Home Blog Page 15

ਅਰੁਣਾਚਲ `ਚ 70 ਸਾਲਾ ਔਰਤ ਨਾਲ ਜਬਰ-ਜਨਾਹ ਕਰਨ ਵਾਲਾ ਗ੍ਰਿਫ਼ਤਾਰ

0
Rape Arunachal

ਈਟਾਨਗਰ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਜਿਲਾ ਲੋਅਰ ਦਿਬਾਂਗ ਵੈਲੀ ਵਿਖੇ ਇਕ ਬਜ਼ੁਰਗ ਮਹਿਲਾ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸ ਵਲੋਂ ਦਿੱਤਾ ਗਿਆ ਘਟਨਾ ਨੂੰ ਅੰਜਾਮ

ਮਿਲੀ ਜਾਣਕਾਰੀ ਅਨੁਸਾਰ ਅਰੁਣਾਚਲ ਪ੍ਰਦੇਸ਼ ਦੇ ਜਿਲਾ ਲੋਅਰ ਦਿਬਾਂਗ ਵੈਲੀ (Lower Dibang Valley District) ਦੇ ਇਕ ਦੂਰ-ਦਰਾਡੇ ਦੇ ਪਿੰਡ ਵਿਚ ਜੋ ਇਕ ਵਿਅਕਤੀ ਵਲੋਂ ਖੇਤਾਂ ਤੋਂ ਘਰ ਵਾਪਸ ਆ ਰਹੀ ਇਕ 70 ਸਾਲਾ ਮਹਿਲਾ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕੀਤਾ ਗਿਆ ਹੈ ਵਿਚ ਮੁਲਜਮ ਦੀ ਪਛਾਣ ਕਾਂਗਰੀ ਪਰਟਿਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮੁਲਜਮ ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਘਟਨਾ ਦੇ ਸਬੰਧ ‘ਚ ਡੰਬੁਕ ਥਾਣੇ ‘ਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ (Case registered) ਕੀਤਾ ਗਿਆ ਹੈ । ਇਨ੍ਹਾਂ ‘ਚ ਜਬਰ-ਜ਼ਨਾਹ ਅਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਧਾਰਾਵਾਂ ਵੀ ਸ਼ਾਮਲ ਹਨ । ਪੁਲਸ ਮੁਤਾਬਕ, ਮੁਲਜ਼ਮ ਦੀ ਪਛਾਣ ਕਾਂਗਰੀ ਪਰਟਿਨ ਵਜੋਂ ਹੋਈ ਹੈ ਅਤੇ ਉਸ ਨੂੰ ਬਾਅਦ ‘ਚ ਗ੍ਰਿਫ਼ਤਾਰ (Arrested) ਕਰ ਲਿਆ ਗਿਆ । ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ।

ਰਿਸ਼ਵਤ ਮਾਮਲੇ `ਚ ਥਾਣਾ `ਕੱਚਾ-ਪੱਕਾ` ਦਾ ਐੱਸ. ਐੱਚ. ਓ. ਗ੍ਰਿਫਤਾਰ

0
SHO Tran Taran

ਤਰਨਤਾਰਨ, 14 ਸਤੰਬਰ 2026 : ਡੀ. ਜੀ. ਪੀ. ਗੌਰਵ ਯਾਦਵ (DGP Gaurav Yadav) ਦੇ ਨਿਰਦੇਸ਼ਾਂ ਤਹਿਤ ਦੋ ਐੱਸ. ਐੱਚ. ਓਜ਼ ਅਤੇ ਦੋ ਵਿਚੋਲਿਆਂ ਖਿ਼ਲਾਫ਼ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ (Case registered) ਕੀਤਾ ਹੈ ।

ਕੌਣ ਹਨ ਇਹ ਦੋਵੇਂ ਐਸ. ਐਚ. ਓਜ.

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ ਦੇ ਨਿਰਦੇਸ਼ਾਂ ਤੇ ਜੋ ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟਾਲਰੈਂਸ ਨੀਤੀ ਤਹਿਤ ਕਾਰਵਾਈ ਕਰਦਿਆਂ ਦੋ ਐਸ. ਐਚ. ਓਜ. (SHOs) ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਥਾਣਾ ਮੁਖੀ ਵਲਟੋਹਾ ਬਲਜਿੰਦਰ ਸਿੰਘ ਅਤੇ ਥਾਣਾ ਮੁਖੀ ਕੱਚਾ-ਪੱਕਾ ਦੇ ਇੰਚਾਰਜ ਕਿਰਪਾਲ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਾਰਵਾਈ ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਮੁਕੱਦਮਿਆਂ ਦੇ ਇਕ ਮੁਲਜ਼ਮ ਨੂੰ ਤਫ਼ਤੀਸ਼ ਦੌਰਾਨ ਨਾਜਾਇਜ਼ ਲਾਭ ਪਹੁੰਚਾਉਣ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਪਾਸੋਂ ਕੁੱਲ 7 ਲੱਖ ਰੁਪਏ ਰਿਸ਼ਵਤ ਲੈਣ ਸਬੰਧੀ ਕੀਤੀ ਗਈ ਹੈ।

ਕੀ ਦੱਸਿਆ ਐਸ. ਐਸ. ਪੀ. ਤਰਨਤਾਰਨ ਨੇ

ਜਿਲਾ ਤਰਨਤਾਰਨ ਦੇ ਐੱਸ. ਐੱਸ. ਪੀ ਸੁਰਿੰਦਰ ਲਾਂਬਾ (SSP Surinder Lamba) ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਐੱਸ. ਆਈ. ਬਲਜਿੰਦਰ ਸਿੰਘ ਵੱਲੋਂ ਗੁਰਮੀਤ ਸਿੰਘ ਉਰਫ਼ ਗੀਤੂ ਨੂੰ ਮੁਕੱਦਮੇ ਦੀ ਤਫ਼ਤੀਸ਼ ‘ਚ ਨਾਜਾਇਜ਼ ਲਾਭ ਪਹੁੰਚਾਉਣ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਪਾਸੋਂ ਰੋਬਿਨ ਸਿੰਘ ਰਾਹੀਂ 3 ਲੱਖ ਰੁਪਏ ਰਿਸ਼ਵਤ ਵਸੂਲ ਕੀਤੀ ਗਈ ਸੀ । ਇਸੇ ਤਰ੍ਹਾਂ ਥਾਣਾ ਕੱਚਾ-ਪੱਕਾ ਦੇ ਐੱਸ. ਐੱਚ. ਓ ਐੱਸ. ਆਈ. ਕਿਰਪਾਲ ਸਿੰਘ, ਜਿਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਆਪਣਾ ਚਾਰਜ ਸੰਭਾਲਿਆ ਗਿਆ ਸੀ, ‘ਤੇ ਪੂਰਨ ਸਿੰਘ ਰਾਹੀਂ ਉਕਤ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਪਾਸੋਂ 4 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹਨ । ਰੋਬਿਨ ਸਿੰਘ ਅਤੇ ਪੂਰਨ ਸਿੰਘ `ਤੇ ਇਨ੍ਹਾਂ ਕਥਿਤ ਲੈਣ-ਦੇਣ ‘ਚ ਵਿਚੋਲਿਆਂ ਦੀ ਭੂਮਿਕਾ ਨਿਭਾਉਣ ਦੇ ਦੋਸ਼ ਹਨ ।

ਕਿਸ ਕਿਸ ਨੂੰ ਕਰ ਲਿਆ ਹੈ ਗ੍ਰਿਫ਼ਤਾਰ ਤੇ ਕੌਣ ਕੌਣ ਹੈ ਫਰਾਰ

ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਕੱਦਮੇ ਵਿਚ ਕਾਰਵਾਈ ਕਰਦਿਆਂ ਐੱਸ. ਆਈ. ਕਿਰਪਾਲ ਸਿੰਘ, ਐੱਸ. ਐੱਚ. ਓ. ਥਾਣਾ ਕੱਚਾ-ਪੱਕਾ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਬਾਕੀ ਤਿੰਨ ਮੁਲਜ਼ਮ ਐੱਸ. ਆਈ. ਬਲਜਿੰਦਰ ਸਿੰਘ, ਰੋਬਿਨ ਸਿੰਘ ਅਤੇ ਪੂਰਨ ਸਿੰਘ ਫ਼ਰਾਰ ਹਨ । ਐੱਸ. ਐੱਸ. ਪੀ. ਅਨੁਸਾਰ ਗੁਰਮੀਤ ਸਿੰਘ ਉਰਫ ਗੀਤੂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ 2 ਮਾਮਲੇ ਦਰਜ ਹਨ । ਇਨ੍ਹਾਂ ਵਿਚ 1 ਸਤੰਬਰ 2026 ਨੂੰ ਥਾਣਾ ਵਲਟੋਹਾ ‘ਚ ਦਰਜ ਮਾਮਲੇ ‘ਚ 14 ਕਿਲੋ 110 ਗ੍ਰਾਮ ਅਫੀਮ ਬਰਾਮਦ ਹੋਈ ਸੀ, ਉੱਥੇ ਹੀ 2 ਸਤੰਬਰ 2026 ਨੂੰ ਥਾਣਾ ਕੱਚਾ-ਪੱਕਾ ‘ਚ ਦਰਜ ਮਾਮਲੇ ‘ਚ ਵੀ 2 ਕਿਲੋ ਅਫੀਮ ਦੀ ਬਰਾਮਦਗੀ ਹੋਈ ਸੀ ।

ਹਰਿਆਣਾ ਵਿਖੇ ਪੁੱਤਰ ਨੇ ਸਿਰ ਵਿਚ ਰਾਡ ਮਾਰ ਕੀਤਾ ਪਿਤਾ ਦਾ ਕਤਲ

0
Sirsa Murder

ਹਿਸਾਰ, 14 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਸਾਬਕਾ ਸਰਪੰਚ ਪਿਤ ਦਾ ਸਿਰ ਵਿਚ ਰਾਡ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਸਾਬਕਾ ਸਰਪੰਚ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਹਿਸਾਰ (Hisar) ਦੇ ਚੰਦਨ ਨਗਰ ਵਿਖੇ ਜੋ ਇਕ ਸਾਬਕਾ ਸਰਪੰਚ ਦਾ ਉਸਦੇ ਆਪਣੇ ਹੀ ਪੁੱਤਰ ਵਲੋਂ ਸਿਰ ਵਿਚ ਕਥਿਤ ਤੌਰ ‘ਤੇ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 65 ਸਾਲਾ ਹਵਾ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਹਵਾ ਸਿੰਘ ਪਰਿਵਾਰਕ ਝਗੜੇੇ ਦੇ ਚਲਦਿਆਂ ਆਪਣੀ ਪਤਨੀ ਅਤੇ ਪੁੱਤਰਾਂ ਤੋਂ ਵੱਖ ਹੀ ਰਹਿ ਰਹੇ ਸਨ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਉਕਤ ਵਾਪਰੇ ਕਤਲ ਕਾਂਡ ਦਾ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ (Corpse) ਕਬਜੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ । ਜਿਕਰਯੋਗ ਹੈ ਕਿ ਸਾਬਕਾ ਸਰਪੰਚ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਉਸਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਸਨ ਪਰ ਜਦੋਂ ਮ੍ਰਿਤਕ ਦੇਹ ਤੇ ਸੱਟਾਂ ਦੇ ਨਿਸ਼ਾਨ ਦੇਖੇ ਗਏ ਤਾਂ ਰਿਸ਼ਤੇਦਾਰਾਂ ਵਲੋਂ ਅੰਤਿਮ ਸਸਕਾਰ ਦੀ ਪ੍ਰਕਿਰਿਆ ਰੋਕ ਦਿੱਤੀ ਗਈ ।

ਗੈਂਗਸਟਰ ‘ਬੂਰੀ ਬਸੰਤਕੋਟੀਆ` ਸਮੇਤ ਗ੍ਰਿਫਤਾਰ ਪੰਜ ਕੋਲੋਂ 6 ਪਿਸਤੌਲ ਬਰਾਮਦ

0
Gurdaspur Arms

ਗੁਰਦਾਸਪੁਰ, 14 ਸਤੰਬਰ 2026 : ਗੁਰਦਾਸਪੁਰ ਪੁਲਸ (Gurdaspur Police) ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਵਿਅਕਤੀਆਂ ਕੋਲੋਂ

ਪੁਲਸ ਨੇ ਪਿੱਛਾ ਕਰਨ ਤੋਂ ਬਾਅਦ 5 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 6 ਪਿਸਤੌਲ, ਜਿਨ੍ਹਾਂ ਵਿਚ ਇਕ 9 ਐੱਮ. ਐੱਮ. ਬੇਰੇਟਾ ਅਤੇ ਇਕ 9 ਐੱਮ. ਐੱਮ. ਗਲੌਕ ਸ਼ਾਮਲ ਹਨ ਅਤੇ 49 ਜਿ਼ੰਦਾ ਕਾਰਤੂਸ ਬਰਾਮਦ ਕੀਤੇ ਹਨ । ਇਹ ਜਾਣਕਾਰੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦਿੱਤੀ ।

ਕੌਣ ਕੌਣ ਹਨ ਪਕੜੇ ਗਏ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਦਾਸਪੁਰ ਦੇ ਅਲੂਨਾ ਨਿਵਾਸੀ ਸੁਖਵਿੰਦਰ ਸਿੰਘ ਉਰਫ ਸੁੱਖਾ, ਭੌਪੁਰ ਅਫਗਾਨਾ ਨਿਵਾਸੀ ਕਰਨ ਕੁਮਾਰ, ਬਸੰਤਕੋਟ ਨਿਵਾਸੀ ਬਲਰਾਜ ਸਿੰਘ ਉਰਫ ਬੁਰੀ, ਡੇਰਾ ਬਾਬਾ ਨਾਨਕ ਦੇ ਜੋੜੀਆਂ ਕਲਾਂ ਨਿਵਾਸੀ ਅਮਰੀਕ ਸਿੰਘ ਉਰਫ ਸੋਨੂੰ ਅਤੇ ਗੁਰਦਾਸਪੁਰ ਦੇ ਉੱਪਲ ਨਿਵਾਸੀ ਮਨਜਿੰਦਰ ਸਿੰਘ ਉਰਫ ਮੰਗੂ ਵਜੋਂ ਹੋਈ ਹੈ । ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਹਥਿਆਰਾਂ (Weapons) ਤੋਂ ਨੂੰ ਇਲਾਵਾ ਮਹਿੰਦਰਾ ਸਕਾਰਪੀਓ ਕਾਰ ਵੀ ਬਰਾਮਦ ਕੀਤੀ ਹੈ।

ਕੀ ਦੱਸਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਖੇਪ ਡਰੋਨ ਰਾਹੀਂ ਸਰਹੱਦ ਪਾਰੋਂ ਪੰਜਾਬ ‘ਚ ਸਮੱਗਲਿੰਗ ਕਰ ਕੇ ਲਿਆਂਦੀ ਗਈ ਸੀ । ਇਸ ਪੂਰੇ ਨੈੱਟਵਰਕ ਦੀਆਂ ਕੁੜੀਆਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ । ਆਪ੍ਰੇਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂ ਗੁਰਦਾਸਪੁਰ ਦੇ ਐੱਸ. ਐੱਸ. ਪੀ. ਆਦਿਤਿਆ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ, ਥਾਣਾ ਦੋਰਾਂਗਲਾ ਅਤੇ ਥਾਣਾ ਬਹਿਰਾਮਪੁਰ ਦੀਆਂ ਪੁਲਸ ਟੀਮਾਂ ਨੇ ਪਿੰਡ ਨੂਰਪੁਰ ਥੇਹ ਦੇ ਚੌਕ ‘ਚ ਇਕ ਮਹਿੰਦਰਾ ਸਕਾਰਪੀਓ ਕਾਰ ਖੜ੍ਹੀ ਦੇਖੀ । ਵਾਹਨ ਦੇ ਬਾਹਰ 2 ਵਿਅਕਤੀ ਬੈਠੇ ਸਨ, ਜਦਕਿ 3 ਹੋਰ ਅੰਦਰ ਮੌਜੂਦ ਸਨ। ਪੁਲਸ ਪਾਰਟੀ ਨੂੰ ਵੇਖਦਿਆਂ ਹੀ ਸਕਾਰਪੀਓ ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਵਾਹਨ ਭਜਾਉਣ ਦੀ ਕੋਸਿ਼ਸ਼ ਕੀਤੀ ।

ਪਿੱਛਾ ਕਰਕੇ ਕੀਤਾ ਗਿਆ ਭੱਜ ਰਹੇ ਮੁਲਜਮਾਂ ਨੂੰ ਗ੍ਰਿਫ਼ਤਾਰ

ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਮੌਜੂਦ 2 ਵਿਅਕਤੀਆਂ ਨੂੰ ਕਾਬੂ ਕਰ ਲਿਆ । ਇਸ ਤੋਂ ਬਾਅਦ ਪੁਲਸ ਟੀਮ ਨੇ ਸਕਾਰਪਿਓ ਦਾ ਪਿੱਛਾ ਕਰਦਿਆਂ ਥਾਣਾ ਕਲਾਨੌਰ ਦੇ ਖੇਤਰ ‘ਚ ਵਾਹਨ ਨੂੰ ਰੋਕ ਲਿਆ ਅਤੇ ਗੈਂਗਸਟਰ ਬਲਰਾਜ ਸਿੰਘ ਉਰਫ ਬੂਰੀ ਬਸੰਤਕੋਟੀਆ ਸਮੇਤ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ । ਮੁਲਜ਼ਮਾਂ ਕੋਲੋਂ ਕੁੱਲ 6 ਪਿਸਤੌਲ, ਮੈਗਜ਼ੀਨ ਅਤੇ 49 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ।

ਕਿਹੜੇ ਕਿਹੜੇ ਮਾਮਲੇ ਦਰਜ ਹਨ ਬਲਰਾਜ ਵਿਰੁੱਧ

ਐੱਸ: ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਬਲਰਾਜ ਸਿੰਘ ਉਰਫ ਬੂਰੀ ਬਸੰਤਕੋਟੀਆ ਇਕ ਖਤਰਨਾਕ ਅਪਰਾਧੀ ਹੈ ਅਤੇ ਉਸ ਦੇ ਖਿਲਾਫ ਕਤਲ, ਕੱਤਲ ਦੀ ਕੋਸਿ਼ਸ਼, ਆਰਮਜ਼ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ 26 ਐੱਫ. ਆਈ. ਆਰਜ਼ ਦਰਜ ਹਨ । ਇਸ ਸਬੰਧੀ ਥਾਣਾ ਦੋਰਾਂਗਲਾ ‘ਚ ਮਾਮਲਾ ਦਰਜ ਕੀਤਾ ਗਿਆ ਹੈ ।

ਕ੍ਰਿਕਟਰ ਮੁਹੰਮਦ ਸ਼ਮੀ ਦੇ ਭਰਾ ਕੈਫ `ਤੇ ਜਬਰ-ਜਨਾਹ ਦਾ ਦੋਸ਼

0
Mohammed Kaif

ਲਖਨਊ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਵਿਖੇ ਇਕ ਮਹਿਲਾ ਵਲੋਂ ਕ੍ਰਿਕਟਰ ਮੁਹੰਮਦ ਸ਼ਮੀ ਦੇ ਭਰਾ ਵਿਰੁੱਧ ਜਬਰ ਜਨਾਹ (Rape) ਦਾ ਦੋਸ਼ ਲਗਾਇਆ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸ ‘ਤੇ ਲਗਾਇਆ ਗਿਆ ਹੈ ਜਬਰ ਜਨਾਹ ਦਾ ਦੋਸ਼

ਮਿਲੀ ਜਾਣਕਾਰੀ ਅਨੁਸਾਰ ਲਖਨਊ (Lucknow) ਵਿਖੇ ਜੋ ਇਕ ਮਹਿਲਾ ਵਲੋਂ ਕ੍ਰਿਕਟਰ ਮੁਹੰਮਦ ਸ਼ਮੀ ਦੇ ਭਰਾ ‘ਤੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ ਦੀ ਪਛਾਣ ਮੁਹੰਮਦ ਕੈਦ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਔਰਤ ਮੁਤਾਬਕ, 2020 ‘ਚ ਇੰਸਟਾਗ੍ਰਾਮ ਜ਼ਰੀਏ ਉਸ ਦੀ ਕੈਫ ਨਾਲ ਪਛਾਣ ਹੋਈ ਸੀ । ਅਗਸਤ 2023 ‘ਚ ਕੈਫ ਨੇ ਵਿਆਹ ਦੀ ਇੱਛਾ ਪ੍ਰਗਟਾਈ ।

ਹੋਰ ਕੀ ਕੀ ਦੋਸ਼ ਲਗਾਏ ਗਏ ਹਨ ਮਹਿਲਾ ਵਲੋਂ

ਲਖਨਊ ਦੀ ਇਕ ਔਰਤ ਵਲੋਂ ਜੋ ਕ੍ਰਿਕਟਰ ਮੁਹੰਮਦ ਸ਼ਮੀ ਦੇ ਭਰਾ ਮੁਹੰਮਦ ਕੈਫ (Mohammed Kaif) ‘ਤੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਾਇਆ ਹੈ ਨੇ ਦਾਅਵਾ ਹੈ ਕਿ ਕੈਫ ਨੇ ਵਿਆਹ ਦਾ ਭਰੋਸਾ ਦਿੱਤਾ ਸੀ, ਜਿਸ ਕਾਰਨ ਉਸ ਨੇ ਦਿੱਲੀ ਦੀ ਇਕ ਏਅਰਲਾਈਨ ਕੰਪਨੀ ‘ਚ ਕੈਬਿਨ ਕਰੂ ਦੀ ਨੌਕਰੀ ਵੀ ਛੱਡ ਦਿੱਤੀ । ਔਰਤ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਅਤੇ ਉਸ ਦਾ ਇਕ ਬੇਟਾ ਹੈ ਪਰ ਕੈਫ ਨੇ ਉਸ ਦੇ ਬੱਚੇ ਨੂੰ ਕਰਨ ਦੀ ਗੱਲ ਕਹੀ ।

ਜਬਰ ਜਨਾਹ ਪੀੜ੍ਹਤਾ ਨੇ ਕੀਤੀ ਹੈ ਕੇਸ ਦਰਜ ਕਰਵਾਉਣ ਲਈ ਡੀ. ਸੀ. ਪੀ. ਤੱਕ ਪਹੁੰਚ

ਔਰਤ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਕੈਫ ਉਸ ਨੂੰ ਵੱਖ-ਵੱਖ ਸ਼ਹਿਰਾਂ ‘ਚ ਬੁਲਾਉਂਦਾ ਅਤੇ ਵਿਆਹ ਦਾ ਭਰੋਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ । ਉਸ ਨੇ ਦਿੱਲੀ ਅਤੇ ਕੋਲਕਾਤਾ ਦੇ ਹੋਟਲਾਂ ‘ਚ ਵੀ ਨਾਲ ਰਹਿਣ ਦਾ ਦਾਅਵਾ ਕੀਤਾ ਹੈ । ਔਰਤ ਨੇ 31 ਅਗਸਤ ਨੂੰ ਆਸ਼ੀਆਨਾ ਅਤੇ 2 ਸਤੰਬਰ ਨੂੰ ਵਿਭੂਤੀ ਖੰਡ ਥਾਣੇ ‘ਚ ਸਿ਼ਕਾਇਤ ਦਿੱਤੀ ਸੀ । ਮਾਮਲਾ ਦਰਜ ਨਾ ਹੋਣ ‘ਤੇ ਉਹ 5 ਸਤੰਬਰ ਨੂੰ ਡੀ. ਸੀ. ਪੀ. ਪੂਰਬੀ ਦੇ ਦਫਤਰ ਪਹੁੰਚੀ ਅਤੇ ਕੈਫ ਦੇ ਖਿਲਾਫ ਐੱਫ. ਆਈ. ਆਰ. ਦਰਜ (FIR registered) ਕਰ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ । ਪੁਲਸ ਵਲੋਂ ਮਾਮਲੇ ‘ਚ ਕਾਰਵਾਈ ਦੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ ।

ਗੰਨਾ ਉਤਪਾਦਕਾਂ ਨੂੰ ਪ੍ਰਤੀ ਏਕੜ 3200 ਰੁਪਏ ਇਨਸੈਂਟਿਵ ਦੇਵੇਗੀ ਸਰਕਾਰ : ਖੁੱਡੀਆਂ

0
Khudian

ਚੰਡੀਗੜ੍ਹ, 14 ਸਤੰਬਰ 2026 : ਇਸ ਸੀਜ਼ਨ ਦੌਰਾਨ ਗੰਨੇ ਦੀ ਕਾਸ਼ਤ ਹੇਠ ਰਕਬਾ ਵਧ ਕੇ 1.16 ਲੱਖ ਹੈਕਟੇਅਰ ਹੋ ਗਿਆ ਹੈ ਤੇ 700 ਲੱਖ ਕੁਇੰਟਲ ਉਤਪਾਦਨ` ਦਾ ਟੀਚਾ ਹੈ ।

ਕੀ ਆਖਿਆ ਖੇਤੀਬਾੜੀ ਮੰਤਰੀ ਪੰਜਾਬ ਨੇ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਕਣਕ ਤੇ ਝੋਨੇ ਵਾਂਗ ਗੰਨੇ` ਦੀ ਫ਼ਸਲ ਨੂੰ ਲਾਹੇਵੰਦ ਬਣਾਉਣ ਲਈ ਬਹੁ-ਪੱਖੀ ਰਣਨੀਤੀ ਦਾ ਐਲਾਨ ਕੀਤਾ, ਜਿਸ ਤਹਿਤ ਵੱਡੇ ਪੱਧਰ ‘ਤੇ ਮਸ਼ੀਨੀਕਰਨ, ਜ਼ਮੀਨੀ ਪੱਧਰ ਤੱਕ ਤਕਨੀਕ ਪਹੁੰਚਾਉਣ ਅਤੇ ਗੰਨਾ ਕਾਸ਼ਤਕਾਰਾਂ ਲਈ ਵਿੱਤੀ ਲਾਭ ਵਰਗੇ ਉਪਾਅ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਵੱਡੇ ਪੱਧਰ ‘ਤੇ ਉੱਨਤ ਖੇਤੀ ਤਕਨੀਕਾਂ ਨੂੰ ਉਤਸ਼ਾਹਿਤ ਕਰ ਕੇ ਉਤਪਾਦਨ ‘ਚ ਵਾਧਾ ਕਰਨ, ਖੰਡ ਦੀ ਰਿਕਵਰੀ ‘ਚ ਸੁਧਾਰ ਕਰਨ ਅਤੇ ਖੇਤੀ ਲਾਗਤਾਂ ਨੂੰ ਘਟਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ।

ਸਾਲ-2026-27 ਵਿਚ ਕਿੰਨੇ ਹੈਕਟੇਅਰ ਵਧਿਆ ਹੈ ਗੰਨੇ ਦੀ ਫਸਲ ਅਧੀਨ ਰਕਬਾ

ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਗੰਨੇ ਦੀ ਫਸਲ (Sugarcane crop) ਅਧੀਨ ਰਕਬਾ 2025-26 ‘ਚ 1,11,818 ਹੈਕਟੇਅਰ ਦੇ ਮੁਕਾਬਲੇ ਵਧ ਕੇ ਮੌਜੂਦਾ ਸੀਜ਼ਨ 2026-27 ‘ਚ 1,16,131 ਹੈਕਟੇਅਰ ਹੋ ਗਿਆ ਹੈ ਤੇ ਜੇ ਮੌਸਮ ਅਨੁਕੂਲ ਰਿਹਾ ਤਾਂ ਇਸ ਤੋਂ 700 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦੀ ਉਮੀਦ ਹੈ । ਉਨਾਂ ਕਿਹਾ ਕਿ ਸੀਜ਼ਨ 2026-27 ਲਈ, ਸਰਕਾਰ ਨੇ ਸਿਫ਼ਾਰਸ਼ ਕੀਤੀਆਂ ਗੰਨੇ ਦੀ ਕਾਸ਼ਤ ਤਕਨੀਕਾਂ ਦੇ ਪ੍ਰਦਰਸ਼ਨੀ ਪਲਾਟ ਲਾਉਣ ਵਾਲੇ ਕਿਸਾਨਾਂ ਲਈ ਪ੍ਰਤੀ ਏਕੜ 3,200 ਰੁਪਏ ਦਾ ਇਨਸੈਂਟਿਵ ਸ਼ੁਰੂ ਕੀਤਾ ਹੈ ।

ਪੰਜਾਬ `ਚ 15700 ਮੈਗਾਵਾਟ ਮੰਗ ਪੂਰੀ ਹੋਣ ਨਾਲ ਬਿਜਲੀ ਸੰਕਟ ਖਤਮ : ਧਾਲੀਵਾਲ

0
Dhaliwal

ਚੰਡੀਗੜ੍ਹ, 14 ਸਤੰਬਰ 2026 : `ਆਪ`ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਧਾਲੀਵਾਲ (MLA Kuldeep Dhaliwal) ਨੇ ਕਿਹਾ ਕਿ ਪੰਜਾਬ ਵਿਚ 15700 ਮੈਗਾਵਾਟ ਪੂਰੀ ਹੋਣ ਨਾਲ ਬਿਜਲੀ ਸੰਕਟ ਖਤਮ ਹੋ ਗਿਆ ਹੈ ।

ਹੋਰ ਕੀ ਕੀ ਆਖਿਆ ਵਿਧਾਇਕ ਧਾਲੀਵਾਲ ਨੇ

ਮਿਲੀ ਜਾਣਕਾਰੀ ਅਨੁਸਾਰ ਆਪ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 4-5 ਦਿਨਾਂ ਦਰਮਿਆਨ ਪੰਜਾਬ ਨੂੰ ਜਿਸ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ, ਉਹ ਕੇਂਦਰ ਸਰਕਾਰ ਦੇ ਨਾ-ਪੱਖੀ ਰਵੱਈਏ ਤੇ ਸੂਬੇ ਦਾ ਹੱਕ ਮਾਰਨ ਦੀ ਨੀਤੀ ਦਾ ਨਤੀਜਾ ਸੀ । ਹਾਲਾਂਕਿ ਮੁੱਖ ਮੰਤਰੀ (Chief Minister) ਭਗਵੰਤ ਮਾਨ ਤੇ ਪਾਵਰਕਾਮ ਅਧਿਕਾਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਪੰਜਾਬ ਹੁਣ ਇਸ ਸੰਕਟ ‘ਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਆਇਆ ਹੈ ।

ਪੰਜਾਬ ਦਾ ਆਪਣਾ ਅੰਦਰੂਨੀ ਉਤਪਾਦਨ ਕਿੰਨੇ ਮੈਗਾਵਾਟ ਤੱਕ ਗਿਆ ਹੈ ਪਹੁੰਚ

ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਅਤੇ ਨਾਭਾ ਦੇ ਨਿੱਜੀ ਥਰਮਲ ਪਲਾਂਟਾਂ ਦੇ ਯੂਨਿਟਾਂ ‘ਚ ਆਈ ਤਕਨੀਕੀ ਖ਼ਰਾਬੀ ਕਾਰਨ ਸਮੱਸਿਆ ਆਈ ਸੀ, ਜਿਸ ਨੂੰ ਹੁਣ ਪੂਰੀ ਤਰ੍ਹਾਂ ਠੀਕ ਕਰ ਲਿਆ ਗਿਆ ਹੈ । ਐਤਵਾਰ ਸਵੇਰੇ 6 ਵਜੇ ਤੋਂ ਪੂਰੇ ਪੰਜਾਬ ‘ਚ ਖੇਤੀਬਾੜੀ, ਇੰਡਸਟਰੀ ਅਤੇ ਘਰੇਲੂ ਖਪਤਕਾਰਾਂ ਨੂੰ ਬਿਨਾ ਕਿਸੇ ਕੱਟ ਤੋਂ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ । ਪੰਜਾਬ ਦਾ ਆਪਣਾ ਅੰਦਰੂਨੀ ਉਤਪਾਦਨ 5300-5400 ਮੈਗਾਵਾਟ ਤੱਕ ਪਹੁੰਚ ਗਿਆ ਹੈ ਤੇ ਸੂਬੇ ਦੇ ਸਾਰੇ 10 ਥਰਮਲ ਯੂਨਿਟ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਹਨ ।

ਤਕਨੀਕੀ ਸੰਕਟ ਆਉਣ ਦੇ ਮਦਦ ਕਰਨ ਦਾ ਫਰਜ਼ ਹੈ ਕੇਂਦਰ ਸਰਕਾਰ ਦਾ

ਉਨ੍ਹਾਂ ਕਿਹਾ ਕਿ 15,700 ਮੈਗਾਵਾਟ ਦੀ ਕੁੱਲ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਸੂਬੇ ‘ਤੇ ਕੋਈ ਤਕਨੀਕੀ ਸੰਕਟ ਆਉਂਦਾ ਹੈ ਤਾਂ ਕੇਂਦਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਉਸ ਦੀ ਬਾਂਹ ਫੜੇ । ਅਜਿਹੇ ਔਖੇ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਂਹ ਛੱਡ ਦਿੱਤੀ । ਕੇਂਦਰੀ ਪੂਲ ਤੋਂ ਪੰਜਾਬ ਨੂੰ ਮਿਲਣ ਵਾਲੀ 1051 ਮੈਗਾਵਾਟ ਬਿਜਲੀ ਬੰਦ ਕਰ ਦਿੱਤੀ ਗਈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਹਰ ਹਾਲਾਤ `ਚ ਆਪਣੇ ਕਿਸਾਨਾਂ ਤੇ ਇੰਡਸਟਰੀ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਤੇ ਆਉਣ ਵਾਲੇ ਦਿਨਾਂ ‘ਚ ਵੀ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।

ਪੰਜਾਬ ਨੂੰ ਬਣਾਇਆ ਜਾਵੇਗਾ ਦੇਸ਼ ਦੀ ਸਪੋਰਟਸ ਹੱਬ : ਭਗਵੰਤ ਮਾਨ

0
Bhagwant Mann

ਚੰਡੀਗੜ੍ਹ, 14 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਮੋਹਾਲੀ ਕ੍ਰਿਕਟ ਸਟੇਡੀਅਮ ਆਖਿਆ ਹੈ ਕਿ ਉਨ੍ਹਾਂ ਵਲੋਂ ਪੰਜਾਬ ਨੂੰ ਦੇਸ਼ ਦੀ ਸਪੋਰਟਸ ਹੱਬ ਦੇ ਤੌਰ ‘ਤੇ ਹੀ ਬਣਾਇਆ ਜਾਵੇਗਾ ।

ਨੌਜਵਾਨ ਕ੍ਰਿਕਟਰਾਂ ਨੂੰ ਕੀਤਾ ਗਿਆ ਹੈ ਪ੍ਰਤਿਭਾ ਦਿਖਾਉਣ ਲਈ ਪਲੇਟਫਾਰਮ ਪ੍ਰਦਾਨ

ਪੰਜਾਬ ਦੇ ਜਿਲਾ ਮੋਹਾਲੀ ਦੇ ਆਈ. ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ ਵਿਖੇ ਆਯੋਜਿਤ `ਸ਼ੇਰ-ਏ-ਪੰਜਾਬ ਟੀ-20 ਲੀਗ` ਦੇ ਫਾਈਨਲ ਮੈਚ ਤੇ ਸਮਾਪਤੀ ਸਮਾਰੋਹ ‘ਚ ਸ਼ਾਮਲ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ 30 ਅਗਸਤ ਨੂੰ ਸ਼ੁਰੂ ਹੋਏ ਇਸ ਟੂਰਨਾਮੈਂਟ ਨੇ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਲਈ ਇਕ ਵਧੀਆ ਪਲੇਟਫਾਰਮ ਪ੍ਰਦਾਨ ਕੀਤਾ ਹੈ ।

ਪੰਜਾਬ ਟੀ-20 ਕ੍ਰਿਕਟ ਲੀਗ ਦੇ ਸਮਾਪਤੀ ਸਮਾਰੋਹ `ਚ ਕੀਤਾ ਐਲਾਨ

ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ ਲਾਇਨਜ਼ ਤੇ ਅੰਮ੍ਰਿਤਸਰ ਸੂਰਮਾਜ਼ ਸਮੇਤ ਸਾਰੀਆਂ ਟੀਮਾਂ ਨੇ ਸ਼ਾਨਦਾਰ ਖੇਡ ਭਾਵਨਾ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਦਰਸ਼ਨ ਕੀਤਾ । ਅਜਿਹੇ ਟੂਰਨਾਮੈਂਟ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਤੇ ਖੇਡਾਂ `ਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੇ ਹਨ ।

ਪੰਜਾਬ ਸਰਕਾਰ ਦੀ ਕੋਸਿ਼ਸ਼ ਨੌਜਵਾਨਾਂ ਨੂੰ ਸੱਭਿਆਚਾਰ ਤੇ ਖੇਡਾਂ ਨਾਲ ਜੋੜਨਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਦੀ ਕੋਸਿ਼ਸ਼ ਸੂਬੇ ‘ਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਹੈ । ਪੰਜਾਬ ਦੇ ਨੌਜਵਾਨਾਂ ‘ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ । ਉਨ੍ਹਾਂ ਨੂੰ ਢੁਕਵਾਂ ਪਲੇਟਫਾਰਮ ਅਤੇ ਸਹੂਲਤਾਂ ਪ੍ਰਦਾਨ ਕਰ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾ ਸਕਦਾ ਹੈ ।

ਕਾਰ ਸਵਾਰ ਪੰਜ ਨੌਜਵਾਨਾਂ ਵਿਚੋਂ ਦੋ ਦੀ ਮੌਤ ਤਿੰਨ ਗੰਭੀਰ ਜਖਮੀ

0
Sirhind Accident

ਸਰਹਿੰਦ, 14 ਸਤੰਬਰ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਅਧੀਨ ਆਉਂਦੇ ਸ਼ਹਿਰ ਸਰਹਿੰਦ ਵਿਖੇ ਇਕ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਦੀ ਮੌਤ (Death) ਤੇ ਤਿੰਨ ਜਖਮੀ ਹੋ ਗਏ ਹਨ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਸਰਹਿੰਦ ਨੈਸ਼ਨਲ ਹਾਈਵੇਅ (Sirhind National Highway) ‘ਤੇ ਪੈਂਦੇ ਪਿੰਡ ਤਰਖਾਣ ਮਾਜਰਾ ਟੀ-ਪੁਆਇੰਟ ਦੇ ਨੇੜੇ ਜੋ ਇਕ ਕਾਰ ਦੇ ਕਈ ਪਲਟੀਆਂ ਖਾ ਜਾਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਕਾਰ ਸਵਾਰ ਪੰਜ ਵਿਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਤਿੰਨ ਨੌਜਵਾਨ ਗੰਭੀਰ ਜਖਮੀ ਹੋ ਗਏ ਹਨ । ਦੱਸਣਯੋਗ ਹੈ ਕਿ ਕਾਰ ਸਰਹਿੰਦ ਸਾਈਡ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾ ਰਹੀ ਸੀ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੇ ਬਚਾਅ ਕਾਰਜ ਸ਼ੁਰੂ

ਉਕਤ ਵਾਪਰੇ ਸੜਕ ਹਾਦਸੇ ਸਬੰਧੀ ਸੂਚਨਾ ਮਿਲਦਿਆਂ ਹੀ ਸਰਹਿੰਦ ਥਾਣੇ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਤੇ ਜੋ ਦੋ ਨੌਜਵਾਨ ਮੌਤ ਦੇ ਘਾਟ ਉਤਰ ਗਏ ਸਨ ਦੀਆਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜਿਆ ਗਿਆ । ਪੁਲਸ ਵਲੋਂ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਸੱਪ ਦੇ ਡੰਗਣ ਨਾਲ ਹੋਈ ਦੋ ਨਾਬਾਲਗ ਭੈਣਾਂ ਦੀ ਮੌਤ

0
snakebite

ਰਾਜੌਰੀ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਰਾਜੌਰੀ ਵਿਖੇ ਸੱਪ ਦੇ ਡੰਗ ਮਾਰ ਜਾਣ ਦੇ ਕਾਰਨ ਦੋ ਸਕੀਆਂ ਨਾਬਾਲਗ ਭੈਣਾਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹਨ ਦੋਵੇਂ ਜਣੀਆਂ

ਮਿਲੀ ਜਾਣਕਾਰੀ ਅਨੁਸਾਰ ਜਿਲਾ ਰਾਜੌਰੀ ਦੇ ਕਾਲਾਕੋਟ ਉਪ-ਮੰਡਲ ਦੇ ਪਿੰਡ ਮਨਮਾ ਬਰਮਾਰੀ ਵਿਖੇ ਜੋ ਸੱਪ ਦੇ ਡੰਗਣ (snakebite) ਦੇ ਕਾਰਨ ਦੋ ਸਕੀਆਂ ਨਾਬਾਲਗ ਭੈਣਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਵਿਚ ਦੋਹਾਂ ਭੈਣਾਂ ਦੀ ਪਛਾਣ ਪੰਜ ਸਾਲਾ ਅਮੀਬਾ ਅਤੇ 3 ਸਾਲਾ ਅਮੀਜ਼ਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਵੇਂ ਭੈਣਾਂ ਪਰਿਵਾਰਕ ਮੈਂਬਰਾਂ ਦੇ ਨਾਲ ਇਕ ਕਮਰੇ ਵਿਚ ਸੁੱਤੀਆਂ ਪਈਆਂ ਸਨ ਕਿ ਬਿਸਤਰੇ ਵਿਚ ਇਕ ਸੱਪ ਆਇਆ ਅਤੇ ਦੋਹਾਂ ਨੂੰ ਡੰਗ ਮਾਰਿਆ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ ।

ਪਰਿਵਾਰਕ ਮੈਂਬਰਾਂ ਪਹੁੰਚਾਇਆ ਹਸਪਤਾਲ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਪਤਾ ਚਲਦਿਆਂ ਹੀ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਬੱਚੀਆਂ ਨੂੰ ਨੇੜਲੇ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ, ਜਿਥੇ ਡਾਕਟਰਾਂ ਵਲੋਂ ਬੱਚੀਆਂ ਦੀ ਕੀਤੀ ਗਈ ਜਾਂਚ ਤੋਂ ਬਾਅਦ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਦੱਸਣਯੋਗ ਹੈ ਕਿ ਦੋਵੇਂ ਨਾਬਾਲਗ ਭੈਣਾਂ (Minor sisters) ਰਾਜੌਰੀ ਦੀਆਂ ਰਹਿਣ ਵਾਲੀਆਂ ਹਨ ।