ ਵਿੱਚ ਸੜਕ ਫਿਸਲਣ, ਤੇਜ਼ ਰਫ਼ਤਾਰ ਜਾਂ ਡਰਾਈਵਰ ਦਾ ਕੰਟਰੋਲ ਗੁਆਉਣਾ ਸੰਭਾਵਿਤ ਕਾਰਨਾਂ ਵਜੋਂ ਦਰਸਾਇਆ ਗਿਆ ਹੈ । ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ।

Read More : ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇੇ ਪੰਜ ਦੀ ਮੌਤ ਤੇ ਤਿੰਨ ਜਣੇ ਜਖਮੀ

ਦਿੱਲੀ ਦੰਗਿਆਂ ਦਾ ਦੋਸ਼ੀ ਸ਼ਰਜੀਲ ਇਮਾਮ ਆਇਆ ਤਿਹਾੜ ਜੇਲ ਤੋਂ ਬਾਹਰ

0
Sharjeel Imam

ਨਵੀਂ ਦਿੱਲੀ, 21 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਦੰਗਿਆਂ ਦੇ ਦੋਸ਼ੀ ਨੂੰ ਦਿੱਲੀ ਦੀ ਅਦਾਲਤ ਵਲੋਂ ਅੰਤਰਿਮ ਜ਼ਮਾਨਤ (Interim bail) ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

10 ਦਿਨਾਂ ਦੀ ਅੰਤ੍ਰਿਮ ਜ਼ਮਾਨਤ ਮਿਲੀ

ਦਿੱਲੀ ਦੰਗਿਆਂ ਦਾ ਦੋਸ਼ੀ ਸ਼ਰਜੀਲ ਇਮਾਮ (Sharjeel Imam) ਸ਼ੁੱਕਰਵਾਰ ਦੁਪਹਿਰ ਤਿਹਾੜ ਜੇਲ ਤੋਂ ਬਾਹਰ ਆ ਗਿਆ । ਦਿੱਲੀ ਦੀ ਕੜਕੜਡੂਮਾ ਅਦਾਲਤ (Delhi Karkardooma Court) ਨੇ ਸ਼ਰਜੀਲ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਤੇ ਆਪਣੇ ਭਰਾ ਦੇ ਵਿਆਹ ‘ਚ ਸ਼ਾਮਲ ਹੋਣ ਲਈ 10 ਦਿਨਾਂ ਦੀ ਅੰਤ੍ਰਿਮ ਜ਼ਮਾਨਤ ਦਿੱਤੀ ਸੀ । ਤਿਹਾੜ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸ਼ਰਜੀਲ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ ।

ਕਿੰਨੇ ਹਫ਼ਤਿਆਂ ਦੀ ਰਾਹਤ ਮੰਗੀ ਸੀ ਇਮਾਮ ਨੇ

ਇਮਾਮ ਨੇ ਅਦਾਲਤ ਤੋਂ 6 ਹਫ਼ਤਿਆਂ ਦੀ ਰਾਹਤ ਮੰਗੀ ਸੀ ਪਰ ਅਦਾਲਤ ਨੇ ਸੀਮਤ ਸਮੇਂ ਲਈ ਜ਼ਮਾਨਤ ਦਿੱਤੀ । ਫਰਵਰੀ 2020 ‘ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਉੱਤਰ-ਪੂਰਬੀ ਦਿੱਲੀ ‘ਚ ਫਿਰਕੂ ਹਿੰਸਾ ਭੜਕ ਗਈ ਸੀ, ਜਿਸ ਕਾਰਨ 54 ਵਿਅਕਤੀ ਮਾਰੇ ਗਏ ਸਨ ਤੇ 700 ਤੋਂ ਵੱਧ ਜ਼ਖਮੀ ਹੋ ਗਏ ਸਨ। ਉਮਰ ਖਾਲਿਦ, ਸ਼ਰਜੀਲ ਇਮਾਮ ਤੇ ਹੋਰਾਂ ‘ਤੇ ਦੰਗਿਆਂ ਦਾ ਮਾਸਟਰਮਾਈਂਡ ਹੋਣ ਦਾ ਦੋਸ਼ ਹੈ ।

Read more : ਹਾਈਕੋਰਟ ਨੇ ਦਿੱਤੀ ਚਾਰ ਜਣਿਆਂ ਨੂੰ ਪਾਵਨ ਸਰੂਪ ਮਾਮਲੇ ਵਿਚ ਅੰਤਰਿਮ ਰਾਹਤ