Home Blog Page 1564

ਟ੍ਰੇਨ ਦੀ ਚਪੇਟ ‘ਚ ਆਉਣ ਨਾਲ ਨੌਜਵਾਨ ਦੀ ਹੋਈ ਮੌ.ਤ

0

ਟ੍ਰੇਨ ਦੀ ਚਪੇਟ ‘ਚ ਆਉਣ ਨਾਲ ਨੌਜਵਾਨ ਦੀ ਹੋਈ ਮੌ.ਤ

ਜਲੰਧਰ ਵਿੱਚ ਬਸ਼ੀਰਪੁਰ ਰੇਲਵੇ ਕਰਾਸਿੰਗ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦਿਹਾਤੀ ਪੁਲਿਸ ਵਿੱਚ ਤਾਇਨਾਤ ਡੀ.ਐੱਸ.ਪੀ. ਸੁਖਜੀਤ ਸਿੰਘ ਦੇ 28 ਸਾਲਾ ਪੁੱਤਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 28 ਸਾਲਾ ਅਜੇ ਪਾਲ ਸਿੰਘ ਉਰਫ ਲਾਲੀ ਵਜੋਂ ਹੋਈ ਹੈ। ਲਾਲੀ ਦਾ ਅੱਜ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟਮਾਰਟਮ ਕਰਵਾਇਆ ਜਾਵੇਗਾ। ਇਹ ਹਾਦਸਾ ਸੋਮਵਾਰ ਦੇਰ ਸ਼ਾਮ ਵਾਪਰਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਸੋਮਵਾਰ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਸੀ। ਜਾਂਚ ਦੌਰਾਨ ਪੁਲਿਸ ਨੂੰ ਲਾਲੀ ਦੀ ਜੇਬ ‘ਚੋਂ ਪਰਚੀ ਮਿਲੀ ਸੀ। ਜਿਸ ’ਤੇ ਡੀ.ਐੱਸ.ਪੀ. ਸੁਖਜੀਤ ਸਿੰਘ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਪਹਿਲਾਂ ਤਾਂ ਪੁਲਿਸ ਨੂੰ ਲੱਗਿਆ ਕਿ ਲਾਸ਼ ਅਣਪਛਾਤੀ ਹੈ, ਪਰ ਪੁਲਿਸ ਦੀ ਚਿੰਤਾ ਵੱਧ ਗਈ ਕਿਉਂਕਿ ਉਕਤ ਨੰਬਰ ਡੀ.ਐੱਸ.ਪੀ. ਦਾ ਸੀ। ਜਦੋਂ ਡੀ.ਐੱਸ.ਪੀ. ਨੂੰ ਉਨ੍ਹਾਂ ਦੇ ਨੰਬਰ ’ਤੇ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਲਾਸ਼ ਡੀ.ਐੱਸ.ਪੀ. ਦੇ ਲੜਕੇ ਦੀ ਹੈ। ਲਾਲੀ ਦੀ ਜੇਬ ‘ਚੋਂ ਪਰਚੀ ਮਿਲਣ ਕਾਰਨ ਮਾਮਲੇ ਦੀ ਖੁਦਕੁਸ਼ੀ ਦੇ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।

ਏ.ਐੱਸ.ਆਈ ਹੀਰਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ ਕੋਈ ਵੀ ਸ਼ੱਕੀ ਵਾਹਨ ਨਹੀਂ ਮਿਲਿਆ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਪੈਦਲ ਹੀ ਮੌਕੇ ‘ਤੇ ਪਹੁੰਚਿਆ ਸੀ। ਲਾਲੀ ਦਾ ਅੱਜ ਪੋਸਟ ਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਸਪੱਸ਼ਟ ਹੋ ਜਾਵੇਗਾ ਕਿ ਅਸਲ ਮਾਮਲਾ ਕੀ ਹੈ। ਇਸ ਦੌਰਾਨ ਲਾਲੀ ਦੀ ਮੌਤ ਨਾਲ ਡੀਐਸਪੀ ਸੁਖਜੀਤ ਸਿੰਘ ਅਤੇ ਉਸ ਦਾ ਪਰਿਵਾਰ ਸਦਮੇ ਵਿੱਚ ਹੈ। ਦੂਜੇ ਪੁੱਤਰ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਲਾਲੀ ਦਾ ਸਸਕਾਰ ਜਲਦੀ ਹੀ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਤੇਜ਼ ਤੂਫਾਨ ਨਾਲ ਡਿੱਗਿਆ ਖੰਭਾ , ਪੱਤਰਕਾਰ ਅਵਿਨਾਸ਼ ਕੰਬੋਜ਼ ਦੀ ਹੋਈ ਮੌ.ਤ

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਨੇ ਦੱਸਿਆ ਕਿ ਐਕਸਪ੍ਰੈਸ ਦੀ ਲਪੇਟ ‘ਚ ਆਉਣ ਨਾਲ ਲਾਲੀ ਦੀ ਮੌਤ ਹੋ ਗਈ। ਨਾਲ ਹੀ ਟਰੇਨ ਦੇ ਡ੍ਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਘਟਨਾ ਦੇ ਸਮੇਂ ਲਾਲੀ ਰੇਲਵੇ ਟਰੈਕ ਪਾਰ ਕਰ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਜੀਆਰਪੀ ਥਾਣੇ ਦੀ ਪੁਲਿਸ ਨੇ ਡੀ.ਐੱਸ.ਪੀ. ਦੇ ਪਿਤਾ ਦੇ ਬਿਆਨ ਦਰਜ ਕਰ ਲਿਆ ਹੈ ਅਤੇ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

T-20 World Cup: ਅੱਜ ਪਾਕਿਸਤਾਨ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਵੇਗਾ ਮੁਕਾਬਲਾ

0

T-20 World Cup: ਅੱਜ ਪਾਕਿਸਤਾਨ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਵੇਗਾ ਮੁਕਾਬਲਾ

ਟੀ-20 ਵਿਸ਼ਵ ਕੱਪ ਦਾ 11ਵਾਂ ਮੈਚ ਅਮਰੀਕਾ ਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਦੇ ਨਾਲ ਪਾਕਿਸਤਾਨ ਇਸ ਟੀ-20 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇੱਥੇ ਹੀ ਅਮਰੀਕਾ ਨੇ ਇਸ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਪਿਛਲੇ 2 ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 2021 ਦੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਸੈਮੀਫਾਈਨਲ ਤੱਕ ਪਹੁੰਚਿਆ ਸੀ। ਉੱਥੇ ਹੀ 2022 ਦੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਫਾਈਨਲ ਵੀ ਖੇਡਿਆ। ਉਸਨੂੰ ਫਾਈਨਲ ਵਿੱਚ ਇੰਗਲੈਂਡ ਨੇ ਹਰਾਇਆ ਸੀ।

USA vs PAK T20 World Cup 2024

USA ਤੇ ਪਾਕਿਸਤਾਨ ਦਾ ਮੈਚ ਗ੍ਰੈਂਡ ਪ੍ਰੇਅਰੀ ਸਟੇਡੀਅਮਮ ਡਲਾਸ ਵਿੱਚ ਖੇਡਿਆ ਜਾਵੇਗਾ। ਇਹ ਓਹੀ ਮੈਦਾਨ ਹੈ ਜਿੱਥੇ ਅਮਰੀਕਾ ਨੇ ਆਪਣਾ ਪਹਿਲਾ ਮੈਚ ਖੇਡਿਆ ਸੀ। ਇਸ ਮੈਦਾਨ ਵਿੱਚ ਅਮਰੀਕਾ ਤੇ ਕੈਨੇਡਾ ਨੇ ਮਿਲ ਕੇ 391 ਦੌੜਾਂ ਬਣਾਈਆਂ ਸੀ। ਉੱਥੇ ਦੂਜੇ ਪਾਸੇ ਅਮਰੀਕਾ ਇਸ ਮੁਕਾਬਲੇ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ਦੇ ਮੁਕਾਬਲੇ ਦੇਖੇ ਜਾਣ ਤਾਂ ਵਿਸ਼ਵ ਕੱਪ ਵਿੱਚ ਕੈਨੇਡਾ ਨੂੰ ਹਰਾਉਣ ਤੋਂ ਇਲਾਵਾ ਵਿਸ਼ਵ ਕੱਪ ਦੇ ਪਹਿਲੇ ਬੰਗਲਾਦੇਸ਼ ਦੇ ਖਿਲਾਫ਼ ਖੇਡੀ ਗਈ ਸੀਰੀਜ਼ ਵਿੱਚ ਅਮਰੀਕਾ ਨੇ 2-1 ਨਾਲ ਬੰਗਲਾਦੇਸ਼ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਅਮਰੀਕਾ ਤੇ ਪਾਕਿਸਤਾਨ ਨੇ ਇੱਕ-ਦੂਜੇ ਦੇ ਖਿਲਾਫ਼ ਹੁਣ ਤੱਕ ਕੋਈ ਟੀ-20 ਇੰਟਰਨੈਸ਼ਨਲ ਮੈਚ ਨਹੀਂ ਖੇਡਿਆ ਹੈ। 6 ਜੂਨ ਨੂੰ ਹੋਣ ਵਾਲੇ ਮੈਚ ਵਿੱਚ ਇਹ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਜੇ ਇੱਥੇ ਪਿਚ ਦੀ ਗੱਲ ਕੇਤੈ ਜਾਵੇ ਤਾਂ ਡਲਾਸ ਦਾ ਗ੍ਰੈਂਡ ਪ੍ਰੇਅਰੀ ਸਟੇਡੀਅਮ ਅਮਰੀਕਾ ਦਾ ਪ੍ਰਮੁੱਖ ਕ੍ਰਿਕਟ ਮੈਦਾਨ ਹੈ।

ਇਹ ਵੀ ਪੜ੍ਹੋ:ਡੂੰਘੀ ਖਾਈ ‘ਚ ਡਿੱਗੀ ਗੱਡੀ, ਡਰਾਈਵਰ ਸਮੇਤ 7 ਲੋਕਾਂ ਦੀ ਹੋਈ ਮੌ.ਤ

ਇਸ ਮੈਦਾਨ ‘ਤੇ ਪਿਛਲੇ ਸਾਲ ਮੇਜਰ ਲੀਗ ਕ੍ਰਿਕਟ ਦੇ ਫਾਈਨਲ ਸਣੇ 19 ਮੈਚ ਹੋਏ ਸਨ। ਇੱਥੋਂ ਦੀ ਪਿਚ ਬੱਲੇਬਾਜ਼ੀ ਦੇ ਲਈ ਵਧੀਆ ਮੰਨੀ ਜਾਂਦੀ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਇਸੇ ਮੈਦਾਨ ‘ਤੇ ਹੋਇਆ ਸੀ। ਕੈਨੇਡਾ ਨੇ 194 ਦੌੜਾਂ ਬਣਾਈਆਂ ਤੇ ਅਮਰੀਕਾ ਨੇ 18ਵੇਂ ਓਵਰ ਵਿੱਚ ਹੀ ਟੀਚਾ ਹਾਸਿਲ ਕਰ ਲਿਆ। ਅਜਿਹੇ ਵਿੱਚ ਇਸ ਮੈਚ ਵਿੱਚ ਵੀ ਦੌੜਾਂ ਦੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ।

ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਅਮਰੀਕਾ: ਸਟੀਵਨ ਟੇਲਰ, ਮੋਨਾਂਕ ਪਟੇਲ(ਕਪਤਾਨ), ਐਂਡ੍ਰੀਸ ਗੌਸ, ਐਰਾਨ ਜੋਂਸ, ਕੋਰੀ ਐਂਡਰਸਨ, ਨੀਤੀਸ਼ ਕੁਮਾਰ, ਹਰਮੀਤ ਸਿੰਘ, ਸ਼ੈਡਲੀ ਵਾਨ ਸ਼ਲਕਵਿਕ, ਜਸਦੀਪ ਸਿੰਘ, ਅਲੀ ਖਾਨ, ਸੌਰਭ ਨੇਤਰਵਲਕਰ।

ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਉਸਮਾਨ ਖਾਨ, ਫਖਰ ਜਮਾਨ, ਇਫਿਤਖਾਰ ਅਹਿਮਦ, ਸ਼ਾਦਾਬ ਖਾਨ,ਹਾਰਿਸ ਰਊਫ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਮੁਹੰਮਦ ਆਮਿਰ, ਅਬਰਾਰ ਅਹਿਮਦ/ ਅੱਬਾਸ ਅਫਰੀਦੀ।

ਬਲੂ ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕਰਾਈਮ ਫਰੰਟ ਨੇ ਦਿੱਤੀ ਸ਼ਰਧਾਂਜ਼ਲੀ

0

ਬਲੂ ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕਰਾਈਮ ਫਰੰਟ ਨੇ ਦਿੱਤੀ ਸ਼ਰਧਾਂਜ਼ਲੀ

ਅੱਜ ਅਮਨ ਕੁਮਾਰ ਗਰਗ ਸੂਲਰ ਐਡਵੋਕੇਟ (ਕੌਮੀ ਪ੍ਰਧਾਨ) ਅਤੇ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ (ਸੀਨੀਅਰ ਕੌਮੀ ਮੀਤ ਪ੍ਰਧਾਨ) ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕਰਾਈਮ ਫਰੰਟ ਦੀ ਰਹਿਨੁਮਾਈ ਵਿੱਚ ਜੂਨ19 84 ਵਿੱਚ ਬਲੂ ਸਟਾਰ ਆਪਰੇਸ਼ਨ ਦੌਰਾਨ ਅਤੇ ਪੰਜਾਬ ਵਿੱਚ ਅੱਤਵਾਦ ਸਮੇਂ ਦੇ ਦੌਰਾਨ ਅੱਤਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤੇ ਗਏ ਨਿਰਦੋਸ਼ ਲੋਕਾਂ ਨੂੰ ਫੌਜ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਜਵਾਨਾਂ ਨੂੰ ਸ੍ਰੀ ਹਨੂੰਮਾਨ ਮੰਦਰ ਪੁਲਿਸ ਲਾਈਨ ਰੋਡ ਪਟਿਆਲਾ ਵਿਖੇ ਹਵਨ ਅਤੇ ਯਗ ਕਰਕੇ ਸ਼ਰਧਾਂਜਲੀ ਦਿੱਤੀ ਗਈ।

ਹਵਨ ਦੌਰਾਨ ਪੰਡਿਤ ਜੀ ਨੇ ਮੰਤਰਾਂ ਦਾ ਉਚਾਰਣ ਬੜੀ ਸ਼ੁੱਧਤਾ ਨਾਲ ਕੀਤਾ ਅਤੇ ਪਰਮ ਪਿਤਾ ਪਰਮਾਤਮਾ (ਈਸ਼ਵਰ )ਅੱਗੇ ਇਹ ਬੇਨਤੀ ਕੀਤੀ ਕਿ ਜੋ ਲੋਕ ਅੱਤਵਾਦ ਸਮੇਂ ਵਿੱਚ ਅੱਤਵਾਦੀਆਂ ਵੱਲੋਂ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਜਿਨਾਂ ਵਿੱਚੋਂ ਕਈਆਂ ਦੇ ਭੋਗ ਵੀ ਨਹੀਂ ਪਾਏ ਜਾ ਸਕੇ ਸਨ। ਉਨ੍ਹਾਂ ਦੀਆਂ ਆਤਮਾਵਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣਾ ਤੇ ਪਿੱਛੇ ਰਹਿ ਰਹੇ ਪਰਿਵਾਰਾਂ ਨੂੰ ਇਸ ਅਸਹਿ ਤੇ ਅਕਹਿ ਦੁੱਖ ਨੂੰ ਸਹਿਣ ਕਰਨ ਦਾ ਬਲ ਬਖਸ਼ਣਾ ਜੀ।

ਇਸ ਹਵਨ ਜੱਗ ਵਿੱਚ ਆਲ ਇੰਡੀਆ ਐਂਟੀ ਟੈਰਰਿਸਟ ਐਂਟੀ ਕਰਾਈਮ ਫਰੰਟ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਜਿਲਾ ਮਾਨਸਾ ਤੋਂ ਚੇਅਰਪਰਸਨ ਮਿਸ ਸੀਮਾ ਭਾਰਗਵ ,ਜੋਇੰਟ ਸੈਕਟਰੀ ਰਵਿੰਦਰਜੀਤ ਕੌਰ ਅਤੇ ਜਿਲਾ ਬਠਿੰਡਾ ਤੋਂ ਬਲਾਕ ਪ੍ਰਧਾਨ ਅਨਮੋਲ ਸਿੰਘ ,ਜੁਆਇੰਟ ਸੈਕਟਰੀ ਮਲਕੀਤ ਕੌਰ ਜਿਲਾ ਮੋਗਾ ਤੋਂ ਬਲਾਕ ਪ੍ਰਧਾਨ ਜਸਵਿੰਦਰ ਕੌਰ ਆਪਣੀ ਵੱਡੀ ਟੀਮ ਨਾਲ ਸ਼ਾਮਿਲ ਹੋਏ।

ਇਸ ਤੋਂ ਇਲਾਵਾ ਸਰਦਾਰ ਹਰਪ੍ਰੀਤ ਸਿੰਘ ਆਰਚਰੀ ਕੋਚ ਪਟਿਆਲਾ, ਅਤੇ ਕਾਲੀ ਮਾਤਾ ਮੰਦਰ ਪਟਿਆਲਾ ਵੱਲੋਂ ਵਿਸ਼ਾਲ ਕੁਮਾਰ ਰਾਜੇਸ਼ ਕੁਮਾਰ, ਰਾਹੁਲ ਕੁਮਾਰ ਅਤੇ ਪ੍ਰਿੰਸ ਜੀ ਵੀ ਆਪਣੇ ਸਾਥੀਆਂ ਨਾਲ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਤੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਸਮੇਂ ਮੰਦਰ ਵਿੱਚ ਲੰਗਰ ਵੀ ਅਤੁੱਟ ਵਰਤਾਏ ਗਏ।

ਚੰਡੀਗੜ੍ਹ ‘ਚ ‘ਸੈਕਸ ਰੈਕੇਟ’ ਦਾ ਪਰਦਾਫਾਸ਼, ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ

0

 ਚੰਡੀਗੜ੍ਹ ‘ਚ ‘ਸੈਕਸ ਰੈਕੇਟ’ ਦਾ ਪਰਦਾਫਾਸ਼, ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ

ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਵੀ ‘ਸੈਕਸ ਰੈਕੇਟ’ ਦਾ ਘਿਨੌਣਾ ਜਾਲ ਫੈਲਿਆ ਹੋਇਆ ਹੈ। ਹੋਟਲਾਂ ਵਿੱਚ ਦੇਹ ਵਪਾਰ ਦਾ ਧੰਦਾ ਅੰਨ੍ਹੇਵਾਹ ਚੱਲ ਰਿਹਾ ਹੈ। ਕੁੜੀਆਂ ਦੀਆਂ ਦੇਹਾਂ ਦਾ ਮੁੱਲ ਪਾਇਆ ਜਾ ਰਿਹਾ ਹੈ। ਜਿੱਥੇ ਹੁਣ ਚੰਡੀਗੜ੍ਹ ਪੁਲਿਸ ਨੇ ਬੁੜੈਲ ਸਥਿਤ ਮਹਾਰਾਜਾ ਨਾਮ ਦੇ ਹੋਟਲ ‘ਤੇ ਛਾਪਾ ਮਾਰ ਕੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ । ਛਾਪੇਮਾਰੀ ਦੌਰਾਨ ਪੁਲਿਸ ਨੂੰ ਇੱਥੇ ਤਿੰਨ ਕੁੜੀਆਂ ਮਿਲੀਆਂ। ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਇਹ ਵੀ ਪੜ੍ਹੋ: ਸੀਵਰੇਜ ਨੂੰ ਲੈ ਕੇ 2 ਧਿਰਾਂ ‘ਚ ਹੋਈ ਝੜਪ, ਜ਼ਖਮੀ ਵਿਅਕਤੀ ਨੇ ਹਸਪਤਾਲ ‘ਚ…

ਇਸ ਤੋਂ ਇਲਾਵਾ ਹੋਟਲ ਸੰਚਾਲਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੋਟਲ ਸੰਚਾਲਕ ਦੀ ਪਛਾਣ ਬਨਾਰਸੀ ਪ੍ਰਸਾਦ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਬਨਾਰਸੀ ਪ੍ਰਸਾਦ ਅਤੇ ਤਿੰਨੋਂ ਕੁੜੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। ਜਿੱਥੇ ਬਨਾਰਸੀ ਪ੍ਰਸਾਦ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ ਤੇ ਤਿੰਨੋਂ ਲੜਕੀਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ। ਤਿੰਨਾਂ ਲੜਕੀਆਂ ਦੀ ਉਮਰ 25 ਤੋਂ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਫਰਜ਼ੀ ਗਾਹਕ ਭੇਜੇ

ਜਾਣਕਾਰੀ ਮੁਤਾਬਕ ਸਥਾਨਕ ਪੁਲਸ ਨੂੰ ਬੁੱਧਵਾਰ ਸ਼ਾਮ ਨੂੰ ਹੋਟਲ ‘ਚ ਦੇਹ ਵਪਾਰ ਦਾ ਧੰਦਾ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਾਣਕਾਰੀ ਸਹੀ ਹੈ ਜਾਂ ਝੂਠ। ਇਸ ਦਾ ਪਤਾ ਲਗਾਉਣ ਲਈ ਪੁਲਸ ਨੇ ਦੇਰ ਰਾਤ ਇਕ ਫਰਜ਼ੀ ਗਾਹਕ ਨੂੰ ਹੋਟਲ ਭੇਜਿਆ। ਪੁਲਸ ਦੇ ਫਰਜ਼ੀ ਗ੍ਰਾਹਕ ਨੇ ਹੋਟਲ ਪਹੁੰਚ ਕੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਉਸ ਨਾਲ ਸੌਦਾ ਤੈਅ ਹੋਣ ਲੱਗਾ। ਭਾਵ, ਪੁਲਿਸ ਗਾਹਕ ਨੂੰ ਸੂਚਨਾ ਸਹੀ ਲੱਗੀ ਅਤੇ ਇਸ ਤੋਂ ਬਾਅਦ, ਉਸ ਦੇ ਨਿਰਦੇਸ਼ਾਂ ‘ਤੇ ਪੁਲਿਸ ਨੇ ਹੋਟਲ ‘ਤੇ ਛਾਪਾ ਮਾਰਿਆ।

ਬਨਾਰਸੀ ਕਾਫੀ ਸਮੇਂ ਤੋਂ ਹੋਟਲ ‘ਚ ਗਲਤ ਕੰਮ ਕਰ ਰਿਹਾ ਸੀ

ਦੱਸਿਆ ਜਾਂਦਾ ਹੈ ਕਿ ਦੋਸ਼ੀ ਬਨਾਰਸੀ ਪ੍ਰਸਾਦ ਨੇ 2009 ‘ਚ ਬੁੜੈਲ ਸਥਿਤ ਮਹਾਰਾਜਾ ਹੋਟਲ ਨੂੰ ਕਿਰਾਏ ‘ਤੇ ਲਿਆ ਸੀ ਅਤੇ ਉਦੋਂ ਤੋਂ ਉਹ ਇੱਥੇ ਹੋਟਲ ਚਲਾ ਰਿਹਾ ਸੀ। ਇਸ ਤੋਂ ਇਲਾਵਾ ਉਹ ਪਿਛਲੇ ਕਾਫੀ ਸਮੇਂ ਤੋਂ ਇਹ ਕੰਮ ਕਰਦਾ ਆ ਰਿਹਾ ਸੀ ਅਤੇ ਬਾਹਰੋਂ ਲੜਕੀਆਂ ਲਿਆ ਕੇ ਉਨ੍ਹਾਂ ਨੂੰ ਗਲਤ ਕੰਮ ਕਰਵਾਉਂਦਾ ਸੀ। ਹੋਟਲ ‘ਚ ਹੋ ਰਹੇ ਇਸ ਗੈਰ-ਕਾਨੂੰਨੀ ਅਤੇ ਗੰਦੇ ਕੰਮ ਕਾਰਨ ਆਲੇ-ਦੁਆਲੇ ਦੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਸਨ।

ਚੋਣ ਨਤੀਜਿਆਂ ਤੋਂ ਬਾਅਦ ਵਿਨੀਤ ਜੋਸ਼ੀ ਨੇ ਵਿਰੋਧੀ ਪਾਰਟੀ ‘ਤੇ ਕੱਸਿਆ ਤੰਜ

0

ਚੋਣ ਨਤੀਜਿਆਂ ਤੋਂ ਬਾਅਦ ਵਿਨੀਤ ਜੋਸ਼ੀ ਨੇ ਵਿਰੋਧੀ ਪਾਰਟੀ ‘ਤੇ ਕੱਸਿਆ ਤੰਜ
ਭਾਜਪਾ ਆਗੂ ਵਿਨੀਤ ਜੋਸ਼ੀ ਨੇ ਚੋਣ ਨਤੀਜਿਆਂ ‘ਤੇ ਕਿਹਾ ਕਿ ਪੰਜਾਬ ‘ਚ ਮੁੱਖ ਮੰਤਰੀ ਨੇ ਪ੍ਰਚਾਰ ਕੀਤਾ ਸੀ ਕਿ ਲੋਕ ਸਾਡੇ ਕੰਮ ‘ਤੇ ਵੋਟ ਪਾਉਣਗੇ ਪਰ ਪਾਰਟੀ 3 ਸੀਟਾਂ ਤੱਕ ਸੀਮਟ ਕੇ ਰਹਿ ਗਈ। ਸਰਕਾਰ ਦੇ ਅੱਠ ਮੰਤਰੀ ਆਪਣੇ ਹਲਕਿਆਂ ਤੋਂ ਹਾਰ ਗਏ ਹਨ ਜਦਕਿ ੪ ਚੋਣ ਮੈਦਾਨ ਵਿੱਚ ਸਨ। ਜਦੋਂ ਤੁਸੀਂ ਵੋਟਾਂ ਦੇ ਅੰਕੜੇ ਵੇਖਦੇ ਹੋ ਤਾਂ 51 ਵਿਧਾਇਕ ਵੀ ਚੋਣ ਹਾਰ ਗਏ। ਅੱਜ ਜੇਕਰ ਵਿਧਾਨ ਸਭਾ ਦੇ ਵੋਟ ਪ੍ਰਤੀਸ਼ਤ ‘ਤੇ ਨਜ਼ਰ ਮਾਰੀਏ ਤਾਂ ਵਿਧਾਨ ਸਭਾ ‘ਚ ਫਰਕ ਹੈ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਅੰਕੜਿਆਂ ਨੂੰ ਪਲਟਦੇ ਹਨ ਅਤੇ ਜਿਸ ਤਰੀਕੇ ਨਾਲ ਪਾਰਟੀ ਦਾ ਵਿਕਾਸ ਹੋਇਆ ਹੈ ਉਹ ਭਾਜਪਾ ਹੈ ਕਿਉਂਕਿ 25 ਤੋਂ 30 ਸਾਲਾਂ ਬਾਅਦ ਭਾਜਪਾ ਨੇ ਇਕੱਲੇ ਚੋਣ ਲੜੀ ਹੈ।

ਇਹ ਵੀ ਪੜ੍ਹੋ:ਡੂੰਘੀ ਖਾਈ ‘ਚ ਡਿੱਗੀ ਗੱਡੀ, ਡਰਾਈਵਰ ਸਮੇਤ 7 ਲੋਕਾਂ ਦੀ ਹੋਈ ਮੌ.ਤ

ਪੰਜਾਬ ‘ਚ ਭਾਜਪਾ ਦਾ ਵੋਟ ਸ਼ੇਅਰ 6.6 ਫੀਸਦੀ ਤੋਂ ਵਧ ਕੇ 18.56 ਫੀਸਦੀ ਹੋ ਗਿਆ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ‘ਚ ਸਿਰਫ ਭਾਜਪਾ ਦਾ ਵੋਟ ਸ਼ੇਅਰ ਵਧਿਆ ਹੈ।

‘ਆਪ’ ਪਾਰਟੀ ਬਾਰੇ ਉਨ੍ਹਾਂ ਨੇ ਕਿਹਾ ਕਿ 13 ਲੋਕ ਸਭਾਵਾਂ ‘ਚ ਵੋਟਿੰਗ ਪ੍ਰਤੀਸ਼ਤ ‘ਚ ਗਿਰਾਵਟ ਆਈ ਹੈ, ਜਿਸ ‘ਚ ਬੇਸ਼ੱਕ 3 ਸੀਟਾਂ ਜਿੱਤੀਆਂ ਹਨ, ਵੋਟ ਸ਼ੇਅਰ ‘ਚ ਵੀ ਗਿਰਾਵਟ ਆਈ ਹੈ। ਸੰਦੀਪ ਪਾਠਕ ਨੇ ਵੀ ਆਪਣੇ ਹਿਸਾਬ ਨਾਲ ਅੰਕੜੇ ਪੇਸ਼ ਕੀਤੇ ਹਨ ਅਤੇ 12 ਲੋਕ ਸਭਾਵਾਂ ‘ਚ ਅਕਾਲੀ ਦਲ ਦਾ ਵੋਟ ਸ਼ੇਅਰ ਘਟਿਆ ਹੈ, ਜਦਕਿ ਕਾਂਗਰਸ ‘ਚ 6 ਲੋਕ ਸਭਾਵਾਂ ‘ਚ ਵੋਟ ਸ਼ੇਅਰ ਘਟਿਆ ਹੈ ਅਤੇ ਬਾਕੀਆਂ ‘ਚ ਵਾਧਾ ਹੋਇਆ ਹੈ।

ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਾਨੂੰ ਵਿਰੋਧੀ ਧਿਰ ਦੀ ਭੂਮਿਕਾ ਵਿਚ ਦੇਖਣਾ ਚਾਹੁੰਦੇ ਹਨ, ਜਿਸ ਦੀ ਅਸੀਂ ਆਉਣ ਵਾਲੇ ਸਾਲ ਵਿਚ ਉਡੀਕ ਕਰਾਂਗੇ।

 

 

ਘਰ ‘ਚ ਲੱਗੇ AC ‘ਚ ਹੋਇਆ ਧਮਾਕਾ, ਸਾਰਾ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ

0

ਘਰ ‘ਚ ਲੱਗੇ AC ‘ਚ ਹੋਇਆ ਧਮਾਕਾ, ਸਾਰਾ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ

ਆਏ ਦਿਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਮਾਮਲਾ ਡੇਰਾਬੱਸੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਘਰ ਵਿੱਚ AC ਫਟਣ ਕਾਰਨ ਘਰ ਵਿੱਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ । ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।

ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ 30 ਮਈ ਨੂੰ ਏ.ਸੀ. ਖਰੀਦਿਆ ਸੀ। ਹਾਦਸੇ ਸਮੇਂ ਘਰ ਵਿੱਚ ਮਹਿਲਾ ਅਤੇ ਬੱਚੇ ਮੌਜੂਦ ਸਨ। ਘਰ ਦੇ ਹੇਠਾਂ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਉਸ ਸਮੇਂ ਪਰਿਵਾਰ ਇੱਕ ਗਾਹਕ ਨੂੰ ਕੱਪੜੇ ਦਿਖਾਉਣ ਥੱਲੇ ਗਿਆ ਸੀ। ਜਦੋਂ ਉਹ ਗਾਹਕਾਂ ਨੂੰ ਕੱਪੜੇ ਦਿਖਾ ਰਹੇ ਸਨ ਤਾਂ ਇਸ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋਇਆ। ਜਦੋਂ ਉਹ ਭਰ ਆਏ ਤਾਂ ਉਨ੍ਹਾਂ ਦੇ ਘਰੋਂ ਧੂੰਆਂ ਨਿਕਲ ਰਿਹਾ ਸੀ।

ਇਹ ਵੀ ਪੜ੍ਹੋ: ਸੀਵਰੇਜ ਨੂੰ ਲੈ ਕੇ 2 ਧਿਰਾਂ ‘ਚ ਹੋਈ ਝੜਪ, ਜ਼ਖਮੀ ਵਿਅਕਤੀ ਨੇ ਹਸਪਤਾਲ ‘ਚ…

ਬਾਅਦ ਵਿਚ ਪਤਾ ਲੱਗਾ ਕਿ ਏਸੀ ਫਟ ਗਿਆ ਅਤੇ ਘਰ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ। ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਇਸ ਦੌਰਾਨ ਘਰ ਵਿੱਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ । ਘਰ ਦੀਆਂ ਦੀਵਾਰਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਹੇਠਾਂ ਦੀ ਛੱਤ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਸੀਵਰੇਜ ਨੂੰ ਲੈ ਕੇ 2 ਧਿਰਾਂ ‘ਚ ਹੋਈ ਝੜਪ, ਜ਼ਖਮੀ ਵਿਅਕਤੀ ਨੇ ਹਸਪਤਾਲ ‘ਚ ਤੋੜਿਆ ਦਮ

0

ਸੀਵਰੇਜ ਨੂੰ ਲੈ ਕੇ 2 ਧਿਰਾਂ ‘ਚ ਹੋਈ ਝੜਪ, ਜ਼ਖਮੀ ਵਿਅਕਤੀ ਨੇ ਹਸਪਤਾਲ ‘ਚ ਤੋੜਿਆ ਦਮ

ਲੁਧਿਆਣਾ ਲੁਧਿਆਣਾ ‘ਚ ਸੀਵਰੇਜ ਨੂੰ ਲੈ ਕੇ ਦੋ ਧਿਰਾਂ ‘ਚ ਲੜਾਈ ਹੋ ਗਈ ਹੈ। ਲੁਧਿਆਣਾ ਦੇ ਮੇਹਰਬਾਨ ਇਲਾਕੇ ਦੇ ਹਰਕ੍ਰਿਸ਼ਨ ਵਿਹਾਰ ਵਿੱਚ ਸੀਵਰੇਜ ਦੇ ਪਾਣੀ ਨੂੰ ਲੈ ਕੇ ਗੁਆਂਢੀਆਂ ਵਿਚਾਲੇ ਹੋਈ ਲੜਾਈ ਵਿੱਚ ਇੱਕ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮੇਹਰਬਾਨ ਪੁਲਿਸ ਨੇ ਕਤਲ ਦੇ ਦੋਸ਼ ‘ਚ ਇਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀ ਫਰਾਰ ਹਨ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (45) ਵਾਸੀ ਹਰਕ੍ਰਿਸ਼ਨ ਵਿਹਾਰ ਵਜੋਂ ਹੋਈ ਹੈ। ਝਗੜੇ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਗਲੀ ਗੰਦੇ ਪਾਣੀ ਨਾਲ ਭਰੀ ਹੋਈ ਹੈ ਅਤੇ ਉਸ ਦੇ ਘਰ ਦੇ ਬਾਹਰ ਸੀਵਰੇਜ ਦਾ ਪਾਣੀ ਜਮ੍ਹਾਂ ਹੋ ਗਿਆ ਹੈ। ਉਸ ਦਾ ਪਿਤਾ ਗਲੀ ਵਿੱਚ ਬੰਦ ਪਈ ਸੀਵਰੇਜ ਲਾਈਨ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਦੇ ਗੁਆਂਢੀ ਨੇ ਉਸ ਨਾਲ ਝਗੜਾ ਕੀਤਾ ਅਤੇ ਉਸ ਉੱਤੇ ਸੀਵਰੇਜ ਦਾ ਪਾਣੀ ਆਪਣੇ ਘਰ ਵੱਲ ਧੱਕਣ ਦਾ ਦੋਸ਼ ਲਾਇਆ।

ਜਦੋਂ ਉਸਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸਦੇ ਪਿਤਾ ‘ਤੇ ਹਮਲਾ ਕਰ ਦਿੱਤਾ। ਉਸ ਦਾ ਪਿਤਾ ਸੜਕ ‘ਤੇ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਉਹ ਹੋਰ ਪਰਿਵਾਰਕ ਮੈਂਬਰਾਂ ਨਾਲ ਆਪਣੇ ਪਿਤਾ ਨੂੰ ਹਸਪਤਾਲ ਲੈ ਗਈ, ਜਿੱਥੇ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਟਰਾਈਡੈਂਟ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੀਤੀ ਕਾਬੂ

ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਅਮਰਜੀਤ ਕੌਰ ਵਜੋਂ ਹੋਈ ਹੈ। ਮੇਹਰਬਾਨ ਥਾਣੇ ਦੇ SHO ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਲੜਕੀ ਸਰਬਜੀਤ ਕੌਰ ਦੇ ਬਿਆਨਾਂ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ), 506 (ਅਪਰਾਧਿਕ ਧਮਕੀ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਤਹਿਤ ਕੇਸ ਦਰਜ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਵਿਅਕਤੀ ਦੀ ਮੌਤ ਕਿਸ ਪੁਰਾਣੀ ਰੰਜਿਸ਼ ਕਾਰਨ ਹੋਈ ਹੈ।

ਡੂੰਘੀ ਖਾਈ ‘ਚ ਡਿੱਗੀ ਗੱਡੀ, ਡਰਾਈਵਰ ਸਮੇਤ 7 ਲੋਕਾਂ ਦੀ ਹੋਈ ਮੌ.ਤ

0

ਡੂੰਘੀ ਖਾਈ ‘ਚ ਡਿੱਗੀ ਗੱਡੀ, ਡਰਾਈਵਰ ਸਮੇਤ 7 ਲੋਕਾਂ ਦੀ ਹੋਈ ਮੌ.ਤ

ਨੈਨੀਤਾਲ ਜ਼ਿਲ੍ਹੇ ਦੇ ਓਖਲਕਾਂਡਾ ਬਲਾਕ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਲਦਵਾਨੀ ਤੋਂ ਪੁਟਪੁੜੀ ਜਾ ਰਹੀ ਮੈਕਸ ਬੁੱਧਵਾਰ ਸ਼ਾਮ 6.30 ਵਜੇ ਓਖਲਕੰਡਾ ‘ਚ ਪਤਲੋਟ ਮੋਟਰਵੇਅ ਤੋਂ ਦੋ ਕਿਲੋਮੀਟਰ ਪਹਿਲਾਂ ਅਨਾਰਬਨ ਦੇ ਕੋਲ ਬੇਕਾਬੂ ਹੋ ਕੇ ਡੂੰਘੀ ਖਾਈ ‘ਚ ਡਿੱਗ ਗਈ। ਇਸ ਹਾਦਸੇ ‘ਚ ਡ੍ਰਾਈਵਰ ਸਮੇਤ 7 ਲੋਕਾਂ ਦੀ ਮੌਤ ਹੋ ਗਈ।

ਉਥੇ ਹੀ ਸੱਤ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਟੋਏ ‘ਚੋਂ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਲਦਵਾਨੀ ਐੱਸ.ਟੀ.ਐੱਚ. ਰੈਫਰ ਕੀਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਰਿਸ਼ਤੇਦਾਰ ਮੌਕੇ ‘ਤੇ ਪਹੁੰਚ ਗਏ।

ਵਿਧਾਇਕ ਰਾਮ ਸਿੰਘ ਕੈੜਾ ਅਤੇ ਇਲਾਕਾ ਨਿਵਾਸੀ ਪ੍ਰਕਾਸ਼ ਚੰਦਰ ਰੁਵਾਲੀ ਨੇ ਦੱਸਿਆ ਕਿ ਜਿਵੇਂ ਹੀ ਗੱਡੀ ਟੋਏ ਵਿੱਚ ਡਿੱਗੀ ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਟੋਏ ਵਿੱਚ ਜਾ ਕੇ ਬਚਾਅ ਕਾਰਜ ਕੀਤਾ।

ਘਟਨਾ ਦੀ ਸੂਚਨਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਦਿੱਤੀ। ਅੱਧੇ ਘੰਟੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਵੱਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਸੜਕ ’ਤੇ ਲਿਆਂਦਾ ਗਿਆ। ਹਾਦਸੇ ‘ਚ ਡਰਾਈਵਰ ਸਮੇਤ ਸੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਹਿਲਾਂ ਪਠਲਾਟ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਲਿਆਂਦਾ ਗਿਆ। ਜਿੱਥੋਂ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਹਲਦਵਾਨੀ ਐੱਸ.ਟੀ.ਐੱਚ. ਰੈਫਰ ਕੀਤਾ ਗਿਆ।

ਇਹ ਵੀ ਪੜ੍ਹੋ : ਟਰਾਈਡੈਂਟ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੀਤੀ ਕਾਬੂ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਅਤੇ ਜ਼ਖਮੀਆਂ ਨੂੰ ਹਲਦਵਾਨੀ ਐੱਸ.ਟੀ.ਐੱਚ. ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੜਕ ‘ਤੇ ਲਿਆਂਦਾ ਗਿਆ।

ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਹਾਦਸੇ ਬਾਰੇ ਜਾਣੂ ਕਰ ਦਿੱਤਾ ਹੈ। ਨਾਲ ਹੀ ਡੀਐਮ ਨੂੰ ਪਤਲੋਟ ਵਿੱਚ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਕਿਹਾ ਗਿਆ ਹੈ। ਵਿਧਾਇਕ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਟਰਾਈਡੈਂਟ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੀਤੀ ਕਾਬੂ

0

ਟਰਾਈਡੈਂਟ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੀਤੀ ਕਾਬੂ

ਬਰਨਾਲਾ ਦੇ ਪਿੰਡ ਧੌਲਾ ਦੀ ਮਸ਼ਹੂਰ ਟਰਾਈਡੈਂਟ ਥਰਿੱਡ ਐਂਡ ਪੇਪਰ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਨਜਿੱਠਣ ਲਈ ਅੱਗ ਡਿਸਟ੍ਰਿਬਯੂਟਰੀ ਵਿੱਚ ਤੂੜੀ ਦੇ ਗੋਦਾਮ ਵਿੱਚ ਲੱਗ ਗਈ। ਜਿੱਥੇ ਭਾਰੀ ਮਾਤਰਾ ਵਿੱਚ ਤੂੜੀ ਅਤੇ ਸੁੱਕੀ ਲੱਕੜ ਸਟੋਰ ਕੀਤੀ ਗਈ ਸੀ।

ਤੇਜ਼ ਹਵਾ ਕਾਰਨ ਅੱਗ ਕੁਝ ਹੀ ਸਕਿੰਟਾਂ ‘ਚ ਫੈਲ ਗਈ, ਜਿਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਪੰਜਾਬ ਭਰ ਤੋਂ ਕਰੀਬ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਅੱਗ ‘ਤੇ ਕਾਬੂ ਪਾਉਣ ਦਾ ਕੰਮ ਰਾਤ ਭਰ ਜਾਰੀ ਰਿਹਾ।

ਜਾਣਕਾਰੀ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਸਮਾਨ ਵਿੱਚ 20-25 ਕਿਲੋਮੀਟਰ ਦੂਰ ਤੱਕ ਦੇਖੀਆਂ ਜਾ ਸਕਦੀਆਂ ਸਨ। ਟਰਾਈਡੈਂਟ ਫੈਕਟਰੀ ‘ਚ ਅੱਗ ਲੱਗਣ ਕਾਰਨ ਪਿੰਡ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ ਹੈ। ਟਰਾਈਡੈਂਟ ਨਿਰਮਾਤਾ ਕੰਪਨੀ ਦੇ ਮੁਖੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਅੱਗ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਸਵੇਰ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ : ਤੇਜ਼ ਤੂਫਾਨ ਨਾਲ ਡਿੱਗਿਆ ਖੰਭਾ , ਪੱਤਰਕਾਰ ਅਵਿਨਾਸ਼ ਕੰਬੋਜ਼ ਦੀ ਹੋਈ ਮੌ.ਤ

ਪ੍ਰਸ਼ਾਸਨ ਦੀ ਤਰਫੋਂ ਸੁਨੀਲ ਗਰਗ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਟਰਾਈਡੈਂਟ ਦੇ ਅਧਿਕਾਰੀਆਂ ਸਮੇਤ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਅੱਗ ‘ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਹ ਇਲਾਕਾ ਕਾਰਜ ਖੇਤਰ ਤੋਂ ਕਾਫੀ ਦੂਰ ਹੈ, ਜਿਸ ਕਾਰਨ ਅੱਗ ਲੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਵਾਪਰਿਆ ਭਿਆਨਕ ਸੜਕ ਹਾਦਸਾ, 2 ਦੋਸਤਾਂ ਦੀ ਹੋਈ ਮੌ.ਤ

0

ਵਾਪਰਿਆ ਭਿਆਨਕ ਸੜਕ ਹਾਦਸਾ, 2 ਦੋਸਤਾਂ ਦੀ ਹੋਈ ਮੌ.ਤ

ਬੀਤੀ ਰਾਤ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨਾਲ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਵੇ ਨੌਜਵਾਨ ਆਪਸ ਵਿੱਚ ਦੋਸਤ ਸਨ ਤੇ ਉਨ੍ਹਾਂ ਦੀ ਪਛਾਣ ਹਰਸ਼ਦੀਪ ਸਿੰਘ (24) ਵਾਸੀ ਸੈਂਸੋਵਾਲ ਕਲਾਂ ਅਤੇ ਗੁਰਵਿੰਦਰ ਸਿੰਘ (20) ਉਰਫ਼ ਰਵੀ ਵਾਸੀ ਰਹੀਮਾਬਾਦ ਖੁਰਦ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਰਾਲਾ ਵਲੋਂ ਮਾਛੀਵਾਡ਼ਾ ਵੱਲ ਨੂੰ ਆ ਰਹੇ ਸਨ। ਇਸ ਦੌਰਾਨ ਅੱਖਾਂ ਵਿੱਚ ਲਾਈਟ ਪੈਣ ਕਾਰਨ ਨਿਰੰਕਾਰੀ ਭਵਨ ਨੇੜੇ ਉਨ੍ਹਾਂ ਦੀ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਦੋਵੇਂ ਸੜਕ ਦੇ ਕਿਨਾਰੇ ‘ਤੇ ਲੱਗੇ ਦਰੱਖਤ ਵਿੱਚ ਜਾ ਵੱਜੇ ਤੇ ਡਿੱਗ ਗਏ। ਡਿੱਗਣ ਕਾਰਨ ਗੰਭੀਰ ਰੂਪ ਵਿਚ ਜਖ਼ਮੀ ਹੋਣ ਕਾਰਨ ਇਹਨਾਂ ਦੇ ਉੱਥੇ ਹੀ ਮੌਤ ਹੋ ਗਈ।

ਤੜਕੇ ਰਾਹਗੀਰਾਂ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆ ਪਿਆ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਪਵਨਜੀਤ ਮੌਕੇ ’ਤੇ ਪਹੁੰਚੇ ਅਤੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਦਕਿ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਤੇਜ਼ ਤੂਫਾਨ ਨਾਲ ਡਿੱਗਿਆ ਖੰਭਾ , ਪੱਤਰਕਾਰ ਅਵਿਨਾਸ਼ ਕੰਬੋਜ਼ ਦੀ ਹੋਈ ਮੌ.ਤ

ਨੌਜਵਾਨ ਹਰਸ਼ਦੀਪ ਸਿੰਘ ਸਾਲ ਪਹਿਲਾ ਹੀ ਵਿਆਹਿਆ ਹੋਇਆ ਸੀ ਜਦਕਿ ਗੁਰਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਮਾਪੇ ਉਸਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਅਚਨਚੇਤ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਸਦਮਾ ਲੱਗਿਆ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਸੈਂਸੋਵਾਲ ਕਲਾਂ ਅਤੇ ਰਹੀਮਾਬਾਦ ਖੁਰਦ ਵਿਚ ਵੀ ਸੋਗ ਦੀ ਲਹਿਰ ਛਾਈ ਹੋਈ ਸੀ। ਪਰਿਵਾਰਾਂ ਵੱਲੋਂ ਤੀਸਰੇ ਵਿਅਕਤੀ ਦਾ ਵੀ ਨਾਲ ਹੋਣ ਦਾ ਖਦਸਾ ਜਾਹਿਰ ਕੀਤਾ ਜਾ ਰਿਹਾ ਹੈ।

ਉੱਥੇ ਇਸ ਹਾਦਸੇ ਦੀ ਤਫਦੀਸ਼ ਕਰ ਰਹੇ ASI ਪਵਨਜੀਤ ਨੇ ਦੱਸਿਆ ਕਿ ਰਾਤ 1 ਵਜੇ ਤੋਂ ਬਾਅਦ ਇਹ ਸੜਕ ਹਾਦਸੇ ਦੀ ਘਟਨਾ ਵਾਪਰੀ ਜਿਸ ਵਿੱਚ ਸੂਬਾ ਰਾਹਗੀਰ ਵੱਲੋਂ ਫੋਨ ਤੇ ਇਤਲਾਹ ਦੇਣ ਤੇ ਪਹੁੰਚ ਕੇ ਮੌਕੇ ਤੇ ਦੋਵਾਂ ਨੌਜਵਾਨਾਂ ਦੀ ਡੈਡ ਬਾਡੀਆਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਤੀਸਰੇ ਵਿਅਕਤੀ ਦੇ ਨਾਲ ਹੋਣ ਦਾ ਖਦਸਾ ਜਾਹਰ ਕੀਤਾ ਜਾ ਰਿਹਾ ਹੈ ਜਿਸ ਬਾਰੇ ਤਬਦੀਸ਼ ਜਾਰੀ ਹੈ।