ਭੂਚਾਲ ਦੇ ਤੇਜ ਝਟਕਿਆਂ ਨਾਲ ਹਿੱਲਿਆ ਅਫਗਾਨਿਸਤਾਨ

0
31
earthquake

ਅਫਗਾਨਿਸਤਾਨ, 29 ਅਕਤੂਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਅਫਗਾਨਿਸਤਾਨ (Afghanistan) ਵਿਖੇ ਅੱਜ ਸਵੇਰੇ ਵੇਲੇ ਆਏ ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਅਫਗਾਨਿਸਤਾਨ ਹਿਲ ਗਿਆ ਹੈ ।

ਕਿੰਨੀ ਤੀਬਰਤਾ ਵਾਲਾ ਸੀ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਵਿੱਚ ਜੋ ਅੱਜ ਸਵੇਰੇ ਭੂਚਾਲ (earthquake) ਦੇ ਝਟਕੇ ਮਹਿਸੂਸ ਕੀਤੇ ਗਏ ਦੀ ਤੀਬਰਤਾ 4.2 ਦਰਜ ਕੀਤੀ ਗਈ ਹੈ । ਦੱਸਣਯੋਗ ਹੈ ਕਿ ਉਕਤ ਦੇੇਸ਼ ਵਿਖੇ ਭਾਰਤੀ ਸਮੇਂ ਅਨੁਸਾਰ ਭੂਚਾਲ ਸਵੇਰ ਦੇ 6. 39 ਵਜੇ ਆਇਆ । ਇਸਦਾ ਕੇਂਦਰ ਅਫਗਾਨਿਸਤਾਨ ਦੇੇ ਫੈਜ਼ਾਬਾਦ ਤੋ਼ 92 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਸੀ ਤੇ ਇਸਦੀ ਡੂੰਘਾਈ 228 ਕਿਲੋਮੀਟਰ ਸੀ ।

ਕੀ ਦੱਸਿਆ ਐਨ. ਸੀ. ਸੀ. ਨੇ

ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ ਕੁਝ ਰਾਤਾਂ ਪਹਿਲਾਂ ਵੀ ਅਫਗਾਨਿਸਤਾਨ ਵਿੱਚ ਭੂਚਾਲ ਦਰਜ ਕੀਤਾ ਗਿਆ ਸੀ ਤੇ 25 ਅਕਤੂਬਰਨੂੰ ਰਿਕਟਰ ਪੈਮਾਨੇ `ਤੇ 5.5 ਤੀਬਰਤਾ ਦਾ ਭੂਚਾਲ ਆਇਆ ਸੀ । ਉਕਤ ਵਿਭਾਗ ਅਨੁਸਾਰ ਭੂਚਾਲ ਦੀ ਤੀਬਰਤਾ (Intensity) ਨੂੰ ਰਿਕਟਰ ਪੈਮਾਨੇ `ਤੇ ਮਾਪਿਆ ਜਾਂਦਾ ਹੈ ।

7.0 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲਾਂ ਨੂੰ ਆਮ ਤੌਰ ‘ਤੇ ਕਾਫ਼ੀ ਖ਼ਤਰਨਾਕ ਮੰਨਿਆ ਜਾਂਦਾ ਹੈ, ਜਦੋਂ ਕਿ 4.5 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਇਮਾਰਤਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਦੂਜੇ ਪਾਸੇ, 2.0 ਜਾਂ ਇਸ ਤੋਂ ਘੱਟ ਤੀਬਰਤਾ ਵਾਲੇ ਭੂਚਾਲਾਂ ਨੂੰ “ਸੂਖਮ-ਭੂਚਾਲ” ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਲੋਕਾਂ ਨੂੰ ਅਕਸਰ ਪਤਾ ਵੀ ਨਹੀਂ ਲੱਗਦਾ ।

LEAVE A REPLY

Please enter your comment!
Please enter your name here