Home Blog Page 172

ਡੀ. ਐਮ. ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰ ਦਿਆਂਗਾ : ਗ੍ਰਹਿ ਮੰਤਰੀ

0
Amit Shah

ਦਿੱਲੀ, 23 ਮਾਰਚ 2026 : ਪੰਜਾਬ ਦੇ ਜਿਲਾ ਮੈਨੇਜਰ (District Manager) ਦੀ ਮੌਤ ਦੇ ਮਾਮਲੇ ਵਿਚ ਅੱਜ ਕੇਂਦਰੀ ਗ੍ਰਹਿ ਮੰਤਰੀ (Central Home Minister) ਅਮਿਤ ਸ਼ਾਹ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੀ. ਬੀ. ਆਈ. (C. B. I.) ਨੂੰ ਟ੍ਰਾਂਸਫਰ ਕਰ ਦੇਣਗੇ ।

ਕਿਸ ਨੇ ਚੁੱਕਿਆ ਇਹ ਮੁੱਦਾ

ਅੱਜ ਦਿੱਲੀ ਵਿਖੇ ਲੋਕ ਸਭਾ ਵਿਚ ਪੰਜਾਬ ਦੇ ਡੀ. ਐਮ. ਗਗਨਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿਚ ਮੁੱਦਾ ਕਾਂਗਰਸੀ ਮੈਂਬਰ ਪਾਰਲੀਮੈਂਟ (Congress Member of Parliament) ਗੁਰਜੀਤ ਔਜਲਾ ਵਲੋਂ ਚੁੱਕੇ ਜਾਣ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਸਪੱਸ਼ਟ ਆਖ ਦਿੱਤਾ ਹੈ ਕਿ ਇਹ ਮਾਮਲਾ ਪੰਜਾਬ ਦਾ ਹੈ ਤੇ ਪੰਜਾਬ ਦੇ ਸਮੁੱਚੇ ਮੈਂਬਰ ਪਾਰਲੀਮੈਂਟ ਲਿਖਤੀ ਰੂਪ ਵਿਚ ਦੇਣ ਤਾਂ ਜੋ ਕੇਸ ਸੀ. ਬੀ. ਆਈ. ਨੂੰ ਟ੍ਰਾਂਸਫਰ ਕੀਤਾ ਜਾ ਸਕੇ ।

ਪੀੜ੍ਹਤ ਪਰਿਵਾਰ ਅੜਿਆ ਹੋਇਆ ਹੈ ਗ੍ਰਿਫ਼ਤਾਰੀ ਤੇ

ਜਿਲਾ ਮੈੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿਚ ਐਫ. ਆਈ. ਆਰ. ਵਿਚ ਦਰਜ ਨਾਵਾਂ ਵਿਚ ਸਾਰਿਆਂ ਦੀ ਗ੍ਰਿ਼ਫ਼ਤਾਰੀ ਦੀ ਮੰਗ ਨੂੰ ਲੈ ਕੇ ਜਿਥੇ ਪਰਿਵਾਰ ਅੜਿਆ ਹੋਇਆ ਹੈ, ਉਥੇ ਪੀੜ੍ਹਤ ਪਰਿਵਾਰ ਨੇ ਅੱਜ ਤੀਸਰੇ ਦਿਨ ਵੀ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਪੋਸਟਮਾਰਟਮ ਤੇ ਸੰਸਕਾਰ ਦੋਵੇਂ ਹੀ ਕਰਨ ਨਹੀਂ ਦਿੱਤੇ ਹਨ । ਇਸ ਵੇਲੇ ਰੰਧਾਵਾ ਦੀ ਬਾਡੀ ਅੰਮ੍ਰਿਤਸਰ ਵਿਖੇ ਇਕ ਹਸਪਤਾਲ ਵਿਚ ਰੱਖੀ ਗਈ ਹੈ ।

Read More : ਡੀ. ਐਮ. ਗਗਨਦੀਪ ਰੰਧਾਵਾ ਦਾ ਪੋਸਟਮਾਰਟਮ ਤੀਸਰੇੇ ਦਿਨ ਵੀ ਨਹੀਂ ਕੀਤਾ ਗਿਆ

ਐਸ. ਡੀ. ਐਮ. ਨੇ ਲਗਾਏ ਡਿਪਟੀ ਕਮਿਸ਼ਨਰ ‘ਤੇ ਡਰਾਉਣ ਧਮਕਾਉਣ ਦੇ ਦੋਸ਼

0
SDM

ਮੋਗਾ, 23 ਮਾਰਚ 2026 : ਪੰਜਾਬ ਦੇ ਸ਼ਹਿਰ ਬਾਘਾ ਪੁਰਾਣਾ (Bagha Purana) ਦੇ ਐਸ. ਡੀ. ਐਮ. ਵਲੋਂ ਡੀ. ਸੀ. ਮੋਗਾ (D. C. Moga) ‘ਤੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇ਼ਸ਼ਾਨ ਕਰਨ ਤੇ ਡਰਾਉਣ-ਧਮਕਾਉਣ (intimidate) ਦੇ ਦੋਸ਼ ਲਗਾਏ ਗਏ ਹਨ ।

ਕੌਣ ਹਨ ਇਹ ਐਸ. ਡੀ. ਐਮ.

ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਬਾਘਾ ਪੁਰਾਣਾ ਦੇ ਜਿਸ ਐਸ. ਡੀ. ਐਮ. (S. D. M.) ਨੇ ਜਿਸ ਡਿਪਟੀ ਕਮਿਸ਼ਨਰ ਤੇ ਉਸਨੂੰ ਮਾਨਸਿਕ ਤੌਰ ‘ਤੇ ਪ੍ਰੇ਼ਸ਼ਾਨ (Mentally disturbed) ਕਰਨ ਅਤੇ ਡਰਾਉਣ ਧਮਕਾਉਣ ਦੇ ਦੋਸ਼ ਲਗਾਏ ਹਨ ਵਿਚ ਐਸ. ਡੀ. ਐਮ. ਭਵਦੀਪ ਸਿੰਘ ਵਾਲੀਆ (Bhavdeep Singh Walia) ਹਨ ।

ਐਸ. ਡੀ. ਐਮ. ਨੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਚਲਦਿਆਂ ਜਿਥੇ ਨਿਰਪੱਖ ਜਾਂਚ ਕੀਤੀ ਜਾਵੇ ਉਥੇ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਬਣਾਇਆ ਜਾਵੇ ਤੇ ਪ੍ਰੇਸ਼ਾਨੀ ਰੋਕੀ ਜਾਵੇ । ਇਸ ਤੋਂ ਇਲਾਵਾ ਐਸ. ਡੀ. ਐਮ. ਨੇ ਮੋਗਾ ਜਿਲੇ ਤੋਂ ਇਕ ਮਹੀਨੇ ਦੀ ਛੁੱਟੀ ਦੇ ਨਾਲ-ਨਾਲ ਤਬਾਦਲੇ ਦੀ ਵੀ ਬੇਨਤੀ ਕੀਤੀ ਹੈ ।

ਕੀ ਆਖਿਆ ਡੀ. ਸੀ. ਮੋਗਾ ਨੇ

ਮਿਲੀ ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ (Sagar Setia) ਨੇ ਦੋਸ਼ ਨੂੰ ਨਕਾਰਦਿਆਂ ਆਖਿਆ ਹੈ ਕਿ ਇਹ ਬੇਬੁਨਿਆਦ ਹਨ । ਜਾਣਕਾਰੀ ਅਨੁਸਾਰ ਮਾਮਲੇ ਦੇ ਕੋਰਟ ਵਿਚ ਪਹੁੰਚਣ ਦੀਆਂ ਕਿਆਸਰਾਈਆਂ ਹਨ ।

Read More : ਪੱਛਮੀ ਬੰਗਾਲ ਦੇ ਰਾਜਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਕੇਸ ਵਿਚ ਮੁਲਜ਼ਮ ਗ੍ਰਿਫ਼ਤਾਰ

ਜਾਸੂਸੀ ਦੇ ਦੋਸ਼ ਹੇਠ ਲੇਡੀ ਗੈਂਗਸਟਰ ਸਮੇਤ 3 ਗ੍ਰਿਫਤਾਰ

0
Informers

ਗਾਜ਼ੀਆਬਾਦ, 23 ਮਾਰਚ 2026 : ਪਾਕਿਸਤਾਨ (Pakistan) ਲਈ ਦੇਸ਼ ਦੀਆਂ ਸੰਵੇਦਨਸ਼ੀਲ ਸਥਾਨਾਂ ਦੀ ਰੇਕੀ ਅਤੇ ਜਾਸੂਸੀ (Spying) ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਐੱਸ. ਆਈ. ਟੀ. ਨੇ ਗ੍ਰਿਫਤਾਰ (Arrested) ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਮੁਲਜਮਾਂ ਕੋਲੋਂ

ਫੜੇ ਗਏ ਮੁਲਜ਼ਮਾਂ ‘ਚ ਗੈਂਗ ਦਾ ਹੈਂਡਲਰ, ਲੇਡੀ ਗੈਂਗਸਟਰ ਅਤੇ ਇਕ ਨਾਬਾਲਗ ਸ਼ਾਮਲ ਹਨ । ਮੁਲਜ਼ਮਾਂ ਕੋਲੋਂ ਪੁਲਸ ਨੇ 3 ਮੋਬਾਈਲ ਫੋਨ ਬਰਾਮਦ ਕੀਤੇ ਹਨ, ਜਿਨ੍ਹਾਂ ‘ਚ ਪਾਕਿਸਤਾਨ ਨੂੰ ਭੇਜੀਆਂ ਗਈਆਂ ਭਾਰਤੀ ਸਥਾਨਾਂ ਦੀਆਂ ਵੀਡੀਓ ਅਤੇ ਜੀ. ਪੀ. ਐੱਸ. ਲੋਕੇਸ਼ਨ ਮਿਲੀਆਂ ਹਨ । ਪੁਲਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਜਾਸੂਸੀ ਗੈਂਗ ‘ਚ ਸ਼ਾਮਲ 5 ਨਾਬਾਲਗਾਂ ਸਮੇਤ 15 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ।

ਕੀ ਦੱਸਿਆ ਡੀ. ਸੀ. ਪੀ. (ਸਿਟੀ) ਧਵਲ ਨੇ

ਡੀ. ਸੀ. ਪੀ. ਸਿਟੀ ਧਵਲ ਜਾਇਸਵਾਲ ਨੇ ਦੱਸਿਆ ਕਿ ਕੌਸ਼ਾਂਬੀ ਪੁਲਸ ਵੱਲੋਂ ਬੀਤੀ 14 ਮਾਰਚ ਨੂੰ ਭੋਵਾਪੁਰ ਪਿੰਡ ਤੋਂ ਸੁਹੇਲ ਮਲਿਕ ਉਰਫ ਰੋਮੀਓ ਅਤੇ ਔਰਤ ਸਾਨੇ ਇਰਮ ਉਰਫ ਮਹਿਕ ਸਮੇਤ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਮੁਲਜ਼ਮ ਪੈਸਿਆਂ` ਦੇ ਲਾਲਚ ‘ਚ ਦੇਸ਼ ਦੇ ਸੰਵੇਦਨਸ਼ੀਲ ਸਥਾਨਾਂ (Sensitive places) ਦੀਆਂ ਵੀਡੀਓ, ਫੋਟੋਆਂ ਅਤੇ ਜੀ. ਪੀ. ਐੱਸ. ਲੋਕੇਸ਼ਨ ਪਾਕਿਸਤਾਨ ‘ਚ ਬੈਠੇ ਗੈਂਗ ਲੀਡਰ ਸਰਫਰਾਜ਼ ਉਰਫ ਸਰਦਾਰ ਦੇ ਨੰਬਰ ‘ਤੇ ਭੇਜ ਰਹੇ ਸਨ ।

Read More :  ਪਾਕਿਸਤਾਨ ਲਈ ਕਥਿਤ ਜਾਸੂਸੀ ਦੇ ਦੋਸ਼ ’ਚ 2 ਕਸ਼ਮੀਰੀ ਗ੍ਰਿਫ਼ਤਾਰ

ਚੰਡੀਗੜ੍ਹ ਮੌਸਮ ਵਿਭਾਗ ਨੇ ਕੀਤੀ 11 ਜਿਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ

0
Meteorological Department

ਚੰਡੀਗੜ੍ਹ, 23 ਮਾਰਚ 2026 : ਪੰਜਾਬ ਅਤੇ ਚੰਡੀਗੜ੍ਹ (Punjab and Chandigarh) ਦੇ ਵਿਚ ਮੌਸਮ ਖੁਸ਼ਕ ਰਹਿਣ ਕਾਰਨ ਤਾਪਮਾਨ 24 ਘੰਟਿਆਂ ਵਿਚ 2. 1 ਡਿੱਗਰੀ ਸੈਲਸੀਅਸ ਵਧਣ ਕਾਰਨ ਤਾਪਮਾਨ (Temperature) ਆਮ ਦੇ ਨੇੜੇ ਆ ਗਿਆ ਹੈ ।

ਮੌਸਮ ਵਿਭਾਗ ਨੇ ਕੀਤੀ ਭਵਿੱਖ ਬਾਣੀ ਕੀਤੀ ਹੈ

ਜਾਣਕਾਰੀ ਮੁਤਾਬਕ ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਨੇ ਭਵਿੱਖ ਬਾਣੀ ਕੀਤੀ ਹੈ ਕਿ ਅੱਜ 23 ਮਾਰਚ ਨੂੰ 11 ਜਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ (Chance of rain) ਹੈ । ਜਿਨ੍ਹਾਂ ਜਿ਼ਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ ਕੀਤੀ ਗਈ ਹੈ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਖਿੰਡ-ਪੁੰਡ ਸ਼ਾਮਲ ਹਨ । ਹਾਲਾਂਕਿ, 24 ਮਾਰਚ ਨੂੰ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ । ਅਗਲੇ ਦੋ ਦਿਨਾਂ, 25 ਅਤੇ 26 ਮਾਰਚ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।

26 ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਜਾਵੇਗਾ।

ਇੱਕ ਪੱਛਮੀ ਗੜਬੜ (Western disturbance) ਜੋ ਮੌਸਮ ਨੂੰ ਪ੍ਰਭਾਵਿਤ ਕਰ ਰਹੀ ਹੈ, ਇਸ ਸਮੇਂ ਉਪਰਲੇ ਵਾਯੂਮੰਡਲ ਵਿੱਚ ਸਰਗਰਮ ਹੈ, ਜਿਸ ਨਾਲ ਰਾਜਸਥਾਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹਲਕੀ ਹਵਾ ਚੱਲ ਰਹੀ ਹੈ, ਜਦੋਂ ਕਿ ਤੇਜ਼ ਜੈੱਟ ਸਟ੍ਰੀਮ ਹਵਾਵਾਂ ਉੱਪਰ ਵੱਲ ਵਗ ਰਹੀਆਂ ਹਨ । ਇਹਨਾਂ ਸਾਰੇ ਕਾਰਕਾਂ ਦੇ ਕਾਰਨ ਅਗਲੇ ਕੁਝ ਦਿਨਾਂ ਵਿੱਚ ਮੌਸਮ ਵਿੱਚ ਮਾਮੂਲੀ ਤਬਦੀਲੀਆਂ ਆ ਸਕਦੀਆਂ ਹਨ ਅਤੇ ਇੱਕ ਨਵਾਂ, ਕਮਜ਼ੋਰ ਪੱਛਮੀ ਗੜਬੜ 26 ਮਾਰਚ ਦੇ ਆਸ-ਪਾਸ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਉੱਤਰ-ਪੱਛਮੀ ਭਾਰਤ, ਖਾਸ ਕਰਕੇ ਪੰਜਾਬ ਖੇਤਰ ਵਿੱਚ ਹਲਕੀ ਬਾਰਿਸ਼ ਜਾਂ ਬੱਦਲਵਾਈ ਵਧੇਗੀ ।

Read More : ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਹੈ ਮੌਸਮ ਬਦਲਣ ਵਾਲਾ

 

ਮਲਿਆਲਮ ਅਦਾਕਾਰਾ ਨਾਲ ਛੇੜਛਾੜ ਮਾਮਲੇ ਵਿਚ ਮੁਲਜਮ ਗ੍ਰਿਫ਼ਤਾਰ

0
Arrest

ਕੋਚੀ, 23 ਮਾਰਚ 2026 : ਕੇਰਲ (Kerala) ਦੇ ਕਲੂਰ ‘ਚ ਇਕ ਲੋਕਪ੍ਰਿਯ ਮਲਿਆਲਮ ਫਿਲਮ ਅਦਾਕਾਰਾ ਨਾਲ ਛੇੜਛਾੜ (Teasing) ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਕੌਣ ਹੈ ਇਹ ਵਿਅਕਤੀ

ਉਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਕਥਰੀਕਡਾਵ ਦੇ ਰਹਿਣ ਵਾਲੇ ਵਿਬਿਨ ਰਾਏ (Vibin Roy) ਵਜੋਂ ਹੋਈ ਹੈ । ਪੁਲਸ ਅਨੁਸਾਰ ਇਹ ਘਟਨਾ ਉਸ ਸਮੇਂ ਸ਼ਾਮ ਨੂੰ ਹੋਈ ਜਦੋਂ ਅਦਾਕਾਰਾ ਕਾਲੂਰ ਦੇ ਸਟੇਡੀਅਮ ਲਿੰਕ ਰੋਡ ‘ਤੇ ਇਕ ਦੁਕਾਨ ਵੱਲ ਜਾ ਰਹੀ ਸੀ । ਪੁਲਸ ਨੇ ਦੱਸਿਆ ਕਿ ਰਾਏ ਨੇ ਪੀੜਤਾ ਦਾ ਪਿੱਛਾ ਕੀਤਾ ਅਤੇ ਉਸ ਨਾਲ ਛੇੜਛਾੜ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ।

ਪੀੜ੍ਹਤਾ ਦੀ ਸਿ਼ਕਾਇਤ ਤੋਂ ਬਾਅਦ ਕੀਤਾ ਗਿਆ ਸੀ ਕੇਸ ਦਰਜ

ਬਾਅਦ ‘ਚ ਪੀੜਤਾ ਨੇ ਪੁਲਸ ‘ਚ ਸਿ਼ਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪਲਾਰੀਵੱਟਮ ਥਾਣੇ ‘ਚ ਮਾਮਲਾ ਦਰਜ (Case registered) ਕੀਤਾ ਗਿਆ । ਪੁਲਸ ਨੇ ਦੱਸਿਆ ਕਿ ਰਾਏ ਲਗਾਤਾਰ ਸੋਸ਼ਲ ਮੀਡੀਆ ਮੰਚ ‘ਤੇ ਅਦਾਕਾਰਾ ਨੂੰ ਮੈਸੇਜ ਭੇਜ ਰਿਹਾ ਸੀ ਅਤੇ ਉਸ ਨੇ ਮੁਲਜ਼ਮ ਨੂੰ `ਬਲਾਕ` ਕਰ ਦਿੱਤਾ ਸੀ ।

Read More : ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 60ਵੇਂ ਦਿਨ ਹੋਈ 675 ਟਿਕਾਣਿਆਂ ਤੇ ਛਾਪੇਮਾਰੀ

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 60ਵੇਂ ਦਿਨ ਹੋਈ 675 ਟਿਕਾਣਿਆਂ ਤੇ ਛਾਪੇਮਾਰੀ

0
Arrest

ਚੰਡੀਗੜ੍ਹ 23 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਵਿੱਢੀ ਮੁਹਿੰਮ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 60ਵੇਂ ਦਿਨ 675 ਥਾਵਾਂ ‘ਤੇ ਛਾਪੇਮਾਰੀ (Raid) ਕੀਤੀ ਗਈ ਹੈ ।

ਪੁਲਸ ਟੀਮਾਂ ਨੇ ਮੁਹਿੰਮ ਦੌਰਾਨ ਕਿੰਨੇ ਵਿਅਕਤੀਆਂ ਨੂੰ ਕੀਤਾ ਹੈ ਗ੍ਰਿਫ਼ਤਾਰ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 60ਵੇਂ ਦਿਨ ਪੰਜਾਬ ਪੁਲਸ (Punjab Police) ਦੀਆਂ ਟੀਮਾਂ ਨੇ 416 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਹਥਿਆਰ ਬਰਾਮਦ (Weapons recovered) ਕੀਤੇ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 16,099 ਹੋ ਗਈ ਹੈ । ਇਸ ਤੋਂ ਇਲਾਵਾ, 100 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 168 ਵਿਅਕਤੀਆਂ ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਸੱਤ ਭਗੌੜੇ ਅਪਰਾਧੀਆਂ (Fugitive criminals) ਨੂੰ ਵੀ ਗ੍ਰਿਫਤਾਰ ਕੀਤਾ ਹੈ ।

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 385ਵਾਂ ਦਿਨ

ਪੰਜਾਬ ਵਿਚ ਨਸਿ਼ਆਂ ਵਿਰੁੱਧ ਜੰਗ ਜਿਸਨੂੰ 385ਵਾਂ ਦਿਨ ਹੋ ਚੁੱਕਿਆ ਹੈ ਤਹਿਤ ਪੁਲਸ ਟੀਮਾਂ ਨੇ 125 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫਤਾਰ ਕੀਤਾ ਅਤੇ 9.8 ਕਿਲੋਗ੍ਰਾਮ ਹੈਰੋਇਨ, 906 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲ ਅਤੇ 36,560 ਦੀ ਡਰੱਗ ਮਨੀ (Drug money) ਬਰਾਮਦ ਕੀਤੀ । ਇਸ ਨਾਲ ਸਿਰਫ਼ 385 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 54,886 ਹੋ ਗਈ ਹੈ ।

Read more : ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 57ਵੇਂ ਦਿਨ 541 ਥਾਵਾਂ ਤੇ ਹੋਈ ਛਾਪੇਮਾਰੀ

ਜਾਅਲੀ ਸਰਟੀਫਿਕੇਟ ਘੁਟਾਲੇ ਵਿਚ ਤਿੰਨ ਗ੍ਰਿਫ਼ਤਾਰ ਤੇ ਤਿੰਨ ਨਾਮਜਦ

0
fake certificate

ਮੋਹਾਲੀ, 23 ਮਾਰਚ 2026 : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਜਾਅਲੀ ਸਰਟੀਫਿਕੇਟ ਘੁਟਾਲੇ (Fake certificate scams) ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਤੇ ਤਿੰਨ ਨੂੰ ਨਾਮਜਦ ਕੀਤਾ ਗਿਆ ਹੈ ।

ਕੌਣ ਹਨ ਤਿੰਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿਖਿਆ ਬੋਰਡ (Punjab School Education Board) ਨਾਲ ਸਬੰਧਤ ਜਾਅਲੀ ਸਰਟੀਫ਼ੀਕੇਟ ਘੁਟਾਲੇ ’ਤੇ ਜੋ ਇਕ ਵੱਡੀ ਕਾਰਵਾਈ ਕਰਦਿਆਂ, ਮੋਹਾਲੀ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਕੁਲਦੀਪ ਸਿੰਘ ਅਤੇ ਕ੍ਰਿਸ਼ਨ ਸਿੰਘ (ਪ੍ਰਾਈਵੇਟ ਸਿਖਿਆ ਬੋਰਡ ਕਰਮਚਾਰੀ) ਵਜੋਂ ਹੋਈ ਹੈ, ਜੋ ਇਸ ਸਮੇਂ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਹਨ । ਤੀਜੇ ਮੁਲਜ਼ਮ ਜਗਤਾਰ ਸਿੰਘ (ਠੇਕਾ ਆਧਾਰਤ ਕਰਮਚਾਰੀ) ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ।

ਨਾਮਜਦ ਕੀਤੇ ਗਏ ਤਿੰਨ ਵਿਅਕਤੀਆਂ ਵਿਚ

ਜਾਅਲੀ ਸਰਟੀਫਿਕੇਟ ਘੁਟਾਲੇ ਦੀ ਚੱਲੀ ਲੰਮੀ ਜਾਂਚ ਤੋਂ ਬਾਅਦ ਜਿਥੇ ਤਿੰਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿੰਨ ਨੂੰ ਨਾਮਜਦ (Nominee) ਕੀਤਾ ਗਿਆ ਹੈ ਵਿਚ ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਮੌਜੂਦਾ ਪ੍ਰਧਾਨ ਤੋਂ ਇਲਾਵਾ ਹਰਮਨਦੀਪ ਸਿੰਘ ਬੋਪਾਰਾਏ (ਸੀਨੀਅਰ ਸਹਾਇਕ), ਰਣਜੀਤ ਸਿੰਘ (ਸਹਾਇਕ) ਅਤੇ ਰਾਜਿੰਦਰ ਸਿੰਘ (ਸਹਾਇਕ) ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ ਫਰਾਰ ਹਨ। ਸੂਤਰਾਂ ਅਨੁਸਾਰ ਹਰਮਨਦੀਪ ਸਿੰਘ ਦੀ ਹੱਥ ਲਿਖਤ ਦੀ ਫੋਰੈਂਸਿਕ ਜਾਂਚ ਜਾਅਲੀ ਦਸਤਾਵੇਜ਼ਾਂ ਨਾਲ ਮੇਲ ਖਾਂਦੀ ਹੈ ਦੱਸੀ ਜਾਂਦੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤ ਨੇ ਹਰਮਨਦੀਪ ਸਿੰਘ ਬੋਪਾਰਾਏ ਦੀ ਜ਼ਮਾਨਤ ਰੱਦ (Bail cancelled) ਕਰ ਦਿੱਤੀ ਹੈ ।

ਕੀ ਆਖਿਆ ਹੈ ਡੀ. ਐਸ. ਪੀ. ਸਿਟੀ-2 ਨੇ

ਡੀ. ਐਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਕਿਹਾ ਹੈ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਕਿਉਂਕਿ ਇਸ ’ਚ ਇਕ ਸਰਕਾਰੀ ਸੰਸਥਾ ਦੀ ਭਰੋਸੇਯੋਗਤਾ ਸ਼ਾਮਲ ਹੈ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ । ਫਰਾਰ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ (Raid) ਕੀਤੀ ਜਾ ਰਹੀ ਹੈ ।

Read More : ਤੇਲੰਗਾਨਾ ‘ਚ ਗਰਭਵਤੀ ਯੂ-ਟਿਊਬਰ ਦੇ ਕਤਲ ਮਾਮਲੇ ਵਿਚ ਪਤੀ ਗ੍ਰਿਫ਼ਤਾਰ

ਡੀ. ਐਮ. ਗਗਨਦੀਪ ਰੰਧਾਵਾ ਦਾ ਪੋਸਟਮਾਰਟਮ ਤੀਸਰੇੇ ਦਿਨ ਵੀ ਨਹੀਂ ਕੀਤਾ ਗਿਆ

0
Upinder kaur

ਅੰਮ੍ਰਿਤਸਰ, 23 ਮਾਰਚ 2026 : ਪੰਜਾਬ ਦੇ ਇਕ ਵੇਅਰਹਾਊਸ ਦੇ ਜਿਲਾ ਮੈਨੇਜਰ (District Manager) ਗਗਨਦੀਪ ਸਿੰਘ ਰੰਧਾਵਾ ਦੀ ਤੀਸਰੇ ਦਿਨ ਵੀ ਪੋਸਟਮਾਰਟਮ (Postmortem) ਨਹੀਂ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਹੈ ਪੋਸਟਮਾਰਟਮ ਨਾ ਕੀਤੇ ਜਾਣ ਦਾ

ਮਿਲੀ ਜਾਣਕਾਰੀ ਅਨੁਸਾਰ ਡੀ. ਐਮ. ਰੰਧਾਵਾ ਦੀ ਪਤਨੀ ਉਪਿੰਦਰ ਕੌਰ (Upinder Kaur) ਦੇ ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ਤੇ ਅੜੇ ਰਹਿਣ ਦੇ ਕਾਰਨ ਹੀ ਤੀਸਰੇ ਦਿਨ ਵੀ ਡੀ. ਐਮ. ਗਗਨਦੀਪ ਸਿੰਘ ਰੰਧਾਵਾ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਹੈ । ਉਨ੍ਹਾਂ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਰੱਖੀ ਹੋਈ ਹੈ । ਦੱਸਣਯੋਗ ਹੈ ਕਿ ਅਧਿਕਾਰੀ ਦੀ ਖੁਦਕੁਸ਼ੀ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਸ਼ਨੀਵਾਰ ਦੀ ਅੱਧੀ ਰਾਤ ਨੂੰ ਸਾਬਕਾ ਮੰਤਰੀ ਲਾਲਜੀਤ ਭੁੱਲਰ (Former Minister Laljit Bhullar), ਉਨ੍ਹਾਂ ਦੇ ਪਿਤਾ ਸੁਖਦੇਵ ਭੁੱਲਰ ਅਤੇ ਨਿੱਜੀ ਸਹਾਇਕ ਦਿਲਬਾਗ ਸਿੰਘ ਵਿਰੁੱਧ ਐਫ. ਆਈ .ਆਰ. ਦਰਜ ਕਰ ਲਈ ਸੀ ।

ਤਿੰਨ ਘੰਟੇ ਦੀ ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ

ਜਾਣਕਾਰੀ ਮੁਤਾਬਕ ਡੀ. ਐਮ. ਗਗਨਦੀਪ ਸਿੰਘ ਰੰਧਾਵਾ (Gagandeep Singh Randhawa) ਦੇ ਘਰ ਤੋਂ ਇਕ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਅਧਿਕਾਰੀ ਨੂੰ ਜ਼ਹਿਰ ਨਿਗਲਦੇ ਹੋਏ ਦੇਖਿਆ ਜਾ ਸਕਦਾ ਹੈ । ਤਿੰਨ ਮਿੰਟ ਦੀ ਫੁਟੇਜ ਵਿਚ ਅਧਿਕਾਰੀ 21 ਮਾਰਚ ਨੂੰ ਸਵੇਰੇ ਆਪਣੇ ਘਰ ਦੇ ਬਾਹਰ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਦੌਰਾਨ ਉਹ ਪਹਿਲਾਂ ਆਲੇ-ਦੁਆਲੇ ਵੇਖਦਾ ਹੈ ਅਤੇ ਫਿਰ ਕੁਝ ਖਾਂਦਾ ਦਿਖਾਈ ਦਿੰਦਾ ਹੈ । ਇਹ ਘਟਨਾ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਸੀ । ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਸਪੱਸ਼ਟ ਕਿਹਾ ਹੈ ਕਿ ਉਹ ਭੁੱਲਰ ਨੂੰ ਗ੍ਰਿਫਤਾਰ ਕੀਤੇ ਜਾਣ ਤੱਕ ਪੋਸਟਮਾਰਟਮ ਅਤੇ ਸਸਕਾਰ ਨਹੀਂ ਕਰਨਗੇ ।

Read More : ਮੁੱਖ ਮੰਤਰੀ ਮਾਨ ਨੇ ਲਿਆ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤੋਂ ਅਸਤੀਫਾ

ਬਠਿੰਡਾ ਵਿਖੇ ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ

0
Accident Bathinda

ਬਠਿੰਡਾ, 23 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਦੇ ਤਲਵੰਡੀ-ਰਾਮਪੁਰਾ ਰੋਡ ਤੇ ਸਥਿਤ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਦੀ ਮੌਤ (Three dead) ਹੋ ਗਈ ਹੈ ।

ਕੌਣ ਹਨ ਉਹ ਤਿੰਨੋ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਤਲਵੰਡੀ-ਰਾਮਪੁਰਾ ਰੋਡ ‘ਤੇ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਬੀਤੀ ਰਾਤ ਜੋ ਇਕ ਕਾਰ ਦਰੱਖ਼ਤਾਂ ਨਾਲ ਟਕਰਾ ਗਈ ਦੇ ਕਾਰਨ ਸੜਕ ਹਾਦਸੇ (Road accidents) ਵਿਚ ਜਿਹੜੇ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖ਼ਮੀ (Seriously injured) ਹੋ ਗਏ ਹਨ ਦੌਰਾਨ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ । ਮ੍ਰਿਤਕਾਂ ਦੀ ਪਛਾਣ ਬਲਪ੍ਰੀਤ ਸਿੰਘ (ਧਨੌਲਾ), ਹਰਪ੍ਰੀਤ ਸਿੰਘ (ਮਾਨਸਾ) ਅਤੇ ਗੁਰਸਿਮਰਨ ਸਿੰਘ (ਮਾਨਸਾ) ਵਜੋਂ ਹੋਈ ਹੈ ।

ਪੀੜ੍ਹਤ ਪਰਿਵਾਰ ਨੇ ਕੀ ਦੋਸ਼ ਲਗਾਇਆ

ਘਟਨਾ ਦਾ ਸਿ਼ਕਾਰ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਵਾਸੀ ਪੱਤੀ ਭੈਣੀ ਸਾਹਿਬ ਜਿ਼ਲਾ ਬਰਨਾਲਾ ਨੇ ਥਾਣਾ ਮੌੜ ਦੀ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦਾ ਲੜਕਾ ਬਲਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਅਤੇ ਜਸ਼ਨਦੀਪ ਸਿੰਘ ਨਸ਼ਾ ਛੁਡਾਉ ਸੈਂਟਰ ਰੋੜੀ ਵਿਖੇ ਇਲਾਜ ਅਧੀਨ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸੈਂਟਰ ਦੇ ਮਾਲਕਾਂ ਰਣਜੀਤ ਸਿੰਘ ਉਰਫ਼ ਕਾਲਾ, ਅਰੁਣ ਕੁਮਾਰ ਅਤੇ ਉਨ੍ਹਾਂ ਦੇ ਪਾਰਟਨਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਜ਼ਬਰਦਸਤੀ ਮਜਬੂਰ ਕੀਤਾ ਕਿ ਉਹ ਇਕ ਹੋਰ ਨੌਜਵਾਨ ਅਮਨਦੀਪ ਸਿੰਘ ਨੂੰ ਸੈਂਟਰ ਲਿਆਉਣ ਲਈ ਬਾਹਰ ਜਾਣ ।

ਨਸ਼ਾ ਛੁਡਾਊ ਸੈਂਟਰ ਦੇ ਮਾਲਕਾਂ ਵਿਰੁੱਧ ਕੇਸ ਦਰਜ

ਪੀੜ੍ਹਤ ਪਿਤਾ ਅਨੁਸਾਰ ਨੌਜਵਾਨਾਂ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਸੈਂਟਰ ਸੰਚਾਲਕਾਂ ਨੇ ਉਨ੍ਹਾਂ ਨੂੰ ਬਾਹਰ ਭੇਜਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ । ਥਾਣਾ ਮੌੜ ਦੀ ਪੁਲਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਖਿ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ।

Read More : ਸੜਕ ਹਾਦਸੇ ਵਿਚ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਦੂਸਰਾ ਜ਼ਖ਼ਮੀ

ਅੰਮ੍ਰਿਤਧਾਰੀ ਲੜਕੀ ਦੀ ਸਕੂਲ ਵਿਚ ਦਸਤਾਰ ਉਤਾਰ ਕੇ ਕੀਤੀ ਕੁੱਟਮਾਰ

0
Sikh Girl

ਪਾਕਿਸਤਾਨ, 23 ਮਾਰਚ 2026 : ਪਾਕਿਸਤਾਨ (Pakistan) ਦੇ ਜਿਲਾ ਫ਼ੈਸਲਾਬਾਦ ਦੇ ਇਕ ਸਕੂਲ ਵਿਚ ਅੰਮ੍ਰਿਤਧਾਰੀ ਸਿੱਖ ਲੜਕੀ (Amritdhari Sikh girl) ਦੀ ਦਸਤਾਰ ਉਤਾਰ ਕੇ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।

ਕਿਹੜੇ ਸਕੂਲ ਵਿਖੇ ਵਾਪਰੀ ਇਹ ਘਟਨਾ

ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ (Faisalabad District) ਦੇ ਜਿਸ ਕ੍ਰਿਸ਼ਚੀਅਨ ਸਕੂਲ ਵਿਖੇ ਇਕ ਸਿੱਖ ਅੰਮ੍ਰਿਤਧਾਰੀ ਲੜਕੀ ਦੀ ਦਸਤਾਰ ਉਤਾਰਨ ਤੇ ਉਸਦੀ ਕੁੱਟਮਾਰ (Beating) ਕੀਤੀ ਗਈ ਹੈ ਉਹ ਸਕੂਲ ‘ਸੇਂਟ ਕੈਥਰੀਨ ਗਰਲਜ਼ ਹਾਈ ਸਕੂਲ’ ਹੈ । ਪੀੜਤ ਬੱਚੀ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸਕੂਲ ਪ੍ਰਸ਼ਾਸਨ ਨੇ ਉਸ ਦੀ ਧੀ ਦੀ ਦਸਤਾਰ ਜਬਰੀ ਉਤਾਰ ਦਿਤੀ । ਇੰਨਾ ਹੀ ਨਹੀਂ ਜਦੋਂ ਬੱਚੀ ਨੇ ਸਕੂਲ ਵਿਚ ਹੋਣ ਵਾਲੀ ਇਸਾਈ ਪ੍ਰਾਰਥਨਾ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਦੇ ਪੇਟ ’ਚ ਲੱਤਾਂ ਅਤੇ ਮੁੱਕੇ ਮਾਰੇ ਗਏ ।

ਸਕੂਲ ਪ੍ਰਸ਼ਾਸਨ ਖਿਲਾਫ਼ ਕੀਤੀ ਗਈ ਹੈ ਸਖ਼ਤ ਕਾਰਵਾਈ ਦੀ ਮੰਗ

ਸੂਚਨਾ ਮੁਤਾਬਕ ਪੀੜਤ ਬੱਚੀ ਜੋ ਕਿ ਦਮੇ ਦੀ ਮਰੀਜ਼ ਦੱਸੀ ਜਾ ਰਹੀ ਹੈ ਨੂੰ ਜਦੋਂ ਉਸ ਦੀ ਭੈਣ ਨੇ ਉਸ ਦੀ ਹਾਲਤ ਵਿਗੜਦੀ ਦੇਖ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕਾਂ ਨੇ ਉਸ ਨੂੰ ਇਹ ਕਹਿ ਕੇ ਰੋਕ ਦਿਤਾ ਕਿ ਉਹ ਬਿਮਾਰ ਹੋਣ ਦਾ ਨਾਟਕ ਕਰ ਰਹੀ ਹੈ । ਪੀੜਤ ਬੱਚੀ ਦੀ ਮਾਂ ਨੇ ਪਾਕਿਸਤਾਨੀ ਸਿੱਖ ਆਗੂਆਂ ’ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ । ‘ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ’ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਸਕੂਲ ਪ੍ਰਸ਼ਾਸਨ ਵਿਰੁਧ ਸਖ਼ਤ ਕਾਰਵਾਈ (Strict action) ਦੀ ਮੰਗ ਕੀਤੀ ਹੈ ।

Read More : ਪਾਠੀ ਸਿੰਘ ਨੇ ਕੀਤੀ ਕੁੱਟਮਾਰ ਤੋਂ ਦੁਖੀ ਹੋ ਕੇ ਜਹਿਰ ਨਿਗਲ ਕੇ ਖੁਦਕੁੁਸ਼ੀ