Home Blog Page 140

ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਤੋਂ ਹਾਈ ਕੋਰਟ ਦੇ ਜੱਜ ਨੇ ਕੀਤਾ ਇਨਕਾਰ

0
Salman Khan

ਜੋਧਪੁਰ, 17 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ ਤੇ ਰਾਜਸਥਾਨ ਹਾਈਕੋਰਟ (Rajasthan High Court) ਵਿਚ ਚੱਲ ਰਹੇ ਕਾਲੇ ਹਿਰਨ ਦੇ ਸਿ਼ਕਾਰ (Black deer hunting) ਵਾਲੇ ਬਹੁਚਰਚਿਤ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਟੱਲ ਗਈ ਹੈ ।

ਕੀ ਕਾਰਨ ਰਿਹਾ ਸੁਣਵਾਈ ਟਲਣ ਦਾ

ਮਿਲੀ ਜਾਣਕਾਰੀ ਅਨੁਸਾਰ ਫਿ਼ਲਮ ਸਟਾਰ ਸਲਮਾਨ ਖਾਨ (Salman Khan) ਤੇ ਜੋ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਸਬੰਧੀ ਕੇਸ ਰਾਜਸਥਾਨ ਹਾਈਕੋਰਟ ਵਿਚ ਚੱਲ ਰਿਹਾ ਹੈ ਦੀ ਸੁਣਵਾਈ ਇਕ ਵਾਰ ਫਿਰ ਇਸ ਲਈ ਟਲ ਗਈ ਹੈ ਕਿਉਂਕਿ ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਜਿਸ ਦੀ ਅਗਵਾਈ ਜਸਟਿਸ ਬਲਜਿੰਦਰ ਸਿੰਘ ਸੰਧੂ (Justice Baljinder Singh Sandhu) ਕਰ ਰਹੇ ਹਨ, ਨੇ ਅਦਾਕਾਰ ਸਲਮਾਨ ਖਾਨ ਤੇ ਹੋਰ ਮੁਲਜ਼ਮਾਂ ਨਾਲ ਸਬੰਧਤ ਅਪੀਲਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ । ਉਨ੍ਹਾਂ ਸੁਣਵਾਈ ਕਰਨ ਤੋਂ ਇਨਕਾਰ (Refusal to hear) ਕਰ ਦਿੱਤਾ ਹੈ ।

ਮਾਮਲੇ ਦੀ ਸੁਣਵਾਈ ਫਿਰ ਇਕ ਵਾਰ ਅਣਮਿਥੇ ਸਮੇਂ ਲਈ ਹੋ ਗਈ ਮੁਲਤਵੀ

ਜਸਟਿਸ ਸੰਧੂ ਵੱਲੋਂ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮਾਮਲਾ ‘ਪੁੱਟ ਅੱਪ ਅੰਡਰ ਬੈਂਚ`ਕਰ ਦਿੱਤਾ ਗਿਆ ਹੈ । ਇਕ ਨਵੀਂ ਬੈਂਚ ਵੱਲੋਂ ਇਹ ਫੈਸਲਾ ਕਰਨ ਲਈ ਕਿ ਕਿਹੜੀਆਂ ਅਪੀਲਾਂ ਦੀ ਸੁਣਵਾਈ ਕੀਤੀ ਜਾਵੇਗੀ, ਇਸ ਨੂੰ ਹੁਣ ਚੀਫ਼ ਜਸਟਿਸ ਦੇ ਸਾਹਮਣੇ ਦੁਬਾਰਾ ਸੂਚੀਬੱਧ ਕੀਤਾ ਜਾਵੇਗਾ । ਇਸ ਤਰ੍ਹਾਂ ਸਾਲਾਂ ਤੋਂ ਪੈਂਡਿੰਗ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਹੈ ।

ਸੁਣਵਾਈ ਹੋਣੀ ਸੀ ਸਲਮਾਨ ਖਾਨ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪੈਂਡਿੰਗ ਅਪੀਲ ਤੇ

ਇਸ ਸਮੇਂ ਇਸ ਮਾਮਲੇ ‘ਚ 2 ਅਹਿਮ ਅਪੀਲਾਂ ਦੀ ਸੁਣਵਾਈ ਹੋਣੀ ਸੀ ਪਰ ਬੈਂਚ ਦੇ ਵੱਖ ਹੋਣ ਕਾਰਨ ਪੂਰੀ ਪ੍ਰਕਿਰਿਆ ਹੁਣ ਮੁੜ ਤੈਅ ਕੀਤੀ ਜਾਵੇਗੀ । ਇਸ ਮਾਮਲੇ ‘ਚ ਅਦਾਕਾਰ ਸਲਮਾਨ ਖਾਨ ਦੀ ਆਪਣੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਅਪੀਲ ਪੈਡਿੰਗ ਹੈ ਜਦੋਂ ਕਿ ਸਹਿ-ਮੁਲਜ਼ਮ ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਤੇ ਦੁਸ਼ਯੰਤ ਸਿੰਘ ਨੂੰ ਬਰੀ ਕੀਤੇ ਜਾਣ ਵਿਰੁੱਧ ਸੂਬਾ ਸਰਕਾਰ ਦੀ ਅਪੀਲ ਦੀ ਆਗਿਆ ਵੀ ਹਾਈ ਕੋਰਟ ‘ਚ ਪੈਡਿੰਗ ਹੈ । ਦੋਵਾਂ ਅਪੀਲਾਂ ਦੀ ਇਕੱਠਿਆਂ ਸੁਣਵਾਈ ਹੋਣ ਦੀ ਉਮੀਦ ਸੀ ਪਰ ਬੈਂਚ ਦੇ ਇਨਕਾਰ ਨੇ ਹੁਣ ਪ੍ਰਕਿਰਿਆ ਨੂੰ ਆਪਣੇ ਸ਼ੁਰੂਆਤੀ ਪੜਾਅ ‘ਤੇ ਵਾਪਸ ਲੈ ਆਂਦਾ ਹੈ ।

Read More : ਹਾਈ ਕੋਰਟ ਨੇ ਕੀਤਾ ਤੋਂ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ

ਐੱਸ. ਆਈ. ਆਰ. `ਚ ਗੜਬੜੀ ਤਹਿਤ ਪੱਛਮੀ ਬੰਗਾਲ ਦੇ 7 ਚੋਣ ਅਧਿਕਾਰੀ ਮੁਅੱਤਲ

0
Election Commission

ਨਵੀਂ ਦਿੱਲੀ, 17 ਫਰਵਰੀ 2026 : ਚੋਣ ਕਮਿਸ਼ਨ (Election Commission) ਨੇ ਚੋਣਾਂ ਨਾਲ ਸਬੰਧਤ ਕਾਨੂੰਨੀ ਉਪਬੰਧਾਂ ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੱਛਮੀ ਬੰਗਾਲ ‘ਚ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (Assistant Electoral Registration Officers) ਵਜੋਂ ਸੇਵਾ ਨਿਭਾਅ ਰਹੇ 7 ਅਧਿਕਾਰੀਆਂ ਨੂੰ ਗੰਭੀਰ ਦੁਰਾਚਾਰ, ਡਿਊਟੀ ‘ਚ ਅਣਗਹਿਲੀ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਨਾਲ ਸਬੰਧਤ ਕਾਨੂੰਨੀ ਸ਼ਕਤੀਆਂ ਦੀ ਦੁਰਵਰਤੋਂ ਦੇ ਦੋਸ਼ਾਂ ਹੇਠ ਮੁਅੱਤਲ (Suspension) ਕਰ ਦਿੱਤਾ ਹੈ ।

ਚੋਣ ਕਮਿਸ਼ਨ ਨੇ ਦਿੱਤੇ ਹਨ ਮੁਅੱਤਲ ਕੀਤੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨ ਕਾਰਵਾਈ ਦੇ ਹੁਕਮ

ਬੂਥ-ਪੱਧਰੀ ਅਧਿਕਾਰੀ, ਚੋਣ ਰਜਿਸਟ੍ਰੇਸ਼ਨ ਅਧਿਕਾਰੀ ਤੇ ਉਨ੍ਹਾਂ ਦੇ ਸਹਾਇਕ ਸੂਬਾ ਸਰਕਾਰ ਦੇ ਮੁਲਾਜ਼ਮ ਹਨ ਜੋ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਤੇ ਚੋਣਾਂ ਕਰਵਾਉਣ ‘ਚ ਮਦਦ ਕਰਨ ਲਈ ਡੈਪੂਟੇਸ਼ਨ ‘ਤੇ ਕੰਮ ਕਰਦੇ ਹਨ । ਹੁਕਮਾਂ ਦਾ ਹਵਾਲਾ ਦਿੰਦੇ ਹੋਏ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਮਿਸ਼ਨ ਨੇ ਸੂਬੇ ਦੇ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਸਬੰਧਤ ਵਿਭਾਗਾਂ ਰਾਹੀਂ ਇਨ੍ਹਾਂ ਅਧਿਕਾਰੀਆਂ ਵਿਰੁੱਧ ਤੁਰੰਤ ਅਨੁਸ਼ਾਸਨੀ ਕਾਰਵਾਈ (Disciplinary action) ਸ਼ੁਰੂ ਕਰਨ ਤੇ ਕਮਿਸ਼ਨ ਨੂੰ ਇਸ ਦੀ ਜਾਣਕਾਰੀ ਦੇਣ ।

ਚੋਣ ਕਮਿਸ਼ਨ ਨੇ ਇਹ ਕਾਰਵਾਈ ਕਿਸ ਐਕਟ ਅਧੀਨ ਕੀਤੀ ਹੈ

ਚੋਣ ਕਮਿਸ਼ਨ ਤੇ ਪੱਛਮੀ ਬੰਗਾਲ ਸਰਕਾਰ ਪਹਿਲਾਂ ਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਨੂੰ ਲੈ ਕੇ ਟਕਰਾਅ ‘ਚ ਫਸੇ ਹੋਏ ਹਨ । ਚੋਣ ਕਮਿਸ਼ਨ ਨੇ 7 ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਲੋਕ ਪ੍ਰਤੀਨਿਧਤਾ ਐਕਟ-1950 ਦੀ ਧਾਰਾ 13 ਸੀ. ਸੀ. ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ।

Read More : ਮੋਬਾਈਲ ਚੋਰੀ ਦੇ ਦੋਸ਼ ਹੇਠ 2 ਸਿਪਾਹੀ ਮੁਅੱਤਲ

ਪੰਜ ਦੇਸ਼ਾਂ ਦੇ 14 ਸਾਬਕਾ ਕ੍ਰਿਕਟ ਕਪਤਾਨਾਂ ਲਿਖਿਆ ਪਾਕਿਸਤਾਨ ਸਰਕਾਰ ਨੂੰ ਪੱਤਰ

0
captains

ਨਵੀਂ ਦਿੱਲੀ, 17 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਪਾਕਿਸਤਾਨ (Pakistan) ਦੀ ਸਰਕਾਰ ਨੂੰ ਵੱਖ-ਵੱਖ ਪੰਜ ਦੇਸ਼ਾਂ ਦੇ ਸਾਬਕਾ ਕ੍ਰਿਕਟ ਕਪਤਾਨਾਂ ਨੇ ਇਕ ਪੱਤਰ (Letter) ਲਿਖਿਆ ਹੈ ।

ਕੀ ਲਿਖਿਆ ਗਿਆ ਹੈ ਪੱਤਰ ਵਿਚ

ਮਿਲੀ ਜਾਣਕਾਰੀ ਮੁਤਾਬਕ ਪੰਜ ਦੇਸ਼ਾਂ ਜਿਨ੍ਹਾਂ 14 ਸਾਬਕਾ ਕ੍ਰਿਕਟ ਕਪਤਾਨਾਂ (Former cricket captains) ਨੇ ਪਾਕਿਸਤਾਨੀ ਸਰਕਾਰ ਨੂੰ ਇਕ ਪੱਤਰ ਲਿਖਿਆ ਹੈ ਵਿਚ ਮੰਗ ਕੀਤੀ ਗਈ ਹੈ ਕਿ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਖਰਾਬ ਸਿਹਤ ਨੂੰ ਲੈ ਕੇ ਉਨ੍ਹਾਂ ਦਾ ਸਹੀ ਇਲਾਜ (Treatment) ਕਰਵਾਇਆ ਜਾਵੇ । ਉਕਤ ਪੱਤਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੂੰ ਲਿਖਿਆ ਗਿਆ ਹੈ ।

ਕੌਣ ਹਨ ਪੰਜ ਦੇਸ਼ਾਂ ਦੇ ਸਾਬਕਾ ਕ੍ਰਿਕਟ ਕਪਤਾਨ

ਪਾਕਿਸਤਾਨ ਦੀ ਜੇਲ ਵਿਚ ਬੰਦ 73 ਸਾਲਾ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਲਾਜ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਜਿਨ੍ਹਾਂ ਪੰਜ ਦੇਸ਼ਾਂ ਦੇ ਵੱਖ-ਵੱਖ ਕੋਚਾਂ ਨੇ ਪਾਕਿਸਤਾਨੀ ਸਰਕਾਰ ਨੂੰ ਪੱਤਰ ਘੱਲਿਆ ਹੈ ਵਿਚ ਸੁਨੀਲ ਗਾਵਸਕਰ, ਕਪਿਲ ਦੇਵ, ਗ੍ਰੇਗ ਚੈਪਲ, ਬੇਲਿੰਡਾ ਕਲਾਰਕ, ਮਾਈਕਲ ਐਥਰਟਨ, ਨਾਸਿਰ ਹੁਸੈਨ, ਇਆਨ ਚੈਪਲ, ਐਲਨ ਬਾਰਡਰ, ਮਾਈਕਲ ਬ੍ਰੇਅਰਲੀ, ਡੇਵਿਡ ਗਾਵਰ, ਕਿਮ ਹਿਊਜ, ਕਲਾਈਵ ਲੋਇਡ, ਸਟੀਵ ਵਾ ਅਤੇ ਜੌਨ ਰਾਈਟ ਨੇ ਦਸਤਖਤ ਕੀਤੇ ਹਨ ।

ਪਾਕਿਸਤਾਨ ਸਰਕਾਰ ਨੂੰ ਲਿਖੇ ਪੱਤਰ ਵਿਚ ਸਾਬਕਾ ਪਾਕਿਸਤਾਨੀ ਕਪਤਾਨ ਨੇ ਨਹੀਂ ਕੀਤੇ ਦਸਤਖ਼ਤ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਕਿਸੇ ਵੀ ਸਾਬਕਾ ਪਾਕਿਸਤਾਨੀ ਕਪਤਾਨ ਨੇ ਇਸ ਪੱਤਰ `ਤੇ ਦਸਤਖਤ ਨਹੀਂ ਕੀਤੇ ਹਨ । ਹਾਲਾਂਕਿ ਪਿਛਲੇ ਹਫ਼ਤੇ ਵਸੀਮ ਅਕਰਮ, ਵਕਾਰ ਯੂਨਿਸ ਅਤੇ ਸ਼ਾਹਿਦ ਅਫਰੀਦੀ ਸਮੇਤ ਕਈ ਸਾਬਕਾ ਪਾਕਿਸਤਾਨੀ ਕ੍ਰਿਕਟਰਾਂ ਨੇ ਸੋਸ਼ਲ ਮੀਡੀਆ ‘ਤੇ ਇਮਰਾਨ ਲਈ ਸਹੀ ਇਲਾਜ ਦੀ ਮੰਗ ਕੀਤੀ ਸੀ ।

Read More : ਇਮਰਾਨ ਖਾਨ ਦੀ ਅੱਖ ਦੀ ਰੌਸ਼ਨੀ ਜਾਣ ਤੇ ਮੈਡੀਕਲ ਬੋਰਡ ਗਠਿਤ

ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਐਸ. ਜੀ. ਪੀ. ਸੀ. ‘ਤੇ ਗੰਭੀਰ ਸਵਾਲ

0
Giani Harpreet Singh

ਅੰਮ੍ਰਿਤਸਰ, 17 ਫਰਵਰੀ 2026 : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ (Shiromani Akali Dal Punar Surjeet) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਇਕ ਕਾਨਫਰੰਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਗੰਭੀਰ ਸਵਾਲ ਚੁੱਕੇ ਗਏ ।

ਕੀ ਸਵਾਲ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਨੇ

ਕਾਨਫਰੰਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਜਿਥੇ ਐਸ. ਜੀ. ਪੀ. ਸੀ. ਤੇ ਗੰਭੀਰ ਸਵਾਲ ਚੁੱਕੇ ਉਥੇ ਕਿਹਾ ਕਿ ਸਾਲ 2002 ’ਚ ਇਕ ਬੀਬੀ ਵੱਲੋਂ ਗੁਰਦੁਆਰਾ ਭੱਠਾ ਸਾਹਿਬ ਨੂੰ ਜ਼ਮੀਨ ਦਾਨ ਵਜੋਂ ਦਿੱਤੀ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦਾਨ ਵਜੋਂ ਮਿਲੀ ਜ਼ਮੀਨ ਨੂੰ 7000 ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤਾ । ਜਦਕਿ ਇਹ ਜ਼ਮੀਨ ਮੇਨ ਹਾਈਵੇ ’ਤੇ ਪੈਂਦੀ ਹੈ ਅਤੇ ਇਸ ਨੂੰ ਇੰਨੇ ਸਸਤੇ ਰੇਟ ’ਤੇ ਕਿਉਂ ਵੇਚਿਆ ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ।

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਤੇ ਚੁੱਕੇ ਸਵਾਲ

ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਗਮਾਡਾ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਇਸ ਬਦਲੇ ਗਮਾਡਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 39 ਕਰੋੜ 43 ਲੱਖ ਰੁਪਏ ਦਿੱਤੇ । ਗੁਰਦੁਆਰਾ ਐਕਟ (Gurdwara Act) ਅਨੁਸਾਰ ਗੁਰਦੁਆਰਾ ਸਾਹਿਬ ਦੀ ਵੇਚੀ ਗਈ ਜ਼ਮੀਨ ਦਾ ਪੈਸਾ ਗੁਰਦੁਆਰਿਆਂ ਦੀ ਉਸਾਰੀ ਜਾਂ ਲੰਗਰ ਆਦਿ ’ਤੇ ਖਰਚ ਨਹੀਂ ਕੀਤਾ ਜਾ ਸਕਦਾ । ਇਸ ਪੈਸੇ ਦੀ ਸਿਰਫ਼ ਜ਼ਮੀਨ ਹੀ ਖਰੀਦੀ ਜਾ ਸਕਦੀ ਹੈ। ਪਰ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਆਸੇ-ਪਾਸੇ ਕਿਤੇ ਕੋਈ ਜ਼ਮੀਨ ਨਹੀਂ ਖਰੀਦੀ ਗਈ ।

ਸ਼੍ਰੋਮਣੀ ਕਮੇਟੀ ਸੰਗਤਾਂ ਨੂੰ ਦੱਸੇ ਕਿ ਪੈਸਾ ਗੁਰਦੁਆਰਾ ਅੰਬ ਕਮੇਟੀ ਕੋਲ ਪਿਆ ਹੈ ਜਾਂ ਨਹੀਂ

ਉਨ੍ਹਾਂ ਸਵਾਲ ਚੁੱਕਿਆ ਗੁਰਦੁਆਰਾ ਅੰਬ ਕਮੇਟੀ ਕੋਲ 39 ਕਰੋੜ 43 ਲੱਖ ਰੁਪਇਆ ਪਿਆ ਵੀ ਹੈ ਜਾਂ ਨਹੀਂ । ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ ।  ਉਨ੍ਹਾਂ ਕਿਹਾ ਜੇਕਰ ਅੰਬ ਸਾਹਿਬ ਦੀ ਕਮੇਟੀ (Amb Sahib Committee) ਕੋਲ ਇਹ ਪੈਸਾ ਪਿਆ ਹੈ ਤਾਂ ਉਸ ਦੀ ਹੁਣ ਤੱਕ ਜ਼ਮੀਨ ਕਿਉਂ ਨਹੀਂ ਖਰੀਦੀ ਗਈ ਅਤੇ ਇਸ ਪੈਸੇ ਨੂੰ ਐਸ. ਜੀ. ਪੀ. ਸੀ. ਹੁਣ ਤੱਕ ਫੰਡਾਂ ’ਚ ਕਿਉਂ ਰੱਖਿਆ । ਕਿਉਂਕਿ ਗਮਾਡਾ ਵੱਲੋਂ 2023 ’ਚ ਪੈਸੇ ਦਿੱਤੇ ਗਏ ਸਨ ਅਤੇ ਹੁਣ ਤਿੰਨ ਸਾਲ ਬਾਅਦ ਜ਼ਮੀਨ ਦੇ ਰੇਟ 2023 ਦੇ ਮੁਕਾਬਲੇ ਕਾਫ਼ੀ ਵਧ ਚੁੱਕੇ ਹਨ ।

ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨਾਂ ਦੀ ਜਾਇਦਾਦਾਂ ਦੀ ਮਾਲਕ ਨਹੀਂ ਸਿਰਫ਼ ਕੇਅਰ ਟੇਕਰ ਹੈ

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦੀ ਜ਼ਮੀਨਾਂ ਜਾਇਦਾਦਾਂ ਦੀ ਸ਼੍ਰੋਮਣੀ ਕਮੇਟੀ ਮਾਲਕ ਨਹੀਂ ਹੈ, ਉਹ ਸਿਰਫ਼ ਇਨ੍ਹਾਂ ਜਾਇਦਾਦਾਂ ਦੀ ਕੇਅਰ ਟੇਕਰ ਹੈ । ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਹੈ । ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਜੇਕਰ ਜ਼ਮੀਨ ਵੇਚਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਉਹ ਪਾਰਦਰਸ਼ੀ ਢੰਗ ਨਾਲ ਵੇਚੀ ਜਾਵੇ ਅਤੇ ਉਸ ਦਾ ਹਿਸਾਬ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ ।

Read More : ਗਿਆਨੀ ਹਰਪ੍ਰੀਤ ਸਿੰਘ ਨੇ ਪੁੱਛਿਆ ਅਕਾਲੀ ਦਲ ਪ੍ਰਧਾਨ ਬਾਦਲ ਤੋਂ ਸਵਾਲ

ਸਲਮਾਨ ਦੇ ਪਿਤਾ ਸਲੀਮ ਖਾਨ ਦੀ ਸਿਹਤ ਵਿਗੜਨ ਤੇ ਕਰਵਾਇਆ ਹਸਪਤਾਲ ਦਾਖਲ

0
Salim Khan

ਮੁੰਬਈ, 17 ਫਰਵਰੀ 2026 : ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਦੇ ਵਸਨੀਕ ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ (Film star Salman Khan) ਦੇ ਪਿਤਾ ਸਲੀਮ ਖਾਨ ਨੂੰ ਸਿਹਤ ਵਿਗੜਨ (Deterioration health) ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਕਿਹੜੇ ਹਸਪਤਾਲ ਦਾਖਲ ਕਰਵਾਇਆ ਗਿਆ ਸਲੀਮ ਖਾਨ ਨੂੰ

ਮਿਲੀ ਜਾਣਕਾਰੀ ਅਨੁਸਾਰ ਜਦੋਂ ਪ੍ਰਸਿੱਧ ਲੇਖਕ ਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ (Salim Khan) ਦੀ ਸਿਹਤ ਵਿਗੜੀ ਤਾਂ ਉਨ੍ਹਾਂ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਵਲੋਂ ਲੀਲਾਵਤੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਾਣਕਾਰੀ ਅਨੁਸਾਰ ਸਲੀਮ ਖਾਨ ਹਾਲੇ ਇਲਾਜ ਅਧੀਨ ਹਨ ।

ਪ੍ਰਸ਼ੰਸਕਾਂ ਵਿਚ ਵਧ ਗਈ ਹੈ ਚਿੰਤਾ

ਸਲੀਮ ਖਾਨ ਦੀ ਸਿਹਤ ਸੰਬੰਧੀ ਇਸ ਅਚਾਨਕ ਅਪਡੇਟ ਨੇ ਸਾਰਿਆਂ ਨੂੰ ਇਕ ਵਾਰ ਚਿੰਤਤ ਕਰ ਦਿੱਤਾ ਹੈ । ਉਕਤ ਜਾਣਕਾਰੀ ਪਾਪਰਾਜ਼ੀ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ `ਤੇ ਇਹ ਸਾਂਝੀ ਕਰਦਿਆਂ ਅੱਜ ਲੀਲਾਵਤੀ ਹਸਪਤਾਲ (Lilavati Hospital) ਦੇ ਬਾਹਰ ਤੋਂ ਇੱਕ ਵੀਡੀਓ ਪੋਸਟ ਕੀਤੀ ਸੀ ਤੇ ਉਸ ਵਿਚ ਸਲੀਮ ਖਾਨ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਹੋਣ ਬਾਰੇ ਦੱਸਿਆ ਗਿਆ ਸੀ । ਪਿਤਾ ਦੀ ਸਿਹਤ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦੇ ਬਾਹਰ ਕਈ ਵਾਰ ਦੇਖਿਆ ਵੀ ਗਿਆ ।

Read More : ਸਿਹਤ ਵਿਗੜਨ ਤੇ ਸੋਨੀਆ ਗਾਂਧੀ ਹਸਪਤਾਲ ਹੋਈ ਦਾਖਲ

ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿਚ ਸੁਣਵਾਈ

0
High Court

ਚੰਡੀਗੜ੍ਹ, 17 ਫਰਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿਚ ਸੁਣਵਾਈ (Hearing) ਹੋਈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਮੁਤਾਬਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ (Holy forms) ਦੇ ਲਾਪਤਾ ਹੋਣ ਨਾਲ ਸਬੰਧਤ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ ਦੌਰਾਨ ਮੁੱਖ ਤੌਰ ‘ਤੇ ਨਵੇਂ ਮੁਲਜ਼ਮ ਜੁਝਾਰ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਅਤੇ ਸਰਕਾਰ ਦੇ ਪੱਖ ਨਾਲ ਸਬੰਧਤ ਸੀ । ਕਾਰਵਾਈ ਦੌਰਾਨ ਪੰਜਾਬ ਸਰਕਾਰ (Punjab Government) ਨੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਆਪਣਾ ਜਵਾਬ ਦਾਇਰ (Reply filed) ਕਰਨ ਲਈ ਅਦਾਲਤ ਤੋਂ ਕੁਝ ਹੋਰ ਸਮੇਂ ਦੀ ਮੰਗ ਕੀਤੀ ।

ਅਗਲੀ ਸੁਣਵਾਈ ਹੁਣ ਕਦੋਂ ਹੋਵੇਗੀ

ਅਦਾਲਤ ਨੇ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ (Next hearing) 20 ਫਰਵਰੀ 2026 ਲਈ ਤੈਅ ਕੀਤੀ ਹੈ। ਇਸ ਤੋਂ ਪਹਿਲਾਂ, ਹਾਈਕੋਰਟ ਨੇ ਇਸੇ ਮਾਮਲੇ ਵਿੱਚ ਚਾਰ ਹੋਰ ਨਾਮਜ਼ਦ ਵਿਅਕਤੀਆਂ ਕੁਲਵੰਤ ਸਿੰਘ, ਗੁਰਮੁਖ ਸਿੰਘ, ਗੁਰਬਚਨ ਸਿੰਘ ਅਤੇ ਬਾਜ਼ ਸਿੰਘ ਨੂੰ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਸੀ ।

Read More : ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸੁਣਵਾਈ

ਹਾਈਕੋਰਟ ਵਿਚ ਹੋਈ ਬਿਕਰਮ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਸੁਣਵਾਈ

0
High Court

ਚੰਡੀਗੜ੍ਹ, 17 ਫਰਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਅੱਜ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ (Bikram Majithia) ਦੀ ਸੁਰੱਖਿਆ ਨੂੰ ਲੈ ਕੇ ਸੁਣਵਾਈ ਹੋਈ ਹੈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਵਿਖੇ ਅੱਜ ਜੋ ਬਿਕਰਮ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਸੁਣਵਾਈ (Hearing) ਹੋਈ ਦੌਰਾਨ ਅਦਾਲਤ ਨੇ ਇਸ ਮਾਮਲੇ ਵਿੱਚ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਕੇਂਦਰ ਸਰਕਾਰ ਅਤੇ ਖੁਫੀਆ ਏਜੰਸੀਆਂ ਤੋਂ ਖਤਰੇ ਦੇ ਅੰਕਲਨ ਦੀ ਤਾਜ਼ਾ ਰਿਪੋਰਟ ਮੰਗੀ ਹੈ ।

ਹਾਈਕੋਰਟ ਨੇ ਪੰਜਾਬ ਸਰਕਾਰ ਨੇ ਕੀ ਦੱਸਿਆ ਅਦਾਲਤ ਨੂੰ

ਸੁਰੱਖਿਆ ਨੂੰ ਲੈ ਕੇ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਮਜੀਠੀਆ ਦੀ ਸੁਰੱਖਿਆ (Majithia’s security) ਵਿੱਚ ਇਸ ਵੇਲੇ 15 ਸੁਰੱਖਿਆ ਮੁਲਾਜਮ ਤਾਇਨਾਤ ਹਨ । ਸਰਕਾਰ ਅਨੁਸਾਰ ਇਸ ਸਮੇਂ ਪਟੀਸ਼ਨਰ ਨੂੰ ਕੋਈ ਅਜਿਹਾ ਵਿਸ਼ੇਸ਼ ਖ਼ਤਰਾ ਨਜ਼ਰ ਨਹੀਂ ਆ ਰਿਹਾ, ਜਿਸ ਲਈ ਸੁਰੱਖਿਆ ਵਧਾਉਣ ਦੀ ਲੋੜ ਹੋਵੇ । ਮਜੀਠੀਆ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਨੂੰ ਜੈਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ, ਜਿਸ ਨੂੰ ਬਾਅਦ ਵਿੱਚ ਘਟਾ ਦਿੱਤਾ ਗਿਆ । ਉਨ੍ਹਾਂ ਨੇ ਖਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ।

ਮਜੀਠੀਆ ਨੂੰ ਦਰਪੇਸ਼ ਖਤਰੇ ਦਾ ਨਵੇਂ ਸਿਰੇ ਤੋਂ ਅੰਕਲਨ ਕਰੇ ਕੇਂਦਰ ਸਰਕਾਰ

ਕੇਂਦਰ ਸਰਕਾਰ (Central Government) ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਜੀਠੀਆ ਨੂੰ ਦਰਪੇਸ਼ ਖਤਰੇ ਦਾ ਨਵੇਂ ਸਿਰੇ ਤੋਂ ਅੰਕਲਨ ਕਰੇ । ਇੰਟੈਲੀਜੈਂਸ ਬਿਊਰੋ ਨੂੰ ਸਿਕਿਓਰਟੀ ਰਿਵਿਊ ਕਰਨ ਅਤੇ ਇੱਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਗਿਆ ਹੈ । ਇਹ ਰਿਪੋਰਟ ਸੀਲਬੰਦ ਕਵਰ ਵਿੱਚ ਅਦਾਲਤ ਨੂੰ ਸੌਂਪਣੀ ਹੋਵੇਗੀ ।

ਮੁੱਖ ਸਕੱਤਰ ਪੰਜਾਬ ਨੂੰ ਵੀ ਦਿੱਤੇ ਗਏ ਨਿਰਦੇਸ਼

ਪੰਜਾਬ ਸਰਕਾਰ (Punjab Government) ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡੀ. ਜੀ. ਪੀ. ਨਾਲ ਸਲਾਹ-ਮਸ਼ਵਰਾ ਕਰਕੇ ਖਤਰੇ ਦਾ ਜਾਇਜ਼ਾ ਲੈਣ ਅਤੇ ਇਸ ਸਬੰਧੀ ਨਵਾਂ ਹਲਫ਼ਨਾਮਾ ਦਾਇਰ ਕਰਨ । ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਤਾਜ਼ਾ ਹਲਫ਼ਨਾਮਾ ਦਾਇਰ ਕਰਨ ਲਈ ਅਦਾਲਤ ਤੋਂ ਸਮਾਂ ਮੰਗਿਆ ਹੈ । ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਰਿਪੋਰਟਾਂ ਪੇਸ਼ ਕਰਨ ਲਈ ਸਮਾਂ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ 2026 ਲਈ ਤੈਅ ਕੀਤੀ ਹੈ ।

Read More : ਮਜੀਠੀਆ ਪਹੁੰਚੇ ਪਾਸਪੋਰਟ ਹਲਫਨਾਮਾ ਦਾਇਰ ਕਰਨ ਲਈ ਮੋਹਾਲੀ ਅਦਾਲਤ

ਬਠਿੰਡਾ ਵਿਖੇ ਪੁਲਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਪੰਜ ਕਾਬੂ ਇਕ ਜ਼਼ਖਮੀ

0
Encounter

ਬਠਿੰਡਾ, 17 ਫਰਵਰੀ 2026 : ਪੰਜਾਬ ਦੇ ਸ਼ਹਿਰ ਬਠਿੰਡਾ (Bathinda) ਵਿਖੇ ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ (Encounter) ਹੋਣ ਕਾਰਨ ਕਈਆਂ ਦੇ ਪਕੜੇ ਤੇ ਜ਼ਖ਼ਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ।

ਕੀ ਹੋਇਆ ਇਸ ਮੁੱਠਭੇੜ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਜੋ ਪੰਜਾਬ ਪੁਲਸ (Punjab Police) ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਦੇ ਚਲਦਿਆਂ ਇਸ ਦੌਰਾਨ ਪੁਲਸ ਨੇ ਕਾਰਵਾਈ ਕਰਦੇ ਹੋਏ 5 ਨਸਾ ਤਸਕਰਾਂ ਨੂੰ ਕਾਬੂ ਕਰ ਲਿਆ ਹੈ ਹਾਲਾਂਕਿ ਇਸ ਦੌਰਾਨ ਇੱਕ ਨਸ਼ਾ ਤਸਕਰ (Drug trafficker) ਗੰਭੀਰ ਜ਼ਖਮੀ ਹੋ ਗਿਆ ਹੈ ।

ਕੀ ਦੱਸਿਆ ਐਸ. ਪੀ. ਸਿਟੀ ਨੇ

ਬਦਮਾਸ਼ਾਂ ਨਾਲ ਪੁਲਸ ਦੀ ਹੋਈ ਮੁੱਠਭੇੜ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੀ ਪੁਲਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਬਿਲਡਿੰਗ ਵਿੱਚ ਕੁਝ ਅਣਪਛਾਤੇ ਵਿਅਕਤੀ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਨਸ਼ੇ ਦੀ ਸਪਲਾਈ ਵੀ ਕਰਦੇ ਹਨ ਇਨ੍ਹਾਂ ਹੀ ਨਹੀਂ ਨਸ਼ੇ ਦੀ ਪੂਰਤੀ ਦੇ ਲਈ ਰੇਲਵੇ ਸਟੇਸ਼ਨ ਤੋਂ ਆਉਂਦੇ ਰਾਹਗੀਰ ਲੋਕਾਂ ਨੂੰ ਨਸ਼ਾ ਤਸਕਰਾਂ ਵੱਲੋਂ ਰਾਤ ਸਮੇਂ ਆਪਣੀ ਲੁੱਟ ਦਾ ਸਿ਼ਕਾਰ ਵੀ ਬਣਾਇਆ ਜਾਂਦਾ ਸੀ ।

ਪੁਲਸ ਦੀ ਕਾਰਵਾਈ ਨੂੰ ਦੇਖ ਇਕ ਨੇ ਕਰ ਦਿੱਤਾ ਅਚਾਨਕ ਫਾਇਰ

ਜਿਵੇਂ ਹੀ ਪੰਜਾਬ ਨੂੰ ਸੂਚਨਾ ਮਿਲੀ ਤਾਂ ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਦੇ ਨਾਲ ਰੇਡ ਕੀਤੀ ਗਈ । ਪੁਲਸ ਦੀ ਇਸ ਰੇਡ ਨੂੰ ਦੇਖ ਕੇ ਨੀਰਜ ਉਰਫ ਕਾਲਾ ਜੋ ਪਰਸਰਾਮ ਨਗਰ ਦੇ ਰਹਿਣ ਵਾਲਾ ਹੈ ਨੇ ਆਪਣੇ ਦੇਸੀ ਕੱਟੇ ਨਾਲ ਪੁਲਸ ਪਾਰਟੀ ’ਤੇ ਫਾਇਰ ਕੀਤਾ, ਜਿਸ ’ਤੇ ਪੁਲਸ ਵੱਲੋਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਹਵਾਈ ਫਾਇਰ ਕੀਤਾ ।

ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਇੱਕ ਨਸ਼ਾ ਤਸਕਰ ਦੀ ਖੱਬੀ ਲੱਤ ਵਿੱਚ ਗੋਲੀ ਜਾ ਲੱਗੀ ਅਤੇ ਉਹ ਮੌਕੇ ’ਤੇ ਡਿੱਗ ਪਿਆ, ਜਿਸ ਤੇ ਫੌਰੀ ਕਾਰਵਾਈ ਕਰਦਿਆਂ ਪੁਲਸ ਨੇ ਬਾਕੀ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ । ਜ਼ਖਮੀ ਨਸ਼ਾ ਤਸਕਰ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਇਲਾਜ ਦੀ ਦਾਖਲ ਕਰਾਇਆ ਗਿਆ ਹੈ । ਪੁਲਸ ਅਧਿਕਾਰੀਆਂ (Police officers) ਨੇ ਦੱਸਿਆ ਕਿ ਫੜੇ ਗਏ ਕਥਿਤ ਮੁਲਜ਼ਮਾਂ ਵਿੱਚ ਸਾਰੇ ਵਿਅਕਤੀ ਕ੍ਰਿਮੀਨਲ ਟਾਈਪ ਦੇ ਹਨ ਜਿਨ੍ਹਾਂ ਖਿਲਾਫ ਕਈ ਮਾਮਲੇ ਦਰਜ ਹਨ ।

Read More : ਪੁਲਸ ਮੁਕਾਬਲੇ ਵਿਚ ਨਕੋਦਰ ਵਿਖੇ ਦੋ ਬਦਮਾਸ਼ ਕਾਬੂ

ਮਿਰਜ਼ਾਪੁਰ `ਚ ਨੌਜਵਾਨ ਜੋੜੇ ਦੇ ਘਰ `ਚ ਫਾਹਾ ਲੈਣ ਕਾਰਨ ਹੋਈ ਮੌਤ

0
Sucide

ਮਿਰਜ਼ਾਪੁਰ, 17 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮਿਰਜ਼ਾਪੁਰ ਜਿ਼ਲਾ ਦੇ ਚੀਲ੍ਹ ਥਾਣਾ ਖੇਤਰ ਦੇ ਸ੍ਰੀਪੱਟੀ ਪਿੰਡ ‘ਚ ਇਕ ਨੌਜਵਾਨ ਜੋੜੇ ਨੇ ਘਰ ਦੇ ਅੰਦਰ ਫਾਹਾ ਲਗਾ ਕੇ ਖ਼ੁਦਕੁਸ਼ੀ (Suicide) ਕਰ ਲਈ ਹੈ । ਖ਼ੁਦਕੁਸ਼ੀ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ ।

ਕੀ ਦੱਸਿਆ ਵਧੀਕ ਪੁਲਸ ਸੁਪਰਡੈਂਟ ਨੇ

ਵਧੀਕ ਪੁਲਸ ਸੁਪਰਡੈਂਟ ਨਿਤੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸ਼੍ਰੀਪੱਟੀ ਪਿੰਡ ਨਿਵਾਸੀ ਉਮਾਸ਼ੰਕਰ ਵਿਸ਼ਵਕਰਮਾ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਰੋਹਿਤ ਵਿਸ਼ਵਕਰਮਾ (27) ਅਤੇ ਨੂੰਹ ਸਰਸਵਤੀ (23) ਨੇ ਕਮਰੇ ‘ਚ ਫਾਹੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ । ਐਤਵਾਰ ਰਾਤ ਦੋਵੇਂ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ‘ਚ ਸੌਣ ਚਲੇ ਗਏ ਸਨ। ਸੋਮਵਾਰ ਸਵੇਰੇ ਦੇਰ ਤੱਕ ਬਾਹਰ ਨਾ ਆਉਣ `ਤੇ ਪਰਿਵਾਰ ਵਾਲਿਆਂ ਨੂੰ ਅਣਹੋਣੀ ਦਾ ਖਦਸ਼ਾ ਹੋਇਆ । ਦਰਵਾਜ਼ਾ ਤੋੜ ਕੇ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ (Corpses) ਫਾਹੇ ਨਾਲ ਲਟਕਦੀਆਂ ਮਿਲੀਆਂ ।

Read More : ਯੂਨੀਵਰਸਿਟੀ ਦੀ 9ਵੀਂ ਮੰਜਿ਼ਲ ਤੋਂ ਛਾਲ ਮਾਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਯੂਨੀਵਰਸਿਟੀ ਦੀ 9ਵੀਂ ਮੰਜਿ਼ਲ ਤੋਂ ਛਾਲ ਮਾਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

0
suicide

ਫਗਵਾੜਾ, 17 ਫਰਵਰੀ, 2026 : ਪੰਜਾਬ ਦੇ ਸ਼ਹਿਰ ਫ਼ਗਵਾੜਾ (Phagwara) ਵਿਖੇ ਬਣੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ 9ਵੀਂ ਮੰਜਿ਼ਲ ਤੋਂ ਛਾਲ ਮਾਰ (Jump) ਕੇ ਇਕ ਵਿਦਿਆਰਥੀ ਨੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਵਿਦਿਆਰਥੀ

ਫਗਵਾੜਾ ਵਿਖੇ ਐਲ. ਪੀ. ਯੂ. ਯੂਨੀਵਰਸਿਟੀ ਦੀ 9ਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਜਿਸ ਵਿਦਿਆਰਥੀ ਨੇ ਖੁਦਕੁਸ਼਼ੀ ਕੀਤੀ ਦੀ ਪਛਾਣ ਫਿਲੌਰ ਦੇ ਪਿੰਡ ਸਲੇਮਖੁਰਦ ਦੇ ਵਸਨੀਕ ਨਿਖਿਲ (Nikhil) ਵਜੋਂ ਹੋਈ ਹੈ ।

ਨੌਜਵਾਨ ਰਹਿੰਦਾ ਸੀ ਮਾਨਸਿਕ ਤੌਰ ਤੇ ਪ੍ਰੇਸ਼ਾਨ

ਪੰਜਾਬ ਪੁਲਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਿਖਿਲ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ (Mentally disturbed) ਸੀ ਤੇ ਸੋਮਵਾਰ ਨੂੰ ਯੂਨੀਵਰਸਿਟੀ ਪਹੁੰਚਣ ਤੋਂ ਬਾਅਦ ਉਸ ਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਅਲਵਿਦਾਈ ਸਟੇਟਸ ਸਾਂਝਾ ਕੀਤਾ, ਜਿਸ ਵਿੱਚ ਉਸ ਨੇ ਖ਼ੁਦਕੁਸ਼ੀ ਕਰਨ ਦਾ ਜਿ਼ਕਰ ਕੀਤਾ ਸੀ । ਇਸ ਤੋਂ ਤੁਰੰਤ ਬਾਅਦ ਉਸ ਨੇ ਬਿਲਡਿੰਗ ਦੀ ਛੱਤ ਤੋਂ ਛਾਲ ਮਾਰ ਦਿੱਤੀ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਭੇਜੀ ਪੋਸਟਮਾਰਟਮ ਲਈ

ਵਿਦਿਆਰਥੀ ਵਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਘਟਨਾਕ੍ਰਮ ਦਾ ਪਤਾ ਚਲਦਿਆਂ ਫਗਵਾੜਾ ਦੇ ਡੀ. ਐਸ. ਪੀ. ਭਾਰਤ ਸਿੰਘ ਪੁਲਸ ਟੀਮ ਸਮੇਤ ਮੌਕੇ ‘ਤੇ ਪਹੁੰਚੇ । ਜਿਨ੍ਹਾਂ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਵਿਦਿਆਰਥੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ।

Read More : ਵਿਆਹ ਤੋਂ ਦੋ ਦਿਨ ਪਹਿਲਾਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ