Home Blog Page 14

ਪੰਚਕੂਲਾ ਵਿਖੇ ਬਦਮਾਸ਼ਾਂ ਤੇ ਪੁਲਸ ਵਿਚਾਲੇ ਮੁਕਾਬਲੇ ਦੌਰਾਨ ਦੋ ਪਕੜੇ

0
Haryana Encounter

ਹਰਿਆਣਾ, 17 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਹੋਏ ਇਕ ਮੁਕਾਬਲੇ ਦੌਰਾਨ ਦੋ ਅਪਰਾਧੀਆਂ (Criminals) ਨੂੰ ਪੁਲਸ ਨੇ ਆਖਰਕਾਰ ਪਕੜ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਪੰਚਕੂਲਾ (Panchkula) ਵਿਖੇ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਜਿਨ੍ਹਾਂ ਦੋ ਅਪਰਾਧੀਆਂ ਨੂੰ ਹਰਿਆਣਾ ਪੁਲਸ ਵਲੋਂ ਲੱਤ ਵਿਚ ਗੋਲੀ ਮਾਰ ਕੇ ਜਖਮੀ ਕਰਨ ਤੋਂ ਬਾਅਦ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਵਿਚ ਭਿਵਾਨੀ ਦੇ ਅਲਾਉਦੀਨਪੁਰ ਦੇ ਰਹਿਣ ਵਾਲੇ ਯੋਗੇਸ਼ ਅਤੇ ਚਰਖੀ ਦਾਦਰੀ ਦੇ ਪਿਚੋਪਾ ਪਿੰਡ ਦੇ ਰਹਿਣ ਵਾਲੇ ਦੀਪੇਸ਼ ਸ਼ਾਮਲ ਹਨ ।

ਕੀ ਹੈ ਪੂਰਾ ਮਾਮਲਾ

ਸੂਚਨਾ ਮੁਤਾਬਕ ਬੁੱਧਵਾਰ ਸਵੇਰੇ ਹਰਿਆਣਾ ਦੇ ਪੰਚਕੂਲਾ ਵਿੱਚ ਪੁਲਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ । ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਦੋਹਾਂ ਅਪਰਾਧੀਆਂ ਨੇ ਪੁਲਸ ਟੀਮ ‘ਤੇ ਦੋ ਰਾਊਂਡ ਫਾਇਰ ਕੀਤੇ, ਜਿਸ ਤੇ ਜਦੋ ਪੁਲਸ ਨੇ ਤਿੰਨ ਰਾਊਂਡ ਫਾਇਰ ਕੀਤੇ ਤਾਂ ਗੋਲੀ ਦੋਹਾਂ ਦੀ ਲੱਤ ਵਿਚ ਲੱਗੀ, ਜਿਸ ਤੋਂ ਬਾਅਅਦ ਪੁਲਸ ਨੇ ਘੇਰਾਬੰਦੀ ਕਰਕੇ ਦੋਵਾਂ ਅਪਰਾਧੀਆਂ ਨੂੰ ਫੜ ਲਿਆ ।

ਪੁਲਸ ਕਰ ਰਹੀ ਹੈ ਟੈ੍ਰਕ ਰਿਕਾਰਡ ਦੀ ਜਾਂਚ

ਦੋਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ । ਪੁਲਸ ਉਨ੍ਹਾਂ ਦੇ ਟਰੈਕ ਰਿਕਾਰਡ ਦੀ ਜਾਂਚ ਕਰ ਰਹੀ ਹੈ । ਮੁਲਜ਼ਮਾਂ ਤੋਂ ਇੱਕ ਗੈਰ-ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ 15 ਜੂਨ ਨੂੰ ਡਕੈਤੀ ਅਤੇ ਅਗਵਾ ਕੀਤਾ ਸੀ । ਪੁਲਸ ਨੇ ਮੰਗਲਵਾਰ ਨੂੰ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ।

1 ਜੁਲਾਈ ਤੋਂ ਔਰਤਾਂ ਦੇ ਖਾਤਿਆਂ ਵਿਚ ਆਉਣਗੇ 1 ਹਜ਼ਾਰ ਅਤੇ 1500 ਰੁਪਏ

0
Chief Minister

ਹੁਸਿ਼ਆਰਪੁਰ, 17 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਲੋਕ ਮਿਲਣੀ ਸਮਾਗਮ ਦੌਰਾਨ ਆਖਿਆ ਹੈ ਕਿ 1 ਜੁਲਾਈ ਤੋਂ ਔਰਤਾਂ ਦੇ ਖਾਤਿਆਂ ਵਿਚ 1000 ਤੇ 1500 ਆ ਜਾਣਗੇ ।

ਕੋਈ ਵੀ ਮਹਿਲਾ ਨਹੀਂ ਰਹੇਗੀ ਵਾਂਝੀ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਔਰਤਾਂ ਨੂੰ ਉਨ੍ਹਾਂ ਦੇ ਖਾਤਿਆਂ ਵਿਚ 1000 ਰੁਪਏ ਅਤੇ 1500 ਰੁਪਏ ਜੁਲਾਈ ਵਿਚ ਆ ਜਾਣਗੇ ਦਾ ਐਲਾਨ ਹੁਸਿ਼ਆਰਪੁਰ ਦੇ ਚੱਬੇਵਾਲ ਵਿਖੇ ਆਯੋਜਿਤ ਇਕ ਲੋਕ ਮਿਲਣੀ ਸਮਾਗਮ ਦੌਰਾਨ ਕੀਤਾ ਗਿਆ ਹੈ । ਉਨ੍ਹਾਂ ਇਹ ਵੀ ਭਰੋਸਾ ਦਿੱਤਾ ਹੈ ਕਿ ਦਸਤਾਵੇਜ਼ ਲੇਟ ਹੋਣ ‘ਤੇ ਵੀ 1 ਜੁਲਾਈ ਤੋਂ ਬਣਦੀ ਪੂਰੀ ਰਾਸੀ ਹਰੇਕ ਔਰਤ ਨੂੰ ਮਿਲੇਗੀ, ਜਿਸਦੇ ਚਲਦਿਆਂ ਕੋਈ ਵੀ ਮਹਿਲਾ ਉਪਰੋਕਤ ਸਹੂਲਤ ਤੋਂ ਵਾਂਝੀ ਨਹੀਂ ਰਹੇਗੀ ।

ਮੁੱਖ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

ਚੱਬੇਵਾਲ ਵਿਖੇ ਪਹੁੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਿਸ਼ਾਲ `ਲੋਕ ਮਿਲਣੀ`(Meeting people) ਪ੍ਰੋਗਰਾਮ ਦੌਰਾਨ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸੂਬੇ ਦੀਆਂ ਮਹਿਲਾਵਾਂ ਲਈ ਇੱਕ ਬਹੁਤ ਹੀ ਅਹਿਮ ਅਤੇ ਇਤਿਹਾਸਕ ਐਲਾਨ ਕੀਤਾ । ਸਟੇਜ ਤੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਮਹਿਲਾਵਾਂ ਨਾਲ ਕੀਤਾ ਗਿਆ ਸਭ ਤੋਂ ਵੱਡਾ ਵਾਅਦਾ 1 ਜੁਲਾਈ ਤੋਂ ਹਕੀਕਤ ਬਣਨ ਜਾ ਰਿਹਾ ਹੈ ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ `ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ`(Chief Minister’s Mothers and Daughters Respect Scheme) ਤਹਿਤ 1 ਜੁਲਾਈ ਤੋਂ ਸੂਬੇ ਦੀਆਂ ਔਰਤਾਂ ਦੇ ਖਾਤਿਆਂ ਵਿੱਚ 1,000 ਰੁਪਏ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਦੇ ਖਾਤਿਆਂ ਵਿੱਚ 1,500 ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਸਿੱਧੀ ਟ੍ਰਾਂਸਫਰ ਕੀਤੀ ਜਾਵੇਗੀ ।

ਇਤਰਾਜਯੋਗ ਕੰਟੈਂਟ ਪੋਸਟ ਜਾਂ ਸੇਅਰ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ

0
Social Media

ਚੰਡੀਗੜ੍ਹ, 17 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਦੇ ਸਖ਼ਤ ਹੁਕਮਾਂ ਤੇ ਡੀ. ਜੀ. ਪੀ. ਪੰਜਾਬ ਵਲੋਂ ਨਵੇਂ ਹੁਕਮ ਲਾਗੂ ਕੀਤੇ ਗਏ ਹਨ ।

ਕੀ ਨਵੇਂ ਹੁਕਮ ਲਾਗੂ ਕੀਤੇੇ ਗਏ ਹਨ ਡੀ. ਜੀ. ਪੀ. ਪੰਜਾਬ ਵਲੋਂ

ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਵਲੋਂ ਪੰਜਾਬ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐਸ. ਐਸ. ਪੀਜ. ਨੂੰ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ ਕਿ ਇਤਰਾਜ਼ਯੋਗ ਕੰਟੈਂਟ (Objectionable content) ਪੋਸਟ ਜਾਂ ਸ਼ੇਅਰ ਕਰਨ ਵਾਲਿਆਂ ਵਿਰੁੱਧ ਤੁਰੰਤ ਐਫ. ਆਈ. ਆਰ. ਦਰਜ (FIR registered) ਕੀਤੀ ਜਾਵੇ ।

ਹਾਈਕੋਰਟ ਵਿਚ ਪੀਪਲ ਵੈਲਫੇਅਰ ਸੁਸਾਇਟੀ ਦੀ ਪਟੀਸ਼ਨ ਤੇ ਆਇਆ ਹੈ ਫ਼ੈਸਲਾ

ਇਹ ਸਖ਼ਤੀ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ‘ਪੀਪਲ ਵੈਲਫੇਅਰ ਸੁਸਾਇਟੀ’ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਆਈ ਹੈ । ਅਦਾਲਤ ਨੇ ਸੋਸ਼ਲ ਮੀਡੀਆ ‘ਤੇ ਵਧ ਰਹੀ ਅਸ਼ਲੀਲਤਾ ਨੂੰ ਔਰਤਾਂ ਦੀ ਇੱਜ਼ਤ ਅਤੇ ਸਮਾਜਿਕ ਮਾਹੌਲ ਲਈ ਖ਼ਤਰਾ ਦੱਸਿਆ ਸੀ ।

ਡੀ. ਜੀ. ਪੀ. ਦਫ਼ਤਰ ਅਨੁਸਾਰ ਹੁਣ ਸਾਈਬਰ ਕ੍ਰਾਈਮ ਸੈੱਲ ਸਿਰਫ਼ ਕਿਸੇ ਦੀ ਸਿ਼ਕਾਇਤ ਮਿਲਣ ਦਾ ਇੰਤਜ਼ਾਰ ਨਹੀਂ ਕਰੇਗਾ ਬਲਕਿ ਪੁਲਸ ਦੀਆਂ ਵਿਸ਼ੇਸ਼ ਟੀਮਾਂ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮਾਂ (Social media platforms) ਦੀ ਨਿਗਰਾਨੀ ਕਰਨਗੀਆਂ । ਜੇਕਰ ਕੋਈ ਵੀ ਵਿਅਕਤੀ ਅਸ਼ਲੀਲਤਾ ਫੈਲਾਉਂਦਾ ਜਾਂ ਭੜਕਾਊ ਵੀਡੀਓ ਪਾਉਂਦਾ ਪਾਇਆ ਗਿਆ ਤਾਂ ਪੁਲਸ ਖ਼ੁਦ ਉਸ ਦਾ ਡਿਜੀਟਲ ਰਿਕਾਰਡ ਸੁਰੱਖਿਅਤ ਕਰਕੇ ਕਾਰਵਾਈ ਕਰੇਗੀ ।

ਇਤਰਾਜਯੋਗ ਸਮੱਗਰੀ ਸਬੰਧਤ ਪਲੇਟਫਾਰਮ ਤੋਂ ਹਟਾਉਣ ਦੀ ਕੀਤੀ ਜਾਵੇਗੀ ਪ੍ਰਕਿਰਿਆ ਤੇਜ

ਇਸ ਦੇ ਨਾਲ ਹੀ ਸਬੰਧਤ ਪਲੇਟਫਾਰਮਾਂ (ਮੈਟਾ-ਗੂਗਲ) ਆਦਿ ਨਾਲ ਸੰਪਰਕ ਕਰਕੇ ਅਜਿਹੇ ਖਾਤਿਆਂ ਨੂੰ ਬਲੌਕ ਜਾਂ ਸਮੱਗਰੀ ਨੂੰ ਹਟਾਉਣ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇਗੀ । ਇਸ ਦਾ ਮਕਸਦ ਨੌਜਵਾਨਾਂ ਅਤੇ ਆਮ ਜਨਤਾ ਨੂੰ ਇਹ ਸਮਝਾਉਣਾ ਹੈ ਕਿ ‘ਵਿਊਜ਼’ ਅਤੇ ‘ਲਾਈਕਸ’ ਦੇ ਚੱਕਰ ਵਿੱਚ ਪਾਈ ਗਈ ਇੱਕ ਗਲਤ ਪੋਸਟ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਸਾਲਾਂ ਤੱਕ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ।

ਪੰਜਾਬ ਸਰਕਾਰ ਨੇ ਮਹਿਲਾ ਕਰਮਚਾਰੀਆਂ ਲਈ ਲਿਆ ਅਹਿਮ ਫ਼ੈਸਲਾ

0
Goverment Office

ਚੰਡੀਗੜ੍ਹ, 17 ਜੂਨ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀਆਂ ਮਹਿਲਾ ਕਰਮਚਾਰੀਆਂ (Women employees) ਲਈ ਇਕ ਅਹਿਮ ਫ਼ੈਸਲਾ ਲਏ ਜਾਣ ਦਾ ਪਤਾ ਚੱਲਿਆ ਹੈ ।

ਕੀ ਅਹਿਮ ਫ਼ੈਸਲਾ ਲਿਆ ਗਿਆ ਹੈ ਸਰਕਾਰ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਦੇ ਵੱਖ-ਵੱਖ ਅਦਾਰਿਆਂ ’ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਘਰ ਤੇ ਦਫ਼ਤਰ ਦੀਆਂ ਜਿ਼ੰਮੇਵਾਰੀਆਂ ਨੂੰ ਬਰਾਬਰ ਨਿਭਾਉਣ ਲਈ ਜਿਥੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਪਾਰ ਕਰਨਾ ਪੈਂਦਾ ਹੈ ਦੇ ਚਲਦਿਆਂ ਸਰਕਾਰ ਦਾ ਤਾਜ਼ਾ ਫ਼ੈਸਲਾ ਇਨ੍ਹਾਂ ਚੁਣੌਤੀਆਂ ਨੂੰ ਹੀ ਰਾਹਤ ਦੇਣ ਵੱਲ ਇਕ ਕਦਮ ਵਾਲਾ ਹੈ । ਸਰਕਾਰ ਨੇ ਐਲਾਨ ਕੀਤਾ ਹੈ ਕਿ ਗਰੁੱਪ-ਸੀ ਅਤੇ-ਡੀ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤਾਇਨਾਤ ਕੀਤਾ ਜਾਵੇਗਾ ।

ਕੀ ਦਾਅਵਾ ਹੈ ਸਰਕਾਰ ਦਾ

ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਕਦਮ ਨਾਲ ਹਜ਼ਾਰਾਂ ਸਟਾਫ਼ ਨਰਸਾਂ, ਅਧਿਆਪਕਾਂ ਅਤੇ ਮਹਿਲਾ ਪੁਲਸ ਕਰਮਚਾਰੀਆਂ ਨੂੰ ਸਿੱਧੇ ਤੌਰ ’ਤੇ ਲਾਭ ਹੋਵੇਗਾ । ਹਾਲਾਂਕਿ ਸਰਕਾਰ ਨੇ ਆਪਣੇ ਇਸ ਫ਼ੈਸਲੇ ’ਚ ਇਹ ਵੀ ਕਿਹਾ ਹੈ ਕਿ ਇਹ ਰਾਹਤ ਯੋਗ ਕਰਮਚਾਰੀਆਂ (Eligible employees) ਨੂੰ ਹੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਪਰਖਕਾਲ ਸਮਾਂ ਪੂਰਾ ਹੋਣ ਬਾਅਦ ਹੀ ਉਨ੍ਹਾਂ ਦੇ ਘਰਾਂ ਤੋਂ ਵੱਧ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਤਾਇਨਾਤ ਕੀਤਾ ਜਾਵੇਗਾ । ਇਹ ਚਾਲੀ ਕਿਲੋਮੀਟਰ ਆਖਰੀ ਹੱਦ ਹੈ। ਇਸ ਦੇ ਦਾਇਰੇ ’ਚ ਕਿਤੇ ਵੀ ਤਾਇਨਾਤੀ ਹੋ ਸਕਦੀ ਹੈ ।

ਇਸ ਫ਼ੈਸਲੇ ਨਾਲ ਕੰਮ ਵਿਚ ਸੁਧਾਰ ਤੇ ਜਿੰਮੇਦਾਰੀਆਂ ਸਹੀ ਢੰਗ ਨਾਲ ਨਿਭਾ ਸਕਣਗੀਆਂ ਮਹਿਲਾਵਾਂ

ਪਹਿਲੀ ਨਜ਼ਰੇ ਸਰਕਾਰ ਦੇ ਇਸ ਫ਼ੈਸਲੇ ਨਾਲ ਮਹਿਲਾ ਕਰਮਚਾਰੀਆਂ ਦੀ ਰੋਜ਼ਾਨਾ ਘਰ ਤੋਂ ਦਫ਼ਤਰ ਤੱਕ ਦੀ ਭੱਜ-ਦੌੜ ਅਤੇ ਵੇਲੇ ਸਿਰ ਆਪਣੇ ਕੰਮ ’ਤੇ ਪੁੱਜਣ ਦੀ ਜੱਦੋ-ਜਹਿਦ ’ਚ ਕਮੀ ਆਉਣ ਦੀ ਸੰਭਾਵਨਾ ਹੈ । ਇਸ ਨਾਲ ਉਨ੍ਹਾਂ ਦੇ ਕੰਮਕਾਜ ਦੀ ਗੁਣਵੱਤਾ ਵੀ ਸੁਧਰੇਗੀ ਅਤੇ ਉਹ ਪਰਿਵਾਰ ਪ੍ਰਤੀ ਆਪਣੀਆਂ ਜਿ਼ੰਮੇਦਾਰੀਆਂ ਨੂੰ ਸਹੀ ਢੰਗ ਨਾਲ ਨਿਭਾਅ ਸਕਣਗੀਆਂ । ਯਾਦ ਰਹੇ ਕਿ ਮੌਜੂਦਾ ਸਰਕਾਰ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ’ਚ ਔਰਤਾਂ ਨੂੰ ਇਕ ਹਜ਼ਾਰ ਤੋਂ 15 ਸੌ ਰੁਪਏ ਤੱਕ ਪ੍ਰਤੀ ਮਹੀਨਾ ਦੇਣ ਦਾ ਐਲਾਨ ਵੀ ਕਰ ਚੁੱਕੀ ਹੈ। ਸਰਕਾਰ ਔਰਤਾਂ ਨਾਲ ਜੁੜੀਆਂ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਦੇ ਰੌਂਅ ’ਚ ਨਜ਼ਰ ਆ ਰਹੀ ਹੈ ।

ਦੂਰ-ਦਰਾਡੇ ਤਾਇਨਾਤ ਮਹਿਲਾ ਕਰਮਚਾਰੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ ਫ਼ੈਸਲਾ

ਹਾਲਾਂਕਿ ਮੁੱਖ ਮੰਤਰੀ (Chief Minister) ਖ਼ੁਦ ਇਸ ਐਲਾਨ ਦੇ ਨਾਲ ਇਹ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਕਈ ਮਹਿਲਾ ਕਰਮਚਾਰੀਆਂ ਨਾਲ ਗੱਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ 200 ਕਿਲੋਮੀਟਰ ਦੂਰ ਸਰਕਾਰੀ ਦਫ਼ਤਰਾਂ ’ਚ ਤਾਇਨਾਤ ਹਨ। ਪੂਰਾ ਹਫ਼ਤਾ ਕੰਮ ਕਰਦੀਆਂ ਹਨ ਤੇ ਹਫ਼ਤੇ ਦੇ ਅਖੀਰਲੇ ਦਿਨ ਹੀ ਪਰਿਵਾਰ ਨਾਲ ਮਿਲ ਸਕਦੀਆਂ ਹਨ। ਉਨ੍ਹਾਂ ਦੀਆਂ ਔਕੁੜਾਂ ਨੂੰ ਧਿਆਨ ’ਚ ਰੱਖ ਕੇ ਹੀ ਇਹ ਫ਼ੈਸਲਾ ਕੀਤਾ ਗਿਆ ਹੈ ।

ਫ਼ੈਸਲੇ ਮੁਤਾਬਕ ਤਾਇਨਾਤੀ ਘਰ ਤੋਂ 15 ਜਾਂ 20 ਕਿਲੋਮੀਟਰ ਦੇ ਦਾਇਰ ਵਿਚ ਵੀ ਹੋ ਸਕਦੀ ਹੈ

ਸਰਕਾਰ ਦੇ ਇਸ ਫ਼ੈਸਲੇ ਮੁਤਾਬਕ ਤਾਇਨਾਤੀ ਘਰ ਤੋਂ 15 ਜਾਂ 20 ਕਿਲੋਮੀਟਰ ਦੇ ਦਾਇਰੇ ’ਚ ਵੀ ਹੋ ਸਕਦੀ ਹੈ ਤੇ ਉਪਰਲੀ ਹੱਦ 40 ਕਿਲੋਮੀਟਰ ਤੱਕ ਵੀ ਜਾਣਾ ਪੈ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਿਲਾ ਕਰਮਚਾਰੀਆਂ ਨੂੰ ਰੋਜ਼ਾਨਾ ਦਫ਼ਤਰਾਂ ਤੱਕ ਪਹੁੰਚਣ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ’ਚੋਂ ਆਉਣ ਵਾਲੀਆਂ ਔਰਤਾਂ ਨੂੰ ਖ਼ਾਸਕਰ ਟ੍ਰਾਂਸਪੋਰਟ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਨ੍ਹਾਂ ਔਰਤਾਂ ਪ੍ਰਤੀ ਸਰਕਾਰ ਨੇ ਮੌਜੂਦਾ ਫ਼ੈਸਲਾ ਲਿਆ ਹੈ, ਉਨ੍ਹਾਂ ਦੀਆਂ ਤਨਖ਼ਾਹਾਂ ਵੀ ਘੱਟ ਹਨ । ਅਜਿਹੇ ਵਿਚ ਪਰਿਵਾਰਕ ਜਿ਼ੰਮੇਵਾਰੀਆਂ ਤੇ ਦਫ਼ਤਰਾਂ ਤੱਕ ਪੁੱਜਣ ਦੀਆਂ ਪਰੇਸ਼ਾਨੀਆਂ ਨਾਲ ਉਨ੍ਹਾਂ ਨੂੰ ਦੁਵੱਲੇ ਰੂਪ ’ਚ ਨਜਿੱਠਣਾ ਪੈਂਦਾ ਹੈ ।

ਮੌਜੂਦਾ ਸਰਕਾਰ ਪਹਿਣਾਏਗੀ ਫ਼ੈਸਲੇ ਨੂੰ ਨਿਰਪੱਖ ਤਰੀਕੇ ਨਾਲ ਅਮਲੀਜਾਮਾ

ਇਕੱਲੇ ਪਰਿਵਾਰਾਂ ਦੇ ਰੁਝਾਨ ਕਾਰਨ ਕਈ ਔਰਤਾਂ ਦੇ ਘਰਾਂ ’ਚ ਪਿੱਛੇ ਬੱਚਿਆਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੁੰਦਾ। ਕਈ ਘਰਾਂ ’ਚ ਮਰਦ ਤੇ ਔਰਤ ਦੋਵੇਂ ਹੀ ਮੁਲਾਜ਼ਮ ਹਨ । ਅਜਿਹੇ ਪਰਿਵਾਰਾਂ ਲਈ ਸਰਕਾਰ ਦਾ ਇਹ ਫ਼ੈਸਲਾ ਲਾਹੇਵੰਦ ਹੋ ਸਕਦਾ ਹੈ। ਹੁਣ ਜੇਕਰ ਮੌਜੂਦਾ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਤਾਂ ਇਸ ਨੂੰ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਅਮਲੀਜਾਮਾ ਪਹਿਨਾਉਣਾ ਚਾਹੀਦਾ ਹੈ, ਤਾਂ ਹੀ ਇਸ ਦੇ ਅਸਲ ਨਤੀਜੇ ਹਾਸਲ ਕੀਤੇ ਜਾ ਸਕਣਗੇ ।

ਮੁੱਖ ਮੰਤਰੀ ਪੰਜਾਬ ਰੱਖਣਗੇ ਸੜਕ ਬਣਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ

0
Bhagwant Mann

ਜਲੰਧਰ, 17 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਗਿਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ ।

ਕਦੋਂ ਰੱਖਿਆ ਜਾਵੇਗਾ ਮੁੱਖ ਮੰਤਰੀ ਵਲੋਂ ਨੀਂਹ ਪੱਥਰ

ਮਿਲੀ ਜਾਣਕਾਰੀ ਅਨੁਸਾਰ ਮੰਡ ਇਲਾਕੇ ਦੇ ਲੋਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਗਿਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਦੇ ਪ੍ਰਾਜੈਕਟ ਦਾ ਰੱਖਿਆ ਜਾਣ ਵਾਲਾ ਨੀਂਹ ਪੱਥਰ 18 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵੱਲੋਂ ਰੱਖਿਆ ਜਾਵੇਗਾ । ਇਸ ਇਤਿਹਾਸਕ ਪ੍ਰਾਜੈਕਟ ਨੂੰ ਅਮਲੀ ਰੂਪ ਦੇਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਇਲਾਕੇ ਦੇ ਲੋਕ ਵੱਡੀ ਪ੍ਰਾਪਤੀ ਵਜੋਂ ਦੇਖ ਰਹੇ ਹਨ ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਇਲਾਕਿਆਂ ਦਾ ਅਧਿਕਾਰੀਆਂ ਨਾਲ ਦੌਰਾ

ਮੁੱਖ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਰਾਜ ਸਭਾ ਮੈਂਬਰ (Rajya Sabha member) ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੰਡਾਲਾ ਛੰਨਾ ਅਤੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕੀਤਾ । ਅਧਿਕਾਰੀਆਂ ਨੇ ਦੱਸਿਆ ਕਿ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਕਿਹਾ ਕਿ ਸਾਲ 2023 ਦੌਰਾਨ ਮੰਡਾਲਾ ਛੰਨਾ ਨੇੜੇ ਬੰਨ੍ਹ ਟੁੱਟਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ । ਉਸ ਸਮੇਂ ਤੋਂ ਹੀ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਇਸ ਉੱਪਰ ਪੱਕੀ ਸੜਕ ਬਣਾਉਣ ਦੀ ਮੰਗ ਲਗਾਤਾਰ ਉਠਾਈ ਜਾ ਰਹੀ ਸੀ । ਸੰਤ ਸੀਚੇਵਾਲ ਨੇ ਕਿਹਾ ਕਿ ਗਿਦੜਪਿੰਡੀ ਤੋਂ ਫਿਲੌਰ ਤੱਕ ਬਣਨ ਵਾਲੀ ਇਹ ਸੜਕ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜੇਗੀ ।

ਸੰਤ ਸੀਚੇਵਾਲ ਨੇ ਸੜਕ ਦੀ ਮੰਗ ਨੂੰ ਪੂਰਾ ਕਰਨ ਦੀ ਪੈਰਵੀ ਕੀਤੀ ਹੈ

ਇਸ ਮੌਕੇ ਮੰਡਾਲਾ ਛੰਨਾ, ਗੱਟਾ ਮੁੰਡੀ ਕਾਸੂ, ਗਿਦੜਪਿੰਡੀ ਅਤੇ ਹੋਰ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਸਾਲਾਂ ਤੋਂ ਉਹ ਇਸ ਸੜਕ ਦੀ ਮੰਗ ਕਰ ਰਹੇ ਸਨ ਪਰ ਕਿਸੇ ਵੀ ਪੰਜਾਬ ਸਰਕਾਰ (Punjab Government) ਨੇ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਇਸ ਮੰਗ ਨੂੰ ਸਰਕਾਰ ਤੱਕ ਪਹੁੰਚਾ ਕੇ ਲਗਾਤਾਰ ਪੈਰਵੀ ਕੀਤੀ, ਜਿਸ ਸਦਕਾ ਅੱਜ ਇਹ ਸੁਪਨਾ ਸਾਕਾਰ ਹੋ ਰਿਹਾ ਹੈ । ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਮੰਡ ਇਲਾਕੇ ਦੀ ਤਸਵੀਰ ਬਦਲ ਦੇਵੇਗੀ ।

ਗੁਰਦੁਆਰਾ ਸਾਹਿਬ ਵਿਚ ਮਾਨਸਿਕ ਰੋਗੀ ਨੇ ਕੀਤੀ ਖਜਾਨਚੀ ਨਾਲ ਕੁੱਟਮਾਰ

0
Beaten

ਸਮਾਣਾ (ਪਟਿਆਲਾ), 17 ਜੂਨ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਸਮਾਣਾ ਦੇ ਇਕ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਖਜਾਨਚੀ ਨਾਲ ਇਕ ਮਾਨਸਿਕ ਰੋਗੀ ਨੇ ਕੁਟਮਾਰ (Beaten) ਕੀਤੀ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ (Gurdwara Baba Banda Singh Bahadur) ਖ਼ਾਲਸਾ ਕਾਲੋਨੀ ਸਮਾਣਾ ’ਚ ਜੋ ਬਿਨਾਂ ਸਿਰ ਢਕੇ ਪੁੱਜੇ ਇਕ ਮਾਨਸਿਕ ਰੋਗੀ (Mentally ill) ਵਲੋਂ ਖਜ਼ਾਨਚੀ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਕਾਰਨ ਸੇਵਾਦਾਰਾਂ ਨੇ ਉਸ ਨੂੰ ਨੰਗੇ ਸਿਰ ਉੱਥੇ ਬੈਠਣ ਤੋਂ ਰੋਕਿਆ ਸੀ, ਜਿਸ ਤੋਂ ਬਾਅਦ ਉਹ ਹੱਥਾਪਾਈ ਕਰਨ ਲੱਗਿਆ ।

ਪੁਲਸ ਨੇ ਕਰ ਲਈ ਹੈ ਵਿਅਕਤੀ ਵਿਰੁੱਧ ਐਫ. ਆਈ. ਆਰ. ਦਰਜ

ਘਟਨਾ ਵਾਲੀ ਥਾਂ ‘ਤੇ ਪਹੁੰਚੀ ਸਿਟੀ ਸਮਾਣਾ ਦੀ ਪੁਲਸ ਨੇ ਬਲਕਾਰ ਸਿੰਘ ਵਾਸੀ ਗ੍ਰੀਨ ਸਿਟੀ ਕਾਲੋਨੀ ਪਾਤੜਾਂ ਰੋਡ ਸਮਾਣਾ ਦੀ ਸਿ਼ਕਾਇਤ ਦੇ ਆਧਾਰ `ਤੇ ਦੋਸ਼ੀ ਅਮਨਦੀਪ ਸਿੰਘ ਵਾਸੀ ਪਿੰਡ ਰੇਤਗੜ੍ਹ ਸਮਾਨਾ ਖਿ਼ਲਾਫ਼ ਐੱਫ. ਆਈ. ਆਰ. ਦਰਜ (FIR registered) ਕਰ ਲਈ ਹੈ । ਥਾਣਾ ਸਿਟੀ ਸਮਾਣਾ ਦੇ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਦੋਹਾਂ ਪਿੰਡਾਂ ਦੀ ਪੰਚਾਇਤ ਬੁਲਾਈ ਗਈ ਹੈ, ਜਿਸ ਤੋਂ ਬਾਅਦ ਮਾਮਲਾ ਸਪੱਸ਼ਟ ਹੋਵੇਗਾ ।

ਪੰਜਾਬ ਤੇ ਹਰਿਆਣਾ `ਚ ਤਿੰਨ ਦਿਨ ਦਾ ਹਨੇਰੀ-ਮੀਂਹ ਦਾ ਯੈਲੋ ਐਲਰਟ

0
Weather

ਜਲੰਧਰ, 17 ਜੂਨ 2026 : ਚੰਡੀਗੜ੍ਹ ਵਿਖੇ ਬਣੇ ਮੌਸਮ ਵਿਭਾਗ (Meteorological Department) ਦੇ ਦੁਆਰਾ ਪੰਜਾਬ ਤੇ ਹਰਿਆਣਾ ਵਿਚ ਤਿੰਨ ਦਿਨਾਂ ਦੇ ਲਈ ਹਨੇਰੀ ਤੇ ਮੀਂਹ ਦਾ ਯੈਲੋ ਐਲਰਟ (Yellow Alert) ਜਾਰੀ ਕੀਤਾ ਗਿਆ ਹੈ ।

ਕਿਹੜੇ ਕਿਹੜੇ ਦਿਨ ਕਿਥੇ ਕਿਥੇ ਮੀਂਹ ਹਨੇਰੀ ਚੱਲੇਗੀ

ਪੰਜਾਬ ਵਿਚ ਤਾਪਮਾਨ ਵਿਚ ਹਲਕੀ ਗਿਰਾਵਟ ਦਰਜ ਹੋਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਨਹੀਂ ਮਿਲ ਰਹੀ । ਸਾਰਾ ਦਿਨ ਤੇਜ਼ ਧੁੱਪ ਅਤੇ ਨਮੀ ਭਰੇ ਮੌਸਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਮੌਸਮ ਵਿਭਾਗ ਨੇ 17 ਅਤੇ 19-20 ਜੂਨ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਹਨੇਰੀ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਨੂੰ ਲੈ ਕੇ `ਯੈਲੋ ਅਲਰਟ` ਜਾਰੀ ਕੀਤਾ ਹੈ, ਜਦੋਂ ਕਿ 18 ਜੂਨ ਨੂੰ ਮੌਸਮ ਸਾਧਾਰਨ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਮੌਸਮ ਰਿਹਾ ਖੁਸ਼ਕ

ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਿਹਾ, ਜਦੋਂ ਕਿ ਹਰਿਆਣਾ ਦੇ `ਯੈਲੋ ਅਲਰਟ` ਕੁਝ ਸਥਾਨਾਂ ‘ਤੇ ਹਲਕਾ ਮੀਂਹ ਦਰਜ ਕੀਤਾ ਗਿਆ । ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਨੇਰੀ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਕਾਰਨ ਤਾਪਮਾਨ (Temperature) ਵਿਚ ਹੋਰ ਕਮੀ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ ।

ਕਿਥੇ ਕਿੰਨਾ ਤਾਪਮਾਨ ਕੀਤਾ ਗਿਆ ਦਰਜ

ਪੰਜਾਬ ਵਿਚ ਸਭ ਤੋਂ ਵੱਧ ਤਾਪਮਾਨ 39.4 ਡਿਗਰੀ ਸੈਲਸੀਅਸ ਫ਼ਰੀਦਕੋਟ ਵਿਚ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਵਿਚ ਸਭ ਤੋਂ ਵੱਧ ਤਾਪਮਾਨ 39.2 ਡਿਗਰੀ ਸੈਲਸੀਅਸ ਬੋਪਾਨੀ ਵਿਚ ਰਿਕਾਰਡ ਕੀਤਾ ਗਿਆ । ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟ ਤੋਂ ਘੱਟ 24.2 ਡਿਗਰੀ ਸੈਲਸੀਅਸ ਰਿਹਾ ।

ਕਮਿਸ਼ਨ ਨੇ ਕੀਤੀ ਰਾਜਾ ਵੜਿੰਗ ਮਾਮਲੇ ‘ਚ ਪੁਲਸ ਤੋਂ ਰਿਪੋਰਟ ਤਲਬ

0
Jasveer

ਚੰਡੀਗੜ੍ਹ, 16 ਜੂਨ 2026 : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (Punjab State Scheduled Castes Commission) ਵਲੋਂ ਅਮਰਿੰਦਰ ਰਾਜਾ ਵੜਿੰਗ ਦੇ ਮਾਮਲੇ ਵਿਚ ਪੰਜਾਬ ਪੁਲਸ ਤੋਂ ਰਿਪੋਰਟ ਤਲਬ (Report request) ਕੀਤੇ ਜਾਣ ਦਾ ਸਮਾਚਾਰ ਹੈ ।

ਕਦੋਂ ਤੱਕ ਕੀਤੀ ਜਾਵੇਗੀ ਰਿਪੋਰਟ ਤਲਬ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਜੋ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋਂ ਦਾਇਰ ਸਿ਼ਕਾਇਤ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਸ ਤੋਂ ਰਿਪੋਰਟ ਤਲਬ ਕੀਤੇ ਜਾਣ ਦਾ ਪਤਾ ਚੱਲਿਆ ਹੈ ਉਹ 2 ਜੁਲਾਈ-2026 ਤੱਕ ਕੀਤੀ ਜਾਵੇਗੀ ।

ਕੀ ਜਾਣਕਾਰੀ ਦਿੱਤੀ ਕਮਿਸ਼ਨ ਦੇ ਚੇਅਰਮੈਨ ਨੇ

ਉਪਰੋਕਤ ਸਬੰਧੀ ਜਾਣਕਾਰੀ ਦਾ ਖੁਲਾਸਾ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ (Chairman Jasvir Singh Garhi) ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਇੱਕ ਲਿਖਤੀ ਸਿ਼ਕਾਇਤ ਦਾਇਰ ਕੀਤੀ ਸੀ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਰਵਰੀ-2026 ਵਿਚ ਤਰਨਤਾਰਨ ਚੋਣਾਂ ਦੌਰਾਨ ਲੋਕਾਂ ਨੂੰ ਉਨ੍ਹਾਂ ਵਿਰੁੱਧ ਭੜਕਾਉਣ ਵਾਲੇ ਬਿਆਨ ਦਿੱਤੇ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਗਰਦਨ ਮਰੋੜਨ ‘ਚ ਤਿੰਨ ਮਿੰਟ ਲੱਗਣਗੇ ।

ਪੁਲਸ ਨੇ ਮੰਗਿਆ ਹੈ ਰਿਪੋਰਟ ਲਈ ਹੋਰ ਸਮਾਂ

ਗੜ੍ਹੀ ਨੇ ਦੱਸਿਆ ਕਿ ਇਸ ਸਬੰਧ ‘ਚ ਅੰਮ੍ਰਿਤਸਰ ਦਿਹਾਤੀ ਪੁਲਿਸ ਤੋਂ ਰਿਪੋਰਟ ਮੰਗੀ ਗਈ ਸੀ, ਅਤੇ ਪੁਲਿਸ ਨੇ ਰਿਪੋਰਟ ਪੇਸ਼ ਕਰਨ ਲਈ ਹੋਰ ਸਮਾਂ ਮੰਗਿਆ ਸੀ । ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ (ਦਿਹਾਤੀ) ਪੁਲਸ ਨੂੰ ਸੂਬਾ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਦੇ ਆਵਾਜ਼ ਦੇ ਨਮੂਨੇ ਇਕੱਠੇ ਕਰਨ ਅਤੇ ਉਨ੍ਹਾਂ ਦੀ ਜਾਂਚ ਕਰਵਾਉਣ ਅਤੇ 2 ਜੁਲਾਈ-2026 ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ।

ਲੋਕਲ ਬਾਡੀ ਮੰਤਰੀ ਬੈਂਸ ਨੇ ਅੱਧੀ ਰਾਤ ਨੂੰ ਲਿਆ ਸਫਾਈ ਮੁਹਿੰਮ ਦਾ ਜਾਇਜ਼ਾ

0
Amritsar

ਅੰਮ੍ਰਿਤਸਰ, 16 ਜੂਨ 2026 : ਮਿਸ਼ਨ ਕਲੀਨ ਪੰਜਾਬ (Mission Clean Punjab) ਤਹਿਤ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਹਰਜੋਤ ਬੈਂਸ ਵਲੋਂ ਅੰਮ੍ਰਿਤਸਰ ਵਿਖੇ ਸਫਾਈ ਦਾ ਜਾਇਜ਼ਾ (Cleaning review) ਲਿਆ ਗਿਆ ।

ਕੀ ਆਖਿਆ ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਨੇ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੰਮ੍ਰਿਤਸਰ (Amritsar) ਸਿਰਫ਼ ਇੱਕ ਸ਼ਹਿਰ ਨਹੀਂ ਸਗੋਂ ਰੂਹਾਨੀਅਤ ਦਾ ਕੇਂਦਰ ਹੈ । ਉਨ੍ਹਾਂ ਦੱਸਿਆ ਕਿ ਹੁਣ ਪਹਿਲੀ ਵਾਰ ਸਫ਼ਾਈ ਕਾਰਜ ਦਿਨ ਦੇ ਸਮੇਂ ਤੱਕ ਸੀਮਿਤ ਨਹੀਂ ਰਹੇਗਾ। ਰੋਜ਼ਾਨਾ ਰਾਤ 10 ਵਜੇ ਤੋਂ ਸਵੇਰੇ 2 ਵਜੇ ਤੱਕ ਵਿਸ਼ੇਸ਼ ਸਫ਼ਾਈ ਸ਼ਿਫ਼ਟ ਚਲਾਈ ਜਾ ਰਹੀ ਹੈ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸਾਫ਼-ਸੁਥਰੀਆਂ ਸੜਕਾਂ ਮਿਲ ਸਕਣ । ਸਫ਼ਾਈ ਮੁਹਿੰਮ ਦਾ ਜਾਇਜ਼ਾ ਲੈਣ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਇਹ ਇੱਕ ਰਾਤ ਦਾ ਪ੍ਰੋਗਰਾਮ ਨਹੀਂ ਹੈ । ਉਹ ਕਿਸੇ ਵੀ ਰਾਤ ਅਚਨਚੇਤ ਨਿਰੀਖਣ ਕਰਨਗੇ ਤਾਂ ਜੋ ਪਵਿੱਤਰ ਸ਼ਹਿਰ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾ ਸਕੇ ।

ਕੈਬਨਿਟ ਮੰਤਰੀ ਨੇ ਵਾਲਡ ਸਿਟੀ ਵਿਚ ਬਿਤਾਏ ਕਈ ਘੰਟੇ

ਸਥਾਨਕ ਸਰਕਾਰਾਂ ਮੰਤਰੀ (Local Government Minister) ਨੇ ਵਾਲਡ ਸਿਟੀ ਵਿੱਚ ਕਈ ਘੰਟੇ ਬਿਤਾਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਪੈਦਲ ਦੌਰਾ ਕੀਤਾ। ਉਨ੍ਹਾਂ ਨੇ ਸੈਕੰਡਰੀ ਕੂੜਾ ਇਕੱਤਰ ਕਰਨ ਵਾਲੇ ਸਥਾਨਾਂ ਦੀ ਸਫ਼ਾਈ ਦਾ ਜਾਇਜ਼ਾ ਲਿਆ, ਤੰਗ ਗਲੀਆਂ ਵਿੱਚ ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਅਤੇ ਦੱਸਿਆ ਕਿ ਪਹਿਲਾਂ ਚਿੰਨ੍ਹਿਤ ਕੀਤੇ ਗਏ ਖੁੱਲ੍ਹੇ ਕੂੜਾ ਸੁੱਟਣ ਵਾਲੇ ਸਥਾਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ । ਉਨ੍ਹਾਂ ਨੇ ਰਾਤ ਦੀ ਡਿਊਟੀ ਕਰ ਰਹੇ ਸਫ਼ਾਈ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ ।

ਹੈਰੀਟੇਜ਼ ਸਟ੍ਰੀਟ ਮੁੜ ਕਰੇਗੀ ਆਪਣੀ ਚਮਕ ਹਾਸਲ

ਬੈਂਸ ਨੇ ਕਿਹਾ ਕਿ ਹੈਰੀਟੇਜ ਸਟਰੀਟ ਮੁੜ ਆਪਣੀ ਚਮਕ ਹਾਸਲ ਕਰੇਗੀ ਅਤੇ ਵਾਲਡ ਸਿਟੀ ਦੇ ਅਹਿਮ ਇਲਾਕਿਆਂ ਵਿੱਚ ਰੋਜ਼ਾਨਾ ਸਫ਼ਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਕੂੜੇ ਦੇ ਢੇਰ ਖਤਮ ਹੋ ਜਾਣਗੇ ਤਾਂ ਆਵਾਰਾ ਪਸ਼ੂ ਵੀ ਸੜਕਾਂ ਤੋਂ ਦੂਰ ਹੋ ਜਾਣਗੇ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੈਂ ਇਸ ਪਵਿੱਤਰ ਸ਼ਹਿਰ ਦੀਆਂ ਸੜਕਾਂ ‘ਤੇ ਇੱਕ ਵੀ ਰੈਪਰ, ਲਿਫਾਫਾ ਜਾਂ ਪਲਾਸਟਿਕ ਦੀ ਬੋਤਲ ਨਹੀਂ ਦੇਖਣਾ ਚਾਹੁੰਦਾ । ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਟੀਮਾਂ ਰਾਤ 10:00 ਵਜੇ ਤੋਂ ਰਾਤ 2 ਵਜੇ ਤੱਕ ਸਫ਼ਾਈ ਕਰਦੀਆਂ ਹਨ ਪਰ ਜਦੋਂ ਲੋਕ ਆਪਣੀਆਂ ਬਾਲਕਨੀਆਂ ਅਤੇ ਛੱਤਾਂ ਤੋਂ ਕੂੜਾ ਸੁੱਟਦੇ ਹਨ ਤਾਂ ਉਨ੍ਹਾਂ ਦੀ ਮਿਹਨਤ ਵਿਅਰਥ ਹੋ ਜਾਂਦੀ ਹੈ।

ਪਵਿੱਤਰ ਨਗਰੀ ਦੀ ਸੇਵਾ ਕਰਨਾ ਸਾਡੇ ਲਈ ਸੇਵਾ ਭਾਵਨਾ ਦਾ ਪ੍ਰਤੀਕ ਹੈ

ਉਨ੍ਹਾਂ ਕਿਹਾ ਕਿ ਜਦੋਂ ਪੂਰਾ ਸ਼ਹਿਰ ਸੁੱਤਾ ਹੁੰਦਾ ਹੈ ਉਦੋਂ ਸਫ਼ਾਈ ਕਰਮਚਾਰੀ ਆਪਣੀ ਡਿਊਟੀ ਨਿਭਾ ਰਹੇ ਹੁੰਦੇ ਹਨ । ਘੱਟੋ-ਘੱਟ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਬਾਲਕਨੀਆਂ ਤੋਂ ਸੜਕਾਂ ‘ਤੇ ਕੂੜਾ ਨਾ ਸੁੱਟੀਏ । ਹਰਜੋਤ ਬੈਂਸ ਨੇ ਕਿਹਾ ਕਿ ਅੰਮ੍ਰਿਤਸਰ ਦੀ ਸਫ਼ਾਈ ਸਿਰਫ਼ ਨਾਗਰਿਕ ਫਰਜ਼ ਨਹੀਂ ਹੈ ।

ਗੁਰੂ ਸਾਹਿਬ ਨਾਲ ਸਬੰਧਤ ਇਸ ਪਵਿੱਤਰ ਨਗਰੀ ਦੀ ਸੇਵਾ ਕਰਨਾ ਸਾਡੇ ਲਈ ਸੇਵਾ ਭਾਵਨਾ ਦਾ ਪ੍ਰਤੀਕ ਹੈ । ਇਸ ਦੇ ਨਾਲ ਹੀ ਸਥਾਨਕ ਸਰਕਾਰਾਂ ਮੰਤਰੀ ਅੱਜ ਸਵੇਰੇ 8:00 ਵਜੇ ਤੋਂ ਹੀ ਸਥਾਨਕ ਵਿਧਾਇਕ, ਮੇਅਰ, ਕਮਿਸ਼ਨਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੈਦਾਨ ਵਿੱਚ ਮੌਜੂਦ ਰਹੇ । ਉਨ੍ਹਾਂ ਨੇ ਘਰ-ਘਰ ਜਾ ਕੇ ਨਿਰੀਖਣ ਕੀਤਾ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਸਮੱਸਿਆਵਾਂ ਦੇ ਹੱਲ ਯਕੀਨੀ ਬਣਾਏ ।

ਲੋਕਾਂ ਨੂੰ ਰਾਤਰੀ ਨਿਰੀਖਣ ਦੀ ਵੀਡੀਓ ਸਾਂਝੀ ਕਰਨ ਦੀ ਕੀਤੀ ਅਪੀਲ

ਲੋਕਲ ਬਾਡੀ ਮੰਤਰੀ ਬੈਂਸ ਨੇ ਕਿਹਾ ਕਿ “ਮਿਸ਼ਨ ਕਲੀਨ ਪੰਜਾਬ” ਦਫ਼ਤਰਾਂ ਵਿੱਚ ਬੈਠ ਕੇ ਨਹੀਂ, ਸਗੋਂ ਸੜਕਾਂ ‘ਤੇ ਉਤਰ ਕੇ ਚਲਾਇਆ ਜਾ ਰਿਹਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਰਾਤਰੀ ਨਿਰੀਖਣ ਦੀ ਵੀਡੀਓ ਵੱਧ ਤੋਂ ਵੱਧ ਸਾਂਝੀ ਕਰਨ ਤਾਂ ਜੋ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਮੁਹਿੰਮ ਸਫ਼ਲ ਨਹੀਂ ਹੋ ਸਕਦੀ । ਜਿੰਨਾ ਸਾਫ਼-ਸੁਥਰਾ ਅੰਮ੍ਰਿਤਸਰ ਹੋਵੇਗਾ, ਉਨ੍ਹੇ ਹੀ ਵੱਧ ਸ਼ਰਧਾਲੂ ਅਤੇ ਸੈਲਾਨੀ ਇੱਥੇ ਆਉਣਗੇ ।

ਕੌਣ ਕੌਣ ਮੌਜੂਦ ਸੀ ਇਸ ਮੌਕੇ

ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਡਾ. ਅਜੇ ਗੁਪਤਾ, ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਪੁਲਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਸਮੇਤ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ ।

ਕਾਰ ਤੇ ਬਸ ਦੀ ਟੱਕਰ ਵਿਚ ਚਾਰ ਲੋਕਾਂ ਦੀ ਹੋਈ ਮੌਤ

0
Rajasthan Accident

ਰਾਜਸਥਾਨ, 16 ਜੂਨ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਬਾਲੋਤਰਾ ਵਿਖੇ ਕਾਰ-ਬਸ ਸੜਕ ਹਾਦਸੇ (Road accidents) ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ

ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਬਾਲੋਤਰਾ ਜਿਲ੍ਹੇ (Balotra District) ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਜੋ ਕਿ ਰੋਡਵੇਜ਼ ਬੱਸ ਅਤੇ ਕਾਰ (Roadways Bus and Car) ਵਿਚਕਾਰ ਹੋਇਆ ਹੈ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਬਾਲੋਤਰਾ ਦੇ ਐਸ. ਪੀ. ਰਮੇਸ਼ ਕੁਮਾਰ ਨੇ ਦੱਸਿਆ ਕਿ ਰੋਡਵੇਜ਼ ਬੱਸ ਅਤੇ ਕਾਰ ਵਿਚਕਾਰ ਹਾਦਸਾ ਹੋਇਆ ਹੈ । ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਉਪਰੋਕਤ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ ਜੋਗਾਰਾਮ (31), ਬਿਸ਼ਨਾਰਾਮ (29), ਰੇਖਾਰਾਮ (35) ਅਤੇ ਉਦਾਰਾਮ (39) ਸ਼ਾਮਲ ਹਨ। ਸਾਰੇ ਮ੍ਰਿਤਕ ਕੋਡੂਕਾ ਪਿੰਡ ਦੇ ਰਹਿਣ ਵਾਲੇ ਸਨ । ਪੁਲਸ ਨੇ ਮਾਮਲਾ ਦਰਜ (Case registered) ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਸਵਾਰ ਸਾਰੇ ਲੋਕ ਗੱਡੀ ਦੇ ਅੰਦਰ ਹੀ ਫਸ ਗਏ । ਮ੍ਰਿਤਕ ਆਪਸ ਵਿੱਚ ਭਰਾ ਦੱਸੇ ਜਾ ਰਹੇ ਹਨ । ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ `ਤੇ ਪਹੁੰਚੀ ।

ਮ੍ਰਿਤਕਾਂ ਦੀਆਂ ਲਾਸ਼ਾਂ ਮੁਰਦਾਘਰ ਵਿਚ ਰੱਖਵਾ ਦਿੱਤੀਆਂ ਗਈਆਂ ਹਨ

ਪੁਲਸ ਨੇ ਹਾਦਸੇ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਨਾਲ-ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਸਵਾਰ ਸਾਰੇ ਭਰਾ ਕਿਸੇ ਕੰਮ ਲਈ ਘਰੋਂ ਨਿਕਲੇ ਸਨ ਕਿ ਇਸ ਦੌਰਾਨ ਪਟੌਦੀ ਦੇ ਨੇੜੇ ਅਚਾਨਕ ਸਾਹਮਣੇ ਤੋਂ ਆ ਰਹੀ ਰੋਡਵੇਜ਼ ਬੱਸ ਨਾਲ ਟੱਕਰ ਹੋ ਗਈ । ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ । ਹਾਦਸੇ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ।