ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ‘ਚ ਤਇਨਾਤ ਮੁਲਾਜ਼ਮ ਆਪਸ ‘ਚ ਭਿੜੇ, ਪਾ./ੜ ਦਿੱਤਾ ਸਿਰ
ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਤਿੰਨ ਗੰਨਮੈਨਾਂ ‘ਚ ਦੇਰ ਰਾਤ ਆਪਸ ਵਿੱਚ ਲੜਾਈ ਹੋ ਗਈ, ਜਾਣਕਾਰੀ ਅਨੁਸਾਰ ਦੋ ਸੁਰੱਖਿਆ ਕਰਮੀਆਂ ਨੇ ਇੱਕ ਹੋਰ ਸੁਰੱਖਿਆ ਕਰਮਚਾਰੀ ਦੇ ਸਿਰ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਜ਼ਖਮੀ ਗੰਨਮੈਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਕਿਸੇ ਗੱਲ ਨੂੰ ਲੈ ਕੇ ਹੋਇਆ ਝਗੜਾ
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਦੇ ਗੰਨਮੈਨਾਂ ‘ਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋਣ ਤੋਂ ਬਾਅਦ ਝੜਪ ਹੋ ਗਈ। ਇਸ ਦੌਰਾਨ ਗੰਨਮੈਨ ਗੁਰਦੀਪ ਸਿੰਘ ਜ਼ਖਮੀ ਹੋ ਗਿਆ, ਜੋ ਕਿ ਜੇਰੇ ਇਲਾਜ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਹੈ।
ਇਹ ਵੀ ਪੜ੍ਹੋ : ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੇ ਮਾਰੀ ਬਾਜ਼ੀ , ਨਿਸ਼ਾਨੇਬਾਜ਼ੀ ‘ਚ ਜਿੱਤੇ 2 ਮੈਡਲ
ਥਾਣਾ ਸਦਰ ਮਾਨਸਾ ਦੇ ਐਸਐਚਓ ਗੁਰਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਉਹ ਜਾਂਚ ਕਰਨਗੇ।