Home Blog Page 139

ਜ਼ਬਤ ਕੀਤੀਆਂ ਵਿਦੇਸ਼ੀ ਸਿਗਰਟ ਸਟਿਕਸ ਕਸਟਮ ਵਿਭਾਗ ਨੇ ਕੀਤੀਆਂ ਨਸ਼ਟ

0
cigarette

ਅੰਮ੍ਰਿਤਸਰ, 18 ਫਰਵਰੀ 2026 : ਵੱਖ-ਵੱਖ ਕਾਰਵਾਈਆਂ ਦੌਰਾਨ ਜ਼ਬਤ ਕੀਤੀਆਂ ਗਈਆਂ ਵਿਦੇਸ਼ੀ ਸਿਗਰਟ ਸਟਿਕਸ ਨੂੰ ਅੱਜ ਅੰਮ੍ਰਿਤਸਰ ਕਸਟਮ (Amritsar Customs) (ਰੋਕੂ) ਵਿਭਾਗ ਨੇ ਨਸ਼ਟ ਕਰ ਦਿੱਤੀਆਂ ਹਨ ।

ਕਿੰਨੀਆਂ ਸਿਗਰਟਾਂ ਕੀਤੀਆਂ ਗਈਆਂ ਹਨ ਨਸ਼ਟ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਕਸਟਮ (ਰੋਕੂ) ਵਿਭਾਗ ਵਲੋਂ ਜੋ ਹਾਲ ਹੀ ਵਿਚ ਵਿਦੇਸ਼ੀ ਸਿਗਰਟ ਸਟਿਕਸ (Foreign cigarette sticks) ਨੂੰ ਨਸ਼ਟ ਕੀਤਾ ਗਿਆ ਹੈ ਉਹ 402, 800 ਹਨ ਤੇ ਵਿਦੇਸ਼ੀ ਮੂਲ ਦੀਆਂ ਸਿਗਰਟਾਂ ਦੀਆਂ ਇਨ੍ਹਾਂ ਸਟਿੱਕਾਂ ਦੀ ਅਨੁਮਾਨ ਕੀਮਤ ਲਗਭਗ 67 ਲੱਖ 83 ਹਜ਼ਾਰ ਰੁਪਏ ਹੈ । ਦੱਸਣਯੋਗ ਹੈ ਕਿ ਉਕਤ ਕਾਰਵਾਈ ਅੰਮ੍ਰਿਤਸਰ ਕਸਟਮ (ਰੋਕੂ) ਕਮਿਸ਼ਨਰੇਟ ਨੇ ਗੈਰ-ਕਾਨੂੰਨੀ ਵਪਾਰ (Illegal trade) ‘ਤੇ ਕੀਤੀ ਹੈ ।

ਕੀ ਦੱਸਿਆ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ

ਅੰਮ੍ਰਿਤਸਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਤਸਕਰੀ (Smuggling) ਕੀਤੀਆਂ ਗਈਆਂ ਵਿਦੇਸ਼ੀ ਮੂਲ ਦੀਆਂ ਸਿਗਰਟਾਂ ਸਰਕਾਰ ਨੂੰ ਕਾਫ਼ੀ ਮਾਲੀਆ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਇਹ ਗੈਰ-ਕਾਨੂੰਨੀ ਵਪਾਰ ਨੌਜਵਾਨਾਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦਾ ਹੈ । ਇਸ ਲਈ, ਵਿਭਾਗ ਸਰਹੱਦੀ ਖੇਤਰਾਂ ਅਤੇ ਆਵਾਜਾਈ ਬਿੰਦੂਆਂ ‘ਤੇ ਲਗਾਤਾਰ ਨਿਗਰਾਨੀ ਵਧਾ ਰਿਹਾ ਹੈ ਅਤੇ ਵਿਸ਼ੇਸ਼ ਚੌਕਸੀ ਰੱਖ ਰਿਹਾ ਹੈ ।

ਸਿਗਰਟਾਂ ਵਾਤਾਵਰਣ ਅਤੇ ਮਾਦਪੰਡਾਂ ਦੀ ਪਾਲਣਾ ਤਹਿਤ ਸਾੜੀਆਂ ਗਈਆਂ ਹਨ

ਅਧਿਕਾਰੀਆਂ ਦੇ ਅਨੁਸਾਰ, ਇਹ ਸਿਗਰਟਾਂ ਵੱਖ-ਵੱਖ ਕਾਰਵਾਈਆਂ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ ਅਤੇ ਹੁਣ ਨਿਯਮਾਂ ਅਤੇ ਵਾਤਾਵਰਣ ਮਾਪਦੰਡਾਂ ਦੀ ਪਾਲਣਾ ਵਿੱਚ ਸਾੜ ਕੇ, ਭਾਵ ਨਿਯੰਤਰਿਤ ਜਲਣ ਦੁਆਰਾ ਨਸ਼ਟ (Destroy) ਕਰ ਦਿੱਤੀਆਂ ਗਈਆਂ ਹਨ । ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਅਤੇ ਨਿਰਧਾਰਤ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੀ ਗਈ ਸੀ, ਤਾਂ ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਸਕੇ ।

Read More : ਤ੍ਰਿਪੁਰਾ ‘ਚ 100 ਕਰੋੜ ਰੁਪਏ ਦੇ ਗਾਂਜੇ ਦੇ ਪੌਦੇ ਨਸ਼ਟ ਕੀਤੇ

ਚਰਚ ਵਿਚ ਧਮਾਕਾ ਹੋਣ ਕਾਰਨ ਪੰਜ ਜਣੇ ਬੁਰੀ ਤਰ੍ਹਾਂ ਝੁਲਸੇ

0
explosion

ਅਮਰੀਕਾ, 18 ਫਰਵਰੀ 2026 : ਅਮਰੀਕਾ (America) ਦੇ ਸ਼ਹਿਰ ਨਿਊਯਾਰਕ ਵਿਖੇ ਇਕ ਚਰਚ ਵਿਚ ਜੋਰਦਾਰ ਧਮਾਕਾ ਹੋਣ ਦੇ ਚਲਦਿਆਂ ਪੰਜ ਵਿਅਕਤੀਆਂ ਦੇ ਬੁਰੀ ਤਰ੍ਹਾਂ ਝੁਲਸੇ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹੈ ਜ਼ਖ਼ਮੀ ਹੋਣ ਵਾਲਿਆਂ ਵਿਚ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਸ਼ਹਿਰ ਨਿਊਯਾਰਕ (New York) ਵਿਖੇ ਜੋ ਚਰਚ ਵਿਚ ਧਮਾਕਾ ਹੋਇਆ ਦੇ ਵਿਚ ਝੁਲਸ (Scorch) ਜਾਣ ਵਾਲਿਆਂ ਵਿਚ ਚਰਚਾ ਦੇ ਪਾਦਰੀ ਅਤੇ ਚਾਰ ਫਾਇਰ ਫਾਈਟਰ ਸ਼ਾਮਲ ਹਨ । ਜਾਣਕਾਰੀ ਮੁਤਾਬਕ ਗੈਸ ਦੀ ਬਦਬੂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜਿਵੇਂ ਹੀ ਫਾਇਰ ਫਾਈਟਰਜ਼ ਚਰਚ ਅੰਦਰ ਪਹੁੰਚੇ ਹੀ ਸਨ ਕਿ ਉਦੋਂ ਹੀ ਇੱਕੋਦਮ ਧਮਾਕਾ (Explosion) ਹੋ ਗਿਆ ।

ਧਮਾਕੇ ਦੀ ਨਿਊਯਾਰਕ ਸਟੇਟ ਪੁਲਸ ਕਰ ਰਹੀ ਹੈ ਜਾਂਚ

ਨਿਊਯਾਰਕ ਸ਼ਹਿਰ ਵਿਖੇ ਚਰਚ ਵਿਚ ਹੋ ਧਮਾਕਾ ਹੋਇਆ ਹੈ ਦੀ ਜਾਂਚ ਨਿਊਜ਼ ਏਜੰਸੀ ਦੇ ਅਨੁਸਾਰ ਨਿਊਯਾਰਕ ਸਟੇਟ ਪੁਲਸ ਵਲੋਂ ਕੀਤੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਧਮਾਕਾ ਸਵੇਰੇ 10 : 30 ਵਜੇ ਦੇ ਕਰੀਬ ਨਿਊਯਾਰਕ ਦੇ ਬੂਨਵਿਲ ਵਿੱਚ ਅਬੰਡੈਂਟ ਲਾਈਫ ਚਰਚ ਵਿੱਚ ਹੋਇਆ, ਧਮਾਕੇ ਨਾਲ ਹਵਾ ਵਿੱਚ ਕਾਲੇ ਧੂੰਏਂ ਦਾ ਸੰਘਣਾ ਗੁਬਾਰ ਫੈਲ ਗਿਆ ।

ਧਮਾਕਾ ਪ੍ਰੋਪੇਨ ਸਿਲੰਡਰਾਂ ਵਿਚੋਂ ਇਕ ਵਿਚ ਲੀਕ ਅਤੇ ਅੱਗ ਲੱਗਣ ਕਾਰਨ ਹੋਇਆ

ਪੁਲਸ ਅਧਿਕਾਰੀਆਂ ਅਨੁਸਾਰ ਧਮਾਕਾ ਪ੍ਰੋਪੇਨ ਸਿਲੰਡਰਾਂ (Propane cylinders) ਵਿਚੋਂ ਇਕ ਵਿਚ ਲੀਕ ਅਤੇ ਅੱਗ ਲੱਗਣ ਕਾਰਨ ਹੋਇਆ । ਪ੍ਰੋਪੇਨ ਸਿਲੰਡਰਾਂ ਦਾ ਮੁੱਖ ਉਦੇਸ਼ ਘਰਾਂ, ਦਫਤਰਾਂ ਅਤੇ ਉਦਯੋਗਾਂ ਨੂੰ ਸਾਫ਼, ਕੁਸ਼ਲ ਅਤੇ ਪੋਰਟੇਬਲ ਊਰਜਾ ਪ੍ਰਦਾਨ ਕਰਨਾ ਹੈ । ਇਹ ਇਕ ਉੱਚ ਊਰਜਾ ਕੁਸ਼ਲ ਬਾਲਣ ਹੈ ਜੋ ਖਾਣਾ ਪਕਾਉਣ, ਘਰਾਂ/ਪਾਣੀ ਨੂੰ ਗਰਮ ਕਰਨ, ਹੀਟਰ ਚਲਾਉਣ ਅਤੇ ਬੈਕਅੱਪ ਜਨਰੇਟਰਾਂ ਲਈ ਵਰਤਿਆ ਜਾਂਦਾ ਹੈ ।

Read More : ਅਮਰੀਕਾ ‘ਚ ਨਰਸਿੰਗ ਹੋਮ ‘ਚ ਧਮਾਕਾ

ਪੰਜਾਬ ਬਣੇਗਾ ਭਾਜਪਾ ਸਰਕਾਰ ਬਣਨ ਨਾਲ ਆਰਥਿਕ ਪ੍ਰਬੰਧਨ `ਚ ਨੰਬਰ ਵਨ ਸੂਬਾ

0
Nayab Saini

ਹਰਿਆਣਾ, 18 ਫਰਵਰੀ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ (Haryana) ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਆਖਿਆ ਹੈ ਕਿ ਪੰਜਾਬ ਵਿਚ ਭਾਜਪਾ ਸਰਕਾਰ ਬਣਨ ਨਾਲ ਆਰਥਿਕ ਪ੍ਰਬੰਧਨ ਵਿਚ ਸੂਬਾ ਨੰਬਰ ਵਨ ਬਣੇਗਾ ।

ਵਿਰੋਧੀ ਧਿਰ ਕੋਲ ਮੇਰੀ ਸਰਕਾਰ ਵਿਰੁੱਧ ਕੋਈ ਮੁੱਦਾ ਨਹੀਂ ਹੈ : ਮੁੱਖ ਮੰਤਰੀ

ਹਰਿਆਣਾ ਦੇ ਮੁੱਖ ਮੰਤਰੀ (Chief Minister) ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਕੋਲ ਮੇਰੀ ਸਰਕਾਰ ਵਿਰੁੱਧ ਕੋਈ ਮੁੱਦਾ ਨਹੀਂ ਹੈ । ਉਹ ਸਿਰਫ਼ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਭਾਰਤ ਤੇ ਅਮਰੀਕਾ ਦਰਮਿਆਨ ਹੋਏ ਵਪਾਰ ਸਮਝੌਤੇ ਤੋਂ ਪੂਰੇ ਦੇਸ਼ ਦੇ ਉਦਯੋਗਪਤੀ ਖੁਸ਼ ਹਨ । ਲੋਕ ਵੀ ਖੁਸ਼ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਣਨੀਤੀ ਨੇ ਕਾਂਗਰਸ ਪਾਰਟੀ ਨੂੰ ਨਿਰਾਸ਼ਾ `ਚ ਪਾ ਦਿੱਤਾ ਹੈ ।

ਜਾਪਾਨ ਫੇੇਰੀ ਦੌਰਾਨ 5 ਹਜ਼ਾਰ ਕਰੋੜ ਦੇ ਨਿਵੇੇ਼ ਲਈ ਸਮਝੌਤੇ ਤੇ ਕੀਤੇ ਹਨ ਦਸਤਖ਼ਤ

ਜਾਪਾਨ ਦੀ ਆਪਣੀ ਫੇਰੀ ਦਾ ਹਵਾਲਾ ਦਿੰਦੇ ਹੋਏ ਸੈਣੀ ਨੇ ਕਿਹਾ ਕਿ ਇਸ ਫੇਰੀ ਦੌਰਾਨ ਲਗਭਗ 5,000 ਕਰੋੜ ਰੁਪਏ ਦੇ ਨਿਵੇਸ਼ ਲਈ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਸਨ । ਇਨ੍ਹਾਂ ‘ਚੋਂ ਬਹੁਤ ਸਾਰੇ ਨਿਵੇਸ਼ਕਾਂ ਨੇ ਸੂਬੇ ‘ਚ ਜ਼ਮੀਨ ਦੀ ਪਛਾਣ ਕੀਤੀ ਹੈ ਅਤੇ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਹਨ । ਉਨ੍ਹਾਂ ਕਿਹਾ ਕਿ ਕਈ ਵੱਡੀਆਂ ਗਲੋਬਲ ਕੰਪਨੀਆਂ ਨੇ ਵੀ ਹਰਿਆਣਾ ‘ਚ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਹੈ । ਇਸ ਦਿਸ਼ਾ ‘ਚ ਕਦਮ ਚੁੱਕੇ ਗਏ ਹਨ ।

ਪਹਿਲਾਂ ਕਾਂਗਰਸ ਤੇ ਹੁਣ ਆਪ ਸਰਕਾਰ ਪੰਜਾਬ ਦੇ ਆਰਥਿਕ ਪ੍ਰਬੰਧਨ ਵਿਚ ਵਿਘਨ ਪਿਆ

ਆਪਣੇ ਦੌਰਿਆਂ ਨੂੰ ਲੈ ਕੇ ਪੰਜਾਬ ‘ਚ ਚੱਲ ਰਹੀ ਸਿਆਸੀ ਹਲਚਲ ‘ਤੇ ਟਿੱਪਣੀ ਕਰਦਿਆਂ ਨਾਇਬ ਸਿੰਘ ਸੈਣੀ (Naib Singh Saini) ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਤੇ ਹੁਣ `ਆਪ`ਸਰਕਾਰ ਕਾਰਨ ਪੰਜਾਬ ਦੇ ਆਰਥਿਕ ਪ੍ਰਬੰਧਨ ‘ਚ ਵਿਘਨ ਪਿਆ ਹੈ । ਆਰਥਿਕ ਪ੍ਰਬੰਧਨ ਦੇ ਮਾਮਲੇ ‘ਚ ਹਰਿਆਣਾ ਪਹਿਲੇ ਨੰਬਰ ‘ਤੇ ਹੈ । ਆਉਣ ਵਾਲੀਆਂ ਚੋਣਾਂ ‘ਚ ਭਾਜਪਾ (BJP) ਪੰਜਾਬ ‘ਚ ਸਰਕਾਰ ਬਣਾਏਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕਤਾ `ਚ ਸੁਧਾਰ ਹੋਵੇਗਾ । ਆਰਥਿਕ ਪ੍ਰਬੰਧਨ (Economic management) ‘ਚ ਪੰਜਾਬ ਵੀ ਨੰਬਰ ਵਨ ਬਣੇਗਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਜਾਣਦੇ ਹਨ ਕਿ ਹਰਿਆਣਾ ਸਰਕਾਰ (Government of Haryana) 24 ਫਸਲਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਦੀ ਹੈ ਤੇ ਆਫ਼ਤ ਦੇ ਸਮੇਂ ਢੁਕਵਾਂ ਮੁਆਵਜ਼ਾ ਦੇ ਕੇ ਆਪਣੇ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ।

Read More : ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ

ਯਮੁਨਾਨਗਰ `ਚ ਫਾਇਰਿੰਗ ਮਾਮਲੇ ਵਿਚ ਹੋਇਆ ਖੁਲਾਸਾ

0
Arrested

ਯਮੁਨਾਨਗਰ, 18 ਫਰਵਰੀ 2026 : ਯਮੁਨਾਨਗਰ (Yamunanagar) ਵਿਖੇ ਕੁੱਝ ਦਿਨ ਪਹਿਲਾਂ ਦੇਰ ਰਾਤ ਵਰਯਾਮ ਸਿੰਘ ਹਸਪਤਾਲ ਅਤੇ ਸਿਟੀ ਮਾਲ ਦੇ ਬਾਹਰ ਹੋਈ ਫਾਇਰਿੰਗ ਮਾਮਲੇ (Firing cases) ‘ਚ ਹੈਰਾਨੀਜਨਕ ਖੁਲਾਸਾ ਹੋਇਆ ਹੈ ।

ਹਰਿਆਣਵੀ ਗਾਇਕ ਹਰਸ਼ ਮੋਹਾਲੀ ਤੋਂ ਗ੍ਰਿਫ਼ਤਾਰ

ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਾਰਦਾਤ ਦੀ ਸਾਜ਼ਿਸ਼ ‘ਚ ਹਰਿਆਣਵੀ ਗੀਤਾਂ ਦੇ ਲੇਖਕ ਅਤੇ ਗਾਇਕ ਵਿਵੇਕ ਉਰਫ਼ ਹਰਸ਼ ਨਿਵਾਸੀ ਬੁਬਕਾ ਦੀ ਅਹਿਮ ਭੂਮਿਕਾ ਰਹੀ ਹੈ । ਪੁਲਸ ਨੇ ਉਸ ਨੂੰ ਸਾਜ਼ਿਸ਼ਕਰਤਾ ਦੇ ਤੌਰ ‘ਤੇ ਮੋਹਾਲੀ ਤੋਂ ਗ੍ਰਿਫ਼ਤਾਰ (Arrested) ਕੀਤਾ ਹੈ । ਪੁਲਸ ਅਨੁਸਾਰ ਵਿਵੇਕ ਉਰਫ਼ ਹਰਸ਼ (Vivek alias Harsh) ਨੇ ਫਾਇਰਿੰਗ ਕਰਨ ਵਾਲੇ ਬਦਮਾਸ਼ਾਂ ਨੂੰ ਪਨਾਹ ਦਿੱਤੀ ਸੀ । ਇੰਨਾ ਹੀ ਨਹੀਂ, ਉਸ ਨੇ ਉਨ੍ਹਾਂ ਨੂੰ ਵਾਰਦਾਤ ਲਈ ਪੈਸੇ ਅਤੇ ਹਥਿਆਰ ਵੀ ਮੁਹੱਈਆ ਕਰਵਾਏ । ਪੁੱਛਗਿੱਛ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਫਾਇਰਿੰਗ ਦੀ ਯੋਜਨਾ ਪਹਿਲਾਂ ਤੋਂ ਬਣਾਈ ਗਈ ਸੀ ਅਤੇ ਵਿਵੇਕ ਇਸ ਪੂਰੀ ਸਾਜ਼ਿਸ਼ ‘ਚ ਸਰਗਰਮ ਰੂਪ ਵਿਚ ਸ਼ਾਮਲ ਸੀ ।

ਕੀ ਦੱਸਿਆ ਏ. ਐਸ. ਪੀ. ਨੇ

ਪ੍ਰੈੱਸ ਕਾਨਫਰੰਸ ‘ਚ ਏ. ਐੱਸ. ਪੀ. ਅਮਰਿੰਦਰ ਸਿੰਘ (A. S. P. Amarinder Singh) ਨੇ ਦੱਸਿਆ ਕਿ ਵਿਵੇਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ `ਤੇ ਲਿਆ ਗਿਆ ਹੈ । ਮੁਲਜ਼ਮ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ । ਪੁਲਸ ਨੇ ਦੱਸਿਆ ਕਿ 7 ਫਰਵਰੀ ਦੀ ਰਾਤ ਹਸਪਤਾਲ ਅਤੇ ਮਾਲ ਦੇ ਬਾਹਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 3 ਬਦਮਾਸ਼ਾਂ ਨੂੰ 8 ਫਰਵਰੀ ਨੂੰ ਰਟੌਲੀ ਰੋਡ ‘ਤੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ । ਪੁੱਛਗਿੱਛ ‘ਚ ਇਨ੍ਹਾਂ ਬਦਮਾਸ਼ਾਂ ਨੇ ਹੀ ਵਿਵੇਕ ਉਰਫ਼ ਹਰਸ਼ ਦੇ ਨਾਂ ਦਾ ਖੁਲਾਸਾ ਕੀਤਾ ਸੀ ।

Read More : ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਭੱਜੇ ਤਿੰਨੋਂ ਕੈਦੀ ਅੰਬਾਲਾ ਤੋਂ ਗ੍ਰਿਫ਼ਤਾਰ

ਸਿੱਖਿਆ ਮੰਤਰੀ ਪੰਜਾਬ ਨੇ ਬੀ. ਪੀ. ਈ. ਓ. ਨੂੰ ਕੀਤਾ ਮੁਅੱਤਲ

0
Harjot Bains

ਲੁਧਿਆਣਾ, 18 ਫਰਵਰੀ 2026 : ਪੰਜਾਬ ਦੇ ਸਿੱਖਿਆ ਮੰਤਰੀ (Punjab Education Minister) ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspension) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਬੀ. ਪੀ. ਈ. ਓ. ਨੂੰ ਮੁਅੱਤਲ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ (Harjot Singh Bains) ਨੇ ਜੋ ਮਾਛੀਵਾੜਾ ਸਾਹਿਬ ਖੇਤਰ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (Block Primary Education Officer) (ਬੀ. ਪੀ. ਈ. ਓ.) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਨੇ ਇਹ ਕਦਮ ਮਾਛੀਵਾੜਾ ਸਾਹਿਬ ਦੀ ਇੰਦਰਾ ਕਲੋਨੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਚਾਨਕ ਨਿਰੀਖਣ ਤੋਂ ਬਾਅਦ ਚੁੱਕਿਆ ।

ਨਿਰੀਖਣ ਵਿੱਚ ਇੱਕ ਹੈਰਾਨ ਕਰਨ ਵਾਲੀ ਸਥਿਤੀ ਸਾਹਮਣੇ ਆਈ ਜਦੋਂ ਮੰਤਰੀ ਨੇ ਬੱਚਿਆਂ ਦੀ ਅਕਾਦਮਿਕ ਕਾਰਗੁਜ਼ਾਰੀ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ ਜਿ਼ਆਦਾਤਰ ਸਧਾਰਨ ਪੰਜਾਬੀ ਪਾਠ ਵੀ ਸਹੀ ਢੰਗ ਨਾਲ ਨਹੀਂ ਪੜ੍ਹ ਸਕਦੇ ਸਨ । ਮੁੱਢਲੀ ਸਿੱਖਿਆ ਦੀ ਇੰਨੀ ਮਾੜੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੇ ਤੁਰੰਤ ਸਖ਼ਤ ਸਟੈਂਡ ਲਿਆ, ਜਿ਼ੰਮੇਵਾਰੀ ਤੈਅ ਕੀਤੀ ਅਤੇ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ।

ਸਿੱਖਿਆ ਮੰਤਰੀ ਨੇ ਤਿੰਨ ਹੋਰ ਵਿਰੁੱਧ ਵੀ ਦਿੱਤੇ ਹਨ ਕਾਰਵਾਈ ਦੇ ਹੁਕਮ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਵਿੱਚ ਤਾਇਨਾਤ ਤਿੰਨ ਅਧਿਆਪਕਾਂ (Three teachers) ਵਿਰੁੱਧ ਵੀ ਕਾਰਵਾਈ ਦੇ ਹੁਕਮ ਦਿੱਤੇ । ਉਨ੍ਹਾਂ ਨੂੰ ਘੱਟੋ-ਘੱਟ ਅਕਾਦਮਿਕ ਨਤੀਜੇ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤੇ ਗਏ ਹਨ । ਨਿਰੀਖਣ ਤੋਂ ਬਾਅਦ ਹਰਜੋਤ ਬੈਂਸ ਨੇ ਸਥਿਤੀ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਕਿ ਜੇਕਰ ਬੱਚਿਆਂ ਦੀ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਇੱਕ ਪੂਰੀ ਪੀੜ੍ਹੀ ਦਾ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ । ਉਨ੍ਹਾਂ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਤੁਰੰਤ ਅਤੇ ਠੋਸ ਕਦਮ ਚੁੱਕਣ ਅਤੇ ਨਿਯਮਤ ਨਿਗਰਾਨੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ।

Read More : ਮੁਰਾਦਪੁਰਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੁਅੱਤਲ

ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਭੱਜੇ ਤਿੰਨੋਂ ਕੈਦੀ ਅੰਬਾਲਾ ਤੋਂ ਗ੍ਰਿਫ਼ਤਾਰ

0
Arrested

ਅੰਬਾਲਾ, 18 ਫਰਵਰੀ 2026 : ਲੰਘੇ ਦਿਨਾਂ ਜੰਮੂ ਆਰ. ਐਸ. ਪੁਰਾ ਨਿਰੀਖਣ ਘਰ (Jammu R. S. Pura Inspection House) ਤੋਂ ਪੁਲਸ ਮੁਲਾਜਮਾਂ ਨੂੰ ਝਾਂਸਾ ਦੇ ਕੇ ਭੱਜੇ ਤਿੰਨੋ ਕੈਦੀਆਂ ਨੂੰ ਹਰਿਆਣਾ ਐਸ. ਟੀ. ਐਫ. ਨੇ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਅੰਬਾਲਾ ਵਿਚ ਕਿਥੋਂ ਕੀਤਾ ਹੈ ਅੰਬਾਲਾ ਐਸ. ਟੀ. ਐਫ. ਨੇ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਜੰਮੂ ਤੋਂ ਭੱਜੇ ਤਿੰਨੋਂ ਕੈਦੀਆਂ (three prisoners) ਨੂੰ ਐਸ. ਟੀ. ਐਫ. ਅੰਬਾਲਾ ਨੇ ਬੀਤੇ ਦਿਨੀਂ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਅਹਾਤੇ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਖੇਤਰ ਵਿੱਚ ਸਥਿਤ ਜੁਵੇਨਾਈਲ ਹੋਮ ਤੋਂ ਸੁਰੱਖਿਆ ਕਰਮਚਾਰੀਆਂ `ਤੇ ਗੋਲੀਬਾਰੀ ਕਰਕੇ ਭੱਜ ਗਏ ਸਨ ।

ਕੀ ਜਾਣਕਾਰੀ ਦਿੱਤੀ ਐਸ. ਪੀ. ਐਸ. ਟੀ. ਐਫ. ਨੇ

ਤਿੰਨੋ਼ ਕੈਦੀਆਂ ਨੂੰ ਪਕੜਨ ਵਾਲੀ ਐਸ. ਟੀ. ਐਫ. ਅੰਬਾਲਾ (S. T. F. Ambala) ਦੇ ਐਸ. ਪੀ. ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਆਰ. ਐਸ. ਪੁਰਾ ਜੁਵੇਨਾਈਲ ਹੋਮ ਤੋਂ ਤਿੰਨ ਕੈਦੀ ਭੱਜ ਗਏ ਸਨ, ਜਿਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਸਨ ਅਤੇ ਇੱਕ ਭਾਰਤੀ ਸੀ । ਉਨ੍ਹਾਂ ਦੱਸਿਆ ਕਿ ਅੰਬਾਲਾ ਐਸ. ਟੀ. ਐਫ. ਨੇ ਤਿੰਨਾਂ ਨੂੰ ਸਟੇਸ਼ਨ ਕੰਪਲੈਕਸ ਤੋਂ ਗ੍ਰਿਫ਼ਤਾਰ ਕਰਕੇ ਜੰਮੂ ਪੁਲਸ ਦੇ ਹਵਾਲੇ ਕਰ ਦਿੱਤਾ ਹੈ । ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਪਾਕਿਸਤਾਨ ਦੇ 20 ਸਾਲਾ ਮੁਹੰਮਦ ਸਾਨੂਲਾ ਅਤੇ ਦੂਜੇ ਦੀ ਪਾਕਿਸਤਾਨ ਦੇ 21 ਸਾਲਾ ਅਹਿਸਾਨ ਅਨਵਰ ਵਜੋਂ ਹੋਈ ਹੈ ।

ਸ਼ੁਰੂਆਤੀ ਜਾਂਚ ਵਿਚ ਯੋਜਨਾ ਕਰਮਜੀਤ ਉਰਫ ਗੁੱਗਾ ਨੇ ਬਣਾਈ ਸੀ

ਇਨ੍ਹਾਂ ਵਿੱਚੋਂ ਇੱਕ 2019 ਤੋਂ ਜੁਵੇਨਾਈਲ ਜੇਲ੍ਹ ਆਰ. ਐਸ. ਪੁਰਾ ਅਤੇ ਦੂਜਾ 2021 ਤੋਂ ਜੁਵੇਨਾਈਲ ਜੇਲ੍ਹ ਵਿੱਚ ਸੀ । ਦੋਵਾਂ ਨੂੰ ਜੰਮੂ-ਕਸ਼ਮੀਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਤੀਜਾ ਸਾਥੀ, ਕਰਮਜੀਤ ਉਰਫ਼ ਗੁੱਗਾ, ਜੋ ਉਨ੍ਹਾਂ ਨਾਲ ਜੇਲ੍ਹ ਤੋਂ ਭੱਜ ਗਿਆ ਸੀ, ਉਨ੍ਹਾਂ ਦਾ ਮਾਸਟਰਮਾਈਂਡ ਸੀ ਅਤੇ ਉਹ ਉੱਤਰ ਪ੍ਰਦੇਸ਼ ਸਰਹੱਦ ਰਾਹੀਂ ਦੇਸ਼ ਤੋਂ ਬਾਹਰ ਨੇਪਾਲ ਭੇਜਣ ਵਾਲਾ ਸੀ । ਹੁਣ ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਨੂੰ ਰਿਮਾਂਡ ‘ਤੇ ਲਵੇਗੀ ਅਤੇ ਬਾਕੀ ਜਾਂਚ ਕਰੇਗੀ । ਹੁਣ ਤੱਕ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕਰਮਜੀਤ ਉਰਫ਼ ਗੁੱਗਾ ਨੇ ਸਾਰੀ ਯੋਜਨਾ ਬਣਾਈ ਸੀ ਅਤੇ ਉਨ੍ਹਾਂ ਨੂੰ ਯੂ. ਪੀ. ਰਾਹੀਂ ਨੇਪਾਲ ਤੋਂ ਬਾਹਰ ਭੇਜਣ ਦੀ ਤਿਆਰੀ ਕਰ ਰਿਹਾ ਸੀ ।

Read More : ਤਿੰਨ ਕੈਦੀ ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਹੋਏ ਫ਼ਰਾਰ

ਬਠਿੰਡਾ ਵਿਖੇ ਕਿਸਾਨਾਂ ਵਲੋਂ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਪਾਈ ਪੁਲਸ ਨੇ ਕਾਰਵਾਈ

0
Police

ਬਠਿੰਡਾ, 18 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਹੀ ਪੰਜਾਬ ਪੁਲਸ ਨੇ ਕਿਸਾਨਾਂ ਨੇ ਆਪਣੀ ਕਾਰਵਾਈ ਕੀਤੀ ਹੈ ।

ਕੀ ਕੀਤਾ ਗਿਆ ਕਾਰਵਾਈ ਦੌਰਾਨ

ਪੰਜਾਬ ਪੁਲਸ ਨੇ ਜੋ ਬਠਿੰਡਾ ਵਿਚ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਹੈ ਮੁਤਾਬਿਕ ਤੜਕਸਾਰ ਹੀ ਪੁਲਸ ਨੇ ਕਈ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ (Raid) ਕਰਦਿਆਂ ਕਈ ਕਿਸਾਨ ਆਗੂਆਂ ਨੂੰ ਘਰਾਂ ’ਚ ਹੀ ਨਜ਼ਰਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ।

ਪੁਲਸ ਨੇ ਕੀਤੇ ਹਨ 1500 ਤੋਂ ਵਧ ਮੁਲਾਜਮ ਤਾਇਨਾਤ

ਦੱਸਣਯੋਗ ਹੈ ਕਿ ਪੰਜਾਬ ਪੁਲਸ (Punjab Police) ਨੇ ਪੰਜਾਬ ਦੇ ਗਿੱਦੜਬਾਹਾ ਦੇ ਪਿੰਡ ਮੱਲਣ ’ਚ ਕਿਸਾਨ ਆਗੂ ਬਿੱਟੂ ਮੱਲਣ ਦੇ ਘਰ ’ਚ ਛਾਪੇਮਾਰੀ ਕੀਤੀ ਪਰ ਉਸ ਸਮੇਂ ਉਹ ਘਰ ’ਚ ਮੌਜੂਦ ਨਹੀਂ ਸੀ । ਪ੍ਰਾਪਤ ਜਾਣਕਾਰੀ ਮੁਤਾਬਕ ਬੀ. ਕੇ. ਯੂ. (ਉਗਰਾਹਾਂ) ਵੱਲੋਂ ਬਠਿੰਡਾ ਡੀ. ਸੀ. ਦਫਤਰ (D. C. Office) ਅੱਗੇ ਧਰਨਾ ਦਿੱਤੇ ਜਾਣ ਦੇ ਚਲਦਿਆਂ ਪਹਿਲਾਂ ਹੀ 1500 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਬਠਿੰਡਾ ਸ਼ਹਿਰ ਨੂੰ ਆਉਣ ਵਾਲੇ ਰਸਤਿਆਂ ਤੇ ਕੋਈ ਵੀ ਧਰਨਾਕਾਰੀ ਕਿਸਾਨ ਨਾ ਪਹੁੰਚ ਸਕੇ । ਕਿਸਾਨਾਂ ਵਲੋਂ ਡੀ. ਸੀ. ਬਠਿੰਡਾ ਅੱਗੇ ਮੁੜ ਧਰਨਾ ਦਿੱਤੇ ਜਾਣ ਦਾ ਕਾਰਨ ਕਿਸਾਨ ਸਾਥੀਆਂ ਦੀ ਰਿਹਾਈ ਹੈ ।

Read More : ਮਾਰਚ 2026 ਵਿਚ ਪੰਜਾਬ ਪੁਲਸ ਨੂੰ ਮਿਲਣਗੇ 1600 ਜਵਾਨ : ਡੀ. ਜੀ. ਪੀ.

ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਤਾਰਿਕ ਰਹਿਮਾਨ ਨੇ ਚੁੱਕੀ ਸਹੂੰ

0
Bangladesh

ਢਾਕਾ, 17 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇ਼ਸ਼ (Bangladesh) ਵਿਖੇ ਹੋਈਆਂ ਚੋਣਾਂ ਤੋਂ ਬਾਅਦ ਅੱਜ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਤਾਰਿਕ ਰਹਿਮਾਨ (Tariq Rahman) ਨੇ ਸਹੂੰ ਚੁੱਕ ਲਈ ਹੈ ।

ਹੋਰ ਕਿਸ ਕਿਸ ਨੇ ਚੁੱਕੀ ਹੈ ਸਹੂੰ

ਮਿਲੀ ਜਾਣਕਾਰੀ ਮੁਤਾਬਕ ਬੰਗਲਾਦੇਸ਼ ਵਿਖੇ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਵਿਚ ਆਏ ਨਤੀਜਿਆਂ ਤੋਂ ਬਾਅਦ ਜਿਥੇ ਅੱਜ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ (Prime Minister) ਦੇ ਤੌਰ ਤੇ ਤਾਰਿਕ ਰਹਿਮਾਨ ਨੂੰ ਸਹੂੰ (Oath) ਰਾਸ਼ਟਰਪਤੀ ਸ਼ਹਾਬੂਦੀਨ ਨੇ ਸੰਸਦ ਭਵਨ ਵਿਚ ਚੁੱਕਾਈ ਹੈ, ਉਥੇ ਹੀ 25 ਕੈਬਨਿਟ ਮੰਤਰੀਆਂ ਅਤੇ 24 ਰਾਜ ਮੰਤਰੀਆਂ ਨੂੰ ਵੀ ਸਹੂੰ ਚੁਕਾਈ ਗਈ ਹੈ । ਇਸ ਵਿੱਚ ਇੱਕ ਹਿੰਦੂ ਮੰਤਰੀ ਵੀ ਸ਼ਾਮਲ ਹੈ । 25 ਕੈਬਨਿਟ ਮੰਤਰੀਆਂ (Cabinet Ministers) ਵਿੱਚੋਂ 17 ਨਵੇਂ ਚੇਹਰੇ ਹਨ । 24 ਰਾਜ ਮੰਤਰੀਆਂ ਵਿੱਚੋਂ 24 ਨਵੇਂ ਹਨ । ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਵੀ ਪਹਿਲੀ ਵਾਰ ਕੈਬਨਿਟ ਵਿੱਚ ਸ਼ਾਮਲ ਹੋ ਰਹੇ ਹਨ ।

ਨਵੀਂ ਸੰਸਦ ਕਰੇਗੀ 180 ਦਿਨਾਂ ਲਈ ਸੰਵਿਧਾਨ ਸਭਾ ਵਾਂਗ ਕੰਮ

ਇਸ ਦੌਰਾਨ ਸੰਵਿਧਾਨਕ ਸੋਧਾਂ ਨੂੰ ਲੈ ਕੇ ਰਾਜਨੀਤਿਕ ਟਕਰਾਅ ਤੇਜ਼ ਹੋ ਗਿਆ ਹੈ । 12 ਫਰਵਰੀ ਦੀਆਂ ਸੰਸਦੀ ਚੋਣਾਂ ਦੇ ਨਾਲ-ਨਾਲ ਜੁਲਾਈ ਚਾਰਟਰ ‘ਤੇ ਜਨਮਤ ਸੰਗ੍ਰਹਿ ਕਰਵਾਇਆ ਗਿਆ, ਜਿਸ ਵਿੱਚ 62 ਫੀਸਦੀ ਲੋਕਾਂ ਨੇ “ਹਾਂ” ਵੋਟ ਦਿੱਤੀ । ਜੁਲਾਈ ਚਾਰਟਰ ਦੇ ਅਨੁਸਾਰ, ਨਵੀਂ ਸੰਸਦ 180 ਦਿਨਾਂ ਲਈ ਸੰਵਿਧਾਨ ਸਭਾ ਵਾਂਗ ਕੰਮ ਕਰੇਗੀ । ਇਸ ਸਮੇਂ ਦੌਰਾਨ ਸੰਵਿਧਾਨ ਅਤੇ ਲੋਕਤੰਤਰੀ ਸੰਸਥਾਵਾਂ ਵਿੱਚ ਬਦਲਾਅ ਕੀਤੇ ਜਾਣਗੇ ।

Read More : ਸਹੁੰ ਚੁੱਕ ਸਮਾਰੋਹ ‘ਚ ਮਿਲੇ ਸੱਦੇ ਤੇ ਮੋਦੀ ਦੀ ਥਾਂ ਜਾਣਗੇ ਓਮ ਬਿਰਲਾ

ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਹੁਣ ਹੋਵੇਗੀ 11 ਮਾਰਚ ਨੂੰ

0
Jagtar Singh Hawara

ਨਵੀਂ ਦਿੱਲੀ, 17 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਜਗਤਾਰ ਸਿੰਘ ਹਵਾਰਾ ਵਲੋਂ ਪਾਈ ਅਪੀਲ ‘ਤੇ ਸੁਣਵਾਈ (Hearing on appeal) ਹੁਣ 11 ਮਾਰਚ ਤੇ ਪੈਂਡਿੰਗ ਪਾ ਦਿੱਤੀ ਹੈ ।

ਕੀ ਅਪੀਲ ਪਾਈ ਹੈ ਜਗਤਾਰ ਹਵਾਰਾ ਨੇ

ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਜੋ ਜਗਤਾਰ ਸਿੰਘ ਹਵਾਰਾ (Jagtar Singh Hawara) ਦੀ ਅਪੀਲ ਤੇ ਸੁਣਵਾਈ 11 ਮਾਰਚ ਤੇ ਪਾਈ ਹੈ ਵਿਚ ਜਗਤਾਰ ਸਿੰਘ ਹਵਾਰਾ ਵਲੋਂ ਆਖਿਆ ਗਿਆ ਹੈ ਕਿ ਉਸਨੂੰ ਦਿੱਲੀ ਦੀ ਤਿਹਾੜ ਜੇਲ (Tihar Jail) ਤੋਂ ਬਦਲ ਕੇ ਪੰਜਾਬ ਦੀ ਕਿਸੇ ਵੀ ਜੇਲ ਵਿਚ ਭੇਜਿਆ ਜਾਵੇ । ਦੱਸਣਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੀ ਹੱਤਿਆ ਦੇ ਜੁਰਮ ਵਿਚ ਜੇਲ ਵਿਚ ਬੰਦ ਹੈ ।

Read More : ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਦੋ ਹਫ਼ਤਿਆਂ ਲਈ ਟੱਲੀ

ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਤੋਂ ਹਾਈ ਕੋਰਟ ਦੇ ਜੱਜ ਨੇ ਕੀਤਾ ਇਨਕਾਰ

0
Salman Khan

ਜੋਧਪੁਰ, 17 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ ਤੇ ਰਾਜਸਥਾਨ ਹਾਈਕੋਰਟ (Rajasthan High Court) ਵਿਚ ਚੱਲ ਰਹੇ ਕਾਲੇ ਹਿਰਨ ਦੇ ਸਿ਼ਕਾਰ (Black deer hunting) ਵਾਲੇ ਬਹੁਚਰਚਿਤ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਟੱਲ ਗਈ ਹੈ ।

ਕੀ ਕਾਰਨ ਰਿਹਾ ਸੁਣਵਾਈ ਟਲਣ ਦਾ

ਮਿਲੀ ਜਾਣਕਾਰੀ ਅਨੁਸਾਰ ਫਿ਼ਲਮ ਸਟਾਰ ਸਲਮਾਨ ਖਾਨ (Salman Khan) ਤੇ ਜੋ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਸਬੰਧੀ ਕੇਸ ਰਾਜਸਥਾਨ ਹਾਈਕੋਰਟ ਵਿਚ ਚੱਲ ਰਿਹਾ ਹੈ ਦੀ ਸੁਣਵਾਈ ਇਕ ਵਾਰ ਫਿਰ ਇਸ ਲਈ ਟਲ ਗਈ ਹੈ ਕਿਉਂਕਿ ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਜਿਸ ਦੀ ਅਗਵਾਈ ਜਸਟਿਸ ਬਲਜਿੰਦਰ ਸਿੰਘ ਸੰਧੂ (Justice Baljinder Singh Sandhu) ਕਰ ਰਹੇ ਹਨ, ਨੇ ਅਦਾਕਾਰ ਸਲਮਾਨ ਖਾਨ ਤੇ ਹੋਰ ਮੁਲਜ਼ਮਾਂ ਨਾਲ ਸਬੰਧਤ ਅਪੀਲਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ । ਉਨ੍ਹਾਂ ਸੁਣਵਾਈ ਕਰਨ ਤੋਂ ਇਨਕਾਰ (Refusal to hear) ਕਰ ਦਿੱਤਾ ਹੈ ।

ਮਾਮਲੇ ਦੀ ਸੁਣਵਾਈ ਫਿਰ ਇਕ ਵਾਰ ਅਣਮਿਥੇ ਸਮੇਂ ਲਈ ਹੋ ਗਈ ਮੁਲਤਵੀ

ਜਸਟਿਸ ਸੰਧੂ ਵੱਲੋਂ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮਾਮਲਾ ‘ਪੁੱਟ ਅੱਪ ਅੰਡਰ ਬੈਂਚ`ਕਰ ਦਿੱਤਾ ਗਿਆ ਹੈ । ਇਕ ਨਵੀਂ ਬੈਂਚ ਵੱਲੋਂ ਇਹ ਫੈਸਲਾ ਕਰਨ ਲਈ ਕਿ ਕਿਹੜੀਆਂ ਅਪੀਲਾਂ ਦੀ ਸੁਣਵਾਈ ਕੀਤੀ ਜਾਵੇਗੀ, ਇਸ ਨੂੰ ਹੁਣ ਚੀਫ਼ ਜਸਟਿਸ ਦੇ ਸਾਹਮਣੇ ਦੁਬਾਰਾ ਸੂਚੀਬੱਧ ਕੀਤਾ ਜਾਵੇਗਾ । ਇਸ ਤਰ੍ਹਾਂ ਸਾਲਾਂ ਤੋਂ ਪੈਂਡਿੰਗ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਹੈ ।

ਸੁਣਵਾਈ ਹੋਣੀ ਸੀ ਸਲਮਾਨ ਖਾਨ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪੈਂਡਿੰਗ ਅਪੀਲ ਤੇ

ਇਸ ਸਮੇਂ ਇਸ ਮਾਮਲੇ ‘ਚ 2 ਅਹਿਮ ਅਪੀਲਾਂ ਦੀ ਸੁਣਵਾਈ ਹੋਣੀ ਸੀ ਪਰ ਬੈਂਚ ਦੇ ਵੱਖ ਹੋਣ ਕਾਰਨ ਪੂਰੀ ਪ੍ਰਕਿਰਿਆ ਹੁਣ ਮੁੜ ਤੈਅ ਕੀਤੀ ਜਾਵੇਗੀ । ਇਸ ਮਾਮਲੇ ‘ਚ ਅਦਾਕਾਰ ਸਲਮਾਨ ਖਾਨ ਦੀ ਆਪਣੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਅਪੀਲ ਪੈਡਿੰਗ ਹੈ ਜਦੋਂ ਕਿ ਸਹਿ-ਮੁਲਜ਼ਮ ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਤੇ ਦੁਸ਼ਯੰਤ ਸਿੰਘ ਨੂੰ ਬਰੀ ਕੀਤੇ ਜਾਣ ਵਿਰੁੱਧ ਸੂਬਾ ਸਰਕਾਰ ਦੀ ਅਪੀਲ ਦੀ ਆਗਿਆ ਵੀ ਹਾਈ ਕੋਰਟ ‘ਚ ਪੈਡਿੰਗ ਹੈ । ਦੋਵਾਂ ਅਪੀਲਾਂ ਦੀ ਇਕੱਠਿਆਂ ਸੁਣਵਾਈ ਹੋਣ ਦੀ ਉਮੀਦ ਸੀ ਪਰ ਬੈਂਚ ਦੇ ਇਨਕਾਰ ਨੇ ਹੁਣ ਪ੍ਰਕਿਰਿਆ ਨੂੰ ਆਪਣੇ ਸ਼ੁਰੂਆਤੀ ਪੜਾਅ ‘ਤੇ ਵਾਪਸ ਲੈ ਆਂਦਾ ਹੈ ।

Read More : ਹਾਈ ਕੋਰਟ ਨੇ ਕੀਤਾ ਤੋਂ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ