ਸੀ. ਬੀ. ਆਈ. ਦੇ ਸਵਾਲਾਂ ਵਿਚ ਕੋਈ ਨਵੀਂ ਤੱਥ ਆਧਾਰਤ ਗੱਲ ਸਾ਼ਮਲ ਨਹੀਂ ਸੀ

0
41
Rajbeer Ghummaan

ਚੰਡੀਗੜ੍ਹ, 28 ਅਕਤੂਬਰ 2026 : ਰਾਜਬੀਰ ਸਿੰਘ ਘੁੰਮਣ (Rajbir Singh Ghumman) ਜੋ ਸੀ. ਬੀ. ਆਈ. ਕੋਲ ਪੇਸ਼ ਹੋਏ ਨੇ ਆਖਿਆ ਹੈ ਕਿ ਸੀ. ਬੀ. ਆਈ. ਦੇ ਸਵਾਲਾਂ ਵਿਚ ਕੋਈ ਨਵੀਂ ਤੱਥ ਆਧਾਰਤ ਗੱਲ ਸ਼ਾਮਲ ਨਹੀਂ ਸੀ ।

ਹੋਰ ਕੀ ਕੀ ਆਖਿਆ ਓ. ਐਸ. ਡੀ. ਘੁੰਮਣ ਨੇ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਦੇ ਓ. ਐਸ. ਡੀ. (OSD to the Chief Minister of Punjab) ਰਾਜਬੀਰ ਸਿੰਘ ਘੁੰਮਣ ਜੋ ਕਿ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਕੋਲ ਜਾਂਚ ਵਿਚ ਫਿਰ ਇਕ ਵਾਰ ਪੇਸ਼ ਹੋਏ ਨੇ ਦੱਸਿਆ ਕਿ ਏਜੰਸੀ ਵਲੋਂ ਉਨ੍ਹਾਂ ਅੱਗੇ 100 ਸਵਾਲ ਰੱਖੇ ਗਏ ਸਨ ਜੋ ਕਿ ਪਹਿਲਾਂ ਤੋਂ ਹੀ ਦੁਹਰਾਏ ਜਾ ਰਹੇ ਸਨ । ਉਨ੍ਹਾਂ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ `ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਭ ਕੁਝ ਪੰਜਾਬ ਦੇ ਇਮਾਨਦਾਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਦਫ਼ਤਰ ਦੇ ਅਕਸ ਨੂੰ ਖ਼ਰਾਬ ਕਰਨ ਦੇ ਮਨੋਰਥ ਨਾਲ ਕੀਤਾ ਜਾ ਰਹਾ ਹੈ ।

ਬੰਗਾਲ ਵਰਗੀ ਖੇਡ ਪੰਜਾਬ ਵਿਚ ਵੀ ਖੇਡ ਰਹੀ ਹੈ ਭਾਰਤੀ ਜਨਤਾ ਪਾਰਟੀ

ਰਾਜਬੀਰ ਘੁੰਮਣ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਵਲੋਂ ਪੱਛਮੀ ਬੰਗਾਲ ਵਿੱਚ ਕੇਂਦਰੀ ਜਾਂਚ ਏਜੰਸੀਆਂ (Central Investigative Agencies) ਦੀ ਵਰਤੋਂ ਕਰਕੇ ਮਾਹੌਲ ਬਣਾਉਣ ਦੀ ਕੋਸਿ਼ਸ਼ ਕੀਤੀ ਗਈ ਸੀ ਠੀਕ ਓਹੀ ਖੇਡ ਹੁਣ ਪੰਜਾਬ ਦੇ ਅੰਦਰ ਖੇਡੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਏਜੰਸੀਆਂ ਦਾ ਗਠਨ ਦੇਸ਼ ਦੀ ਸੁਰੱਖਿਆ ਲਈ ਕੀਤਾ ਗਿਆ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਇਹਨਾਂ ਦਾ ਰਾਜਨੀਤਿਕ ਹਿੱਤਾਂ ਲਈ ਦੁਰਉਪਯੋਗ ਕੀਤਾ ਜਾ ਰਿਹਾ ਹੈ । ਮੇਰੇ ਜ਼ਰੀਏ ਮੁੱਖ ਮੰਤਰੀ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਵਿਰੋਧੀ ਆਪਣੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਇਮਾਨਦਾਰ ਆਗੂ ਹਨ ।

LEAVE A REPLY

Please enter your comment!
Please enter your name here