Home Blog Page 169

ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ 11ਵਾਂ ਦਿਨ

0
DGP

ਚੰਡੀਗੜ੍ਹ, 31 ਜਨਵਰੀ 2026 : ਪੰਜਾਬ ਵਿਚੋਂ ਗੈਂਗਸਟਰਾਂ ਨੂੰ ਜੜ੍ਹੋ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਨੂੰ ਅੱਜ 11ਵਾਂ ਦਿਨ ਹੋ ਗਿਆ ਹੈ ।

ਮੁਹਿੰਮ ਤਹਿਤ ਕਿੰਨੀਆਂ ਥਾਵਾਂ ਤੇ ਕੀਤੀ ਗਈ ਛਾਪਾਮਾਰੀ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ (Chief Minister Punjab Bhagwant Singh) ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਵਿਚ ਸ਼ੁਰੂ ਕੀਤੀ ਗਈ ਗੈਂਗਸਟਰਾਂ ਤੇ ਵਾਰ ਮੁਹਿੰਮ ਜਿਸਨੂੰ ਅੱਜ ਸ਼ੁਰੂ ਹੋਇਆਂ 11 ਦਿਨ ਹੋ ਚੁੱਕੇ ਹਨ ਦੇ ਚਲਦਿਆਂ ਪੰਜਾਬ ਪੁਲਸ ਨੇ ਪੰਜਾਬ ਭਰ ਵਿਚ ਗੈਂਗਸਟਰ ਸਾਥੀਆਂ ਨਾਲ ਜੁੜੇ ਪਛਾਣੇ ਅਤੇ ਮੈਪ ਕੀਤੀਆਂ 795ਵੇਂ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ ।

ਛਾਪਾਮਾਰੀ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਤੋਂ ਕੀ ਕੀਤਾ ਬਰਾਮਦ

ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G. P. Punjab Gaurav Yadav) ਦੀ ਅਗਵਾਈ ਹੇਠ ਜੰਗੀ ਪੱਧਰ ਤੇ ਕਾਰਜਸ਼ੀਲ ਪੰਜਾਬ ਪੁਲਸ (Punjab Police) ਮੁਤਾਬਕ ਮੁਹਿੰਮ ਦੇ 11ਵੇਂ ਦਿਨ ਪੁਲਸ ਟੀਮਾਂ ਨੇ ਜਿਹੜੇ 201 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੇ ਕਬਜ਼ੇ ਵਿਚੋਂ ਤਿੰਨ ਹਥਿਆਰ ਵੀ ਬਰਾਮਦ ਕੀਤੇ ਹਨ । ਇਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ 3,721 ਹੋ ਗਈ ਹੈ ।

ਪੁਲਸ ਮੁਤਾਬਕ 197 ਵਿਅਕਤੀਆਂ ਖ਼ਿਲਾਫ ਰੋਕਥਾਮ ਕਾਰਵਾਈ ਕੀਤੀ, ਜਦੋਂ ਕਿ 312 ਵਿਅਕਤੀਆਂ ਦੀ ਤਸਦੀਕ ਕੀਤੀ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ । ਪੁਲਸ ਨੇ ਕਾਰਵਾਈ ਦੌਰਾਨ 11 ਭਗੌੜੇ ਅਪਰਾਧੀਆਂ (ਪੀ. ਓ.) ਨੂੰ ਵੀ ਗ੍ਰਿਫਤਾਰ ਕੀਤਾ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੱਲੋਂ ਦਿੱਤੀ ਜਾਣਕਾਰੀ ਗ੍ਰਿਫ਼ਤਾਰੀ ਵੱਲ ਲੈ ਜਾਂਦੀ ਹੈ, ਤਾਂ ਉਸ ਵਿਅਕਤੀ ਨੂੰ 10 ਲੱਖ ਤੱਕ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ।

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਤਹਿਤ 107 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਸ ਦੀਆਂ ਟੀਮਾਂ ਵਲੋਂ ਜੋ ਨਸਿ਼ਆਂ ਵਿਰੁੱਧ ਜੰਗ ਮੁਹਿੰਮ (War on Drugs Campaign) ਸ਼ੁਰੂ ਕੀਤੀ ਹੋਈ ਹੈ ਦੇ 335ਵੇਂ ਦਿਨ 107 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 53.6 ਕਿਲੋਗ੍ਰਾਮ ਹੈਰੋਇਨ, 3 ਕਿਲੋਗ੍ਰਾਮ ਅਫੀਮ, 14 ਕਿਲੋਗ੍ਰਾਮ ਗਾਂਜਾ, 9,350 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ-ਕੈਪਸੂਲ ਅਤੇ 900 ਰੁਪਏ ਡਰੱਗ ਮਨੀ ਜ਼ਬਤ ਕੀਤੀ । ਇਸ ਨਾਲ 335 ਦਿਨਾਂ ਵਿਚ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ (Drug traffickers) ਦੀ ਕੁੱਲ ਗਿਣਤੀ 47,119 ਹੋ ਗਈ ਹੈ । ਪੰਜਾਬ ਪੁਲਸ ਨੇ ਅੱਜ 35 ਵਿਅਕਤੀਆਂ ਨੂੰ ਨਸ਼ਾ ਛੁਡਾਓ ਅਤੇ ਮੁੜ ਵਸੇਬੇ ਲਈ ਤਿਆਰ ਕੀਤਾ ।

Read more : ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 324ਵਾਂ ਦਿਨ

ਅਫਰੀਕਾ ਵਿਖੇ ਜ਼ਮੀਨ ਖਿਸਕਣ ਕਾਰਨ ਹੋਈ ਲੋਕਾਂ ਦੀ ਮੌਤ

0
Landslide

ਅਫਰੀਕਾ, 31 ਜਨਵਰੀ 2026 : ਅਫਰੀਕਾ (Africa) ਦੇਸ਼ ਦੇ ਕਾਂਗੋ ਰਿਪਬਲਿਕਨ ਦੇ ਪੂਰਬੀ ਹਿੱਸੇ ਵਿਖੇ ਜ਼ਮੀਨ ਖਿਸਕਣ (Landslide) ਕਾਰਨ ਸੈਂਕੜਿਆਂ ਦੀ ਤਾਦਾਦ ਵਿਚ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ।

ਕਿੰਨੇ ਲੋਕ ਮਾਰੇ ਗਏ

ਅਫ਼ਰੀਕੀ ਦੇਸ਼ ਕਾਂਗੋ ਰਿਪਬਲਿਕਨ (Republic of the Congo) ਦੇ ਪੂਰਬੀ ਹਿੱਸੇ ਵਿੱਚ ਰੁਬਾਯਾ ਕੋਲਟੇਨ ਖਦਾਨ ਵਿਚ ਜੋ ਜ਼ਮੀਨ ਖਿਸਕਣ ਕਾਰਨ ਸੈਂਕੜਿਆਂ ਦੀ ਤਾਦਾਦ ਵਿਚ ਲੋਕਾਂ ਦੇ ਮੌਤ ਦੇ ਘਾਟ ਉਤਰ ਜਾਣ ਦੀ ਸੂਚਨਾ ਹੈ ਦੇ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ 200 ਤੋਂ ਵੱਧ ਲੋਕਾਂ ਦੀ ਮੌਤ (Death of people) ਹੋ ਗਈ ਹੈ । ਸਥਾਨਕ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਬੁੱਧਵਾਰ ਨੂੰ ਉਦੋਂ ਵਾਪਰਿਆ ਜਦੋਂ ਬਰਸਾਤ ਦੇ ਮੌਸਮ ਦੌਰਾਨ ਜ਼ਮੀਨ ਕਮਜ਼ੋਰ ਹੋ ਗਈ ਅਤੇ ਖਦਾਨ ਢਹਿ ਗਈ ।

ਅਫਰੀਕਾ ਦੇ ਗਵਰਨਰ ਦੇ ਬੁਲਾਰੇ ਨੇ ਕੀ ਦੱਸਿਆ

ਗਵਰਨਰ ਦੇ ਬੁਲਾਰੇ ਲੁਬੁੰਬਾ ਕੰਬੇਰੇ ਮੁਈਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਜੋ 200 ਤੋਂ ਵੱਧ ਲੋਕ ਮਾਰੇ ਗਏ ਵਿੱਚ ਖਾਣ ਮਜ਼ਦੂਰ, ਬੱਚੇ ਅਤੇ ਬਾਜ਼ਾਰ ਵਿੱਚ ਸਬਜ਼ੀਆਂ ਅਤੇ ਫਲ ਵੇਚ ਰਹੀਆਂ ਔਰਤਾਂ ਸ਼ਾਮਲ ਹਨ । ਹਾਲਾਂਕਿ ਸ਼ੁੱਕਰਵਾਰ ਸ਼ਾਮ ਤੱਕ ਮੌਤਾਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੋ ਸਕੀ ਕਿਉਂਕਿ ਮਲਬੇ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਅਜੇ ਵੀ ਜਾਰੀ ਸੀ ।

Read More : ਪੱਛਮੀ ਬੰਗਾਲ ‘ਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ 23 ਮੌਤਾਂ

ਡਰੱਗ ਮਨੀ ਮਿਲਣ ਤੇ ਹੋਵੇਗੀ ਐਨ. ਡੀ. ਪੀ. ਐਸ. ਐਕਟ ਦੀ ਸਖਤੀ : ਹਾਈਕੋਰਟ

0
High Court

ਚੰਡੀਗੜ੍ਹ, 31 ਜਨਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਵਿਚ ਡਰੱਗ ਮਨੀ ਮਿਲਣ ਤੇ ਵੀ ਐਨ. ਡੀ ਪੀ. ਐਸ. ਐਕਟ (N. D. P. S. Act) ਦੀ ਸਖ਼ਤੀ ਦਾ ਸਾਹਮਣਾ ਕਰਨ ਦੇ ਸੰਕੇਤ ਦਿੱਤੇ ਹਨ ।

ਕੀ ਆਖਿਆ ਹੈ ਕਿ ਮਾਨਯੋਗ ਕੋਰਟ ਨੇ

ਚੰਡੀਗੜ੍ਹ ਵਿਖੇ ਬਣੀ ਹਾਈਕੋਰਟ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ (Drug trafficking) ਦੇ ਇਕ ਗੰਭੀਰ ਮਾਮਲੇ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਦੋਸ਼ੀ ਤੋਂ ਸਿੱਧਾ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੁੰਦਾ ਤਾਂ ਵੀ ਡਰੱਗ ਮਨੀ (Drug money) ਦੀ ਬਰਾਮਦਗੀ ਤੇ ਸੰਗਠਿਤ ਗਤੀਵਿਧੀ ਦੇ ਪਹਿਲੀ ਨਜ਼ਰ ਦੇ ਸੰਕੇਤ ਮਿਲਣ ’ਤੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ-37 ਦੀ ਕਾਨੂੰਨੀ ਸਖ਼ਤੀ ਤੋਂ ਬਚਿਆ ਨਹੀਂ ਜਾ ਸਕਦਾ ।

ਕਾਨੂੰਨ ਦੀ ਸਖ਼ਤੀ ਸ਼ਰਤਾਂ ਨੂੰ ਪੂਰੇ ਕੀਤੇ ਬਿਨਾਂ ਜ਼ਮਾਨਤ ਨਹੀਂ ਜਾ ਸਕੇਗੀ ਦਿੱਤੀ

ਮਾਨਯੋਗ ਅਦਾਲਤ ਨੇ ਆਖਿਆ ਕਿ ਅਜਿਹੀ ਹਾਲਤ ’ਚ ਕਾਨੂੰਨ ਦੀ ਸਖ਼ਤ ਸ਼ਰਤਾਂ ਨੂੰ ਪੂਰਾ ਕੀਤੇ ਬਿਨਾਂ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ । ਜਸਟਿਸ ਸੁਮਿਤ ਗੋਇਲ ਦੇ ਸਿੰਗਲ ਬੈਂਚ ਨੇ ਦੀਪਕ ਥਾਪਾ ਦੀ ਰੈਗੂਲਰ ਜ਼ਮਾਨਤ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਇਹ ਟਿੱਪਣੀ ਕੀਤੀ ।

ਸਹਿ ਦੋਸ਼ੀ ਤੋਂ ਬਰਾਮਦਗੀ ਦਰਸਾਉਂਦੀ ਹੈ ਕਿ ਉਹ ਡਰੱਗ ਤਸਕਰੀ ਵਿਚ ਭੂਮਿਕਾ ਨਿਭਾ ਰਿਹਾ ਸੀ

ਅਦਾਲਤ ਅਨੁਸਾਰ ਸਹਿ-ਦੋਸ਼ੀ ਤੋਂ 140 ਗ੍ਰਾਮ ਰੇਸੀਮੋਰਫਨ ਦੀ ਬਰਾਮਦਗੀ ਅਤੇ ਪਟੀਸ਼ਨਕਰਾ ਤੋਂ 4.40 ਲੱਖ ਰੁਪਏ ਦੀ ਕਥਿਤ ਡਰੱਗ ਮਨੀ ਮਿਲਣਾ ਪਹਿਲੀ ਨਜ਼ਰ ’ਚ ਇਹ ਦਰਸਾਉਂਦਾ ਹੈ ਕਿ ਉਹ ਡਰੱਗ ਤਸਕਰੀ ਦੇ ਨੈੱਟਵਰਕ ’ਚ ਸਰਗਰਮ ਭੂਮਿਕਾ ਨਿਭਾਅ ਰਿਹਾ ਸੀ । ਕੋਰਟ ਨੇ ਇਹ ਦਲੀਲ ਵੀ ਖਾਰਜ ਕਰ ਦਿੱਤੀ ਕਿ ਵੱਖ-ਵੱਖ ਦੋਸ਼ੀਆਂ ਤੋਂ ਹੋਈ ਬਰਾਮਦਗੀ ਨੂੰ ਜੋੜ ਕੇ “ਵਿਆਵਸਾਇਕ ਮਾਤਰਾ” ਨਹੀਂ ਮੰਨਿਆ ਜਾ ਸਕਦਾ। ਕੋਰਟ ਨੇ ਕਿਹਾ ਕਿ ਸਹਿ-ਦੋਸ਼ੀ ਤੋਂ ਹੋਈ ਬਰਾਮਦਗੀ ਨੂੰ ਅਲੱਗ ਨਹੀਂ ਦੇਖਿਆ ਜਾ ਸਕਦਾ ਤੇ ਜ਼ਮਾਨਤ `ਤੇ ਵਿਚਾਰ ਕਰਨ ਲਈ ਪਹਿਲੀ ਨਜ਼ਰ ਦੀ ਸੰਤੁਸ਼ਟੀ ਹੀ ਕਾਫੀ ਹੁੰਦੀ ਹੈ ।

Read More : ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸੁਣਵਾਈ

ਸੀ. ਆਈ. ਏ. ਤਰਨਤਾਰਨ ਪੁਲਸ ਨੂੰ ਟਾਸਕ ਫੋਰਸ ਨੇ ਕੀਤਾ ਬੰਦ

0
parikrma

ਅੰਮ੍ਰਿਤਸਰ 30 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ (Amritsar) ਵਿਖੇ ਬਣੇ ਸੀ ਦਰਬਾਰ ਸਾਹਿਬ ਵਿਖੇ ਪਰਿਕਰਮਾ ਵਿਚੋਂ ਕਿਸੇ ਵਿਅਕਤੀ ਨੂੰ ਚੁੱਕਣ ਦੇ ਮਾਮਲੇ ਵਿਚ ਦੋ ਪੁਲਸ ਮੁਲਾਜਮਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਹੈ ।

ਕੀ ਰਿਹਾ ਪੁਲਸ ਮੁਲਾਜਮਾਂ ਨੂੰ ਬੰਦ ਕਰਨ ਦਾ ਕਾਰਨ

ਅੰਮ੍ਰਿਤਸਰ ਵਿਖੇ ਬਣੇ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਖੇ ਅੱਜ ਤਰਨਤਾਰਨ ਸੀ. ਆਈ. ਏ. ਸਟਾਫ ਦੀ ਪੁਲਸ ਟੀਮ ਵੱਲੋਂ ਪਰਿਕਰਮਾ ਵਿੱਚੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਐਸ. ਜੀ. ਪੀ. ਸੀ. ਦੀ ਟਾਸਕ ਫੋਰਸ ਨੇ ਉਲਟਾ ਦੋ ਪੁਲਸ ਮੁਲਾਜਮਾਂ ਨੂੰ ਇਸ ਲਈ ਕਮਰੇ ਵਿਚ ਬੰਦ ਕਰ ਦਿੱਤਾ ਕਿਉਂਕਿ ਨਾ ਤਾਂ ਦਰਬਾਰ ਸਾਹਿਬ ਨੂੰ ਪੈਂਦੀ ਚੌਂਕੀ ਨੂੰ ਸੂਚਨਾ ਦਿੱਤੀ ਤੇ ਨਾ ਹੀ ਇਸ ਸਬੰਧੀ ਐਸ. ਜੀ. ਪੀ. ਸੀ. ਨੂੰ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਦਿੱਤੀ ਗਈ ।

ਕੀ ਆਖਿਆ ਐਸ. ਜੀ. ਪੀ. ਅਧਿਕਾਰੀਆਂ ਨੇ

ਐੱਸ. ਜੀ. ਪੀ.ਸੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਸੰਗਤ ਸ਼ਰਧਾ ਨਾਲ ਆਉਂਦੀ ਹੈ । ਜੇਕਰ ਪੁਲਿਸ ਨੂੰ ਕਿਸੇ ਮਾਮਲੇ ਵਿੱਚ ਕਿਸੇ ਵਿਅਕਤੀ ਦੀ ਭਾਲ ਹੁੰਦੀ ਹੈ ਜਾਂ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਹੁੰਦਾ ਹੈ, ਤਾਂ ਉਸ ਦੀ ਜਾਣਕਾਰੀ ਪਹਿਲਾਂ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਨੀ ਲਾਜ਼ਮੀ ਹੈ। ਅੱਜ ਦੀ ਕਾਰਵਾਈ ਦੌਰਾਨ ਤਰਨਤਾਰਨ ਪੁਲਿਸ ਨੇ ਨਾ ਤਾਂ ਐੱਸ. ਜੀ. ਪੀ. ਸੀ. ਨੂੰ ਭਰੋਸੇ ਵਿੱਚ ਲਿਆ ਅਤੇ ਨਾ ਹੀ ਸਥਾਨਕ ਗਲਿਆਰਾ ਚੌਂਕੀ ਨੂੰ ਇਸ ਸਬੰਧੀ ਕੋਈ ਸੂਚਨਾ ਦਿੱਤੀ।

ਪੂਰੀ ਕਾਰਵਾਈ ਦੀ ਸਪੱਸ਼ਟ ਜਾਣਕਾਰੀ ਦੇਣ ਤੱਕ ਕੀਤਾ ਨਾ ਛੱਡਣ ਦਾ ਫ਼ੈਸਲਾ

ਭਰੋੋਸੇਯੋਗ ਸੂਤਰਾਂ ਅਨੁਸਾਰ ਟਾਸਕ ਫੋਰਸ (Task Force) ਵੱਲੋਂ ਕਾਬੂ ਕੀਤੇ ਗਏ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਉਦੋਂ ਤੱਕ ਨਾ ਛੱਡਣ ਦਾ ਫੈਸਲਾ ਕੀਤਾ ਗਿਆ ਹੈ, ਜਦੋਂ ਤੱਕ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਇਸ ਪੂਰੀ ਕਾਰਵਾਈ ਦੀ ਸਪੱਸ਼ਟ ਜਾਣਕਾਰੀ ਨਹੀਂ ਦਿੰਦੇ। ਐੱਸ. ਜੀ. ਪੀ. ਸੀ. ਨੇ ਸਪੱਸ਼ਟ ਕੀਤਾ ਹੈ ਕਿ ਉਹ ਹਮੇਸ਼ਾ ਕਾਨੂੰਨ ਦਾ ਸਹਿਯੋਗ ਕਰਦੇ ਹਨ, ਪਰ ਬਿਨਾਂ ਪੁੱਛ-ਗਿੱਛ ਜਾਂ ਦੱਸੇ ਕਿਸੇ ਨੂੰ ਵੀ ਪਵਿੱਤਰ ਅਸਥਾਨ ਤੋਂ ਇਸ ਤਰ੍ਹਾਂ ਚੁੱਕ ਕੇ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ।

Read More : ਐਸ. ਜੀ. ਪੀ. ਸੀ. ਦੇ ਪੰਜਵੀਂ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ

 

ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀ ਤੋਂ ਮਿਲਿਆ ਗਾਂਜਾ

0
Ganja

ਬੈਂਗਲੁਰੂ, 30 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ (Bengluru) ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਯਾਤਰੀ (Traveler) ਕੋਲੋਂ ਕਰੋੜਾਂ ਰੁਪਏ ਦਾ ਗਾਂਜਾ ਬਰਾਮਦ ਹੋਇਆ ਹੈ ।

ਕਿੰਨੀ ਕੀਮਤ ਦਾ ਤੇ ਕਿੰਨਾ ਹੈ ਗਾਂਜਾ

ਅੱਜ ਸ਼ੁੱਕਰਵਾਰ ਨੂੰ ਜੋ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (International airports) ‘ਤੇ ਬੈਂਕਾਕ ਤੋਂ ਆਉਣ ਵਾਲੇ ਇੱਕ ਯਾਤਰੀ ਤੋਂ ਗਾਂਜਾ ਪਕੜਿਆ ਗਿਆ ਹੈ ਦੀ ਕੀਮਤ ਜਿਥੇ 2.77 ਕਰੋੜ ਰੁਪਏ ਦੱਸੀ ਜਾ ਰਹੀ ਹੈ, ਉਥੇ ਹੀ ਇਸਦਾ ਭਾਰ 7. 92 ਕਿਲੋਗ੍ਰਾਮ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਉਸਨੂੰ ਤਸਕਰੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ (Arrested) ਕਰ ਲਿਆ ਗਿਆ ।

ਯਾਤਰੀ ਨੂੰ ਕੀਤਾ ਗਿਆ ਹੈ ਐਨ. ਡੀ. ਪੀ. ਐਸ. ਐਕਟ ਤਹਿਤ ਗ੍ਰਿਫ਼ਤਾਰ

ਅਧਿਕਾਰੀਆਂ ਅਨੁਸਾਰ ਜਿਸ ਵਿਅਕਤੀ ਤੋਂ ਗਾਂਜਾ (Ganja) ਬਰਾਮਦ ਕੀਤਾ ਗਿਆ ਹੈ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ. ਡੀ. ਪੀ. ਐਸ.) ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਪਕੜੇ ਗਏ ਵਿਅਕਤੀ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਲਿਆਂਦੀ ਗਈ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ।

Read more : ਤ੍ਰਿਪੁਰਾ ‘ਚ 100 ਕਰੋੜ ਰੁਪਏ ਦੇ ਗਾਂਜੇ ਦੇ ਪੌਦੇ ਨਸ਼ਟ ਕੀਤੇ

ਬਿਹਾਰ ਵਿਚ ਲੱਗੀ ਸਰਕਾਰੀ ਕਰਮਚਾਰੀਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੇ ਰੋਕ

0
Nitish yadav

ਬਿਹਾਰ, 30 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਕੀਤਾ ਹੈ ।

ਕੀ ਫ਼ੈਸਲਾ ਕੀਤਾ ਹੈ ਬਿਹਾਰ ਸਰਕਾਰ ਨੇ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਸਰਕਾਰ ਨੇ ਜੋ ਸਰਕਾਰੀ ਕਰਮਚਾਰੀਆਂ (Government employees) ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲਿਆ ਹੈ ਉਹ ਹੈ ਕਿ ਹੁਣ ਸਰਕਾਰੀ ਕਰਮਚਾਰੀ ਸੋਸ਼ਲ ਮੀਡੀਆ ਪਲੇਟਫਾਰਮਾਂ (Social media platforms) ਦਾ ਇਸਤੇਮਾਲ ਨਹੀਂ ਕਰ ਸਕਣਗੇ ।

ਉਕਤ ਫ਼ੈਸਲੇ ਨੂੰ ਮਨਜ਼ੂਰੀ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਬਿਹਾਰ ਸਰਕਾਰੀ ਸੇਵਕਾਂ ਦੇ ਆਚਰਣ (ਸੋਧ) ਨਿਯਮ-2026 ਤਹਿਤ ਦੇ ਦਿੱਤੀ ਗਈ । ਇਥੇ ਹੀ ਬਸ ਨਹੀਂ ਇਸ ਫ਼ੈਸਲੇ ਅਤੇ ਨਿਯਮ ਤਹਿ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਟਵਿੱਟਰ ਅਤੇ ਟੈਲੀਗ੍ਰਾਮ ਵਰਗੇ ਪਲੇਟਫਾਰਮਾਂ ‘ਤੇ ਸਰਕਾਰੀ ਕਰਮਚਾਰੀਆਂ ਦੀਆਂ ਗਤੀਵਿਧੀਆਂ ‘ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾਵੇਗੀ ।

ਕਿਊਂ ਲਿਆ ਗਿਆ ਹੈ ਇਹ ਫ਼ੈਸਲਾ

ਬਿਹਾਰ ਦੇ ਆਮ ਪ੍ਰਸ਼ਾਸਨ ਵਿਭਾਗ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਹਾਲ ਹੀ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਸਰਕਾਰੀ ਕਰਮਚਾਰੀਆਂ ਦੁਆਰਾ ਸੋਸ਼ਲ ਮੀਡੀਆ ਪੋਸਟਾਂ ਨੇ ਸਰਕਾਰ ਦਾ ਅਕਸ ਅਤੇ ਵਿਭਾਗੀ ਅਨੁਸ਼ਾਸਨ ਨੂੰ ਨੁਕਸਾਨ ਪਹੁੰਚਾਇਆ ਹੈ । ਨਤੀਜੇ ਵਜੋਂ 1976 ਦੇ ਸੇਵਾ ਆਚਰਣ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ ਅਤੇ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ ਹਨ । ਇਹਨਾਂ ਹਦਾਇਤਾਂ ਦੀ ਉਲੰਘਣਾਂ ਕਰਨ ‘ਤੇ ਸਬੰਧਤ ਕਰਮਚਾਰੀ ਵਿਰੁੱਧ ਵਿਭਾਗੀ ਕਾਰਵਾਈ, ਤਨਖਾਹ ਫ੍ਰੀਜ਼, ਮੁਅੱਤਲੀ, ਜਾਂ ਹੋਰ ਸਜ਼ਾਤਮਕ ਉਪਾਅ ਹੋ ਸਕਦੇ ਹਨ ।

Read More : ਫਰਾਂਸ ‘ਚ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ 15 ਸਾਲ ਤੋਂ ਘੱਟ ਉਮਰ ਦੇ ਬੱਚੇ

ਪੁੱਤਰ ਨੇ ਹੀ ਕੀਤੀ ਬਜੁਰਗ ਮਾਂ ਦੀ ਹੱਤਿਆ

0
Killed

ਓੜੀਸਾ, 30 ਜਨਵਰੀ 2026 : ਭਾਰਤ ਦੇਸ਼ ਸੂਬੇ ਓੜੀਸਾ (Odisha) ਵਿਖੇ ਇਕ ਪੁੱਤਰ ਵਲੋਂ ਆਪਣੀ ਹੀ ਬਜ਼ੁਰਗ ਮਾਂ (Elderly mother) ਨੂੰ ਜਾਨ ਤੋਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਜਿਸਨੂੰ ਉਤਾਰ ਦਿੱਤਾ ਗਿਆ ਮੌਤ ਦੇ ਘਾਟ

ਪ੍ਰਾਪਤ ਜਾਣਕਾਰੀ ਮੁਤਾਬਕ ਓੜੀਸਾ ਵਿਖੇ ਜਿਸ ਪੁੱਤਰ ਨੇ ਆਪਣੀ ਹੀ ਬਜ਼ੁਰਗ ਮਾਂ ਨੂੰ ਜਾਨੋਂ ਮਾਰ (Kill yourself) ਦਿੱਤਾ ਹੈ ਦੀ ਪਛਾਣ ਰਾਇਮਨੀ ਸਿੰਘ ਵਜੋਂ ਹੋਈ ਹੈ । ਜਿਸ ਮਾਂ ਦੇ ਪੁੱਤਰ ਨੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ ਉਹ 35 ਕੁ ਸਾਲਾਂ ਦਾ ਹੈ । ਪੁਲਸ ਮੁਤਾਬਕ 35 ਸਾਲਾ ਆਦਿਵਾਸੀ ਵਿਅਕਤੀ ਨੇ ਆਪਣੀ ਮਾਂ ਦਾ ਕਤਲ (Murder) ਜਾਦੂ ਟੂਣੇ ਦੇ ਸ਼ੱਕ ਵਿਚ ਕੀਤਾ ਜਾਪਦਾ ਹੈ ।

ਪੁਲਸ ਨੇ ਹੋਰ ਕੀ ਕੀ ਜਾਣਕਾਰੀ ਦਿੱਤੀ

ਪੁਲਸ ਨੇ ਦੱਸਿਆ ਕਿ ਰਾਇਮਨੀ ਸਿੰਘ (Raimani Singh) ਦੀ ਹੱਤਿਆ ਉਸਦੇ ਪੁੱਤਰ ਤਪਨ ਸਿੰਘ (Tapan Singh) ਨੇ ਵੀਰਵਾਰ ਨੂੰ ਬੇਤਨੋਟੀ ਥਾਣਾ ਖੇਤਰ ਦੇ ਕੋਲਾਰਾਫੁਲੀਆ ਪਿੰਡ ਵਿੱਚ ਕਰ ਦਿੱਤੀ ਸੀ । ਪੁਲਿਸ ਨੇ ਕਿਹਾ ਕਿ ਜਦੋਂ ਪੁੱਤਰ ਵਲੋਂ ਆਪਣੀ ਮਾਂ ਨੂੰ ਜਾਦੂ ਟੂਣੇ ਦੇ ਸ਼ੱਕ ਵਿਚ ਜਾਨੋਂ ਮਾਰਿਆ ਗਿਆ ਤਾਂ ਬਜ਼ੁਰਗ ਔਰਤ ਦੀ ਮੌਕੇ `ਤੇ ਹੀ ਮੌਤ ਹੋ ਗਈ ਸੀ ਅਤੇ ਬੇਤਨੋਟੀ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ।

ਕੀ ਦੱਸਿਆ ਥਾਣਾ ਇੰਚਾਰਜ ਨੇ

ਓੜੀਸਾ ਦੇ ਬੇਤਨੋਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਸਸਮਿਤਾ ਮੋਹੰਤੋ ਨੇ ਕਿਹਾ ਕਿ ਤਪਨ ਨੇ ਆਪਣੀ ਮਾਂ ਨੂੰ ਇਸ ਲਈ ਮਾਰਿਆ, ਕਿਉਂਕਿ ਉਸਨੂੰ ਸ਼ੱਕ ਸੀ ਕਿ (ਉਸਦੀ ਮਾਂ) ਉਸਦੀ ਪਤਨੀ `ਤੇ ਜਾਦੂ-ਟੂਣਾ ਕਰਦੀ ਹੈ, ਜੋ ਅਕਸਰ ਬਿਮਾਰ ਰਹਿੰਦੀ ਹੈ । ਪੁਲਸ ਨੇ ਕਿਹਾ ਕਿ ਤਪਨ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

Read More : ਚਿੱਟੇ ਦਿਨ ਡੇਰਾ ਬਾਬਾ ਨਾਨਕ ਵਿਖੇ ਇਕ ਵਿਅਕਤੀ ਦਾ ਕੀਤਾ ਕਤਲ

ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਚਾਰ ਲੋਕਾਂ ਦੀ ਹੋਈ ਮੌਤ

0
Accident

ਮੱਧ ਪ੍ਰਦੇਸ਼, 30 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਗਵਾਲੀਅਰ ਸ਼ਹਿਰ ਵਿਖੇ ਇਕ ਸੜਕੀ ਹਾਦਸੇ ਵਿਚ ਚਾਰ ਵਿਅਕਤੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ ।

ਕਿਸ ਕਿਸ ਵਿਚਕਾਰ ਹੋਈ ਟੱਕਰ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਜੋ ਇਕ ਸੜਕ ਹਾਦਸੇ (Road accidents) ਵਿਚ ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਇਹ ਸੜਕ ਹਾਦਸਾ ਟਰੱਕ ਵਲੋਂ ਕਾਰ ਨੂੰ ਟੱਕਰ ਮਾਰ ਦੇਣ ਤੇ ਵਾਪਰਿਆ ਹੈ । ਉਕਤ ਹਾਦਸਾ ਗਵਾਲੀਆ ਵਿਖੇ ਭਿੰਡ ਰੋਡ ਹਾਈਵੇ ਤੇ ਬੰਟੂ ਢਾਬੇ ਦੇ ਸਾਹਮਣੇ ਹੋਇਆ ਹੈ । ਉਕਤ ਹਾਦਸੇ ਦਾ ਕਾਰਨ ਸੰਘਣੀ ਧੁੰਦ (Thick fog) ਮੰਨਿਆਂ ਜਾ ਰਿਹਾ ਹੈ ।

ਮ੍ਰਿਤਕਾਂ ਵਿਚ ਕੌਣ ਕੌਣ ਹੈ ਸ਼ਾਮਲ

ਟਰੱਕ-ਕਾਰ (Truck-car) ਸੜਕ ਹਾਦਸੇ ਵਿਚ ਜਿਨ੍ਹਾਂ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਵਿਚ ਦੋ ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ । ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੌਰਭ ਸ਼ਰਮਾ ਵਾਸੀ ਮਹਿਗਾਂਵ, ਜੋਤੀ ਯਾਦਵ, ਭੂਰੇ ਪ੍ਰਜਾਪਤੀ ਅਤੇ ਉਮਾ ਰਾਠੌਰ ਪਤਨੀ ਰਾਮ ਰਾਠੌਰ ਵਾਸੀ ਭਿੰਡ ਵਜੋਂ ਹੋਈ ਹੈ । ਇਹ ਸਾਰੇ ਭਿੰਡ ਜਿ਼ਲ੍ਹੇ ਦੇ ਰਹਿਣ ਵਾਲੇ ਹਨ ।

Read More : ਸਿਰਸਾ ਚ ਵਾਪਰਿਆ ਸੜਕ ਹਾਦਸਾ , ਵਿਅਕਤੀ ਦੀ ਹੋਈ ਮੌਤ

ਕਰੋੜਾਂ ਰੁਪਏ ਦੀ ਹੈਰੋਇਨ ਸਣੇ ਦੋ ਵਿਅਕਤੀ ਅੰਮ੍ਰਿਤਸਰ ਪੁਲਸ ਵਲੋਂ ਕਾਬੂ

0
Heroin

ਅੰਮ੍ਰਿਤਸਰ, 30 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਪੁਲਸ (Amritsar Police) ਵਲੋਂ ਇੱਕ ਅੰਤਰਰਾਸ਼ਟਰੀ ਸਰਹੱਦ ਪਾਰ ਨਸ਼ਾ ਤਸਕਰੀ ਗਿਰੋਹ ਦਾ ਪਰਦਾਸ਼ ਫਾਸ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਨਸ਼ਾ ਤਸਕਰੀ ਗਿਰੋਹ ਤੋਂ ਕੀ ਬਰਾਮਦ ਕੀਤਾ ਹੈ ਪੁਲਸ ਨੇ

ਅੰਮ੍ਰਿਤਸਰ ਜਿ਼ਲ੍ਹੇ ਦੀ ਦਿਹਾਤੀ ਪੁਲਸ ਨੇ ਇੱਕ ਵੱਡੀ ਕਾਰਵਾਈ ਤਹਿਤ ਜੋ ਇੱਕ ਅੰਤਰਰਾਸ਼ਟਰੀ ਸਰਹੱਦ ਪਾਰ ਨਸ਼ਾ ਤਸਕਰੀ ਗਿਰੋਹ (Drug trafficking gang) ਦਾ ਪਰਦਾਫਾਸ਼ ਕਰਦਿਆਂ ਜਿਹੜੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 51.5 ਕਿਲੋਗ੍ਰਾਮ ਹੈਰੋਇਨ (Heroin) ਬਰਾਮਦ ਕੀਤੀ ਹੈ । ਜਾਣਕਾਰੀ ਮੁਤਾਬਕ ਉਕਤ ਹੈਰੋਇਨ 103 ਪੈਕੇਟਾਂ ਵਿੱਚ ਪੈਕ ਸੀ ਅਤੇ ਇਹ ਅੰਤਰਰਾਸ਼ਟਰੀ ਬਾਜ਼ਾਰ (International markets) ਵਿਚ ਘੱਟੋ ਘੱਟ ਦੋ ਕਰੋੜ ਰੁਪਏ ਦੀ ਕੀਮਤ ਦੀ ਦੱਸੀ ਜਾ ਰਹੀ ਹੈ ।

ਕੀ ਦੱਸਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਵੀ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ `ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮਹੱਤਵਪੂਰਨ ਡਿਜੀਟਲ ਸਬੂਤ ਸਾਹਮਣੇ ਆਏ ਹਨ, ਜਿਸ ਵਿੱਚ ਕਾਲ ਰਿਕਾਰਡ ਅਤੇ ਚੈਟ ਸ਼ਾਮਲ ਹਨ। ਇਹ ਜਾਣਕਾਰੀ ਨੈੱਟਵਰਕ ਦੀ ਡੂੰਘਾਈ ਨੂੰ ਦਰਸਾਉਂਦੀ ਹੈ ।

ਤਸਕਰਾਂ ਵਿਰੁੱਧ ਕੀਤਾ ਗਿਆ ਹੈ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਇਸ ਮਾਮਲੇ ਵਿੱਚ ਘਰਿੰਡਾ ਪੁਲਸ ਸਟੇਸ਼ਨ ਵਿੱਚ ਐਨ. ਡੀ. ਪੀ. ਐਸ. ਐਕਟ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ । ਪੁਲਸ ਹੁਣ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਵਾਲੇ ਲਿੰਕਾਂ ਦੀ ਜਾਂਚ ਕਰ ਰਹੀ ਹੈ । ਪੰਜਾਬ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਨਾਰਕੋ-ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਮੁਹਿੰਮ ਬੇਰੋਕ ਜਾਰੀ ਰਹੇਗੀ। ਸੂਬੇ ਨੂੰ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਉਣ ਲਈ ਹਰ ਸੰਭਵ ਸਖ਼ਤ ਕਦਮ ਚੁੱਕੇ ਜਾਣਗੇ ।

Read More : ਨਸ਼ਿਆਂ ਵਿਰੁੱਧ ਜੰਗ ਵਿਚ ਹੈਰੋਇਨ ਸਮੇਤ 42 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਕਾਬੂ

ਹਰਿਆਣਾ ਐਸ. ਜੀ. ਐਮ. ਸੀ. ਬਜਟ ਮਾਮਲੇ ਦੀ ਹੋਈ ਕੋਰਟ ਵਿਚ ਸੁਣਵਾਈ

0
jagdeesh Jhinda

ਹਰਿਆਣਾ, 30 ਜਨਵਰੀ 2026 : ਹਰਿਆਣਾ (Haryana) ਵਿਖੇ ਬਣੀ ਸ਼ੋ੍ਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਸ ਵਲੋਂ ਆਪਣਾ 104 ਕਰੋੜ ਦੇ ਕਰੀਬ ਦਾ ਬਜਟ ਪਾਸ ਕਰ ਦਿੱਤਾ ਗਿਆ ਸੀ ਦੇ ਮਾਮਲੇ ਦੀ ਕੋਰਟ ਵਿਚ ਸੁਣਵਾਈ ਹੋਈ ।

ਕਿਸ ਨੇ ਦਾਇਰ ਕੀਤੀ ਸੀ ਬਜਟ ਖਿਲਾਫ਼ ਪਟੀਸ਼ਨ

ਹਰਿਆਣਾ ਵਿਖੇ ਬਣੀ ਐਸ. ਜੀ. ਐਮ. ਸੀ. ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਜੋ ਕਰੋੜਾਂ ਦਾ ਬਜਟ ਪਾਸ ਕਰ ਦਿੱਤਾ ਗਿਆ ਸੀ ਦੇ ਚਲਦਿਆਂ ਇਕ ਨਵਾਂ ਵਿਵਾਦ ਜਿਹਾ ਖੜ੍ਹਾ ਹੋ ਗਿਆ ਸੀ ਅਤੇ ਉਸ ਦੇ ਚਲਦਿਆਂ ਕਮੇਟੀ ਦੇ ਉਪ-ਪ੍ਰਧਾਨ ਗੁਰਮੀਤ ਸਿੰਘ ਵਲੋਂ ਕੋਰਟ ਵਿਚ ਪਟੀਸ਼ਨ ਦਾਖਲ ਕਰ ਦਿੱਤੀ ਗਈ ਸੀ, ਜਿਸਦੇ ਚਲਦਿਆਂ ਅੱਜ ਪੰਚਕੂਲਾ ਵਿਖੇ ਬਣੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਗਈ । ਉਕਤ ਮਾਮਲੇ ਦੀ ਸੁਣਵਾਈ ਦੌੌਰਾਨ ਅੱਜ ਜਿਥੇ ਪ੍ਰਧਾਨ ਝੀਂਡਾ ਮੌਜੂਦ ਸਨ, ਉਥੇ ਬਲਜੀਤ ਸਿੰਘ ਦਾਦੂਵਾਲ ਸਮੇਤ 49 ਮੈਂਬਰ ਵੀ ਮੌਜੂਦ ਸਨ  ।

ਮਾਮਲੇ ਦੀ ਅਗਲੀ ਸੁਣਵਾਈ ਕਦੋਂ ਦੀ ਪਈ

ਪੰਚਕੂਲਾ ਦੇ ਜਿ਼ਲਾ ਸਕੱਤਰੇਤ ਵਿਖੇ ਸਾਬਕਾ ਜਸਟਿਸ ਦਰਸ਼ਨ ਸਿੰਘ (Justice Darshan Singh) ਜਿਨ੍ਹਾਂ ਨੇ ਹਰਿਆਣਾ ਐਸ. ਜੀ. ਐਮ. ਸੀ. ਦੇ ਮਾਮਲੇ ਦੀ ਸੁਣਵਾਈ ਕੀਤੀ ਨੇ ਸੁਣਵਾਈ ਦੌਰਾਨ ਅਗਲੀ ਪੇਸ਼ੀ 13 ਫਰਵਰੀ ਨਿਰਧਾਰਤ ਕਰ ਦਿੱਤੀ ਹੈ ।

ਕੀ ਆਖਿਆ ਪ੍ਰਧਾਨ ਜਗਦੀਸ਼ ਝੀਂਡਾ ਨੇ

ਮਾਮਲੇ ਦੀ ਸੁਣਵਾਈ ਤੋਂ ਬਾਅਦ ਹਰਿਆਣਾ ਸੀ. ਜੀ. ਐਮ. ਸੀ. ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ (Jagdish Singh Jhinda) ਨੇ ਕਿਹਾ ਕਿ ਬਜਟ ਨਿਆਂਇਕ ਕਮਿਸ਼ਨ ਦੇ ਹੁਕਮਾਂ ਅਨੁਸਾਰ ਅਤੇ ਇਸਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਗੁਰਦੁਆਰਿਆਂ ਦੇ ਸੁਧਾਰ ਅਤੇ ਪ੍ਰਬੰਧਨ ਲਈ ਪਾਸ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਹਾਈ ਕੋਰਟ ਜਾਣਾ ਪਿਆ ਤਾਂ ਉਹ ਜਾਣਗੇ ।

ਪਟੀਸ਼ਨਕਰਤਾ ਦੀਦਾਰ ਸਿੰਘ ਨਲਵੀ ਨੇ ਕੀ ਆਖਿਆ

ਉਕਤ ਮਾਮਲੇ ਵਿਚ ਪਟੀਸ਼ਨਕਰਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Haryana Sikh Gurdwara Management Committee) ਦੇ ਮੈਂਬਰ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਕੀਤਾ ਗਿਆ ਬਜਟ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਅਤੇ ਐਕਟ ਦੇ ਉਪਬੰਧਾਂ ਦੇ ਵਿਰੁੱਧ ਹੈ । ਉਨ੍ਹਾਂ ਕਿਹਾ ਕਿ ਬਜਟ ਕਾਨੂੰਨ ਅਨੁਸਾਰ ਪੇਸ਼ ਨਹੀਂ ਕੀਤਾ ਗਿਆ ਅਤੇ ਇਸਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਅੱਜ ਸੁਣਵਾਈ ਹੋਵੇਗੀ ਅਤੇ ਬਜਟ ਰੱਦ ਕਰ ਦਿੱਤਾ ਜਾਵੇਗਾ, ਪਰ ਹੁਣ ਇੱਕ ਨਵੀਂ ਤਰੀਕ ਨਿਰਧਾਰਤ ਕੀਤੀ ਗਈ ਹੈ ।

ਬਲਜੀਤ ਸਿੰਘ ਦਾਦੂਵਾਲ ਨੇ ਕੀ ਆਖਿਆ

ਹਰਿਆਣਾ ਬਜਟ ਮਾਮਲੇ ਵਿਚ ਬਲਜੀਤ ਸਿੰਘ ਦਾਦੂਵਾਲ (Baljit Singh Daduwal) ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਨਿਆਂਇਕ ਕਮਿਸ਼ਨ ਦੇ ਸਾਹਮਣੇ ਅੱਜ ਸੁਣਵਾਈ ਤੈਅ ਕੀਤੀ ਗਈ ਸੀ, ਅਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਦੁਆਰਾ ਇੱਕ ਕੇਸ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ 7 ਜਨਵਰੀ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਕੋਰਮ ਦੀ ਘਾਟ ਸੀ, ਜਿਸ ਵਿੱਚ ਸਿਰਫ਼ 28 ਮੈਂਬਰ ਮੌਜੂਦ ਸਨ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਮੈਂਬਰਾਂ ਦੇ ਦਸਤਖਤ ਜਾਂਚ ਦਾ ਵਿਸ਼ਾ ਸਨ ।

Read Moe : ਹਰਿਆਣਾ ਐੱਸ. ਜੀ. ਪੀ. ਸੀ. ਦਾ ਬਜਟ 104 ਕਰੋੜ 50 ਲੱਖ ਵਿਚ ਪਾਸ