Home Blog Page 16

ਅਦਾਕਾਰ ਸਿ਼ਆਸ ਕਰੀਮ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ

0
Siyas Karim

ਕੋਚੀ, 1 ਮਈ 2026 : ਭਾਰਤ ਦੇਸ਼ ਦੇ ਸ਼ਹਿਰ ਕੋਚੀ (Kochi) ਵਿਖੇ ਅਦਾਕਾਰ ਅਤੇ ਰਿਐਲਿਟੀ ਸ਼ੋਅ ਸਟਾਰ ਦੇ ਵਿਰੁੱਧ ਧੋਖਾਧੜੀ (Fraud) ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਦੀ ਸਿ਼ਕਾਇਤ ਤੇ ਕੀਤਾ ਗਿਆ ਹੈ ਕੇਸ ਦਰਜ

ਅਦਾਕਾਰ ਅਤੇ ਰਿਐਲਿਟੀ ਸ਼ੋਅ ਸਟਾਰ ਸਿ਼ਆਸ ਕਰੀਮ (Siyas Karim) ਦੇ ਖਿਲਾਫ ਇਕ ਔਰਤ ਨਾਲ ਕਥਿਤ ਧੋਖਾਦੇਹੀ, ਉਸ ਵਾਰ ਦੀ ਮਰਿਆਦਾ ਭੰਗ ਕਰਨ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਹੇਠ ਮਾਮਲਾ ਦਰਜ (Case registered) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਨੁਸਾਰ ਇਹ ਮਾਮਲਾ ਕਰੀਮ ਦੀ ਮਹਿਲਾ ਕਾਰੋਬਾਰੀ ਭਾਈਵਾਲ ਦੀ ਸਿਕਾਇਤ ਦੇ ਆਧਾਰ `ਤੇ ਦਰਜ ਕੀਤਾ ਗਿਆ ਹੈ ।

ਕੀ ਦੋਸ਼ ਲਗਾਇਆ ਗਿਆ ਹੈ ਸਿਕਾਇਤ ਵਿਚ

ਸਿਕਾਇਤ ‘ਚ ਦੋਸ਼ ਲਾਇਆ ਗਿਆ ਹੈ ਕਿ ਕਰੀਮ ਨੇ ਇਕ ਨਵੇਂ ਕਾਰੋਬਾਰ ‘ਚ ਭਾਈਵਾਲੀ ਦਾ ਵਾਅਦਾ ਕਰ ਕੇ ਔਰਤ ਤੋਂ ਲੱਖਾਂ ਰੁਪਏ ਲੈ ਲਏ ਅਤੇ ਬਾਅਦ ‘ਚ ਸਮਝੌਤੇ ਦੀ ਪਾਲਣਾ ਨਹੀਂ ਕੀਤੀ । ਸਿ਼ਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਸ ਨੇ ਆਪਣੀ ਰਾਸ਼ੀ ਵਾਪਸ ਮੰਗੀ ਤਾਂ ਕਰੀਮ ਨੇ ਉਸ ਨੂੰ ਕਥਿਤ ਰੂਪ ‘ਚ ਧਮਕੀ ਦਿੱਤੀ । ਪੁਲਸ ਸੂਤਰਾਂ ਮੁਤਾਬਕ ਵਿਦੇਸ਼ ‘ਚ ਰਹਿ ਰਹੀ ਸਿ਼ਕਾਇਤਕਰਤਾ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਮੁਲਜ਼ਮ ਦੇ ਸੰਪਰਕ ‘ਚ ਆਈ ਸੀ ।

ਧੂਰੀ `ਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ ਦਾ ਕੰਮ ਸ਼ੁਰੂ

0
railway over bridge

ਧੂਰੀ, 1 ਮਈ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਅਧੀਨ ਆਉਂਦੇ ਸ਼ਹਿਰ ਧੂਰੀ ਵਿਖੇ ਕਰੋੜਾਂ ਦੀ ਲਾਗਤ ਬਣਾਏ ਜਾਣ ਵਾਲੇ ਰੇਲਵੇ ਓਵਰ ਬ੍ਰਿਜ (railway over bridge) ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।

ਕਿੰਨੇ ਕਰੋੜ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਦਾ ਕੰਮ ਹੋਇਆ ਸ਼ੁਰੂ

ਧੂਰੀ ਸ਼ਹਿਰ ਵਾਸੀਆਂ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਧੂਰੀ ਵਿੱਚ 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ (ਆਰ. ਓ. ਬੀ.) ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ । ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਹੋ ਗਈ ਹੈ ।

ਕਿਥੋਂ ਤੋਂ ਲੈ ਕੇ ਕਿਥੇ ਤੱਕ ਉਤਰੇਗਾ ਇਹ ਬਾਈਪਾਸ

ਇਹ ਰੇਲਵੇ ਓਵਰਬ੍ਰਿਜ ਬਾਗੜੀਆਂ ਚੌਂਕ ਨੇੜੇ ਮਹਾਂਵੀਰ ਮੰਦਰ ਕੋਲੋਂ ਸ਼ੁਰੂ ਹੋ ਕੇ ਧੂਰੀ ਬਾਈਪਾਸ ‘ਤੇ ਜਾ ਕੇ ਉਤਰੇਗਾ । ਇਹ ਪੁਲ ਸ਼ੇਰੋ ਡਿਸਟ੍ਰੀਬਿਊਟਰੀ ਡਰੇਨ ਤੋਂ ਲੰਘਦਾ ਹੋਇਆ ਰਾਜਪੁਰਾ-ਬਠਿੰਡਾ ਅਤੇ ਧੂਰੀ-ਲੁਧਿਆਣਾ ਰੇਲਵੇ ਲਾਈਨਾਂ ਨੂੰ ਕਵਰ ਕਰੇਗਾ । ਇਸ ਦੇ ਨਿਰਮਾਣ ਨਾਲ ਧੂਰੀ ਬਾਈਪਾਸ ਅਤੇ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਨੂੰ ਵੱਡੀ ਰਾਹਤ ਮਿਲੇਗੀ ।

ਧੂਰੀ ਵਾਸੀਆਂ ਨੇ ਕੀਤਾ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ

ਸ਼ਹਿਰ ਵਾਸੀਆਂ ਨੇ ਇਸ ਪ੍ਰੋਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਧੂਰੀ ਦੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਦੌਰਾਨ ਵੱਡੀ ਸਹੂਲਤ ਮਿਲੇਗੀ ਅਤੇ ਰੇਲਵੇ ਫਾਟਕਾਂ ‘ਤੇ ਲੱਗਣ ਵਾਲੇ ਲੰਮੇ ਜਾਮ ਤੋਂ ਛੁਟਕਾਰਾ ਮਿਲੇਗਾ । ਧੂਰੀ ਵਾਸੀਆਂ ਨੇ ਕਿਹਾ ਕਿ ਇਸ ਪੁਲ ਦਾ ਨਿਰਮਾਣ ਪੂਰਾ ਹੋਣ ਨਾਲ ਸ਼ਹਿਰ ਦੀ ਤਕਦੀਰ ਬਦਲ ਜਾਵੇਗੀ । ਵਪਾਰਕ, ਉਦਯੋਗਿਕ ਅਤੇ ਸਮਾਜਿਕ ਵਿਕਾਸ ਨੂੰ ਨਵਾਂ ਹੁੰਗਾਰਾ ਮਿਲੇਗਾ ਅਤੇ ਧੂਰੀ ਨੂੰ ਇੱਕ ਆਧੁਨਿਕ ਅਤੇ ਸੁਚੱਜੇ ਸ਼ਹਿਰ ਵਜੋਂ ਨਵੀਂ ਪਛਾਣ ਮਿਲੇਗੀ ।

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸਿ਼ਪ `ਚ ਹਿੱਸਾ ਲਵੇਗੀ 56 ਮੈਂਬਰੀ ਭਾਰਤੀ ਟੀਮ

0
Boxing

ਨਵੀਂ ਦਿੱਲੀ, 1 ਮਈ 2026 : ਏਸ਼ੀਆਈ ਮੁੱਕੇਬਾਜੀ ਚੈਂਪੀਅਨਸਿਪ (Asian Boxing Championship) ਜੋ ਕਿ ਉਜਬੇਕਿਸਤਾਨ ਦੇ ਤਾਸਕੰਦ ਵਿਖੇ ਹੋਣ ਜਾ ਰਹੀ ਹੈ ਵਿਚ 56 ਮੈਂਬਰਾਂ ਤੇ ਆਧਾਰਤ ਭਾਰੀ ਟੀਮ ਵਲੋਂ ਵੀ ਹਿੱਸਾ ਲਿਆ ਜਾਵੇਗਾ ।

ਕਿਹੜੇ ਵਰਗ ਵਿਚਕਾਰ ਹੋਵੇਗੀ ਇਹ ਚੈਂਪੀਅਨਸਿ਼ਪ

ਭਾਰਤ ਦੀ 56 ਮੈਂਬਰੀ ਮੁੱਕੇਬਾਜ਼ੀ ਟੀਮ ਸ਼ੁੱਕਰਵਾਰ ਤੋਂ ਉਜ਼ਬੇਕਿਸਤਾਨ ਦੇ ਤਾਸ਼ਕੰਦ (Tashkand)`ਚ ਹੋਣ ਵਾਲੀ ਏਸ਼ੀਆਈ ਮੁੱਕੇਬਾਜ਼ੀ ਅੰਡਰ-15 ਅਤੇ ਅੰਡਰ-17 ਚੈਂਪੀਅਨਸਿ਼ਪ 2026 ‘ਚ ਆਪਣੀ ਮੁਹਿੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ । ਭਾਰਤ ਇਸ ਵੱਕਾਰੀ ਉਮਰ-ਵਰਗ ਟੂਰਨਾਮੈਂਟ ‘ਚ ਲੜਕਿਆਂ ਤੇ ਲੜਕੀਆਂ, ਦੋਵੇਂ ਹੀ ਵਰਗਾਂ ‘ਚ ਇਕ ਮਜ਼ਬੂਤ ਤੇ ਸੰਤੁਲਿਤ ਟੀਮ ਨਾਲ ਉਤਰ`ਰਿਹਾ ਹੈ । ਭਾਰਤੀ ਅੰਡਰ-17 ਟੀਮਾਂ ‘ਚ ਲੜਕਿਆਂ ਤੇ ਲੜਕੀਆਂ, ਦੋਵੇਂ ਹੀ ਵਰਗਾਂ ‘ਚ 13-13 ਮੁੱਕੇਬਾਜ਼ ਸ਼ਾਮਿਲ ਹੋਣਗੇ । ਇਹ ਮੁੱਕੇਬਾਜ਼ (Boxer) 44-46 ਕਿ. ਗ੍ਰਾ. ਤੋਂ ਲੈ ਕੇ +80 ਕਿ. ਗ੍ਰਾ. ਤੱਕ ਦੇ ਵੱਖ-ਵੱਖ ਭਾਰ ਵਰਗਾਂ ‘ਚ ਮੁਕਾਬਲਾ ਕਰਨਗੇ । ਹਰੇਕ ਟੀਮ ਨਾਲ 4 ਕੋਚ ਤੇ ਇਕ ਫਿਜ਼ੀਓਥੈਰੇਪਿਸਟ ਵੀ ਹੋਵੇਗਾ।

ਲੜਕਿਆਂ ਤੇ ਲੜਕੀਆਂ ਦੇ ਅੰਡਰ-15 ਵਿਚ ਕਿੰਨੇ-ਕਿੰਨੇ ਮੁੱਕੇਬਾਜ ਸ਼ਾਮਲ ਹਨ

ਉੱਥੇ ਹੀ ਅੰਡਰ-15 ਟੀਮਾਂ ‘ਚ ਲੜਕਿਆਂ ਤੇ ਲੜਕੀਆਂ, ਦੋਵੇਂ ਹੀ ਵਰਗਾਂ ‘ਚ 15-15 ਮੁੱਕੇਬਾਜ਼ ਸ਼ਾਮਿਲ ਹਨ । ਇਹ ਮੁੱਕੇਬਾਜ਼ 30-33 ਕਿਲੋਗ੍ਰਾਮ ਤੋਂ ਲੈ ਕੇ +70 ਕਿ. ਗ੍ਰਾ. ਤੱਕ ਦੇ ਵਰਗਾਂ ‘ਚ ਮੁਕਾਬਲਾ ਕਰਨਗੇ ਤੇ ਹਰੇਕ ਟੀਮ ਨਾਲ 5 ਕੋਚ ਤੇ ਇਕ ਫਿਜ਼ੀਓ ਹੋਵੇਗਾ। ਇਹ ਚੈਂਪੀਅਨਸ਼ਿਪ (Championship) ਅਗਲੀ ਪੀੜ੍ਹੀ ਦੇ ਬਿਹਤਰੀਨ ਮੁੱਕੇਬਾਜ਼ਾਂ ਦੀ ਪਛਾਣ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਲਈ ਇਕ ਅਹਿਮ ਮੰਚ ਦਾ ਕੰਮ ਕਰਦੀ ਹੈ । ਉਮੀਦ ਹੈ ਕਿ ਇਨ੍ਹਾਂ ‘ਚੋਂ ਕਈ ਯੁਵਾ ਖਿਡਾਰੀ ਰਾਸ਼ਟਰੀ ਪੱਧਰ ਜਗ੍ਹਾ ‘ਤੇ ਅੱਗੇ ਵਧਦੇ ਹੋਏ ਆਉਣ ਵਾਲੇ ਸਾਲਾਂ ‘ਚ ਵੱਡੇ ਕੌਮਾਂਤਰੀ ਟੂਰਨਾਮੈਂਟਾਂ (International tournaments) ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ ।

ਸੁੱਖਾ ਕਾਹਲਵਾਂ ਕਤਲ ਮਾਮਲੇ ਦਾ ਮੁੱਖ ਗਵਾਹ ਉਤਾਰਿਆ ਮੌਤ ਦੇ ਘਾਟ

0
murder

ਕਪੂਰਥਲਾ, 1 ਮਈ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੇ ਢਿਲਵਾਂ ਖੇਤਰ ਵਿਖੇ ਬੀਤੀ ਰਾਤ ਕਾਰ ਵਿਚ ਬੈਠੇ ਗੁਰਪ੍ਰੀਤ ਸਿੰਘ ਉਰਫ ਗੋਪੀ (Gurpreet Singh alias Gopi) ਨਾਮ ਦੇ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਬੀਤੀ ਦੇਰ ਰਾਤ ਜੋ ਜੀ. ਟੀ. ਰੋਡ ’ਤੇ ਏਵਨ ਪੈਲੇਸ ਦੇ ਨੇੜੇ ਕਾਰ ਵਿੱਚ ਬੈਠੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਿੱਝਰ ਨੂੰ ਅਣਪਛਾਤੇ ਹਮਲਾਵਰਾਂ (Unknown attackers) ਨੇ ਨਿਸ਼ਾਨਾ ਬਣਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਹੈ ਇਹ ਗੋਪੀ ਮ੍ਰਿਤਕ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਦਾ ਮੁੱਖ ਗਵਾਹ ਸੀ । ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ ।

ਕੀ ਆਖਿਆ ਮ੍ਰਿਤਕ ਦੀ ਮਾਂ ਨੇ

ਗੋਲੀਬਾਰੀ (Shooting) ਕਰਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਮਾਤਾ ਨੇ ਕਿਹਾ ਕਿ ਗੋਪੀ ਨੂੰ ਪਹਿਲਾਂ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ ਪਰ ਫਿਰ ਵੀ ਉਸਦੀ ਸੁਰੱਖਿਆ ਲਈ ਕੋਈ ਇੰਤਜ਼ਾਮ ਨਾ ਕੀਤੇ ਜਾਣ ਕਾਰਨ ਅੱਜ ਗੋਪੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਜੇਕਰ ਗੋਪੀ ਨਿੱਝਰ ਨੂੰ ਸੁਰੱਖਿਆ ਦਿੱਤੀ ਹੁੰਦੀ ਤਾਂ ਇਹ ਹਾਦਸਾ ਟਲ ਸਕਦਾ ਸੀ । ਇਸ ਮੌਕੇ ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਕਤਲ ਕਰਨ ਵਾਲਿਆਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ।

ਵਾਰ-ਵਾਰ ਵਿਸ਼ੇਸ਼ ਸੈਸ਼ਨ ਬੁਲਾਉਣ ਨੂੰ ਲੈ ਕੇ ਬਾਜਵਾ ਤੇ ਮਾਨ ਵਿਚਕਾਰ ਹੋਈ ਬਹਿਸ

0
Bajwa

ਚੰਡੀਗੜ੍ਹ, 1 ਮਈ 2026 : ਪੰਜਾਬ ਵਿਧਾਨ ਸਭਾ (Punjab Legislative Assembly) ਅੱਜ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ (Chief Minister) ਤੇ ਵਿਰੋਧੀ ਧਿਰ ਦੇ ਨੇਤਾ ਵਿਚਾਲੇ ਤਿੱਖੀ ਬਹਿਸ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਆਖ ਦਿੱਤਾ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸਦਨ ਦੀ ਕਾਰਵਾਈ ਨੂੰ ਲੈ ਕੇ ਉਸ ਸਮੇਂ ਤਿੱਖੀ ਬਹਿਸ ਹੋ ਗਈ ਜਦੋਂ ਪ੍ਰਤਾਪ ਬਾਜਵਾ ਨੇ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਵਾਰ-ਵਾਰ ਬੁਲਾਏ ਜਾਣ ਵਾਲੇ ਵਿਸ਼ੇਸ਼ ਸੈਸ਼ਨਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ, ਇਸ ਲਈ ਸਰਕਾਰ ਨੂੰ ਇਨ੍ਹਾਂ ਦੀ ਬਜਾਏ ਪੋ੍ਰਪਰ ਰੈਗੂਲਰ ਸੈਸ਼ਨ ਬੁਲਾਉਣੇ ਚਾਹੀਦੇ ਹਨ । ਇਸ ਮੌਕੇ ਬਾਜਵਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਅੱਠਵਾਂ ਹੈ ਜਿਸ ਵਿੱਚ ਕੋਈ ਕੋਸਚਨ ਹੋਰ ਜਾਂ ਜੀਰੋ ਹੋਰ ਨਾ ਹੋਣ ਕਾਰਨ ਵਿਰੋਧੀ ਧਿਰ ਜਨਤਕ ਮੁੱਦੇ ਉਠਾਉਣ ਵਿੱਚ ਅਸਮਰੱਥ ਰਹੀ ਹੈ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਵਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸੈਸ਼ਨਾਂ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਬੇਅਦਬੀ ਵਿਰੁੱਧ ਪਾਸ ਕੀਤਾ ਗਿਆ ਸਖ਼ਤ ਕਾਨੂੰਨ ਇਨ੍ਹਾਂ ਵਿਸ਼ੇਸ਼ ਯਤਨਾਂ ਦਾ ਹੀ ਸਿੱਟਾ ਹੈ, ਜਿਸ ‘ਤੇ ਰਾਜਪਾਲ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਇਜਲਾਸ ਨੂੰ ਵੀ ਪੂਰੀ ਤਰ੍ਹਾਂ ਨਤੀਜਾ ਮੁਖੀ ਕਰਾਰ ਦਿੱਤਾ ।

ਮੁੱਖ ਮੰਤਰੀ ਨੇ ਦਿੱਤੀ ਵਿਰੋਧੀ ਧਿਰ ਨੂੰ ਖੁੱਲ੍ਹੀ ਚੁਣੌਤੀ

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ 5 ਦਿਨਾਂ ਜਾਂ ਉਸ ਤੋਂ ਵੀ ਲੰਬਾ ਮੌਨਸੂਨ ਸੈਸ਼ਨ (Monsoon session) ਬੁਲਾਉਣ ਲਈ ਤਿਆਰ ਹਨ, ਜਿੱਥੇ ਬਾਜਵਾ ਆਪਣੇ ਹਜ਼ਾਰਾਂ ਸਵਾਲ ਪੁੱਛ ਸਕਦੇ ਹਨ ਪਰ ਉਨ੍ਹਾਂ ਨੂੰ ਸਦਨ ਦਾ ਬਾਈਕਾਟ ਕਰਨ ਦੀ ਬਜਾਏ ਬਹਿਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ । ਜਿਸ ਤੇ ਬਾਅਦ ਵਿੱਚ ਪ੍ਰਤਾਪ ਬਾਜਵਾ ਨੇ ਵੀ ਮੰਨਿਆ ਕਿ ਕੁਝ ਸੈਸ਼ਨਾਂ ਦੇ ਸਕਾਰਾਤਮਕ ਨਿਕਲੇ ਹਨ ਪਰ ਉਨ੍ਹਾਂ ਨੇ ਮੁੜ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕਤੰਤਰੀ ਮਰਿਆਦਾ ਲਈ ਨਿਯਮਤ ਸੈਸ਼ਨ ਹੀ ਸਭ ਤੋਂ ਵਧੀਆ ਵਿਕਲਪ ਹਨ ।

ਏ. ਜੀ. ਟੀ. ਐਫ. ਨੇ ਮੋਹਾਲੀ ਪੁਲਸ ਨਾਲ ਸਾਂਝੇ ਅਪ੍ਰੇਸ਼ਨ ਵਿਚ ਵਿਅਕਤੀ ਕੀਤਾ ਗ੍ਰਿਫ਼ਤਾਰ

0
AGTF

ਚੰਡੀਗੜ੍ਹ, 1 ਮਈ 2026 : ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਵਲੋਂ ਅੱਜ ਮੋਹਾਲੀ ਪੁਲਸ ਨਾਲ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਇਕ ਵਿਅਕਤੀ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹਥਿਆਰ ਬਰਾਮਦ ਕੀਤਾ ਗਿਆ ਹੈ ਵਿਅਕਤੀ ਕੋਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐਫ) ਜਿਸਨੇ ਮੋਹਾਲੀ ਪੁਲਸ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ ਵਿਦੇਸ਼ੀ ਗੈਂਗਸਟਰਾਂ ਦੇ ਇਕ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ (Pistol) ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ ।

ਕੀ ਪਤਾ ਚੱਲਿਆ ਸ਼ੁਰੂਆਤੀ ਜਾਂਚ ਵਿਚ

ਏ. ਜੀ. ਟੀ. ਐਫ. ਵਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਇਹ ਮਹੱਤਵਪੂਰਨ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਵਿਦੇਸ਼ਾਂ ਵਿੱਚ ਸਥਿਤ ਗੈਂਗਸਟਰ (Gangster) ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ । ਜਾਂਚ ਏਜੰਸੀਆਂ ਨੂੰ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਨੂੰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਟ੍ਰਾਈਸਿਟੀ ਖੇਤਰ ਵਿੱਚ ਕਈ ਸੰਭਾਵੀ ਨਿਸ਼ਾਨੇ ਸੌਂਪੇ ਗਏ ਸਨ । ਇਨ੍ਹਾਂ ਨਿਸ਼ਾਨਿਆਂ ਵਿੱਚ ਅਪਰਾਧਿਕ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ਾਮਲ ਸੀ ਜਿਨ੍ਹਾਂ ਦੀ ਕਾਫ਼ੀ ਸਮੇਂ ਤੋਂ ਯੋਜਨਾ ਬਣਾਈ ਗਈ ਸੀ ।

ਵਿਜੀਲੈਂਸ ਨੇ ਰਿਸ਼ਵਤ ਲੈਣ ਦੋ ਦੋਸ਼ ਹੇਠ ਪਟਵਾਰੀ ਕੀਤਾ ਗ੍ਰਿਫ਼ਤਾਰ

0
Vigilance

ਚੰਡੀਗੜ੍ਹ, 1 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੀਤ ਦਿਨੀਂ ਇਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਪਟਵਾਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ (Vigilance) ਬਿਊਰੋ ਯੂਨਿਟ ਬਰਨਾਲਾ ਵੱਲੋਂ ਇੱਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਵਿਚ ਦੋਸ਼ੀ ਪਟਵਾਰੀ ਦੀ ਪਛਾਣ ਹਰਮਨਜੀਤ ਸਿੰਘ ਵਜੋਂ ਹੋਈ ਹੈ, ਜੋ ਮਾਲ ਹਲਕਾ ਕੱਟੂ, ਸਬ-ਤਹਿਸੀਲ ਧਨੌਲਾ (ਜਿਲ੍ਹਾ ਬਰਨਾਲਾ) ਵਿਖੇ ਤਾਇਨਾਤ ਸੀ ।

ਕਿਸ ਕਾਰਨ ਮੰਗੀ ਜਾ ਰਹੀ ਸੀ ਰਿਸ਼ਵਤ

ਮਿਲੀ ਜਾਣਕਾਰੀ ਅਨੁਸਾਰ ਸਿ਼ਕਾਇਤਕਰਤਾ ਬਸੀਰ ਖਾਂ ਦੇ ਪਿਤਾ ਜਨਾਬ ਦਿਲਾਵਰ ਖਾਂ ਨੇ ਸਾਲ 2014 ਵਿੱਚ ਆਪਣੀ ਜ਼ਮੀਨ ‘ਤੇ ਮਾਲਵਾ ਗ੍ਰਾਮੀਣ ਬੈਂਕ (ਹੁਣ ਪੰਜਾਬ ਗ੍ਰਾਮੀਣ ਬੈਂਕ) ਤੋਂ 2 ਲੱਖ 70 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ । ਕਰਜ਼ਾ ਮੋੜਨ ਤੋਂ ਬਾਅਦ ਬੈਂਕ ਵੱਲੋਂ ਜ਼ਮੀਨ ਨੂੰ ਬੈਂਕ ਦੇ ਰਿਕਾਰਡ ਵਿੱਚੋਂ ਮੁਕਤ (ਡੀ-ਫ੍ਰੀਜ਼) ਕਰਨ ਲਈ ਪਟਵਾਰੀ ਨੂੰ ਲਿਖਤੀ ਰਿਪੋਰਟ ਭੇਜੀ ਗਈ ਸੀ ।

ਕਿੰਨੀ ਰਿਸ਼ਵਤ ਦੀ ਕੀਤੀ ਸੀ ਮੰਗ

ਸਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਪਟਵਾਰੀ (Patwari) ਹਰਮਨਜੀਤ ਸਿੰਘ ਨੂੰ ਤਹਿਸੀਲ ਦਫਤਰ ਧਨੌਲਾ ਵਿਖੇ ਮਿਲਿਆ, ਤਾਂ ਪਟਵਾਰੀ ਨੇ ਜ਼ਮੀਨ ਬੰਧਕ ਮੁਕਤ ਕਰਨ ਦਾ ਸਰਟੀਫਿਕੇਟ ਦਰਜ ਕਰਨ ਅਤੇ ਉਸ ਦੇ ਸਵਰਗੀ ਪਿਤਾ ਦੀ ਜ਼ਮੀਨ ਦਾ ਵਿਰਾਸਤੀ ਇੰਤਕਾਲ ਚੜ੍ਹਾਉਣ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ । ਸੌਦਾ ਤੈਅ ਹੋਣ ਤੋਂ ਬਾਅਦ, ਸ਼ਿਕਾਇਤਕਰਤਾ ਬਸੀਰ ਖਾਂ ਨੇ 16 ਜਨਵਰੀ 2024 ਨੂੰ ਪਟਵਾਰੀ ਦੇ ਮੋਬਾਈਲ ਨੰਬਰ ‘ਤੇ 4 ਹਜ਼ਾਰ ਰੁਪਏ ਗੂਗਲ-ਪੇਅ ਰਾਹੀਂ ਟ੍ਰਾਂਸਫਰ ਕਰ ਦਿੱਤੇ।

ਸ਼ੁਰੂਆਤੀ ਜਾਂਚ ਵਿਚ ਕੀ ਸਾਹਮਣੇ ਆਇਆ

ਵਿਜੀਲੈਂਸ ਬਿਊਰੋ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਰਿਸ਼ਵਤ ਦੀ ਇਹ ਰਕਮ ਪਟਵਾਰੀ ਦੀ ਮਾਤਾ, ਸ੍ਰੀਮਤੀ ਗੁਰਮੀਤ ਕੌਰ ਦੇ ਸੈਂਟਰਲ ਬੈਂਕ ਆਫ ਇੰਡੀਆ (ਬ੍ਰਾਂਚ ਬੁੱਢਲਾਡਾ) ਦੇ ਖਾਤੇ ਵਿੱਚ ਟ੍ਰਾਂਸਫਰ ਹੋਈ ਸੀ । ਬੈਂਕ ਸਟੇਟਮੈਂਟ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਰਿਸ਼ਵਤ ਲੈਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ ।

ਪਟਵਾਰੀ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਮੁਲਜ਼ਮ ਪਟਵਾਰੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ (Prevention of Corruption Act) ਦੀ ਧਾਰਾ 7 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਇਹ ਕਾਰਵਾਈ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕੀਤਾ ਮਜ਼ਦੂਰਾਂ ਦੇ ਸਨਮਾਨ ਵਾਲਾ ਮਤਾ ਪੇਸ਼

0
Tarunpreet

ਚੰਡੀਗੜ੍ਹ, 1 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਵਿਧਾਨ ਸਭਾ ਵਿਖੇ ਵਿਸ਼ੇਸ਼ ਸੈਸ਼ਨ (Special session) ਦੌਰਾਨ ਕੈਬਨਿਟ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂ ਵਲੋਂ ਮਤਾ ਪੇਸ਼ ਕੀਤਾ ਗਿਆ ਹੈ ।

ਕੀ ਮਤਾ ਪੇਸ਼ ਕੀਤਾ ਗਿਆ ਹੈ ਕੈਬਨਿਟ ਮੰਤਰੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ (Punjab Legislative Assembly) ਦੇ ਜਾਰੀ ਵਿਸ਼ੇਸ਼ ਸੈਸ਼ਨ ਮੌਕੇ ਮਈ ਦਿਵਸ ‘ਤੇ ਕੈਬਨਿਟ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਜੋ ਮਤਾ ਪੇਸ਼ ਕੀਤਾ ਹੈ ਮੌਕੇ ਆਖਿਆ ਹੈ ਕਿ ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਮਜ਼ਦੂਰਾਂ ਦਾ ਸਨਮਾਨ ਕਰਨ ਲਈ ਬੁਲਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਮਜ਼ਦੂਰ ਦੇਸ਼, ਸਮਾਜ ਅਤੇ ਸੂਬੇ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਦਾ ਖੂਨ ਅਤੇ ਪਸੀਨਾ ਹਰ ਉਸਾਰੀ ਪ੍ਰੋਜੈਕਟ ਦੀ ਸਫਲਤਾ ਦੀ ਕੁੰਜੀ ਹੈ ।

ਮਤੇ ਵਿਚ ਸਰਕਾਰ ਤੋਂ ਕੀਤੀ ਗਈ ਘੱਟੋ-ਘੱਟ ਉਜਰਤਾਂ ਵਧਾਉਣ ਦੀ ਮੰਗ

ਪੰਜਾਬ ‘ਚ ਮਜ਼ਦੂਰ ਵਰਗ ਲਈ ਘੱਟੋ-ਘੱਟ ਉਜਰਤਾਂ ਦੀ ਮੂਲ ਦਰ ਆਖਰੀ ਵਾਰ 2012 ‘ਚ ਸੋਧੀ ਗਈ ਸੀ । ਉਦੋਂ ਤੋਂ ਮਹਿੰਗਾਈ ਭੱਤਾ ਵਧਿਆ ਹੈ ਪਰ ਘੱਟੋ-ਘੱਟ ਮੂਲ ਦਰ ਨਹੀਂ ਵਧਾਈ ਗਈ ਹੈ । ਮੰਤਰੀ ਤਰੁਣਪ੍ਰੀਤ ਸਿੰਘ ਨੇ ਕਿਹਾ ਕਿ ਮਜ਼ਦੂਰ ਦਿਵਸ ਦੇ ਇਸ ਸ਼ੁਭ ਮੌਕੇ ‘ਤੇ ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ ਅਤੇ ਉਜਰਤਾਂ ਦਰਾਂ ਨੂੰ ਸੋਧਣ ਦਾ ਪ੍ਰਸਤਾਵ ਰੱਖਦਾ ਹੈ । ਇਹ ਸਰਕਾਰ ਨੂੰ ਇਹ ਵੀ ਜ਼ੋਰਦਾਰ ਸਿਫਾਰਸ਼ ਕਰਦਾ ਹੈ ਕਿ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ ਦਾ ਫੈਸਲਾ ਲਿਆ ਜਾਵੇ ਤਾਂ ਜੋ ਉਨ੍ਹਾਂ ਦੇ ਯੋਗਦਾਨ ਦਾ ਸਤਿਕਾਰ ਕੀਤਾ ਜਾ ਸਕੇ, ਉਨ੍ਹਾਂ ਦੀ ਕਦਰ ਕੀਤੀ ਜਾ ਸਕੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਜਾ ਸਕੇ ।

ਅੱਜ ਦਾ ਦਿਨ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿਚ ਜਾਂਦਾ ਹੈ ਮਨਾਇਆ

ਮਈ ਦਿਵਸ (May Day) 1886 ਵਿਚ ਸਿ਼ਕਾਗੋ ਦੇ ਹੇਮਾਰਕੇਟ ਸਕੁਏਅਰ ਵਿਖੇ ਅੱਠ ਘੰਟੇ ਕੰਮਕਾਜੀ ਦਿਨ ਦੀ ਮੰਗ ਕਰਨ ਵਾਲੇ ਇਤਿਹਾਸਕ ਅੰਦੋਲਨ ‘ਚ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ । ਇਹ ਦਿਨ ਸਮਾਜਿਕ ਨਿਆਂ ਅਤੇ ਬਿਹਤਰ ਕਿਰਤ ਸਹੂਲਤਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ, ਪੈਗੰਬਰਾਂ ਅਤੇ ਬਹਾਦਰ ਯੋਧਿਆਂ ਦੀ ਧਰਤੀ ਹੈ । ਆਪਣੇ ਸੰਦੇਸ਼ ‘ਚ, ਗੁਰੂ ਨਾਨਕ ਦੇਵ ਜੀ ਨੇ “ਕਿਰਤ ਕਰੋ, ਨਾਮ ਜਪੋ, ਅਤੇ ਵੰਡ ਛਕੋ” ਦਾ ਉਪਦੇਸ਼ ਦਿੰਦੇ ਹੋਏ ਸਖ਼ਤ ਮਿਹਨਤ ਅਤੇ ਕਾਰਜ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ।

ਸਰਕਾਰ ਰੱਖੇਗੀ ਵਿਸ਼ੇਸ਼ ਸੈਸ਼ਨ ਵਿਚ ਘੱਟੋ-ਘੱਟ ਉਜਰਤ ਵਿਚ ਵਾਧੇ ਦਾ ਮਤਾ

0
session

ਚੰਡੀਗੜ੍ਹ, 1 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਅੱਜ ਹੋ ਰਹੇ ਵਿਧਾਨ ਸਭਾ ਸੈਸ਼ਨ (Legislative session) ਦੀ ਸ਼ੁਰੂਆਤ ਮੌਕੇ ਆਜਾਦੀ ਘੁਲਾਟੀਏ ਚਮਨ ਲਾਲ ਸਮੇਤ ਹੋਰਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ।

ਕੀ ਮਤਾ ਰੱਖੇਗੀ ਸਰਕਾਰ ਵਿਸ਼ੇਸ਼ ਸੈਸ਼ਨ ਵਿਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ ਮੌਕੇ ਸਭ ਤੋਂ ਪਹਿਲਾਂ ਆਜ਼ਾਦੀ ਘੁਲਾਟੀਏ ਚਮਨ ਲਾਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਇਸ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ । ਜਾਣਕਾਰੀ ਮੁਤਾਬਕ ਸਰਕਾਰ ਵਲੋਂ ਵਿਸ਼ੇਸ਼ ਸੈਸ਼ਨ ਦੌਰਾਨ ਘੱਟੋ-ਘੱਟ ਉਜਰਤ ਵਿੱਚ ਵਾਧੇ ਦਾ ਪ੍ਰਸਤਾਵ ਰੱਖਿਆ ਜਾਵੇਗਾ ।

ਅਮਨ ਅਰੋੜਾ ਰੱਖਣਗੇ ਅਵਿਸ਼ਵਾਸ ਮਤਾ ਪੇਸ਼

ਹਾਲ ਹੀ ਵਿਚ ਆਮ ਆਦਮੀ ਪਾਰਟੀ (Aam Aadmi Party) ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਜਿਥੇ ਮੌਜੂਦਾ ਸਰਕਾਰ ਨੂੰ ਵੀ ਖਤਰਾ ਬਣਿਆਂ ਹੋਇਆ ਹੈ ਦੇ ਚਲਦਿਆਂ ਅੱਜ ਫਲੋਰ ਟੈਸਟ ਕੀਤਾ ਜਾ ਰਿਹਾ ਹੈ ਤੇ ਇਸ ਲਈ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਅਵਿਸ਼ਵਾਸ ਮਤਾ ਪੇਸ਼ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਨੇ ਵਿਧਾਇਕਾਂ ਨੂੰ ਕੀਤਾ ਹੈ ਵ੍ਹਿਪ ਜਾਰੀ

ਭਰੋਸੇਯੋਗ ਸੂਤਰਾਂ ਮੁਤਾਬਕ ‘ਆਪ`ਨੇ ਆਪਣੇ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਮੌਜੂਦ ਰਹਿਣ ਲਈ ਵ੍ਹਿਪ ਜਾਰੀ ਕੀਤਾ ਹੈ । ਇਸ ਤੋਂ ਇਲਾਵਾ ਪਾਰਟੀ ਨੇ ਸਾਰੇ ਵਿਧਾਇਕਾਂ ਨੂੰ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਵਿਧਾਨ ਸਭਾ ਵਿੱਚ ਬੁਲਾਇਆ ਸੀ । ਦਰਅਸਲ ਪਾਰਟੀ ਅੰਦਰ ਫੁੱਟ ਦੀਆਂ ਅਫਵਾਹਾਂ ਦੇ ਵਿਚਕਾਰ ਦੋ ਦਿਨ ਪਹਿਲਾਂ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਜਲੰਧਰ ਬੁਲਾਇਆ ਗਿਆ ਸੀ । ਮੀਡੀਆ ਰਿਪੋਰਟਾਂ ਅਨੁਸਾਰ ਮੀਟਿੰਗ ਵਿੱਚ ਸਿਰਫ਼ 65 ਵਿਧਾਇਕ ਸ਼ਾਮਲ ਹੋਏ, ਜਦੋਂ ਕਿ ਬਾਕੀ ਗੈਰ-ਹਾਜ਼ਰ ਸਨ । ਇਥੇ ਹੀ ਬਸ ਨਹੀਂ ਤਿੰਨ ਲੋਕ ਸਭਾ ਸੰਸਦ ਮੈਂਬਰ ਵੀ ਸ਼ਾਮਲ ਨਹੀਂ ਹੋਏ । ‘ਆਪ`ਕੋਲ ਇਸ ਸਮੇਂ 117 ਵਿੱਚੋਂ 94 ਵਿਧਾਇਕ ਹਨ, ਜਦੋਂ ਕਿ ਬਹੁਮਤ ਲਈ 59 ਦੀ ਲੋੜ ਹੈ ।

ਗੁਟਕਾ ਸਾਹਿਬ ਦੇ ਅੰਗ ਗਲੀ ਵਿਚ ਬਿਖਰੇ ਮਿਲਣ ਨਾਲ ਹੋਈ ਬੇਅਦਬੀ

0
Gutka Sahib

ਮਲੋਟ, 1 ਮਈ 2026 : ਪੰਜਾਬ ਦੇ ਸ਼ਹਿਰ ਮਲੌਟ (Malout) ਵਿਖੇ ਗਲੀ ਵਿਚ ਸੜਕ ‘ਤੇ ਗੁਟਕਾ ਸਾਹਿਬ (Gutka Sahib) ਦੇ ਅੰਗ ਬਿਖਰੇ ਪਏ ਮਿਲਣ ਨਾਲ ਬੇਅਦਬੀ (Sacrilege) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਅੰਗ ਬਿਖਰੇ ਮਿਲੇ ਹਨ

ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਵਾਰਡ ਨੰਬਰ-10 ਵਿੱਚ ਸਥਿਤ ਛਿੰਦਰਾ ਬਸਤੀ ਦੀ ਗਲੀ ਨੰਬਰ-4 ਵਿੱਚ ਸ੍ਰੀ ਸੁਖਮਣੀ ਸਾਹਿਬ ਦੇ ਗੁਟਕਾ ਸਾਹਿਬ ਦੇ ਲਗਭਗ 20 ਅੰਗ ਗਲੀ ਵਿੱਚ ਬਿਖਰੇ ਹੋਏ ਮਿਲੇ ਹਨ । ਦੱਸਣਯੋਗ ਹੈ ਕਿ ਬੇਅਬਦੀ ਖਿਲਾਫ਼ ਸਖ਼ਤ ਕਾਨੂੰਨ ਬਣਨ ਤੋਂ ਬਾਅਦ ਬੇਅਦਬੀ ਦੀ ਇਹ ਪਹਿਲੀ ਘਟਨਾ ਹੈ । ਸਥਾਨਕ ਲੋਕਾਂ ਨੇ ਗੁਟਕਾ ਸਾਹਿਬ ਦੇ ਅੰਗ ਇਕੱਠੇ ਕੀਤੇ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ।

ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਕੀ ਆਇਆ ਸਾਹਮਣੇ

ਡੀ. ਐਸ. ਪੀ. ਹਰਜੀਤ ਸਿੰਘ ਮਾਨ ਅਤੇ ਐਸ. ਐਚ. ਓ. ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ । ਅਨੁਮਾਨ ਹੈ ਕਿ ਗੁਟਕਾ ਸਾਹਿਬ ਕਬਾੜ ਦੇ ਸਮਾਨ ਨਾਲ ਆ ਗਿਆ ਸੀ ਅਤੇ ਕਿਸੇ ਨੇ ਅੰਗ ਗਲੀ ਵਿੱਚ ਬਿਖੇਰ ਦਿੱਤੇ । ਜਗੀਰ ਸਿੰਘ ਨੇ ਸਾਥੀਆਂ ਨਾਲ ਮਿਲ ਕੇ ਬਿਖਰੇ ਅੰਗ ਇਕੱਠੇ ਕੀਤੇ ਅਤੇ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਰਖਵਾ ਦਿੱਤੇ। ਹਾਲਾਂਕਿ ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ।