Home Blog Page 1560

ਥੱਪੜ ਵਾਲੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਦੇ ਸਮਰਥਨ ‘ਚ ਆਏ ਬਾਲੀਵੁੱਡ ਸਿਤਾਰੇ || Latest News

0
Bollywood stars came in support of Kangana Ranaut after the slapping incident

ਥੱਪੜ ਵਾਲੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਦੇ ਸਮਰਥਨ ‘ਚ ਆਏ ਬਾਲੀਵੁੱਡ ਸਿਤਾਰੇ

ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ ਅਤੇ ਇਸ ਦੌਰਾਨ ਕੰਗਨਾ ਰਣੌਤ ਦੇ ਨਾਲ ਹੋਏ ਦੁਰਵਿਵਹਾਰ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ। ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ CISF ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਮਾਰ ਦਿੱਤਾ । ਜਿਸ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਨੇ ਕੰਗਨਾ ਨਾਲ ਹੋਏ ਦੁਰਵਿਵਹਾਰ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਨੁਪਮ ਖੇਰ ਤੋਂ ਲੈ ਕੇ ਸ਼ੇਖਰ ਸੁਮਨ ਤੱਕ ਦਾ ਕਹਿਣਾ ਹੈ ਕਿ ਕੰਗਨਾ ਨਾਲ ਜੋ ਵੀ ਹੋਇਆ ਉਹ ਬਹੁਤ ਗਲਤ ਹੈ।

ਕੰਗਨਾ ਨਾਲ ਹੋਏ ਦੁਰਵਿਵਹਾਰ ਦੀ ਕੀਤੀ ਸਖਤ ਨਿੰਦਾ

ਬਾਲੀਵੁੱਡ ਅਭਿਨੇਤਾ ਸ਼ੇਖਰ ਸੁਮਨ ਨੂੰ ਜਦੋਂ ਇਕ ਇਵੈਂਟ ‘ਚ ਕੰਗਨਾ ਨਾਲ ਹੋਏ ਦੁਰਵਿਵਹਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਦੀ ਸਖਤ ਨਿੰਦਾ ਕੀਤੀ। ਸ਼ੇਖਰ ਸੁਮਨ ਨੇ ਕਿਹਾ- ਇਹ ਬਹੁਤ ਗਲਤ ਅਤੇ ਮੰਦਭਾਗਾ ਹੈ। ਅਜਿਹਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ। ਇਹ ਗੈਰ-ਕਾਨੂੰਨੀ ਹੈ, ਉਨ੍ਹਾਂ (ਮਹਿਲਾ ਸੈਨਿਕਾਂ) ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ :ਜਲੰਧਰ ‘ਚ ਦੇਰ ਰਾਤ ਸ਼-ਰਾਬ ਦੇ ਠੇਕੇ ਬਾਹਰ ਹੋਇਆ ਭਾਰੀ ਹੰ.ਗਾਮਾ

ਸ਼ੇਖਰ ਨੇ ਅੱਗੇ ਕਿਹਾ- ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਦੇ ਦਿਲ ਵਿਚ ਕੁਝ ਵਿਰੋਧ ਜਾਂ ਨਾਰਾਜ਼ਗੀ ਸੀ। ਪਰ ਇਸ ਨੂੰ ਪ੍ਰਗਟ ਕਰਨ ਦਾ ਤਰੀਕਾ ਬਹੁਤ ਗਲਤ ਸੀ। ਤੁਸੀਂ ਗੁੱਸੇ ਵਿੱਚ ਵੀ ਅੱਗੇ ਆ ਕੇ ਗੱਲ ਕਰ ਸਕਦੇ ਹੋ। ਇਸ ਤਰ੍ਹਾਂ ਕਿਸੇ ‘ਤੇ ਹੱਥ ਚੁੱਕਣਾ ਠੀਕ ਨਹੀਂ ਹੈ।

 

 

ਰੇਤ ਮਾਫੀਆ ‘ਤੇ ਵੱਡਾ ਐਕਸ਼ਨ, ਲਗਾਇਆ ਭਾਰੀ ਜੁਰਮਾਨਾ || latest news

0
ਰੇਤ ਮਾਫੀਆ ‘ਤੇ ਵੱਡਾ ਐਕਸ਼ਨ, ਲਗਾਇਆ ਭਾਰੀ ਜੁਰਮਾਨਾ

ਰੇਤ ਮਾਫੀਆ ‘ਤੇ ਵੱਡਾ ਐਕਸ਼ਨ ਹੋਇਆ ਹੈ। ਮੱਧ ਪ੍ਰਦੇਸ਼ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ‘ਤੇ ਵੱਡੀ ਕਾਰਵਾਈ ਕੀਤੀ ਗਈ। ਇਸ ਤਹਿਤ ਅਦਾਲਤ ਵੱਲੋਂ ਏ.ਡੀ.ਐਮ ਅਦਾਲਤ ਵੱਲੋਂ 1 ਅਰਬ 37 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਕਾਰਵਾਈ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਚਾਰ ਮਾਮਲਿਆਂ ਵਿੱਚ ਕੀਤੀ ਗਈ ਹੈ। ਇਸ ਤੋਂ ਇਲਾਵਾ 1 ਕਰੋੜ 25 ਲੱਖ ਰੁਪਏ ਦੇ ਦੋ ਪੋਕਲੈਂਡ ਅਤੇ ਇਕ ਜੇ.ਸੀ.ਬੀ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਰੇਤ ਮਾਫ਼ੀਆ ਦੀ ਚੱਲ-ਅਚੱਲ ਜਾਇਦਾਦ ਜ਼ਬਤ

ਬੈਤੂਲ ਅਦਾਲਤ ਦੀਆਂ ਹਦਾਇਤਾਂ ਮੁਤਾਬਕ ਜੇ ਇਹ ਰਕਮ ਸੱਤ ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਨਾ ਕਰਵਾਈ ਗਈ ਤਾਂ ਰੇਤ ਮਾਫ਼ੀਆ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰਕੇ ਇਹ ਰਕਮ ਵਸੂਲੀ ਜਾਵੇਗੀ। ਇਸ ਕਾਰਵਾਈ ਵਿੱਚ ਖਣਿਜ ਵਿਭਾਗ ਵੱਲੋਂ ਅੰਕੁਰ ਰਾਠੌਰ, ਅਰਸ਼ਦ ਕੁਰੈਸ਼ੀ, ਸਾਬੂ, ਮਹਿੰਦਰ ਧਾਕੜ, ਦੀਪੇਸ਼ ਪਟੇਲ, ਰਵਿੰਦਰ ਚੌਹਾਨ ਅਤੇ ਮੁਹੰਮਦ ਇਲਿਆਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਮੇਂ ਤੋਂ ਪਹਿਲਾਂ ਆਏਗਾ ਮਾਨਸੂਨ, ਗਰਮੀ ਤੋਂ ਮਿਲੇਗੀ ਰਾਹਤ || Punjab News

ਜ਼ਿਕਰਯੋਗ ਹੈ ਕਿ ਕੁਲੈਕਟਰ ਅਤੇ ਜ਼ਿਲ੍ਹਾ ਮੈਜਿਸਟਰੇਟ ਨਰਿੰਦਰ ਕੁਮਾਰ ਸੂਰਿਆਵੰਸ਼ੀ ਵੱਲੋਂ 14 ਅਤੇ 15 ਮਈ 2024 ਦੀ ਰਾਤ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਕੀਤੀ ਗਈ ਸੀ। ਏਡੀਐਮ ਰਾਜੀਵ ਨੰਦਨ ਸ੍ਰੀਵਾਸਤਵ ਨੇ ਚਾਰ ਮਾਮਲਿਆਂ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ 1 ਅਰਬ 38 ਕਰੋੜ 21 ਲੱਖ ਰੁਪਏ ਦੀ ਵਸੂਲੀ ਦੇ ਹੁਕਮ ਦਿੱਤੇ ਹਨ। ਜੇ ਉਹ ਸੱਤ ਦਿਨਾਂ ਦੇ ਅੰਦਰ-ਅੰਦਰ ਰਕਮ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਰੇਤ ਮਾਫ਼ੀਆ ਦੀ ਚੱਲ-ਅਚੱਲ ਜਾਇਦਾਦ ਕੁਰਕ ਕਰਕੇ ਬਾਕੀ ਰਕਮ ਵਸੂਲ ਕੀਤੀ ਜਾਵੇਗੀ।

 

ਸਮੇਂ ਤੋਂ ਪਹਿਲਾਂ ਆਏਗਾ ਮਾਨਸੂਨ, ਗਰਮੀ ਤੋਂ ਮਿਲੇਗੀ ਰਾਹਤ || Punjab News

0

ਸਮੇਂ ਤੋਂ ਪਹਿਲਾਂ ਆਏਗਾ ਮਾਨਸੂਨ, ਗਰਮੀ ਤੋਂ ਮਿਲੇਗੀ ਰਾਹਤ

ਪੰਜਾਬ ਵਿੱਚ ਇਸ ਵਾਰ ਮਾਨਸੂਨ ਦੇ ਸਮੇਂ ਸਿਰ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਜਿਸ ਤਰ੍ਹਾਂ ਅੱਗੇ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਮਾਨਸੂਨ ਜੂਨ ਦੇ ਤੀਜੇ ਹਫ਼ਤੇ ਪੰਜਾਬ ਵਿੱਚ ਪਹੁੰਚ ਜਾਵੇਗਾ।

ਸੂਬੇ ‘ਚ 20 ਜੂਨ ਤੋਂ ਬਾਅਦ ਮੀਂਹ ਤੋਂ ਵੱਡੀ ਰਾਹਤ ਮਿਲੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪ੍ਰੀ-ਮਾਨਸੂਨ ਤਹਿਤ ਕੁਝ ਮੀਂਹ ਜਾਰੀ ਰਹੇਗਾ। ਫਿਲਹਾਲ ਮਾਨਸੂਨ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਦੱਖਣੀ ਮਹਾਰਾਸ਼ਟਰ ‘ਚ ਪਹੁੰਚ ਗਿਆ ਹੈ।

ਜਲੰਧਰ ‘ਚ ਦੇਰ ਰਾਤ ਸ਼-ਰਾਬ ਦੇ ਠੇਕੇ ਬਾਹਰ ਹੋਇਆ ਭਾਰੀ ਹੰ.ਗਾਮਾ || News of Punjab || Punjab News

0
There was a huge commotion outside the liquor store in Jalandhar late at night

ਜਲੰਧਰ ‘ਚ ਦੇਰ ਰਾਤ ਸ਼-ਰਾਬ ਦੇ ਠੇਕੇ ਬਾਹਰ ਹੋਇਆ ਭਾਰੀ ਹੰ.ਗਾਮਾ

News of Punjab : ਪੰਜਾਬ ਵਿੱਚ ਜਿੱਥੇ ਇਕ ਪਾਸੇ ਅੰਨੇਵਾਹ ਸ਼ਰਾਬ ਵਿੱਕਦੀ ਹੈ ਉੱਥੇ ਹੀ ਰੋਜ਼ਾਨਾ ਹੀ ਲੋਕਾਂ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਹੰਗਾਮਾ ਕੀਤਾ ਜਾਂਦਾ ਹੈ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸ਼ੁੱਕਰਵਾਰ ਦੇਰ ਸ਼ਾਮ ਜਲੰਧਰ ਗੜ੍ਹਾ ਰੋਡ ‘ਤੇ ਸਥਿਤ ਪਿਮਸ ਹਸਪਤਾਲ ਨੇੜੇ ਸਥਿਤ ਸ਼ਰਾਬ ਦੇ ਠੇਕੇ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ।

ਜਿਸ ਤੋਂ ਬਾਅਦ ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ-7 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।

ਇਹ ਵੀ ਪੜ੍ਹੋ :ਕੰਗਨਾ ਨੂੰ ਥੱਪ/ੜ ਮਾਰ/ਨ ਵਾਲੀ ਕੁਲਵਿੰਦਰ ਕੌਰ ਖਿਲਾਫ਼ ਵੱਡਾ ਐਕਸ਼ਨ , ਸਸਪੈਂਡ ਕਰਨ ਮਗਰੋਂ ਹੋਇਆ ਪਰਚਾ ਦਰਜ

ਇਸ ਦੌਰਾਨ ਵਿਰੋਧੀ ਧਿਰ ਨੇ ਠੇਕਾ ਸੰਚਾਲਕ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇੱਥੇ ਠੇਕੇ ਦੇ ਬਾਹਰ ਮੇਜ਼ ’ਤੇ ਬੈਠ ਕੇ ਸ਼ਰਾਬ ਪਰੋਸੀ ਜਾਂਦੀ ਹੈ। ਜਿਸ ਕਾਰਨ ਲੋਕ ਰਾਤ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਦੇ ਹਨ।

ਕੰਗਨਾ ਨੂੰ ਥੱਪ/ੜ ਮਾਰ/ਨ ਵਾਲੀ ਕੁਲਵਿੰਦਰ ਕੌਰ ਖਿਲਾਫ਼ ਵੱਡਾ ਐਕਸ਼ਨ , ਸਸਪੈਂਡ ਕਰਨ ਮਗਰੋਂ ਹੋਇਆ ਪਰਚਾ ਦਰਜ || Latest News

0
Big action against Kulwinder Kaur, who slapped Kangana, filed after suspension

ਕੰਗਨਾ ਨੂੰ ਥੱਪ/ੜ ਮਾਰ/ਨ ਵਾਲੀ ਕੁਲਵਿੰਦਰ ਕੌਰ ਖਿਲਾਫ਼ ਵੱਡਾ ਐਕਸ਼ਨ , ਸਸਪੈਂਡ ਕਰਨ ਮਗਰੋਂ ਹੋਇਆ ਪਰਚਾ ਦਰਜ

ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ CISF ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਮਾਰ ਦਿੱਤਾ ਸੀ । ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਮੁਲਜ਼ਮ ਕੁਲਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੁਲਿਵੰਦਰ ਖਿਲਾਫ ਏਅਰਪੋਰਟ ਥਾਣੇ ਵਿੱਚ ਆਈਪੀਸੀ ਦੀ ਧਾਰਾ 323 ਅਤੇ 341 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਦੋਵੇਂ ਧਾਰਾਵਾਂ ਬੇਲੇਬਲ ਹਨ।

ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਲਈ CISF ਦੇ ਡੀਆਈਜੀ ਵਿਨੈ ਕੁਮਾਰ ਕਾਜਲਾ ਦਿੱਲੀ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚ ਗਏ ਹਨ। ਉਹ ਜਾਂਚ ਕਰਕੇ ਰਿਪੋਰਟ ਪੇਸ਼ ਕਰਨਗੇ।

ਕਿਸਾਨ ਅੰਦੋਲਨ ‘ਚ ਔਰਤਾਂ 100-100 ਰੁਪਏ ਲਈ ਬੈਠੀਆਂ

ਦਰਅਸਲ , ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਉਸ ਨੇ ਵੀਰਵਾਰ ਨੂੰ ਦਿੱਲੀ ਜਾਣਾ ਸੀ। ਜਿਸ ਲਈ ਉਸ ਨੇ ਚੰਡੀਗੜ੍ਹ ਏਅਰਪੋਰਟ ਤੋਂ ਫਲਾਈਟ ਫੜਨੀ ਸੀ। ਸੁਰੱਖਿਆ ਜਾਂਚ ਤੋਂ ਬਾਅਦ ਕੰਗਨਾ ਅਜੇ ਅੱਗੇ ਵਧੀ ਹੀ ਸੀ ਕਿ CISF ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਵੀਰਵਾਰ ਨੂੰ ਹੀ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ।

ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ‘ਚ ਔਰਤਾਂ 100-100 ਰੁਪਏ ਲਈ ਬੈਠੀਆਂ ਹਨ। ਕੀ ਉਹ (ਕੰਗਨਾ) ਉੱਥੇ ਬੈਠੀ ਸੀ? ਮੇਰੀ ਮਾਂ ਉਥੇ ਬੈਠੀ ਸੀ।

ਘਟਨਾ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਵੀਡੀਓ ਕੀਤਾ ਸੀ ਜਾਰੀ

ਇਸ ਪੂਰੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ, ਚੰਡੀਗੜ੍ਹ ਏਅਰਪੋਰਟ ‘ਤੇ ਇਹ ਘਟਨਾ ਸੁਰੱਖਿਆ ਜਾਂਚ ਦੌਰਾਨ ਵਾਪਰੀ ਹੈ। ਸੁਰੱਖਿਆ ਜਾਂਚ ਤੋਂ ਬਾਅਦ ਜਿਵੇਂ ਹੀ ਮੈਂ ਬਾਹਰ ਆਈ ਤਾਂ ਦੂਜੇ ਕੈਬਿਨ ‘ਚ ਬੈਠੀ ਸੀਆਈਐੱਸਐੱਫ ਦੇ ਸੁਰੱਖਿਆ ਕਰਮੀ ਨੇ ਮੇਰੇ ਮੂੰਹ ‘ਤੇ ਹਿਟ ਕੀਤਾ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦੀ ਹੈ।

 

 

 

ਬ੍ਰੇਨ ਟਿਊਮਰ ਦਾ ਪ੍ਰਸਾਰ ਭਾਰਤ ‘ਚ ਤੇਜ਼ੀ ਨਾਲ ਵੱਧ ਰਿਹਾ : ਡਾ ਜਸਪ੍ਰੀਤ ਸਿੰਘ ਰੰਧਾਵਾ

0

ਬ੍ਰੇਨ ਟਿਊਮਰ ਦਾ ਪ੍ਰਸਾਰ ਭਾਰਤ ‘ਚ ਤੇਜ਼ੀ ਨਾਲ ਵੱਧ ਰਿਹਾ : ਡਾ ਜਸਪ੍ਰੀਤ ਸਿੰਘ ਰੰਧਾਵਾ

ਬ੍ਰੇਨ ਟਿਊਮਰ ਸਾਰੇ ਕੈਂਸਰਾਂ ਵਿੱਚੋਂ ਲਗਭਗ 2% ਹੁੰਦੇ ਹਨ। ਬ੍ਰੇਨ ਟਿਊਮਰ ਦੇ ਲਗਭਗ 500 ਨਵੇਂ ਕੇਸਾਂ ਦਾ ਹਰ ਰੋਜ਼ ਦੁਨੀਆ ਭਰ ਵਿੱਚ ਨਿਦਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਖ਼ਾਨਦਾਨੀ ਨਹੀਂ ਹਨ। ਬ੍ਰੇਨ ਟਿਊਮਰ ਹਰ ਉਮਰ ਵਿੱਚ ਹੋ ਸਕਦੇ ਹਨ ਅਤੇ ਹੁਣ ਤੱਕ ਇਸ ਦਾ ਕੋਈ ਨਿਸ਼ਚਿਤ ਕਾਰਨ ਨਹੀਂ ਲੱਭਿਆ ਗਿਆ ਹੈ ਅਤੇ ਨਾ ਹੀ ਕੋਈ ਖਾਸ ਰੋਕਥਾਮ ਉਪਾਅ ਹਨ ਜੋ ਇਸਦੀ ਰੋਕਥਾਮ ਲਈ ਕੀਤੇ ਜਾ ਸਕਦੇ ਹਨ।

ਵਿਸ਼ਵ ਬ੍ਰੇਨ ਟਿਊਮਰ ਦਿਵਸ ਦੀ ਪੂਰਵ ਸੰਧਿਆ ‘ਤੇ ਸ਼ੁੱਕਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਆਈ.ਵੀ.ਵਾਈ ਹਸਪਤਾਲ, ਮੋਹਾਲੀ ਦੇ ਨਿਊਰੋਸਰਜਰੀ ਅਤੇ ਨਿਊਰੋ ਇੰਟਰਵੈਂਸ਼ਨ ਦੇ ਡਾਇਰੈਕਟਰ ਡਾ ਵਿਨੀਤ ਸੱਗਰ ਨੇ ਕਿਹਾ ਕਿ ਸਿਗਰਟਨੋਸ਼ੀ ਅਤੇ ਜ਼ਿਆਦਾ ਰੇਡੀਏਸ਼ਨ ਦੇ ਸੰਪਰਕ ਦੇ ਖ਼ਤਰਿਆਂ ਤੋਂ ਬਚ ਕੇ ਬ੍ਰੇਨ ਟਿਊਮਰ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।

ਨਿਊਰੋਸਰਜਨ ਡਾ ਜਸਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਬ੍ਰੇਨ ਟਿਊਮਰ ਵਿਨਾਸ਼ਕਾਰੀ ਜਖਮ ਹਨ ਜੋ ਸਰੀਰ ਦੇ ਨਸਾਂ ਕੇਂਦਰਾਂ ਨੂੰ ਪ੍ਰਭਾਵਿਤ ਕਰਦੇ ਹਨ। ਸਾਡੀਆਂ ਸਾਰੀਆਂ ਕਿਰਿਆਵਾਂ, ਖਾਣ ਤੋਂ ਲੈ ਕੇ ਬੋਲਣ, ਤੁਰਨ ਆਦਿ ਤੱਕ ਅਤੇ ਸਾਡੀਆਂ ਸਾਰੀਆਂ ਭਾਵਨਾਵਾਂ, ਪਿਆਰ ਤੋਂ ਨਫ਼ਰਤ ਤੱਕ, ਦਿਮਾਗ, ਰੀੜ੍ਹ ਦੀ ਹੱਡੀ ਅਤੇ ਨਸਾਂ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ।

ਡਾ ਪ੍ਰਦੀਪ ਸ਼ਰਮਾ, ਨਿਊਰੋਲੋਜਿਸਟ, ਆਈ.ਵੀ.ਵਾਈ. ਨੇ ਕਿਹਾ ਕਿ ਉੱਨਤ ਤਕਨੀਕਾਂ ਨੇ ਹੁਣ ਨਿਊਰੋ ਮਾਹਿਰਾਂ ਲਈ ਉਹਨਾਂ ਖੇਤਰਾਂ ਵਿੱਚ ਉੱਦਮ ਕਰਨਾ ਸੰਭਵ ਬਣਾ ਦਿੱਤਾ ਹੈ ਜੋ ਲੰਬੇ ਸਮੇਂ ਤੋਂ ਪਹੁੰਚ ਤੋਂ ਬਾਹਰ ਸਮਝੇ ਜਾਂਦੇ ਸਨ ।
ਨਿਊਰੋ ਨੈਵੀਗੇਸ਼ਨ ਅੱਜਕੱਲ੍ਹ ਸਾਰੀਆਂ ਕਿਸਮਾਂ ਦੀਆਂ ਗੁੰਝਲਦਾਰ ਨਿਊਰੋ ਸਰਜਰੀਆਂ ਲਈ ਇੱਕ ਤਰਜੀਹੀ ਵਿਕਲਪ ਬਣ ਗਿਆ ਹੈ। ਡਾ ਪ੍ਰਦੀਪ ਨੇ ਕਿਹਾ ਕਿ ਨਿਊਰੋਨੇਵੀਗੇਸ਼ਨ ਨੇ ਪਿਛਲੇ 4-5 ਸਾਲਾਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਇਸ ਤਰ੍ਹਾਂ ਸਰਜਰੀ ਦੌਰਾਨ ਇੱਕ ਬਹੁਤ ਪ੍ਰਭਾਵਸ਼ਾਲੀ ਸਾਧਨ ਬਣ ਗਿਆ ਹੈ।

ਨਿਊਰੋਲੋਜਿਸਟ ਡਾ: ਸਵਾਤੀ ਗਰਗ ਨੇ ਦੱਸਿਆ ਕਿ ਟਿਊਮਰ ਕੈਂਸਰ ਜਾਂ ਗੈਰ-ਕੈਂਸਰ ਹੋ ਸਕਦਾ ਹੈ। ਕੈਂਸਰ ਵਾਲੇ ਬ੍ਰੇਨ ਟਿਊਮਰ, ਅਕਸਰ, ਦਿਮਾਗ ਦੇ ਪਦਾਰਥ (ਅੰਦਰੂਨੀ) ਤੋਂ ਪੈਦਾ ਹੁੰਦੇ ਹਨ ਅਤੇ ਇਹਨਾਂ ਨੂੰ ਵੱਖ-ਵੱਖ ਸਮੇਂ ਲਈ ਅਤੇ ਉਪਲਬਧ ਇਲਾਜ ਦੇ ਸਾਰੇ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਨ ਤੋਂ ਬਾਅਦ ਹੀ ਨਿਯੰਤਰਿਤ ਕੀਤਾ ਜਾ ਸਕਦਾ ਹੈ।

ਦੂਜੇ ਪਾਸੇ, ਗੈਰ-ਕੈਂਸਰ ਵਾਲੇ ਟਿਊਮਰ ਜ਼ਿਆਦਾਤਰ ਦਿਮਾਗ ਦੇ ਆਲੇ ਦੁਆਲੇ (ਬਾਹਰੀ ਤੋਂ) ਬਣਤਰਾਂ ਤੋਂ ਪੈਦਾ ਹੁੰਦੇ ਹਨ। ਉਹਨਾਂ ਨੂੰ ਸਫਲਤਾਪੂਰਵਕ ਸਰਜੀਕਲ ਤਰੀਕੇ ਨਾਲ ਹਟਾਇਆ ਜਾ ਸਕਦਾ ਹੈ ਅਤੇ, ਇੱਕ ਵਾਰ ਪੂਰੀ ਤਰ੍ਹਾਂ ਹਟਾਏ ਜਾਣ ਤੋਂ ਬਾਅਦ, ਉਹ ਜਿਆਦਾਤਰ ਉਹ ਦੁਬਾਰਾ ਨਹੀਂ ਬਣਦੇ ਹਨ। ਉਹਨਾਂ ਵਿੱਚੋਂ ਕੁਝ ਦਾ ਸਟੀਰੀਓਟੈਕਟਿਕਲੀ ਗਾਈਡਡ ਰੇਡੀਓਥੈਰੇਪੀ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ, ਖਾਸ ਤੌਰ ‘ਤੇ ਜਦੋਂ ਟਿਊਮਰ ਦਾ ਆਕਾਰ ਛੋਟਾ ਹੁੰਦਾ ਹੈ ਤਾਂ ਛੇਤੀ ਪਤਾ ਲੱਗ ਜਾਂਦਾ ਹੈ।

ਡਾ. ਪ੍ਰਦੀਪ ਸ਼ਰਮਾ ਨੇ ਕਿਹਾ, “ਭਾਰਤ ਵਿੱਚ ਬ੍ਰੇਨ ਟਿਊਮਰ ਦੀਆਂ ਘਟਨਾਵਾਂ ਅਤੇ ਪ੍ਰਸਾਰ ਤੇਜ਼ੀ ਨਾਲ ਵੱਧ ਰਿਹਾ ਹੈ। “ਹਰ ਸਾਲ, 40,000 ਤੋਂ 50,000 ਲੋਕਾਂ ਨੂੰ ਬ੍ਰੇਨ ਟਿਊਮਰ ਦਾ ਪਤਾ ਲਗਾਇਆ ਜਾਂਦਾ ਹੈ, ਜਿਸ ਨਾਲ ਜੀਵਨ ਦੀ ਸੰਭਾਵਨਾ 20 ਸਾਲ ਘੱਟ ਜਾਂਦੀ ਹੈ।”
ਬ੍ਰੇਨ ਟਿਊਮਰ ਦੇ ਸ਼ੁਰੂਆਤੀ ਲੱਛਣ:
· ਅਕਸਰ ਸਿਰ ਦਰਦ
· ਚੱਕਰ ਆਉਣੇ
· ਮਤਲੀ ਅਤੇ ਉਲਟੀਆਂ
· ਮਾਨਸਿਕ ਸਥਿਤੀ ਜਾਂ ਸ਼ਖਸੀਅਤ ਵਿੱਚ ਬਦਲਾਅ, ਵਿਹਾਰ ਸੰਬੰਧੀ ਸਮੱਸਿਆਵਾਂ
· ਯਾਦਦਾਸ਼ਤ ਦਾ ਨੁਕਸਾਨ
· ਤੁਰਨ ਵਿੱਚ ਅਸਥਿਰਤਾ
· ਬੋਲਣ ਨਾਲ ਸਬੰਧਤ ਸਮੱਸਿਆਵਾਂ
· ਇੱਕ ਜਾਂ ਇੱਕ ਤੋਂ ਵੱਧ ਅੰਗਾਂ ਵਿੱਚ ਕਮਜ਼ੋਰੀ ਜਾਂ ਬਦਲੀ ਹੋਈ ਸੰਵੇਦਨਾ
· ਚਿਹਰੇ ਜਾਂ ਸਰੀਰ ਦੇ ਅੱਧੇ ਹਿੱਸੇ ਦੀ ਕਮਜ਼ੋਰੀ ਜਾਂ ਅਧਰੰਗ

 

ਫਰਜੀ ਐਨਕਾਊਂਟਰ ਮਾਮਲੇ ‘ਚ ਸਾਬਕਾ DIG ਤੇ ਇੰਸਪੈਕਟਰ CBI ਅਦਾਲਤ ਵੱਲੋਂ ਦੋਸ਼ੀ ਕਰਾਰ

0

ਫਰਜੀ ਐਨਕਾਊਂਟਰ ਮਾਮਲੇ ‘ਚ ਸਾਬਕਾ DIG ਤੇ ਇੰਸਪੈਕਟਰ CBI ਅਦਾਲਤ ਵੱਲੋਂ ਦੋਸ਼ੀ ਕਰਾਰ

ਆਰ ਕੇ ਗੁਪਤਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਦਿਲਬਾਗ ਸਿੰਘ ਅਤੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਨੂੰ 1992 ਦੇ ਝੂਠੇ ਮੁਕਾਬਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।

ਇਹ ਕੇਸ ਸੀਬੀਆਈ ਨੇ ਚਮਨ ਲਾਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ ਕਿ ਉਸ ਨੂੰ 22.6.1993 ਨੂੰ ਉਸ ਦੇ ਪੁੱਤਰਾਂ ਪਰਵੀਨ ਕੁਮਾਰ, ਬੌਬੀ ਕੁਮਾਰ ਅਤੇ ਗੁਲਸ਼ਨ ਕੁਮਾਰ ਨੂੰ ਡੀਐਸਪੀ ਦਿਲਬਾਗ ਸਿੰਘ ਅਤੇ ਐਸਐਚਓ ਸਿਟੀ ਤਰਨਤਾਰਨ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗ੍ਰਿਫ਼ਤਾਰ ਕੀਤਾ ਸੀ। ਗੁਲਸ਼ਨ ਕੁਮਾਰ ਨੂੰ ਛੱਡ ਕੇ ਬਾਕੀ ਸਾਰੇ ਕੁਝ ਦਿਨਾਂ ਬਾਅਦ ਰਿਹਾਅ ਕਰ ਦਿੱਤੇ ਗਏ ਸਨ।

ਉਸ ਨੇ ਅੱਗੇ ਦੋਸ਼ ਲਾਇਆ ਕਿ ਚਮਨ ਲਾਲ ਨੇ ਆਪਣੀ ਸ਼ਿਕਾਇਤ ਵਿੱਚ ਅੱਗੇ ਕਿਹਾ ਕਿ ਉਸ ਦਾ ਪੁੱਤਰ ਗੁਲਸ਼ਨ ਕੁਮਾਰ ਜੋ ਕਿ ਤਰਨ ਤਾਰਨ ਵਿਖੇ ਸਬਜ਼ੀ ਵਿਕਰੇਤਾ ਸੀ ਨੂੰ ਥਾਣਾ ਸਿਟੀ ਤਰਨਤਾਰਨ ਵਿਖੇ ਨਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਫਿਰ 22.7.1993 ਨੂੰ ਉਸ ਨੂੰ ਤਿੰਨ ਹੋਰ ਵਿਅਕਤੀਆਂ ਨਾਲ ਮਿਲ ਕੇ ਇੱਕ ਫਰਜੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਉਨ੍ਹਾਂ ਦੇ ਹਵਾਲੇ ਨਹੀਂ ਕੀਤੀ ਗਈ ਅਤੇ ਲਾਵਾਰਿਸ ਸਸਕਾਰ ਕਰ ਦਿੱਤਾ ਗਿਆ।

ਪੰਜਾਬ ਪੁਲਿਸ ਵੱਲੋਂ ਲਾਵਾਰਿਸ ਲਾਸ਼ਾਂ ਦੇ ਵੱਡੇ ਪੱਧਰ ‘ਤੇ ਸਸਕਾਰ ਕਰਨ ਸਬੰਧੀ ਸੁਪਰੀਮ ਕੋਰਟ ਦੇ 15.11.1995 ਦੇ ਹੁਕਮਾਂ ਦੀ ਪਾਲਣਾ ਕਰਦਿਆਂ, 28.2.1997 ਨੂੰ ਸੀ.ਬੀ.ਆਈ. ਨੇ ਡੀ.ਐਸ.ਪੀ. ਦਿਲਬਾਗ ਸਿੰਘ ਅਤੇ ਹੋਰਨਾ ਵਿਰੁੱਧ ਅਗਵਾ, ਗੈਰ-ਕਾਨੂੰਨੀ ਹਿਰਾਸਤ ਦੇ ਮਾਮਲੇ ਸਬੰਧੀ ਕੇਸ ਦਰਜ ਕੀਤਾ ਸੀ। ਸੀਬੀਆਈ ਨੇ ਗੁਲਸ਼ਨ ਕੁਮਾਰ ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ 7.5.1999 ਨੂੰ ਤਫ਼ਤੀਸ਼ ਮੁਕੰਮਲ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਅਧਿਕਾਰੀ ਡੀਐਸਪੀ ਦਿਲਬਾਗ ਸਿੰਘ, ਇੰਸਪੈਕਟਰ ਗੁਰਬਚਨ ਸਿੰਘ, ਏਐਸਆਈ ਅਰਜੁਨ ਸਿੰਘ, ਏਐਸਆਈ ਦਵਿੰਦਰ ਸਿੰਘ ਅਤੇ ਏਐਸਆਈ ਬਲਬੀਰ ਸਿੰਘ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਪਰ ਮੁਕੱਦਮੇ ਦੌਰਾਨ ਮੁਲਜ਼ਮ ਅਰਜੁਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਖਿਲਾਫ ਕਾਰਵਾਈ ਖਤਮ ਕਰ ਦਿੱਤੀ ਗਈ ਸੀ।

ਦੂਜੇ ਪਾਸੇ ਸੀਬੀਆਈ ਨੇ ਇਸ ਕੇਸ ਵਿੱਚ 32 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕੱਦਮੇ ਦੌਰਾਨ ਸਿਰਫ਼ 15 ਗਵਾਹਾਂ ਦੀ ਗਵਾਹੀ ਦਿੱਤੀ ਗਈ ਕਿਉਂਕਿ ਜ਼ਿਆਦਾਤਰ ਮੁਲਜ਼ਮਾਂ ਦੀ ਦੇਰੀ ਨਾਲ ਚੱਲ ਰਹੇ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਖਾਰਜ ਕਰ ਦਿੱਤਾ ਗਿਆ ਸੀ। ਇਹ ਵੀ ਜਿਕਰਯੋਗ ਹੈ ਕਿ ਇਸ ਕੇਸ ਦੀ ਘਟਨਾ ਮਿਤੀ 22.6.1992 ਦੀ ਹੈ ਪਰ ਦੋਸ਼ੀ ਖਿਲਾਫ 7.2.2022 ਨੂੰ ਆਰੋਪੀਆਂ ਖਿਲਾਫ ਦੋਸ਼ ਤੈਅ ਕੀਤੇ ਗਏ ਸਨ ਅਤੇ ਇਸ ਲਈ 25.4.2022 ਨੂੰ ਹੇਠਲੀ ਅਦਾਲਤ ਵਿਚ ਪਹਿਲੇ ਗਵਾਹ ਦੇ ਬਿਆਨ ਦਰਜ ਕੀਤੇ ਗਏ ਸਨ, ਭਾਵ ਲਗਭਗ 30 ਸਾਲ ਬਾਅਦ। ਇਸੇ ਤਰ੍ਹਾਂ ਇਸ ਕੇਸ ਦੇ ਸ਼ਿਕਾਇਤਕਰਤਾ ਚਮਨ ਲਾਲ ਦੀ ਵੀ ਬਿਆਨ ਦਰਜ ਕਰਨ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ।

ਦਿਲਬਾਗ ਸਿੰਘ ਨੂੰ ਧਾਰਾ 364 ਅਤੇ ਗੁਰਬਚਨ ਸਿੰਘ ਨੂੰ ਆਈ.ਪੀ.ਸੀ. ਦੀ ਧਾਰਾ 364,302,218 ਅਤੇ 201 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਕੰਗਨਾ ਰਣੌਤ ਥੱ,ਪੜ ਮਾਮਲਾ: ਕੰਗਨਾ ਤੇ ਉਸਦੀ ਭੈਣ ਵੱਲੋਂ ਦਿੱਤੇ ਬਿਆਨ ‘ਤੇ ਭੜਕੇ ਕਿਸਾਨ, FIR ਦੀ ਕੀਤੀ ਮੰਗ

0

ਕੰਗਨਾ ਰਣੌਤ ਥੱ,ਪੜ ਮਾਮਲਾ: ਕੰਗਨਾ ਤੇ ਉਸਦੀ ਭੈਣ ਵੱਲੋਂ ਦਿੱਤੇ ਬਿਆਨ ‘ਤੇ ਭੜਕੇ ਕਿਸਾਨ, FIR ਦੀ ਕੀਤੀ ਮੰਗ

ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਨੇ ਬੀਤੀ ਕੱਲ ਚੰਡੀਗੜ੍ਹ ਹਵਾਈ ਅੱਡੇ ਤੇ ਸੀ ਆਈ ਐਸ ਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਅਤੇ ਕੰਗਣਾ ਰਣੌਤ ਵਿਚਕਾਰ ਹੋਏ ਤਕਰਾਰ ਵਿੱਚ ਜੋ ਵਾਪਰਿਆ ਹੈ ਉਸ ਲਈ ਕੰਗਣਾ ਰਣੌਤ ਨੂੰ ਖੁਦ ਜ਼ਿੰਮੇਵਾਰ ਕਰਾਰ ਦਿੰਦਿਆਂ ਉਸਦੇ ਹਵਾਈ ਅੱਡੇ ਤੇ ਹੰਕਾਰ ਨਾਲ ਭਰੇ ਵਿਵਹਾਰ ਨੂੰ ਘਟੀਆ ਸੰਘੀ ਸਿਆਸਤ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ।
ਜੱਥੇਬੰਦੀ ਨੇ ਘਟਨਾਕ੍ਰਮ ਮਗਰੋਂ ਕੰਗਣਾ ਰਣੌਤ ਅਤੇ ਉਸਦੀ ਭੈਣ ਦੀ ਪੰਜਾਬ ਅਤੇ ਕਿਸਾਨਾਂ ਵਿਰੁੱਧ ਬਿਆਨਬਾਜ਼ੀ ਨੂੰ ਉਕਸਾਊ ਅਤੇ ਭਾਈਚਾਰਿਆਂ ਵਿਚਕਾਰ ਨਫਰਤ ਵਧਾਉਣ ਵਾਲੀ ਬਿਆਨਬਾਜ਼ੀ ਕਰਾਰ ਦਿੰਦਿਆਂ ਇਸ ਲਈ ਕੰਗਣਾ ਰਣੌਤ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਯੂਨੀਅਨ ਨੇ ਸਿਪਾਹੀ ਕੁਲਵਿੰਦਰ ਕੌਰ ਨੂੰ ਬਿਨਾ ਪੜਤਾਲ ਕੀਤਿਆਂ ਮੁਅੱਤਲ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਹਵਾਈ ਅੱਡੇ ਦੀ ਸੀਸੀਟੀਵੀ ਫੁਟੇਜ ਜਨਤਕ ਕਰਨੀ ਚਾਹੀਦੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ

ਘਟਨਾ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਅਨੁਸਾਰ ਸਿਪਾਹੀ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਤਹਿਤ ਕੰਗਣਾ ਰਣੌਤ ਨੂੰ ਆਪਣਾ ਮੋਬਾਈਲ ਅਤੇ ਪਰਸ ਵਗੈਰਾ ਸਿਕਿਉਰਟੀ ਚੈੱਕ ਵਾਸਤੇ ਟਰੇਅ ਵਿੱਚ ਰੱਖਣ ਲਈ ਕਿਹਾ ਸੀ ਪਰ ਹੰਕਾਰ ਵਿੱਚ ਗੜੁੱਚ ਕੰਗਣਾ ਵੱਲੋਂ ਕੁਲਵਿੰਦਰ ਕੌਰ ਨਾਲ ਦੁਰਵਿਹਾਰ ਕਰਦੇ ਹੋਏ ਉਸਨੂੰ “ਕੌਰ ਖਾਲਿਸਤਾਨੀ’ ਤੱਕ ਕਿਹਾ। ਜਿਸ ਦੇ ਪ੍ਰਤੀਕਰਮ ਵਜੋਂ ਕੁਲਵਿੰਦਰ ਕੌਰ ਨੇ ਹੱਥ ਚੁੱਕਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੰਗਣਾ ਰਣੌਤ ਵਲੋਂ ਪਹਿਲਾ ਵੀ ਅੰਦੋਲਨਕਾਰੀ ਔਰਤਾਂ ਬਾਰੇ ਵਰਤੀ ਗਈ ਘਟੀਆ ਸ਼ਬਦਾਵਲੀ ਕਰਕੇ ਪੰਜਾਬ ਦੇ ਲੋਕਾਂ ਵਿੱਚ ਉਸ ਪ੍ਰਤੀ ਵਿਆਪਕ ਗੁੱਸਾ ਹੈ। ਦਿੱਲੀ ਮੋਰਚੇ ਵੇਲੇ ਵੀ ਰੋਪੜ ਵਿਖੇ ਉਸਦੀ ਕਾਰ ਘੇਰੇ ਜਾਣ ਤੇ ਉਸਨੇ ਆਪਣੀ ਘਟੀਆ ਸ਼ਬਦਾਵਲੀ ਲਈ ਮਾਫੀ ਮੰਗ ਕੇ ਖਹਿੜਾ ਛੁਡਾਇਆ ਸੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਲੈਕੇ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਕੀਤੀ ਮੀਟਿੰਗ

ਕਿਸਾਨ ਆਗੂਆਂ ਨੇ ਕਿਹਾ ਕਿ ਘਟਨਾ ਮਗਰੋਂ ਕੰਗਣਾ ਵਲੋਂ ਦਿੱਲੀ ਜਾਕੇ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਖਾਲਿਸਤਾਨ ਸਬੰਧੀ ਦਿੱਤਾ ਬਿਆਨ ਅਤੇ ਉਸਦੀ ਭੈਣ ਦੀ ਬਿਆਨਬਾਜ਼ੀ ਭਾਜਪਾ ਅਤੇ ਨਰਿੰਦਰ ਮੋਦੀ ਦੀ ਧਾਰਮਿਕ ਭਾਈਚਾਰਿਆਂ ਵਿਚਕਾਰ ਨਫਰਤ ਵਧਾਉਣ ਵਾਲੀ ਧਰੁਵੀਕਰਨ ਦੀ ਰਾਜਨੀਤੀ ਦਾ ਹਿੱਸਾ ਹੈ। ਇਨ੍ਹਾਂ ਬਿਆਨਾਂ ਦੇ ਅਧਾਰ ਤੇ ਕੰਗਣਾ ਰਣੌਤ ਤੇ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਕੰਗਣਾ ਰਣੌਤ ਦੀ ਜਬਾਨ ਨੂੰ ਲਗਾਮ ਲਗਾਕੇ ਨਫਰਤ ਦੀ ਰਾਜਨੀਤੀ ਕਰਨੀ ਬੰਦ ਕਰੇ।
ਕਿਸਾਨ ਆਗੂਆਂ ਨੇ ਸਪੱਸ਼ਟ ਕਿਹਾ ਕਿ ਜੱਥੇਬੰਦੀ ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਤੇ ਜਬਰ ਢਾਹਕੇ ਬੇਇਨਸ਼ਾਫੀ ਕਰਨ ਦੀ ਇਜਾਜਤ ਨਹੀ ਦੇਵੇਗੀ।

CM ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਲੈਕੇ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਕੀਤੀ ਮੀਟਿੰਗ

0

CM ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਲੈਕੇ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਕੀਤੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ ਕਿ ਅੱਜ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਝੋਨੇ ਦੇ ਸੀਜ਼ਨ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ…11 ਜੂਨ ਤੋਂ ਝੋਨੇ ਦੇ ਸੀਜ਼ਨ ਲਈ ਨਹਿਰੀ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ….ਨਹਿਰਾਂ ਦੀ ਸਫਾਈ ਦਾ ਕੰਮ ਵੀ ਮੁਕਮੰਲ ਹੋ ਗਿਆ ਹੈ…ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਇਸ ਵਾਰ ਨਹਿਰਾਂ, ਕੱਸੀਆਂ ਤੇ ਸੂਏ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੀਏ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ…
ਮੈਂਨੂੰ ਉਮੀਦ ਹੈ ਕਿ ਇਸ ਵਾਰ ਖੇਤਾਂ ਨੂੰ ਨਹਿਰੀ ਪਾਣੀ ਮਿਲਣ ਦਾ ਇੱਕ ਰਿਕਾਰਡ ਕਾਇਮ ਹੋਵੇਗਾ…