ਪਤੰਜਲੀ ਦੰਤ ਮੰਜਨ ਨੂੰ ਲੈ ਕੇ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ, ਨਾਨ-ਵੈਜ ਸਮੱਗਰੀ ਹੋਣ ਦਾਅਵਾ ||Health News

0
47

ਪਤੰਜਲੀ ਦੰਤ ਮੰਜਨ ਨੂੰ ਲੈ ਕੇ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ, ਨਾਨ-ਵੈਜ ਸਮੱਗਰੀ ਹੋਣ ਦਾਅਵਾ

 

ਪਤੰਜਲੀ ਦੇ ਉਤਪਾਦ ਦਿਵਿਆ ਦੰਤ ਮੰਜਨ ਨੂੰ ਲੈ ਕੇ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਉਤਪਾਦ ਵਿੱਚ ਨਾਨ-ਵੈਜ ਸਮੱਗਰੀ ਹੋਣ ਦਾਅਵਾ ਕੀਤਾ ਜਾ ਰਿਹਾ ਹੈ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਹੈ ਕਿ ਕੰਪਨੀ ਆਪਣੀ ‘ਦਿਵਯ ਦੰਤ ਮੰਜਨ’ ‘ਚ ‘ਸਮੁਦਰਾ ਫੇਨ’ (ਕਟਲਫਿਸ਼) ਨਾਂ ਦੇ ਮਾਸਾਹਾਰੀ ਪਦਾਰਥ ਦੀ ਵਰਤੋਂ ਕਰਦੀ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਮਾਸਾਹਾਰੀ ਤੱਤਾਂ ਦੀ ਵਰਤੋਂ ਦੇ ਬਾਵਜੂਦ, ਉਤਪਾਦ ਨੂੰ ਹਰਾ ਭਾਵ ਸ਼ਾਕਾਹਾਰੀ ਲੇਬਲ ਦਿੱਤਾ ਗਿਆ ਹੈ।

ਉਤਪਾਦ ਵਿੱਚ ਕਟਲਫਿਸ਼ ਦੀ ਵਰਤੋਂ

ਪਟੀਸ਼ਨਕਰਤਾ ਨੇ ਦਾਅਵਾ ਕੀਤਾ ਹੈ ਕਿ ਯੋਗਗੁਰੂ ਰਾਮਦੇਵ ਨੇ ਖੁਦ ਇੱਕ ਵੀਡੀਓ ਵਿੱਚ ਮੰਨਿਆ ਹੈ ਕਿ ਉਨ੍ਹਾਂ ਦੇ ਉਤਪਾਦ ਵਿੱਚ ਕਟਲਫਿਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਕੰਪਨੀ ਗਲਤ ਬ੍ਰਾਂਡਿੰਗ ਕਰ ਰਹੀ ਹੈ ਅਤੇ ਮੰਜਨ ਨੂੰ ਸ਼ਾਕਾਹਾਰੀ ਦੱਸ ਰਹੀ ਹੈ।

ਬਾਬਾ ਰਾਮਦੇਵ ਨੂੰ ਨੋਟਿਸ ਜਾਰੀ

ਇਸ ‘ਤੇ ਅਦਾਲਤ ਨੇ ਪਤੰਜਲੀ ਆਯੁਰਵੇਦ ਅਤੇ ਬਾਬਾ ਰਾਮਦੇਵ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜਸਟਿਸ ਸੰਜੀਵ ਨਰੂਲਾ ਨੇ ਕੇਂਦਰ ਸਰਕਾਰ ਅਤੇ ਇਸ ਉਤਪਾਦ ਦਾ ਨਿਰਮਾਣ ਕਰਨ ਵਾਲੀ ਪਤੰਜਲੀ ਦੀ ਦਿਵਿਆ ਫਾਰਮੇਸੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਹੋਵੇਗੀ।

 

LEAVE A REPLY

Please enter your comment!
Please enter your name here